(੧) ਕਰੰਜ, ਰਤਨਜੋਤ, ਨਿੰਮ, ਸਿਲਕ ਕਾਟਨ ਦੀ ਛੋਟੇਛੋਟੇ ਟੁਕੜਿਆਂ ਵਾਲੀ ਖਲ ਬਣਾਈ ਗਈ ਅਤੇ ਟੋਏ ਵਿੱਚ ਸਭ ਤੋਂ ਹੇਠਾਂ ਮਿੱਟੀ ਪਾ ਕੇ ਉਸ ਉੱਪਰ ਇਹ ਖਲ ਪਾਈ ਗਈ। ਇਹ ਖਲ ਪਾਉਣ ਤੋਂ ਬਾਅਦ ਉਸ ਉੱਪਰ ਫਿਰ ਮਿੱਟੀ ਪਾਈ ਗਈ।
(੨) ੧:੧ ਦੇ ਅਨੁਪਾਤ ਵਿੱਚ ਦੋ ਤਰ੍ਹਾਂ ਦੀਆਂ ਖਲਾਂ ਦੇ ਮਿਸ਼ਰਣ ਨਾਲ ੮ ਸੰਯੋਜਨ ਬਣਾਏ ਗਏ ਉਦਾਹਰਣ ਲਈ ਇੱਕ ਹਿੱਸਾ ਰਤਨਜੋਤ ਦੀ ਖਲ ਦਾ ਅਤੇ ਇੱਕ ਹਿੱਸਾ ਨਿੰਮ ਦੀ ਖਲ ਦਾ। ਖਲ ਛੋਟੇਛੋਟੇ ਟੁਕੜਿਆਂ ਵਿੱਚ ਤਿਆਰ ਕੀਤੀ ਗਈ ਅਤੇ ਚੰਗੀ ਤਰ੍ਹਾਂ ਮਿਲਾਈ ਗਈ। ਬਾਕੀ ਪ੍ਰਕ੍ਰਿਆ ਪਹਿਲਾ ਵਾਲੀ ਦੀ ਤਰ੍ਹਾਂ ਹੀ ਸੀ। ਇਸ ਤਰ੍ਹਾਂ ਦੇ ਮਿਸ਼ਰਣ ਵਿੱਚ, ਇੱਕ ਹੋਰ ਪ੍ਰਜਾਤੀ ਸੁਲਤਾਨ ਚੰਪਾ ਜਿਸ ਨੂੰ ਸੰਸਕ੍ਰਿਤ ਵਿੱਚ ਨਾਗ ਚੰਪਾ ਵੀ ਕਹਿੰਦੇ ਹਨ ਦੀ ਖਲ ਵੀ ਇਸਤੇਮਾਲ ਕੀਤੀ ਗਈ।
(੩) ਚਾਰ ਤਰ੍ਹਾਂ ਦੀ ਖਲ ਨੂੰ ਮਿਲਾ ਕੇ ਇੱਕ ਸੰਯੋਜਨ ਬਣਾਇਆ ਗਿਆ। ਇਸ ਸੰਸ਼ੋਧਨ ਲਈ ਉਹਨਾਂ ਸਭ ਬੀਜਾਂ ਦਾ ਇਸਤੇਮਾਲ ਕੀਤਾ ਗਿਆ ਜੋ ਏਕਲ ਸੰਯੋਜਨ ਵਿੱਚ ਵਰਤੇ ਗਏ ਸਨ।
(੪) ਵਿਲਾਇਤੀ ਕਿੱਕਰ ਦੇ ਕੋਲੇ ਦੇ ਵੱਡੇ ਟੁਕੜੇ ਵੀ ਪਹਿਲੀ ਲਾਈਨ ਦੇ ਇਹਨਾਂ ਟੋਇਆਂ ਵਿੱਚੋਂ ਇੱਕ ਟੋਏ ਵਿੱਚ ਪਾਏ ਗਏ।
(੫) ਕੋਲੇ ਦੇ ਪਾਊਡਰ ਨੂੰ ਛਾਣਨ ਤੋਂ ਬਾਅਦ ਕੋਲੇ ਦੇ ਇਕੱਠੇ ਹੋਏ ਛੋਟੇ ਟੁਕੜੇ (੦.੫ ਸੈਮੀਂ ਤੋਂ ਲੈ ਕੇ ਇੱਕ ਸੈਮੀਂ ਤੱਕ ਦੇ ਛੋਟੇ ਟੁਕੜੇ) ਵੀ ਪਹਿਲੀ ਲਾਈਨ ਦੇ ਇਹਨਾਂ ਟੋਇਆਂ ਵਿੱਚੋਂ ਇੱਕ ਟੋਏ ਵਿੱਚ ਪਾਏ ਗਏ।
(੬) ਕੋਲੇ ਦਾ ਸੁੱਕਾ ਪਾਊਡਰ ਪਹਿਲੀ ਲਾਈਨ ਦੇ ਦੋ ਟੋਇਆਂ ਵਿੱਚ ਪਾਇਆ ਗਿਆ।
(੭) ਟੋਏ ਵਿੱਚ ਪਾਉਣ ਤੋਂ ਪਹਿਲਾਂ ਕੋਲੇ ਨੂੰ ਪਾਣੀ ਨਾਲ ਸੰਤ੍ਰਿਪਤ ਕਰਕੇ ੧੫ ਦਿਨ ਰੱਖਿਆ ਗਿਆ।
(੮) ਨਿੰਮ, ਸਿਲਕ ਕਾਟਨ, ਸੁਲਤਾਨ ਚੰਪਾ ਅਤੇ ਕਰੰਜ ਦੀ ਖਲ ਨੂੰ ਕੋਲੇ ਦੇ ਪਾਊਡਰ ਨਾਲ ੧:੧:੧:੧ ਵਿੱਚ ਮਿਕਸ ਕੀਤਾ ਗਿਆ।
(੯) ਰਤਨਜੋਤ ਦੀ ਖਲ ਨੂੰ ੧:੨ ਅਨੁਪਾਤ ਵਿੱਚ ਕੋਲੇ ਦੇ ਪਾਊਡਰ ਵਿੱਚ ਮਿਲਾਇਆ ਗਿਆ ਅਤੇ ਪਾਣੀ ਨਾਲ ਸੰਤ੍ਰਿਪਤ ਕੀਤਾ ਗਿਆ। ਇਹ ਸੰਤ੍ਰਿਪਤ ਪ੍ਰਕ੍ਰਿਆ ਪਹਿਲੇ ਮਹੀਨੇ ਵਿੱਚ ੩ ਤੋਂ ੪ ਦਿਨਾਂ ਦੇ ਅੰਤਰਾਲ ਤੇ ਸਮੇਂਸਮੇਂ ਤੇ ਕੀਤੀ ਗਈ ਅਤੇ ਅਗਲੇ ਮਹੀਨੇ ਹਫ਼ਤੇ ਵਿੱਚ ਇੱਕ ਦਿਨ ਕੀਤੀ ਗਈ ਅਤੇ ਖਮੀਰਣ ਲਈ ਇਸਨੂੰ ਬੰਦ ਹਾਲਾਤਾਂ ਵਿੱਚ ਰੱਖਿਆ ਗਿਆ।
(੧੦) ਖੇਤੀ ਦੀ ਰਹਿੰਦਖੂੰਹਦ ਜਿਵੇਂ ਕੇਲੇ ਦੇ ਸੁੱਕੇ ਪੱਤੇ, ਗਵਾਰਾ ਫਲੀ, ਰਤਨਜੋਤ ਦੀਆਂ ਫਲੀਆਂ ਦੇ ਛਿਲਕੇ, ਗੰਨੇ ਦੇ ਸੁੱਕੇ ਪੱਤੇ ਅਤੇ ਗੰਨੇ ਦੀ ਰਹਿੰਦਖੂੰਹਦ (ਜੂਸ ਕੱਢਣ ਤੋਂ ਬਾਅਦ) ਤੋਂ ਬਣਾਇਆ ਕੋਲੇ ਦਾ ਪਾਊਡਰ ਪਾਈਰੋਲਾਈਸਿਸ ਵਿਧੀ ਦੁਆਰਾ ਤਾਰ ਡਰੰਮ ਵਰਤ ਕੇ ਚਾਰ ਬਣਾਉਣ ਲਈ ਵਰਤਿਆ ਗਿਆ।
ਕਈ ਤਰ੍ਹਾ ਦੇ ਪਰੀਖਣ ਕੀਤੇ ਗਏ। (ਬਾਕਸ ਨੰ: ੧ ਦੇਖੋ) ੨ - ੨ - ੧.੫ (ਲੰਬਾਈ - ਚੌੜਾਈ - ਡੂੰਘਾਈ) ਦੇ ਟੋਏ ਪੁੱਟੇ ਗਏ। ਟੋਏ ਪੁੱਟਣ ਤੋਂ ਬਾਅਦ, ਅੱਧੀ ਡੂੰਘਾਈ ਤੱਕ ਓਹਨਾਂ ਨੂੰ ਮਿੱਟੀ (ਮਿੱਟੀ ਦੀ ਉੱਪਰਲੀ ਪਰਤ) ਨਾਲ ਭਰਿਆ ਗਿਆ, ਫਿਰ ੨ ਤੋਂ ੩ ਇੰਚ ਤੱਕ ਖਾਦ ਭਰੀ ਗਈ। ਫਿਰ ਦੁਬਾਰਾ ੨ ਇੰਚ ਤੱਕ ਮਿੱਟੀ ਪਾਈ ਗਈ। ਖਾਦ ਨੂੰ ਟੇਰਾ ਪਰੇਟਾ ਮਿੱਟੀ ਨਾਲ ਸੋਧਿਆ ਗਿਆ ਸੀ।
ਸਮੇਂ ਸਮੇਂ ਤੇ ਪੌਦਿਆਂ ਨੂੰ ਹੱਥੀਂ ਪਾਣੀ ਦਿੱਤਾ ਗਿਆ। ਪੌਦਿਆਂ ਦੇ ਵਾਧੇ ਅਤੇ ਵਿਕਾਸ ਨੂੰ ਨੇੜਿਓਂ ਪਰਖਿਆ ਗਿਆ ਅਤੇ ਸ਼ੁਰੂਆਤੀ ਚਰਣਾਂ ਵਿੱਚ ਹੀ ਅੰਤਰ ਨੂੰ ਦੂਰ ਕਰਨ ਲਈ ਕੰਮ ਕੀਤਾ ਗਿਆ। ਆਰੰਭ ਵਿੱਚ, ਕੱਚੇ ਕੋਲੇ ਦੇ ਪਾਊਡਰ ਨੂੰ ਮਿੱਟੀ ਵਿੱਚ ਪਾਉਣ ਕਾਰਨ ਪਨੀਰੀ ਖਤਮ ਹੋ ਗਈ ਸੀ। ਬਾਅਦ ਵਿੱਚ, ਕੋਲੇ ਦੇ ਪਾਊਡਰ ਨੂੰ ਗੋਬਰ ਖਾਦ ਅਤੇ ਨਾ ਖਾਧੇ ਜਾਣ ਵਾਲੇ ਤੇਲਾਂ ਤੋਂ ਨਿਕਲਣ ਵਾਲੀ ਖਲ ਵਿੱਚ ਪਾਣੀ ਮਿਲਾ ਕੇ ਸੰਤ੍ਰਿਪਤ ਕੀਤਾ ਗਿਆ।ਮਿਸ਼ਰਣ ਨੂੰ ਸਮੇਂਸਮੇਂ ਤੇ ਹਿਲਾਇਆ ਗਿਆ ਅਤੇ ਖਮੀਰਨ ਲਈ ਬੋਰੀ ਨਾਲ ਢਕ ਕੇ ਰੱਖਿਆ ਗਿਆ।
ਸਰੋਤ : ਲੇਇੱਸ ਇੰਡੀਆ
ਆਖਰੀ ਵਾਰ ਸੰਸ਼ੋਧਿਤ : 2/6/2020