ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪੰਜੀਕਰਣ ਹੋ ਸਕਣ ਵਾਲੀਆਂ ਕਿਸਮਾਂ

ਪੰਜੀਕਰਣ ਹੋ ਸਕਣ ਵਾਲੀਆਂ ਕਿਸਮਾਂ ਉੱਤੇ ਜਾਣਕਾਰੀ।

(੧) ਨਵੀਂ ਕਿਸਮ: ਉਹ ਕਿਸਮ ਨਵੀਂ ਕਿਸਮ ਦੇ ਤੌਰ ਤੇ ਪੰਜੀਕ੍ਰਿਤ ਹੋਵੇਗੀ ਜਿਸ ਦਾ ਬੀਜ ਇੱਕ ਸਾਲ ਤੱਕ ਵੇਚਿਆ ਨਾ ਗਿਆ ਹੋਵੇ।

(੨) ਐਕਸਟੈਂਟ ਵਰਾਇਟੀ/ਕਿਸਾਨ ਦੀ ਆਪਣੀ ਕਿਸਮ:

- ਜਿਹੜੀ ਬੀਜ ਐਕਟ ੧੯੬੬ ਦੇ ਸੈਕਸ਼ਨ ੫ ਹੇਠ ਪੰਜੀਕ੍ਰਿਤ ਹੋਵੇ।

- ਇਹ ਕਿਸਮ ਕਿਸਾਨ ਦੇ ਖੇਤਾਂ ਵਿੱਚ ਪਹਿਲਾਂ ਤੋਂ ਹੀ ਬੀਜੀ ਜਾਂਦੀ ਹੋਵੇ।

- ਇਹ ਕਿਸਾਨ ਦੁਆਰਾ ਆਪਣੇ ਖੇਤ ਵਿੱਚ ਖੁਦ ਤਿਆਰ ਕੀਤੀ ਪੌਦ ਕਿਸਮ ਜਾਂ ਜੰਗਲੀ ਕਿਸਮ ਵੀ ਹੋ ਸਕਦੀ ਹੈ।

(੩) ਈਸੈਨਸ਼ੀਅਲੀ ਡਰਾਈਵਡ ਵਰਾਇਟੀ ਇਹ ਉਹ ਕਿਸਮ ਹੁੰਦੀ ਹੈ ਜਿਹੜੀ ਕਿਸੇ ਪੁਰਾਣੀ ਕਿਸਮ ਤੋਂ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਵਿੱਚ ਇਕ ਜਾਂ ਦੋ ਗੁਣਾ ਤੋਂ ਇਲਾਵਾ ਪੁਰਾਣੀ ਕਿਸਮ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ। ਪੰਜੀਕਰਣ ਨਾ ਹੋ ਸਕਣ ਵਾਲੀਆਂ ਕਿਸਮਾਂ : ਅਜਿਹੀ ਕਿਸੇ ਵੀ ਕਿਸਮ ਦਾ ਪੰਜੀਕਰਣ ਨਹੀਂ ਕੀਤਾ ਜਾ ਸਕਦਾ ਜਿਹੜੀ ਮਨੁੱਖੀ ਸਿਹਤ ਜਾਂ ਜਾਨਵਰਾਂ ਜਾਂ ਪੌਦਿਆਂ ਲਈ ਹਾਨੀਕਾਰਕ ਹੋਵੇ ਜਾਂ ਜਿਸ ਵਿੱਚ ਵਿਨਾਸ਼ ਕਰਤਾ (ਟਰਮੀਨੇਟਰ) ਤਕਨੀਕ ਦਾ ਉਪਯੋਗ ਕੀਤਾ ਗਿਆ ਹੋਵੇ।

ਪੰਜੀਕਰਣ ਹੋ ਸਕਣ ਵਾਲੀਆਂ ਫ਼ਸਲਾਂ:

ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਸੰਸਥਾ ਨੇ ੧੭ ਫ਼ਸਲਾਂ ਦਾ ਪੰਜੀਕਰਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਫ਼ਸਲਾਂ ਝੋਨਾ, ਕਣਕ, ਮੱਕੀ, ਜਵਾਰ, ਬਾਜਰਾ, ਮਟਰ, ਛੋਲੇ, ਅਰਹਰ, ਮੂੰਗ, ਮਾਂਹ, ਮਸਰ, ਰਾਜਮਾਂਹ, ਕਪਾਹ/ਨਰਮਾ, ਪਟਸਨ, ਗੰਨਾ, ਅਦਰਕ ਅਤੇ ਹਲਦੀ ਹਨ।

ਨਵੀਆਂ ਕਿਸਮਾਂ ਨੂੰ ਪੰਜੀਕਰਣ ਕਰਵਾਉਣ ਲਈ ਮੁਢਲੀਆਂ ਜ਼ਰੂਰਤਾਂ:

(੧) ਨਵਾਂਪਨ: ਪੌਦ ਕਿਸਮ ਨੂੰ ਨਵਾਂ ਉਦੋਂ ਮੰਨਿਆ ਜਾਂਦਾ ਹੈ ਜਦੋਂ ਇਕ ਸਾਲ ਤੱਕ ਉਸ ਕਿਸਮ ਦਾ ਬੀਜ ਵੇਚਿਆ ਨਾ ਗਿਆ ਹੋਵੇ।

(੨) ਭਿੰਨਤਾ: ਪੰਜੀਕਰਣ ਹੋਣ ਵਾਲੀ ਕਿਸਮ ਪਹਿਲੀ ਪੰਜੀਕ੍ਰਿਤ ਕਿਸਮ ਤੋਂ ਕੁਝ ਜਰੂਰੀ ਗੁਣਾ ਕਰਕੇ ਆਪਣੀ ਅਲੱਗ ਪਹਿਚਾਣ ਰੱਖਦੀ ਹੋਵੇ।

(੩) ਇਕਸਾਰਤਾ: ਪੰਜੀਕ੍ਰਿਤ ਕਿਸਮ ਦੇ ਸਾਰੇ ਪੌਦੇ ਕੁਝ ਜਰੂਰੀ ਗੁਣਾ ਕਰਕੇ ਇਕਸਾਰ ਹੋਣੇ ਚਾਹੀਦੇ ਹਨ।

(੪) ਸਥਿਰਤਾ: ਪੰਜੀਕ੍ਰਿਤ ਕਿਸਮ ਸਾਲ ਦਰ ਸਾਲ ਕੁਝ ਜਰੂਰੀ ਗੁਣਾ ਕਰਕੇ ਸਥਿਰ ਨਤੀਜੇ ਦੇਵੇ।

ਪੰਜੀਕਰਣ ਦੀ ਮਿਆਦ:

ਫ਼ਸਲੀ ਕਿਸਮਾਂ ਦੀ ਸ਼ੁਰੂ ਵਿੱਚ ਪੰਜੀਕਰਣ ਦੀ ਮਿਆਦ ੬ ਸਾਲ ਅਤੇ ਫ਼ਲਦਾਰ ਬੂਟੇ, ਦਰਖਤ ਅਤੇ ਵੇਲਦਾਰ ਫ਼ਸਲਾਂ ਦੀ ਮਿਆਦ ੯ ਸਾਲ ਹੁੰਦੀ ਹੈ, ਜਿਸਨੂੰ ਬਾਅਦ ਵਿੱਚ ਬੇਨਤੀ ਕਰਨ ਤੇ ਫ਼ਸਲੀ ਕਿਸਮਾਂ ਲਈ ਵੱਧ ਤੋਂ ਵੱਧ ੧੫ ਸਾਲ ਅਤੇ ਫ਼ਲਦਾਰ ਬੂਟੇ, ਦਰਖਤ ਅਤੇ ਵੇਲਦਾਰ ਫ਼ਸਲਾਂ ਲਈ ੧੮ ਸਾਲ ਤੱਕ ਵਧਾਇਆ ਜਾ ਸਕਦਾ ਹੈ।

ਲਾਜ਼ਮੀ ਲਾਇਸੈਂਸਿੰਗ:

ਜੇਕਰ ਇਸ ਐਕਟ ਦੇ ਅਧੀਨ ਸੁਰੱਖਿਅਤ ਰੱਖੀ ਹੋਈ ਕਿਸਮ ਦੇ ਪੰਜੀਕਰਣ ਤੋਂ ਤਿੰਨ ਸਾਲ ਬਾਅਦ ਪ੍ਰਜਨਣ ਕਰਤਾ ਇਸ ਦਾ ਬੀਜ ਲੋੜੀਂਦੀ ਮਾਤਰਾ ਅਤੇ ਸਹੀ ਮੁੱਲ ਤੇ ਕਿਸਾਨਾਂ ਨੂੰ ਮੁਹੱਈਆ ਨਹੀਂ ਕਰਵਾਉਂਦਾ ਤਾਂ ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਸੰਸਥਾ ਨੂੰ ਇਹ ਹੱਕ ਹੈ ਕਿ ਉਹ ਪੰਜੀਕ੍ਰਿਤ ਕਿਸਮ ਦਾ ਲਾਇਸੈਂਸ ਕਿਸੇ ਹੋਰ ਵਿਅਕਤੀ/ਸੰਸਥਾ ਨੂੰ ਦੇ ਸਕਦੀ ਹੈ ਤਾਂ ਜੋ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਅਤੇ ਸਹੀ ਮੁੱਲ ਤੇ ਬੀਜ ਮੁਹੱਈਆ ਕਰਵਾਇਆ ਜਾ ਸਕੇ।

ਲਾਭ ਦੀ ਹਿੱਸੇਦਾਰੀ:

ਜੇਕਰ ਕਿਸੇ ਵਿਅਕਤੀ ਦੁਆਰਾ ਤਿਆਰ ਕੀਤੀ ਗਈ ਪੌਦ ਸਮਗਰੀ ਦਾ ਇਸਤੇਮਾਲ ਕਿਸੇ ਪੰਜੀਕ੍ਰਿਤ ਕਿਸਮ ਨੂੰ ਤਿਆਰ ਕਰਨ ਲਈ ਕੀਤਾ ਗਿਆ ਹੋਵੇ ਤਾਂ ਉਹ ਵਿਅਕਤੀ ਜਾਂ ਵਿਅਕਤੀ ਸਮੂਹ ਬਿਨੈਪੱਤਰ ਭਰ ਕੇ ਅਤੇ ਲੋੜੀਂਦੀ ਫ਼ੀਸ ਜਮਾ ਕਰਵਾ ਕੇ ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਸੰਸਥਾ ਦੇ ਕੋਲ ਲਾਭ ਦੀ ਹਿੱਸੇਦਾਰੀ ਲਈ ਦਾਅਵਾ ਪੇਸ਼ ਕਰ ਸਕਦਾ ਹੈ। ਇਹ ਸੰਸਥਾ ਇਸ ਸੰਬੰਧ ਵਿੱਚ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਫੈਸਲਾ ਸੁਣਾ ਸਕਦੀ ਹੈ।

(੧) ਦਾਅਵਾ ਕਰਤਾ ਦੀ ਪੌਦ ਸਮਗਰੀ ਦਾ ਪ੍ਰਯੋਗ ਪੰਜੀਕ੍ਰਿਤ ਕਿਸਮ ਨੂੰ ਤਿਆਰ ਕਰਨ ਲਈ ਕਿਸ ਹੱਦ ਤੱਕ ਅਤੇ ਕਿਸ ਤਰੀਕੇ ਨਾਲ ਕੀਤਾ ਗਿਆ ਹੈ।

(੨) ਪੰਜੀਕ੍ਰਿਤ ਕਿਸਮ ਦੀ ਵਪਾਰਕ ਉਪਯੋਗਤਾ ਅਤੇ ਬਜਾਰ ਵਿੱਚ ਉਸ ਦੀ ਮੰਗ।

ਐਕਟ ਦੀ ਉਲੰਘਣਾ:

ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਦੇ ਤਹਿਤ ਦਿੱਤੇ ਗਏ ਅਧਿਕਾਰਾਂ ਦੀ ਉਲੰਘਣਾ ਮੰਨਿਆ ਜਾਵੇਗਾ ਜੇਕਰ:

(੧) ਕੋਈ ਵੀ ਵਿਅਕਤੀ ਜੋ ਪੰਜੀਕ੍ਰਿਤ ਕਿਸਮ ਦਾ ਪ੍ਰਜਨਣ ਕਰਤਾ ਨਾ ਹੋਵੇ ਅਤੇ ਉਹ ਪੰਜੀਕ੍ਰਿਤ ਕਿਸਮ ਨੂੰ ਅਸਲ ਪ੍ਰਜਨਣ ਕਰਤਾ ਦੀ ਆਗਿਆ ਤੋਂ ਬਿਨਾਂ ਵੇਚਦਾ ਹੈ, ਅਯਾਤ-ਨਿਰਯਾਤ ਕਰਦਾ ਹੈ ਜਾਂ ਉਸ ਕਿਸਮ ਦਾ ਬੀਜ ਤਿਆਰ ਕਰਦਾ ਹੈ।

(੨) ਕੋਈ ਵੀ ਵਿਅਕਤੀ ਪੰਜੀਕ੍ਰਿਤ ਕਿਸਮ ਦਾ ਨਾਮ ਦੇ ਕੇ ਆਪਣੀ ਕਿਸਮ ਵੇਚਦਾ ਹੈ, ਅਯਾਤ-ਨਿਰਯਾਤ ਕਰਦਾ ਹੈ ਜਾਂ ਬੀਜ ਤਿਆਰ ਕਰਦਾ ਹੈ।

ਐਕਟ ਦੀ ਉਲੰਘਣਾ ਦਾ ਜੁਰਮਾਨਾ:

ਜੇਕਰ ਕੋਈ ਵੀ ਵਿਅਕਤੀ ਪੰਜੀਕ੍ਰਿਤ ਕਿਸਮ ਨੂੰ ਗਲਤ ਨਾਮ ਦਿੰਦਾ ਹੈ ਜਾਂ ਦੇਸ਼ ਦਾ ਨਾਮ ਗਲਤ ਦਿੰਦਾ ਜਾਂ ਪ੍ਰਜਨਣ ਕਰਤਾ ਦਾ ਗਲਤ ਨਾਮ ਅਤੇ ਪਤਾ ਦਿੰਦਾ ਹੈ ਤਾਂ ਉਸ ਨੂੰ ੩ ਮਹੀਨਿਆਂ ਤੋਂ ਲੈ ਕੇ ੨ ਸਾਲ ਤੱਕ ਜਾਂ ੫੦ ਹਜ਼ਾਰ ਤੋਂ ਲੈ ਕੇ ੫ ਲੱਖ ਦਾ ਜੁਰਮਾਨਾ ਜਾਂ ਦੋਵੇਂ ਸਜਾਵਾਂ ਹੋ ਸਕਦੀਆਂ ਹਨ। ਇਸੇ ਤਰ੍ਹਾਂ ਜੇ ਕੋਈ ਵਿਅਕਤੀ ਕਿਸੇ ਗੈਰ ਪੰਜੀਕ੍ਰਿਤ ਕਿਸਮ ਜਾਂ ਪੌਦ ਸਮੱਗਰੀ ਨੂੰ ਪੰਜੀਕ੍ਰਿਤ ਕਿਸਮ ਦੇ ਤੌਰ ਤੇ ਪੇਸ਼ ਕਰਦਾ ਹੈ ਤਾਂ ਉਸ ਨੂੰ ੬ ਮਹੀਨਿਆਂ ਤੋਂ ਲੈ ਕੇ ੩ ਸਾਲ ਤੱਕ ਦੀ ਕੈਦ ਜਾਂ ਇਕ ਲੱਖ ਤੋਂ ਲੈ ਕੇ ੫ ਲੱਖ ਦਾ ਜੁਰਮਾਨਾ ਜਾਂ ਦੋਵੇਂ ਸਜਾਵਾਂ ਹੋ ਸਕਦੀਆਂ ਹਨ। ਵਾਰ-ਵਾਰ ਇਸ ਐਕਟ ਦੀ ਉਲੰਘਣਾ ਕਰਨ ਤੇ ਇੱਕ ਸਾਲ ਤੋਂ ਲੈ ਕੇ ੩ ਸਾਲ ਤੱਕ ਕੈਦ ਜਾਂ ੨ ਲੱਖ ਤੋਂ ਲੈ ਕੇ ੨੦ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜਾਵਾਂ ਵੀ ਹੋ ਸਕਦੀਆਂ ਹਨ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.13095238095
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top