(੧) ਕਿਸਾਨ ਦੇ ਥਰੈਸ਼ਰ ਖ਼ਰੀਦਣ ਵੇਲੇ ਫ਼ੈਸਲਾ ਇਨ੍ਹਾਂ ਗੱਲਾਂ ਤੇ ਨਿਰਭਰ ਹੋਣਾ ਚਾਹੀਦਾ ਹੈ:
(ੳ) ਫ਼ਸਲ ਦੀ ਗਹਾਈ ਪ੍ਰਤੀ ਹੌਰਸ ਪਾਵਰ/ਘੰਟਾ।
(ਅ) ਥਰੈਸ਼ਰ ਦੀ ਰਫ਼ਤਾਰ ਜਿਹੜੀ ਬਣਾਉਣ ਵਾਲੇ ਵਲੋਂ ਸਿਫ਼ਾਰਸ਼ ਕੀਤੀ ਹੋਵੇ।
(ੲ) ਥਰੈਸ਼ਰ ਚਲਾਉਣ ਲਈ ਪਾਵਰ ਦੀ ਲੋੜ।
ਇਹ ਜਾਣਕਾਰੀ ਥਰੈਸ਼ਰ ਬਣਾਉਣ ਵਾਲੇ ਤੋਂ ਲਓ ਅਤੇ ਫਾਰਮ ਮਸ਼ੀਨਰੀ ਟੈਸਟਿੰਗ ਸੈਂਟਰ ਅਤੇ ਫਾਰਮ ਮਸ਼ੀਨਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਟੈਸਟ ਰਿਪੋਰਟ, ਜੇ ਹੋਵੇ, ਨਾਲ ਮਿਲਾ ਲਓ।
(੨) ਉਪਰੋਕਤ ਜਾਣਕਾਰੀ ਨਾਲ ਕਿਸਾਨ ਆਪਣੇ ਥਰੈਸ਼ਰ ਦੀ ਸੰਜਮੀ ਅਤੇ ਪੂਰੀ ਤਰ੍ਹਾਂ ਵਰਤੋਂ ਕਰ ਸਕਦਾ ਹੈ। ਜੇਕਰ ਥਰੈਸ਼ਰ ਵਰਤਣ ਵੇਲੇ ਹੇਠ ਦਿੱਤੀਆਂ ਗੱਲਾਂ ਤੇ ਅਸਰ ਕੀਤਾ ਜਾਵੇ:
(ੳ) ਥਰੈਸ਼ਰ ਨੂੰ ਪੱਧਰਾ ਲੈਵਲ ਵਿਚ ਰੱਖੋ।
(ਅ) ਥਰੈਸ਼ਰ ਲਈ ਲੋੜੀਂਦੀ ਪਾਵਰ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਪਾਵਰ ਘੱਟ ਹੋਵੇ।
(ੲ) ਥਰੈਸ਼ਰ ਨੂੰ ਸਿਫ਼ਾਰਸ਼ ਕੀਤੀ ਰਫ਼ਤਾਰ ਤੇ ਚਲਾਉ ਅਤੇ ਫ਼ਸਲ ਦੀ ਕਿਸਮ, ਸਿੱਲ੍ਹ ਅਤੇ ਦਾਣਿਆਂ ਦੀ ਸਫ਼ਾਈ ਦੇ ਹਿਸਾਬ ਨਾਲ ਉਸ ਨੂੰ ਸੈੱਟ ਕਰ ਲਓ।
(੧) ਥਰੈਸ਼ਰ ਤੇ ਕੰਮ ਕਰਦੇ ਸਮੇਂ ਖੁਲ੍ਹੇ ਕੱਪੜੇ ਕੜਾ, ਖ਼ਾਸ ਕਰਕੇ ਧੋਤੀ, ਦੁਪੱਟਾ, ਖੁੱਲੀਆਂ ਬਾਹਾਂ ਵਾਲੀਆਂ ਕਮੀਜ਼ਾਂ, ਘੜੀ ਤੇ ਕੜਾ ਆਦਿ ਨਾ ਪਾਓ।
(੨) ਨਸ਼ਾ ਵਗ਼ੈਰਾ ਖਾ ਕੇ ਥਰੈਸ਼ਰ ਚਲਾਉਣ ਦਾ ਕੰਮ ਨਾ ਕਰੋ।
(੩) ਸੁਰੱਖਿਅਤਾ ਲਈ ਪਰਨਾਲੇ ਦੀ ਘੱਟੋ-ਘੱਟ ਲੰਬਾਈ 90 ਸੈਂ.ਮੀ. ਹੋਣੀ ਚਾਹੀਦੀ ਹੈ ਅਤੇ ਇਹ 45 ਸੈਂ.ਮੀ. ਤੱਕ ਢਕਿਆ ਹੋਣਾ ਚਾਹੀਦਾ ਹੈ। ਇਹ ਅਗਿਓਂ ਉੱਚਾ (ਕੋਣ ੧੦ ਡਿਗਰੀ) ਹੋਣਾ ਚਾਹੀਦਾ ਹੈ। ਪਰਨਾਲੇ ਦੇ ਢਕੇ ਹੋਏ ਹਿੱਸੇ ਦਾ ਕੋਣ ਵੀ 5 ਡਿਗਰੀ ਦੇ ਬਰਾਬਰ ਰੱਖਣਾ ਚਾਹੀਦਾ ਹੈ।
(੪) ਇੱਕ ਆਦਮੀ ਨੂੰ ਥਰੈਸ਼ਰ ਤੇ ੮ ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਨਾ ਚਾਹੀਦਾ। ਥਕੇਵਾਂ ਜਾਂ ਉਨੀਂਦਾ ਹੋਣ ਕਰਕੇ ਕੰਮ ਕਰਦੇ ਸਮੇਂ ਹੱਥ ਵਗ਼ੈਰਾ ਕੱਟੇ ਜਾਣ ਦਾ ਬਹੁਤ ਡਰ ਹੁੰਦਾ ਹੈ ।
(੫) ਕੰਮ ਕਰਦੇ ਸਮੇਂ ਗੱਲਾਂ ਵਿਚ ਨਾ ਰੁੱਝੋ ਤੇ ਨਾ ਹੀ ਕਿਸੇ ਹੋਰ ਪਾਸੇ ਧਿਆਨ ਕਰੋ।
(੬) ਘੁੰਡੀਆਂ ਆਦਿ ਨੂੰ ਥਰੈਸ਼ਰ ਵਿਚ ਪਾਉਣ ਤੋਂ ਸੰਕੋਚ ਕਰੋ ਕਿਉਂਕਿ ਇਸ ਤਰ੍ਹਾਂ ਹੱਥ ਵਿਚ ਆਉਣ ਦਾ ਡਰ ਰਹਿੰਦਾ ਹੈ। ਇਸੇ ਤਰ੍ਹਾਂ ਹੀ ਸਿੱਲੀ ਫ਼ਸਲ ਵੀ ਨਹੀਂ ਪਾਉਣੀ ਚਾਹੀਦੀ, ਕਿਉਂਕਿ ਇਸ ਨਾਲ ਅੱਗ ਲੱਗਣ ਦਾ ਹਾਦਸਾ ਹੋ ਸਕਦਾ ਹੈ। ਛੋਟੀ ਫ਼ਸਲ ਨੂੰ ਰੁੱਗ ਲਾਉਣ ਸਮੇਂ ਖ਼ਾਸ ਧਿਆਨ ਰੱਖੋ।
(੭) ਥਰੈਸ਼ਰ ਤੇ ਰੁੱਗ ਲਾਉਣ ਲਈ ਨਿਪੁੰਨ ਅਤੇ ਸਿੱਖੇ ਹੋਏ ਕਾਮੇ ਰੱਖੋ। ਅਣਜਾਣੇ ਕਾਮੇ ਲਾ ਕੇ ਪੈਸਿਆਂ ਦੀ ਬੱਚਤ ਨਾ ਕਰੋ।
(੮) ਪਿੜ ਵਿਚ ਸਿਗਰਟ ਨਾ ਪੀਓ ਅਤੇ ਨਾ ਹੀ ਅੱਗ ਬਾਲੋ।
(੯) ਟ੍ਰੈਕਟਰ ਦਾ ਧੂੰਏ ਵਾਲਾ ਪਾਈਪ ਸਿੱਧਾ ਉੱਪਰ ਨੂੰ ਰੱਖੋ। ਟ੍ਰੈਕਟਰ ਤੋਂ ੭ ਮੀਟਰ ਘੇਰੇ ਤੋਂ ਦੂਰ ਭਰੀਆਂ ਇਕੱਠੀਆਂ ਕਰੋ।
(੧੦) ਬਿਜਲੀ ਦੀ ਮੋਟਰ ਨੂੰ ਬੰਦ ਕਰਨ ਵਾਲਾ ਸਵਿਚ ਕੰਮ ਵਾਲੇ ਦੇ ਨੇੜੇ ਚਾਹੀਦਾ ਹੈ ਤਾਂ ਕਿ ਸੰਕਟ ਦੀ ਹਾਲਤ ਵਿੱਚ ਮੋਟਰ ਜਲਦੀ ਬੰਦ ਹੋ ਸਕੇ।
(੧੧) ਪਟੇ ਦੇ ਉੱਪਰ ਦੀ ਜਾਂ ਨੇੜੇ ਦੀ ਨਾ ਲੰਘੋ।
(੧੨) ਪਿੜ ਵਿਚ ਰੇਤ ਜਾਂ ਬਰੀਕ ਮਿੱਟੀ ਦੇ ਢੇਰੀ ਕਰ ਛੱਡੋ ਤਾਂ ਕਿ ਅੱਗ ਲੱਗਣ ਦੀ ਹਾਲਤ ਵਿਚ ਛੇਤੀ-ਛੇਤੀ ਨਾਲ ਵਰਤੀ ਜਾ ਸਕੇ।
(੧੩) ਮੱਲ੍ਹਮ ਪੱਟੀ ਦਾ ਸਮਾਨ ਕੋਲ ਰੱਖੋ।
(੧੪) ਕਿਸਾਨਾਂ ਨੂੰ ਸਿਰਫ਼ ਉਹੀ ਥਰੈਸ਼ਰ ਖ਼ਰੀਦਣੇ ਚਾਹੀਦੇ ਹਨ, ਜਿਨ੍ਹਾਂ ਤੇ ਆਈ ਐੱਸ ਆਈ ਮੁਤਾਬਿਕ ਰੁੱਗ ਲਾਉਣ ਵਾਲਾ ਪਰਨਾਲਾ ਲੱਗਾ ਹੋਵੇ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020