ਇਹ ਦੇਸੀ ਕਪਾਹ ਦੀ ਅਗੇਤੀ ਅਤੇ ਵਧੇਰੇ ਝਾੜ ਦੇਣ ਵਾਲੀ ਦੋਗਲੀ ਕਿਸਮ ਹੈ। ਇਸ ਦੇ ਪੱਤੇ ਹਰੇ, ਦਰਮਿਆਨੇ ਆਕਾਰ ਅਤੇ ਡੂੰਘੇ ਕਟਾਵਾਂ ਵਾਲੇ ਹੁੰਦੇ ਹਨ। ਇਸ ਦੇ ਫੁੱਲਾਂ ਦਾ ਰੰਗ ਸਫੈਦ ਹੁੰਦਾ ਹੈ। ਇਹ ਕਿਸਮ ਤਕਰੀਬਨ ੧੬੦ ਦਿਨਾਂ ਵਿੱਚ ਖੇਤ ਖਾਲੀ ਕਰ ਦਿੰਦੀ ਹੈ। ਇਸ ਦੇ ਰੇਸ਼ੇ ਦੀ ਔਸਤ ਲੰਬਾਈ ੨੩.੪ ਮਿਲੀਮੀਟਰ ਹੈ ਅਤੇ ਰੂੰ ਦਾ ਕਸ ੩੭.੩ ਪ੍ਰਤੀਸ਼ਤ ਹੈ। ਇਹ ਕਿਸਮ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ। ਇਸ ਕਿਸਮ ਦਾ ਔਸਤ ਝਾੜ ੧੦ ਕੁਇੰਟਲ ਪ੍ਰਤੀ ਏਕੜ ਹੈ।
ਇਹ ਦੇਸੀ ਕਪਾਹ ਦੀ ਅਗੇਤੀ ਪੱਕਣ ਅਤੇ ਵਧੇਰੇ ਝਾੜ ਦੇਣ ਵਾਲੀ ਨਵੀਂ ਕਿਸਮ ਹੈ। ਇਸ ਕਿਸਮ ਦੇ ਬੂਟੇ ਹਰੇ ਰੰਗ ਦੇ, ਪੱਤੇ ਡੂੰਘੇ ਕਟਾਵਾਂ ਵਾਲੇ ਅਤੇ ਫੁੱਲਾਂ ਦਾ ਰੰਗ ਸਫੈਦ ਹੁੰਦਾ ਹੈ। ਇਹ ਕਿਸਮ ਤਕਰੀਬਨ ੧੬੦ ਦਿਨਾਂ ਵਿੱਚ ਖੇਤ ਖਾਲੀ ਕਰ ਦਿੰਦੀ ਹੈ, ਜਿਸ ਕਾਰਨ ਕਣਕ ਸਮੇਂ ਸਿਰ ਬੀਜੀਜਾ ਸਕਦੀ ਹੈ। ਇਸ ਦੇ ਰੇਸ਼ੇ ਦੀ ਔਸਤ ਲੰਬਾਈ ੨੧ ਮਿਲੀ ਮੀਟਰ ਅਤੇ ਰੂੰ ਦਾ ਕਸ ੩੬.੪ ਪ੍ਰਤੀਸ਼ਤ ਹੈ। ਇਹ ਕਿਸਮ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ। ਇਸ ਕਿਸਮ ਦਾ ਔਸਤ ਝਾੜ ੯.੨੮ ਕੁਇੰਟਲ ਪ੍ਰਤੀ ਏਕੜ ਹੈ।
ਦੇਸੀ ਕਪਾਹ ਦੀ ਇਹ ਵਧੇਰੇ ਝਾੜ ਦੇਣ ਵਾਲੀ ਕਿਸਮ ਹੈ। ਇਸਦੇ ਬੂਟੇ ਗੂੜ੍ਹੇ ਲਾਲ ਰੰਗ ਦੇ ਹੁੰਦੇ ਹਨ। ਇਸ ਦੇ ਪੱਤੇ ਡੂੰਘੇ ਕਟਾਵਾਂ ਵਾਲੇ, ਫੁੱਲ ਗੁਲਾਬੀ ਅਤੇ ਫੁੱਲਾਂ ਦੀਆਂ ਪੱਤੀਆਂ ਦੇ ਅੰਦਰ ਲਾਲ ਰੰਗ ਦਾ ਨਿਸ਼ਾਨ ਹੁੰਦਾ ਹੈ। ਇਸ ਦੇ ਟੀਂਡੇ ਆਕਾਰ ਵਿੱਚ ਵੱਡੇ ਅਤੇ ਚੰਗੇ ਖਿੜਾਅ ਵਾਲੇ ਹੁੰਦੇ ਹਨ। ਇਹ ਕਿਸਮ ਤਕਰੀਬਨ ੧੭੦ ਦਿਨਾਂ ਵਿਚ ਖੇਤ ਖਾਲੀ ਕਰ ਦਿੰਦੀ ਹੈ ਅਤੇ ਦੇਸੀ ਕਪਾਹ ਦੀਆਂ ਦੂਜੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੇ ਮੁਕਾਬਲੇ ਇਸ ਦਾ ਖਿੜਾਅ ਜ਼ਿਆਦਾ ਇਕਸਾਰ ਹੈ। ਇਹ ਛੋਟੇ ਰੇਸ਼ੇ ਅਤੇ ਖੁਰਦਰੀ ਰੂੰ ਵਾਲੀ ਕਿਸਮ ਹੈ ਅਤੇ ਇਸ ਦਾ ਕਸ ੪੦.੯ ਪ੍ਰਤੀਸ਼ਤ ਹੈ। ਇਹ ਕਿਸਮ ਕਪਾਹ ਦੇ ਤੇਲੇ ਦਾ ਟਾਕਰਾ ਕਰਨ ਵਾਲੀ ਹੈ ਅਤੇ ਪੱਤੇ ਕੁਮਲਾਣ (ਸੋਕਾ) ਅਤੇ ਝੁਲਸ ਰੋਗ ਨੂੰ ਸਹਾਰਨ ਦੀ ਸਮਰਥਾ ਰੱਖਦੀ ਹੈ। ਇਸ ਦਾ ਔਸਤਨ ਝਾੜ ੭ ਕੁਇੰਟਲ ਕਪਾਹ ਪ੍ਰਤੀ ਏਕੜ ਹੈ।
ਇਹ ਵਧੇਰੇ ਝਾੜ ਅਤੇ ਵਧੇਰੇ ਰੂੰ ਦੇਣ ਵਾਲੀ ਕਿਸਮ ਹੈ। ਇਸ ਦੇ ਪੌਦੇ ਲਾਲ ਭੂਰੇ ਰੰਗ ਦੇ ਹੁੰਦੇ ਹਨ ਅਤੇ ਪੱਤੇ ਡੂੰਘੇ ਕਟਾਵਾਂ ਵਾਲੇ ਹੁੰਦੇ ਹਨ। ਫੁੱਲਾਂ ਦਾ ਰੰਗ ਗੁਲਾਬੀ ਹੁੰਦਾ ਹੈ। ਇਸ ਦੇ ਟੀਂਡੇ ਵੱਡੇ ਆਕਾਰ ਅਤੇ ਆਮ ਕਰਕੇ ਚਾਰ ਖੋਖੜੀਆਂ ਵਾਲੇ ਹੁੰਦੇ ਹਨ। ਟੀਂਡਿਆਂ ਦਾ ਖਿੜਾਅ ਚੰਗਾ ਹੋਣ ਕਰਕੇ ਕਪਾਹ ਚੁਗਣੀ ਸੌਖੀ ਹੁੰਦੀ ਹੈ। ਇਸ ਕਿਸਮ ਹੇਠਾਂ ਬੀਜੇ ਖੇਤ ੧੭੫ ਦਿਨਾਂ ਵਿੱਚ ਖਾਲੀ ਹੋ ਜਾਂਦੇ ਹਨ, ਜਿਸ ਸਦਕਾ ਕਣਕ ਦੀ ਫ਼ਸਲ ਸਮੇਂ ਸਿਰ ਬੀਜੀ ਜਾ ਸਕਦੀ ਹੈ। ਇਹ ਕਿਸਮ ਆਮ ਕਿਸਮਾਂ ਦੇ ਮੁਕਾਬਲੇ ਵਿੱਚ ਪੱਤੇ ਕੁਮਲਾਉਣ ਦੇ (ਸੋਕਾ) ਰੋਗ ਦਾ ਟਾਕਰਾ ਕਰਨ ਦੀ ਵਧੇਰੇ ਸਮਰਥਾ ਰੱਖਦੀ ਹੈ। ਇਸ ਦਾ ਰੇਸ਼ਾ ਛੋਟਾ ਅਤੇ ਖੁਰ੍ਹਦਰਾ ਹੈ। ਇਸ ਦੇ ਰੇਸ਼ੇ ਦੀ ਔਸਤ ਲੰਬਾਈ ੧੮.੫ ਮਿਲੀਮੀਟਰ (੨.੫% ਸਪਾਨ ਲੰਬਾਈ) ਅਤੇ ਰੂੰ ੪੧.੯ ਪ੍ਰਤੀਸ਼ਤ ਨਿਕਲਦੀ ਹੈ। ਕਪਾਹ ਦਾ ਔਸਤ ਝਾੜ ੧੧.੫ ਕੁਇੰਟਲ ਪ੍ਰਤੀ ਏਕੜ ਹੈ।
ਇਸ ਦੇ ਪੱਤੇ ਚੌੜੇ ਅਤੇ ਹਰੇ ਰੰਗ ਦੇ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਇਹ ੧੬੫-੧੭੦ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਰੇਸ਼ੇ ਦੀ ਲੰਬਾਈ ੨੭.੦ ਮਿਲੀਮੀਟਰ ਅਤੇ ਵਲਾਈ ਦੀ ਦਰ ੩੪.੫ ਪ੍ਰਤੀਸ਼ਤ ਹੈ। ਇਹ ਪੱਤਾ ਮਰੋੜ ਬਿਮਾਰੀ ਅਤੇ ਪੈਰਾਵਿਲਟ ਨੂੰ ਸ਼ਹਿਣਸ਼ੀਲਤਾ ਨਹੀਂ ਰੱਖਦੀ ਹੈ। ਬੀ ਸੀ ਐਚ ਐਚ ੬੫੮੮ ਬੀ ਜੀ। ਇਹ ਕਿਸਮ ਵੀ ਕਿਸਾਨਾਂ ਦੇ ਖੇਤਾਂ ਵਿੱਚ ਬੀਜੀ ਜਾਂਦੀ ਹੈ ਪਰ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਹੀਂ ਪਰਖ਼ੀ ਗਈ।
ਚੰਗੇ ਜੰਮ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਜ਼ਰੂਰੀ ਹੈ।
ਸਰੋਤ : ਅਗ੍ਰਿਛੁਲ੍ਤੁਰੇ , ਖੇਤੀ ਭਵਨ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020