ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਆਧਾਰ ਕਾਰਡ ਕਿਉਂ

ਇਸ ਹਿੱਸੇ ਵਿੱਚ ਆਧਾਰ ਕਾਰਡ ਦੀਆਂ ਵਿਸ਼ੇਸ਼ਤਾਵਾਂ ਪੇਸ਼ ਹਨ।

ਆਧਾਰ ਕਾਰਡ ਦੀਆਂ ਵਿਸ਼ੇਸ਼ਤਾਵਾਂ

 • ਵੱਡੇ ਪੈਮਾਨੇ ਤੇ, ਇਹ ਨਿਸ਼ਚਿਤ ਹੈ ਕਿ ਆਧਾਰ ਨੂੰ ਸਮੇਂ ਦੇ ਨਾਲ ਦੇਸ਼ ਭਰ ਵਿੱਚ ਸੇਵਾ ਪ੍ਰਦਾਨ ਕਰਨ ਵਾਲਿਆਂ ਰਾਹੀਂ ਪ੍ਰਵਾਨਿਤ ਅਤੇ ਸਵੀਕਾਰ ਕੀਤਾ ਜਾਵੇਗਾ।
 • ਹਰੇਕ ਨਿਵਾਸੀ ਆਧਾਰ ਸੰਖਿਆ ਦੇ ਲਈ ਪਾਤਰਤਾ ਰੱਖਦਾ ਹੈ।
 • ਸੰਖਿਆ ਦੇ ਫਲਸਰੂਪ ਵਿਸ਼ਵ ਪੱਧਰ ਦੀ ਪਛਾਣ ਅਵਸੰਰਚਨਾ ਨਿਰਮਿਤ ਹੋਵੇਗੀ, ਜਿਸ ‘ਤੇ ਦੇਸ਼ ਭਰ ਵਿੱਚ ਰਜਿਸਟਰਾਰ ਅਤੇ ਏਜੰਸੀ ਉਨ੍ਹਾਂ ਦੀ ਪਛਾਣ ਆਧਾਰਿਤ ਐਪਲੀਕੇਸ਼ਨਾਂ ਦਾ ਨਿਰਮਾਣ ਕਰ ਸਕਦੇ ਹਨ।
 • ਭਾਰਤੀ ਵਿਲੱਖਣ ਪਛਾਣ ਪ੍ਰਾਧੀਕਰਨ, (ਭਾ.ਵਿ.ਪ.ਪ੍ਰਾ.) ਆਧਾਰ ਸੰਖਿਆ ਦੇ ਲਈ ਨਿਵਾਸੀਆਂ ਨੂੰ ਨਾਮਜ਼ਦ ਕਰਨ ਦੇ ਲਈ ਦੇਸ਼ ਭਰ ਦੇ ਵਿਭਿੰਨ ਰਜਿਸਟਰਾਰਾਂ ਦੇ ਨਾਲ ਸਾਂਝੇਦਾਰੀ ਕਰੇਗਾ, ਅਜਿਹੇ ਰਜਿਸਟਰਾਰ ਰਾਜ ਸਰਕਾਰਾਂ, ਰਾਜ-ਜਨਤਕ ਖੇਤਰ ਦੀਆਂ ਇਕਾਈਆਂ, ਬੈਂਕ, ਟੈਲੀਕਾਮ ਕੰਪਨੀਆਂ ਆਦਿ ਨੂੰ ਸ਼ਾਮਿਲ ਕਰ ਸਕਦੇ ਹਨ। ਇਹ ਰਜਿਸਟਰਾਰ ਅੱਗੇ ਨਿਵਾਸੀਆਂ ਨੂੰ ਅਧਾਰ ਵਿੱਚ ਨਾਮਜਦ ਕਰਨ ਲਈ ਨਾਮਜ਼ਦਗੀ ਏਜੰਸੀਆਂ ਦੇ ਨਾਲ ਭਾਗੀਦਾਰੀ ਕਰ ਸਕਦੇ ਹਨ।
 • ਆਧਾਰ ਸਰਕਾਰੀ ਅਤੇ ਨਿੱਜੀ ਏਜੰਸੀਆਂ ਅਤੇ ਨਿਵਾਸੀਆਂ ਦੇ ਵਿਚਕਾਰ ਵਿਸ਼ਵਾਸ ਵਿੱਚ ਵਾਧਾ ਨਿਸ਼ਚਿਤ ਕਰੇਗਾ। ਇੱਕ ਵਾਰ ਨਿਵਾਸੀਆਂ ਦੀ ਅਧਾਰ ਦੇ ਲਈ ਨਾਮਜ਼ਦਗੀ ਹੁੰਦੇ ਹੀ ਸੇਵਾ ਪ੍ਰਦਾਤਾ ਨੂੰ ਸੇਵਾ ਪ੍ਰਦਾਨ ਕਰਨ ਤੋਂ ਪਹਿਲਾਂ ਕੇ.ਵਾਈ.ਆਰ. ਸੰਬੰਘੀ ਦਸਤਾਵੇਜ਼ਾਂ ਦੀ ਜਾਂਚ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ। ਉਹ ਹੁਣ ਨਿਵਾਸੀਆਂ ਨੂੰ ਬਿਨਾਂ ਪਛਾਣ ਦਸਤਾਵੇਜ਼ਾਂ ਦੇ ਸੇਵਾਵਾਂ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ ਹਨ।
 • ਨਿਵਾਸੀਆਂ ਨੂੰ ਵੀ ਬਾਰ-ਬਾਰ ਦਸਤਾਵੇਜ਼ਾਂ ਦੇ ਮਾਧਿਅਮ ਨਾਲ ਪਛਾਣ ਉਪਲਬਧ ਕਰਾਉਣ ਦੀ ਪਰੇਸ਼ਾਨੀ ਨਹੀਂ ਆਵੇਗੀ। ਜਦੋਂ ਵੀ ਉਹ ਕਈ ਸੇਵਾਵਾਂ ਜਿਵੇਂ ਬੈਂਕ ਵਿੱਚ ਖਾਤਾ ਖੁਲ੍ਹਵਾਉਣ, ਪਾਸਪੋਰਟ ਜਾਂ ਡਰਾਈਵਿੰਗ ਲਾਈਸੈਂਸ ਬਣਾਉਣ ਦੀ ਲੋੜ ਮਹਿਸੂਸ ਕਰਨਗੇ, ਆਧਾਰ ਸੰਖਿਆ ਕਾਫੀ ਹੋਵੇਗੀ।
 • ਪਛਾਣ ਦੇ ਸਪੱਸ਼ਟ ਸਬੂਤ ਪ੍ਰਦਾਨ ਕਰਕੇ, ਆਧਾਰ, ਗਰੀਬਾਂ ਅਤੇ ਦਲਿਤਾਂ ਨੂੰ ਸੇਵਾਵਾਂ ਜਿਵੇਂ ਰਸਮੀ ਬੈਂਕਿੰਗ ਪ੍ਰਣਾਲੀ ਅਤੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਪ੍ਰਤਿਸ਼ਠਾਨ ਦੀਆਂ ਕਈ ਹੋਰ ਸੇਵਾਵਾਂ ਦਾ ਆਸਾਨੀ ਨਾਲ ਉਪਯੋਗ ਕਰਨ ਲਈ ਮੌਕਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਮਰੱਥ ਬਣਾਉਂਦਾ ਹੈ।
 • ਭਾ.ਵਿ.ਪ.ਪ੍ਰਾ. ਦੀ ਕੇਂਦਰੀਕ੍ਰਿਤ ਤਕਨੀਕੀ ਅਵਸੰਰਚਨਾ 'ਕਦੇ ਵੀ, ਕਿਤੇ ਵੀ, ਕਿਸੇ ਵੀ ਤਰ੍ਹਾਂ'' ਪ੍ਰਮਾਣੀਕਰਣ ਨੂੰ ਸਮਰੱਥ ਕਰੇਗੀ। ਇਸ ਤਰ੍ਹਾਂ ਆਧਾਰ ਪ੍ਰਵਾਸੀਆਂ ਨੂੰ ਵੀ ਪਛਾਣ ਦੀ ਗਤੀਸ਼ੀਲਤਾ ਪ੍ਰਦਾਨ ਕਰੇਗਾ।
 • ਆਧਾਰ ਪ੍ਰਮਾਣੀਕਰਣ ਸਜੀਵ ਆਨਲਾਈਨ ਜਾਂ ਆਫਲਾਈਨ ਦੋਵੇਂ ਤਰੀਕੇ ਨਾਲ ਕੀਤਾ ਜਾ ਸਕਦਾ ਹੈ।
 • ਨਿਵਾਸੀਆਂ ਨੂੰ ਦੂਰੋਂ ਆਪਣੀ ਪਛਾਣ ਸਥਾਪਿਤ ਕਰਨ ਲਈ ਸੇਲਫੋਨ/ਲੈਂਡ ਲਾਈਨ ਕਨੈਕਸ਼ਨ ਸਜੀਵ ਪ੍ਰਮਾਣੀਕਰਣ ਦੀ ਆਗਿਆ ਪ੍ਰਦਾਨ ਕਰੇਗਾ।
 • ਸਜੀਵ ਆਧਾਰ ਨਾਲ ਜੁੜੀ ਪਛਾਣ ਤਸਦੀਕ ਪਿੰਡ ਵਾਸੀਆਂ ਅਤੇ ਗਰੀਬਾਂ ਨੂੰ ਉਹੋ ਜਿਹਾ ਹੀ ਲਚੀਲਾਪਣ ਮੁਹੱਈਆ ਕਰਵਾਏਗੀ ਜਿਸ ਤਰ੍ਹਾਂ ਨਾਲ ਸ਼ਹਿਰੀ ਧਨੀ ਵਰਤਮਾਨ ਵਿੱਚ ਆਪਣੀ ਪਛਾਣ ਤਸਦੀਕ ਕਰਦੇ ਹਨ ਅਤੇ ਸੇਵਾਵਾਂ ਜਿਵੇਂ ਕਿ ਬੈਂਕਿੰਗ ਅਤੇ ਹੋਰ ਦਾ ਉਪਯੋਗ ਕਰਦੇ ਹਨ।
 • ਆਧਾਰ, ਨਾਮਜ਼ਦਗੀ ਪੂਰਵ ਉਚਿਤ ਤਸਦੀਕ ਦੀ ਵੀ ਮੰਗ ਕਰਦਾ ਹੈ, ਪਰ ਹਰੇਕ ਵਿਅਕਤੀ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਣਾ ਯਕੀਨੀ ਹੈ।
 • ਅਧਾਰ ਡਾਟਾਬੇਸ ਵਿੱਚ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਰੋਕਣ ਦੇ ਲਈ ਭਾ.ਵਿ.ਪ.ਪ੍ਰਾ. ਨੇ ਨਿਵਾਸੀਆਂ ਨੂੰ ਜਨ-ਅੰਕੜੇ ਅਤੇ ਬਾਇਓਮੈਟਰਿਕ ਜਾਣਕਾਰੀਆਂ ਦੀ ਉਚਿਤ ਤਸਦੀਕ ਦੇ ਨਾਲ ਆਪਣੇ ਡਾਟਾਬੇਸ ਵਿੱਚ ਨਾਮਜਦ ਕਰਨ ਦੀ ਯੋਜਨਾ ਬਣਾਈ ਹੈ। ਜੋ ਇਹ ਪੱਕਾ ਕਰੇਗੀ ਕਿ ਸੰਗ੍ਰਹਿਤ ਅੰਕੜੇ ਪ੍ਰੋਗਰਾਮ ਦੇ ਸ਼ੁਰੂ ਤੋਂ ਹੀ ਸਹੀ ਹਨ। ਹਾਲਾਂਕਿ ਜ਼ਿਆਦਾਤਰ ਦਲਿਤ ਅਤੇ ਗਰੀਬ ਲੋਕਾਂ ਦੇ ਕੋਲ ਪਛਾਣ ਸਬੰਧੀ ਦਸਤਾਵੇਜ਼ਾਂ ਦੀ ਘਾਟ ਰਹਿੰਦੀ ਹੈ ਅਤੇ ਅਧਾਰ ਉਨ੍ਹਾਂ ਨੂੰ ਆਪਣੀ ਪਛਾਣ ਸਾਬਤ ਕਰਨ ਦਾ ਪਹਿਲਾ ਰੂਪ ਹੋ ਸਕਦਾ ਹੈ।
 • ਭਾ.ਵਿ.ਪ.ਪ੍ਰਾ. ਇਹ ਪੱਕਾ ਕਰੇਗਾ ਕਿ ਉਸ ਦਾ ਆਪਣੇ ਨਿਵਾਸੀ ਨੂੰ ਜਾਣੇ ਕੇ.ਵਾਈ.ਆਰ. ਦਾ ਮਿਆਰ ਗਰੀਬਾਂ ਦੀ ਨਾਮਜ਼ਦਗੀ ਵਿੱਚ ਅੜਚਨ ਨਾ ਬਣੇ ਇਸ ਦੇ ਲਈ ਜਾਣਕਾਰਾਂ ਪ੍ਰਣਾਲੀ ਮਾਪਦੰਡਾਂ ਦੇ ਅਨੁਸਾਰ ਵਿਕਸਿਤ ਕੀਤੀ ਗਈ ਹੈ, ਜਿਨ੍ਹਾਂ ਦੇ ਕੋਲ ਦਸਤਾਵੇਜ਼ਾਂ ਦੀ ਘਾਟ ਹੈ।
 • ਇਸ ਪ੍ਰਣਾਲੀ ਦੁਆਰਾ ਨਾਮਜ਼ਦ ਵਿਅਕਤੀ (ਜਾਣਕਾਰਾਂ), ਜਿਸ ਦੇ ਕੋਲ ਪਹਿਲਾਂ ਤੋਂ ਹੀ ਆਧਾਰ ਹੈ, ਉਨ੍ਹਾਂ ਨਿਵਾਸੀਆਂ ਦਾ, ਜਿਨ੍ਹਾਂ ਦੇ ਕੋਲ ਕੋਈ ਪਛਾਣ ਸੰਬੰਧੀ ਦਸਤਾਵੇਜ਼ ਉਪਲਬਧ ਨਹੀਂ ਹੈ, ਜਾਣ-ਪਛਾਣ ਦੇ ਸਕਦਾ ਹੈ ਤਾਂ ਕਿ ਉਹ ਆਪਣਾ ਆਧਾਰ ਪ੍ਰਾਪਤ ਕਰ ਸਕੇ।

ਸਰੋਤ: ਭਾਰਤੀ ਵਿਲੱਖਣ ਪਛਾਣ ਅਥਾਰਟੀ, ਭਾਰਤ ਸਰਕਾਰ

3.00680272109
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top