অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਮਿੱਟੀ ਦੀ ਜਾਂਚ : ਮਹੱਤਵ ਅਤੇ ਤਕਨੀਕ

ਮਿੱਟੀ ਦੀ ਜਾਂਚ : ਮਹੱਤਵ ਅਤੇ ਤਕਨੀਕ

ਮਿੱਟੀ ਦੀ ਰਸਾਇਣਕ ਜਾਂਚ ਦੇ ਲਈ ਪਹਿਲੀ ਜ਼ਰੂਰੀ ਗੱਲ ਹੈ - ਖੇਤਾਂ ਵਿੱਚੋਂ ਮਿੱਟੀ ਦੇ ਸਹੀ ਨਮੂਨੇ ਲੈਣਾ। ਨਾ ਕੇਵਲ ਵੱਖ-ਵੱਖ ਖੇਤਾਂ ਦੀ ਮਿੱਟੀ ਦੀ ਆਪਸ ਵਿੱਚ ਭਿੰਨ੍ਹਤਾ ਹੋ ਸਕਦੀ ਹੈ, ਸਗੋਂ ਇੱਕ ਖੇਤ ਵਿੱਚ ਵੱਖ-ਵੱਖ ਸਥਾਨਾਂ ਦੀ ਮਿੱਟੀ ਵਿੱਚ ਵੀ ਵੱਖਰਤਾ ਹੋ ਸਕਦੀ ਹੈ। ਜਾਂਚ ਦੇ ਲਈ ਖੇਤ ਵਿੱਚ ਮਿੱਟੀ ਦਾ ਨਮੂਨਾ ਠੀਕ ਹੋਣਾ ਚਾਹੀਦਾ ਹੈ।

ਮਿੱਟੀ ਦਾ ਗਲਤ ਨਮੂਨਾ ਹੋਣ ਨਾਲ ਨਤੀਜੇ ਵੀ ਗਲਤ ਮਿਲਣਗੇ। ਖੇਤ ਦੀ ਉਪਜਾਊ ਸ਼ਕਤੀ ਦੀ ਜਾਣਕਾਰੀ ਦੇ ਲਈ ਧਿਆਨਯੋਗ ਗੱਲ ਹੈ ਕਿ ਜਾਂਚ ਦੇ ਲਈ ਮਿੱਟੀ ਦਾ ਜੋ ਨਮੂਨਾ ਲਿਆ ਗਿਆ ਹੈ, ਉਹ ਤੁਹਾਡੇ ਖੇਤ ਦੇ ਹਰ ਹਿੱਸੇ ਦੀ ਤਰਜਮਾਨੀ ਕਰਦਾ ਹੋਵੇ।

ਨਮੂਨਾ ਲੈਣ ਦਾ ਉਦੇਸ਼

ਰਸਾਇਣਕ ਜਾਂਚ ਦੇ ਲਈ ਮਿੱਟੀ ਦੇ ਨਮੂਨੇ ਇਕੱਠੇ ਕਰਨ ਦੇ ਮੁੱਖ ਤਿੰਨ ਉਦੇਸ਼ ਹਨ :

 • ਫਸਲਾਂ ਵਿੱਚ ਰਸਾਇਣਕ ਖਾਦ ਦੇ ਪ੍ਰਯੋਗ ਦੀ ਠੀਕ ਮਾਤਰਾ ਨਿਰਧਾਰਤ ਕਰਨ ਦੇ ਲਈ।
 • ਬੰਜਰ ਅਤੇ ਤੇਜਾਬੀ ਮਿੱਟੀ ਦੇ ਸੁਧਾਰ ਅਤੇ ਉਸ ਨੂੰ ਉਪਜਾਊ ਬਣਾਉਣ ਦਾ ਉਚਿਤ ਢੰਗ ਜਾਣਨ ਲਈ।
 • ਬਾਗ ਅਤੇ ਦਰੱਖਤ ਲਗਾਉਣ ਲਈ ਭੂਮੀ ਦੀ ਅਨੁਕੂਲਤਾ ਤੈਅ ਕਰਨ ਲਈ।

ਮਿੱਟੀ ਦਾ ਠੀਕ ਨਮੂਨਾ ਲੈਣ ਦੇ ਢੰਗ ਬਾਰੇ ਤਕਨੀਕੀ ਸਿਫਾਰਸ਼ ਹੈ :

ਸਮਾਨ ਭੂਮੀ ਦੀ ਨਿਸ਼ਾਨਦੇਹੀ :ਜੋ ਭਾਗ ਦੇਖਣ ਵਿੱਚ ਮਿੱਟੀ ਦੀ ਕਿਸਮ ਅਤੇ ਫਸਲਾਂ ਦੇ ਆਧਾਰ ਉੱਤੇ ਜਲ ਨਿਕਾਸ ਅਤੇ ਫਸਲਾਂ ਦੀ ਉਪਜ ਦੇ ਦ੍ਰਿਸ਼ਟੀਕੋਣ ਤੋਂ ਭਿੰਨ ਹੋਣ, ਉਸ ਹਰੇਕ ਭਾਗ ਦੀ ਨਿਸ਼ਾਨਦੇਹੀ ਕਰੋ ਅਤੇ ਹਰੇਕ ਭਾਗ ਨੂੰ ਖੇਤ ਮੰਨੋ।

.ਨਮੂਨਾ ਲੈਣ ਦੇ ਔਜਾਰ :ਮਿੱਟੀ ਦਾ ਸਫ਼ਲ ਨਮੂਨਾ ਲੈਣ ਲਈ ਮਿੱਟੀ ਜਾਂਚ ਟਿਊਬ (ਸੋਇਲ ਤੂੰਬੇ), ਬਰਮਾ ਫਾਹੁੜਾ ਅਤੇ ਖੁਰਪੇ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

ਨਮੂਨਾ ਲੈਣ ਦਾ ਢੰਗ

(੧) ਮਿੱਟੀ ਦੇ ਉੱਤੇ ਦਾ ਘਾਹ-ਫੂਸ ਸਾਫ਼ ਕਰੋ।

(੨) ਭੂਮੀ ਦੀ ਸਤਹਿ ਤੋਂ ਹੱਲ ਦੀ ਗਹਿਰਾਈ (੦-੧੫ ਸੈਂ. ਮੀ.) ਤਕ ਮਿੱਟੀ ਦੇ ਲਈ ਟਿਊਬ ਜਾਂ ਬਰਮੇ ਦੁਆਰਾ ਮਿੱਟੀ ਦੀ ਇਕਸਾਰ ਟੁਕੜੀ ਲਵੋ। ਜੇਕਰ ਤੁਸੀਂ ਫਾਹੁੜੇ ਜਾਂ ਖੁਰਪੇ ਦਾ ਪ੍ਰਯੋਗ ਕਰਨਾ ਹੋਵੋ ਤਾਂ ‘’v’’ ਆਕਾਰ ਦਾ ੧੫ ਸੈਂ. ਮੀ. ਡੂੰਘਾ ਟੋਆ ਬਣਾਓ। ਹੁਣ ਇੱਕ ਪਾਸਿਓਂ ਉੱਤੋਂ ਹੇਠਾਂ ਤੱਕ ੧੦-੧੨ ਵੱਖ-ਵੱਖ ਸਥਾਨਾਂ (ਬੇਤਰਤੀਬ ਠਿਕਾਣਿਆਂ) ਤੋਂ ਮਿੱਟੀ ਦੇ ਟੁਕੜੇ ਲਵੋ ਅਤੇ ਉਨ੍ਹਾਂ ਉੱਤੇ ਸਾਰਿਆਂ ਨੂੰ ਇੱਕ ਸਾਫ਼ ਕੱਪੜੇ ਵਿੱਚ ਇਕੱਠਾ ਕਰੋ।

(੩) ਜੇਕਰ ਖੜ੍ਹੀ ਫਸਲ ਤੋਂ ਨਮੂਨਾ ਲੈਣਾ ਹੋਵੇ, ਤਾਂ ਮਿੱਟੀ ਦਾ ਨਮੂਨਾ ਬੂਟਿਆਂ ਦੀਆਂ ਕਤਾਰਾਂ ਵਿੱਚ ਖਾਲੀ ਜਗ੍ਹਾ ਵਿੱਚੋਂ ਲਵੋ। ਜਦੋਂ ਖੇਤ ਵਿੱਚ ਕਿਆਰੀਆਂ ਬਣਾ ਦਿੱਤੀਆਂ ਗਈਆਂ ਹੋਣ ਜਾਂ ਕਤਾਰਾਂ ਵਿੱਚ ਖਾਦ ਪਾ ਦਿੱਤੀ ਗਈ ਹੋਵੇ ਤਾਂ ਮਿੱਟੀ ਦਾ ਨਮੂਨਾ ਲੈਣ ਲਈ ਵਿਸ਼ੇਸ਼ ਸਾਵਧਾਨੀ ਰੱਖੋ।

ਨੋਟ : ਰਸਾਇਣਕ ਖਾਦ ਦੀ ਪੱਟੀ ਵਾਲੀ ਜਗ੍ਹਾ ਤੋਂ ਨਮੂਨਾ ਨਾ ਲਵੋ। ਜਿਨ੍ਹਾਂ ਸਥਾਨਾਂ ਉੱਤੇ ਪੁਰਾਣੀ ਵਾੜ, ਸੜਕ ਹੋਵੇ ਅਤੇ ਇੱਥੇ ਗੋਬਰ ਖਾਦ ਦਾ ਪਹਿਲਾਂ ਢੇਰ ਲਗਾਇਆ ਗਿਆ ਹੋਵੇ ਜਾਂ ਗੋਬਰ ਖਾਦ ਪਾਈ ਗਈ ਹੋਵੇ, ਉੱਥੋਂ ਮਿੱਟੀ ਦਾ ਨਮੂਨਾ ਨਾ ਲਵੋ। ਅਜਿਹੇ ਭਾਗ ਤੋਂ ਵੀ ਨਮੂਨਾ ਨਾ ਲਵੋ, ਜੋ ਬਾਕੀ ਖੇਤ ਤੋਂ ਭਿੰਨ ਹੋਵੇ। ਜੇਕਰ ਅਜਿਹਾ ਨਮੂਨਾ ਲੈਣਾ ਹੋਵੇ, ਤਾਂ ਇਸ ਦਾ ਨਮੂਨਾ ਵੱਖ ਰੱਖੋ।

(੪) ਮਿੱਟੀ ਨੂੰ ਮਿਲਾਉਣਾ ਅਤੇ ਇੱਕ ਠੀਕ ਨਮੂਨਾ ਬਣਾਉਣਾ : ਇੱਕ ਖੇਤ ਵਿੱਚ ਭਿੰਨ-ਭਿੰਨ ਸਥਾਨਾਂ ਤੋਂ ਤਸਲੇ ਜਾਂ ਕੱਪੜੇ ਵਿੱਚ ਇਕੱਠੇ ਕੀਤੇ ਹੋਏ ਨਮੂਨੇ ਨੂੰ ਛਾਂ ਵਿੱਚ ਰੱਖ ਕੇ ਸੁਕਾ ਲਵੋ। ਇੱਕ ਖੇਤ ਤੋਂ ਇਕੱਠੀ ਕੀਤੀ ਹੋਈ ਮਿੱਟੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਨਮੂਨਾ ਬਣਾਓ ਅਤੇ ਉਸ ਵਿੱਚੋਂ ਲਗਭਗ ਅੱਧਾ ਕਿੱਲੋ ਮਿੱਟੀ ਦਾ ਨਮੂਨਾ ਲਵੋ, ਜੋ ਸਮੁੱਚੇ ਖੇਤ ਦੀ ਤਰਜਮਾਨੀ ਕਰਦਾ ਹੋਵੇ।

(੫) ਲੇਬਲ ਲਗਾਉਣਾ : ਹਰ ਨਮੂਨੇ ਦੇ ਨਾਲ ਨਾਮ, ਪਤਾ ਅਤੇ ਖੇਤ ਦੇ ਨੰਬਰ ਦਾ ਲੇਬਲ ਲਗਾਓ। ਆਪਣੇ ਰਿਕਾਰਡ ਦੇ ਲਈ ਵੀ ਉਸ ਦੀ ਇੱਕ ਨਕਲ ਰੱਖ ਲਵੋ। ਦੋ ਲੇਬਲ ਤਿਆਰ ਕਰੋ– ਇੱਕ ਥੈਲੀ ਦੇ ਅੰਦਰ ਪਾਉਣ ਲਈ ਅਤੇ ਦੂਜਾ ਬਾਹਰ ਲਗਾਉਣ ਦੇ ਲਈ। ਲੇਬਲ ਉੱਤੇ ਕਦੀ ਵੀ ਸਿਆਹੀ ਨਾਲ ਨਾ ਲਿਖੋ। ਹਮੇਸ਼ਾ ਬਾਲ ਪੈੱਨ ਜਾਂ ਕਾਪਿੰਗ ਪੈਨਸਿਲ ਨਾਲ ਲਿਖੋ।

(੬) ਸੂਚਨਾ ਪਰਚਾ : ਖੇਤ ਅਤੇ ਖੇਤ ਦੀਆਂ ਫਸਲਾਂ ਦਾ ਪੂਰਾ ਵੇਰਵਾ ਸੂਚਨਾ ਪਰਚੇ ਵਿੱਚ ਲਿਖੋ। ਇਹ ਸੂਚਨਾ ਤੁਹਾਡੀ ਮਿੱਟੀ ਦੀ ਰਿਪੋਰਟ ਅਤੇ ਸਿਫਾਰਸ਼ ਨੂੰ ਜ਼ਿਆਦਾ ਲਾਭਕਾਰੀ ਬਣਾਉਣ ਵਿੱਚ ਸਹਾਇਕ ਹੋਵੇਗੀ। ਸੂਚਨਾ ਪਰਚਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਮਿੱਟੀ ਦੇ ਨਮੂਨੇ ਦੇ ਨਾਲ ਸੂਚਨਾ ਪਰਚੇ ਵਿੱਚ ਹੇਠ ਲਿਖੀਆਂ ਗੱਲਾਂ ਦੀ ਜਾਣਕਾਰੀ ਜ਼ਰੂਰ ਦਿਓ।

 • ਖੇਤ ਦਾ ਨੰਬਰ ਜਾਂ ਨਾਮ :
 • ਆਪਣਾ ਪਤਾ :
 • ਨਮੂਨੇ ਦਾ ਪ੍ਰਯੋਗ (ਬੀਜ ਵਾਲੀ ਫਸਲ ਅਤੇ ਕਿਸਮ) :
 • ਮਿੱਟੀ ਦਾ ਸਥਾਨਕ ਨਾਮ :
 • ਭੂਮੀ ਦੀ ਕਿਸਮ (ਸਿੰਜਾਈ ਵਾਲੀ ਜਾਂ ਬਰਾਨੀ) :
 • ਸਿੰਜਾਈ ਦਾ ਸਾਧਨ :
 • ਕੁਦਰਤੀ ਨਿਕਾਸ ਅਤੇ ਭੂਮੀ ਦੇ ਹੇਠਾਂ ਪਾਣੀ ਦੀ ਗਹਿਰਾਈ :
 • ਭੂਮੀ ਦੀ ਢਲਾਨ :
 • ਫਸਲਾਂ ਦੀ ਅਦਲ-ਬਦਲ :
 • ਖਾਦਾਂ ਜਾਂ ਰਸਾਇਣਾਂ ਦਾ ਵੇਰਵਾ, ਜਿਸ ਦਾ ਪ੍ਰਯੋਗ ਕੀਤਾ ਗਿਆ ਹੋਵੇ :
 • ਕੋਈ ਹੋਰ ਸਮੱਸਿਆ, ਜੋ ਭੂਮੀ ਨਾਲ ਸੰਬੰਧਤ ਹੋਵੇ :

(੧) ਨਮੂਨੇ ਬੰਨ੍ਹਣਾ :ਹਰੇਕ ਨਮੂਨੇ ਨੂੰ ਇੱਕ ਸਾਫ਼ ਕੱਪੜੇ ਦੀ ਥੈਲੀ ਵਿੱਚ ਪਾਓ। ਅਜਿਹੀਆਂ ਥੈਲੀਆਂ ਵਿੱਚ ਨਮੂਨੇ ਨਾ ਪਾਓ, ਜੋ ਪਹਿਲਾਂ ਖਾਦ ਆਦਿ ਦੇ ਲਈ ਪ੍ਰਯੋਗ ਵਿੱਚ ਲਿਆਈ ਜਾ ਚੁੱਕੀ ਹੋਵੇ ਜਾਂ ਕਿਸੇ ਹੋਰ ਕਾਰਨ ਖ਼ਰਾਬ ਹੋਣ, ਜਿਵੇਂ ਉੱਪਰ ਦੱਸਿਆ ਗਿਆ ਹੈ। ਇੱਕ ਲੇਬਲ ਥੈਲੀ ਦੇ ਅੰਦਰ ਵੀ ਪਾਓ। ਥੈਲੀ ਚੰਗੀ ਤਰ੍ਹਾਂ ਨਾਲ ਬੰਦ ਕਰਕੇ ਉਸ ਦੇ ਬਾਹਰ ਵੀ ਇੱਕ ਲੇਬਲ ਲਗਾ ਦਿਓ।

ਮਿੱਟੀ ਜਾਂਚ ਦੁਬਾਰਾ ਕਿੰਨੇ ਸਮੇਂ ਦੇ ਵਕਫੇ ਉੱਤੇ ਕਰਾਈਏ ?

 • ਘੱਟੋ-ਘੱਟ ੩ ਜਾਂ ੫ ਸਾਲ ਦੇ ਵਕਫੇ ਉੱਤੇ ਆਪਣੀ ਭੂਮੀ ਦੀ ਮਿੱਟੀ ਦੀ ਜਾਂਚ ਇੱਕ ਵਾਰ ਜ਼ਰੂਰ ਕਰਵਾ ਲਵੋ। ਇੱਕ ਪੂਰੇ ਫਸਲੀ-ਚੱਕਰ ਦੇ ਬਾਅਦ ਮਿੱਟੀ ਦੀ ਜਾਂਚ ਹੋਣੀ ਉਚਿਤ ਹੈ। ਹਲਕੀ ਜਾਂ ਨੁਕਸਾਨਦੇਹ ਭੂਮੀ ਦੀ ਮਿੱਟੀ ਦੀ ਜਾਂਚ ਦੀ ਜ਼ਿਆਦਾ ਲੋੜ ਹੈ।
 • ਸਾਲ ਵਿੱਚ ਜਦੋਂ ਵੀ ਭੂਮੀ ਦੀ ਹਾਲਤ ਨਮੂਨੇ ਲੈਣ ਲਾਇਕ ਹੋਵੇ, ਨਮੂਨੇ ਜ਼ਰੂਰ ਇਕੱਠੇ ਕਰ ਲੈਣੇ ਚਾਹੀਦੇ ਹਨ। ਇਹ ਜ਼ਰੂਰੀ ਨਹੀਂ ਕਿ ਮਿੱਟੀ ਦੀ ਜਾਂਚ ਕੇਵਲ ਫਸਲ ਬੀਜਣ ਦੇ ਸਮੇਂ ਕਰਵਾਈ ਜਾਵੇ।

ਮਿੱਟੀ ਦੀ ਜਾਂਚ ਕਿੱਥੇ ਕਰਾਈਏ ?

ਕਿਸਾਨ ਲਈ ਅਨੇਕਾਂ ਸਥਾਨਾਂ ਉੱਤੇ ਮਿੱਟੀ ਦੀ ਜਾਂਚ ਦੀ ਸਹੂਲਤ ਮੁਫ਼ਤ ਉਪਲਬਧ ਹੈ। ਆਪਣੇ-ਆਪਣੇ ਖੇਤ ਦਾ ਠੀਕ ਨਮੂਨਾ ਹੇਠ ਲਿਖੇ ਖੇਤਰਾਂ ਵਿੱਚ ਅਤੇ ਯੂਨੀਵਰਸਿਟੀ ਵਿੱਚ ਕਾਰਜਸ਼ੀਲ ਮਿੱਟੀ ਜਾਂਚ ਪ੍ਰਯੋਗਸ਼ਾਲਾ ਵਿੱਚ ਭੇਜ ਕੇ ਜਾਂਚ ਕਰਵਾ ਸਕਦੇ ਹਨ ਅਤੇ ਜਾਂਚ ਰਿਪੋਰਟ ਪ੍ਰਾਪਤ ਕਰ ਸਕਦੇ ਹਨ। ਇਹ ਸਥਾਨ ਹਨ -

ਬਿਰਸਾ ਖੇਤੀਬਾੜੀ ਯੂਨੀਵਰਸਿਟੀ (ਕਾਂਕੇ, ਰਾਂਚੀ),

ਖੇਤਰੀ ਖੋਜ ਕੇਂਦਰ (ਚਿਆਂਕੀ ਅਤੇ ਦਾਰਿਸਾਈ),

ਵਿਭਾਗੀ ਮਿੱਟੀ ਜਾਂਚ ਪ੍ਰਯੋਗਸ਼ਾਲਾ (ਰਾਂਚੀ, ਚਕਰਧਰਪੁਰ, ਲਾਤੇਹਾਰ), ਦਾਮੋਦਰ ਘਾਟੀ ਨਿਗਮ (ਹਜ਼ਾਰੀਬਾਗ)।

ਮਿੱਟੀ ਦੇ ਪ੍ਰਕਾਰ

ਪੀ. ਐਚ.

ਸੁਧਾਰਣ ਦੇ ਉਪਾਅ

ਤੇਜਾਬੀ ਮਿੱਟੀ ਝਾਰਖੰਡ ਵਿੱਚ ਪਾਈ ਜਾਂਦੀ ਹੈ। ਇਸ ਭਾਗ ਵਿੱਚ ਉੱਚੀ ਜ਼ਮੀਨ ਜ਼ਿਆਦਾ ਤੇਜਾਬੀ ਹੁੰਦੀ ਹੈ।

ਇਸ ਤਰ੍ਹਾਂ ਦੀਆਂ ਮਿੱਟੀਆਂ ਦੀ ਰਸਾਇਣਕ ਪ੍ਰਤੀਕਿਰਿਆ ਪੀ. ਐਚ. ੭ ਤੋਂ ਘੱਟ ਹੁੰਦੀ ਹੈ। ਪਰ ਵਰਤੋਂ ਨੂੰ ਧਿਆਨ ਵਿੱਚ ਰੱਖਦੇ ਹੋਏ ੬.੫    ਪੀ. ਐਚ. ਤਕ ਦੀ ਮਿੱਟੀ ਨੂੰ ਹੀ ਸੁਧਾਰਣ ਦੀ ਲੋੜ ਹੈ।

 

ਚੂਨੇ ਦਾ ਬਾਰੀਕ ਚੂਰਣ ੩ ਤੋਂ ੪ ਕੁਇੰਟਲ ਪ੍ਰਤੀ ਹੈਕਟੇਅਰ ਦੀ ਦਰ ਨਾਲ ਬੁਆਈ ਦੇ ਸਮੇਂ ਕਤਾਰਾਂ ਵਿੱਚ ਪਾ ਕੇ ਮਿੱਟੀ ਨੂੰ ਪੈਰ ਨਾਲ ਮਿਲਾ ਦਿਓ। ਉਸ ਦੇ ਬਾਅਦ ਖਾਦਾਂ ਦਾ ਪ੍ਰਯੋਗ ਅਤੇ ਬੀਜ ਦੀ ਬੁਆਈ ਕਰੋ। ਜਿਸ ਫਸਲ ਵਿੱਚ ਚੂਨੇ ਦੀ ਲੋੜ ਹੈ। ਉਸੇ ਵਿੱਚ ਚੂਨਾ ਦਿਓ, ਜਿਵੇਂ ਦਲਹਨੀ ਫਸਲ, ਮੂੰਗਫ਼ਲੀ, ਮੱਕੀ ਆਦਿ। ਚੂਨੇ ਦੀ ਇਹ ਮਾਤਰਾ ਹਰੇਕ ਫਸਲ ਵਿੱਚ ਬਿਜਾਈ ਦੇ ਸਮੇਂ ਦਿਓ।

 

ਨਾਈਟਰੋਜਨ ਦੀ ਕਮੀ ਦੇ ਲੱਛਣ

ਬੂਟਿਆਂ ਦਾ ਵਾਧਾ ਰੁਕ ਜਾਣਾ। ਪੱਤੀਆਂ ਪੀਲੀਆਂ ਪੈਣ ਲੱਗਦੀਆਂ ਹਨ। ਹੇਠਲੀਆਂ ਪੱਤੀਆਂ ਪਹਿਲਾਂ ਪੀਲੀਆਂ ਪੈਂਦੀਆਂ ਹਨ ਅਤੇ ਨਵੀਆਂ ਪੱਤੀਆਂ ਹਰੀਆਂ ਬਣੀਆਂ ਰਹਿੰਦੀਆਂ ਹਨ। ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਕਮੀ ਨਾਲ ਬੂਟਿਆਂ ਦੀਆਂ ਪੱਤੀਆਂ ਭੂਰੀਆਂ ਹੋ ਕੇ ਮਰ ਜਾਂਦੀਆਂ ਹਨ।

ਫਾਸਫੋਰਸ ਦੀ ਕਮੀ ਦੇ ਲੱਛਣ

ਬੂਟਿਆਂ ਦਾ ਰੰਗ ਗਾੜ੍ਹਾ ਹੋਣਾ। ਪੱਤਿਆਂ ਦਾ ਲਾਲ ਜਾਂ ਬੈਂਗਣੀ ਹੋ ਕੇ ਸਿਆਹੀਯੁਕਤ ਲਾਲ ਹੋ ਜਾਣਾ। ਕਦੀ-ਕਦੀ ਹੇਠਾਂ ਦੇ ਪੱਤੇ ਪੀਲੇ ਹੁੰਦੇ ਹਨ, ਅੱਗੇ ਚੱਲ ਕੇ ਡੰਠਲ ਜਾਂ ਤਣੇ ਦਾ ਛੋਟਾ ਹੋ ਜਾਣਾ। ਕੱਲੋਂ ਦੀ ਸੰਖਿਆ ਵਿੱਚ ਕਮੀ।

ਪੋਟਾਸ਼ ਦੀ ਕਮੀ ਦੇ ਲੱਛਣ

ਪੱਤਿਆਂ ਦਾ ਹੇਠਾਂ ਵੱਲ ਲਟਕ ਜਾਣਾ। ਹੇਠਲੇ ਪੱਤਿਆਂ ਦਾ ਵਿਚਕਾਰਲਾ ਭਾਗ ਉੱਤੇ ਤੋਂ ਹੇਠਾਂ ਵੱਲ ਹੌਲੀ-ਹੌਲੀ ਪੀਲਾ ਪੈਣਾ। ਪੱਤਿਆਂ ਦਾ ਕਿਨਾਰਾ ਪੀਲਾ ਹੋ ਕੇ ਸੁੱਕ ਜਾਣਾ ਅਤੇ ਹੌਲੀ-ਹੌਲੀ ਵਿੱਚ ਵੱਲ ਵਧਣਾ। ਕਦੀ-ਕਦੀ ਗਾੜ੍ਹੇ ਹਰੇ ਰੰਗ ਦੇ ਵਿੱਚ ਭੂਰੇ ਧੱਬੇ ਦਾ ਬਣਨਾ। ਪੱਤਿਆਂ ਦਾ ਆਕਾਰ ਛੋਟਾ ਹੋਣਾ।

ਮਿੱਟੀ ਦੀ ਜਾਂਚ ਦੇ ਸਿੱਟੇ ਦੇ ਆਧਾਰ ਉੱਤੇ ਹੇਠ ਲਿਖੀ ਸਾਰਣੀ ਨਾਲ ਭੂਮੀ ਦੇ ਉਪਜਾਊਪਣ ਦੀ ਵਿਆਖਿਆ ਕੀਤੀ ਜਾ ਸਕਦੀ ਹੈ :

ਪੋਸ਼ਕ ਤੱਤ

ਉਪਲਬਧ ਪੋਸ਼ਕ ਤੱਤ ਦੀ ਮਾਤਰਾ (ਕਿ./ਹੈ.)

 

ਨਿਊਨ

ਮੱਧਮ

ਜ਼ਿਆਦਾ

ਨਾਈਟਰੋਜਨ

੨੮੦ ਤੋਂ ਘੱਟ

੨੮੦ ਤੋਂ ੫੬੦

੫੬੦ ਤੋਂ ਜ਼ਿਆਦਾ

ਫਾਸਫੋਰਸ

੧੦ ਤੋਂ ਘੱਟ

੧੦ ਤੋਂ ੨੫

੨੫ ਤੋਂ ਜ਼ਿਆਦਾ

ਪੋਟਾਸ਼

੧੧੦ ਤੋਂ ਘੱਟ

੧੧੦ ਤੋਂ ੨੮੦

੨੮੦ ਤੋਂ ਜ਼ਿਆਦਾ

ਜੈਵਿਕ ਕਾਰਬਨ

੦.੫% ਤੋਂ ਘੱਟ

੦.੫ ਤੋਂ ੦.੭੫%

੦.੭੫% ਤੋਂ ਜ਼ਿਆਦਾ

ਜੈਵਿਕ ਖਾਦਾਂ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ

ਪੋਸ਼ਕ ਤੱਤਾਂ ਦੀ ਫ਼ੀਸਦੀ ਮਾਤਰਾ
ਜੈਵਿਕ ਖਾਦ ਦਾ ਨਾਮ ਨਾਈਟਰੋਜਨ ਫਾਸਫੋਰਸ ਪੋਟਾਸ਼

ਗੋਬਰ ਦੀ ਖਾਦ

੦.੫

੦.੩

੦.੪

ਕੰਪੋਸਟ

੦.੪

੦.੪

੧.੦

ਅੰਡੀ ਦੀ ਖਲੀ

੪.੨

੧.੯

੧.੪

ਨਿੰਮ ਦੀ ਖਲੀ

੫.੪

੧.੧

੧.੫

ਕਰੰਜ ਦੀ ਖਲੀ

੪.੦

੦.੯

੧.੩

ਸਰ੍ਹੋਂ ਦੀ ਖਲੀ

੪.੮

੨.੦

੧.੩

ਤਿੱਲ ਦੀ ਖਲੀ

੫.੫

੨.੧

੧.੩

ਕੁਸੁਮ ਦੀ ਖਲੀ

੭.੯

੨.੧

੧.੩

ਬਦਾਮ ਦੀ ਖਲੀ

੭.੦

੨.੧

੧.੫

ਰਸਾਇਣਕ ਖਾਦ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ

ਪੋਸ਼ਕ ਤੱਤਾਂ ਦੀ ਪ੍ਰਤੀਸ਼ਤ ਮਾਤਰਾ
ਖਾਦ ਦਾ ਨਾਮ ਨਾਈਟਰੋਜਨ ਫਾਸਫੋਰਸ ਪੋਟਾਸ਼

ਯੂਰੀਆ

੪੬.੦

-

-

ਅਮੋਨੀਅਮ ਸਲਫੇਟ

੨੦.੬

-

-

ਅਮੋਨੀਅਮ ਸਲਫੇਟ ਨਾਈਟਰੇਟ

੨੬.੦

-

-

ਅਮੋਨੀਅਮ ਨਾਈਟਰੇਟ

੩੫.੦

-

-

ਕੈਲਸ਼ੀਅਮ ਅਮੋਨੀਅਮ ਨਾਈਟਰੇਟ

੨੫.੦

-

-

ਅਮੋਨੀਅਮ ਕਲੋਰਾਇਡ

੨੫.੦

-

-

ਸੋਡੀਅਮ ਨਾਈਟਰੇਟ

੧੬.੦

-

-

ਸਿੰਗਲ ਸੁਪਰ ਫਾਸਫੇਟ

-

੧੬.੦

-

ਟ੍ਰਿਪਲ ਸੁਪਰ ਫਾਸਫੇਟ

-

੪੮.੦

-

ਡਾਈ ਕੈਲਸ਼ੀਅਮ ਫਾਸਫੇਟ

-

੩੮.੦

-

ਪੋਟਾਸ਼ੀਅਮ ਸਲਫੇਟ

-

-

੪੮.੦

ਮਿਊਰੀਏਟ ਆਫ ਪੋਟਾਸ਼

-

-

੬੦.੦

ਪੋਟਾਸ਼ੀਅਮ ਨਾਈਟਰੇਟ

੧੩.੦

-

੪੦.੦

ਮੋਨੋ ਅਮੋਨੀਅਮ ਫਾਸਫੇਟ

੧੧.੦

੪੮.੦

-

ਡਾਈ ਅਮੋਨੀਅਮ ਫਾਸਫੇਟ

੧੮.੦

੪੬.੦

-

ਸੁਫਲਾ (ਭੂਰਾ)

੨੦.੦

੨੦.੦

-

ਸੁਫਲਾ (ਗੁਲਾਬੀ)

੧੫.੦

੧੫.੦

੧੫.੦

ਸੁਫਲਾ (ਪੀਲਾ)

੧੮.੦

੧੮.੦

੯.੦

ਗ੍ਰੋਮੋਰ

੨੦.੦

੨੮.੦

-

ਐਨ.ਪੀ.ਕੇ..

੧੨.੦

੩੨.੦

੧੬.੦

 • ਪੋਸ਼ਕ ਤੱਤਾਂ ਦੀ ਲੋੜੀਂਦੀ ਮਾਤਰਾ ਦੇ ਲਈ ਕਿਸੇ ਜੈਵਿਕ ਖਾਦ ਜਾਂ ਉਰਵਰਕ ਦੀ ਮਾਤਰਾ ਉਪਰੋਕਤ ਤਾਲਿਕਾ ਤੋਂ ਜਾਣੀ ਜਾਂਦੀ ਹੈ।
 • ਫਾਸਫੋਰਸ ਦੀ ਕਮੀ ਨੂੰ ਦੂਰ ਕਰਨ ਲਈ ਤੇਜਾਬੀ ਮਿੱਟੀ ਵਿੱਚ ਰਾਕ ਫਾਸਫੇਟ ਦਾ ਛਿੜਕਾਅ ਕਰੋ।
 • ਬਿਰਸਾ ਖੇਤੀਬਾੜੀ ਯੂਨੀਵਰਸਿਟੀ ਦੇ ਅੰਤਰਗਤ ਕੀਤੀ ਗਈ ਖੋਜ ਦੇ ਆਧਾਰ ਤੇ ਰਾਕ ਫਾਸਫੇਟ ਦੇ ਛਿੜਕਾਅ ਨਾਲ ਹੇਠ ਲਿਖੇ ਲਾਭ ਮਿਲੇ ਹਨ :
  • ਰਾਕ ਫਾਸਫੇਟ ਨਾਲ ਬੂਟਿਆਂ ਨੂੰ ਹੌਲੀ-ਹੌਲੀ ਪੂਰੇ ਜੀਵਨ ਕਾਲ ਤਕ ਫਾਸਫੋਰਸ ਮਿਲਦਾ ਰਹਿੰਦਾ ਹੈ।
  • ਰਾਕ ਫਾਸਫੋਰਸ ਦੇ ਲਗਾਤਾਰ ਛਿੜਕਾਅ ਨਾਲ ਮਿੱਟੀ ਵਿੱਚ ਫਾਸਫੇਟ ਦੀ ਮਾਤਰਾ ਬਣੀ ਰਹਿੰਦੀ ਹੈ।
  • ਰਾਕ ਫਾਸਫੇਟ ਦੇ ਛਿੜਕਾਅ ਨਾਲ ਫਾਸਫੇਟ ਉੱਤੇ ਘੱਟ ਲਾਗਤ ਆਉਂਦੀ ਹੈ।
  • ਜੇਕਰ ਮਸੂਰੀ ਰਾਕ ਫਾਸਫੇਟ ਦਾ ਛਿੜਕਾਅ ਲਗਾਤਾਰ ੩-੪ ਸਾਲਾਂ ਤਕ ਕੀਤਾ ਜਾਂਦਾ ਹੈ ਤਾਂ ਤੇਜਾਬੀ ਮਿੱਟੀ ਦੇ ਤੇਜਾਬੀਪਣ ਵਿੱਚ ਵੀ ਕੁਝ ਕਮੀ ਆਉਂਦੀ ਹੈ ਅਤੇ ਬੂਟਿਆਂ ਨੂੰ ਫਾਸਫੇਟ ਤੋਂ ਇਲਾਵਾ ਕੈਲਸ਼ੀਅਮ ਵੀ ਪ੍ਰਾਪਤ ਹੁੰਦਾ ਹੈ।

ਰਾਕ ਫਾਸਫੇਟ ਦੀ ਵਰਤੋਂ ਕਿਵੇਂ ਕਰੀਏ ?

 • ਮਸੂਰੀ ਰਾਕ ਫਾਸਫੇਟ, ਜੋ ਬਾਜ਼ਾਰ ਵਿੱਚ ਮਸੂਰੀ ਫਾਸ ਦੇ ਨਾਂ ਨਾਲ ਉਪਲਬਧ ਹੈ, ਦੀ ਵਰਤੋਂ ਹੇਠ ਲਿਖੇ ਕਿਸੇ ਇੱਕ ਢੰਗ ਨਾਲ ਕੀਤੀ ਜਾ ਸਕਦੀ ਹੈ -
 • ਫਾਸਫੇਟ ਦੀ ਲੋੜੀਂਦੀ ਮਾਤਰਾ ਦਾ ਢਾਈ ਗੁਣਾ ਰਾਕ ਫਾਸਫੇਟ ਖੇਤ ਦੀ ਆਖਰੀ ਤਿਆਰੀ ਵੇਲੇ ਭਰਪੂਰ ਕਰੋ। ਜਾਂ
 • ਬੁਆਈ ਦੇ ਸਮੇਂ ਕਤਾਰਾਂ ਵਿੱਚ ਫਾਸਫੇਟ ਦੀ ਲੋੜੀਂਦੀ ਮਾਤਰਾ ਦਾ ਇੱਕ ਤਿਹਾਈ ਸੁਪਰ ਫਾਸਫੇਟ ਅਤੇ ਦੋ ਤਿਹਾਈ ਰਾਕ ਫਾਸਫੇਟ ਦੇ ਰੂਪ ਵਿੱਚ ਮਿਸ਼ਰਣ ਬਣਾ ਕੇ ਪਾ ਦਿਓ। ਜਾਂ
 • ਖੇਤ ਵਿੱਚ ਨਮੀ ਹੋਵੇ ਜਾਂ ਕੰਪੋਸਟ ਪਾਉਂਦੇ ਹੋ ਤਾਂ ਬੁਆਈ ਤੋਂ ਲਗਭਗ ੨੦-੨੫ ਦਿਨ ਪਹਿਲਾਂ ਹੀ ਫਾਸਫੇਟ ਦੀ ਲੋੜੀਂਦੀ ਮਾਤਰਾ ਰਾਕ ਫਾਸਫੇਟ ਦੇ ਰੂਪ ਵਿੱਚ ਛਿੜਕਾਅ ਕਰਕੇ ਚੰਗੀ ਤਰ੍ਹਾਂ ਮਿਲਾ ਦਿਓ।

ਸਰੋਤ : ਪੋਰਟਲ ਵਿਸ਼ਾ ਸਮੱਗਰੀ ਟੀਮ

ਆਖਰੀ ਵਾਰ ਸੰਸ਼ੋਧਿਤ : 3/19/2020© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate