ਰੇਤਲੀਆਂ, ਕਠਰਾਲੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਜ਼ਿਆਦਾ ਚੂਨੇ ਵਾਲੀਆਂ, ਰੋੜਾਂ ਵਾਲੀਆਂ, ਬੇਟ ਵਾਲੀਆਂ ਅਤੇ ਜ਼ਿਆਦਾ ਫਾਸਫੋਰਸ ਤੱਤ ਵਾਲੀਆਂ ਜ਼ਮੀਨਾਂ ਵਿੱਚ ਇਸ ਤੱਤ ਦੀ ਘਾਟ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਝੋਨਾ, ਮੱਕੀ, ਕਣਕ ਅਤੇ ਨਰਮਾ ਵਰਗੀਆਂ ਫਸਲਾਂ ਇਸ ਦੀ ਘਾਟ ਨੂੰ ਬਹੁਤ ਮੰਨਦੀਆਂ ਹਨ।
ਇਸ ਤੱਤ ਦੀ ਘਾਟ ਰੇਤਲੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਜ਼ਿਆਦਾ ਚੂਨੇ ਵਾਲੀਆਂ ਅਤੇ ਕਠਰਾਲੀਆਂ ਜ਼ਮੀਨਾਂ ‘ਚ ਆ ਸਕਦੀ ਹੈ। ਝੋਨਾ ਅਤੇ ਕਮਾਦ ਦੀਆਂ ਫਸਲਾਂ ਇਸ ਦੀ ਘਾਟ ਦਾ ਆਮ ਸ਼ਿਕਾਰ ਹੋ ਜਾਂਦੀਆਂ ਹਨ।
ਰੇਤਲੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਝੋਨਾ-ਕਣਕ ਦਾ ਫਸਲੀ ਚੱਕਰ ੬ - ੭ ਸਾਲ ਤੋਂ ਲਗਾਤਾਰ ਚਲਦਾ ਹੋਵੇ, ਉਨ੍ਹਾਂ ਵਿੱਚ ਝੋਨੇ ਤੋਂ ਬਾਅਦ ਹਾੜ੍ਹੀ ਦੀਆਂ ਫਸਲਾਂ ਜਿਵੇਂ ਕਣਕ, ਜੌਂ, ਜਵੀ ਅਤੇ ਬਰਸੀਮ ਵਿੱਚ ਇਸ ਤੱਤ ਦੀ ਘਾਟ ਆਮ ਆ ਜਾਂਦੀ ਹੈ।
ਸ੍ਰੋਤ : ਭੂਮੀ ਵਿਗਿਆਨ ਵਿਭਾਗ
ਆਖਰੀ ਵਾਰ ਸੰਸ਼ੋਧਿਤ : 12/25/2019