ਟੀਂਡੇ ਦੀਆਂ ਸੁੰਡੀਆਂ ਅਤੇ ਤੰਬਾਕੂ ਸੁੰਡੀ ਦਾ ਸਰਵੇਖਣ ਟੀਂਡੇ ਦੀਆਂ ਸੁੰਡੀਆਂ ਅਤੇ ਤੰਬਾਕੂ ਸੁੰਡੀ ਦਾ ਸੈਕਸ ਫਿਰੋਮੋਨ ਦੇ ਆਧਾਰ ਤੇ ਸਰਵੇਖਣ ਫ਼ਸਲ ਤੇ ਫੁੱਲ ਪੈਣ ਸਮੇਂ ਕਰਨਾ ਚਾਹੀਦਾ ਹੈ। ਟਰੈਪ ਵਿੱਚ ਫਸੇ ਪਤੰਗਿਆਂ ਦੀ ਗਿਣਤੀ ਇਕ ਦਿਨ ਛੱਡ ਕੇ ਕਰਨੀ ਚਾਹੀਦੀ ਹੈ। ਸਰਵੇਖਣ ਦੀ ਇਹ ਕਾਰਜਵਿਧੀ ਟੀਂਡੇ ਦੀਆਂ ਸੁੰਡੀਆਂ ਅਤੇ ਤੰਬਾਕੂ ਸੁੰਡੀ ਦੀ ਸੁਚੱਜੀ ਰੋਕਥਾਮ ਲਈ ਮਦਦ ਕਰਦੀ ਹੈ।
ਇਸ ਲਈ ਸਟਿਕਾ/ਡੈਲਟਾ ਟਰੈਪ ਵਰਤੋ ਜਿਸ ਵਿੱਚ ਘੱਟੋ ਘੱਟ ੧੦ ਮਾਈਕ੍ਰੋਲਿਟਰ ਫਿਰੋਮੋਨ ਪ੍ਰਤੀ ਲਿਉਰ (ਗੋਸੀਪਲੋਰ) ਹੋਵੇ ਅਤੇ ਇਸ ਨੂੰ ਫ਼ਸਲ ਤੋਂ ੧੫ ਸੈਂਟੀਮੀਟਰ ਉੱਚਾ ਰੱਖੋ। ਲਿਉਰ ਨੂੰ ੧੫ ਦਿਨਾਂ ਬਾਅਦ ਬਦਲੋ ਅਤੇ ਇੱਕ ਟਰੈਪ ਪ੍ਰਤੀ ਹੈਕਟਰ ਵਰਤੋ।
ਇਸ ਲਈ ਸਲੀਵ/ਮੌਥ ਕੈਚ ਟਰੈਪ ਵਰਤੋ ਅਤੇ ਟਰੈਪ ਨੂੰ ਫ਼ਸਲ ਤੋਂ ੧੫ ਸੈਂਟੀਮੀਟਰ ਉੱਚਾ ਰੱਖੋ। ਲਿਉਰ ਨੂੰ ੧੫ ਦਿਨਾਂ ਬਾਅਦ ਬਦਲੋ ਅਤੇ ਦੋ ਟਰੈਪ ਪ੍ਰਤੀ ਹੈਕਟਰ ਵਰਤੋ।
ਇਸ ਲਈ ਸਲੀਵ/ਮੌਥ ਕੈਚ ਟਰੈਪ ਵਰਤੋ ਜਿਸ ਵਿੱਚ ਘੱਟੋ ਘੱਟ ੨ ਮਿਲੀਗ੍ਰਾਮ ਫਿਰੋਮੋਨ ਪ੍ਰਤੀ ਲਿਉਰ ਹੋਵੇ ਅਤੇ ਟਰੈਪ ਨੂੰ ਫ਼ਸਲ ਤੋਂ ੧੫ ਸੈਂਟੀਮੀਟਰ ਉੱਚਾ ਰੱਖੋ। ਲਿਉਰ ਨੂੰ ੧੫ ਦਿਨਾਂ ਬਾਅਦ ਬਦਲੋ ਅਤੇ ਦੋ ਟਰੈਪ ਪ੍ਰਤੀ ਹੈਕਟਰ ਵਰਤੋ।
ਤੰਬਾਕੂ ਦੀ ਸੁੰਡੀ
ਤੰਬਾਕੂ ਸੁੰਡੀ ਲਈ ਸਲੀਵ/ਮੌਥ ਕੈਚ ਟਰੈਪ ਵਰਤੋ ਅਤੇ ਟਰੈਪ ਨੂੰ ਫ਼ਸਲ ਤੋਂ ੧੫ ਸੈਂਟੀਮੀਟਰ ਉੱਚਾ ਰੱਖੋ। ਲਿਉਰ ਨੂੰ ੧੫ ਦਿਨਾਂ ਬਾਅਦ ਬਦਲੋ ਅਤੇ ਦੋ ਟਰੈਪ ਪ੍ਰਤੀ ਹੈਕਟਰ ਵਰਤੋ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/16/2020