ਟੀ.ਐੱਨ.ਏ.ਯੂ. ਐੱਨ.ਐੱਸ.ਈ.ਸੀ.ਟੀ. ਜਾਂਚ ਜਾਲ
ਟਰੈਪ ਦਾ ਇਸਤੇਮਾਲ ਭੰਡਾਰਿਤ ਅਨਾਜ ਵਿੱਚ ਸ਼ਿਕਾਰ ਕੀੜਿਆਂ ਦੀ ਮੋਨੀਟਰਿੰਗ ਦਾ ਇੱਕ ਨਵਾਂ ਤਰੀਕਾ ਹੈ। ਇੱਕ ਟੀ.ਐੱਨ.ਏ.ਯੂ. ਜਾਂਚ ਦੇ ਜਾਲ ਦੇ ਮੂਲ ਘਟਕ ਤਿੰਨ ਮਹੱਤਵਪੂਰਣ ਹਿੱਸਿਆਂ ਨਾਲ ਮਿਲ ਕੇ ਬਣਦੇ ਹਨ: ਇੱਕ ਮੁੱਖ ਟਿਊਬ, ਕੀਟ ਫਸਾਉਣ ਵਾਲੀ ਟਿਊਬ ਅਤੇ ਤਲ ਵਿੱਚ ਇੱਕ ਵੱਖ ਹੋ ਸਕਣ ਵਾਲਾ ਸੂਆ। ਮੁੱਖ ਟਿਊਬ ਵਿੱਚ ੨ ਮਿ.ਮੀ. ਵਿਆਸ ਦੇ ਛੇਕ ਸਮਾਨ ਦੂਰੀ ਉੱਤੇ ਬਣਾਏ ਗਏ ਹਨ।
ਕੀਟ 'ਹਵਾ' ਨੂੰ ਪਸੰਦ ਕਰਦੇ ਹਨ ਅਤੇ ਹਵਾ ਵਾਲੇ ਪਾਸੇ ਘੁੰਮ ਜਾਂਦੇ ਹਨ। ਕੀਟਾਂ ਦੇ ਇਸ ਵਿਹਾਰ ਦਾ ਫਾਇਦਾ ਇਸ ਤਕਨੀਕ ਵਿੱਚ ਉਠਾਇਆ ਜਾਂਦਾ ਹੈ।
ਕੰਮ ਕਰਨ ਦਾ ਤਰੀਕਾ
ਕੀਟਾਂ ਦੇ ਜਾਲ ਨੂੰ ਚਾਵਲ, ਕਣਕ ਆਦਿ ਜਿਹੇ ਅਨਾਜ ਵਿੱਚ ਰੱਖਿਆ ਜਾਂਦਾ ਹੈ ਅਤੇ ਸਫੈਦ ਪਲਾਸਟਿਕ ਕੋਨ ਨੂੰ ਚਾਵਲ, ਕਣਕ ਆਦਿ ਅਨਾਜਾਂ ਵਿੱਚ ਚਿੱਤਰ ਵਿੱਚ ਦਰਸਾਏ ਅਨੁਸਾਰ ਹੇਠਾਂ ਵੱਲ ਰੱਖਿਆ ਜਾਂਦਾ ਹੈ। ਉੱਪਰਲੀ ਲਾਲ ਕੈਪ ਨੂੰ ਅਨਾਜ ਦੀ ਪੱਧਰ ਤਕ ਰੱਖਿਆ ਜਾਣਾ ਚਾਹੀਦਾ ਹੈ। ਕੀਟ ਹਵਾ ਵਿੱਚ ਮੇਨ ਟਿਊਬ ਵੱਲ ਤੈਰਨਗੇ ਅਤੇ ਛੇਕ ਰਾਹੀਂ ਅੰਦਰ ਆ ਜਾਣਗੇ। ਇੱਕ ਵਾਰ ਕੀਟ ਦੇ ਅੰਦਰ ਆਉਣ ਦੇ ਬਾਅਦ ਇਹ ਵੱਖ ਹੋ ਸਕਣ ਵਾਲਾ ਸਫੈਦ ਕੋਨ ਤਲੀ ਵਿੱਚ ਡਿਗ ਜਾਂਦਾ ਹੈ। ਤਦ ਕੀਟਾਂ ਦੇ ਕੋਲ ਬਚਣ ਦਾ ਕੋਈ ਜ਼ਰੀਆ ਨਹੀਂ ਰਹਿੰਦਾ ਅਤੇ ਉਹ ਫਸ ਜਾਂਦੇ ਹਨ। ਸਫੈਦ ਕੋਨ ਨੂੰ ਇੱਕ ਹਫ਼ਤੇ ਵਿੱਚ ਇੱਕ ਵਾਰ ਖੋਲ੍ਹ ਕੇ ਸਾਫ਼ ਕੀਤਾ ਜਾ ਸਕਦਾ ਹੈ ਅਤੇ ਕੀਟਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ।
ਇਹ ਰਸਾਇਣ ਰਹਿਤ ਹੈ, ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਹਨ ਅਤੇ ਰੱਖ-ਰਖਾਅ ਦਾ ਕੋਈ ਖ਼ਰਚਾ ਨਹੀਂ ਹੈ।
ਕਾਰਜ-ਸਮਰੱਥਾ
ਟੀ.ਐੱਨ.ਏ.ਯੂ. ਕੀਟ ਜਾਲ, ਅਨਾਜ ਵਿੱਚ ਕੀਟ ਪਛਾਣਨ ਦਾ ਇੱਕ ਬੇਹੱਦ ਬਿਹਤਰੀਨ ਤਰੀਕਾ ਹੈ। ਇਸ ਨਾਲ ਭੰਡਾਰਿਤ ਅਨਾਜ ਤੋਂ ਖਾਸ ਪ੍ਰਕਾਰ ਦੇ ਕੀਟਾਂ ਰਾਇਜੋਪਰਥਾ ਡੋਮਿਨਿਕਾ (ਐੱਫ), ਸੀਟੋਫਿਲਸ ਕ੍ਰਾਇਜਾ (ਐੱਲ) ਅਤੇ ਟ੍ਰੀਬੋਲੀਅਮ ਕੈਸਟੇਨਿਯਮ (ਹਰਬੇਸਟ) ਨੂੰ ਫੜਨ ਲਈ ਕਾਫੀ ਉਪਯੋਗੀ ਹੈ। ਇਸ ਜਾਲ (ਟ੍ਰੈਪ: ਸਧਾਰਨ ਨਮੂਨਾ) ਨਾਲ ਸਟੈਂਡਰਡ ਨਾਰਮਲ ਸੈਂਪਲਿੰਗ ਪ੍ਰਕਿਰਿਆ (ਸਪੀਅਰ ਸੈਂਪਲਿੰਗ ਰਾਹੀਂ) ਦੀ ਤੁਲਨਾ ਵਿਚ ਵੱਧ ਸੰਖਿਆ ਵਿੱਚ ਇਨ੍ਹਾਂ ਕੀਟਾਂ ਨੂੰ ਫੜਿਆ ਜਾ ਸਕਦਾ ਹੈ। ਕੀਟਾਂ ਨੂੰ ਫੜਨ ਦਾ ਅਨੁਪਾਤ ਹੋਰਨਾਂ ਤਰੀਕਿਆਂ ਤੋਂ ਵੱਧ ਹੈ - ੨:੧ ਤੋਂ ੩੧:੧ ਤਕ। ਪ੍ਰੋਬ ਟ੍ਰੈਪ ਵਿੱਚ ਸਧਾਰਨ ਤਰੀਕਿਆਂ ਤੋਂ ਵੱਧ ਸੰਖਿਆ ਵਿੱਚ ਕੀਟ ਫੜੇ ਜਾਂਦੇ ਹਨ, ਇਸ ਦਾ ਅਨੁਪਾਤ ੨੦:੧ ਤੋਂ ੧੨੧:੧ ਤੱਕ ਹੈ। ਉਹ ਇੱਕ ਬਿਹਤਰੀਨ ਮਾਸ ਟ੍ਰੈਪਿੰਗ ਯੰਤਰ ਵੀ ਹਨ, ਜਦੋਂ ਇਨ੍ਹਾਂ ਨੂੰ ੨-੩ ਸੰਖਿਆ ਵਿੱਚ ਜਾਂ ੨੫ ਕਿਲੋ ਦੇ ਡੱਬੇ (੨੮ ਸੈ.ਮੀ. ਵਿਆਸ ਅਤੇ ੩੯ ਸੈ.ਮੀ. ਲੰਬਾਈ) ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਅਨਾਜ ਦੇ ੬ ਇੰਚ ਉੱਪਰ ਰੱਖਣਾ ਚਾਹੀਦਾ ਹੈ, ਜਿੱਥੇ ਅਨਾਜ ਦੇ ਭੰਡਾਰਣ ਦੇ ਸ਼ੁਰੂਆਤੀ ਦਿਨਾਂ ਵਿੱਚ ਕੀਟਾਂ ਦੀ ਵਧੇਰੇ ਪ੍ਰਤੀਕਿਰਿਆ ਨਜ਼ਰ ਆਉਂਦੀ ਹੈ। ਉਹ ੧੦ ਤੋਂ ੨੦ ਦਿਨਾਂ ਦੇ ਅੰਦਰ ੮੦ ਫੀਸਦੀ ਕੀਟਾਂ ਨੂੰ ਖ਼ਤਮ ਕਰ ਸਕਦੇ ਹਨ।
ਟੀ.ਐੱਨ.ਏ.ਯੂ. ਪਿਟ ਫਾਲ ਟ੍ਰੈਪ
ਪਿਟਫਾਲ ਟ੍ਰੈਪਸ ਨੂੰ ਅਨਾਜ ਦੇ ਉੱਪਰ ਉੱਡਣ ਵਾਲੇ ਕੀਟਾਂ ਨੂੰ ਫੜਨ ਲਈ ਪ੍ਰਯੋਗ ਕੀਤਾ ਜਾਂਦਾ ਹੈ (ਮਾਨੀਟਰਿੰਗ ਐਂਡ ਮਾਸ ਟ੍ਰੈਪਿੰਗ ਟੂਲ)।
ਸਟੈਂਡਰਡ ਮਾਡਲ
ਟੀ.ਐੱਨ.ਯੂ. ਮਾਡਲ
ਟੀ.ਐੱਨ.ਏ.ਯੂ. ਟੂ ਇਨ ਵਨ ਮਾਡਲ ਟ੍ਰੈਪ
ਪ੍ਰੋਬ ਜਾਲ ਵਿੱਚ ਪ੍ਰਫੋਰੇਟਡ ਟਿਊਬ, ਪਿਟਫਾਲ ਮੇਕੈਨੀਜ਼ਮ, ਟਿਊਬਸ ਦਾ ਕਲੈਕਸ਼ਨ ਅਤੇ ਇੱਕ ਹਿੱਸੇ ਦਾ ਰੂਪ ਵਿਚ ਪ੍ਰਫੋਰੇਟੇਡ ਲਿਡ ਅਤੇ ਬਾਟਮ ਟੇਪਰਿੰਗ ਕੋਨ ਦੇ ਨਾਲ ਕੋਨ ਦੇ ਆਕਾਰ ਦਾ ਪਿਟਫਾਲ ਟ੍ਰੈਪ ਇਕਾਈ ਬਣਾਈ ਗਈ। ਪ੍ਰੋਬ ਅਤੇ ਪਿਟਫਾਲ ਦੇ ਮੇਲ ਨਾਲ ਕੀਟਾਂ ਨੂੰ ਫੜਨ ਦੀ ਸਮਰੱਥਾ ਵਧਦੀ ਹੈ। ਇਹ ਦਾਲਾਂ ਦੇ ਉੱਪਰ ਮੰਡਰਾਉਣ ਵਾਲੇ ਕੀਟ-ਪਤੰਗਿਆਂ ਨੂੰ ਫੜਨ ਲਈ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਇਸ ਵਿੱਚ ਕੀਟਾਂ ਨੂੰ ਫੜਨ ਤੋਂ ਪਹਿਲਾਂ ਕੋਨ ਦੇ ਅੰਦਰੂਨੀ ਹਿੱਸੇ ਵਿੱਚ ਚਿਪਕਾਉਣ ਵਾਲਾ ਪਦਾਰਥ ਲਗਾਉਣ ਦੀ ਲੋੜ ਨਹੀਂ ਪੈਂਦੀ। ਇਸ ਜਾਲ ਵਿੱਚ ਭੌਰਿਆਂ ਨੂੰ ਜ਼ਿੰਦਾ ਫੜਿਆ ਜਾਂਦਾ ਹੈ। ਇਸ ਪ੍ਰਕਾਰ ਉਨ੍ਹਾਂ ਦੁਆਰਾ ਛੱਡੇ ਜਾਣ ਵਾਲੇ ਫੇਰੋਮੋਨ ਨਾਲ ਦੂਜੇ ਕੀਟਾਂ ਨੂੰ ਆਕਰਸ਼ਿਤ ਕਰਕੇ ਉਨ੍ਹਾਂ ਨੂੰ ਵੀ ਫੜਿਆ ਜਾ ਸਕਦਾ ਹੈ।
ਇਸ ਵਿੱਚ ਇੱਕ ਕੋਣ ਦੇ ਆਕਾਰ ਦਾ ਪ੍ਰਫੋਰੇਟੇਡ ਕੱਪ (੩ ਮਿ.ਮੀ. ਦੇ ਛੇਕ ਵਾਲਾ) ਹੁੰਦਾ ਹੈ। ਇਸ ਗੇ ਉੱਪਰ ਇੱਕ ਢੱਕਣ ਲੱਗਾ ਹੁੰਦਾ ਹੈ। ਇਹ ਕੱਪ ਤਲੀ ਉੱਤੇ ਇੱਕ ਕੰਟੇਨਰ ਅਤੇ ਗੋਲ ਪਲੇਟ ਦੇ ਨਾਲ ਚਿਪਕਿਆ ਰਹਿੰਦਾ ਹੈ, ਇਨ੍ਹਾਂ ਨੂੰ ਵੈਸਲੀਨ ਜਿਹੇ ਕਿਸੇ ਚਿਪਚਿਪੇ ਪਦਾਰਥ ਨਾਲ ਚਿਪਚਿਪਾ ਬਣਾਇਆ ਜਾਂਦਾ ਹੈ।
ਦਾਲਾਂ ਦੇ ਭੰਡਾਰਣ ਤੋਂ ਪਹਿਲਾਂ ਕਿਸਾਨ ਨੂੰ ੨੦੦ ਗ੍ਰਾਮ ਦਾਲ ਨੂੰ ਕੱਪ ਵਿੱਚ ਪਾਉਣਾ ਚਾਹੀਦਾ ਹੈ। ਜਦੋਂ ਆਪਣੇ ਉੱਡਣ ਦੇ ਵਿਵਹਾਰ ਕਾਰਨ ਕੀਟ ਦਾਲਾਂ ਦੀ ਸਤਹਿ ਉੱਤੇ ਉੱਡਣਾ ਸ਼ੁਰੂ ਕਰ ਦੇਣ ਤਾਂ ਉਹ ਛੇਕ ਵਿੱਚ ਘੁਸਣਗੇ ਅਤੇ ਤਿਲ੍ਹਕ ਜਾਣਗੇ ਅਤੇ ਜਾਲ ਵਾਲੇ ਹਿੱਸੇ ਵਿੱਚ ਫਸ ਜਾਣਗੇ। ਜਦੋਂ ਉਹ ਚਿਪਚਿਪੀ ਸਤਹਿ ਉੱਤੇ ਚਿਪਕ ਜਾਣ ਤਾਂ ਕਿਸਾਨ ਉਨ੍ਹਾਂ ਨੂੰ ਅਸਾਨੀ ਨਾਲ ਖੋਲ੍ਹ ਸਕਦੇ ਹਨ ਅਤੇ ਦਾਲਾਂ ਨੂੰ ਧੁੱਪ ਵਿੱਚ ਸੁਕਾ ਸਕਦੇ ਹਨ। ੨ ਮੀ.ਮੀ. ਛੇਕ ਵਾਲੇ ਯੰਤਰ ਨੂੰ ਅਨਾਜ ਦੇ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।
ਇਹ ਕੀਟਾਂ ਦੀ ਸ਼ੁਰੂਆਤੀ ਸੰਖਿਆ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ ਅਤੇ ਅੱਗੇ ਵੀ ਫਾਇਦਾ ਦਿੰਦਾ ਹੈ। ਇਸ ਪ੍ਰਕਾਰ, ਸਮੇਂ-ਸਮੇਂ ਉੱਤੇ ਇਸ ਪ੍ਰਕਾਰ ਕੀਟਾਂ ਨੂੰ ਕੱਢਣ ਦੀ ਪ੍ਰਕਿਰਿਆ ਨਾਲ ਕਿਸਾਨਾਂ ਨੂੰ ਆਪਣੀਆਂ ਦਾਲਾਂ ਨੂੰ ਭੰਡਾਰਣ ਦੇ ਸਮੇਂ ਬਚਾਉਣ ਵਿੱਚ ਮਦਦ ਮਿਲਦੀ ਹੈ। ਇਹ ਯੰਤਰ ਕਾਫੀ ਲੋਕਪ੍ਰਿਅ ਹੁੰਦਾ ਜਾ ਰਿਹਾ ਹੈ।
ਟੀ.ਐੱਨ.ਏ.ਯੂ. ਆਟੋਮੈਟਿਕ ਇੰਸੈਕਟ ਰਿਮੂਵਲ ਬਿਨ
ਟੀ.ਐੱਨ.ਯੂ. ਇੰਸੈਕਟ ਰਿਮੂਵਲ ਬਿਨ ਕੀਟਾਂ ਨੂੰ ਖੁਦ ਹੀ ਹਟਾ ਦਿੰਦਾ ਹੈ। ਇਸ ਯੰਤਰ ਵਿੱਚ 4 ਮੁੱਖ ਭਾਗ ਹੁੰਦੇ ਹਨ, ਜਿਨ੍ਹਾਂ ਵਿੱਚ ਬਾਹਰੀ ਕੰਟੇਨਰ, ਇਨਰ ਪ੍ਰਫੋਰੇਟੇਡ ਕੰਟੇਨਰ, ਕਲੈਕਸ਼ਨ ਵੇਸਲ ਅਤੇ ਲਿਡ ਸ਼ਾਮਿਲ ਹਨ। ਇਹ ਭੰਡਾਰ ਕੀਤੇ ਗਏ ਅਨਾਜ ਦੇ ਉੱਪਰ ਉੱਡਦੇ ਹੋਏ ਕੀਟਾਂ ਦੇ ਉੱਡਣ ਦੇ ਵਿਵਹਾਰ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਫੜਦਾ ਹੈ। ਅਨਾਜ ਨੂੰ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਇੱਕ ਪਰਫੋਰੇਟੇਡ ਕੰਟੇਨਰ ਵਿੱਚ ਇਨਰ ਅਤੇ ਬਾਹਰੀ ਕੰਟੇਨਰ ਦੀ ਵਿਚਕਾਰ ਵਾਲੀ ਜਗ੍ਹਾ ਕੀਟਾਂ ਨੂੰ ਹਵਾ ਵਿੱਚ ਉੱਡਣ ਲਈ ਉਚਿਤ ਰਹਿੰਦੀ ਹੈ। ਉੱਡਦੇ ਹੋਏ ਕੀਟ ਉਸ ਜਗ੍ਹਾ ਵਿੱਚ ਜਾਣ ਲਈ ਛੇਕ ਤੋਂ ਅੰਦਰ ਵੜਦੇ ਹਨ। ਅਜਿਹਾ ਕਰਨ ਨਾਲ ਉਹ ਤਿਲ੍ਹਕ ਕੇ ਪਿਟਫੌਲ ਮੇਕੈਨਿਜਮ ਦੇ ਮਾਧਿਅਮ ਨਾਲ ਕਲੈਕਸ਼ਨ ਵੇਸਲ ਵਿੱਚ ਡਿਗ ਜਾਂਦੇ ਹਨ। ਜਿਵੇਂ ਹੀ ਕੀਟਾਂ ਨੂੰ ਫੜਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਛੇਤੀ ਜਮ੍ਹਾ ਕਰਨ ਲਈ ਪ੍ਰਫੋਰੇਟੇਡ (੨ ਮਿ.ਮੀ.) ਰਾਡਸ ਨੂੰ ਇਨਰ ਕੰਟੇਨਰ ਵਿੱਚ ਜੋੜ ਦਿੱਤਾ ਜਾਂਦਾ ਹੈ।
ਕੰਟੇਨਰ ਨੂੰ ਚਾਵਲ, ਕਣਕ, ਦਲਹਨ, ਧਨੀਆ ਆਦਿ ਨੂੰ ਰੱਖਣ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਕੰਟੇਨਰ ਵਿੱਚ ਅਨਾਜਾਂ ਨੂੰ ਸ਼ਾਮਿਲ ਕਰਨ ਨਾਲ ਚਾਵਲ ਘੁਣ, ਲੇਸਰ ਗਰੇਨ ਬੋਰਰ, ਰੇਡ ਫਲੋਰ ਬੀਟਲ, ਸੌ ਟੂਥੇਡ ਬੀਟਲ ਜਿਹੇ ਕੀਟਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ੧੦ ਦਿਨ ਦੀ ਛੋਟੀ ਮਿਆਦ ਵਿੱਚ ਹੀ ਲਗਭਗ ੯੦ ਪ੍ਰਤੀਸ਼ਤ ਕੀਟਾਂ ਨੂੰ ਅਨਾਜ ਵਿੱਚੋਂ ਕੱਢਿਆ ਜਾ ਸਕਦਾ ਹੈ। ੨ ਕਿਲੋ, ੫ ਕਿਲੋ, ੨੫ ਕਿਲੋ, ੧੦੦ ਕਿਲੋ ਅਤੇ ੫੦੦ ਕਿਲੋ ਦੀ ਸਮਰੱਥਾ ਵਾਲੇ ਕੰਟੇਨਰ ਉਪਲਬਧ ਹਨ।
ਕਾਰਜ-ਸਮਰੱਥਾ
ਇਹ ਪਾਇਆ ਗਿਆ ਹੈ ਕਿ ੧੦ ਮਹੀਨੇ ਦੇ ਭੰਡਾਰਣ ਵਿੱਚ ਆਟੋਮੈਟਿਕ ਇਨਸੈਕਟ ਰਿਮੂਵਲ ਬਿਨ (੧੦੦ ਕਿਲੋ ਅਤੇ ੫੦੦ ਕਿਲੋ) ਵਿੱਚ ਰੱਖੇ ਗਏ ਅਨਾਜ (ਝੋਨਾ ਅਤੇ ਚਾਰਾ) ਨੂੰ ਸਿਰਫ਼ ੧-੪ ਫੀਸਦੀ ਦਾ ਨੁਕਸਾਨ ਹੋਇਆ ਹੈ, ਜਦਕਿ ਸਾਧਾਰਨ ਭੰਡਾਰਣ ਪ੍ਰਕਿਰਿਆ ਵਿੱਚ ੩੩ ਤੋਂ ੬੫ ਫੀਸਦੀ ਅਨਾਜ ਨੂੰ ਨੁਕਸਾਨ ਹੁੰਦਾ ਹੈ। ੧੦ ਮਹੀਨੇ ਦੇ ਭੰਡਾਰਣ ਦੇ ਬਾਅਦ ਕੀਟਾਂ (ਆਰ.ਡੋਮਿਨਿਕ,ਐੱਸ ਔਰਿਜੀ) ਦੀ ਸੰਖਿਆ ੧੦੦ ਕਿਲੋ ਦੇ ਆਟੋਮੈਟਿਕ ਇਨਸੈਕਟ ਰਿਮੂਵਲ ਬਿਨ ਵਿੱਚ ੦-੨ / ਕਿਲੋਗ੍ਰਾਮ ਅਤੇ ਸਧਾਰਨ ਬਿਨ ਵਿੱਚ ੫-੧੯੧/ਕਿਲੋਗ੍ਰਾਮ ਪਾਈ ਗਈ।
ਅਨਾਜ ਭੰਡਾਰਣ ਗੁਦਾਮਾਂ ਦੇ ਲਈ ਯੂ.ਵੀ. - ਲਾਈਟ ਟ੍ਰੈਪ
ਯੂ.ਵੀ. ਲਾਈਟ ਟ੍ਰੈਪ ਵਿੱਚ ਇੱਕ ਅਲਟਰਾ-ਵਾਇਲੇਟ ਸਰੋਤ (੪ ਵਾਟ ਜਰਮੀਸਾਈਡਲ ਲੈਂਪ) ਹੁੰਦਾ ਹੈ। ਇਸ ਲੈਂਪ ਨੂੰ ੨੫੦ ਨੈਨੋ ਮੀਟਰ ਤਕ ਅਲਟਰਾ ਵਾਇਲੇਟ ਕਿਰਨਾਂ ਨਿਕਲਦੀਆਂ ਹਨ। ਇਹ ਲਾਈਟ ਇੱਕ ਫਨਲ ਉੱਤੇ ਲੱਗੀ ਹੁੰਦੀ ਹੈ, ਜਿਹੜੀ ਉੱਪਰੋਂ ੩੧੦ ਮਿ.ਮੀ. ਵਿਆਸ ਦਾ ਅਤੇ ਹੇਠੋਂ ੩੫ ਮਿ.ਮੀ. ਵਿਆਸ ਦਾ ਹੁੰਦਾ ਹੈ। ਫਨਲ ਦੇ ਥੱਲੇ ਦਾ ਅੰਤਿਮ ਸਿਰਾ ਇੱਕ ਪਾਰਦਰਸ਼ੀ ਪਲਾਸਟਿਕ ਕੰਟੇਨਰ ਨਾਲ ਜੁੜਿਆ ਹੁੰਦਾ ਹੈ। ਇਹ ਫੜੇ ਗਏ ਕੀਟਾਂ ਨੂੰ ਜਮ੍ਹਾ ਕਰਨ ਲਈ ਹੁੰਦਾ ਹੈ। ਇਸ ਨੂੰ ਉਚਿਤ ਸਥਾਨ ਉੱਤੇ ਟੰਗਣ ਲਈ ਫਨਲ ਦੇ ਬਾਹਰੀ ਹਿੱਸੇ ਉੱਤੇ ਤਿੰਨ ਹੁੱਕ ਉਪਲਬਧ ਕਰਵਾਏ ਗਏ ਹਨ। ਇਸ ਨੂੰ ਖੜ੍ਹਾ ਕਰਨ ਲਈ ਇਹ ਟ੍ਰਾਈਪਾਡ ਸਟਾਲ ਦੇ ਨਾਲ ਵੀ ਮਿਲਦਾ ਹੈ।
UV ਲਾਈਟ ਟ੍ਰੈਪ ਨੂੰ ਅਨਾਜ ਭੰਡਾਰਣ ਦੇ ਗੁਦਮਾਂ ਵਿੱਚ ਜ਼ਮੀਨ ਤੋਂ ੧.੫ ਮੀਟਰ ਦੀ ਉਚਾਈ ਉੱਤੇ ਲਗਾਇਆ ਜਾ ਸਕਦਾ ਹੈ। ਇਸ ਨੂੰ ਲਗਾਉਣ ਲਈ ਗੁਦਾਮ ਦੇ ਖੂੰਜੇ ਵਧੇਰੇ ਉਚਿਤ ਰਹਿੰਦੇ ਹਨ। ਇਹ ਦੇਖਿਆ ਗਿਆ ਹੈ ਕਿ ਕੀਟ ਇਨ੍ਹਾਂ ਥਾਵਾਂ ਉੱਤੇ ਸ਼ਾਮ ਵੇਲੇ ਕਾਫੀ ਆਉਂਦੇ ਹਨ। ਇਸ ਜਾਲ ਨੂੰ ਰਾਤ ਵੇਲੇ ਪ੍ਰਯੋਗ ਕੀਤਾ ਜਾ ਸਕਦਾ ਹੈ। ਇਹ ਲਾਈਟ ਟ੍ਰੈਪ ਲੈਸਰ ਗਰੇਨ ਬੋਰਰ, ਰੈਡ ਫਲੋਰ ਬੀਟਲ, ਸੌ ਟੂਥੇਡ ਬੀਟਲ, ਓਰਜਾਫਿਲਸ ਸਰਨਾਮੇਂਸਿਸ ਜਿਹੇ ਕੀਟਾਂ ਨੂੰ ਵੱਡੀ ਸੰਖਿਆ ਵਿੱਚ ਖ਼ਤਮ ਕਰਦਾ ਹੈ। ਗੁਦਾਮਾਂ ਵਿੱਚ ਵੱਡੀ ਸੰਖਿਆ ਵਿੱਚ ਪਾਏ ਜਾਣ ਵਾਲੇ ਸੋਸਾਇਡ ਨੂੰ ਵੀ ਲਾਈਟ ਟ੍ਰੈਪ ਨਾਲ ਸਮਾਪਤ ਕੀਤਾ ਜਾ ਸਕਦਾ ਹੈ। ਸਧਾਰਨ ਤੌਰ ਤੇ ੫ ਮੀਟਰ ਦੀ ਉਚਾਈ ਵਾਲੀ ੨ ਯੂ.ਵੀ. ਲਾਈਟ ਟ੍ਰੈਪ ਪ੍ਰਤੀ ੬੦ x ੨੦ ਮੀਟਰ (ਐੱਲxਬੀ) ਗੁਦਾਮ ਵਿੱਚ ਰੱਖੀ ਜਾਣੀ ਚਾਹੀਦੀ ਹੈ।
ਇਸ ਟ੍ਰੈਪ ਨੂੰ ਗੁਦਾਮ ਵਿੱਚ ਜ਼ਿਆਦਾ ਸਮੇਂ ਤਕ ਭੰਡਾਰਿਤ ਅਨਾਜ ਦੇ ਲਈ ਉਪਯੋਗੀ ਮੰਨਿਆ ਜਾਂਦਾ ਹੈ। ਜਦੋਂ ਗੁਦਾਮ ਵਿੱਚ ਅਨਾਜ ਆਉਂਦਾ ਹੈ ਤਾਂ ਟ੍ਰੈਪ ਉਸ ਵਿੱਚੋਂ ਕੀਟਾਂ ਨੂੰ ਕੱਢਦਾ ਹੈ ਅਤੇ ਉਸ ਵਿੱਚ ਜ਼ਿਆਦਾ ਕੀਟਾਂ ਦੀ ਸੰਖਿਆ ਵਧਣ ਤੋਂ ਰੋਕਦਾ ਹੈਂ। ਜਿਨ੍ਹਾਂ ਗੁਦਾਮਾਂ ਵਿੱਚ ਅਨਾਜ ਨੂੰ ਲਗਾਤਾਰ ਲਿਆਇਆ ਲਿਜਾਇਆ ਜਾਂਦਾ ਰਹਿੰਦਾ ਹੈ, ਉੱਥੇ ਵੀ ਇਹ ਟ੍ਰੈਪ ਮਾਨੀਟਰਿੰਗ ਅਤੇ ਮਾਸ ਟਰੈਪਿੰਗ ਯੰਤਰ ਦੇ ਰੂਪ ਵਿਚ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ।
ਜੇਕਰ ਸਧਾਰਨ ਸੈਂਪਲਿੰਗ ਵਿੱਚ ਇੱਕ ਵੀ ਕੀਟ ਨਹੀਂ ਦਿਖਾਈ ਦਿੰਦਾ ਤਾਂ ਵੀ ਇਹ ਪਾਇਆ ਗਿਆ ਹੈ ਕਿ ਜੇਕਰ ਗੁਦਾਮਾਂ (੬੦ ਮੀ x ੨੦ ਮੀ x ੫ ਮੀ) ਦੇ ਕੋਨਿਆਂ ਵਿੱਚ ਦੋ ਜਾਲੀਆਂ ਨੂੰ ਲਗਾ ਦਿੱਤਾ ਜਾਏ ਤਾਂ ਉਹ ਰੋਜ਼ਾਨਾ ੨੦੦ ਕੀਟਾਂ ਨੂੰ ਫੜ ਸਕਦਾ ਹੈ। ਇਸ ਨਾਲ ਹੀ ਨੂੰ ਇਸ ਦੇ ਪ੍ਰਭਾਵ ਦਾ ਪਤਾ ਚਲਦਾ ਹੈ। ਸਿਰਫ਼ ਇੱਕ ਧਾਨ ਦੇ ਗੁਦਾਮ ਵਿੱਚ ਰੱਖੇ ਗਏ ਟ੍ਰੈਪ ਨਾਲ ੩੦੦੦ ਤਕ ਰਾਇਜਾਪਰਥਾ ਡੋਮਨਿਕਾ ਫੜੇ ਜਾ ਸਕਦੇ ਹਨ।
ਭੰਡਾਰਿਤ ਅਨਾਜ ਵਿੱਚੋਂ ਕੀਟਾਂ ਦੇ ਆਂਡੇ ਕੱਢਣ ਦਾ ਯੰਤਰ
ਦਾਲਾਂ ਦਾ ਭੰਡਾਰਣ ਕਰਨਾ ਅਨਾਜ ਤੋਂ ਵਧੇਰੇ ਮੁਸ਼ਕਲ ਹੁੰਦਾ ਹੈ। ਇਨ੍ਹਾਂ ਵਿੱਚ ਕੈਲੋਸੋਬਰੁਚਸ ਨਾਂ ਦੇ ਕੀੜੇ ਦੇ ਲੱਗਣ ਦਾ ਡਰ ਹੁੰਦਾ ਹੈ। ਇਹ ਖੇਤਾਂ ਤੋਂ ਭੰਡਾਰ ਤਕ ਆਉਣ ਦੀ ਪ੍ਰਕਿਰਿਆ ਵਿੱਚ ਦਾਲਾਂ ਵਿੱਚ ਵੜ ਜਾਂਦਾ ਹੈ। ਵਰਤਮਾਨ ਖੋਜ ਇੱਕ ਯੰਤਰ ਦਾ ਪ੍ਰੋਟੋਟਾਈਪ ਹੈ, ਜੋ ਦਾਲਾਂ ਦੇ ਕੀਟਾਂ ਕੈਲੋਸੋਬਰੁਚਸ ਚਿੰਨੇਸਿਸ ਅਤੇ ਕੈਲੋਸੋਬਰੁਚਸ ਮੈਕਿਊਲੇਟਸ ਨੂੰ ਭੰਡਾਰਿਤ ਦਾਲਾਂ 'ਤੇ ਹਮਲਾ ਕਰਨ ਤੋਂ ਰੋਕਦਾ ਹੈ। ਇਸ ਯੰਤਰ ਵਿੱਚ ਇੱਕ ਬਾਹਰੀ ਕੰਟੇਨਰ ਹੁੰਦਾ ਹੈ ਅਤੇ ਇੱਕ ਇਨਰ ਪ੍ਰਫੋਰੇਟੇਡ ਕੰਟੇਨਰ ਹੁੰਦਾ ਹੈ, ਜਿਸ ਵਿੱਚ ਇੱਕ ਰਾਡ ਹੁੰਦੀ ਹੈ, ਜਿਸ ਦੇ ਦੋਵੇਂ ਸਿਰਿਆਂ ਉੱਤੇ ਪਲਾਸਟਿਕ ਦੇ ਬੁਰਸ਼ ਲੱਗੇ ਹੁੰਦੇ ਹਨ।
ਆਂਡੇ ਵਾਲੇ ਬੀਜਾਂ ਨੂੰ ਪ੍ਰਫੋਰੇਟੇਡ ਕੰਟੇਨਰ ਵਿੱਚ ਰੱਖਿਆ ਜਾਂਦਾ ਹੈ ਅਤੇ ਰਾਡ ਨੂੰ ਪੂਰਾ ਧੁਰੇ ਵਿੱਚ ਦਿਨ ਵਿੱਚ ਤਿੰਨ ਵਾਰ (ਸਵੇਰ, ਦੁਪਹਿਰ, ਸ਼ਾਮ) ੧੦ ਮਿੰਟ ਦੇ ਲਈ ਘੜੀ ਦੀ ਦਿਸ਼ਾ ਵਿੱਚ ਅਤੇ ਉਸ ਦੇ ਉਲਟ ਘੁਮਾਇਆ ਜਾਂਦਾ ਹੈ। ਘੁੰਮਦੀ ਹੋਈ ਰਾਡ ਦੇ ਕਾਰਨ ਆਂਡੇ ਨਸ਼ਟ ਹੋ ਜਾਂਦੇ ਹਨ, ਇਸ ਪ੍ਰਕਾਰ ਦਾਲਾਂ ਨੂੰ ਹੋਣ ਵਾਲਾ ਨੁਕਸਾਨ ਬਚ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਬੀਜ ਦੇ ਅੰਕੁਰਣ ਨੂੰ ਨੁਕਸਾਨ ਨਹੀਂ ਹੁੰਦਾ।
ਕਾਢ ਦੇ ਫਾਇਦੇ
ਗੁਦਾਮਾਂ ਵਿੱਚ ਰੱਖੇ ਗਏ ਸਾਮਾਨ ਦੀ ਦੇਖਭਾਲ ਕਰਨ ਲਈ ਟ੍ਰੈਪ
ਇਸ ਪ੍ਰਯੋਗ ਵਿੱਚ ਦੱਸੀ ਗਈ ਕਾਢ ਦਾ ਸੰਬੰਧ ਇੱਕ ਅਜਿਹੇ ਉਪਕਰਣ ਨਾਲ ਹੈ, ਜੋ ਬੋਰਿਆਂ ਵਿੱਚ ਭੰਡਾਰਿਤ ਅਨਾਜਾਂ ਵਿੱਚ ਲੱਗੇ ਕੀੜਿਆਂ ਨੂੰ ਪਹਿਚਾਣਨ ਦੇ ਕੰਮ ਆਉਂਦਾ ਹੈ। ਕੀਟਾਂ ਨੂੰ ਫੜਨ ਲਈ ਯੰਤਰ ਵਿੱਚ ੧.੮ ਤੋਂ ੨.੦ ਦੇ ਵਿਆਸ ਵਾਲੀ ਇੱਕ ਹਾਲੋ ਟਿਊਬ ਹੁੰਦੀ ਹੈ। ਇਸ ਦੇ ਉੱਪਰਲੇ ਹਿੱਸੇ ਵਿੱਚ ਇੱਕ ਮੋੜ ਹੁੰਦਾ ਹੈ ਅਤੇ ਅੰਤਿਮ ਸਿਰੇ ਉੱਤੇ ਇੱਕ ਪਾਰਦਰਸ਼ੀ ਭੰਡਾਰਣ ਇਕਾਈ ਹੁੰਦੀ ਹੈ, ਜਿਸ ਵਿੱਚ ਕੀਟਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਦੂਜਾ ਸਿਰਾ ਬੰਦ ਹੁੰਦਾ ਹੈ।
ਕਾਢ ਦੇ ਫਾਇਦੇ
ਟੀ.ਐੱਨ.ਏ.ਯੂ. ਸਟੋਰਡ ਇੰਸੈਕਟ ਮੈਨੇਜਮੈਂਟ ਕਿਟ
ਸਾਲ ਭਰ ਜਨਤਕ ਵੰਡ ਦੇ ਲਈ ਅਨਾਜ ਦਾ ਭੰਡਾਰਣ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਕੀਟ ਅਨਾਜਾਂ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਹਨ। ਉਹ ਅਨਾਜ ਅਤੇ ਦਾਲਾਂ ਦੀ ਗੁਣਵੱਤਾ ਨੂੰ ਤਾਂ ਘੱਟ ਕਰਦੇ ਹੀ ਹਨ, ਨਾਲ ਹੀ ਉਨ੍ਹਾਂ ਦੀ ਮਾਤਰਾ ਨੂੰ ਵੀ ਘੱਟ ਕਰ ਦਿੰਦੇ ਹਨ। ਅਕਸਰ ਗੁਦਾਮਾਂ ਵਿੱਚ ਕੀਟ-ਪਤੰਗਿਆਂ ਦੀ ਹਾਜ਼ਰੀ ਬਾਰੇ ਵਿਚ ਤਦੇ ਪਤਾ ਚਲ ਸਕਦਾ ਹੈ, ਜਦੋਂ ਉਹ ਇੱਧਰ-ਉੱਧਰ ਉੱਡਦੇ ਨਜ਼ਰ ਆਉਂਦੇ ਹਨ, ਤਦ ਤਕ ਅਨਾਜ ਨੂੰ ਕਾਫੀ ਨੁਕਸਾਨ ਪਹੁੰਚ ਚੁੱਕਾ ਹੁੰਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕੀੜਿਆਂ ਨੂੰ ਸਹੀ ਸਮੇਂ ਤੇ ਪਛਾਣ ਕੇ ਦੂਰ ਕੀਤਾ ਜਾਣਾ ਚਾਹੀਦਾ ਹੈ।
ਟੀ.ਐੱਨ.ਏ.ਯੂ. ਨੇ ਅਜਿਹੇ ਯੰਤਰ ਬਣਾਏ ਹਨ, ਜੋ ਕੀੜਿਆਂ ਦੇ ਹਵਾ ਵਿੱਚ ਇੱਧਰ-ਉੱਧਰ ਉੱਡਣ ਦੇ ਵਿਵਹਾਰ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਖ਼ਤਮ ਕਰਦੇ ਹਨ। ਇਨ੍ਹਾਂ ਵਿੱਚ ਟੀ.ਐੱਨ.ਏ.ਯੂ. ਪ੍ਰੋਬ ਟ੍ਰੈਪ, ਟੀ.ਐੱਨ.ਏ.ਯੂ. ਪਿਟ ਫੌਲ ਟ੍ਰੈਪ, ਟੂ ਇਨ ਵਨ ਮਾਡਲ ਟ੍ਰੈਪ, ਇੰਡੀਕੇਟਰ ਮਾਡਲ ਡਿਵਾਇਸ, ਆਟੋਮੈਟਿਕ ਇੰਸੈਕਟ ਰਿਮੂਵਲ ਬਿਨ, ਯੂ.ਵੀ.-ਲਾਈਟ ਟ੍ਰੈਪ ਟੈਕਨਾਲੌਜੀ, ਏਗ ਰਿਮੂਵਲ ਡਿਵਾਇਸ ਅਤੇ ਸਟੈਕ ਟ੍ਰੈਪ ਸ਼ਾਮਿਲ ਹਨ। ਇਨ੍ਹਾਂ ਯੰਤਰਾਂ ਨੂੰ ਕਈਆਂ ਸਥਾਨਾਂ ਉੱਤੇ ਪ੍ਰਯੋਗ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਰਾਸ਼ਟਰੀ ਅਤੇ ਰਾਜ ਪੱਧਰ ਉੱਤੇ ਕਾਫੀ ਪ੍ਰਸੰਸਾ ਮਿਲੀ ਹੈ।
ਖੇਤੀ ਕੀਟ ਵਿਗਿਆਨ ਵਿਭਾਗ, ਸੈਂਟਰ ਫਾਰ ਪਲਾਂਟ ਪ੍ਰੋਟੈਕਸ਼ਨ ਸਟਡੀਜ਼, ਟੀ.ਐੱਨ.ਏ.ਯੂ., ਕੋਇੰਬਟੂਰ ਨੇ ਟੀ.ਐੱਨ.ਏ.ਯੂ.-ਸਟੋਰਡ ਗਰੇਨ ਇੰਸੈਕਟ ਪੇਸਟ ਮੈਨੇਜਮੈਂਟ ਕਿਟ ਨਾਂ ਨਾਲ ਇੱਕ ਕਿਟ ਬਣਾਈ ਹੈ। ਇਸ ਵਿੱਚ ਸਾਰੇ ਯੰਤਰਾਂ ਦੇ ਪ੍ਰੋਟੋਟਾਈਪ ਅਤੇ ਇੱਕ ਸੀ.ਡੀ. ਰੋਮ ਵੀ ਸ਼ਾਮਿਲ ਕੀਤਾ ਗਿਆ ਹੈ, ਜਿਸ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਯੰਤਰਾਂ ਦਾ ਪ੍ਰਯੋਗ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਇਸ ਕਿਟ ਨਾਲ ਇਨ੍ਹਾਂ ਯੰਤਰਾਂ ਨੂੰ ਭਾਰਤ ਭਰ ਵਿੱਚ ਪਛਾਣ ਦਿਵਾਈ ਜਾ ਸਕਦੀ ਹੈ। ਇਹ ਕਿਟ ਇਨ੍ਹਾਂ ਯੰਤਰਾਂ ਨੂੰ ਪ੍ਰਯੋਗ ਕਰਨਾ ਸਿਖਾਉਣ ਦੇ ਲਈ ਆਦਰਸ਼ ਸਾਬਿਤ ਹੋਵੇਗੀ। ਇਸ ਨਾਲ ਸਿੱਖਿਆ, ਵਿਸਥਾਰ ਕੇਂਦਰਾਂ (ਕੇ.ਵੀ.ਕੇ., ਪਲਾਂਟ ਕਲੀਨਿਕ, ਸੇਵ ਗਰੇਨ ਸੈਂਟਰ) ਅਤੇ ਨਿੱਜੀ ਗੁਦਾਮਾਂ ਨੂੰ ਕਾਫੀ ਸਹਾਇਤਾ ਮਿਲੇਂਗੀ।
ਸਰੋਤ : ppqs.gov.in
ਆਖਰੀ ਵਾਰ ਸੰਸ਼ੋਧਿਤ : 6/15/2020