ਸਗੁਨਾ ਬਾਗ ਵਿੱਚ ਸਹਿਭਾਗੀ ਸਿਖਸ਼ਣ ਅਤੇ ਕੰਮਾਂ ਲਈ ਅਪਣਾਏ ਗਏ ਤਰੀਕੇ ਅਤੇ ਪਹੁੰਚਾਂ ਕਿਸਾਨਾਂ ਅਤੇ ਸ਼ਹਿਰੀਆਂ ਲਈ ਜੈਵ ਵਿਭਿੰਨਤਾ ਨਾਲ ਮੁੜ ਜੁੜਨ ਅਤੇ ਆਪਣੀ ਆਜੀਵਿਕਾ ਤੇ ਸੰਸਕ੍ਰਿਤੀ ਨੂੰ ਟਿਕਾਊ ਬਣਾਉਣ ਵਿੱਚ ਮਦਦਗਾਰ ਸਿੱਧ ਹੋ ਸਕਦੀਆਂ ਹਨ।
ਸਹਿਜਾ ਸਮਰਿੱਧਾ, ਭਾਵ ਭਰਪੂਰ ਕੁਦਰਤ ਕਿਸਾਨਾਂ ਨਾਲ ਫ਼ਸਲਾਂ ਦੀਆਂ ਦੇਸੀ ਕਿਸਮਾਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਵਿੱਚ ਸੁਧਾਰ ਕਰਨ, ਅਤੇ ਅਮੀਰ ਜੈਵ ਵਿਭਿੰਨਤਾ ਦੀ ਰੱਖਿਆ ਲਈ ਇੱਕ ਲੋਕ ਲਹਿਰ ਖੜ੍ਹੀ ਕਰਨ ਲਈ ਕੰਮ ਕਰ ਰਹੀ ਸੰਸਥਾ ਹੈ।
ਜੈਵਿਕ ਮੰਡੀਕਰਨ ਲਈ ਕਿਸਾਨਾਂ ਨੂੰ ੪੦ ਕਿਲੋਮੀਟਰ ਲੰਬੇ ਸਫਰ ਕਾਰਣ ਸ਼ੁਰੂਆਤੀ ਝਿਜਕ ਦੇ ਬਾਵਜੂਦ ਕੁੱਝ ਸਿਰੜੀ ਕਿਸਾਨਾਂ ਦੇ ਦਮ ਤੇ ਜੈਵਿਕ ਕਿਸਾਨ ਬਾਜ਼ਾਰ ਦੀ ਸ਼ੁਰੂਆਤ ਹੋ ਪਾਈ।
ਸ਼ੁਰੂ ਵਿੱਚ ਪ੍ਰੋਡਿਊਸਰ ਕੰਪਨੀ ਦੇ ਨਾਤੇ ਪੂਰੀ ਤਰ੍ਹਾਂ ਕਿਸਾਨਾਂ ਦੇ ਪੈਸੇ ਤੇ ਨਿਰਭਰ ਰਹਿਣ ਦੀ ਨੀਤੀ ਅਪਣਾਈ ਗਈ।