ਗ੍ਰਾਮੀਣ ਰੀਆਲਿਟੀ ਸ਼ੋਅ ਵਿੱਚ ਭਾਗ ਲੈਣ ਤੋਂ ਬਾਅਦ ਪ੍ਰਕਾਸ਼ ਆਪਣੇ ਪਿੰਡ ਵਿੱਚ ਬਹੁਤ ਪ੍ਰਸਿੱਧ ਹੋ ਗਿਆ ਅਤੇ ਲੋਕ ਵਾਤਾਵਰਣ ਦੇ ਮੁੱਦਿਆਂ ਉੱਪਰ ਉਸਦੇ ਡੂੰਘੇ ਗਿਆਨ ਕਰਕੇ ਉਸਦੀ ਇੱਜ਼ਤ ਕਰਦੇ ਹਨ। ਹਰ ਉਮਰ ਵਰਗ ਦੇ ਲੋਕ ਹੁਣ ਖੇਤੀ ਸੰਬੰਧਿਤ ਮੁੱਦਿਆਂ ਉੱਪਰ ਉਸਦੀ ਸਲਾਹ ਲੈਂਦੇ ਹਨ।
ਉਸੇ ਹੀ ਪਿੰਡ ਦੀ ੨੦ ਸਾਲਾਂ ਕੁੜੀ ਬਬਲੀ ਦਾ ਕਹਿਣਾ ਹੈ। ਇਹ ਪ੍ਰਕਾਸ਼ ਜੀ ਹੀ ਹਨ ਜਿਨ੍ਹਾਂ ਨੇ ਮੈਨੂੰ ਅਤੇ ਮੇਰੀਆਂ ਭੈਣਾਂ ਨੂੰ ਸਾਡੇ ਘਰ ਵਿੱਚ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਵਿੱਚ ਜੋੜਦੇ ਹੋਏ ਬਬਲੀ ਦੇ ਪਿਤਾ ਜੀ ਦੱਸਦੇ ਹਨ, ਪ੍ਰਕਾਸ਼ ਇੱਕ ਪ੍ਰੇਰਣਾ, ਇੱਕ ਜਾਣਕਾਰੀ ਸ੍ਰੋਤ, ਇੱਕ ਸਲਾਹਕਾਰ ਅਤੇ ਇਸਦੇ ਨਾਲ ਹੀ ਰਾਜਾਵਰ ਵਿੱਚ ਹਰ ਕਿਸਾਨ ਲਈ ਇੱਕ ਮੁਲਾਂਕਣ ਕਰਤਾ ਹੈ। ਉਹ ਪਿੰਡ ਵਿੱਚ ਹਰ ਇੱਕ ਲਈ ਬਦਲਾਅ ਦਾ ਜ਼ਰੀਆ ਬਣ ਗਿਆ ਹੈ।
ਜਦ ਕੋਈ ਪ੍ਰਕਾਸ਼ ਦੇ ਪਿੰਡ ਰਾਜਾਵਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਪਹਾੜ ਦੀ ਤਲਹਟੀ ਵਿੱਚ ਹਰੇ ਭਰੇ ਆਪਣੇ ਖੇਤਾਂ ਵਿੱਚ ਉਤਸ਼ਾਹ ਨਾਲ ਭਰੇ ਲੋਕਾਂ ਨੂੰ ਕੰਮ ਕਰਦਿਆਂ ਦੇਖ ਸਕਦਾ ਹੈ।
ਸੰਤੋਸ਼ ਕੁਸ਼ਵਾਹਾ, ਜੋ ਕਿ ਬਚਪਨ ਤੋਂ ਹੀ ਖੇਤੀ ਦੇ ਕੰਮ ਵਿੱਚ ਲੱਗੇ ਹੋਏ ਹਨ, ਦੱਸਦੇ ਹਨ, ਸਾਡੀ ਜ਼ਮੀਨ ਪਹਿਲਾਂ ਏਨੀ ਉਪਜਾਊ ਨਹੀਂ ਸੀ ਅਤੇ ਘੱਟ ਬਾਰਿਸ਼ ਅਤੇ ਚੱਟਾਨੀ ਜ਼ਮੀਨ ਕਰਕੇ ਕੋਈ ਵੀ ਫ਼ਸਲ ਨੂੰ ਉਗਾਉਣਾ ਬੜਾ ਮੁਸ਼ਕਿਲ ਸੀ।ਇਸ ਲਈ ਇੱਥੇ ਖੇਤੀ ਕਰਨਾ ਆਸਾਨ ਕੰਮ ਨਹੀਂ ਸੀ। ਹੁਣ ਸੰਤੋਸ਼ ਆਪਣੇ ਹਰੇ ਭਰੇ ਖੇਤ ਦਿਖਾਉਂਦੇ ਖੁਸ਼ੀ ਨਾਲ ਭਰ ਜਾਂਦੇ ਹਨ ਅਤੇ ਦੱਸਦੇ ਹਨ ਕਿ ਉਸਦੇ ਖੇਤਾਂ ਵਿੱਚ ਅੰਮ੍ਰਿਤ ਮਿੱਟੀ ਦੇ ਇਸਤੇਮਾਲ ਤੋਂ ਬਾਅਦ ਜ਼ਮੀਨ ਦੀ ਉਤਪਾਦਕ ਸ਼ਕਤੀ ਵਧ ਗਈ ਹੈ। ਸੰਤੋਸ਼ ਅਤੇ ਦੂਸਰੇ ਕਿਸਾਨਾਂ ਨੇ ਇੱਕ ਫ਼ਸਲੀ ਸੀਜ਼ਨ ਲਈ ਆਪਣੀ ਜ਼ਮੀਨ ਦੇ ਇੱਕ ਛੋਟੇ ਹਿੱਸੇ ਵਿੱਚ ਅੰਮ੍ਰਿਤ ਮਿੱਟੀ ਨਾਲ ਤਜ਼ਰਬਾ ਕੀਤਾ। ਉਹਨਾਂ ਨੇ ਪਾਇਆ ਕਿ ਜਿੱਥੇ ਅੰਮ੍ਰਿਤ ਮਿੱਟੀ ਵਰਤੀ ਗਈ ਸੀ ਉੱਥੇ ਪਾਣੀ ਦੀ ਬਹੁਤ ਘੱਟ ਮਾਤਰਾ ਦੀ ਜ਼ਰੂਰਤ ਪਈ ਅਤੇ ਫ਼ਸਲ ਵੀ ਜ਼ਿਆਦਾ ਸਿਹਤਮੰਦ ਸੀ।
ਅੱਜ, ਰਾਜਾਵਰ ਵਿੱਚ ਲਗਭਗ ੯੦ ਪ੍ਰਤੀਸ਼ਤ ਕਿਸਾਨ ਆਪਣੇ ਖੇਤਾਂ ਵਿੱਚ ਅੰਮ੍ਰਿਤ ਮਿੱਟੀ ਦਾ ਪ੍ਰਯੋਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅੰਮ੍ਰਿਤ ਮਿੱਟੀ ਦੇ ਪ੍ਰਯੋਗ ਕਾਰਨ ਸਿੰਚਾਈ ਲਈ ਚਾਹੀਦੇ ਪਾਣੀ ਦੀ ਮਾਤਰਾ ਵਿੱਚ ਕਮੀ ਆਈ ਹੈ ਅਤੇ ਉਤਪਾਦਿਤ ਫ਼ਸਲਾਂ ਦੀ ਗੁਣਵੱਤਾ ਵਿੱਚ ਸੁਧਾਰ ਆਇਆ ਹੈ। ਇਸ ਨਾਲ ਉਹਨਾਂ ਦੇ ਰਸਾਇਣਿਕ ਖਾਦਾਂ ਉੱਪਰ ਹੋਣ ਵਾਲੇ ਖਰਚੇ ਵਿੱਚ ਵੀ ਕਮੀ ਆਈ ਹੈ ਜੋ ਕਿ ਪਹਿਲਾਂ ਕਿਸਾਨਾਂ ਲਈ ਇੱਕ ਵੱਡਾ ਖਰਚ ਸੀ। ਸਿਰਫ਼ ਇਹੀ ਨਹੀਂ, ਕਿਸਾਨ ਹੁਣ ਜ਼ਿਆਦਾ ਪਾਣੀ ਮੰਗਣ ਵਾਲੀਆਂ ਫ਼ਸਲਾਂ ਜਿਵੇਂ ਸਬਜ਼ੀਆਂ ਵੀ ਆਪਣੇ ਖੇਤਾਂ ਵਿੱਚ ਉਗਾਉਣ ਲੱਗੇ ਹਨ ਜੋ ਕਿ ਇਸ ਪਿੰਡ ਵਿੱਚ ਪਹਿਲਾਂ ਸੰਭਵ ਨਹੀਂ ਸੀ।
ਰਾਜਾਵਰ ਦੇ ਲੋਕ ਹੁਣ ਰੁੱਖਾਂ ਦੇ ਵਿਕਾਸ ਅਤੇ ਆਪਣੀ ਖੁਸ਼ਹਾਲੀ ਵਿੱਚਲੇ ਸੰਬੰਧ ਨੂੰ ਵੀ ਸਮਝ ਗਏ ਹਨ। ਵਧੀਆ ਬਾਰਿਸ਼ ਲਈ ਰੁੱਖ ਲਗਾਉਣ ਤੋਂ ਲੈ ਕੇ, ਫ਼ਸਲੀ ਚੱਕਰ ਅਤੇ ਅੰਮ੍ਰਿਤ ਮਿੱਟੀ ਦੇ ਪ੍ਰਯੋਗ ਤੱਕ, ਲੋਕ ਕੁਦਰਤ ਨਾਲ ਵਧੀਆ ਰਿਸ਼ਤਾ ਬਣਾਉਣ ਲਈ ਕਈ ਤਰੀਕੇ ਅਪਣਾ ਰਹੇ ਹਨ। ਇਸ ਛੋਟੇ ਜਿਹੇ ਪਿੰਡ ਦੀ ਖੁਸ਼ਹਾਲੀ ਇੱਥੋਂ ਦੇ ਮਾਣਸੱਚੇ ਕਿਸਾਨਾਂ ਦੇ ਚਿਹਰੇ ਉੱਪਰ ਦਿਖਾਈ ਦਿੰਦੀ ਹੈ।
ਇਸ ਤਰ੍ਹਾ, ਰਾਜਾਵਰ ਪਿੰਡ ਨੇ ਵਿਕਾਸ ਦੀ ਦਿਸ਼ਾ ਵਿੱਚ ਸਮੁਦਾਇਕ ਬਦਲਾਅ ਦੀ ਪਕਿਰਿਆ ਦਾ ਉੱਤਮ ਪ੍ਰਦਰਸ਼ਨ ਕੀਤਾ ਹੈ। ਇੱਥੇ ਸਮੁਦਾਇਕ ਰੇਡੀਓ ਨਾ ਸਿਰਫ ਵਿਅਕਤੀਆਂ ਨੂੰ ਜਾਣਕਾਰੀ ਦੇਣ ਵਿੱਚ ਸਫਲ ਹੋਇਆ ਬਲਕਿ ਜਲਵਾਯੂ ਪਰਿਵਰਤਨ ਦੇ ਮੁੱਦੇ ਤੇ ਸਮੁਦਾਇ ਵਿਚਕਾਰ ਸੰਵਾਦ ਕਾਇਮ ਕਰਨ ਵਿੱਚ ਵੀ ਕਾਮਯਾਬ ਰਿਹਾ। ਇਹ ਇੱਕ ਬੜਾ ਹੀ ਦਿਲਚਸਪ ਮਾਡਲ ਹੈ ਜਿਸਦੀ ਪ੍ਰਤੀਨਿੱਧਤਾ ਇਹ ਪਿੰਡ ਕਰਦਾ ਹੈ, ਜਿਸ ਵਿੱਚ ਇੱਕ ਵਿਅਕਤੀ ਵਿੱਚੋਂ ਬਦਲਾਅ ਲਿਆਉਣ ਵਾਲਾ ਅੰਕੁਰਣ ਫੁੱਟਦਾ ਹੈ ਅਤੇ ਸਮੁਦਾਇਕ ਪੱਧਰ ਦਾ ਪ੍ਰਭਾਵ ਲਿਆਉਣ ਲਈ ਸਮੁਦਾਇ ਦੇ ਦੂਸਰੇ ਮੈਂਬਰਾਂ ਤੱਕ ਪਹੁੰਚਦਾ ਹੈ ਅਤੇ ਗ੍ਰਾਮੀਣ ਰਿਆਲਿਟੀ ਸ਼ੋਅ ਨੇ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਸਰੋਤ : ਲੇਇੱਸ ਇੰਡੀਆ
ਆਖਰੀ ਵਾਰ ਸੰਸ਼ੋਧਿਤ : 8/12/2020