ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਮੱਕੀ / ਮੱਕੀ ਵਿੱਚ ਨਮੀ ਦੀ ਸੰਭਾਲ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮੱਕੀ ਵਿੱਚ ਨਮੀ ਦੀ ਸੰਭਾਲ

ਮੌਨਸੂਨੀ ਵਰਖਾ ਪੰਜਾਬ ਵਿੱਚ ਕਾਫ਼ੀ ਹੁੰਦੀ ਹੈ, ਪਰ ਵਰਖਾ ਦਾ ਵੱਖ-ਵੱਖ ਸਮੇਂ ਅਤੇ ਥਾਵਾਂ ਤੇ ਪੈਣਾ ਬਹੁਤ ਅਨਿਸਚਿਤ ਹੈ।

ਨਮੀ ਦੀ ਸੰਭਾਲ

ਮੌਨਸੂਨੀ ਵਰਖਾ ਪੰਜਾਬ ਵਿੱਚ ਕਾਫ਼ੀ ਹੁੰਦੀ ਹੈ, ਪਰ ਵਰਖਾ ਦਾ ਵੱਖ-ਵੱਖ ਸਮੇਂ ਅਤੇ ਥਾਵਾਂ ਤੇ ਪੈਣਾ ਬਹੁਤ ਅਨਿਸਚਿਤ ਹੈ ਜਿਸ ਕਰਕੇ ਫ਼ਸਲ ਵਧਣ ਦੇ ਨਾਜ਼ਕ ਸਮੇਂ, ਜ਼ਮੀਨ ਵਿੱਚ ਨਮੀ ਬਹੁਤ ਘਟ ਜਾਂਦੀ ਹੈ।

ਜ਼ਮੀਨ ਵਿੱਚ ਸਿੱਲ੍ਹ ਦੀ ਸੰਭਾਲ ਹੇਠਾਂ ਦੱਸੀਆਂ ਸਿਫ਼ਾਰਸ਼ਾਂ ਅਨੁਸਾਰ ਕੀਤੀ ਜਾ ਸਕਦੀ ਹੈ:

(੧) ਮੌਨਸੂਨ ਵਰਖਾ ਸ਼ੁਰੂ ਹੋਣ ਤੋਂ ਪਹਿਲਾਂ ਖੇਤਾਂ ਦੀਆਂ ਵੱਟਾਂ ਉੱਚੀਆਂ ਕਰ ਦਿਉੇ ਅਤੇ ਉੱਚੀਆਂ ਨੀਵੀਆਂ ਥਾਵਾਂ ਨੂੰ ਪੱਧਰਾ ਕਰੋ।

(੨) ਵਰਖਾ ਰੁੱਤ ਤੋਂ ਪਹਿਲਾਂ ਖੇਤ ਵਾਹ ਕੇ ਖੁੱਲ੍ਹੇ ਛੱਡੋ ਤਾਂ ਕਿ ਵਰਖਾ ਦਾ ਵੱਧ ਤੋਂ ਵੱਧ ਪਾਣੀ ਖੇਤ ਵਿੱਚ ਸਮਾ ਸਕੇ।

(੩) ਮੀਂਹ ਦੇ ਪਹਿਲੇ ਛਰਾਟਿਆਂ ਪਿੱਛੋਂ ਖੇਤ ਦੀ ਢਲਾਨ ਦੇ ਉਲਟ ਵਹਾਈ ਕਰਨ ਨਾਲ ਮੀਂਹ ਦਾ ਪਾਣੀ ਖੇਤ ਵਿੱਚ ਵਧੇਰੇ ਅਤੇ ਇੱਕਸਾਰ ਜਜ਼ਬ ਹੋ ਜਾਂਦਾ ਹੈ।

(੪) ਅਗਸਤ ਦੇ ਆਖਰੀ ਹਫ਼ਤੇ ਮੱਕੀ ਦੀ ਖੜ੍ਹੀ ਫ਼ਸਲ ਵਿੱਚ ਘਾਹ-ਫੂਸ ਜਾਂ ਪਰਾਲੀ ਆਦਿ ਖਿਲਾਰ ਕੇ ਜ਼ਮੀਨ ਢੱਕ ਦਿਉ।

ਖਾਦਾਂ ਦੀ ਵਰਤੋ

ਬਰਾਨੀ ਇਲਾਕੇ ਵਿੱਚ ਖਾਦਾਂ ਦੀ ਵਰਤੋਂ ਬਹੁਤ ਲਾਹੇਵੰਦ ਰਹਿੰਦੀ ਹੈ। ਖਾਦਾਂ ਦਾ ਅਸਰ, ਜ਼ਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ਤੇ ਨਿਰਭਰ ਹੈ। ਜੇਕਰ ਮਿੱਟੀ ਦੀ ਪਰਖ ਨਹੀਂ ਕਰਾਈ ਗਈ ਤਾਂ ਆਮ ਹਾਲਤਾਂ ਵਿੱਚ ਖਾਦਾਂ ਦੀ ਵਰਤੋਂ ਇਸ ਪ੍ਰਕਾਰ ਕਰੋ: ਤੱਤ (ਕਿਲੋ ਪ੍ਰਤੀ ਏਕੜ) ਖਾਦਾਂ (ਕਿਲੋ ਪ੍ਰਤੀ ਏਕੜ) ਜ਼ਮੀਨ ਦੀ ਕਿਸਮ ਨਾਈਟੋਜਨ ਫ਼ਾਸਫ਼ਰੋਸ ਪੋਟਾਸ਼ੀਅਮ ਯੂਰੀਆ ਸੁਪਰ- ਆਫ਼ ਫਾਸਫੇਟ ਪੋਟਾਸ਼ ਪਾਣੀ ਸੰਭਾਲਣ ਦੀ ਕਾਫ਼ੀ ੩੨ ੧੬ ੮ ੭੦ ੩੫ ੧੦੦ ੧੫ ਸਮਰਥਾ ਵਾਲੀ ਜ਼ਮੀਨ ਪਾਣੀ ਸੰਭਾਲਣ ਦੀ ਘੱਟ ੧੬ ੮ ੪ ੩੫ ੧੮ ੫੦ ੮ ਸਮਰਥਾ ਵਾਲੀ ਜ਼ਮੀਨ ਇਹ ਤੱਤ ਮੰਡੀ 'ਚ ਮਿਲਦੀਆਂ ਹੋਰ ਖਾਦਾਂ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਪੋਟਾਸ਼ ਤੱਤ ਦੀ ਵਰਤੋਂ ਉਦੋਂ ਕਰੋ ਜਦੋਂ ਮਿੱਟੀ ਪਰਖ ਅਨੁਸਾਰ ਇਸ ਦੀ ਘਾਟ ਹੋਵੇ। ਜਿਥੇ ੩੫ ਕਿਲੋ ਡੀ ਏ ਪੀ ਵਰਤਿਆ ਹੋਵੇ ਉਥੇ ਯੂਰੀਆ ੧੫ ਕਿਲੋ ਘਟਾ ਦਿਉ। ਜਿਥੇ ੧੮ ਕਿਲੋ ਵਰਤਿਆ ਹੋਵੇ ਉਥੇ ਯੂਰੀਆ ੮ ਕਿਲੋ ਘਟਾ ਦਿਉ  ਅੱਧੀ ਨਾਈਟਰੋਜਨ, ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼, ਬਿਜਾਈ ਸਮੇਂ ਅਤੇ ਬਾਕੀ ਅੱਧੀ ਨਾਈਟਰੋਜਨ ਬਿਜਾਈ ਤੋਂ ਇੱਕ ਮਹੀਨਾ ਪਿੱਛੋਂ ਪਾਉ।

ਨੋਟ

(੧) ਜੇਕਰ ਰੂੜੀ ਦੀ ਖਾਦ ਚੰਗੀ ਪਾਈ ਹੋਵੇ ਤਾਂ ਫ਼ਾਸਫ਼ੋਰਸ ਤੇ ਪੋਟਾਸ਼ ਵਾਲੀਆਂ ਖਾਦਾਂ ਦੀ ਕੋਈ ਲੋੜ ਨਹੀਂ।

(੨) ਰੇਤਲੀ ਤੇ ਭਲ ਵਾਲੀ ਜ਼ਮੀਨ ਵਿੱਚ ਆਮ ਕਰਕੇ ਪਾਣੀ ਸੰਭਾਲਣ ਦੀ ਸਮਰਥਾ ਬਹੁਤ ਘੱਟ ਹੁੰਦੀ ਹੈ। ਇਨ੍ਹਾਂ ਜ਼ਮੀਨਾਂ ਵਿੱਚ ਮੱਕੀ ਪਿੱਛੋਂ ਬੀਜੀ ਕਣਕ ਬਹੁਤ ਘੱਟ ਝਾੜ ਦਿੰਦੀ ਹੈ। ਸੋ ਇਹ ਚੰਗਾ ਹੋਵੇਗਾ ਕਿ ਅਜਿਹੀਆਂ ਜ਼ਮੀਨਾਂ ਵਿੱਚ ਸਾਉਣੀ ਰੁੱਤੇ ਜੰਤਰ ਦੀ ਹਰੀ ਖਾਦ ਜਾਂ ਚਾਰੇ ਦੀ ਫ਼ਸਲ ਬੀਜੀ ਜਾਵੇ ਅਤੇ ਹਾੜ੍ਹੀ ਸਮੇਂ ਕਣਕ ਵਿੱਚ ਰਾਏ/ਤਾਰੇਮੀਰੇ ਦੀਆਂ ਓਲੀਆਂ ਨਾਲ ਚੰਗੀ ਫ਼ਸਲ ਲਈ ਜਾਵੇ।

(੩) ਬਰਾਨੀ ਮੱਕੀ ਦੀ ਕਾਸ਼ਤ ਲਈ ਬਾਕੀ ਸਿਫ਼ਾਰਸ਼ਾਂ ਸੇਂਜੂ ਮੱਕੀ ਵਾਲੀਆਂ ਹੀ ਹਨ।

(੪) ਇਹ ਸਿਫ਼ਾਰਸ਼ਾਂ ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ ਢੁਕਵੀਆਂ ਹਨ, ਘੱਟ ਅਤੇ ਵੱਧ ਉਪਜਾਊ ਜ਼ਮੀਨਾਂ ਲਈ ਮਿੱਟੀ ਪਰਖ ਅਧਿਆਇ ਵੇਖੋ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.25170068027
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top