ਆਮ ਤੌਰ ਤੇ ਮੱਕੀ ਨੂੰ ੪ - ੬ ਪਾਣੀਆਂ ਦੀ ਲੋੜ ਹੁੰਦੀ ਹੈ, ਪਰ ਪਾਣੀਆਂ ਦੀ ਗਿਣਤੀ ਵਰਖਾ ਤੇ ਨਿਰਭਰ ਕਰਦੀ ਹੈ। ਫ਼ਸਲ ਨੂੰ ਕਿਸੇ ਸਮੇਂ ਵੀ ਪਾਣੀ ਦੀ ਘਾਟ ਨਹੀੰ ਆਉਣ ਦੇਣੀ ਚਾਹੀਦੀ। ਮੱਕੀ ਦੇ ਨਿੱਸਰਣ ਅਤੇ ਸੂਤ ਕੱਤਣ ਸਮੇਂ ਪਾਣੀ ਦੇਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਜੇ ਜ਼ਮੀਨ ਵਧੇਰੇ ਸਿੱਲ੍ਹੀ ਨਾ ਰਹਿੰਦੀ ਹੋਵੇ ਅਤੇ ਪਾਣੀ ਖੇਤ ਵਿੱਚ ਬਹੁਤੀ ਦੇਰ ਤੱਕ ਖੜ੍ਹਾ ਨਾ ਰਹਿਣ ਦਿੱਤਾ ਜਾਵੇ ਤਾਂ ਮੱਕੀ ਭਾਰੀ ਵਰਖਾ ਸਹਾਰ ਸਕਦੀ ਹੈ। ਛੋਟੀ ਉਮਰ ਦੀ ਮੱਕੀ ਵਿੱਚ ਪਾਣੀ ਖੜ੍ਹਾ ਹੋਣ ਨਾਲ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਫ਼ਸਲ ਨੂੰ ਖੜ੍ਹੇ ਪਾਣੀ ਤੋਂ ਬਚਾਉਣ ਲਈ ਖੇਤ ਦੇ ਨੀਵੇਂ ਪਾਸੇ ਵੱਲ ਇੱਕ ਲੋੜੀਂਦੀ ਨਿਕਾਸ ਨਾਲੀ ਬਣਾ ਲਉ ਜਿਸ ਰਾਹੀਂ ਵਾਧੂ ਪਾਣੀ ਬਾਹਰ ਕੱਢਿਆ ਜਾ ਸਕੇ। ਜੇਕਰ ਜ਼ਿਆਦਾ ਪਾਣੀ ਨਾਲ ਨੁਕਸਾਨ ਹੋ ਜਾਵੇ ਤਾਂ ੬ ਕਿਲੋ ਯੂਰੀਆ ੩ ਪ੍ਰਤੀਸ਼ਤ ਘੋਲ ਬਣਾਕੇ, ਪ੍ਰਤੀ ਏਕੜ ਦੇ ਹਿਸਾਬ, ਦੋ ਵਾਰੀਆਂ ਵਿੱਚ ਹਫ਼ਤੇ ਦੇ ਫ਼ਰਕ ਤੇ ਛਿੜਕੋ। ਜੇਕਰ ਨੁਕਸਾਨ ਦਰਮਿਆਨੇ ਤੋਂ ਭਾਰੀ ਹੋ ਜਾਵੇ ਤਾਂ ਫ਼ਸਲ ਵਿੱਚੋਂ ਪਾਣੀ ਕੱਢਣ ਮਗਰੋਂ ੧੨ - ੨੪ ਕਿਲੋ ਨਾਈਟ੍ਰੋਜਨ (੨੫-੫੦ ਕਿਲੋ ਯੂਰੀਆ) ਪ੍ਰਤੀ ਏਕੜ ਹੋਰ ਪਾਉ।
ਮੱਕੀ ਬੀਜਣ ਤੋਂ ਪਹਿਲਾਂ ਉਸ ਖੇਤ ਵਿੱਚ ਹਰੀ ਖਾਦ ਵਾਲੀਆਂ ਫ਼ਸਲਾਂ ਜਿਵੇਂ ਕਿ ਜੰਤਰ ਜਾਂ ਰਵਾਂਹ ਜਾਂ ਸਣ ਦੀ ਕਾਸ਼ਤ ਕਰ ਲੈਣੀ ਚਾਹੀਦੀ ਹੈ। ਜੇ ਕਰ ਹਰੀ ਖਾਦ ਦੀ ਵਰਤੋਂ ਨਾ ਹੋ ਸਕੇ ਤਾਂ ਮੱਕੀ ਬੀਜਣ ਤੋਂ ਪਹਿਲਾਂ ਰੂੜੀ ਦੀ ਖਾਦ ਦੀ ਵਰਤੋਂ ਜ਼ਰੂਰ ਕਰੋ। ਹਰੀ ਖਾਦ ਲਈ ਰਵਾਂਹ ਜਾਂ ਸਣ ਜਾਂ ਜੰਤਰ ਦੀ ਬਿਜਾਈ ਕ੍ਰਮਵਾਰ ੧੨, ੨੦ ਅਤੇ ੨੦ ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਪਾ ਕੇ ਅਪ੍ਰੈਲ ਦੇ ਦੂਜੇ ਪੰਦਰ੍ਹਵਾੜੇ ਵਿੱਚ ਕਰੋ। ਫ਼ਸਲ ਜਦੋਂ ੫੦ ਦਿਨਾਂ ਦੀ ਹੋ ਜਾਵੇ ਤਾਂ ਇਸ ਨੂੰ ਮੱਕੀ ਬੀਜਣ ਤੋਂ ਤਕਰੀਬਨ ੧੦ ਦਿਨ ਪਹਿਲਾਂ ਦਬਾਅ ਦਿਉ ਤੇ ਗਲਣ ਦਿਉ। ਜੇਕਰ ਗਰਮ ਰੁੱਤ ਦੀ ਮੂੰਗੀ ਬੀਜੀ ਗਈ ਹੋਵੇ ਤਾਂ ਫ਼ਲੀਆਂ ਤੋੜਨ ਪਿੱਛੋਂ ਇਸ ਨੂੰ ਮੱਕੀ ਬੀਜਣ ਤੋਂ ਪਹਿਲਾਂ ਵਾਹ ਕੇ ਦੱਬ ਦਿਉ। ਰੂੜੀ ਦੀ ਖਾਦ ਦੀ ਵਰਤੋਂ ਨਾਲ ਜ਼ਮੀਨ ਦੀ ਹਾਲਤ ਸੁਧਰਦੀ ਹੈ ਅਤੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ਵੀ ਵਧਦੀ ਹੈ। ਖਾਦਾਂ ਦੀ ਵਰਤੋਂ ਅੱਗੇ ਦੱਸੇ ਅਨੁਸਾਰ ਕਰੋ:
ਤੱਤ (ਕਿਲੋ ਪ੍ਰਤੀ ਏਕੜ) ਖਾਦਾਂ (ਕਿਲੋ ਪ੍ਰਤੀ ਏਕੜ) ਕਿਸਮਾਂ ਨਾਈਟ- ਫਾਸ - ਪੋਟਾਸ਼ ਯਰੂ ੀਆ ਡੀ ਏ ਪੀ ਸਿਗੰ ਲ ਨਾਈਟੋਫ੍ਰ ਾਸਫਟੇ ਮਿੳਰੂ ਟੇ ਰੋਜਨ ਫੋਰਸ ਸੁਪਰ ਆਫ ਫਾਸਫੇਟ ਜਾਂ ਪੋਟਾਸ਼ ਪੀ ਐਮ ਐਚ ੧, ੫੦ ੨੪ ੧੨ ੧੧੦ ੫੫ ੧੫੦ ੧੨੫ ੨੦ ਪ੍ਰਭਾਤ ਅਤੇ ਪੰਜਾਬ ਸਵੀਟ ਕੌਰਨ ੧ ਪੀ ਐਮ ਐਚ ੨, ਪ੍ਰਕਾਸ਼ ੩੫ ੧੨ ੮ ੭੫ ੨੭ ੭੫ ੬੨ ੧੫ ਕੇਸਰੀ ਅਤੇ ਪਰਲ ਪੌਪ ਕੌਰਨ।
(੧) ਇਹ ਤੱਤ ਮੰਡੀ ਵਿੱਚੋਂ ਮਿਲਦੀਆਂ ਹੋਰ ਖਾਦਾਂ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
(੨) ਜੇਕਰ ਮਿੱਟੀ ਪਰਖ ਅਨੁਸਾਰ ਪੋਟਾਸ਼ ਤੱਤ ਦੀ ਘਾਟ ਹੋਵੇ ਤਾਂ ਹੀ ਇਸ ਦੀ ਵਰਤੋਂ ਕਰੋ।
(੩) ਜੇਕਰ ਡੀ ਏ ਪੀ ੨੭ ਕਿਲੋ ਪਾਈ ਹੋਵੇ ਤਾਂ ਯੂਰੀਆ ੧੦ ਕਿਲੋ ਘਟਾ ਦਿਉ। ਏਸੇ ਤਰ੍ਹਾਂ ਜੇ ੫੫ ਕਿਲੋ ਡੀ ਏ ਪੀ ਵਰਤੀ ਹੋਵੇ ਤਾਂ ੨੦ ਕਿਲੋ ਯੂਰੀਆ
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 7/25/2020