ਬਾਸਮਤੀ ਕਿਸਮਾਂ ਦੀ ਚੌਲਾਂ ਦੀ ਕਾਸ਼ਤ ਵਿੱਚ ਖਾਸ ਥਾਂ ਹੈ। ਇਹ ਪਕਾਉਣ ਅਤੇ ਖਾਣ ਦੇ ਚੰਗੇ ਗੁਣਾਂ ਕਰਕੇ ਜਾਣੀਆਂ ਜਾਂਦੀਆਂ ਹਨ। ਪੰਜਾਬ ਵਿੱਚ ਬਾਸਮਤੀ ਕਿਸਮਾਂ ਹੇਠ ਤਕਰੀਬਨ ੨੦ ਪ੍ਰਤੀਸ਼ਤ ਰਕਬਾ ਹੈ। ਬਾਸਮਤੀ ਦੀਆਂ ਕਿਸਮਾਂ ਦਾ ਚੰਗੇਰਾ ਝਾੜ ਲੈਣ ਲਈ ਹੇਠ ਲਿਖੀਆਂ ਸਿਫ਼ਾਰਸ਼ਾਂ ਅਪਣਾਉ।
ਝੋਨੇ ਦੀਆਂ ਅਰਧ-ਬੌਣੀਆਂ ਕਿਸਮਾਂ ਵਾਂਗ ਬਾਸਮਤੀ ਦੀਆਂ ਕਿਸਮਾਂ ਨੂੰ ਵੀ ਲੰਮੇ ਸਮੇਂ ਲਈ ਧੁੱਪ, ਵਧੇਰੇ ਨਮੀ ਅਤੇ ਯਕੀਨੀ ਪਾਣੀ ਦੀ ਲੋੜ ਹੈ। ਬਾਸਮਤੀ ਕਿਸਮਾਂ ਵਿੱਚ ਵਧੀਆ ਪਕਾਉਣ ਅਤੇ ਖਾਣ ਵਾਲੇ ਗੁਣ ਤਾਂ ਹੀ ਆ ਸਕਦੇ ਹਨ ਜੇਕਰ ਇਹ ਕਿਸਮਾਂ ਕੁਝ ਠੰਢੇ ਤਾਪਮਾਨ ਵਿੱਚ ਪੱਕਣ। ਦਾਣੇ ਪੈਣ ਸਮੇਂ ਵਧੇਰੇ ਤਾਪਮਾਨ ਨਾਲ ਇਹ ਗੁਣ ਘੱਟ ਜਾਂਦੇ ਹਨ, ਜਿਵੇਂ ਕਿ ਚੌਲ ਪਕਾਉਣ ਨਾਲ ਘੱਟ ਵਧਦੇ ਹਨ ਅਤੇ ਜੁੜ ਜਾਂਦੇ ਹਨ।
ਬਾਸਮਤੀ-ਕਣਕ/ਸੂਰਜਮੁਖੀ, ਬਾਸਮਤੀ-ਕਣਕ-ਸੱਠੀ ਮੱਕੀ/ਗਰਮ ਰੁੱਤ ਦੀ ਮੂੰਗੀ, ਬਾਸਮਤੀ-ਜਪਾਨੀ ਪੁਦੀਨਾ, ਬਾਸਮਤੀ-ਬਰਸੀਮ (ਚਾਰਾ ਅਤੇ ਬੀਜ), ਬਾਸਮਤੀ-ਕਰਨੌਲੀ-ਬਾਜਰਾ (ਚਾਰਾ)।
ਇਨ੍ਹਾਂ ਕਿਸਮਾਂ ਦੇ ਚੌਲਾਂ ਵਿਚ ਬਾਸਮਤੀ ਦੇ ਕੁਝ ਗੁਣ ਹੁੰਦੇ ਹਨ, ਸਾਰੇ ਨਹੀਂ।
ਇਹ ਇਕ ਖੁਸ਼ਬੂਦਾਰ ਚੌਲਾਂ ਵਾਲੀ ਮਧਰੀ ਕਿਸਮ ਹੈ ਜੋ ਤਕਰੀਬਨ ੧੦੦ ਸੈਂਟੀਮੀਟਰ ਉੱਚੀ ਹੁੰਦੀ ਹੈ। ਇਹ ਰੌਸ਼ਨੀ ਨੂੰ ਅਸੰਵੇਦਨਸ਼ੀਲ ਹੈ ਅਤੇ ਬਿਜਾਈ ਉਪਰੰਤ ਤਕਰੀਬਨ ੧੨੫ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਜ਼ਿਆਦਾ ਲੰਬੇ, ਖੁਸ਼ਬੂਦਾਰ ਅਤੇ ਖਾਣ ਲਈ ਸੁਆਦੀ ਹੁੰਦੇ ਹਨ। ਰਿੱਝੇ ਹੋਏ ਚੌਲ ਆਪਸ ਵਿੱਚ ਜੁੜਦੇ ਨਹੀਂ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਜ਼ਿਆਦਾਤਰ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਵਧੀਆ ਫੁਟਾਰੇ ਲਈ ੨੫ ਦਿਨ ਦੀ ਪਨੀਰੀ ਖੇਤ ਵਿੱਚ ਲਗਾ ਦੇਣੀ ਚਾਹੀਦੀ ਹੈ। ਇਸ ਦਾ ਔਸਤਨ ਝਾੜ ਤਕਰੀਬਨ ੧੭.੦ ਕੁਇੰਟਲ ਪ੍ਰਤੀ ਏਕੜ ਹੈ।
ਸਰੋਤ : ਅਗ੍ਰਿਛੁਲ੍ਤੁਰੇ , ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020