ਹੋਮ / ਖੇਤੀ / ਮਿੱਟੀ ਬਾਰੇ ਜਾਣਕਾਰੀ ਅਤੇ ਬਾਇਓਚਾਰ / ਗ੍ਰਾਮੀਣ ਰੀਆਲਿਟੀ ਸ਼ੌਅ / ਚੰਗੇ ਅਮਲ ਨੂੰ ਫੈਲਾਉਣ ਦਾ ਇੱਕ ਨਵਾਂ ਤਰੀਕਾ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਚੰਗੇ ਅਮਲ ਨੂੰ ਫੈਲਾਉਣ ਦਾ ਇੱਕ ਨਵਾਂ ਤਰੀਕਾ

ਜਲਵਾਯੂ ਪਰਿਵਰਤਨ ਕਰਕੇ ਖੇਤੀ ਆਧਾਰਿਤ ਰੁਜ਼ਗਾਰ ਵਿੱਚ ਅਤੇ ਅਨਾਜ ਦੇ ਉਤਪਾਦਨ ਵਿੱਚ ੫੮% ਦੀ ਕਮੀ ਆਈ ਹੈ।ਜਿੱਥੇ ਕਦੇ ਸੰਘਣੇ ਜੰਗਲ ਹੁੰਦੇ ਸੀ, ਅੱਜ ਉਹ ਬੁੰਦੇਲਖੰਡ ਗੰਭੀਰ ਵਾਤਾਵਰਣੀ ਸੰਕਟ ਚੋਂ ਲੰਘ ਰਿਹਾ ਹੈ।

ਖੇਤੀਬਾੜੀ ਵਿੱਚ ਚੰਗੀਆਂ ਤਕਨੀਕਾਂ ਨੂੰ ਵੱਡੇ ਪੱਧਰ 'ਤੇ ਫੈਲਾਉਣਾ ਹਮੇਸ਼ਾ ਹੀ ਇੱਕ ਚੁਣੌਤੀ ਰਹੀ ਹੈ। ਹਾਲਾਂਕਿ, ਭਾਰਤ ਦੇ ਬੁੰਦੇਲਖੰਡ ਖੇਤਰ ਦੇ ਇੱਕ ਛੋਟੇ ਜਿਹੇ ਪਿੰਡ ਰਾਜਾਵਰ ਦੇ ਲੋਕਾਂ ਨੇ ਸਮੁਦਾਇਕ ਰੇਡਿਓ ਦਾ ਉੱਤਮ ਪ੍ਰਯੋਗ ਕਰਕੇ ਵਿਕਾਸ ਦੀ ਦਿਸ਼ਾ ਵਿੱਚ ਸਮੂਹਿਕ ਪਰਿਵਰਤਨ ਦੀ ਇੱਕ ਪ੍ਰਕਿਰਿਆ ਦਾ ਪ੍ਰਦਰਸ਼ਨ ਕੀਤਾ ਹੈ। ਗ੍ਰਾਮੀਣ ਰਿਆਲਿਟੀ ਸ਼ੋਅ, ਸਮੁਦਾਇਕ ਰੇਡਿਓ ਉੱਪਰ ਇੱਕ ਵਿਲੱਖਣ ਸ਼ੋਅ, ਇੱਕ ਵਿਅਕਤੀ ਤੋਂ ਲੈ ਕੇ ਪੂਰੇ ਸਮੁਦਾਇ ਤੱਕ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਇੱਕ ਤਕਨੀਕ ਦੇ ਪ੍ਰਸਾਰ ਦਾ ਸਾਧਨ ਬਣ ਗਿਆ।

ਬੁੰਦੇਲਖੰਡ ਮੱਧ ਭਾਰਤ ਵਿੱਚ ਸਥਿਤ ਇੱਕ ਅਰਧਖੁਸ਼ਕ ਖੇਤਰ ਹੈ ਜਿਸ ਵਿੱਚ ਮੱਧ ਪ੍ਰਦੇਸ਼ ਦੇ ੬ ਜਿਲ੍ਹੇ ਅਤੇ ਉੱਤਰ ਪ੍ਰਦੇਸ਼ ਦੇ ੭ ਜਿਲ੍ਹੇ ਸ਼ਾਮਿਲ ਹਨ। ਇਸ ਖੇਤਰ ਵਿੱਚ ਘੱਟ ਵਰਖਾ ਹੋਣ ਕਾਰਨ ਲਗਾਤਾਰ ਸੋਕੇ ਦੀ ਮਾਰ ਰਹਿੰਦੀ ਹੈ। ਇਸ ਦੇ ਇਲਾਵਾ, ਉੱਬੜਖਾਬੜ ਅਤੇ ਚੱਟਾਨੀ ਇਲਾਕਾ ਹੋਣ ਕਾਰਨ, ਜੋ ਥੋੜ੍ਹਾਬਹੁਤ ਵਰਖਾ ਹੁੰਦੀ ਹੈ, ਉਹ ਪਾਣੀ ਵੀ ਵਹਿ ਜਾਂਦਾ ਹੈ। ਇਸ ਕਰਕੇ, ਇੱਥੇ ਹਮੇਸ਼ਾ ਪਾਣੀ ਦੀ ਗੰਭੀਰ ਸਮੱਸਿਆ ਬਣੀ ਰਹਿੰਦੀ ਹੈ ਅਤੇ ਖੇਤੀ ਦਾ ਕੰਮ ਵੀ ਘੱਟ ਹੁੰਦਾ ਹੈ।ਪਿਛਲੇ ਸਮੇਂ ਵਿੱਚ, ਜਲਵਾਯੂ ਪਰਿਵਰਤਨ ਕਰਕੇ, ਅਸਥਿਰ ਅਤੇ ਅਚਨਚੇਤ ਵਰਖਾ ਕਰਕੇ ਕਿਸਾਨਾਂ ਦੀ ਦਸ਼ਾ ਹੋਰ ਵੀ ਬਦਤਰ ਹੋ ਗਈ ਹੈ।

ਬੁੰਦੇਲਖੰਡ ਵਿੱਚ ਲਗਾਤਾਰ ਸੋਕੇ ਕਾਰਨ ਖੇਤੀ ਉਤਪਾਦਨ ਪ੍ਰਭਾਵਿਤ ਹੋਇਆ ਹੈ ਅਤੇ ਰੁਜ਼ਗਾਰ ਉੱਪਰ ਮਾਰ ਪਈ ਹੈ। ਜਲਵਾਯੂ ਪਰਿਵਰਤਨ ਕਰਕੇ ਖੇਤੀ ਆਧਾਰਿਤ ਰੁਜ਼ਗਾਰ ਵਿੱਚ ਅਤੇ ਅਨਾਜ ਦੇ ਉਤਪਾਦਨ ਵਿੱਚ ੫੮% ਦੀ ਕਮੀ ਆਈ ਹੈ।ਜਿੱਥੇ ਕਦੇ ਸੰਘਣੇ ਜੰਗਲ ਹੁੰਦੇ ਸੀ, ਅੱਜ ਉਹ ਬੁੰਦੇਲਖੰਡ ਗੰਭੀਰ ਵਾਤਾਵਰਣੀ ਸੰਕਟ ਚੋਂ ਲੰਘ ਰਿਹਾ ਹੈ।

ਬੁੰਦੇਲਖੰਡ ਵਿੱਚ ਜਲਵਾਯੂ ਪਰਿਵਰਤਨ ਦੇ ਮੁੱਦੇ ਦੇ ਹੱਲ ਲਈ, ਡਿਵਲਪਮੈਂਟ ਅਲਟਰਨੇਟਿਵਸ (ਡੀ ਏ), ਜੋ ਕਿ ਟਿਕਾਊ ਵਿਕਾਸ ਨੂੰ ਸਮਰਪਿਤ ਇੱਕ ਸਮਾਜਿਕ ਉੱਦਮ ਹੈ, ਨੇ ਗ੍ਰਾਮੀਣ ਸਮੁਦਾਇ ਲਈ ਸਮੁਦਾਇ ਉੱਪਰ ਜਲਵਾਯੂ ਪਰਿਵਰਤਨ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨ ਵਾਲੀਆਂ ਤਕਨੀਕਾਂ ਤੇ ਆਧਾਰਿਤ ਇੱਕ ਨਵਾਂ ਤਰੀਕਾ ਜਿਸਨੂੰ ਗ੍ਰਾਮੀਣ ਰੀਆਲਿਟੀ ਸ਼ੋਅ ਕਹਿੰਦੇ ਹਨ, ਡਿਜ਼ਾਈਨ ਕੀਤਾ। ਗ੍ਰਾਮੀਣ ਰੀਆਲਿਟੀ ਸ਼ੋਅ ਨੇ ਸਥਾਨਕ ਸਮੁਦਾਇਆਂ ਨੂੰ ਜੋੜਨ ਲਈ ਅਤੇ ਸਾਧਾਰਨ ਅਨੁਕੂਲਿਤ ਤਕਨੀਕਾਂ ਨੂੰ ਮਨੋਰੰਜਨਸਿੱਖਿਆ ਫਾਰਮੈਟ ਵਿੱਚ ਸਮਝਾਉਣ ਲਈ ਸਮੁਦਾਇਕ ਰੇਡੀਓ ਨੂੰ ਇੱਕ ਸਾਧਨ ਦੇ ਤੌਰ ਤੇ

ਵਰਤਿਆ। ਰੀਆਲਿਟੀ ਸ਼ੋਅ ਕੌਣ ਬਣੇਗਾ ਸ਼ੁਭਕਾਲ ਲੀਡਰੋ ਓਰਚਾ ਵਿੱਚ ਸਥਿਤ ਸਮੁਦਾਇਕ ਰੇਡੀਓ, ਰੇਡੀਓ ਬੁੰਦੇਲਖੰਡ ਉੱਪਰ ਪ੍ਰਸਾਰਿਤ ਹੋਣ ਵਾਲਾ ਭਾਰਤ ਦਾ ਪਹਿਲਾ ਗ੍ਰਾਮੀਣ ਰੀਆਲਿਟੀ ਸ਼ੋਅ ਬਣ ਗਿਆ ਹੈ। ਰੇਡੀਓ ਬੁੰਦੇਲਖੰਡ ਦਾ ਪ੍ਰਬੰਧਨ ਡੀ ਏ ਅਤੇ ਸਮੁਦਾਇ ਦੁਆਰਾ ਮਿਲ ਕੇ ਕੀਤਾ ਜਾਂਦਾ ਹੈ ਜਿੱਥੇ ਪ੍ਰੋਗਰਾਮ ਲੋਕਾਂ ਦੀ ਭਾਗੀਦਾਰੀ ਨਾਲ ਬਣਾਏ ਜਾਂਦੇ ਹਨ। ਇਸ ਸ਼ੋਅ ਨੇ ਮੱਧ ਭਾਰਤ ਦੇ ਸੋਕੇ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਜਲਵਾਯੂ ਪਰਿਵਰਤਨ ਅਤੇ ਅਨੁਕੂਲਨ ਵਿਕਲਪਾਂ ਬਾਰੇ ਬਾਰੇ ਜਾਗਰੂਕਤਾਪੈਦਾ ਕਰਨ ਵਿੱਚ ਮੱਦਦ ਕੀਤੀ ਹੈ। ਪ੍ਰੋਗਰਾਮਾਂ ਨੂੰ ਦਿਲਚਸਪ ਅਤੇ ਜਾਣਕਾਰੀ ਭਰਪੂਰ ਬਣਾਉਣ ਲਈ ਮਾਹਿਰਾਂ ਅਤੇ ਸਮੁਦਾਇ ਦੇ ਇੰਟਰਵਿਊ, ਟਾਕ ਸ਼ੋਅ, ਸਰਗਰਮੀ ਆਧਾਰਿਤ ਰਿਪੋਰਟਿੰਗ, ਲੋਕ ਗੀਤ, ਰੇਡੀਓ ਡਰਾਮਾ ਅਤੇ ਮੁਕਾਬਲੇ ਆਦਿ ਸ਼ਾਮਿਲ ਕੀਤੇ ਗਏ।ਮੁਕਾਬਲੇ ਵਿੱਚ ਜਲਵਾਯੂ ਪਰਿਵਰਤਨ ਦੇ ਅਨੁਕੂਲਤਾ ਵਿਕਲਪਾਂ ਦਾ ਇਸਤੇਮਾਲ ਕਰਨ ਲਈ ਪ੍ਰਤੀਭਾਗੀਆਂ ਵਿੱਚ ਸਮਰੱਥਾ ਨਿਰਮਾਣ, ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਦੀ ਚੋਣ ਕਰਨ ਲਈ ਵਧੀਆ ਪ੍ਰਦਰਸ਼ਨ ਨਾ ਕਰਨ ਵਾਲਿਆਂ ਨੂੰ ਮੁਕਾਬਲੇ ਵਿੱਚੋਂ ਹਟਾਉਣਾ, ਟਿਕਾਊਪਣ ਸੁਨਿਸ਼ਚਿਤ ਕਰਨ ਲਈ ਚੁਣੇ ਹੋਏ ਪ੍ਰਤੀਭਾਗੀਆਂ ਦਾ ਪੂਰਾ ਮਾਰਗਦਰਸ਼ਨ ਅਤੇ ਸਹਿਯੋਗ ਕਰਨਾ ਆਦਿ ਸ਼ਾਮਿਲ ਸੀ। ਗ੍ਰਾਮੀਣ ਰੀਆਲਿਟੀ ਸ਼ੋਅ ਵਿੱਚ, ਸਥਾਨਕ ਪਿੰਡਾਂ ਵਿੱਚੋਂ ਜਲਵਾਯੂ ਚੈਂਪੀਅਨ ਚੁਣੇ ਗਏ ਅਤੇ ਉਹਨਾਂ ਨੂੰ ਵਿਭਿੰਨ ਤਰ੍ਹਾਂ ਦੀਆਂ ਅਨੁਕੂਲਣ ਤਕਨੀਕਾਂ ਦੀ ਟ੍ਰੇਨਿੰਗ ਦਿੱਤੀ ਗਈ। ਇਹ ਚੈਂਪੀਅਨ ਆਪਣੇ ਪਿੰਡਾਂ ਵਿੱਚ ਉਹ ਅੱਗੇ ਕਿੰਨੇ ਹੋਰ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਇਸ ਅਨੁਕੂਲਣ ਤਕਨੀਕ ਦੀ ਟ੍ਰੇਨਿੰਗ ਦੇ ਸਕਦੇ ਹਨ, ਤੇ ਆਧਾਰਿਤ ਚੋਣ ਦੌਰ ਦੁਆਰਾ ਇਹਨਾਂ ਚੈਂਪੀਅਨਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਉਹਨਾਂ ਨੂੰ ਅੱਗੇ ਵਧਾਇਆ ਗਿਆ। ਇਸ ਤਰੀਕੇ ਨੇ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਅਤੇ ਤੇਜ਼ੀ ਨਾਲ ਇਸ ਸੁਨੇਹੇ ਨੂੰ ਸਮਾਜ ਦੇ ਵੱਡੇ ਤਬਕੇ ਤੱਕ ਪਹੁੰਚਾਉਣ ਵਿੱਚ ਮੱਦਦ ਕੀਤੀ।

ਪਿੰਡਾਂ ਵਿੱਚ ਗ੍ਰਾਮੀਣ ਰੀਆਲਿਟੀ ਸ਼ੋਅ ਦੌਰਾਨ ਜਲਵਾਯੂ ਪਰਿਵਰਤਨ ਦੇ ਅਨੁਕੂਲਨ ਲਈ ਪ੍ਰਚਾਰਿਤ ਕੀਤੇ ਗਏ ੨੫ ਤਰੀਕਿਆਂ ਵਿੱਚੋਂ, ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਅਤੇ ਰਸਾਇਣਿਕ ਖਾਦਾਂ ਦਾ ਇਸਤੇਮਾਲ ਘਟਾਉਣ ਲਈ ਪ੍ਰਚਾਰਿਤ ਕੀਤੇ ਤਰੀਕਿਆਂ ਵਿੱਚੋਂ ਇੱਕ ਤਰੀਕਾ ਅੰਮ੍ਰਿਤ ਮਿੱਟੀ ਦਾ ਪ੍ਰਯੋਗ ਸੀ। ਅੰਮ੍ਰਿzਤ ਮਿੱਟੀ ਫ਼ਸਲ ਦੀ ਰਹਿੰਦਖੂੰਹਦ, ਜਾਨਵਰਾਂ ਦੇ ਗੋਬਰ, ਥੋੜ੍ਹਾ ਜਿਹੇ ਗੁੜ ਅਤੇ ਪਾਣੀ ਤੋਂ ਤਿਆਰ ਕੀਤੀ ਜੈਵਿਕ ਖਾਦ ਹੈ। ਇਹ ਖਾਦ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਪਾਣੀ ਧਾਰਨ ਦੀ ਸਮਰੱਥਾ ਵਧਾਉਣ ਵਾਲੀ ਖਾਦ ਦੇ ਤੌਰ ਤੇ ਜਾਣੀ ਜਾਂਦੀ ਹੈ।ਇਸ ਲਈ, ਇਹ ਬੁੰਦੇਲਖੰਡ ਜਿਹੇ ਅਰਧਖੁਸ਼ਕ ਖੇਤਰ ਵਿੱਚ ਖੇਤੀ ਲਈ ਢੁੱਕਵੀਆਂ ਸਭ ਤੋਂ ਵਧੀਆ ਤਕਨੀਕਾਂ ਵਿੱਚੋਂ ਇੱਕ ਤਕਨੀਕ ਹੈ। ਟੀਕਮਗੜ੍ਹ ਜਿਲ੍ਹੇ ਦੇ ਪਿੰਡ ਰਾਜਾਵਰ ਦੇ ਰਹਿਣ ਵਾਲੇ ੨੫ ਸਾਲਾਂ ਕਿਸਾਨ ਪ੍ਰਕਾਸ਼ ਕੁਸ਼ਵਾਹਾ ਨੇ ਗ੍ਰਾਮੀਣ ਰੀਆਲਿਟੀ ਸ਼ੋਅ ਦੌਰਾਨ ਅੰਮ੍ਰਿਤ ਮਿੱਟੀ ਬਣਾਉਣ ਬਾਰੇ ਸਿੱਖਿਆ। ਉਦੋਂ ਤੋਂ ਉਹ ਅੰਮ੍ਰਿਤ ਮਿੱਟੀ ਨਾ ਸਿਰਫ ਆਪਣੇ ਖੇਤ ਵਿੱਚ ਇਸਤੇਮਾਲ ਕਰ ਰਿਹਾ ਹੈ ਬਲਕਿ ਆਪਣੇ ਪਿੰਡ ਵਿੱਚ ਇਸ ਬਾਰੇ ਸਭਨਾਂ ਨੂੰ ਜਾਣਕਾਰੀ ਦਿੱਤੀ ਹੈ। ਪ੍ਰਕਾਸ਼ ਵਾਤਾਵਰਣ ਦੇ ਮੁੱਦਿਆਂ ਨੂੰ ਸਮਝਦਾ ਹੈ ਅਤੇ ਨਾਲ ਹੀ ਆਪਣੇ ਖੇਤ ਵਿੱਚ ਉਹਨਾਂ ਨਵੇਂ ਨਵੇਂ ਤਰੀਕਿਆਂ ਦੇ ਤਜ਼ਰਬੇ ਕਰਦਾ ਰਹਿੰਦਾ ਹੈ ਜੋ ਕਿਸਾਨੀ ਦੇ ਨਾਲਨਾਲ ਵਾਤਾਵਰਣ ਲਈ ਵੀ ਫਾਇਦੇਮੰਦ ਹੋਣ।ਪ੍ਰਕਾਸ਼ ਦੀ ਕਹਾਣੀ ਸਭ ਤੋਂ ਪ੍ਰਭਾਵਸ਼ਾਲੀ ਜਲਵਾਯੂ ਪਰਿਵਰਤਨ ਅਨੁਕੂਲਨ ਕੇਸ ਸਟੱਡੀ ਦੇ ਤੌਰ ਤੇ ਉੱਭਰੀ ਅਤੇ ਉਹ ਗ੍ਰਾਮੀਣ ਰੀਆਲਿਟੀ ਸ਼ੋਅ ਦੇ ਫਾਈਨਲ ਪੁਰਸਕਾਰ ਜੇਤੂਆਂ ਵਿੱਚੋਂ ਇੱਕ ਸੀ।

ਸਰੋਤ : ਲੇਇੱਸ ਇੰਡੀਆ

3.23728813559
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top