(੧) ਬੀ ਟੀ ਨਰਮੇ ਦੀਆਂ ਸਿਫ਼ਾਰਸ਼ ਕੀਤੀਆਂ ਦੋਗਲੀਆਂ ਕਿਸਮਾਂ ਆਰ ਸੀ ਐਚ ੬੫੦ ਬੋਲਗਾਰਡ, ਐਨ ਸੀ ਐਸ ੮੫੫ ਬੋਲਗਾਰਡ, ਅੰਕੁਰ ੩੦੨੮ ਬੋਲਗਾਰਡ, ਐਮ ਆਰ ਸੀ ੭੦੧੭ ਬੋਲਗਾਰਡ ਅਤੇ ਐਮ ਆਰ ਸੀ ੭੦੩੧ ਬੋਲਗਾਰਡ ਹੀ ਬੀਜੋ।
(੨) ਬੀ ਟੀ ਨਰਮੇ ਦੀ ਕਾਸ਼ਤ ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਨਾ ਕਰੋ।
(੩) ਨਰਮੇ ਦੀ ਕਾਸ਼ਤ ਸੇਮ ਵਾਲੀਆਂ ਜ਼ਮੀਨਾਂ ਵਿਚ ਨਾ ਕਰੋ।
(੪) ਜ਼ਮੀਨ ਦੀ ਕਿਸਮ ਦੇ ਮੁਤਾਬਕ ਪਹਿਲਾ ਪਾਣੀ ਬਿਜਾਈ ਤੋਂ ੪-੬ ਹਫ਼ਤੇ ਬਾਅਦ ਲਗਾਓ ਅਤੇ ਅਖੀਰਲਾ ਪਾਣੀ ਸਤੰਬਰ ਅਖੀਰ ਵਿੱਚ ਜ਼ਰੂਰ ਲਗਾਓ।
(੫) ਰਸ ਚੂਸਣ ਵਾਲੇ ਕੀੜੇ ਅਤੇ ਤੰਬਾਕੂ ਸੁੰਡੀ ਦਾ ਹਮਲਾ ਹੋਣ ਤੇ ਲੋੜੀਂਦੀ ਜ਼ਹਿਰ ਦਾ ਛਿੜਕਾਅ ਕਰੋ।
(੬) ਬੀ ਟੀ ਨਰਮੇ ਦੇ ਆਲੇ-ਦੁਆਲੇ ਬੀ ਟੀ ਰਹਿਤ ਨਰਮਾ ਬੀਜਣਾ ਜ਼ਰੂਰੀ ਹੈ। ਇਸ ਨਾਲ ਸੁੰਡੀਆਂ ਵਿੱਚ ਬੀ ਟੀ ਜ਼ਹਿਰ ਪ੍ਰਤੀ ਸਹਿਣ ਸ਼ਕਤੀ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ । ਜੇਕਰ ੨੦ ਪ੍ਰਤੀਸ਼ਤ ਰਕਬਾ ਬੀ ਟੀ ਰਹਿਤ ਨਰਮੇ ਹੇਠ ਹੈ ਤਾਂ ਇਸ ਦਾ ਸੁੰਡੀਆਂ ਤੋਂ ਬਚਾਅ ਕਰਨ ਲਈ ਜ਼ਹਿਰਾਂ ਦੀ ਵਰਤੋਂ ਕਰੋ। ਪ੍ਰੰਤੂ ਜੇਕਰ ਬੀ ਟੀ ਰਹਿਤ ਨਰਮਾ ਸਿਰਫ਼ ੫ ਪ੍ਰਤੀਸ਼ਤ ਰਕਬੇ ਵਿੱਚ ਹੈ ਤਾਂ ਸੁੰਡੀਆਂ ਦੀ ਰੋਕਥਾਮ ਨਹੀਂ ਕਰਨੀ ਚਾਹੀਦੀ।
ਬੀਜ ਪੁੰਗਰਣ ਸਮੇਂ ਦਿਨ ਦਾ ਔਸਤ ਤਾਪਮਾਨ ੧੬ ਡਿਗਰੀ ਸੈਂਟੀਗ੍ਰੇਡ ਅਤੇ ਫ਼ਸਲ ਦੇ ਵਾਧੇ ਲਈ ੨੧ ਤੋਂ ੨੭ ਡਿਗਰੀ ਸੈਂਟੀਗ੍ਰੇਡ ਚਾਹੀਦਾ ਹੈ। ਫ਼ਲ ਪੈਣ ਸਮੇਂ ਦਿਨ ਦਾ ਤਾਪਮਾਨ ੨੭-੩੨ ਡਿਗਰੀ ਸੈਂਟੀਗ੍ਰੇਡ ਅਤੇ ਰਾਤਾਂ ਠੰਢੀਆਂ ਹੋਣੀਆਂ ਚਾਹੀਦੀਆਂ ਹਨ। ਕਪਾਹ ਚੁਗਣ ਦੇ ਦਿਨਾਂ ਵਿੱਚ, ਅਰਥਾਤ ਸਤੰਬਰ ਤੋਂ ਨਵੰਬਰ ਤੱਕ ਚਮਕਦੀ ਧੁੱਪ ਜਰੂਰੀ ਹੈ, ਤਾਂ ਕਿ ਕਪਾਹ ਦੀ ਕੁਆਲਿਟੀ ਚੰਗੀ ਹੋਵੇ।
ਕਪਾਹ ਦੀ ਕਾਸ਼ਤ ਕਲਰਾਠੀਆਂ ਸੇਮ ਵਾਲੀਆਂ ਤੇ ਰੇਤਲੀਆਂ ਜ਼ਮੀਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ।
ਕਪਾਹ-ਕਣਕ/ਜੌਂ, ਕਪਾਹ-ਸੂਰਜਮੁਖੀ, ਕਪਾਹ-ਸੇਂਜੀ/ਬਰਸੀਮ/ਜਵੀ, ਕਪਾਹ-ਸੂਰਜਮੁਖੀ-ਝੋਨਾ-ਕਣਕ, ਕਪਾਹ-ਰਾਇਆ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020