ਅੱਧੀ ਨਾਈਟਰੋਜਨ ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਵੇਲੇ ਡਰਿੱਲ ਕਰੋ। ਬਾਕੀ ਨਾਈਟਰੋਜਨ ਪਹਿਲੇ ਪਾਣੀ ਨਾਲ ਪਾਓ। ਰੇਤਲੀ ਜ਼ਮੀਨ ਵਿੱਚ ਇਹ ਹਿੱਸਾ ਦੋ ਵਾਰ ਪਹਿਲੇ ਪਾਣੀ ਤੋਂ ਬਾਅਦ ਅਤੇ ਦੂਜੇ ਪਾਣੀ ਤੋਂ ਪਹਿਲਾਂ ਦਿਓ। ਜੇ ਨਾਇਟਰੋਜਨ ਵਾਸਤੇ ਯੂਰੀਆਂ ਖਾਦ ਵਰਤਣੀ ਹੋਵੇ ਤਾਂ ਅੱਧਾ ਯੂਰੀਆ ਰੌਣੀ ਤੋਂ ਪਹਿਲਾਂ ਜਾਂ ਆਖਰੀ ਵਹਾਈ ‘ਤੇ ਛੱਟਾ ਦਿਓ।
ਅੱਧੀ ਨਾਈਟਰੋਜਨ, ਸਾਰੀ ਫਾਸਫੋਰਸ ਅਤੇ ਸਾਰੀ ਪੋਟਾਸ਼ ਬਿਜਾਈ ਸਮੇਂ ਪਾਓ। ਬਾਕੀ ਅੱਧੀ ਨਾਈਟਰੋਜਨ ਪਹਿਲੇ ਪਾਣੀ ਨਾਲ ਦਿਓ।
ਸਾਰੀਆਂ ਖਾਦਾਂ ਬਿਜਾਈ ਸਮੇਂ ਡਰਿੱਲ ਨਾਲ ਪੋਰ ਦਿਓ।
ਸਾਰੀ ਫਾਸਫੋਰਸ, ਪੋਟਾਸ਼ ਅਤੇ ਅੱਧੀ ਨਾਈਟਰੋਜਨ ਬਿਜਾਈ ਵੇਲੇ ਪਾਓ। ਬਾਕੀ ਅੱਧੀ ਨਾਈਟਰੋਜਨ ਮਿੱਟੀ ਚੜ੍ਹਾਉਣ ਵੇਲੇ ਪਾਓ।
ਸਾਰੀ ਖਾਦ ਦਾ ਬਿਜਾਈ ਵੇਲੇ ਛੱਟਾ ਦੇ ਦਿਓ।
ਸਾਰੀ ਨਾਈਟਰੋਜਨ ਬਿਜਾਈ ਵੇਲੇ ਵਰਤੋ, ਪਰ ਹਲਕੀਆਂ, ਜ਼ਮੀਨਾ ਵਿੱਚ ਅੱਧੀ ਖਾਦ ਬਿਜਾਈ ਸਮੇਂ ਅਤੇ ਅੱਧੀ ਨਾਈਟਰੋਜਨ ੩੦ ਦਿੱਨ ਪਿਛੋਂ ਪਾਓ। ਸਾਰੀ ਫਾਸਫੋਰਸ ੳਤੇ ਪੋਟਾਸ਼ ਖਾਦ ਬਿਜਾਈ ਵੇਲੇ ਡਰਿੱਲ ਕਰੋ।
ਬਸੰਤ ਰੁੱਤ ਦੇ ਕਮਾਦ ਦੀ ਬੀਜੜ ਫਸਲ ਨੂੰ ਨਾਈਟਰੋਜਨ ਖਾਦ ਦਾ ਅੱਧਾ ਹਿੱਸਾ ਕਮਾਦ ਜੰਮਣ ਤੋਂ ਬਾਅਧ ਪਹਿਲੇ ਪਾਣੀ ਨਾਲ ਲਾਈਨਾਂ ਦੇ ਨਾਲ ਕੇਰਾ ਕਰੋ ਜਾਂ ਡਰਿੱਲ ਕਰੋ। ਬਾਕੀ ਦੀ ਅੱਧੀ ਖਾਦ ਇਸੇ ਤਰੀਕੇ ਨਾਲ ਮਈ-ਜੂਨ ਵਿੱਚ ਡਰਿੱਲ ਕਰ ਦਿਓ। ਖਾਦ ਛਿੱਟੇ ਦੀ ਬਿਜਾਈ ਜੇ ਡਰਿੱਲ ਨਾਲ ਪਾਈ ਜਾਵੇ ਤਾਂ ਵਧੇਰੇ ਝਾੜ ਮਿਲਦਾ ਹੈ। ਫਾਸਫੋਰਸ ਵਾਲੀ ਖਾਦ ਸਿਆੜਾਂ ਵਿੱਚ ਗੁੱਲੀਆਂ ਦੇ ਹੇਠਾਂ ਪਾਓ। ਬਸੰਤ ਰੁੱਤ ਦੇ ਕਮਾਦ ਦੀ ਮੂਢੀ ਫਸਲ ਨੂੰ ਫਰਵਰੀ ਵਿੱਚ ਪਹਿਲੀ ਗੋਡੀ ਜਾਂ ਵਾਹੀ ਸਮੇਂ ਨਾਈਟਰੋਜਨ ਖਾਦ ਦਾ ਤੀਸਰਾ ਹਿੱਸਾ ਛੱਟੇ ਨਾਲ ਪਾਓ। ਤੀਸਰਾ ਹਿੱਸਾ ਅਪ੍ਰੈਲ ਵਿੱਚ ਅਤੇ ਬਾਕੀ ਰਹਿੰਦਾ ਹਿੱਸਾ ਮਈ ਵਿੱਚ ਪਾਓ ਜੇਕਰ ਫਾਸਫੋਰਸ ਵਾਲੀ ਖਾਦ ਪਾਉਣੀ ਹੋਵੇ ਤਾਂ ਫਰਵਰੀ ਵਿੱਚ ਵਾਹੀ ਸਮੇਂ ਕਮਾਦ ਦੀਆਂ ਕਤਾਰਾਂ ਦੇ ਨੇੜੇ ਡਰਿੱਲ ਕਰ ਦਿਓ।
ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਸਰਾ ਹਿੱਸਾ ਨਾਈਟਰੋਜਨ ਕਦੂੱ ਕਰਨ ਵੇਲੇ ਪਾਓ। ਬਾਕੀ ਨਾਈਟਰੋਜਨ ਦੋ ਹਿੱਸਿਆਂ ਵਿੱਚ ਛੱਟੇ ਰਾਂਹੀ ਪਨੀਨਰੀ ਲਾਉਣ ਤੋਂ ੩ ਅਤੇ ੬ ਹਫਤੇ ਬਾਅਦ ਪਾਓ।
ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਸਰਾ ਹਿੱਸਾ ਨਾਈਟਰੋਜਨ ਬਿਜਾਈ ਵੇਲੇ ਪਾਓ। ਤੀਸਰਾ ਹਿੱਸਾ ਨਾਈਟਰੋਜਨ ਗੋਡੇ ਉਚੀ ਫਸਲ ਤੇ ਬਾਕੀ ਨਾਈਟਰੋਜਨ ਬਾਬੂ ਝੰਡੇ ਨਿਕਲਣ ਤੋਂ ਪਹਿਲਾਂ ਪਾਓ।
ਸਾਰੀ ਫਾਸਫੋਰਸ ਅਤੇ ਪੋਟਾਸ਼ ਖਾਦ ਬਿਜਾਈ ਸਮੇਂ ਡਰਿੱਲ ਕਰੋ। ਅੱਧੀ ਨਾਈਟਰੋਜਨ ਪੌਦੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ ਫੁੱਲ ਸ਼ੁਰੂ ਹੋਣ ਤੇ ਪਾਓ। ਜਦੋਂ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੋਵੇ ਤਾਂ ਨਾਈਟਰੋਜਨ ਖਾਦ ਦੀ ਪਹਿਲੀ ਕਿਸ਼ਤ ਪੌਦੇ ਵਿਚਲੇ ਕਰਨ ਦੀ ਥਾਂ ਬਿਜਾਈ ਸਮੇਂ ਹੀ ਪਾ ਦਿਓ।
ਸਾਰੀ ਖਾਦ ਬਿਜਾਈ ਵੇਲੇ ਡਰਿੱਲ ਕਰੋ। ਗੰਧਕ ਦੀ ਘਾਟ ਪੂਰੀ ਕਰਨ ਲਈ 50 ਕਿਲੇ ਜਿਪਸਮ ਪ੍ਰਤੀ ਏਕੜ ਛਿੱਟੇ ਰਾਹੀਂ ਪਾਓ।
ਸ੍ਰੋਤ : ਭੂਮੀ ਵਿਗਿਆਨ ਵਿਭਾਗ
ਆਖਰੀ ਵਾਰ ਸੰਸ਼ੋਧਿਤ : 11/19/2019