ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮੂਲ ਅਨਾਜਾਂ ਨੂੰ ਸਾਰਵਜਨਿਕ ਵਿਤਰਣ

ਇਹਨਾਂ ਸਭ ਪ੍ਰਬੰਧਾਂ ਨੂੰ ਸਭ ਕਿਸਾਨਾਂ ਦੀ ਪੂਰੀ ਮਨਜੂਰੀ ਸੀ ਅਤੇ ਇਹਨਾਂ ਨੂੰ ਡਰਾਫਟ ਵਿੱਚ ਸ਼ਾਮਿਲ ਕੀਤਾ ਗਿਆ ਜੋ ਕਿ ਆਪਸੀ ਵਿਚਾਰਵਟਾਂਦਰੇ ਅਤੇ ਸਹਿਮਤੀ ਤੋਂ ਬਾਅਦ ਤਿਆਰ ਕੀਤਾ ਗਿਆ ਸੀ।

ਇਹ ਵੀ ਫੈਸਲਾ ਲਿਆ ਗਿਆ ਕਿ ਡੀ ਡੀ ਐਸ ਸੰਘਮ ਜ਼ਮੀਨਾਂ ਦੀ ਵਹਾਈ, ਗੁਡਾਈ, ਖਾਦ ਆਦਿ ਪਾਉਣ ਅਤੇ ਜ਼ਮੀਨਾਂ ਉੱਪਰ ਮੁੜ ਦਾਅਵੇ ਨਾਲ ਸੰਬੰਧਿਤ ਹੋਰ ਗਤੀਵਿਧੀਆਂ ਲਈ ਐਡਵਾਂਸ ਪੈਸਾ ਦੇਣਗੇ। ਭਾਗੀਦਾਰੀ ਪ੍ਰਕਿਰਿਆਵਾਂ ਦੌਰਾਨ, ਸਮੁਦਾਇਆਂ ਨੇ ਇਹ ਵੀ ਤੈਅ ਕੀਤਾ ਕਿ ਉਹ ਆਪਣੀਆਂ ਜ਼ਮੀਨਾਂ ਵਿੱਚ ਰੂੜੀ ਦੀ ਖਾਦ ਪਾਉਣਗੇ ਤਾਂਕਿ ਓਹਨਾਂ ਦੀਆਂ ਜ਼ਮੀਨਾਂ ਆਉਣ ਵਾਲੇ ਸਾਲਾਂ ਵਿੱਚ ਵੀ ਉਪਜਾਊ ਬਣੀਆਂ ਰਹਿਣ; ਨਾਂ ਕਿ ਰਸਾਇਣਿਕ ਖਾਦਾਂ ਜੋ ਕਿ ਸਿਰਫ ਇੱਕ ਸਾਲ ਤੱਕ ਹੀ ਜ਼ਮੀਨ ਨੂੰ ਤਾਕਤ ਦਿੰਦੀਆਂ ਹਨ ਅਤੇ ਫਿਰ ਲੰਬੇ ਸਮੇਂ ਵਿੱਚ ਮਿੱਟੀ ਨੂੰ ਬਿਲਕੁਲ ਖਤਮ ਕਰ ਦਿੰਦੀਆਂ ਹਨ। ਇਸੇ ਤਰ੍ਹਾ, ਸਮੁਦਾਇਆਂ ਨੇ ਕਈ ਹੋਰ ਚੁਣੌਤੀਆਂ ਦੀ ਪਛਾਣ ਕੀਤੀ ਜੋ ਕਿ ਉਹਨਾਂ ਨੂੰ ਬੰਜਰ ਪਈਆਂ ਜ਼ਮੀਨਾਂ ਨੂੰ ਮੁੜ ਪ੍ਰਾਪਤ ਕਰਨ ਵੇਲੇ ਆਉਣ ਵਾਲੀਆਂ ਸਨ। ਇਸ ਲਈ ਇਹਨਾਂ ਚੁਣੌਤੀਆਂ ਨੂੰ ਜਿੱਤਣ ਲਈ ਹੱਲ ਅਤੇ ਸਾਧਨ, ਦੋਵਾਂ ਦੀ ਲੋੜ ਸੀ।ਇੱਕ ਏਕੜ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਉੱਪਰ ਆਉਣ ਵਾਲੇ ਖਰਚ (੧੯੯੪ ਵਿੱਚ, ਜਦ ਇਹ ਪਹਿਲ ਸ਼ੁਰੂ ਕੀਤੀ ਗਈ ਸੀ) ਦਾ ਅਨੁਮਾਨ ਲਗਾਇਆ ਗਿਆ ਜੋ ਕਿ ੨੭੦੦ ਰੁਪਏ ਸੀ। ਇਹਨਾਂ ਸਭ ਵਿਚਾਰਵਟਾਂਦਰੇ ਤੋਂ ਬਾਅਦ ਸੰਘਮ ਨੇ ਕਿਸਾਨਾਂ ਦੀ ਪਹਿਚਾਣ

ਕਰਕੇ ਉਹਨਾਂ ਨੂੰ ਇਹ ਰਕਮ ਕਰਜ਼ ਦੇ ਤੌਰ ਤੇ ਦਿੱਤੀ। ਅੱਗੇ ਇਹ ਤੈਅ ਕੀਤਾ ਗਿਆ ਕਿ ਇਹ ਕਰਜ਼ ਨਕਦੀ ਦੇ ਰੂਪ ਵਿੱਚ ਮੋੜਨ ਦੀ ਬਜਾਏ, ਅਨਾਜ ਦੇ ਰੂਪ ਵਿੱਚ ਵਾਪਸ ਕੀਤਾ ਜਾਵੇ। ਕਿਉਂਕਿ ਪਹਿਲੇ ਸਾਲ ਵਿੱਚ ਜ਼ਿਆਦਾ ਝਾੜ ਪ੍ਰਾਪਤ ਕਰਨਾ ਮੁਸ਼ਕਿਲ ਸੀ ਇਸ ਲਈ ਇਹ ਤੈਅ ਕੀਤਾ ਗਿਆ ਕਿ ਇਹ ਅਦਾਇਗੀ ਵਧੀਕ ਤਰੀਕੇ ਨਾਲ ਕੀਤੀ ਜਾਵੇਗੀ।ਉਦਾਹਰਣ ਦੇ ਲਈ, ਪਹਿਲੇ ਸਾਲ, ਕਿਸਾਨ ੧੦੦ ਕਿਲੋ ਜਵਾਰ ਦੇਵੇਗਾ, ਜਦਕਿ ਦੂਸਰੇ ਸਾਲ ੨੦੦ ਕਿਲੋ ਅਤੇ ਇਸੇ ਤਰ੍ਹਾਂ ਹਰ ਸਾਲ ਹੋਵੇਗਾ। ਇਹਨਾਂ ਸਭ ਪ੍ਰਬੰਧਾਂ ਨੂੰ ਸਭ ਕਿਸਾਨਾਂ ਦੀ ਪੂਰੀ ਮਨਜੂਰੀ ਸੀ ਅਤੇ ਇਹਨਾਂ ਨੂੰ ਡਰਾਫਟ ਵਿੱਚ ਸ਼ਾਮਿਲ ਕੀਤਾ ਗਿਆ ਜੋ ਕਿ ਆਪਸੀ ਵਿਚਾਰਵਟਾਂਦਰੇ ਅਤੇ ਸਹਿਮਤੀ ਤੋਂ ਬਾਅਦ ਤਿਆਰ ਕੀਤਾ ਗਿਆ ਸੀ। ਹਰ ਪਿੰਡ ਵਿੱਚ ਔਰਤਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਅਤੇ ਓਹਨਾਂ ਨੂੰ ਇਸ ਪਹਿਲ ਦੇ ਨਿਰੀਖਣ ਦੀ ਜਿੰਮੇਦਾਰੀ ਦਿੱਤੀ ਗਈ। ਹਰ ਔਰਤ ਨੂੰ ਨਿੱਜੀ ਤੌਰ ਤੇ ੨੦ ਏਕੜ ਜ਼ਮੀਨ ਦੀ ਨਿਗਰਾਨੀ ਕਰਨ ਦੀ ਜਿੰਮੇਦਾਰੀ ਦਿੱਤੀ ਗਈ।ਪਹਿਲੇ ਸੀਜ਼ਨ ਵਿੱਚ, ੨੫੦੦ ਏਕੜ ਤੋਂ ਵੱਧ ਬੰਜਰ ਜ਼ਮੀਨ ਨੂੰ ਖੇਤੀ ਅਧੀਨ ਲਿਆਂਦਾ ਗਿਆ ਅਤੇ ੮ ਹਜਾਰ ਕੁਇੰਟਲ ਜਵਾਰ ਦਾ ਉਤਪਾਦਨ ਕੀਤਾ ਗਿਆ। ਇਸਨੂੰ ਭਾਗ ਲੈਣ ਵਾਲੇ ਪਿੰਡਾਂ ਵਿੱਚ ੩ ਮਿਲੀਅਨ ਵਾਧੂ ਭੋਜਨ ਜਾਂ ਭਾਗ ਲਣ ਵਾਲੇ ਹਰ ਘਰ ਲਈ ੧੦੦੦ ਵਾਧੂ ਭੋਜਨ ਦੇ ਰੂਪ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਸ ਤੋਂ ਪੈਦਾ ਚਾਰਾ ਇਹਨਾਂ ੩੦ ਪਿੰਡਾਂ ਦੇ ੬੦੦੦ ਹੋਰ ਮਵੇਸ਼ੀਆਂ ਨੂੰ ਪਾਲ ਸਕਦਾ ਸੀ। ਪਹਿਲੇ ਸੀਜ਼ਨ ਦੇ ਦੌਰਾਨ, ਕਰਜ਼ ਵਾਪਸੀ ਦੇ ਰੂਪ ਵਿੱਚ ਹਰ ਪਿੰਡ ਵਿੱਚੋਂ ਇਕੱਠਾ ਕੀਤਾ ਗਿਆ ਅਨਾਜ ੧੦,੦੦੦ ੧੫,੧੦੦ ਕਿਲੋ ਸੀ ਜੋ ਕਿ ਉਹਨਾਂ ਵਿੱਚੋ ਹਰੇਕ ੧੦੦ ਪਰਿਵਾਰਾਂ ਦੇ ਖਾਣੇ ਲਈ ਕਾਫ਼ੀ ਸੀ। ਇਸ ਤੋਂ ਬਾਅਦ ਹਰ ਪਿੰਡ ਵਿੱਚ ੧੦੦ ਗਰੀਬ ਘਰਾਂ ਦੀ ਪਛਾਣ ਕੀਤੀ ਗਈ। ਪੌਸ਼ਟਿਕ ਭੋਜਨ ਤੱਕ ਆਸਾਨ ਪਹੁੰਚ ਨਾ ਹੋਣਾ ਇੱਕ ਬੇਮਿਸਾਲ ਕਦਮ ਤਹਿਤ, ਦਲਿਤ ਔਰਤਾਂ ਅਤੇ ਉਹ ਜੋ ਪਿੰਡ ਵਿੱਚ ਸਮਾਜਿਕ ਅਤੇ ਆਰਥਿਕ ਤੌਰ 'ਤੇ ਪਿਛੜੇ ਹੋਏ ਸਨ, ਨੂੰ ਆਪਣੇ ਵਿੱਚੋਂ ਸਭ ਤੋਂ ਗਰੀਬ ਅਤੇ ਸਭ ਤੋਂ ਜਰੂਰਤਮੰਦ ਦੀ ਪਹਿਚਾਣ ਕਰਨ ਲਈ ਕਿਹਾ ਗਿਆ ਤਾਂਕਿ ਓਹਨਾਂ ਨੂੰ ਅਨਾਜ ਦੇ ਰੂਪ ਵਿੱਚ ਸਹਾਇਤਾ ਦਿੱਤੀ ਜਾ ਸਕੇ।ਇਹਨਾਂ ਔਰਤਾਂ ਦੁਆਰਾ ਆਪਣੇ ਪਿੰਡਾਂ ਵਿੱਚ ਗਰੀਬ ਦੀ ਪਛਾਣ ਕਰਨ ਲਈ ਅਤੇ ਗਰੀਬੀ ਨੂੰ ਪ੍ਰਭਾਸ਼ਿਤ ਕਰਨ ਲਈ ਬੜਾ ਹੀ ਵਧੀਆ ਅਤੇ ਸੰਵੇਦਨਸ਼ੀਲ ਮਾਪਦੰਡ ਨਿਰਧਾਰਿਤ ਕੀਤਾ ਗਿਆ। ਭਾਗੀਦਾਰੀ ਧਨ ਰੈਕਿੰਗ ਪ੍ਰਕ੍ਰਿਆ ਦੌਰਾਨ ਜਿਸ ਵਿੱਚ ਪੂਰੇ ਪਿੰਡ ਦੇ ਸਮੁਦਾਇ ਨੇ ਭਾਗ ਲਿਆ ਅਤੇ ਇਸ ਮਾਪਦੰਡ ਬਾਰੇ ਚਰਚਾ ਕੀਤੀ ਗਈ, ਇਸ ਨੂੰ ਪੂਰੇ ਸਮੁਦਾਇ ਨੇ ਪ੍ਰਵਾਨਗੀ ਦੇ ਦਿੱਤੀ। ਉਦਾਹਰਣ ਦੇ ਲਈ, ਲੋਕਾਂ ਦਾ ਇੱਕ ਸਮੂਹ, ਜੋ ਕਿ ਬਜੁਰਗ ਹੈ ਅਤੇ ਬਿਨਾਂ ਸਹਾਰੇ ਤੋਂ ਹੈ, ਨੂੰ ਬੇਸਹਾਰਾ ਦੇ ਰੂਪ ਵਿੱਚ ਮਨੋਨੀਤ ਕੀਤਾ ਗਿਆ ਅਤੇ ਅਨਾਜ ਦੇ ਰੂਪ ਵਿੱਚ ਸਭ ਤੋਂ ਵੱਧ ਸਹਿਯੋਗ ਓਹਨਾਂ ਲਈ ਰੱਖਿਆ ਗਿਆ। ਸਖ਼ਤ ਮਿਹਨਤ ਕਰਨ ਵਾਲੇ ਗਰੀਬਾਂ ਦੀ ਸ਼੍ਰੇਣੀ ਵਿੱਚ ਓਹਨਾਂ ਨੂੰ ਰੱਖਿਆ ਗਿਆ ਜਿੰਨਾਂ ਕੋਲ ਕੋਈ ਜ਼ਮੀਨ ਨਹੀਂ ਅਤੇ ਓਹਨਾਂ ਨੂੰ ਆਪਣੇ ਰੋਜ਼ ਦੇ ਖਾਣੇ ਲਈ ਮਜਦੂਰੀ ਕਰਨ ਜਾਣਾ ਪੈਂਦਾ ਹੈ। ਜਿੰਨਾਂ ਕੋਲ ਸਿਰਫ ਇੱਕ ਏਕੜ ਜ਼ਮੀਨ ਹੈ ਪਰ ਕੋਈ ਪਸ਼ੂ ਨਹੀਂ ਅਤੇ ਨਾ ਹੀ ਸਿੰਚਾਈ ਲਈ ਕੋਈ ਸਾਧਨ ਹੈ, ਨੂੰ ਗਰੀਬ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ। ਇਸੇ ਤਰ੍ਹਾਂ, ਜੇਕਰ ਕਿਸੇ ਦੰਪਤੀ ਦੇ ਕਈ ਛੋਟੇ ਬੱਚੇ ਹਨ ਅਤੇ ਉਹ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹਨ, ਨੂੰ ਵੀ ਗਰੀਬ ਮੰਨਿਆ ਗਿਆ। ਏਕਲ ਮਹਿਲਾਵਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗਰੀਬ ਵਰਗ ਵਿੱਚ ਸਿਖਰ ਤੇ ਸਥਾਨ ਦਿੱਤਾ ਗਿਆ।  ਇਸ ਦੇ ਬਾਅਦ ਹਰ ਘਰ ਨੂੰ ਇੱਕ ਰਾਸ਼ਨ ਕਾਰਡ ਜਾਰੀ ਕੀਤਾ ਗਿਆ। ਸਾਲ ਦੇ ਛੇ ਮਹੀਨੇ ਲਈ ਪਰਿਵਾਰ ਲਈ ਜਵਾਰ ਦਾ ਇੱਕ ਕੋਟਾ ਨਿਰਧਾਰਿਤ ਕੀਤਾ ਗਿਆ, ਜਦੋਂ ਕੰਮ ਅਤੇ ਭੋਜਨ ਦੁਰਲਭ ਹੁੰਦੇ ਹਨ ਅਤੇ ਗਰੀਬ ਨੂੰ ਸਭ ਤੋਂ ਵੱਧ ਸੰਘਰਸ਼ ਕਰਨਾ ਪੈਂਦਾ ਹੈ।ਇਸ ਤਰ੍ਹਾਂ, ਏ ਪੀ ਡੀ ਐਸ (ਵਿਕਲਪਕ ਸਾਰਵਜਨਿਕ ਵਿਤਰਣ ਪ੍ਰਣਾਲੀ) ਨੇ ਗਰੀਬ ਪਰਿਵਾਰਾਂ ਦੀ ਪੌਸ਼ਟਿਕ, ਸਥਾਨਕ ਵਾਤਾਵਰਣ ਵਿੱਚ ਢਲੇ ਭੋਜਨ ਤੱਕ ਪਹੁੰਚ ਨੂੰ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਵਿਸਥਾਰ ਕਰਨਾ ਇਹ ਪਹਿਲ ਜੋ ੧੯੯੪ ਵਿੱਚ ਸ਼ੁਰੂ ਹੋਈ ਸੀ, ੨੦੦੩ ਤੱਕ ੫੧ ਪਿੰਡਾਂ ਦੇ ੩੬੦੦ ਏਕੜ ਵਿੱਚ ਫੈਲ ਗਈ ਅਤੇ ਜਿਹੜੇ ਗਰੀਬ ਲੋਕਾਂ ਦੀ ਪਛਾਣ ਕੀਤੀ ਗਈ ਓਹਨਾਂ ਨੂੰ ਜੇਕਰ ਜਰੂਰਤ ਪੈਂਦੀ ਹੈ ਤਾਂ ਛੇ ਮਹੀਨੇ ਲਈ ਭੋਜਨ ਉਪਲਬਧ ਕਰਵਾਇਆ ਜਾਂਦਾ ਹੈ। ਇਸ ਤੋਂ ਬਾਅਦ ਇਹ ਵਿਕਲਪਕ ਸਾਰਵਜਨਿਕ ਵਿਤਰਣ ਪ੍ਰਣਾਲੀ ਜਿਲ੍ਹੇ ਦੇ, ਰਾਜ ਦੇ ਅਤੇ ਦੇਸ਼ ਦੇ ਹੋਰ ਪਿੰਡਾਂ ਵਿੱਚ ਵੀ ਫੈਲ ਗਈ।ਅੱਜ ਦੀ ਤਾਰੀਖ਼ ਵਿੱਚ, ਮੇਦਕ ਜਿਲ੍ਹੇ ਦੇ ੭੯ ਪਿੰਡਾਂ ਅਤੇ ਜਿਲ੍ਹੇ ਤੋਂ ਬਾਹਰ ੪੬ ਪਿੰਡ ਅਤੇ ਲਗਭਗ ੭੦੦੦ ਏਕੜ ਜ਼ਮੀਨ ਇਸ ਪਹਿਲ ਅਧੀਨ ਕਵਰ ਕੀਤੇ ਗਏ ਹਨ ਅਤੇ ੬੦੦੦ ਦੇ ਕਰੀਬ ਖੇਤੀ ਪਰਿਵਾਰਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ, ਇਹ ਜ਼ਮੀਨਾਂ ੨ ਮਿਲੀਅਨ ਕਿਲੋਗ੍ਰਾਮ ਅਨਾਜ ਦਾ ਉਤਪਾਦਨ ਕਰ ਰਹੀਆਂ ਹਨ ਅਤੇ ਇਹਨਾਂ ਪਿੰਡਾਂ ਵਿੱਚ ਰੁਜ਼ਗਾਰ ਦੇ ੩ ਲੱਖ ੫੦ ਹਜਾਰ ਵਿਅਕਤੀਦਿਨ (ਮਾਪਣ ਦੀ ਇੱਕ ਇਕਾਈ, ਇੱਕ ਵਿਅਕਤੀ ਦੁਆਰਾ ਇੱਕ ਕੰਮ ਵਾਲੇ ਦਿਨ ਵਿੱਚ ਕੀਤਾ ਗਏ ਕੰਮ ਦੀ ਮਾਤਰਾ ਉੱਪਰ ਆਧਾਰਿਤਵਿਅਕਤੀਦਿਨ) ਪੈਦਾ ਕਰਨ ਵਿੱਚ ਸਫਲ ਰਹੇ ਹਨ। ਇਸ ਸਭ ਵਿੱਚ, ਏ ਪੀ ਡੀ ਐਸ ੧੧੦੦੦ ਖਪਤਕਾਰ ਘਰਾਂ ਜਿਸ ਵਿੱਚ ੬੦,੦੦੦ ਲੋਕ ਸ਼ਾਮਿਲ ਹਨ ਨੂੰ ਭੋਜਨ ਪ੍ਰਦਾਨ ਕਰ ਰਿਹਾ ਹੈ। ਵਿਕਰੀ ਤੋਂ ਪ੍ਰਾਪਤ ਆਮਦਨ ਨੂੰ ਸਮੁਦਾਇ ਦੇ ਅਨਾਜ ਫੰਡ ਵਿੱਚ ਹਰ ਪਿੰਡ ਦੁਆਰਾ ਜਮ੍ਹਾ ਕਰਵਾਇਆ ਜਾਂਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਬੰਜਰ ਭੂਮੀ ਨੂੰ ਖੇਤੀ ਤਹਿਤ ਲਿਆਉਣ; ਅਤੇ ਭੂਮੀ ਵਿਕਾਸ ਦੀਆਂ ਹੋਰ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਭੋਜਨ ਸੁਰੱਖਿਆ ਦਾ ਇਹ ਘੇਰਾ ਸਾਲ ਦਰ ਸਾਲ ਵਧਦਾ ਹੀ ਜਾ ਰਿਹਾ ਹੈ। ਇਸ ਪ੍ਰੋਗਰਾਮ ਲਈ ਸਿਰਫ ਸ਼ੁਰੂਆਤੀ ਸਹਾਇਤਾ ਲਈ ਗਈ।

ਉਸ ਤੋਂ ਬਾਅਦ ਇਸਦੀ ਸਾਰੀ ਜਿੰਮੇਦਾਰੀ ਸਥਾਨਕ ਸਮੁਦਾਇਆਂ ਦੁਆਰਾ ਲੈ ਲਈ ਗਈ। ਅਤੇ ਜਦੋਂ ਤੋਂ ਇਸ ਪ੍ਰੋਗਰਾਮ ਦੀ ਯੋਜਨਾਬੰਦੀ ਬਣੀ ਅਤੇ ਇਸਨੂੰ ਲਾਗੂ ਕੀਤਾ ਗਿਆ ਇਸ ਵਿੱਚ ਹਰ ਕਦਮ ਤੇ ਸਮੁਦਾਇਆਂ ਦੀ ਕਿਰਿਆਸ਼ੀਲ ਭਾਗੀਦਾਰੀ ਰਹੀ।ਇਸ ਕੰਮ ਦਾ ਪ੍ਰਬੰਧਨ ਦਲਿਤ ਔਰਤਾਂ ਦੇ ਸਮੂਹ, ਜੋ ਕਿ ਅਨਪੜ੍ਹ ਅਤੇ ਹਾਸ਼ੀਏ ਤੋਂ ਪਰ੍ਹਾਂ ਸਨ, ਜਿੰਨਾਂ ਨੂੰ ਆਪਣੀ ਜਿੰਦਗੀ ਵਿੱਚ ਕਿਸੇ ਵੀ ਚੀਜ਼ ਦੇ ਪ੍ਰਬੰਧਨ ਦੀ

ਇਸ ਕੰਮ ਦਾ ਪ੍ਰਬੰਧਨ ਦਲਿਤ ਔਰਤਾਂ ਦੇ ਸਮੂਹ, ਜੋ ਕਿ ਅਨਪੜ੍ਹ ਅਤੇ ਹਾਸ਼ੀਏ ਤੋਂ ਪਰ੍ਹਾਂ ਸਨ, ਜਿੰਨਾਂ ਨੂੰ ਆਪਣੀ ਜਿੰਦਗੀ ਵਿੱਚ ਕਿਸੇ ਵੀ ਚੀਜ਼ ਦੇ ਪ੍ਰਬੰਧਨ ਦੀ ਇਜ਼ਾਜਤ ਨਹੀਂ ਮਿਲੀ ਸੀ, ਦੁਆਰਾ ਕੀਤਾ ਗਿਆ। ਅਤੇ ਇਹ ਇਸ ਪਹਿਲ ਦਾ ਸਭ ਤੋਂ ਜ਼ੋਰਦਾਰ ਸਮਾਜਿਕਰਾਜਨੀਤਿਕ ਪਹਿਲੂ ਹੈ।

ਇਜ਼ਾਜਤ ਨਹੀਂ ਮਿਲੀ ਸੀ, ਦੁਆਰਾ ਕੀਤਾ ਗਿਆ। ਅਤੇ ਇਹ ਇਸ ਪਹਿਲ ਦਾ ਸਭ ਤੋਂ ਜ਼ੋਰਦਾਰ ਸਮਾਜਿਕਰਾਜਨੀਤਿਕ ਪਹਿਲੂ ਹੈ। ਇਹਨਾਂ ਯਤਨਾਂ ਨੂੰ ਸਵੀਕਾਰ ਕਰਦੇ ਹੋਏ ਯੋਜਨਾ ਆਯੋਗ ਨੇ ਸਿਫਾਰਿਸ਼ ਕੀਤੀ ਕਿ ਮੂਲ ਅਨਾਜਾਂ ਨੂੰ ਸਾਰਵਜਨਿਕ ਵਿਤਰਣ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਵੇ। ਇਸਦੇ ਇਲਾਵਾ, ਉਹਨਾਂ ਔਰਤਾਂ ਜਿੰਨਾ ਨੇ ਇਸਦੀ ਅਗਵਾਈ ਕੀਤੀ ਉਹਨਾਂ ਨੂੰ ਭੁੱਖ ਉੱਪਰ ਜਿੱਤ ਪ੍ਰਾਪਤ ਕਰਨ ਦੇ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਉੱਪਰ ਮਾਨਤਾ ਦਿੱਤੀ ਗਈ। ਇਹਨਾਂ ਔਰਤਾਂ ਦੀਆਂ ਕੋਸ਼ਿਸ਼ਾਂ ਦੇ ਲਈ ਧੰਨਵਾਦ, ਜਿੰਨਾਂ ਕਰਕੇ ਭਾਰਤ ਦੀ ਰਾਸ਼ਟਰੀ ਜੈਵਵਿਭਿੰਨਤਾ ਅਤੇ ਕਾਰਜ ਯੋਜਨਾ ੨੦੦੯ ਵੱਲੋਂ ਸਾਰਵਜਨਿਕ ਵਿਤਰਣ ਪ੍ਰਣਾਲੀ ਨੂੰ ਖੇਤੀ ਵਿਭਿੰਨਤਾ ਦਾ ਇਸਤੇਮਾਲ ਕਰਨ, ਇਸ ਨੂੰ ਭੋਜਨ ਨਾਲ ਜੋੜਨ, ਪੌਸ਼ਟਿਕਤਾ ਅਤੇ ਰੁਜ਼ਗਾਰ ਸੁਰੱਖਿਆ ਅਤੇ ਖਾਸ ਕਰਕੇ ਇਸ ਪ੍ਰਣਾਲੀ ਦੁਆਰਾ ਸਥਾਨਕ ਅਨਾਜਾਂ ਦੇ ਉਤਪਾਦਨ ਅਤੇ ਵਿਤਰਣ (ਵਿਭਿੰਨਤਾ ਭਰਪੂਰ ਖੇਤੀ ਨੂੰ ਜਾਰੀ ਰੱਖਣਾ ਜਾਂ ਦੁਬਾਰਾ ਸ਼ੁਰੂ ਕਰਨ ਲਈ ਪ੍ਰੋਤਸਾਹਨ ਦੇਣਾ) ਉੱਪਰ ਧਿਆਨ ਦੇਣ ਅਤੇ ਔਰਤਾਂ ਦੀਆਂ ਕਮੇਟੀਆਂ ਨੂੰ ਇਸ ਪ੍ਰਣਾਲੀ ਉੱਪਰ ਨਿਯੰਤ੍ਰਣ ਦੇਣ ਆਦਿ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਸੁਧਾਰ ਕਰਨ ਦੀ ਗੱਲ ਕੀਤੀ। ਇਹ ਸਿਰਫ ਇਹਨਾਂ ਔਰਤਾਂ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ ਜੋ ਓਹਨਾਂ ਨੇ ਭੋਜਨ ਸੰਪ੍ਰਭੂਤਾ ਲਈ ਕੀਤੇ।

ਸਰੋਤ : ਲੇਇੱਸ ਇੰਡੀਆ

3.22674418605
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top