অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਤਰੀਕੇ

ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਤਰੀਕੇ

ਅਲੌਕਿਕ ਖਾਦ ਦਾ ਇਸਤੇਮਾਲ  ਸ਼ਰਮਾ ਜੀ ਦਾ ਕਹਿਣਾ ਹੈ ਕਿ ਇੱਕ ਗਊ ੩ ਏਕੜ ਜ਼ਮੀਨ ਦੀ ਖਾਦ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ। ਸ਼ਰਮਾ ਜੀ ਨੇ ਗੋਬਰ ਦੀ ੩ ਟਨ ਖਾਦ ਵਿੱਚ ੮ ਕੁਇੰਟਲ ਤਲਾਬ ਦੀ ਮਿੱਟੀ ਜਾਂ ਰੁੱਖ ਦੇ ਹੇਠਾਂ ਦੀ ਮਿੱਟੀ ਮਿਲਾ ਕੇ ਅਲੌਕਿਕ ਖਾਦ ਤਿਆਰ ਕਰਦੇ ਹਨ। ਰੁੱਖ ਦੇ ਹੇਠਾਂ ਦੀ ਮਿੱਟੀ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਕਿਉੱਕਿ ਇਹ ਪੱਤਿਆਂ ਅਤੇ ਪੰਛੀਆਂ ਦੀਆਂ ਬਿੱਠਾਂ ਦੇ ਸੜਨ ਕਰਕੇ ਸੂਖ਼ਮ ਬਨਸਪਤੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਮਿਸ਼ਰਣ ਵਿੱਚ, ੧੦੦ ਕਿਲੋ ਅਰਹਰ, ਤੂੜੀ (ਦਾਲਾਂ ਦੀ ਪ੍ਰੋਸੈਸਿੰਗ ਵਾਲੀ ਫੈਕਟਰੀ ਵਿੱਚੋਂ ਨਿਕਲੀ ਰਹਿੰਦਖੂੰਹਦ) ਅਤੇ ਦੋ ਲਿਟਰ ਮੂੰਗਫਲੀ ਦਾ ਤੇਲ ਪਾਉਂਦੇ ਹਨ ਅਤੇ  ਚੰਗੀ ਤਰ੍ਹਾਂ ਮਿਕਸ ਕਰਦੇ ਹਨ। ਇਸ ਵਿੱਚ ਉਹ ੨੫ ਕਿਲੋ ਗੁੜ ਨੂੰ ਘੋਲ ਕੇ ਬਣਾਇਆ ਮਿਸ਼ਰਣ ਵੀ ਮਿਲਾਉਂਦੇ ਹਨ। ਮਿਸ਼ਰਣ ਨੂੰ ਪਾਣੀ ਵਿੱਚ ਚੰਗੀ ਤਰ੍ਹਾ ਭਿਉਂ ਦਿੱਤਾ ਜਾਂਦਾ ਹੈ ਅਤੇ ਉਸਦਾ ੨ ਮਹੀਨੇ ਲਈ ਢੇਰ ਲਗਾ ਦਿੱਤਾ ਜਾਂਦਾ ਹੈ।ਇੱਕ ਮਹੀਨੇ ਬਾਅਦ ਢੇਰ ਨੂੰ ਉੱਪਰ ਥੱਲੇ ਪਲਟਿਆ ਜਾਂਦਾ ਹੈ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਭਿਉਂ ਦਿੱਤਾ ਜਾਂਦਾ ਹੈ।ਇੱਕ ਮਹੀਨੇ ਬਾਅਦ ਕੰਪੋਸਟ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ। ਮੁੱਠੀ ਭਰ ਖਾਦ ਹਰ ਪੌਦੇ ਦੀ ਜੜ੍ਹ ਵਿੱਚ ਪਾਈ ਜਾ ਸਕਦੀ ਹੈ ਜਾਂ ਬੀਜ ਡਰਿੱਲ ਦੇ ਨਾਲ ਬੀਜਾਂ ਦੇ ਨਾਲ ਹੀ ਪਾਈ ਜਾ ਸਕਦੀ ਹੈ। ਮਿੱਟੀ ਵਿੱਚ ਸੂਖ਼ਮ ਬਨਸਪਤੀ ਨਾਲ ਜੈਵਿਕ ਮਾਦਾ ਅਤੇ ਸੂਖ਼ਮ ਜੀਵਾਂ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਲਈ ਦਾਲ ਦੇ ਆਟੇ ਅਤੇ ਗੁੜ ਦਾ ਮਿਸ਼ਰਣ ਪ੍ਰੋਟੀਨ ਅਤੇ ਮਿੱਠਾ ਪ੍ਰਦਾਨ ਕਰਦਾ ਹੈ। ਉਹਨਾਂ ਦੀ ਦੂਸਰੀ ਫਰਟੀਲਾਈਜੇਸ਼ਨ ਤਕਨੀਕ ਗੋਸੰਜੀਵਕ ਹੈ, ਜੋ ਕਿ ਇੱਕ ਤਰਲ ਖਾਦ ਹੈ। ਇਹ ਸਰਦੀ ਦੇ ਮੌਸਮ ਵਿੱਚ ਪਾਣੀ ਦੇ ਨਾਲ ਦਿੱਤੀ ਜਾ ਸਕਦੀ ਹੈ। ਇਹ ਗਾਂ ਦੇ ੧੦ ਕਿਲੋ ਤਾਜ਼ਾ ਗੋਬਰ ਵਿੱਚ ੧੦ ਲਿਟਰ ਗਊਮੂਤਰ, ੧ ਕਿਲੋ ਦਾਲ ਦਾ ਆਟਾ ਅਤੇ ੫੦੦ ਗ੍ਰਾਮ ਗੁੜ ਮਿਲਾ ਕੇ ਬਣਾਇਆ ਜਾਂਦਾ ਹੈ। ਮਿਸ਼ਰਣ ਨੂੰ ੫੦ ਲਿਟਰ ਪਾਣੀ ਪਾ ਕੇ ੮੧੦ ਦਿਨਾਂ ਤੱਕ ਖਮੀਰਣ ਲਈ ਰੱਖਿਆ ਜਾਂਦਾ ਹੈ।ਜਦੋਂ ਇਹ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਫ਼ਸਲ ਨੂੰ ਦੇਣ ਤੋਂ ਪਹਿਲਾਂ ੨੦੦ ਲਿਟਰ ਪਾਣੀ ਮਿਲਾ ਕੇ ਪਤਲਾ ਕੀਤਾ ਜਾਂਦਾ ਹੈ । ਇਸ ਨੂੰ ਫ਼ਸਲ ਨੂੰ ਪਾਣੀ ਦੇਣ ਵੇਲੇ ਉਸਦੇ ਨਾਲ ਹੀ ਦਿੱਤਾ ਜਾਂਦਾ ਹੈ। ਇਹ ਮਿਸ਼ਰਣ ਇੱਕ ਕਿੱਲੇ ਲਈ ਕਾਫ਼ੀ ਹੈ। ਮਿੱਟੀ ਵਿੱਚ ਸੂਖ਼ਮ ਜੀਵਾਂ ਦੀ ਵਧੀ ਹੋਈ ਗਤੀਵਿਧੀ ਮਿੱਟੀ ਦੇ ਕਾਇਆਕਲਪ ਵਿੱਚ ਮੱਦਦ ਕਰਦੀ ਹੈ ਜਦਕਿ ਪੌਦਿਆਂ ਨੂੰ ਜਰੂਰੀ ਪੋਸ਼ਕ ਤੱਤ ਪਾਣੀ ਵਿੱਚ ਘੁਲਣਸ਼ੀਲ ਰੂਪ ਵਿੱਚ ਮੁਹੱਈਆ ਕਰਵਾਉਂਦੀ ਹੈ। ਸ਼ਰਮਾ ਜੀ ਦੇ ਖੇਤ ਦੀ ਇੱਕ ਮੁੱਠੀ ਵਿੱਚ ਤੁਸੀਂ ਅਨੇਕਾਂ ਗੰਡੋਏ ਦੇਖ ਸਕਦੇ ਹੋ।

ਹਰੀ ਖਾਦ

ਸ਼ਰਮਾ ਜੀ ਨੇ ਆਪਣੀ ਜ਼ਮੀਨ ਉੱਪਰ ਅਰਹਰ ਨੂੰ ਪਹਿਲੀ ਫ਼ਸਲ ਦੇ ਤੌਰ ਤੇ ਬੀਜਿਆ। ਅਰਹਰ ਦੀਆਂ ਲਾਈਨਾਂ ਦੌਰਾਨ ਉਹਨਾਂ ਨੇ ਹਰੀ ਖਾਦ ਦਾ ਮਿਸ਼ਰਣ ਬੀਜਿਆ। ਹਰੀ ਖਾਦ ਲਈ ਬੀਜਾਂ ਦਾ ਸੰਯੋਜਨ ਇਸ ਪ੍ਰਕਾਰ ਸੀ:

- ਦੋ ਦਲੇ ਬੀਜ ਜਿਵੇਂ ਮੂੰਗੀ/ਕਾਲੇ ਛੋਲੇ (੨ ਕਿਲੋ), ਫਲੀਆਂ (੨ ਕਿਲੋ), ਅਰਹਰ (੨ ਕਿਲੋ) ਸਭ ਬਰਾਬਰ ਅਨੁਪਾਤ ਵਿੱਚ ਲਉ।

- ਇੱਕ ਦਲੇ ਬੀਜ ਜਿਵੇਂ ਬਾਜਰਾ (੫੦੦ ਗ੍ਰਾਮ), ਜਵਾਰ (੫੦੦ ਗ੍ਰਾਮ) ਅਤੇ ਮੱਕੀ (੩ ਕਿਲੋ)

- ਤੇਲ ਵਾਲੀਆਂ ਫ਼ਸਲਾਂ ਜਿਵੇਂ ਤਿਲ (੧੦੦ ਗ੍ਰਾਮ), ਸੋਇਆਬੀਨ ਜਾਂ ਮੂੰਗਫਲੀ ਜਾਂ ਸੂਰਜਮੁਖੀ (੯੦੦ ਗ੍ਰਾਮ) ਇਹ ਸਭ ਤਰ੍ਹਾਂ ਦੇ ਬੀਜ ਚੰਗੀ ਤਰ੍ਹਾਂ ਮਿਲਾਏ ਅਤੇ ਬਾਰਿਸ਼ ਦੇ ਮੌਸਮ ਵਿੱਚ ਅਰਹਰ ਦੀਆਂ ਲਾਈਨਾਂ ਵਿਚਕਾਰ ਬੀਜੇ ਗਏ। ੫੦੫੫ ਦਿਨਾਂ ਦੇ ਹੋਣ ਤੋਂ ਬਾਅਦ, ਇਹਨਾਂ ਨੂੰ ਕੱਟ ਕੇ ਅਰਹਰ ਦੀਆਂ ਲਾਈਨਾਂ ਵਿਚਕਾਰ ਮਲਚਿੰਗ ਦੇ ਰੂਪ ਵਿੱਚ ਫੈਲਾਇਆ ਗਿਆ।ਇੱਕਦੋ ਮਹੀਨੇ ਬਾਅਦ ਜਦ ਇਹ ਹਰੀ ਖਾਦ ਅੱਧੀ ਸੜ ਜਾਂਦੀ ਹੈ ਤਾਂ ਇਸ ਨੂੰ ਕਲਟੀਵੇਟਰ ਦੀ ਮੱਦਦ ਨਾਲ ਇਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਂਦਾ ਹੈ। ਇਹ ਨਾ ਸਿਰਫ਼ ਮਿੱਟੀ ਨੂੰ ਜੈਵਿਕ ਮਾਦਾ ਪ੍ਰਦਾਨ ਕਰਦਾ ਹੈ ਬਲਕਿ ਨਦੀਨਾਂ ਨੂੰ ਵੀ ਉੱਗਣ ਤੋਂ ਰੋਕਦਾ ਹੈ ਅਤੇ ਮਿੱਟੀ ਵਿੱਚ ਲੰਬੇ ਸਮੇਂ ਤੱਕ ਨਮੀ ਨੂੰ ਬਣਾਏ ਰੱਖਦਾ ਹੈ। ਸ਼ਰਮਾ ਜੀ ਆਪਣੇ ਖੇਤ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਫਲੀਦਾਰ ਫ਼ਸਲਾਂ ਵਾਲਾ ਫ਼ਸਲ ਚੱਕਰ ਵਰਤਦੇ ਹਨ। ਉਹ ਸੀਜ਼ਨ ਦੀ ਪਹਿਲੀ ਫ਼ਸਲ ਦੇ ਰੂਪ ਵਿੱਚ ਫਲੀਦਾਰ ਫ਼ਸਲ (ਜਿਵੇਂ ਚੌਲੇ/ਲੋਬੀਆ) ਆਦਿ ਬੀਜਦੇ ਹਨ।ਇਹਨਾਂ ਪੌਦਿਆਂ ਤੋਂ ਜੋ ਪੱਤੇ ਡਿੱਗਦੇ ਹਨ ਉਹ ਮਿੱਟੀ ਵਿੱਚ ਜੈਵਿਕ ਮਾਦਾ ਵਧਾਉਂਦੇ ਹਨ ਅਤੇ ਜੜ੍ਹਾਂ ਵਿੱਚ ਮੌਜ਼ੂਦ ਬੈਕਟੀਰੀਆ ਮਿੱਟੀ ਨੂੰ ਨਾਈਟ੍ਰੋਜਨ ਪ੍ਰਦਾਨ ਕਰਦੇ ਹਨ।ਉਹਨਾਂ ਦਾ ਜ਼ਮੀਨ ਦੇ ਉਸ ਭਾਗ ਦੇ ਉੱਪਰ ਫ਼ਸਲ ਚੱਕਰ ਦਾ ਪੈਟਰਨ ਇਸ ਤਰਾਂ ਹੈ:

- ਚੌਲੇ ਜੂਨ ਤੋਂ ਸਤੰਬਰ

- ਮੇਥੇ/ਪਾਲਕ/ਹਰਾ ਪਿਆਜ਼ ਅਕਤੂਬਰ ਤੋਂ ਨਵੰਬਰ

- ਕਣਕ ਨਵੰਬਰ ਤੋਂ ਮਾਰਚ

- ਪੇਠਾ ਅਪ੍ਰੈਲ ਤੋਂ ਜੂਨ

ਉਹ ਹਰ ਸਾਲ ਇੱਕ ਜਾਂ ਦੋ ਏਕੜ ਵਿੱਚ ਅਰਹਰ ਦੀ ਦਾਲ ਬੀਜਦੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਫ਼ਸਲ ਆਪਣੇ ਪੱਤੇ ਸੁੱਟ ਕੇ ਜ਼ਮੀਨ ਨੂੰ ਢਕਣ ਲਈ ੧੨ ਇੰਚ ਤੱਕ ਬਾਇਓਮਾਸ ਪ੍ਰਦਾਨ ਕਰਦੀ ਹੈ ਜਿਸ ਨਾਲ ਜਮੀਨ ਵਿੱਚ ਜੈਵਿਕ ਮਾਦੇ ਦਾ ਵਾਧਾ ਹੁੰਦਾ ਹੈ।ਉਹ ਧਨੀਏ ਨੂੰ ਅਜਿਹੀ ਫ਼ਸਲ ਮੰਨਦੇ ਹਨ ਜੋ ਕਿ ਓਹਨਾਂ ਦੇ ਖੇਤ ਦਾ ਪਰਿਸਥਿਤਕੀ ਸੰਤੁਲਨ ਬਣਾ ਕੇ ਰੱਖਦੀ ਹੈ। ਧਨੀਏ ਦੇ ਤਾਜ਼ੇ ਹਰੇ ਪੱਤਿਆਂ ਦੀ ਖੁਸ਼ਬੂ ਕੀੜਿਆਂ ਨੂੰ ਦੂਰ ਰੱਖਣ ਵਿਚ ਮੱਦਦ ਕਰਦੀ ਹੈ। ਦੂਸਰਾ, ਧਨੀਏ ਦੇ ਚਿੱਟੇ ਫੁੱਲ ਸ਼ਹਿਦ ਦੀਆਂ ਮੱਖੀਆਂ ਨੂੰ ਖੇਤ ਵਿੱਚ ਬੁਲਾਉਂਦੇ ਹਨ ਜੋ ਕਿ ਪਰ

ਫ਼ਸਲ ਪ੍ਰਤੀ ਏਕੜ (ਉਤਪਾਦਨ)

ਕੀਮਤ (ਰੁਪਏ ਵਿੱਚ)

ਅਨੁਮਾਨਿਤ ਆਮਦਨੀ ਵਿੱਚ

ਖਰਚ

ਚੌਲੇ

੩੦ ਕੁਇੰਟਲ

੩੦/ਕਿਲੋ

੯੦,੦੦੦

੨੫%

ਹਰਾ ਪਿਆਜ਼

੧੫੦ ਕੁਇੰਟਲ

੧੦/ਕਿਲੋ

. ਲੱਖ

੪੦%

ਮੇਥੀ

੩੦ ਕੁਇੰਟਲ

੧੦-੨੦/ਕਿਲੋ

੬੦,੦੦੦

੩੦%

ਪਾਲਕ

੩੦ ਕੁਇੰਟਲ

੨੦-੩੦/ਕਿਲੋ

੭੫,੦੦੦

੨੫%

ਹਰਾ ਧਨੀਆ

੬੦ ਕੁਇੰਟਲ

੧੦/ਕਿਲੋ

੬੦,੦੦੦

੩੦%

ਧਨੀਏ ਦਾ ਬੀਜ

ਕੁਇੰਟਲ

੧੫੦/ਕਿਲੋ ਬੀਜ਼

੬੦,੦੦੦

੧੦%

ਕਣਕ

੧੪-੧੫ ਕੁਇੰਟਲ

੪੦/ਕਿਲੋ

੬੦,੦੦੦

੩੦%

ਛੋਲੇ

੧੦ ਕੁਇੰਟਲ

੩੫੦੦/ਕੁਇੰਟਲ

੩੫,੦੦੦

੧੦%

ਪੇਠਾ

੧੦ ਟਨ/ਏਕੜ

੧੫/ਕਿਲੋ

. ਲੱਖ

੨੦%

ਪਰਾਗਣ ਵਿੱਚ ਅਤੇ ਵਧੀਆ ਬੀਜਾਂ ਦੇ ਵਿਕਾਸ ਵਿੱਚ ਮੱਦਦ ਕਰਦੀਆਂ ਹਨ। ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੀਆਂ ਤਕਨੀਕਾਂ ਤੋਂ ਇਲਾਵਾ, ਸ਼ਰਮਾ ਜੀ ਹੋਰ ਵੀ ਕਈ ਤਕਨੀਕਾਂ ਵਰਤਦੇ ਹਨ ਜੋ ਓਹਨਾਂ ਦੀ ਖੇਤੀ ਨੂੰ ਹੋਰ ਟਿਕਾਊ ਬਣਾਉਂਦੀਆਂ ਹਨ। ਉਦਾਹਰਣ ਲਈ, ਉਹ ਮਿੱਟੀ ਦੇ ਕਟਾਅ ਨੂੰ ਰੋਕਣ ਲਈ ਅਤੇ ਨਮੀ ਬਣਾ ਕੇ ਰੱਖਣ ਲਈ ਬਿਜਾਈ ਦੀ ਕੰਟੂਰ ਵਿਧੀ ਦੀ ਪਾਲਣਾ ਕਰਦੇ ਹਨ; ਜਲ ਸਰੰਖਿਅਣ ਲਈ ਖੇਤ ਵਿੱਚ ਖਾਈਆਂ ਬਣਾਈਆਂ ਹਨ, ਕੀਟ ਕੰਟਰੋਲ ਲਈ ਗੇਂਦੇ ਅਤੇ ਧਨੀਏ ਜਿਹੀਆਂ ਫ਼ਸਲਾਂ ਉਗਾਉਂਦੇ ਹਨ, ਖੇਤ ਦੇ ਚਾਰੇ ਪਾਸੇ ਰੁੱਖ ਲਗਾਏ ਹਨ ਜੋ ਕਿ ਵਿੰਡ ਬ੍ਰੇਕਰ ਦਾ ਕੰਮ ਕਰਦੇ ਹਨ ਅਤੇ ਮਿੱਟੀ ਦੇ ਕਟਾਅ ਨੂੰ ਵੀ ਰੋਕਦੇ ਹਨ। ਓਹਨਾਂ ਦੇ ੧੩ ਏਕੜ ਖੇਤ ਦੀ ਟਰਨਓਵਰ ਲਗਭਗ ੧੮੨੦ ਲੱਖ ਰੁਪਏ ਹੈ ਜਿਸ ਵਿੱਚੋਂ ਉਹ ੫੦ ਫ਼ੀਸਦੀ ਨੂੰ ਲਾਭ ਮੰਨਦੇ ਹਨ।

ਸਿੱਟਾ

ਅੱਜ ਵਿਸ਼ਵੀਕਰਨ ਖੇਤੀ ਦੇ ਦੌਰ ਵਿੱਚ, ਜਿੱਥੇ ਰਸਾਇਣਿਕ ਖੇਤੀ ਵੱਡੇ ਪੱਧਰ ਤੇ ਫੈਲੀ ਹੋਈ ਹੈ, ਸੁਭਾਸ਼ ਸ਼ਰਮਾ ਜੀ ਵਰਗੇ ਕਿਸਾਨ ਕਈਆਂ ਲਈ ਪ੍ਰੇਰਣਾ ਸ੍ਰੋਤ ਹਨ। ਮਿੱਟੀ ਦੀ ਪ੍ਰਕ੍ਰਿਤੀ ਨੂੰ ਸਮਝਣ ਵਾਲੇ ਇਸ ਤਰ੍ਹਾਂ ਦੇ ਅਨੁਭਵੀ ਕਿਸਾਨ ਦੁਨੀਆ ਨੂੰ ਦਿਖਾ ਰਹੇ ਹਨ ਕਿ ਖੇਤੀਪਰਿਸਥਿਤਕੀ ਆਧਾਰਿਤ ਤਕਨੀਕਾਂ ਹੀ ਮਿੱਟੀ ਦੀ ਸਿਹਤ ਸੁਧਾਰਨ ਅਤੇ ਖੇਤੀ ਨੂੰ ਟਿਕਾਊ ਬਣਾਉਣ ਦਾ ਇੱਕੋਇੱਕ ਰਸਤਾ ਹਨ।

ਸਰੋਤ : ਲੇਇੱਸ ਇੰਡੀਆ


ਆਖਰੀ ਵਾਰ ਸੰਸ਼ੋਧਿਤ : 2/6/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate