ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਕਪਾਹ / ਮੀਲੀ ਬੱਗ ਦੀ ਰੋਕਥਾਮ ਲਈ ਕਾਰਜਨੀਤੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮੀਲੀ ਬੱਗ ਦੀ ਰੋਕਥਾਮ ਲਈ ਕਾਰਜਨੀਤੀ

ਮੀਲੀ ਬੱਗ ਦੀ ਰੋਕਥਾਮ ਲਈ ਕਾਰਜਨੀਤੀ ਅਤੇ ਜਾਣਕਾਰੀ।

ਮੀਲੀ ਬੱਗ ਦੀ ਰੋਕਥਾਮ ਲਈ ਕਾਰਜਨੀਤੀ :-

ਬੇਮੌਸਮੀ ਰੋਕਥਾਮ :-

(੧) ਅਗਲੀ ਫ਼ਸਲ ਤੇ ਜਾਣ ਤੋਂ ਰੋਕਥਾਮ -

(੧) ਆਖਰੀ ਚੁਗਾਈ ਤੋਂ ਬਾਅਦ ਪ੍ਰਭਾਵਿਤ ਬੂਟਿਆਂ/ਕਤਾਰਾਂ ਤੇ ਛਿੜਕਾਅ ਕਰਨਾ ਲਾਹੇਵੰਦ ਹੁੰਦਾ ਹੈ।

(੨) ਮੀਲੀ ਬੱਗ ਦੀਆਂ ਨੁਕਸਾਨੀਆਂ ਛਿਟੀਆਂ ਨੂੰ ਜ਼ਮੀਨ ਉੱਪਰ ਮਾਰ ਕੇ ਮੀਲੀ ਬੱਗ ਨੂੰ ਝਾੜੋ ਅਤੇ ਇਸ ਨੂੰ ਮਿੱਟੀ ਵਿੱਚ ਡੂੰਘਾ ਦਬਾ ਕੇ ਨਸ਼ਟ ਕਰ ਦਿਓ।

(੩) ਮੀਲੀ ਬੱਗ ਦੀਆਂ ਨੁਕਸਾਨੀਆਂ ਕਤਾਰਾਂ ਦੀਆਂ ਛਿਟੀਆਂ ਨੂੰ ਅਲੱਗ ਰੱਖ ਕੇ ਇਨ੍ਹਾਂ ਨੂੰ ਫ਼ਰਵਰੀ ਦੇ ਅਖੀਰ ਤੱਕ ਜਲਾ ਦਿਓ।

(੪) ਖੇਤਾਂ ਅਤੇ ਘਰਾਂ ਵਿੱਚ ਪਏ ਛਿਟੀਆਂ ਦੇ ਢੇਰਾਂ ਨੂੰ ਫ਼ਰਵਰੀ ਤੱਕ ਖਤਮ ਕਰ ਦਿਓ ਅਤੇ ਇਨ੍ਹਾਂ ਦੇ ਹੇਠਾਂ ਬਚੀ ਹੋਈ ਮੀਲੀ ਬੱਗ ਨੂੰ ਮਿੱਟੀ ਵਿੱਚ ਡੂੰਘਾ ਦਬਾ ਕੇ ਨਸ਼ਟ ਕਰ ਦਿਓ।

(੫) ਸਿਰਫ਼ ਮੀਲੀ ਬੱਗ ਨਾਲ ਪ੍ਰਭਾਵਿਤ ਖੇਤਾਂ ਵਿੱਚ ਭੇਡਾਂ, ਬੱਕਰੀਆਂ ਅਤੇ ਹੋਰ ਪਸ਼ੂਆਂ ਨੂੰ ਚਰਨ ਨਾ ਦਿੱਤਾ ਜਾਵੇ ਭਾਵੇਂ ਇਹ ਭੇਡਾਂ, ਬੱਕਰੀਆਂ ਬਚੇ ਖੁਚੇ ਟੀਂਡੇ ਖਾ ਕੇ ਗੁਲਾਬੀ ਸੁੰਡੀ ਦਾ ਖਾਤਮਾ ਵੀ ਕਰਦੀਆਂ ਹਨ।

(੬) ਨਰਮੇ ਦੀਆਂ ਮੀਲੀ ਬੱਗ ਨਾਲ ਪ੍ਰਭਾਵਿਤ ਛਿਟੀਆਂ ਨੂੰ ਇਕ ਤੋਂ ਦੂਜੀਆਂ ਹੋਰ ਨਵੀਆਂ ਥਾਵਾਂ ਤੇ ਨਾ ਲਿਜਾਓ।

(੨) ਬਦਲਵੇਂ ਪੌਦਿਆਂ ਤੇ ਰੋਕਥਾਮ

(੧) ਇਸ ਕੀੜੇ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਤੇ ਉੱਗੇ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਕਾਂਗਰਸ ਘਾਹ, ਪੁਠਕੰਡਾ, ਗੁੱਤ ਪੁੱਟਣਾ, ਭੱਖੜਾ, ਇਟਸਿਟ ਅਤੇ ਤਾਂਦਲਾ ਨੂੰ ਨਾਸ਼ ਕਰ ਦਿਓ। ਇਹ ਕੰਮ ਹਰ ਮਹੀਨੇ ਦੇ ਵਕਫ਼ੇ ਤੇ ਅਪ੍ਰੈਲ ਤੱਕ ਕਰਦੇ ਰਹੋ।

(੨) ਮੀਲੀ ਬੱਗ ਦੁਆਰਾ ਪ੍ਰਭਾਵਿਤ ਬੂਟਿਆਂ ਨੂੰ ਪੁੱਟਣ ਤੋਂ ਬਾਅਦ ਖੇਤਾਂ ਅਤੇ ਪਾਣੀ ਦੇ ਖਾਲਿਆਂ ਵਿੱਚ ਨਾ ਸੁੱਟੋ ਤਾਂ ਜੋ ਇਹ ਕੀੜੇ ਅੱਗੇ ਨਾ ਫੈਲੇ।

(੩) ਕਪਾਹ ਦੇ ਖੇਤਾਂ ਨੇੜੇ ਫ਼ਲਦਾਰ ਬੂਟਿਆਂ ਜਾਂ ਹੋਰ ਦਰਖਤਾਂ ਜਿਨ੍ਹਾਂ ਤੇ ਮੀਲੀ ਬੱਗ ਮਿਲਦੀ ਹੈ ਉਨ੍ਹਾਂ ਤੇ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ।

(੨) ਫ਼ਸਲ ਦੇ ਮੌਸਮ ਦੌਰਾਨ ਰੋਕਥਾਮ

(੧) ਬੀ ਟੀ ਕਪਾਹ ਦੇ ਪ੍ਰਮਾਣਿਤ ਬੀਜ/ਕਿਸਮਾਂ ਹੀ ਬੀਜੋ ਕਿਉਂਕਿ ਅਪ੍ਰਮਾਣਿਤ ਕਿਸਮਾਂ ਉੱਪਰ ਮੀਲੀ ਬੱਗ ਜ਼ਿਆਦਾ ਪਲਦੀ ਹੈ।

(੨) ਬਾਜਰਾ/ਅਰਹਰ/ਮੱਕੀ/ਜਵਾਰ ਜੋ ਕਿ ਇਸ ਦੇ ਸਭ ਤੋਂ ਘੱਟ ਪਸੰਦ ਕੀਤੇ ਜਾਣ ਵਾਲੇ ਮੇਜ਼ਬਾਨ ਪੌਦੇ ਹਨ, ਨੂੰ ਖੇਤ ਦੇ ਆਲੇ ਦੁਆਲੇ ਰੱਖਿਅਕ ਤੌਰ ਤੇ ਬੀਜੋ।

(੩) ਗੁਆਰਾ ਅਤੇ ਭਿੰਡੀ ਜੋ ਕਿ ਇਸ ਦੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਪੌਦੇ ਹਨ, ਨੂੰ ਫ਼ਸਲ ਦੇ ਵਿੱਚ ਜਾਂ ਆਲੇ ਦੁਆਲੇ ਨਾ ਬੀਜੋ।

(੪) ਇਸ ਕੀੜੇ ਨੂੰ ਕੁਝ ਬੂਟਿਆਂ ਤੱਕ ਰੋਕਣ ਲਈ ਨੁਕਸਾਨੀਆਂ ਕਤਾਰਾਂ ਦੇ ਨਾਲ ਲੱਗਦੀਆਂ ਕਤਾਰਾਂ ਉੱਪਰ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਕਰੋ।

(੫) ਇਸ ਨੂੰ ਵਧਣ ਤੋਂ ਰੋਕਣ ਲਈ ਪੂਰੇ ਬੂਟੇ 'ਤੇ ਚੰਗੀ ਤਰ੍ਹਾਂ ਛਿੜਕਾਅ ਕਰਨਾ ਹੀ ਬਹੁਤ ਜ਼ਰੂਰੀ ਹੈ।

(੬) ਨੁਕਸਾਨੇ ਖੇਤ ਵਿੱਚ ਕਾਮਿਆਂ ਨੂੰ ਇਧਰ ਉਧਰ ਚੱਲਣ ਤੋਂ ਰੋਕਣਾ ਚਾਹੀਦਾ ਹੈ।

(੭) ਮੀਲੀ ਬੱਗ ਦੀ ਰੋਕਥਾਮ ਲਈ ਸਾਰਣੀ 1 ਵਿੱਚ ਦਿੱਤੀਆਂ ਗਈਆਂ ਜ਼ਹਿਰਾਂ ਵਿਚੋਂ ਕਿਸੇ ਇੱਕ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.1124260355
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top