ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਦਾਲਾਂ / ਅਰਹਰ ਦੇ ਖਾਦਾਂ ਬਾਰੇ ਜਾਣਕਾਰੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਅਰਹਰ ਦੇ ਖਾਦਾਂ ਬਾਰੇ ਜਾਣਕਾਰੀ

ਅਰਹਰ ਦੇ ਖਾਦਾਂ ਬਾਰੇ ਜਾਣਕਾਰੀ।

ਤੱਤ (ਕਿਲੋ ਪ੍ਰਤੀ ਏਕੜ)                                                                  ਖਾਦਾਂ (ਕਿਲੋ ਪ੍ਰਤੀ ਏਕੜ)

ਨਾਈਟਰੋਜਨ   ਫਾਸਫੋਰਸ   ਪੋਟਾਸ਼                                     ਯੂਰੀਆ   ਡੀ ਏ ਪੀ    ਸਿੰਗਲ ਮਿਊਰੇਟ ਆਫ਼   ਸੁਪਰ ਪੋਟਾਸ਼ ਫਾਸਫੇਟ

੬             ੧੬          ੧੨                                         ੧੩       ੩੫              ੧੦੦                     ੨੦

ਇਹ ਖੁਰਾਕੀ ਤੱਤ ਮੰਡੀ ਵਿੱਚ ਮਿਲਦੀਆਂ ਹੋਰ ਖਾਦਾਂ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।

ਪੋਟਾਸ਼ ਤੱਤ ਦੀ ਵਰਤੋਂ ਕੇਵਲ ਉਥੇ ਕਰੋ ਜਿਥੇ ਮਿੱਟੀ ਪਰਖ ਅਨੁਸਾਰ ਇਸ ਦੀ ਘਾਟ ਹੋਵੇ।

ਜਦੋਂ ਡੀ ਏ ਪੀ ਖਾਦ ਵਰਤੀ ਜਾਵੇ ਤਾਂ ਨਾਈਟਰੋਜਨ ਬਿਲਕੁਲ ਨਾ ਵਰਤੋ। ਸਾਰੀ ਖਾਦ ਬਿਜਾਈ ਸਮੇਂ ਇੱਕੋ ਵਾਰ ਹੀ ਪੋਰ ਦਿਉ।

ਨੋਟ: ਅਰਹਰ-ਕਣਕ ਦੇ ਫ਼ਸਲ ਚੱਕਰ ਵਿੱਚ ਜੇਕਰ ਅਰਹਰ, ਕਣਕ ਦੀ ਫ਼ਸਲ ਜਿਸ ਨੂੰ ਫਾਸਫੋਰਸ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਗਈ ਹੋਵੇ, ਤੋਂ ਪਿੱਛੋਂ ਬੀਜੀ ਜਾਵੇ ਤਾਂ ਅਰਹਰ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਕੋਈ ਲੋੜ ਨਹੀਂ।

ਨਦੀਨਾਂ ਦੀ ਰੋਕਥਾਮ: ਫ਼ਸਲ ਨੂੰ ਘਾਹ - ਫੂਸ ਤੋਂ ਮੁਕਤ ਰੱਖਣ ਲਈ ਦੋ ਗੋਡੀਆਂ ਕਰੋ। ਪਹਿਲੀ ਗੋਡੀ ਬਿਜਾਈ ਤੋਂ ਤਿੰਨ ਹਫ਼ਤੇ ਅਤੇ ਦੂਸਰੀ ਛੇ ਹਫ਼ਤੇ ਬਾਅਦ ਕਰੋ। ਨਦੀਨਾਂ ਦੀ ਰੋਕਥਾਮ ਲਈ ਇਕ ਲਿਟਰ ਸਟੌਂਪ ੩੦ ਈ ਸੀ (ਪੈਂਡੀਮੈਥਾਲਿਨ) ਛਿੜਕਾਅ ਨਾਲ ਜਾਂ ੬੦੦ ਮਿਲੀਲਿਟਰ ਸਟੌਂਪ ੩੦ ਤਾਕਤ ਵਾਲੀ ਅਤੇ ਬਿਜਾਈ ਤੋਂ ਛੇ-ਸੱਤ ਹਫ਼ਤਿਆਂ ਪਿਛੋਂ ਇੱਕ ਗੋਡੀ ਕਰਨ ਨਾਲ ਵੀ ਕੀਤੀ ਜਾ ਸਕਦੀ ਹੈ। ਸਟੌਂਪ ਦਾ ਛਿੜਕਾਅ ਬਿਜਾਈ ਤੋਂ ੨ ਦਿਨ ਦੇ ਅੰਦਰ ਕਰ ਦਿਉ। ਨਦੀਨ ਨਾਸ਼ਕ ਦਵਾਈ ਦੇ ਛਿੜਕਾਅ ਲਈ ੧੫੦ - ੨੦੦ ਲਿਟਰ ਪਾਣੀ ਵਰਤੋ। ਇਹ ਨਦੀਨ ਨਾਸ਼ਕ ਦਵਾਈ ਮੌਸਮੀ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਚੰਗੀ ਰੋਕਥਾਮ ਕਰਦੀ ਹੈ ਪਰ ਲੰਮੀ ਉਮਰ ਦੇ ਨਦੀਨਾਂ ਦੀ ਰੋਕਥਾਮ ਨਹੀਂ ਕਰਦੀ।

ਸਿੰਚਾਈ: ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ ੩ - ੪ ਹਫ਼ਤੇ ਪਿੱਛੋਂ ਦਿਉ। ਇਸ ਪਿੱਛੋਂ ਪਾਣੀ ਕੇਵਲ ਉਸ ਵੇਲੇ ਦਿਉੇ ਜਦੋਂ ਲੰਮੇ ਸਮੇਂ ਲਈ ਵਰਖਾ ਨਾ ਹੋਵੇ। ਫ਼ਸਲ ਨੂੰ ਅੱਧ ਸਤੰਬਰ ਤੋਂ ਪਿੱਛੋਂ ਪਾਣੀ ਨਹੀਂ ਦੇਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਫ਼ਸਲ ਦੇਰ ਨਾਲ ਪੱਕਦੀ ਹੈ।

ਵਾਢੀ: ਫ਼ਸਲ ਦੀ ਕਟਾਈ ਅਕਤੂਬਰ ਦੇ ਅਖੀਰਲੇ ਹਫ਼ਤੇ ਕੀਤੀ ਜਾ ਸਕਦੀ ਹੈ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.05464480874
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top