ਮੂੰਗੀ ਦਾ ਚਿਤਕਬਰਾ ਰੋਗ
ਇਹ ਇੱਕ ਵਿਸ਼ਾਣੂ ਰੋਗ ਹੈ, ਜਿਹੜਾ ਕਿ ਚਿੱਟੀ ਮੱਖੀ ਰਾਹੀਂ ਫੈਲਦਾ ਹੈ। ਇਸ ਦੇ ਹਮਲੇ ਦੀ ਮਾਰ ਵਿੱਚ ਜ਼ਿਆਦਾ ਮੂੰਗੀ ਦੀ ਫ਼ਸਲ ਆਉਂਦੀ ਹੈ। ਰੋਗੀ ਬੂਟਿਆਂ ਦੇ ਪੱਤਿਆਂ ਉੱਤੇ ਬੇਤਰਤੀਬੇ ਪੀਲੇ ਅਤੇ ਹਰੇ ਚਟਾਖ ਪੈ ਜਾਂਦੇ ਹਨ ਅਤੇ ਉਨ੍ਹਾਂ ਨੂੰ ਕੋਈ ਫ਼ਲੀ ਨਹੀਂ ਲੱਗਦੀ ਜਾਂ ਬਹੁਤ ਹੀ ਘੱਟ ਪੀਲੀਆਂ ਫ਼ਲੀਆਂ ਲੱਗਦੀਆਂ ਹਨ।
(੧) ਫ਼ਸਲ ਦੇ ਆਰੰਭ ਵਿੱਚ ਹੀ ਰੋਗੀ ਬੂਟੇ ਕੱਢ ਦਿਉ।
(੨) ਇਸ ਰੋਗ ਦਾ ਟਾਕਰਾ ਕਰਨ ਵਾਲੀਆਂ ਮੂੰਗੀ ਦੀਆਂ ਕਿਸਮਾਂ ਪੀ ਏ ਯੂ ੯੧੧, ਐਮ ਐਲ ੮੧੮, ਐਮ ਐਲ ੬੧੩ ਅਤੇ ਮਾਂਹ ਦੀਆਂ ਕਿਸਮਾਂ ਮਾਂਹ ੧੧੪ ਅਤੇ ਮਾਂਹ ੩੩੮ ਬੀਜੋ।
(੩) ਚਿੱਟੀ ਮੱਖੀ ਤੇ ਕਾਬੂ ਪਾਉਣ ਲਈ 'ਕੀੜੇ-ਮਕੌੜੇ' ਥੱਲੇ ਦਿੱਤੀਆਂ ਹਦਾਇਤਾਂ ਤੇ ਅਮਲ ਕਰੋ।
ਇਹ ਇੱਕ ਉੱਲੀ ਦਾ ਰੋਗ ਹੈ। ਇਸ ਨਾਲ ਪੌਦੇ ਦੇ ਪੱਤਿਆਂ ਤੇ ਭੂਰੇ ਧੱਬੇ ਪੈ ਜਾਂਦੇ ਹਨ ਅਤੇ ਪਿੱਛੋਂ ਆਪਸ ਵਿੱਚ ਮਿਲ ਕੇ ਜ਼ਿਆਦਾ ਥਾਂ ਘੇਰ ਲੈਂਦੇ ਹਨ। ਸਿੱਟੇ ਵੱਜੋਂ ਪੌਦੇ ਦੇ ਕੁਝ ਪੱਤੇ ਗਿਰ ਜਾਂਦੇ ਹਨ।
(੧) ਬੀਜ ਨੂੰ ਕੈਪਟਾਨ ਜਾਂ ਥੀਰਮ ਨਾਲ ਸੋਧੋ । ਇੱਕ ਕਿਲੋ ਬੀਜ ਪਿੱਛੇ ੩ ਗ੍ਰਾਮ ਦਵਾਈ ਵਰਤੋ।
(੨) ਇਸ ਰੋਗ ਦਾ ਟਾਕਰਾ ਕਰਨ ਵਾਲੀਆਂ ਮੂੰਗੀ ਦੀਆਂ ਕਿਸਮਾਂ ਪੀ ਏ ਯੂ ੯੧੧, ਐਮ ਐਲ ੮੧੮, ਐਮ ਐਲ ੬੧੩ ਅਤੇ ਮਾਂਹ ਦੀਆਂ ਕਿਸਮਾਂ ਮਾਂਹ ੧੧੪ ਅਤੇ ਮਾਂਹ ੩੩੮ ਬੀਜੋ।
(੩) ਫ਼ਸਲ ਉੱਤੇ ਜਿਉਂ ਹੀ ਬਿਮਾਰੀ ਨਜ਼ਰ ਆਵੇ, ਜ਼ਿਨੇਬ ੭੫ ਡਬਲਯੂ ਪੀ (ਡਾਈਥੇਨ ਜ਼ੈਡ-੭੮) ੧੦੦ ਲਿਟਰ ਪਾਣੀ ਵਿੱਚ (੪੦੦ ਗ੍ਰਾਮ ਪ੍ਰਤੀ ਏਕੜ) ਦਾ ੧੦ ਦਿਨਾਂ ਦੇ ਵਕਫ਼ੇ ਤੇ ਦੋ ਜਾਂ ਤਿੰਨ ਵਾਰ ਛਿੜਕਾਅ ਕਰੋ।
ਇਸ ਰੋਗ ਦੇ ਹਮਲੇ ਕਾਰਨ ਪੌਦੇ ਦੇ ਪੋੱਤਿਆਂ, ਟਾਹਣੀਆਂ, ਤਣੇ ਅਤੇ ਜੜ੍ਹਾਂ ਉੱਤੇ ਕਾਲੇ ਘੇਰੇ (ਘਾਓ ਜਿਹੇ) ਪੈ ਜਾਂਦੇ ਹਨ। ਰੋਗੀ ਥਾਵਾਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਝੜ ਜਾਂਦੀਆਂ ਹਨ। ਰੋਗੀ ਥਾਂ ਤੇ ਉੱਲੀ ਜੰਮੀ ਨਜ਼ਰ ਆਉਂਦੀ ਹੈ। ਇਸ ਬਿਮਾਰੀ ਤੇ ਕਾਬੂ ਪਾਉਣ ਲਈ ਬੀਜ ਨੂੰ ਬੀਜਣ ਤੋ ਪਹਿਲਾਂ ਕੈਪਟਾਨ ਜਾਂ ਥੀਰਮ ਦਵਾਈ ਨਾਲ ਸੋਧ ਲਉ। ਇੱਕ ਕਿਲੋ ਬੀਜ ਪਿੱਛੇ ਤਿੰਨ ਗ੍ਰਾਮ ਦਵਾਈ ਵਰਤੋ।
ਇਸ ਰੋਗ ਦੇ ਕਾਰਨ ਡੂੰਘੇ ਧੱਬੇ, ਜਿਹੜੇ ਕਿ ਵਿਚਕਾਰੋਂ ਭੂਰੇ ਕਾਲੇ ਹੁੰਦੇ ਹਨ, ਪੈ ਜਾਂਦੇ ਹਨ। ਇਹ ਡੂੰਘੇ ਧੱਬੇ ਆਪਸ ਵਿੱਚ ਮਿਲ ਕੇ ਪੌਦੇ ਦੇ ਤਣੇ, ਟਾਹਣੀਆਂ ਅਤੇ ਹੋਰ ਹਿੱਸਿਆਂ ਨੂੰ ਘੇਰ ਲੈਂਦੇ ਹਨ। ਇਸ ਰੋਗ ਤੇ ਕਾਬੂ ਪਾਉਣ ਲਈ ਪੱਤਿਆਂ ਦੇ ਧੱਬਿਆਂ ਦੇ ਰੋਗ ਵਾਲਾ, ਪਹਿਲਾਂ ਦੱਸਿਆ ਇਲਾਜ ਹੀ ਕਰੋ।
ਇਸ ਰੋਗ ਦੁਆਰਾ ਪਏ ਪੱਤਿਆਂ ਦੇ ਧੱਬੇ ਗੋਲ ਤੇ ਬੇਤਰਤੀਬੇ ਸ਼ਕਲ ਦੇ ਭੂਰੇ ਰੰਗ ਦੇ ਅਤੇ ਉੱਭਰੇ ਹੋਏ ਹੁੰਦੇ ਹਨ। ਇਸ ਰੋਗ ਤੇ ਕਾਬੂ ਪਾਉਣ ਲਈ ਰੋਗ ਰਹਿਤ ਬੀਜ ਵਰਤੋ। ਮੂੰਗੀ ਪੀ ਏ ਯੂ ੯੧੧, ਐਮ ਐਲ ੮੧੮, ਐਮ ਐਲ ੬੧੩ ਅਤੇ ਮਾਂਹ ਦੀਆਂ ਕਿਸਮਾਂ ਮਾਂਹ ੧੧੪ ਅਤੇ ਮਾਂਹ ੩੩੮ ਇਸ ਬਿਮਾਰੀ ਦਾ ਭਲੀ-ਭਾਂਤ ਟਾਕਰਾ ਕਰ ਸਕਦੀਆਂ ਹਨ।
ਇਹ ਰੋਗ ਪੱਤਿਆਂ ਦੀ ਉੱਪਰਲੀ ਛਿੱਲ, ਡੰਡੀਆਂ ਅਤੇ ਨਵੀਆਂ ਸ਼ਾਖਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਬੂਟੇ ਉਪਰੋਂ ਝੁਲਸ ਜਾਂਦੇ ਹਨ। ਅਜਿਹੇ ਬੂਟਿਆਂ ਦੀਆਂ ਟਾਹਣੀਆਂ ਖੇਤ ਵਿੱਚ ਦੇਖੀਆਂ ਜਾ ਸਕਦੀਆਂ ਹਨ। ਸਿੱਲ੍ਹੇ ਮੌਸਮ ਵਿੱਚ ਪੱਤਿਆਂ ਤੇ ਉੱਲੀ ਦੇ ਚਿੱਟੇ ਜਾਲੇ ਜਿਹੇ ਬਣ ਜਾਂਦੇ ਹਨ ਅਤੇ ਭੂਰੇ ਰੰਗ ਦੀ ਉੱਲੀ ਵੀ ਜੰਮ ਜਾਂਦੀ ਹੈ। ਫ਼ਸਲ ਤੇ ਇਹ ਬਿਮਾਰੀ ਖੇਤ ਵਿਚਲੇ ਨਦੀਨਾਂ ਤੋਂ ਆਉਂਦੀ ਹੈ। ਖੇਤ ਨੂੰ ਨਦੀਨ ਰਹਿਤ ਰੱਖ ਕੇ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/15/2020