ਜਹੀਰਾਬਾਦ ਵਿੱਚ ਸਥਾਨਕ ਪਿੰਡਾਂ ਦੇ ਸਮੁਦਾਇ ਆਪਣੀਆਂ ਬੰਜਰ ਪਈਆਂ ਜ਼ਮੀਨਾਂ ਨੂੰ ਮੁੜ ਆਬਾਦ ਕਰਨ ਵਿੱਚ ਕਾਮਯਾਬ ਹੋਏ ਹਨ ਅਤੇ ਉਹਨਾਂ ਜ਼ਮੀਨਾਂ ਉੱਪਰ ਉਹ ਅਨਾਜਾਂ ਦੀਆਂ ਅਣਗਿਣਤ ਰਵਾਇਤੀ ਕਿਸਮਾਂ ਉਗਾ ਰਹੇ ਹਨ। ਉਹ ਨਾ ਸਿਰਫ ਉਸ ਭੋਜਨ ਪ੍ਰਣਾਲੀ ਜੋ ਕਿ ਹਜਾਰਾਂ ਸਾਲਾਂ ਦੌਰਾਨ ਕੁਦਰਤੀ ਰੂਪ ਵਿੱਚ ਵਿਕਸਿਤ ਹੋਈ ਹੈ, ਨੂੰ ਮੁੜ ਸਹੇਜਣ ਵਿੱਚ ਸਫਲ ਹੋਏ ਹਨ ਬਲਕਿ ਉਹਨਾਂ ਕੋਲ ਆਪਣੇ ਉਪਭੋਗ ਦੇ ਲਈ ਕਾਫੀ ਪੌਸ਼ਟਿਕ ਭੋਜਨ ਵੀ ਹੈ।
ਆਂਧਰ ਪ੍ਰਦੇਸ਼ ਦੇ ਜਿਲ੍ਹਾ ਮੇਦਕ ਵਿੱਚ ਜ਼ਹੀਰਾਬਾਦ ਇੱਕ ਅਜਿਹਾ ਖੇਤਰ ਹੈ ਜਿੱਥੇ ਪ੍ਰੰਪਰਿਕ ਰੂਪ ਵਿੱਚ ਮੂਲ ਅਨਾਜਾਂ ਦੀਆਂ ਕਈ ਕਿਸਮਾਂ ਜਿਨ੍ਹਾਂ ਵਿੱਚ ਜਵਾਰ, ਬਾਜਰਾ, ਕੰਗਨੀ, ਕੁਟਕੀ ਸਮੇਤ ਕਈ ਹੋਰ ਕਿਸਮਾਂ ਭੋਜਨ ਦੇ ਤੌਰ ਤੇ ਖਾਧੀਆਂ ਜਾਂਦੀਆਂ ਹਨ। ਹਾਲਾਂਕਿ, ਸਾਰਵਜਨਿਕ ਵਿਤਰਣ ਪ੍ਰਣਾਲੀ ਤਹਿਤ ਮਿਲਣ ਵਾਲੇ ਸਸਤੇ ਚੌਲ ਮਿਲਣ ਦੀ ਸ਼ੁਰੂਆਤ ਕਰਕੇ ਕਈ ਲੋਕ ਆਪਣੇ ਪ੍ਰੰਪਰਿਕ ਅਨਾਜਾਂ ਤੋਂ ਦੂਰ ਹੋ ਗਏ, ਕਿਉਂਕਿ ਚੌਲ ਪਕਾਉਣ ਵਿੱਚ ਆਸਾਨ ਸਨ, ਅਤੇ ਇਸ ਵਿੱਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਸੀ। ਕਈ ਔਰਤਾਂ ਨੇ ਇਸ ਨੂੰ ਆਪਣੇ ਲਈ ਇੱਕ ਬਹੁਤ ਵੱਡੀ ਅਸੀਸ ਮੰਨਿਆ।ਹਾਲਾਂਕਿ, ਇਹ ਤਾਂ ਬਹੁਤ ਬਾਅਦ ਵਿੱਚ ਸਪੱਸ਼ਟ ਹੋਇਆ ਕਿ ਭੋਜਨ ਵਿੱਚ ਇਸ ਬਦਲਾਅ ਦੇ ਕੀ ਕੀ ਅਸਰ ਆਏ। ਇਹਨਾਂ ਸਮੁਦਾਇਆਂ ਨੇ ਆਪਣੇ ਪੋਸ਼ਣ ਵਿੱਚ ਆਈ ਗਿਰਾਵਟ ਨੂੰ ਦਰਜ ਕਰਨਾ ਸ਼ੁਰੂ ਕੀਤਾ।ਚੌਲਾਂ ਤੋਂ ਕਾਫੀ ਵੱਡੀ ਮਾਤਰਾ ਵਿੱਚ ਕਾਰਬੋਹਾਈਡ੍ਰੇਟ ਤਾਂ ਮਿਲਦੇ ਸਨ ਪਰ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਜਿਵੇਂ ਲੋਹਾ, ਕੈਲਸ਼ੀਅਮ, ਖਣਿਜ, ਰੇਸ਼ੇ ਆਦਿ ਬਹੁਤ ਹੀ ਘੱਟ ਮਾਤਰਾ ਵਿੱਚ ਮਿਲ ਰਿਹਾ ਸੀ। ਪ੍ਰੰਤੂ ਕਿਸਾਨਾਂ ਦੇ ਸਖ਼ਤ ਮਿਹਨਤ ਕਰਨ ਵਾਲੇ ਸ਼ਰੀਰ ਵੱਡੀ ਮਾਤਰਾ ਵਿੱਚ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤਾਂ ਦੀ ਮੰਗ ਕਰਦੇ ਸਨ ਜੋ ਕਿ ਉਹਨਾਂ ਦੇ ਪ੍ਰੰਪਰਿਕ ਮੂਲ ਅਨਾਜ ਅਤੇ ਹੋਰ ਅਨਾਜ ਦੇਣ ਵਿੱਚ ਸਮਰੱਥ ਸਨ। ਕਿਉੱਕਿ ਸਾਰਵਜਨਿਕ ਵਿਤਰਣ ਪ੍ਰਣਾਲੀ ਰਾਹੀ ਚੌਲ ਆਸਾਨੀ ਨਾਲ ਅਤੇ ਘੱਟ ਕੀਮਤ (ਇੱਕ ਦਿਨ ਦੀ ਮਜਦੂਰੀ ਨਾਲ ਹੁਣ ਤਿੰਨ ਮਹੀਨੇ ਦਾ ਰਾਸ਼ਨ ਖਰੀਦਿਆ ਜਾ ਸਕਦਾ ਸੀ) ਤੇ ਉਪਲਬਧ ਸੀ, ਬਹੁਤ ਸਾਰੇ ਕਿਸਾਨਾਂ ਨੇ ਆਪਣੀ ਜ਼ਮੀਨ ਨੂੰ ਖਾਲੀ ਛੱਡਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਤੋਂ ਉਤਪਾਦਨ ਲੈਣ ਲਈ ਸਖ਼ਤ ਮਿਹਨਤ ਕਰਨੀ ਪੈਣੀ ਸੀ। ਹੌਲੀਹੌਲੀ, ਪ੍ਰੰਪਰਿਕ ਕਿਸਮਾਂ, ਜਿੰਨਾਂ ਨੇ ਇਹਨਾਂ ਸਮੁਦਾਇਆਂ ਨੂੰ ਕਈ ਪੀੜ੍ਹੀਆਂ ਤੱਕ ਕਾਇਮ ਰੱਖਿਆ ਸੀ, ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਸਮੁਦਾਇਆਂ ਵਿੱਚੋਂ ਮੂਲ ਅਨਾਜਾਂ ਦਾ ਪੂਰੀ ਤਰ੍ਹਾਂ ਖਤਮ ਹੋਣਾ ਇੱਕ ਇਹਨਾ ਨਿਰਵਿਵਾਦਿਤ ਤੱਥ ਵਾਂਗ ਲੱਗ ਰਿਹਾ ਸੀ; ਪਰ ਔਰਤਾਂ, ਜਿੰਨਾਂ ਨੇ ਭੋਜਨ ਅਤੇ ਖੇਤੀ ਨੂੰ ਵਿਆਪਕ ਦ੍ਰਿਸ਼ਟੀਕੋਣ ਤੋਂ ਦੇਖਿਆ, ਨੇ ਇਸ ਸਥਿਤੀ ਨਾਲ ਲੜਨ ਦਾ ਫੈਸਲਾ ਕੀਤਾ। ਪਹਿਲਾ ਕਦਮ ਪਹਿਲਾ ਕਦਮ ਜੋ ਇਹਨਾਂ ਔਰਤਾਂ ਨੇ ਇਸ ਲੜਾਈ ਵਿੱਚ ਚੁੱਕਿਆ, ਉਹ ਸੀ ਬੰਜਰ ਪਈ ਜ਼ਮੀਨ ਉੱਪਰ ਮੁੜ ਖੇਤੀ ਕਰਨਾ। ਇਹਨਾਂ ਜ਼ਮੀਨਾਂ ਵਿੱਚ ਮੁੜ ਜੀਵਨ ਭਰ ਕੇ ਅਤੇ ਵਿਭਿੰਨ ਤਰ੍ਹਾਂ ਦੀਆਂ ਕਿਸਮਾਂ ਬੀਜ ਕੇ, ਉਹਨਾਂ ਨੇ ਆਪਣੀ ਖੇਤੀ ਉੱਪਰ ਖੁਦਮੁਖ਼ਤਿਆਰੀ ਨੂੰ ਮੁੜ ਸਥਾਪਿਤ ਕੀਤਾ। ਔਰਤਾਂ ਨੇ ਦੱਖਣ ਡਿਵਲਪਮੈਂਟ ਸੁਸਾਇਟੀ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਨਾਲ ਸੰਪਰਕ ਕੀਤਾ ਜਿੰਨਾਂ ਨੇ ਉਹਨਾਂ ਦੀ ਪਹਿਲ ਵਿੱਚ ਯੋਗਤਾ ਨੂੰ ਦੇਖਿਆ ਅਤੇ ਸਮੁਦਾਇਕ ਅਨਾਜ ਬੈਂਕ ਦੇ ਗਠਨ ਲਈ ਸਹਿਯੋਗ ਦੇਣ ਲਈ ਤਿਆਰ ਹੋ ਗਏ।
ਔਰਤਾਂ ਨੂੰ ਪ੍ਰਤਿ ਏਕੜ ੨੬੦੦ ਰੁਪਏ ਦੀ ਸਹਿਯੋਗ ਰਾਸ਼ੀ ਦਿੱਤੀ ਗਈ ਅਤੇ ਇਸ ਪਹਿਲ ਨੂੰ ੩੦ ਪਿੰਡਾਂ ਵਿੱਚ ਸ਼ੁਰੂ ਕੀਤਾ ਗਿਆ ਅਤੇ ਹਰ ਪਿੰਡ ਵਿੱਚ ਬੰਜਰ ਪਈ ਜ਼ਮੀਨ ਵਿੱਚੋਂ ੧੦੦ ਏਕੜ ਜ਼ਮੀਨ ਨੂੰ ਖੇਤੀ ਅਧੀਨ ਲਿਆਂਦਾ ਗਿਆ।ਜ਼ਿਆਦਾਤਰ ਜ਼ਮੀਨਾਂ ਦੇ ਮਾਲਕ ਛੋਟੇ ਅਤੇ ਸੀਮਾਂਤ ਕਿਸਾਨ ਸਨ। ਇਹ ਪਹਿਲ ਕਿਸਾਨਾਂ ਦੇ ਨਾਲ ਸਾਂਝੇਦਾਰੀ ਵਿੱਚ ਕੀਤੀ ਗਈ। ਇਸਦਾ ਮਤਲਬ ਸੀ ਕਿ ਕਿਸਾਨਖ਼ਾਸ ਕਰਕੇ ਮਹਿਲਾ ਕਿਸਾਨਇਸ ਪਹਿਲ ਦੀ ਯੋਜਨਾ ਅਤੇ ਲਾਗੂ ਕਰਨ ਦੇ ਹਰ ਚਰਣ ਵਿੱਚ ਸ਼ਾਮਿਲ ਸਨ। ੩੦ ਪਿੰਡਾਂ ਵਿੱਚੋਂ ਹਰੇਕ ਵਿੱਚ, ਕਿਸਾਨਾਂ ਦੇ ਨਾਲ ਅੱਗੇ ਲਈ ਵਧੀਆ ਤੋਂ ਵਧੀਆ ਰਣਨੀਤੀ ਬਣਾਉਣ ਲਈ ਵਿਆਪਕ ਵਿਚਾਰਵਟਾਂਦਰਾ ਹੋਇਆ। ਇਸਦੇ ਨਾਲ ਹੀ ਭਾਗੀਦਾਰੀ ਪ੍ਰਕਿਰਿਆ ਰਾਹੀ ਔਰਤਾਂ ਨੇ ਬੰਜਰ ਪਈ ਜ਼ਮੀਨ ਦੀ ਪਛਾਣ ਕੀਤੀ, ਇਹਨਾਂ ਜ਼ਮੀਨਾਂ ਦੀ ਮਿੱਟੀ ਦੀ ਮੈਪਿੰਗ ਅਤੇ ਹੋਰ ਸੰਬੰਧਿਤ ਵੇਰਵੇ ਇਕੱਠੇ ਕੀਤੇ ਗਏ। ਇਹ ਸਭ ਪ੍ਰਕਿਰਿਆਵਾਂ ਕਰਨ ਤੋਂ ਬਾਅਦ, ਸਮੁਦਾਇਆਂ ਦੇ ਸਾਹਮਣੇ ਵਕੇਂਦਰੀਕ੍ਰਿਤ ਸਾਰਵਜਨਿਕ ਵਿਤਰਣ ਪ੍ਰਣਾਲੀ ਦਾ ਵਿਚਾਰ ਰੱਖਿਆ ਗਿਆ; ਇਹ ਤੁਰੰਤ ਹੀ ਸਪੱਸ਼ਟ ਹੋ ਗਿਆ ਕਿ ਇਸ ਵਿਚਾਰ ਨੇ ਓਹਨਾਂ ਦੇ ਮਨਾਂ ਵਿੱਚ ਆਸ਼ਾ ਦੀ ਕਿਰਣ ਜਗਾ ਦਿੱਤੀ ਹੈ। ਇਸ ਪੀ ਡੀ ਐਸ ਵਿਵਸਥਾ ਵਿੱਚ ਕਿਸਾਨਾਂ ਦੀ ਪੂਰੀ ਭਾਗੀਦਾਰੀ ਸੀ ਅਤੇ ਉਹਨਾਂ ਦੀ ਅਗਵਾਈ ਵਿੱਚ ਪੂਰੀ ਪਾਰਦਰਸ਼ਿਤਾ ਨਾਲ ਚਲਾਇਆ ਜਾਣਾ ਸੀ।
ਸਮੁਦਾਇਆਂ ਨੇ ਇਹ ਵੀ ਤੈਅ ਕੀਤਾ ਕਿ ਉਹ ਆਪਣੀਆਂ ਜ਼ਮੀਨਾਂ ਵਿੱਚ ਰੂੜੀ ਦੀ ਖਾਦ ਪਾਉਣਗੇ ਤਾਂ ਕਿ ਓਹਨਾਂ ਦੀਆਂ ਜ਼ਮੀਨਾਂ ਆਉਣ ਵਾਲੇ ਸਾਲਾਂ ਵਿੱਚ ਵੀ ਉਪਜਾਊ ਬਣੀਆਂ ਰਹਿਣ; ਨਾਂ ਕਿ ਰਸਾਇਣਿਕ ਖਾਦਾਂ ਜੋ ਕਿ ਸਿਰਫ ਇੱਕ ਸਾਲ ਤੱਕ ਹੀ ਜ਼ਮੀਨ ਨੂੰ ਤਾਕਤ ਦਿੰਦੀਆਂ ਹਨ ਅਤੇ ਫਿਰ ਲੰਬੇ ਸਮੇਂ ਵਿੱਚ ਮਿੱਟੀ ਨੂੰ ਬਿਲਕੁਲ ਖਤਮ ਕਰ ਦਿੰਦੀਆਂ ਹਨ।
ਸਰੋਤ : ਲੇਇਸ ਇੰਡੀਆ
ਆਖਰੀ ਵਾਰ ਸੰਸ਼ੋਧਿਤ : 2/6/2020