ਕਿਸਾਨਾ ਦੀ ਬਾਜ਼ਾਰ ਤੱਕ ਸਿੱਧੀ ਪਹੁੰਚ ਬਣਾਉਣਾ ਆਰਥਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਕਿਸਾਨ ਬਾਜ਼ਾਰ ਗ੍ਰਾਮੀਣ ਸ਼ਹਿਰੀ ਸੰਬੰਧਾਂ ਦਾ ਅਭਿੰਨ ਅੰਗ ਹਨ ਅਤੇ ਖਪਤਕਾਰਾਂ ਦੇ ਸਿੱਧੇ ਖੇਤ ਤੋਂ ਤਾਜਾ ਉਤਪਾਦ ਲੈਣ ਦੀ ਵਧਦੀ ਦਿਲਚਸਪੀ ਕਰਕੇ ਇਹਨਾਂ ਦੀ ਪ੍ਰਸਿੱਧੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਹਿਜਾ ਸਮਰਿੱਧਾ, ਕਿਸਾਨਾਂ ਅਤੇ ਖੇਤੀ ਮਾਹਿਰਾਂ ਦੀ ਅਗਵਾਈ ਵਾਲੀ ਇੱਕ ਸੰਸਥਾ ਆਪਣੀ ਅਨੋਖੀ ਪਹਿਲ ਸਦਕਾ ਕਿਸਾਨਾਂ ਅਤੇ ਖਪਤਕਾਰਾਂ ਦਰਮਿਆਨ ਪਾੜੇ ਨੂੰ ਘਟਾਉਣ ਦਾ ਕੰਮ ਕਰ ਰਹੀ ਹੈ।
ਸਹਿਜਾ ਸਮਰਿੱਧਾ, ਭਾਵ ਭਰਪੂਰ ਕੁਦਰਤ ਕਿਸਾਨਾਂ ਨਾਲ ਫ਼ਸਲਾਂ ਦੀਆਂ ਦੇਸੀ ਕਿਸਮਾਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਵਿੱਚ ਸੁਧਾਰ ਕਰਨ, ਅਤੇ ਅਮੀਰ ਜੈਵ ਵਿਭਿੰਨਤਾ ਦੀ ਰੱਖਿਆ ਲਈ ਇੱਕ ਲੋਕ ਲਹਿਰ ਖੜ੍ਹੀ ਕਰਨ ਲਈ ਕੰਮ ਕਰ ਰਹੀ ਸੰਸਥਾ ਹੈ। ਇਹ ਮੁੱਖ ਤੌਰ ਤੇ ਵਿਚਾਰਾਂ, ਬੀਜਾਂ ਦੇ ਆਦਾਨਪ੍ਰਦਾਨ ਅਤੇ ਟਿਕਾਊ ਖੇਤੀ ਬਾਰੇ ਗਿਆਨ ਸਾਂਝਾ ਕਰਨ ਲਈ ਕਿਸਾਨਾਂ ਦੀ ਪਹਿਲ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ।
ਕਰਨਾਟਕ ਵਿੱਖੇ ਜੈਵਿਕ ਉਤਪਾਦਾਂ ਲਈ ਬਾਜ਼ਾਰ ਦੀ ਅਣਹੋਂਦ ਜੈਵਿਕ ਖੇਤੀ ਕਿਸਾਨਾਂ ਲਈ ਇੱਕ ਵੱਡੀ ਸੱਮਸਿਆ ਸੀ। ਸਮੁੱਚਾ ਜੈਵਿਕ ਸਮਾਨ ਆਮ ਬਾਜ਼ਾਰ ਵਿੱਚ ਵੇਚਣ ਦੀ ਕੋਈ ਤੁਕ ਨਹੀਂ ਸੀ ਬਣਦੀ।
ਸਹਿਜਾ ਸਮਰਿੱਧਾ ਵੱਲੋਂ ਸਹਿਜਾ ਆਰਗੈਨਿਕਸ ਦੇ ਬ੍ਰਾਂਡ ਨਾਮ ਹੇਠ ਖਰੀਦ ਅਤੇ ਮੰਡੀਕਰਨ ਦੇ ਲਈ ਕਿਸਾਨਾਂ ਅਤੇ ਖਪਤਕਾਰਾਂ ਦਾ ਸੰਪਰਕ ਨੈੱਟਵਰਕ ਵਿਕਸਿਤ ਕੀਤਾ ਗਿਆ ਹੈ।ਜੈਵਿਕ ਉਤਪਾਦ ਦੇ ਮੰਡੀਕਰਨ ਲਈ ਸਹਿਜਾ ਸਮਰਿੱਧਾ ਆਰਗੈਨਿਕ ਪ੍ਰੋਡਿਊਸਰਜ਼ ਕੰਪਨੀ ਲਿਮਿਟਡ ਬਣਾਈ ਗਈ। ਵਰਤਮਾਨ ਵਿੱਚ, ਕੰਪਨੀ ਨਾਲ ੭੫੦ ਤੋਂ ਵੱਧ ਜੈਵਿਕ ਉਤਪਾਦਕ ਜੁੜੇ ਹਨ ਜੋ ਕਿ ਕੰਪਨੀ ਵਿੱਚ ਹਿੱਸੇਦਾਰ ਵੀ ਹਨ। ਇਸ ਤੋਂ ਇਲਾਵਾ, ਕੰਪਨੀ ਦੇ ਨੈੱਟਵਰਕ ਵਿੱਚ ੨੫੦੦ ਕਿਸਾਨ ਪਰਿਵਾਰ (੩੦ ਕਿਸਾਨ ਸਮੂਹ) ਵੀ ਸ਼ਾਮਿਲ ਹਨ।
ਇਹ ਪ੍ਰੋਡਿਊਸਰ ਕੰਪਨੀ ਕਿਸਾਨਾਂ ਨੂੰ ਓਹਨਾਂ ਦੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਅਤੇ ਚੰਗੀ ਕੀਮਤ ਉੱਪਰ ਵੇਚਣ ਦੀ ਸਹੂਲਤ ਦਿੰਦੀ ਹੈ। ਉਤਪਾਦਨ ਸਿੱਧੇ ਕਿਸਾਨਾਂ ਤੋਂ ਖਰੀਦਿਆਂ ਜਾਂਦਾ ਹੈ ਅਤੇ ਨੈੱਟਵਰਕ ਆਊਟਲੈੱਟਸ ਨੂੰ ਭੇਜਿਆ ਜਾਂਦਾ ਹੈ। ਇਹ ਲੜੀ ਉਤਪਾਦ ਨੂੰ ਖਪਤਕਾਰ ਤੱਕ ਸਿੱਧੇ ਪਹੁੰਚਾਉਣ ਲਈ ਤਿਆਰ ਕੀਤੀ ਗਈ ਹੈ। ਕੰਪਨੀ ਪ੍ਰੰਪਰਿਕ ਬਾਜ਼ਾਰ ਮੁੱਲ ਦੀ ਤੁਲਨਾ ਵਿੱਚ ੧੫ ਤੋਂ ੨੦ ਪ੍ਰਤੀਸ਼ਤ ਤੱਕ ਪ੍ਰੀਮੀਅਮ ਕੀਮਤ ਦਿੰਦੀ ਹੈ ਜਦਕਿ ਇਹ ਆਪਣੇ ਨਿਰਵਾਹ ਲਈ ਇੱਕ ਮਾਮੂਲੀ ਰਾਸ਼ੀ ਰੱਖਦੀ ਹੈ।
ਸਹਿਜਾ ਚੌਲ, ਮੂਲ ਅਨਾਜ ਅਤੇ ਦਾਲਾਂ ਦੀਆਂ ਜੈਵਿਕ ਅਤੇ ਦੇਸੀ ਕਿਸਮਾਂ ਨੂੰ ਹੀ ਪ੍ਰੋਤਸ਼ਾਹਿਤ ਕਰਦੀ ਹੈ। ਪੌਸ਼ਟਿਕਤਾ ਅਤੇ ਔਸ਼ਧੀ ਗੁਣਾਂ ਕਰਕੇ ਇਹਨਾਂ ਫ਼ਸਲਾਂ ਦੀ, ਖਾਸ ਕਰਕੇ ਮੂਲ ਅਨਾਜਾਂ ਅਤੇ ਲਾਲ ਚਾਵਲ ਦੀ, ਸ਼ਹਿਰੀ ਖੇਤਰਾਂ ਵਿੱਚ ਬਹੁਤ ਮੰਗ ਹੈ। ਸੂਬੇ ਵਿੱਚ ਜੈਵਿਕ ਅਨਾਜਾਂ ਦੇ ਸਭ ਤੋਂ ਵੱਡੇ ਥੋਕ ਵਿਕ੍ਰੇਤਾਵਾਂ ਵਿੱਚੋਂ ਇੱਕ ਹੋਣ ਦੇ ਨਾਤੇ ਇਹ ਬੰਗਲੌਰ ਅਤੇ ਉਸਦੇ ਆਸਪਾਸ ਦੇ ੮੦ ਰਿਟੇਲ ਆਊਟਲੈੱਟਸ ਨੂੰ ਜੈਵਿਕ ਉਤਪਾਦ ਮੁਹੱਈਆ ਕਰਵਾਉਂਦੇ ਹਨ। ਹਾਲਾਂਕਿ ਕੰਪਨੀ ਕੋਲ ਕੇਵਲ ਇੱਕ ਗੁਦਾਮ ਅਤੇ ਇੱਕ ਰਿਟੇਲ ਆਊਟਲੈੱਟ ਹੈ।
ਸਹਿਜਾ ਸਮਰਿੱਧਾ ਵੱਲੋਂ ਕਿਸਾਨਾਂ ਦੇ ਉਤਪਾਦਾਂ ਦੀ ਸਿੱਧੀ ਵਿੱਕਰੀ ਲਈ ਛੋਟੇਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਲਾਨਾ ਲਾਲ ਚਾਵਲ ਮੇਲਾ, ਬੀਜ ਉਤਸਵ ਅਤੇ ਸੁਰੱਖਿਅਤ ਭੋਜਨ ਮੇਲਾ ਲਾਇਆ ਜਾਂਦਾ ਹੈ। ਇਹਨਾਂ ਮੇਲਿਆਂ ਵਿੱਚ ੧੦ ਤੋਂ ੨੦ ਹਜ਼ਾਰ ਲੋਕ ਸ਼ਾਮਿਲ ਹੁੰਦੇ ਹਨ। ਇਸ ਕਵਾਇਦ ਸਦਕਾ ਕਿਸਾਨ ਖਪਤਕਾਰਾਂ ਨੂੰ ਸਿੱਧਿਆਂ ਤਾਜਾ ਜੈਵਿਕ ਉਤਪਾਦ ਮੁਹਈਆ ਕਰਵਾਉਂਦੇ ਹਨ। ਇਸ ਨਾਲ ਕਿਸਾਨਖਪਤਕਾਰ ਸਬੰਧ ਮਜ਼ਬੂਤ ਹੁੰਦੇ ਹਨ। ਕਿਸਾਨ ਬਾਜ਼ਾਰ ਰਾਹੀਂ ਜੈਵਿਕ ਉਤਪਾਦਾਂ ਦਾ ਸਿੱਧਾ ਮੰਡੀਕਰਨ ਕੌਮੀ ਪੱਧਰ ਤੇ ਖੇਤੀ ਉਤਪਾਦਕਾਂ ਲਈ ਇੱਕ ਮਹੱਤਵਪੂਰਨ ਵਿਕਰੀ ਆਊਟਲੈੱਟ ਸਾਬਤ ਹੋ ਰਿਹਾ ਹੈ।
ਸਰੋਤ : ਲੇਇੱਸ ਇੰਡੀਆ
ਆਖਰੀ ਵਾਰ ਸੰਸ਼ੋਧਿਤ : 8/29/2020