ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਕਪਾਹ / ਦੋਗਲੀਆਂ ਕਿਸਮਾਂ ਦਾ ਬੀਜ ਪੈਦਾ ਕਰਨਾ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਦੋਗਲੀਆਂ ਕਿਸਮਾਂ ਦਾ ਬੀਜ ਪੈਦਾ ਕਰਨਾ

ਦੋਗਲੀਆਂ ਕਿਸਮਾਂ ਦਾ ਬੀਜ ਪੈਦਾ ਕਰਨ ਬਾਰੇ ਜਾਣਕਾਰੀ।

ਐਲ ਐਚ ਐਚ ੧੪੪: ਇਹ ਦੋਗਲੀ ਕਿਸਮ ਦੋ ਮਾਪਿਆਂ (ਪੀ ਆਈ ਐਲ ੪੩ ਤੇ ਪੀ ਆਈ ਐਲ ੮ ਕਿਸਮਾਂ) ਦੇ ਮੇਲ ਤੋਂ ਬਣਾਇਆ ਗਿਆ ਹੈ। ਇਸ ਦੇ ਮਾਪਿਆਂ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈਣਾ ਚਾਹੀਦਾ ਹੈ। ਬੀਜ ਬਣਾਉਣ ਲਈ ਖੇਤ ਦੀ ਦੂਰੀ ਦੂਜੇ ਨਰਮੇ ਦੇ ਖੇਤਾਂ ਤੋਂ ੫੦ ਮੀਟਰ ਹੋਣੀ ਚਾਹੀਦੀ ਹੈ।

ਮਾਪਿਆਂ ਦੀ ਪਛਾਣ: ਪੀ ਆਈ ਐਲ ੪੩: ਮਦੀਨ ਪੀ ਆਈ ਐਲ ੪੩ ਦੇ ਬੂਟੇ ਫੈਲਵੇਂ ਤੇ ਪੱਤੇ ਹਰੇ, ਤਿੱਖੇ ਨੋਕਦਾਰ ਤੇ ਬਹੁਤ ਡੂੰਘੇ ਕਟਾਵਾਂ ਵਾਲੇ ਹੁੰਦੇ ਹਨ। ਬੂਟੇ ਤਕਰੀਬਨ ੧੭੦ ਸੈਂਟੀਮੀਟਰ ਉੱਚੇ ਹੁੰਦੇ ਹਨ। ਇਸਦੇ ਫੁੱਲ ਤੇ ਪਰਾਗਕਣ ਚਿੱਟੇ ਪਲੱਤਣ ਵਾਲੇ ਹੁੰਦੇ ਹਨ। ਇਹ ਤਕਰੀਬਨ ੧੮੫ ਦਿਨਾਂ ਵਿੱਚ ਪੱਕਦੀ ਹੈ ਅਤੇ ਇਸਦੇ ਟੀਂਡੇ ਮੋਟੇ ਹੁੰਦੇ ਹਨ।

ਪੀ ਆਈ ਐਲ ੮: ਨਰ ਪੀ ਆਈ ਐਲ ੮ ਦੇ ਬੂਟੇ ਮਧਰੇ ਹੁੰਦੇ ਹਨ ਤੇ ਇਨ੍ਹਾਂ ਨੂੰ ੦-੧ ਮੋਟੀਆਂ ਟਹਿਣੀਆਂ ਤੇ ਫ਼ਲਦਾਰ ਟਾਹਣੀਆਂ ਨੇੜੇ ਨੇੜੇ ਲੱਗਦੀਆਂ ਹਨ। ਇਸਦੇ ਪੱਤੇ ਦਰਮਿਆਨੇ ਕੱਟ ਵਾਲੇ ਅਤੇ ਫੁੱਲ ਤੇ ਪਰਾਗਕਣ ਚਿੱਟੇ ਰੰਗ ਦੇ ਹੁੰਦੇ ਹਨ। ਇਹ ਤਕਰੀਬਨ ੧੬੫ ਦਿਨਾਂ ਵਿਚ ਚੁਗਣਯੋਗ ਹੋ ਜਾਂਦੀ ਹੈ। ਮਾਦਾ ਅਤੇ ਨਰ ਮਾਪਿਆਂ ਦੀ ਬਿਜਾਈ ੪:੧ ਦੀ ਅਨੁਪਾਤ ਵਿਚ ਹੇਠ ਲਿਖੇ ਅਨੁਸਾਰ ਕਰਨੀ ਚਾਹੀਦੀ ਹੈ।

ਮਾਪੇਬੀਜ ਦੀ ਮਾਤਰਾ (ਕਿਲੋ ਪ੍ਰਤੀ ਏਕੜ)

ਬੂਟਿਆਂ ਵਿਚਕਾਰ ਫ਼ਾਸਲਾ (ਸੈਂਟੀਮੀਟਰ)

ਮਾਦਾ ੩.੦੦ 
੬੭.੫ x ੯੦
ਨਰ ੧.੫੦
੬੭.੫ x ੬੦

ਫ਼ਸਲ ਨਿਰੀਖਣ :
ਬੀਜ ਦੀ ਸ਼ੁੱਧਤਾ ਲਈ ਖੇਤ ਵਿਚ ਅੱਡ ਬੂਟਿਆਂ ਦੀ ਛਾਣਬੀਨ ਕਰਕੇ ਕੱਢ ਦਿਉ ਜੋ ਕਿ ਫ਼ਸਲ ਨਾਲ ਮੇਲ ਨਹੀਂ ਖਾਂਦੇ। ਮਾਪਿਆਂ ਦਾ ਸ਼ੁੱਧ ਬੀਜ ਤਿਆਰ ਕਰਨ ਲਈ ਸਵੈ-ਪਰਾਗਣ ਕਿਰਿਆ ਅਤੇ ਹੋਰਨਾਂ ਕਿਸਮਾਂ ਦਾ ਪਰਾਗ ਰੋਕਣਾ ਜ਼ਰੂਰੀ ਹੈ। ਇਹ ਕਿਰਿਆ ਡੋਡੀਆਂ ਉੱਤੇ ਲਿਫਾਫੇ ਚੜਾ ਕੇ ਜਾਂ ਫੁੱਲ ਖਿੜਨ ਤੋਂ ਪਹਿਲਾਂ ਸਵੇਰੇ ਸ਼ਾਮ ਧਾਗੇ ਬੰਨ ਕੇ ਕੀਤੀ ਜਾ ਸਕਦੀ ਹੈ।

ਬੀਜ ਬਣਾਉਣ ਦੀ ਵਿਧੀ : ਦੋਗਲੀ ਕਿਸਮ ਦੇ ਬੀਜ ਦੀ ਤਿਆਰੀ ਵਿਚ ਅਸਲ ਨੁਕਤਾ ਤਾਂ ਨਰ ਦੇ ਪਰਾਗਣ (ਪੋਲਨ) ਨੂੰ ਖੱਸੀ ਕੀਤੇ ਮਾਦਾ ਮਾਪੇ ਦੇ ਫੁੱਲਾਂ (ਸਟਿਗਮਾ) ਉੱਤੇ ਸਹੀ ਸਮੇਂ ਤੇ ਪਾਉਣਾ ਹੁੰਦਾ ਹੈ। ਸ਼ੁੱਧਤਾ ਬਣਾਉਣ ਲਈ ਅਜਿਹੇ ਫੁੱਲਾਂ ਨੂੰ ਖੱਸੀ ਕਰਨ ਅਤੇ ਪਰ-ਪਰਾਗਣ ਪਿਛੋਂ ਪਰਾਗ ਤੋਂ ਬਚਾਉਣਾ ਵੀ ਜ਼ਰੂਰੀ ਹੁੰਦਾ ਹੈ। ਮਾਦਾ ਦੇ ਫੁੱਲਾਂ ਨੂੰ ਖੁੱਲਣ ਤੋਂ ਪਹਿਲਾਂ ਸ਼ਾਮ 3 ਵਜੇ ਤੋਂ 6 ਵਜੇ ਤੱਕ ਅੰਗੂਠੇ ਦੇ ਨਹੁੰ ਨਾਲ ਪਰਾਗ ਰਹਿਤ ਕਰੋ। ਫੁੱਲ ਖੱਸੀ ਕਰਨ ਤੇ ਪਰਪਰਾਗਣ ਉਪਰੰਤ ਇਸਤਰੀ ਕੇਸਰ ਨੂੰ ਸੋਡਾ ਪੀਣ ਵਾਲੀ ਇੱਕ ਇੰਚ ਨਲਕੀ ਦਾ ਟੋਟਾ ਚੜ੍ਹਾ ਦਿਉ ਤਾਂ ਜੋ ਓਪਰਾ ਪਰਾਗਣ ਨਾ ਪੈ ਸਕੇ। ਅਗਲੀ ਸਵੇਰ ੮ ਤੋਂ ੧੦ ਵਜੇ ਤੱਕ ਨਰ ਦਾ ਪਰਾਗ ਮਾਦਾ ਤੇ ਪਾ ਦਿਉ। ਇਕ ਨਰ ਫੁੱਲ ਦਾ ਪਰਾਗਕਣ ੧੦ ਮਾਦਾ ਫੁੱਲਾਂ ਲਈ ਕਾਫੀ ਹੁੰਦਾ ਹੈ। ਜ਼ਿਆਦਾ ਵੱਡੀਆਂ ਤੇ ਜ਼ਿਆਦਾ ਛੋਟੀਆਂ ਫੁੱਲਡੋਡੀਆਂ ਨੂੰ ਨਾ ਵਰਤੋ। ਪਰਾਗਣੀ ਟੀਂਡਿਆਂ ਦੀ ਪਹਿਚਾਣ ਰੱਖਣ ਲਈ ਫੁੱਲ ਦੀ ਡੰਡੀ ਨੂੰ ਧਾਗਾ ਬੰਨ੍ਹ ਦਿਉ। ਨਰ ਫੁੱਲ ਜਿਸ ਨੂੰ ਅਗਲੀ ਸਵੇਰ ਪਰ-ਪਰਾਗਣ ਲਈ ਵਰਤਣਾ ਹੋਵੇ ਪਿਛਲੀ ਸ਼ਾਮ ਇਸ ਨੂੰ ਸਿਰੇ ਤੋਂ ਧਾਗੇ ਨਾਲ ਬੰਨ੍ਹ ਦਿਉ। ਪਰ-ਪਰਾਗਣ ਵਾਲੇ ਫੁੱਲਾਂ ਦੀ ਵਧੇਰੇ ਕਾਮਯਾਬੀ ਲਈ ਵਾਧੂ ਫੁੱਲ ਤੇ ਟੀਂਡੇ ਨਾਲ ਨਾਲ ਤੋੜਦੇ ਰਹੋ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.01807228916
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top