ਨਤੀਜਿਆਂ ਦੇ ਆਧਾਰ 'ਤੇ, ਕਿਸਾਨਾਂ ਨੂੰ ਟ੍ਰਾਇਲ ਵਾਲੇ ਪਲਾਟਾਂ ਵਿੱਚ ਝਾੜ ਦਾ ਨਿਰੀਖਣ ਕਰਨ ਲਈ ਸੱਦਿਆ ਗਿਆ। ਕਿਉਂਕਿ ਅਰਧਖੁਸ਼ਕ ਖੇਤਰਾਂ ਵਿੱਚ ਲਾਲ ਦੋਮਟ ਮਿੱਟੀ ਦੀ ਪਾਣੀ ਧਾਰਣ ਕਰਨ ਦੀ ਸਮਰੱਥਾ ਬੜੀ ਘੱਟ ਹੁੰਦੀ ਹੈ, ਕਿਸਾਨਾਂ ਨੂੰ ਖੁਦ ਕਾਲੀ ਅਤੇ ਲਾਲ ਮਿੱਟੀ ਦੀ ਪਾਣੀ ਧਾਰਨ ਕਰਨ ਦੀ ਸਮਰੱਥਾ ਦੀ ਤੁਲਨਾ ਕਰਨ ਲਈ ਕਿਹਾ ਗਿਆ। ਉਹ ਇਸ ਗੱਲ ਨੂੰ ਸਮਝਣ ਦੇ ਸਮਰੱਥ ਸਨ ਕਿ ਜੇਕਰ ਕੋਲੇ ਨੂੰ ਲਾਲ ਮਿੱਟੀ ਵਿੱਚ ਦਬਾਇਆ ਜਾਂਦਾ ਹੈ ਤਾਂ ਉਹ ਕਾਲੀ ਮਿੱਟੀ ਦੀ ਤਰ੍ਹਾਂ ਹੀ ਮਿੱਟੀ ਦੀ ਉੱਪਰਲੀ ਸਤ੍ਹਾ ਵਿੱਚ ਪਾਣੀ ਧਾਰਨ ਦਾ ਕੰਮ ਕਰੇਗਾ।
ਨਤੀਜੇ ਦੇਖਣ ਤੋਂ ਬਾਅਦ, ਉਹ ਆਪਣੀ ਜ਼ਮੀਨ ਉੱਪਰ ਟ੍ਰਾਇਲ ਕਰਨ ਲਈ ਤਿਆਰ ਹੋਏ। ੧੦ ਪਿੰਡਾਂ ਦੇ ੫੦ ਕਿਸਾਨਾਂ ਨੂੰ ਇਸ ਮਾਨਦੰਡ ਦੇ ਆਧਾਰ ਤੇ ਚੁਣਿਆ ਗਿਆ ਪਰਿਵਾਰਿਕ ਕਿਸਾਨ, ਲਾਲ ਦੋਮਟ ਮਿੱਟੀ ਵਾਲੀ ਖੁਦ ਦੀ ਜ਼ਮੀਨ, ਸਿੰਚਾਈ ਦਾ ਪ੍ਰਬੰਧ, ਸਬਜੀਆਂ ਉਗਾਉਣ ਵਾਲੇ, ਜੈਵਿਕ ਤਰੀਕੇ ਨਾਲ ਖੇਤੀ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਅਤੇ ਉਸ ਖੇਤਰ ਦੇ ਨੇੜੇ ਰਹਿਣ ਵਾਲੇ ਜਿੱਥੇ ਕੋਲਾ ਉਪਲਬਧ ਹੋਵੇ। ਇਹਨਾਂ ਕਿਸਾਨਾਂ ਨੂੰ ਸਬਜੀਆਂ ਅਤੇ ਫੁੱਲਾਂ ਦੀ ਕਾਸ਼ਤ ਦੌਰਾਨ ਆਪਣੀਆਂ ਜ਼ਮੀਨਾਂ ਵਿੱਚ ਪਾਉਣ ਲਈ ਬਾਇਓਚਾਰ ਮਿੱਟੀ ਸੰਸ਼ੋਧਨ ਦੇ ਨਮੂਨੇ ਦਿੱਤੇ ਗਏ। ਇਹਨਾਂ ੫੦ ਕਿਸਾਨਾਂ ਵਿੱਚੋਂ, ੨੬ ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ੨ ਵਰਗ ਮੀਟਰ ਟ੍ਰਾਇਲ ਪਲਾਟ ਵਿੱਚ ਪਾਉਣ ਦੇ ਲਈ ੧੦ ਕਿਲੋ ਬਾਇਓਆਚਾਰ ਦਿੱਤਾ ਗਿਆ। ਇਹਨਾਂ ੨੬ ਵਿੱਚੋਂ, ੩ ਕਿਸਾਨ ਚਮੇਲੀ ਦੇ ਫੁੱਲਾਂ ਦੀ ਖੇਤੀ ਕਰਨ ਵਾਲੇ ਅਤੇ ਬਾਕੀ ਸਬਜੀਆਂ ਦੀ ਖੇਤੀ ਕਰਨ ਵਾਲੇ ਕਿਸਾਨ ਸਨ। ਇਹਨਾਂ ਨੂੰ ਆਪਣੇ ਖੇਤ ਵਿੱਚ ਬਾਇਓਆਚਾਰ ਪਾਉਣ ਤੋਂ ਬਾਅਦ ਬੜੇ ਵਧੀਆ ਨਤੀਜੇ ਮਿਲੇ।
ਭਵਿੱਖ ਵਿੱਚ ਪ੍ਰਸਾਰ
ਜੇਕਰ ਪ੍ਰਗਤੀਸ਼ੀਲ ਜਾਂ ਨਵਾਂ ਸਿੱਖਣ ਦੀ ਚਾਹ ਰੱਖਣ ਵਾਲੇ ਕਿਸਾਨਾਂ ਨੂੰ ਹੋਰ ਫ਼ਸਲਾਂ ਵਿੱਚ ਬਾਇਓਚਾਰ ਨੂੰ ਪਾਉਣ ਲਈ ਪ੍ਰੋਤਸ਼ਾਹਿਤ ਕੀਤਾ ਜਾਵੇ ਅਤੇ ਉਹ ਇਸਦੇ ਨਤੀਜਿਆਂ ਨੂੰ ਹੋਰ ਕਿਸਾਨਾਂ ਨਾਲ ਸਾਂਝਾ ਕਰਨ, ਇਹ ਨਵੀਂ ਤਕਨੀਕ ਹੋਰ ਕਿਸਾਨਾਂ ਵਿਚਕਾਰ ਵੀ ਫੈਲ ਜਾਵੇਗੀ।
ਸ਼ੁਰੂਆਤ ਵਿੱਚ, ਪ੍ਰਯੋਗ ਵਾਲੇ ਪਲਾਟ ਦੇ ਨੇੜੇ ਵਾਲੇ ਮੂੰਗਫਲੀ ਉਗਾਉਣ ਵਾਲੇ ਇੱਕ ਕਿਸਾਨ ਨੂੰ ਮੂੰਗਫਲੀ ਦੀ ਖੜ੍ਹੀ ਫ਼ਸਲ ਵਿੱਚ ਬਾਇਓਆਚਾਰ ਮਿੱਟੀ ਸੰਸ਼ੋਧਨ ਪਾਉਣ ਲਈ ਦਿੱਤਾ ਗਿਆ।ਉਸਨੇ ਫੁੱਲ ਬਣਨ ਵੇਲੇ ਇਸ ਨੂੰ ਖੇਤ ਵਿੱਚ ਪਾਇਆ। ਵਾਢੀ ਤੋਂ ਬਾਅਦ, ਕਿਸਾਨ ਨੇ ਖੁਦ ਦੱਸਿਆ ਕਿ ਜਿੱਥੇ ਬਾਇਓਆਚਾਰ ਨਹੀਂ ਪਾਇਆ ਗਿਆ ਸੀ ਉਸ ਹਿੱਸੇ ਦੀ ਤੁਲਨਾ ਵਿੱਚ ਜਿੱਥੇ ਬਾਇਓਆਚਾਰ ਪਾਇਆ ਗਿਆ ਸੀ, ਉੱਥੇ ਫਲੀਆਂ ਦੀ ਗਿਣਤੀ ਜ਼ਿਆਦਾ ਸੀ। ਇੱਕ ਹੋਰ ਕਿਸਾਨ ਜੋ ਚਮੇਲੀ ਦੇ ਫੁੱਲ੍ਹਾਂ ਦੀ ਖੇਤੀ ਕਰਦਾ ਸੀ ਉਸਦੇ ਤਜ਼ਰਬੇ ਵੀ ਮੂੰਗਫਲੀ ਵਾਲੇ ਕਿਸਾਨ ਵਾਲੇ ਹੀ ਰਹੇ। ਚਮੇਲੀ ਦੇ ਫੁੱਲ੍ਹਾਂ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਦੇਖਿਆ ਕਿ ਜਿੱਥੇ ਬਾਇਓਆਚਾਰ ਪਾਇਆ ਗਿਆ ਓਥੇ ਕਲੀਆਂ ਦਾ ਆਕਾਰ ਵੱਡਾ ਸੀ ਅਤੇ ਆਖਰੀ ਪੜਾਅ ਦੌਰਾਨ, ਪਰਿਪੱਕ ਫੁੱਲ੍ਹਾਂ ਦਾ ਆਕਾਰ ਅਤੇ ਭਾਰ ਵੀ ਵਧ ਸੀ ਅਤੇ ਦੂਸਰੇ ਫੁੱਲ੍ਹਾਂ ਦੇ ਮੁਕਾਬਲੇ ਇਹਨਾਂ ਫੁੱਲ੍ਹਾਂ ਦੀ ਖੁਸ਼ਬੂ ਜ਼ਿਆਦਾ ਬਿਹਤਰ ਸੀ। ਇਹਨਾਂ ਦੋ ਕਾਰਕਾਂ ਤੋਂ ਪ੍ਰੇਰਿਤ ਹੋ ਕੇ ਕਿਸਾਨਾਂ ਨੇ ਇਸਨੂੰ ਆਪਣੀਆਂ ਦੂਸਰੀਆਂ ਫ਼ਸਲਾਂ ਵਿੱਚ ਵੀ ਪਾਉਣ ਦਾ ਫੈਸਲਾ ਕੀਤਾ।
ਹਾਲਾਂਕਿ, ਛੋਟੇ ਕਿਸਾਨਾਂ ਵੱਲੋਂ ਬਾਇਓਚਾਰ ਨਾਲ ਭੂਮੀ ਸੁਧਾਰ ਦਾ ਘੱਟ ਖਰਚੀਲਾ ਤਰੀਕਾ ਵੱਡੇ ਪੱਧਰ 'ਤੇ ਅਪਣਾਏ ਜਾਣ ਵਿੱਚ ਕੋਈ ਸ਼ੱਕ ਨਹੀਂ ਫਿਰ ਵੀ ਇਸ ਸੰਬੰਧ ਵਿੱਚ ਜੈਵਿਕ ਕਿਸਾਨ ਐਸੋਸੀਏਸ਼ਨ ਬਣਾਉਣ ਦੀ ਪ੍ਰਕ੍ਰਿਆ ਜਾਰੀ ਹੈ। ਮਿਲ ਕੇ ਸਿੱਖਣ ਦੀ ਪ੍ਰਕ੍ਰਿਆ ਜਿਵੇਂ ਕਿਸਾਨ ਖੇਤ ਸਕੂਲ ਨੂੰ ਬਾਇਓਆਚਾਰ ਦੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਲਈ ਵਰਤੇ ਜਾ ਰਹੇ ਹਨ। ਧੰਨਵਾਦ ਅਸੀਂ ਬਾਇਓਚਾਰ ਦੇ ਫੀਲਡ ਟ੍ਰਾਇਲਾਂ ਲਈ ਵਿੱਤੀ ਸਹਾਇਤਾ ਅਤੇ ਪ੍ਰੋਤਸ਼ਾਹਨ ਦੇ ਲਈ ਸੀਮੇਨਪੂ ਫਾਊਂਡੇਸ਼ਨ, ਨਾਰਵੇ ਦੇ ਧੰਨਵਾਦੀ ਹਾਂ। ਇਸਦੇ ਨਾਲ ਹੀ, ਸਥਾਨਕ ਕਿਸਾਨਾਂ ਦੇ ਅਸੀਂ ਖਾਸ ਤੌਰ 'ਤੇ ਧੰਨਵਾਦੀ ਹਾਂ ਜਿੰਨਾਂ ਨੇ ਆਪਣੇ ਖੇਤਾਂ ਵਿੱਚ ਇਹ ਫੀਲਡ ਟ੍ਰਾਇਲਾਂ ਕਰਨ ਲਈ ਸਹਿਯੋਗ ਦਿੱਤਾ।
ਸਰੋਤ : ਲੇਇੱਸ ਇੰਡੀਆ
ਆਖਰੀ ਵਾਰ ਸੰਸ਼ੋਧਿਤ : 8/12/2020