ਚੰਗੀ ਤਰ੍ਹਾਂ ਤਿਆਰ ਅਤੇ ਚੰਗੇ ਵੱਤਰ ਵਾਲੇ ਖੇਤ ਵਿੱਚ, ਬੀਜ ਚੰਗਾ ਜੰਮਦਾ ਹੈ। ਖੇਤ ਨੂੰ ਦੋ-ਤਿੰਨ ਵਾਰੀ ਵਾਹ ਕੇ ਅਤੇ ਹਰ ਵਾਰ ਸੁਹਾਗਾ ਮਾਰ ਕੇ ਤਿਆਰ ਕਰੋ।
ਘੱਟ ਵਰਖਾ ਵਾਲੇ ਇਲਾਕਿਆਂ ਵਿੱਚ ਬਿਜਾਈ ਜੁਲਾਈ ਦੇ ਸ਼ੁਰੂ ਵਿੱਚ ਕਰ ਲੈਣੀ ਚਾਹੀਦੀ ਹੈ। ਪਰ ਬਹੁਤੀ ਵਰਖਾ ਵਾਲੇ ਇਲਾਕਿਆਂ ਵਿੱਚ ਬਿਜਾਈ ਜੁਲਾਈ ਦੇ ਆਖਰੀ ਹਫ਼ਤੇ ਤੱਕ ਪਛੇਤੀ ਕਰ ਲਉ ਤਾਂ ਕਿ ਸਿੱਟੇ ਨਿਕਲਣ ਸਮੇਂ ਮੌਨਸੂਨ ਵਰਖਾ ਨਾਲ ਸਿੱਟੇ ਧੋਤੇ ਨਾ ਜਾਣ। ਵਰਖਾ, ਫ਼ਸਲ ਦੇ ਪ੍ਰਾਗਣ ਵਿੱਚ ਰੁਕਾਵਟ ਪੈਦਾ ਕਰ ਦਿੰਦੀ ਹੈ।
ਬਿਜਾਈ ਤੋਂ ਪਹਿਲਾਂ ਬੀਜ ਨੂੰ ੩ ਗ੍ਰਾਮ ਐਗਰੋਜ਼ੀਮ ੫੦ ਡਬਲਯੂ ਪੀ + ਥੀਰਮ (੧:੧) ਜਾਂ ਐਗਰੋਜ਼ੀਮ ੫੦ ਡਬਲਯੂ ਪੀ+ਕੈਪਟਾਨ (੧:੧) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਇਸ ਨਾਲ ਬੀਜ ਨਹੀਂ ਗਲਦਾ ਅਤੇ ਨਾ ਹੀ ਪਨੀਰੀ ਮਰਦੀ ਹੈ।
ਬੀਜ ਦੀ ਮਾਤਰਾ ਤੇ ਬਿਜਾਈ ਦਾ ਢੰਗ: ਬਾਜਰੇ ਦੀਆਂ ਉੱਨਤ ਕਿਸਮਾਂ ਦਾ ਇੱਕ ਏਕੜ ਬੀਜਣ ਲਈ ੧.੫ ਕਿਲੋ ਬੀਜ ਕਾਫ਼ੀ ਹੈ। ਬੀਜ ਦੀ ਮਾਤਰਾ ੧ ਕਿਲੋ ਤੱਕ ਘਟਾਈ ਜਾ ਸਕਦੀ ਹੈ, ਜੇਕਰ ਬਿਜਾਈ ਚੰਗੇ ਤਿਆਰ ਕੀਤੇ ਖੇਤ ਵਿੱਚ ਧਿਆਨ ਨਾਲ ਇਕਸਾਰ ਕੀਤੀ ਜਾਵੇ। ਬਿਜਾਈ ਲਾਈਨਾਂ ਵਿੱਚ ੫੦ ਸੈਂਟੀਮੀਟਰ ਵਿੱਥ ਰੱਖ ਕੇ ਕਰੋ ਅਤੇ ਬੀਜ ਢਾਈ ਸੈਂਟੀਮੀਟਰ ਡੂੰਘਾ ਪਾਉ। ਜ਼ਮੀਨ ਵਿੱਚ ਕਾਫ਼ੀ ਵੱਤਰ ਹੋਣਾ ਚਾਹੀਦਾ ਹੈ ਤਾਂ ਕਿ ਬੀਜ ਛੇਤੀ ਜੰਮ ਪਵੇ। ਬਿਜਾਈ ਤੋਂ ਤਿੰਨ ਹਫ਼ਤੇ ਪਿੱਛੋਂ ਬੂਟੇ ਵਿਰਲੇ ਕਰ ਦਿਉ ਅਤੇ ਬੂਟਿਆਂ ਵਿਚਕਾਰ ਫ਼ਾਸਲਾ ੧੫ ਇਹ ਰਸਾਇਣ ਹਰੀ ਤਿਕੋਨ ਵਾਲੀ ਸ਼੍ਰੇਣੀ ਵਿੱਚ ਆਉਂਦੇ ਹਨ। ਸੈਂਟੀਮੀਟਰ ਰੱਖੋ। ਇਸੇ ਹੀ ਸਮੇਂ ਜੇਕਰ ਕਿਧਰੇ ਫ਼ਸਲ ਵਿਰਲੀ ਹੋਵੇ ਤਾਂ ਪੁੱਟੇ ਹੋਏ ਬੂਟੇ ਉਤੋਂ ਮੁਛ ਕੇ ਉਥੇ ਲਾ ਦਿਉ।
ਡੂੰਘੀ ਗੋਡੀ ਨਾ ਕਰੋ ਤਾਂ ਜੋ ਬੂਟੇ ਦੀਆਂ ਜੜ੍ਹਾਂ ਨਸ਼ਟ ਨਾ ਹੋਣ। ਨਦੀਨਾਂ ਨੂੰ ਫ਼ਸਲ ਵਿੱਚ ਉੱਗਣ ਨਹੀਂ ਦੇਣਾ ਚਾਹੀਦਾ। ਇੱਕ ਪਹੀਏ ਵਾਲੀ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨੂੰ ਵੀ ਵਰਤਿਆ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਐਟਰਾਟਾਫ਼ ੫੦ ਡਬਲਯੂ ਪੀ (ਐਟਰਾਜ਼ੀਨ) ੨੦੦ ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਛਿੜਕਣ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਮੌਸਮੀ ਨਦੀਨ ਜਿਵੇਂ ਕਿ ਇਟਸਿਟ/ਚੁਪੱਤੀ ਦੀ ਅਸਰਦਾਇਕ ਰੋਕਥਾਮ ਹੋ ਜਾਂਦੀ ਹੈ।
ਸਿੰਚਾਈ ਤੇ ਜਲ ਨਿਕਾਸ: ਪਾਣੀਆਂ ਦੀ ਗਿਣਤੀ ਵਰਖਾ ਤੇ ਨਿਰਭਰ ਕਰਦੀ ਹੈ। ਆਮ ਕਰਕੇ ਦੋ ਪਾਣੀ ਲਾਉਣ ਨਾਲ ਚੰਗੀ ਫ਼ਸਲ ਲਈ ਜਾ ਸਕਦੀ ਹੈ। ਬਾਜਰਾ ਸਲ੍ਹਾਬ ਵਾਲੀ ਹਾਲਤ ਨਹੀਂ ਸਹਾਰ ਸਕਦਾ। ਜ਼ਿਆਦਾ ਵਰਖਾ ਵਾਲੀ ਹਾਲਤ ਵਿੱਚ ਪਾਣੀ ਨੂੰ ਖੇਤ ਵਿੱਚੋਂ ਛੇਤੀ ਹੀ ਬਾਹਰ ਕੱਢ ਦੇਣਾ ਚਾਹੀਦਾ ਹੈ।
ਬਾਜਰੇ ਵਿੱਚ ਹੇਠ ਲਿਖੇ ਅਨੁਸਾਰ ਖਾਦਾਂ ਦੀ ਵਰਤੋ ਕਰੋ: ਤੱਤ (ਕਿਲੋ ਪ੍ਰਤੀ ਏਕੜ) ਖਾਦਾਂ (ਕਿਲੋ ਪ੍ਰਤੀ ਏਕੜ) ਕਿਸਮਾਂ ਨਾਈਟ੍ਰੋਜਨ ਫ਼ਾਸਫ਼ੋਰਸ ਯੂਰੀਆ ਡੀ ਏ ਪੀ ਜਾਂ ਸਿੰਗਲ ਸੁਪਰਫ਼ਾਸਫੇਟ ਦੋਗਲਾ / ਕੰਪਾਜ਼ਿਟ ਬਾਜਰਾ (ਸੇਂਜੂ) ੪੦ ੨੪ ੯੦ ੫੫ ੧੫੦ ਦੋਗਲਾ/ਕੰਪਾਜ਼ਿਟ ਬਾਜਰਾ (ਬਰਾਨੀ) ੨੫ ੧੨ ੫੫ ੨੭ ੭੫ ਇਹ ਤੱਤ ਮੰਡੀ ਚ ਮਿਲਦੀਆਂ ਹੋਰ ਖਾਦਾਂ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
੧. ਜ਼ਿੰਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ੧੦ ਕਿਲੋ ਦੇ ਹਿਸਾਬ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ ੨੧% ਜਾਂ।
੬. ੫ ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ ੩੩% ਬਿਜਾਈ ਵੇਲੇ ਪਾਉ।
੨. ਪੋਟਾਸ਼ ਤੱਤ (ਮਿਊਰੇਟ ਆਫ਼ ਪੋਟਾਸ਼) ਕੇਵਲ ਉਥੇ ਵਰਤੋ ਜਿਥੇ ਮਿੱਟੀ ਪਰਖ ਅਨੁਸਾਰ ਇਸ ਦੀ ਘਾਟ ਹੋਵੇ।
੩. ਜਦੋਂ ਡੀ ਏ ਪੀ ੨੭ ਅਤੇ ੫੫ ਕਿਲੋ ਪ੍ਰਤੀ ਏਕੜ ਪਾਇਆ ਹੋਵੇ ਤਾਂ ਯੂਰੀਏ ਦੀ ਮਾਤਰਾ ਕ੍ਰਮਵਾਰ ੧੦ ਅਤੇ ੨੦ ਕਿਲੋ ਘਟਾ ਦਿਉ।
੪. ਇਹ ਸਿਫ਼ਾਰਸ਼ਾਂ ਦਰਮਿਆਨੀ ਉਪਜਾਊ ਜ਼ਮੀਨਾਂ ਲਈ ਢੁਕਵੀਆਂ ਹਨ, ਘੱਟ ਅਤੇ ਵੱਧ ਉਪਜਾਊ ਜ਼ਮੀਨਾਂ ਲਈ ਮਿੱਟੀ ਪਰਖ਼ ਤੇ ਅਧਿਆਇ ਵੇਖੋ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020