ਬਾਇਓਚਾਰ ਬਾਇਓਮਾਸ ਦੇ ਕਾਰਬਨੀਕਰਨ ਤੋਂ ਪ੍ਰਾਪਤ ਇੱਕ ਠੋਸ ਸਮੱਗਰੀ ਹੈ। ਬਾਇਓਚਾਰ ਮਿੱਟੀ ਦੇ ਕੰਮਾਂ ਵਿੱਚ ਸੁਧਾਰ ਕਰਨ ਦੇ ਇਰਾਦੇ ਨਾਲ ਮਿੱਟੀ ਵਿੱਚ ਪਾਇਆ ਜਾਂਦਾ ਹੈ ਅਤੇ ਇਸਦੇ ਨਾਲ ਹੀ ਇਹ ਬਾਇਓਮਾਸ ਵਿੱਚੋਂ ਗਰੀਨ ਹਾਊਸ ਗੈਸਾਂ (ਹਰਾ ਗ੍ਰਹਿ ਪ੍ਰਭਾਵ) ਦੇ ਨਿਕਾਸ ਨੂੰ ਵੀ ਘੱਟ ਕਰਦਾ ਹੈ।
ਅਰਧਖੁਸ਼ਕ ਖੇਤਰਾਂ ਵਿੱਚ ਖੇਤੀ ਉਤਪਾਦਨ ਨੂੰ ਬਣਾਏ ਰੱਖਣ ਲਈ ਬੜੀ ਹੀ ਘੱਟ ਵਰਖਾ ਹੁੰਦੀ ਹੈ।ਦੇਸੀ ਬਨਸਪਤੀ ਵਿੱਚ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਜਿਵੇਂ ਘਾਹ ਅਤੇ ਘਾਹ ਜਿਹੇ ਹੋਰ ਪੌਦੇ, ਝਾੜੀਆਂ ਅਤੇ ਰੁੱਖ ਆਦਿ ਪਾਏ ਜਾਂਦੇ ਹਨ।ਸਾਲਾਨਾ ਵਰਖਾ ੨੦੦੨੫੦ ਤੋਂ ਲੈ ਕੇ ੫੦੦੬੦੦ ਮਿਲੀਮੀਟਰ ਤੱਕ ਹੁੰਦੀ ਹੈ।ਪਿਛਲੇ ਤਿੰਨ ਦਹਾਕਿਆਂ ਵਿੱਚ, ਵਿਰੁਧੂਨਗਰ, ਰਾਮਨਾਥਪੁਰਮ ਅਤੇ ਸਿਵਾਗੰਗਈ ਜਿਲ੍ਹਿਆਂ ਵਿੱਚ ਅਨਿਯਮਿਤ ਵਰਖਾ ਅਤੇ ਵਿਲਾਇਤੀ ਕਿੱਕਰ ਦੇ ਲਗਾਤਾਰ ਫੈਲਾਅ ਕਰਕੇ ਖੇਤੀ ਯੋਗ ਭੂਮੀ ਘਟਦੀ ਗਈ ਅਤੇ ਖਾਲੀ ਜ਼ਮੀਨ ਵਿੱਚ ਵਾਧਾ ਹੋਇਆ। ਸਾਂਝੀ ਚਰਾਗਾਹਾਂ ਵਿੱਚ ਭਾਰੀ ਕਮੀ ਆਉਣ ਕਰਕੇ ਸਥਾਨਕ ਪਸ਼ੂਧਨ ਵਿੱਚ ਵੀ ਕਮੀ ਆਈ ਜੋ ਕਿ ਖੇਤੀ ਵਿੱਚ ਕੰਮ ਆਉਂਦਾ ਸੀ। ਇਸਦੇ ਕਰਕੇ ਗੋਬਰ ਦੀ ਖਾਦ ਦੇ ਉਤਪਾਦਨ ਅਤੇ ਖੇਤ ਵਿੱਚ ਪਾਉਣ ਦੀ ਮਾਤਰਾ ਵਿੱਚ ਕਮੀ ਆਈ ਜੋ ਕਿ ਪ੍ਰੰਪਰਿਕ ਤੌਰ 'ਤੇ ਜੈਵਿਕ ਖੇਤੀ ਵਿੱਚ ਪਾਈ ਜਾਂਦੀ ਸੀ। ਆਰਗਨਾਈਜੇਸ਼ਨ ਆਫ ਡਿਵਲਪਮੈਂਟ ਐਕਸ਼ਨ ਐਂਡ ਮੈਂਟੇਨਨੈਂਸ (ਓ ਡੀ ਏ ਐਮ), ਇੱਕ ਐਨ ਜੀ ਓ ਜੋ ਇਸ ਖੇਤਰ ਵਿੱਚ ਕੰਮ ਕਰ ਰਹੀ ਸੀ, ਨੂੰ ਟੈਰਾ ਪਰੇਟਾ, ਜਿਸਦਾ ਪੁਰਤਗਾਲੀ ਭਾਸ਼ਾ ਵਿਚ ਅਰਥ ਹੈ ਕਾਲੀ ਮਿੱਟੀ ਬਾਰੇ ਪਤਾ ਸੀ ਅਤੇ ਇਸ ਨੂੰ ਇਸ ਗੱਲ ਬਾਰੇ ਜਾਣਕਾਰੀ ਸੀ ਕਿ ਇਸਦਾ ਇਸਤੇਮਾਲ ਖੇਤ ਵਿੱਚ ਮਿੱਟੀ ਦੇ ਉਪਜਾਊ ਸ਼ਕਤੀ ਵਧਾਊਣ ਲਈ ਬਹੁਤ ਵਧੀਆ ਹੋ ਸਕਦਾ ਹੈ।ਇਸਦੇ ਇਲਾਵਾ ਇਹ ਵੀ ਮਹਿਸੂਸ ਕੀਤਾ ਗਿਆ ਕਿ ਇਸ ਵਿਕਲਪ ਰਾਹੀ ਵਿਲਾਇਤੀ ਕਿੱਕਰ ਨੂੰ ਕੋਲੇ ਵਿੱਚ ਬਦਲ ਕੇ ਉਸਦਾ ਪਸਾਰ ਰੋਕਿਆ ਜਾ ਸਕਦਾ ਹੈ। ਜਾਪਾਨ ਦੀ ਦਹਾਕਿਆਂ ਦੀ ਖੋਜ ਅਤੇ ਅਮਰੀਕਾ ਵਿੱਚ ਹੋਏ ਹਾਲ ਹੀ ਦੇ ਅਧਿਐਨ ਇਹ ਦੱਸਦੇ ਹਨ ਕਿ ਬਾਇਓਚਾਰ ਮਿੱਟੀ ਵਿੱਚ ਖੇਤੀ ਦੇ ਲਈ ਵਿਭਿੰਨ ਸੂਖ਼ਮ ਜੀਵਾਂ ਦੀਆਂ ਗਤੀਵਿਧੀਆਂ ਨੂੰ ਵਧਾਵਾ ਦਿੰਦਾ ਹੈ। ਬਾਇਓਆਚਾਰ ਵਿਚਲੇ ਮੁਸਾਮ ਸੂਖ਼ਮ ਜੀਵਾਂ ਨੂੰ ਸ਼ਿਕਾਰ ਅਤੇ ਗਰਮੀ ਤੋਂ ਬਚਾ ਕੇ ਉਹਨਾਂ ਨੂੰ ਉੱਚਿਤ ਨਿਵਾਸ ਪ੍ਰਦਾਨ ਕਰਨ ਦੇ ਨਾਲ ਨਾਲ ਓਹਨਾਂ ਦੀ ਜਰੂਰਤ ਦੇ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ। ਸੀਮੇਨਪੂ ਫਾਊਂਡੇਸ਼ਨ ਦੇ ਪ੍ਰਤੀਨਿਧੀਆਂ ਦੁਆਰਾ ਕੀਤੇ ਇਹਨਾਂ ਅਧਿਐਨਾਂ, ਪ੍ਰਯੋਗਾਂ ਅਤੇ ਵਿਚਾਰਵਟਾਂਦਰੇ ਨੇ ਓਡੀਏਐਮ ਨੂੰ ਅਲੱਗਅਲੱਗ ਸੁਧਾਰ ਕਰਕੇ ਕੋਲੇ ਨੂੰ ਮਿੱਟੀ ਵਿੱਚ ਸੁਧਾਰ ਕਰਨ ਲਈ ਵਰਤਣ ਦੇ ਆਪਣੇ ਟ੍ਰਾਇਲ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਫੀਲਡ ਟ੍ਰਾਇਲ ਫੀਲਡ ਟ੍ਰਾਇਲ ਓਡੀਏਐਮ ਦੁਆਰਾ ਸਥਾਪਿਤ ਬਾਇਓਡੀਜ਼ਲ ਪ੍ਰਦਰਸ਼ਨ ਇਕਾਈ ਦੇ ਨੇੜੇ ਤ੍ਰਿਚੁਲੀ ਦੇ ਉੱਤਰ ਪੂਰਬ ਤੋਂ ੮ ਕਿ.ਮੀ. ਦੂਰ ਇੱਕ ਖੇਤ ਵਿੱਚ ਕੀਤੇ ਗਏ। ਇਹ ਖੇਤਰ ਅਰਧ ਖੁਸ਼ਕ ਸੀ ਅਤੇ ਇੱਕ ਵਰਖਾ ੫੦੦ ਤੋਂ ੬੦੦ ਮਿ.ਮੀਂ ਹੁੰਦੀ ਸੀ ਅਤੇ ਉਹ ਵੀ ਜ਼ਿਆਦਾਤਰ ਮੱਧਅਕਤੂਬਰ ਅਤੇ ਮੱਧ ਦਸੰਬਰ ਦੇ ਵਿਚਕਾਰ। ਮਿੱਟੀ ਨੂੰ ਘੱਟ ਪਾਣੀ ਸੋਖਣ ਵਾਲੀ ਅਤੇ ਪੋਸ਼ਕ ਤੱਤਾਂ ਨੂੰ ਧਾਰਣ ਕਰਨ ਦੀ ਘੱਟ ਸਮਰੱਥਾ ਵਾਲੀ, ਮੋਟੇ ਜਾਂ ਮੱਧਮ ਬਣਾਵਟ ਵਾਲੀ, ਥੋੜੀ ਰੇਤ ਵਾਲੀ ਔਕਸੀਸੋਲ ਲਾਲ ਮਿੱਟੀ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਓਡੀਏਐਮ ਦੁਆਰਾ ਆਯੋਜਿਤ ਬਾਇਓਆਚਾਰ ਦੇ ਟ੍ਰਾਇਲਾਂ ਲਈ ਵਿਲਾਇਤੀ ਕਿੱਕਰ ਦੀ ਲੱਕੜੀ ਦਾ ਕੋਲਾ ਸਥਾਨਕ ਕੋਲਾ ਬਣਾਉਣ ਵਾਲਿਆਂ ਤੋਂ ਖਰੀਦਿਆ ਗਿਆ। ਕੋਲੇ ਦੇ ਟੁਕੜਿਆਂ ਦੀ ਬਣਾਵਟ ਦੇ ਅਨੁਸਾਰ ਉਸਨੂੰ ਅਲੱਗ ਅਲੱਗ ਕ੍ਰਮ ਵਿੱਚ ਵੰਡਿਆ ਗਿਆ ਅਤੇ ਧਿਆਨ ਨਾਲ ਨਿਰੀਖਣ ਕਰਨ ਤੋਂ ਬਾਅਦ ਇਹ ਯਕੀਨੀ ਬਣਾਇਆ ਗਿਆ ਕਿ ਇਹ ਕੋਲਾ ਪਾਊਡਰ ਬਣਾਉਣ ਲਈ ਸਹੀ ਹੋਵੇਗਾ। ਪੀਸਿਆ ਹੋਇਆ ਲੱਕੜੀ ਦਾ ਕੋਇਲਾ ਪਾਲੀਥੀਨ ਸ਼ੀਟ ਦੇ ਆਵਰਣ ਵਾਲੇ ਏਅਰ ਟਾਈਟ ਬਰਦਾਨਿਆਂ ਵਿੱਚ ਰੱਖਿਆ ਗਿਆ। ਨਹੀਂ ਤਾਂ ਨਮੀ ਨੂੰ ਸੋਖਣ ਕਰਕੇ ਚਾਰਕੋਲ ਪਾਊਡਰ ਦੀ ਗੁਣਵੱਤਾ ਉੱਪਰ ਅਸਰ ਕਰੇਗਾ। ਬੀਜ ਬੀਜਣੇ ਅਤੇ ਪੌਦੇ ਲਗਾਉਣੇ ਿਭੰਡੀ, ਟਮਾਟਰ ਅਤੇ ਬੈਂਗਣ ਦੇ ਬੀਜ ਟੋਏ ਵਿੱਚ ਲਗਾਏ ਗਏ। ਹਰੇਕ ਟੋਏ ਵਿੱਚ ਹਰੇਕ ਪ੍ਰਜਾਤੀ ਦੇ ੪੪ ਬੀਜ ਲਗਾਏ ਗਏ। ਬਾਅਦ ਵਿੱਚ ਬਾਰਿਸ਼ ਦੇ ਦਿਨਾਂ ਦੌਰਾਨ, ਟਮਾਟਰ ਅਤੇ ਬੈਂਗਣ ਦੇ ਬੀਜ ਖਰਾਬ ਹੋ ਗਏ। ਭਿੰਡੀ ਦੇ ਬੀਜ ਉੱਗ ਗਏ ਅਤੇ ਬਚ ਗਏ। ੧੫ ਦਿਨਾਂ ਬਾਅਦ, ਟਮਾਟਰ ਅਤੇ ਬੈਂਗਣ ਦੀ ਪਨੀਰੀ ਸਬਜੀਆਂ ਬੀਜਣ ਵਾਲੇ ਗਵਾਂਢੀ ਕਿਸਾਨ ਤੋਂ ਲੈ ਕੇ ਲਗਾਏ ਗਏ। ਪਨੀਰੀ ਲਗਾਉਣ ਤੋਂ ਬਾਅਦ, ਹਰ ਟੋਏ ਵਿੱਚ ਕੁੱਲ ਮਿਲਾ ਕੇ ੧੨ (ਟਮਾਟਰ, ਬੈਂਗਣ, ਭਿੰਡੀ ਦੇ ੪੪ ਪੌਦੇ) ਪੌਦੇ ਸਨ। ਲਗਭਗ ੨੧ ਰੁਪਏ ਸਭ ਸਬਜੀਆਂ ਜਿਵੇਂ ਲਾਲ ਮਿਰਚ ਪਿਆਜ਼, ਟਮਾਟਰ, ਭਿੰਡੀ, ਬੈਂਗਣ, ਰਾਜ ਮਾਂਹ ਅਤੇ ਗਵਾਰਾ ਫਲੀ ਉੱਪਰ ਖਰਚ ਕੀਤੇ ਗਏ। ਇਸ ਤੋਂ ਇਲਾਵਾ, ਬਾਇਓਚਾਰ ਮਿੱਟੀ ਸੰਸ਼ੋਧਨ ਦੇ ਨਾਲ ਸੁਹੰਜਨਾ ਦੇ ਪੌਦੇ ਵੀ ਲਗਾਏ ਗਏ।
ਸਰੋਤ : ਲੇਇੱਸ ਇੰਡੀਆ
ਆਖਰੀ ਵਾਰ ਸੰਸ਼ੋਧਿਤ : 2/6/2020