ਵਿਦਰਭ, ਜੋ ਕਿ ਜ਼ਿਆਦਾਤਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਲਈ ਜਾਣਿਆ ਜਾਂਦਾ ਹੈ, ਵਿੱਚ ਖੁਸ਼ਕਿਸਮਤੀ ਨਾਲ ਕੁੱਝ ਅਜਿਹੇ ਕਿਸਾਨ ਹਨ ਜਿੰਨਾਂ ਨੇ ਜੈਵਿਕ ਤਰੀਕਿਆਂ ਰਾਹੀ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹਾਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸੁਭਾਸ਼ ਸ਼ਰਮਾ ਜੀ ਅਜਿਹੇ ਹੀ ਇੱਕ ਕਿਸਾਨ ਹਨ।
ਹੈਰਾਨਗੀ ਦੀ ਗੱਲ ਹੈ ਕਿ ਜਿੰਦਗੀ ਅਤੇ ਭੋਜਨ ਦਾ ਸ੍ਰੋਤ ਹੋਣ ਦੇ ਬਾਵਜ਼ੂਦ ਮਿੱਟੀ ਨੂੰ ਪੂਰੀ ਤਰ੍ਹਾਂ ਨਹੀ ਸਮਝਿਆ ਗਿਆ ਹੈ। ਮਹਾਰਾਸ਼ਟਰ ਦੇ ਵਿਦਰਭ ਖੇਤਰ ਵਿੱਚ, ਬਹੁਤ ਸਾਰੇ ਕਿਸਾਨ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਬਹੁਤ ਜ਼ਿਆਦਾ ਵਰਤਣ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਦੇ ਘਟਣ ਕਾਰਨ ਖੇਤੀ ਵਿੱਚ ਕਈ ਵਾਰ ਨੁਕਸਾਨ ਉਠਾ ਚੁੱਕੇ ਹਨ। ਵਿਦਰਭ, ਜੋ ਕਿ ਜ਼ਿਆਦਾਤਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਲਈ ਜਾਣਿਆ ਜਾਂਦਾ ਹੈ, ਵਿੱਚ ਖੁਸ਼ਕਿਸਮਤੀ ਨਾਲ ਕੁੱਝ ਅਜਿਹੇ ਕਿਸਾਨ ਹਨ ਜਿੰਨਾਂ ਨੇ ਜੈਵਿਕ ਤਰੀਕਿਆਂ ਰਾਹੀ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹਾਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸੁਭਾਸ਼ ਸ਼ਰਮਾ ਜੀ ਅਜਿਹੇ ਹੀ ਇੱਕ ਕਿਸਾਨ ਹਨ। ਸੁਭਾਸ਼ ਸ਼ਰਮਾ, ਵਿਦਰਭ ਖੇਤਰ ਦੇ ਯਵਤਮਾਲ ਜਿਲ੍ਹੇ ਦੇ ਰਹਿਣ ਵਾਲੇ ਜੈਵਿਕ ਕਿਸਾਨ, ਨੇ ੧੯੭੫ ਵਿੱਚ ਰਸਾਇਣਿਕ ਤਰੀਕਿਆਂ ਨਾਲ ਖੇਤੀ ਸ਼ੁਰੂ ਕੀਤੀ।ਸ਼ੁਰੂਆਤ ਵਿੱਚ ਓਹਨਾਂ ਨੇ ਵਧੀਆ ਝਾੜ ਪ੍ਰਾਪਤ ਕੀਤਾ, ਪ੍ਰੰਤੂ ੧੯੮੬ ਤੋਂ ਬਾਅਦ ਮਿੱਟੀ ਦੀ ਉਪਜਾਊ ਸ਼ਕਤੀ ਤੇਜ਼ੀ ਨਾਲ ਘਟੀ ਅਤੇ ਓਹਨਾਂ ਨੂੰ ਬਹੁਤ ਘਾਟਾ ਹੋਇਆ। ਸੰਨ ੧੯੯੬ ਵਿੱਚ, ਓਹਨਾਂ ਨੇ ਬੀਜਾਂ, ਮਿੱਟੀ, ਪਾਣੀ, ਫ਼ਸਲ ਪ੍ਰਣਾਲੀ ਅਤੇ ਕਿਰਤ ਪ੍ਰਬੰਧਨ ਆਦਿ ਉੱਪਰ ਧਿਆਨ ਕੇਂਦ੍ਰਿਤ ਕਰਕੇ ਕੁਦਰਤੀ ਖੇਤੀ ਸ਼ੁਰੂ ਕੀਤੀ। ਓਹਨਾਂ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਗਊਆਂ, ਰੁੱਖ, ਪੰਛੀ ਅਤੇ ਬਨਸਪਤੀ ਚਾਰ ਮੁੱਖ ਕਾਰਕ ਹਨ ਜੋ ਖੇਤੀ ਨੂੰ ਟਿਕਾਊ ਬਣਾਉਂਦੇ ਹਨ।ਸ਼ਰਮਾ ਜੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਕੁੱਝ ਤਕਨੀਕਾਂ ਦਾ ਇਸਤੇਮਾਲ ਕਰ ਰਹੇ ਹਨ ਜਿੰਨਾਂ ਦੇ ਨਤੀਜੇ ਵਜੋਂ ਉਤਪਾਦਕਤਾ ਵਧੀ ਹੈ।
ਸਰੋਤ : ਲੇਇੱਸ ਇੰਡੀਆ
ਆਖਰੀ ਵਾਰ ਸੰਸ਼ੋਧਿਤ : 2/6/2020