ਦੋਗਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ ੧, ਪੀ ਐਮ ਐਚ ੨ ਅਤੇ ਪ੍ਰਕਾਸ਼ ਦੀ ਕਾਸ਼ਤ ਲਈ ਹਰ ਸਾਲ ਨਵਾਂ ਬੀਜ ਲੈਣਾ ਪੈਂਦਾ ਹੈ। ਇਨ੍ਹਾਂ ਦੀ ਪੈਦਾਵਾਰ ਵਿੱਚ ਵਰਤੀਆਂ ਜਾਣ ਵਾਲੀਆਂ ਨਰ ਅਤੇ ਮਾਦਾ ਲਾਈਨਾ ਅਤੇ ਉਨ੍ਹਾਂ ਦੇ ਗੁਣਾਂ ਦਾ ਵੇਰਵਾ ਇਸ ਪ੍ਰਕਾਰ ਹੈ।
ਮਾਦਾ ਲਾਈਨ (ਐਲ ਐਮ ੧੩): ਇਸ ਦੇ ਪੌਦੇ ਉੱਚੇ ਕੱਦ ਵਾਲੇ ਅਤੇ ਛੱਲੀਆਂ ਦਰਮਿਆਨੀ ਉਚਾਈ ਤੇ ਲੱਗਦੀਆਂ ਹਨ। ਇਸ ਦੇ ਪੱਤੇ ਖੜ੍ਹਵੇਂ ਅਤੇ ਘੱਟ ਚੌੜੇ ਹੁੰਦੇ ਹਨ। ਬਾਬੂ ਝੰਡੇ ਦਰਮਿਆਨੇ ਅਕਾਰ ਦੇ ਅਤੇ ਸ਼ਾਖਾਵਾਂ ਇਕੱਠੀਆਂ ਅਤੇ ਖੜ੍ਹਵੀਆਂ ਹੁੰਦੀਆਂ ਹਨ। ਪਰਾਗ ਥੈਲੀਆਂ ਅਤੇ ਛੱਲੀਆਂ ਦੇ ਸੂਤ ਦਾ ਰੰਗ ਹਲਕਾ ਗੁਲਾਬੀ ਹੁੰਦਾ ਹੈ। ਛੱਲੀਆਂ ਦਰਮਿਆਨੇ ਅਕਾਰ ਦੀਆਂ ਅਤੇ ਸੰਤਰੀ ਦਾਣਿਆਂ ਵਾਲੀਆਂ ਹੁੰਦੀਆਂ ਹਨ ਅਤੇ ਗੁੱਲ ਦਾ ਰੰਗ ਚਿੱਟਾ ਹੁੰਦਾ ਹੈ। ਇਸ ਦਾ ਔਸਤ ਝਾੜ ਸਾਉਣੀ ਵਿਚ ੧੦ ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਪੱਕਣ ਲਈ ੧੦੪ ਦਿਨ ਲੱਗਦੇ ਹਨ।
ਨਰ ਲਾਈਨ (ਐਲ ਐਮ ੧੪): ਇਸ ਦੇ ਪੌਦੇ ਉੱਚੇ ਕੱਦ ਵਾਲੇ ਅਤੇ ਛੱਲੀਆਂ ਦਰਮਿਆਨੀ ਉਚਾਈ ਤੇ ਲੱਗਦੀਆਂ ਹਨ। ਇਸ ਦੇ ਪੱਤੇ ਚੌੜੇ ਅਤੇ ਡਿੱਗਵੇਂ ਹੁੰਦੇ ਹਨ। ਬੂਟਿਆਂ ਦਾ ਤਣਾ ਤਰਤੀਬਵਾਰ ਟੇਢਾ ਮੇਢਾ ਹੁੰਦਾ ਹੈ। ਇਸ ਦੇ ਬਾਬੂ ਝੰਡੇ ਦਰਮਿਆਨੇ ਅਕਾਰ ਦੇ ਅਤੇ ਹਰੇ ਰੰਗ ਤੋਂ ਰਹਿਤ ਹੁੰਦੇ ਹਨ। ਛੱਲੀਆਂ ਦੇ ਸੂਤ ਦਾ ਰੰਗ ਨਿਕਲਣ ਸਮੇਂ ਚਿੱਟਾ ਹੁੰਦਾ ਹੈ। ਇਸ ਦੀਆਂ ਛੱਲੀਆਂ ਮੋਟੀਆਂ, ਉਪਰੋਂ ਘੱਟ ਭਰੀਆਂ ਅਤੇ ਦਾਣੇ ਪੀਲੇ ਰੰਗ ਦੇ ਅਤੇ ਗੋਲ ਹੁੰਦੇ ਹਨ। ਗੁੱਲ ਦਾ ਰੰਗ ਚਿੱਟਾ ਹੁੰਦਾ ਹੈ। ਇਸ ਦੇ ਪੌਦੇ ੧੦੬ ਦਿਨਾਂ ਵਿਚ ਪੱਕ ਜਾਂਦੇ ਹਨ ਅਤੇ 8 ਕੁਇੰਟਲ ਪ੍ਰਤੀ ਏਕੜ ਔਸਤ ਝਾੜ ਮਿਲ ਜਾਂਦਾ ਹੈ।
ਮਾਦਾ ਲਾਈਨ (ਐਲ ਐਮ ੧੫): ਇਸ ਦੇ ਪੌਦੇ ਛੋਟੇ ਕੱਦ ਦੇ ਅਤੇ ਛੱਲੀਆਂ ਦਰਮਿਆਨੀ ਉਚਾਈ ਤੇ ਲੱਗਦੀਆਂ ਹਨ। ਇਸ ਦੇ ਪੱਤੇ ਦਰਮਿਆਨੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਬਾਬੂ ਝੰਡਾ ਦਰਮਿਆਨੇ ਅਕਾਰ ਦਾ ਅੱਧ ਘੁਟਿਆ ਹੁੰਦਾ ਹੈ। ਛੱਲੀ ਦੇ ਸੂਤ ਦਾ ਰੰਗ ਹਲਕਾ ਹਰਾ ਹੁੰਦਾ ਹੈ। ਇਸ ਦੇ ਦਾਣੇ ਦਰਮਿਆਨੇ ਸੰਤਰੀ ਰੰਗ ਦੇ ਗੋਲ ਹੁੰਦੇ ਹਨ, ਜਿੰਨ੍ਹਾਂ ਉਪਰ ਪੀਲੀ ਟੋਪੀ ਹੁੰਦੀ ਹੈ। ਗੁੱਲ ਚਿੱਟੇ ਰੰਗ ਦਾ ਹੁੰਦਾ ਹੈ। ਇਹ ਤਕਰੀਬਨ ੮੪ ਦਿਨ ਵਿਚ ਪੱਕ ਜਾਂਦੀ ਹੈ।
ਸਰੋਤ : ਅਗ੍ਰਿਛੁਲ੍ਤੁਰੇ , ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020