ਇਹ ਬਿਮਾਰੀ ਇਕ ਕਿਸਮ ਦੀ ਉੱਲੀ ਨਾਲ ਲੱਗਦੀ ਹੈ। ਬਿਮਾਰੀ ਦੇ ਮੁੱਖ ਚਿੰਨ੍ਹ ਬੂਟੇ ਦਾ ਅਚਾਨਕ ਪੂਰੀ ਤਰ੍ਹਾਂ ਕੁਮਲਾਉਣਾ ਹੈ। ਖੇਤ ਵਿਚ ਬਿਮਾਰੀ ਗੋਲ ਅਕਾਰ ਦੀਆਂ ਧੌੜੀਆਂ ਵਿਚ ਹੁੰਦੀ ਹੈ। ਬਿਮਾਰੀ ਵਾਲੇ ਬੂਟੇ ਆਰਾਮ ਨਾਲ ਹੀ ਪੁੱਟੇ ਜਾ ਸਕਦੇ ਹਨ। ਅਸਲ ਵਿਚ ਬੂਟੇ ਦੇ ਕੁਮਲਾਉਣ ਤੋਂ ਕਾਫ਼ੀ ਦੇਰ ਪਹਿਲਾਂ ਬਿਮਾਰੀ ਲੱਗੀ ਹੁੰਦੀ ਹੈ। ਜੜ੍ਹਾਂ ਦਾ ਛਿਲਕਾ ਗਲ ਕੇ ਜਾਲੀ ਵਰਗਾ ਬਣ ਜਾਂਦਾ ਹੈ ਅਤੇ ਬਦਬੂ ਆਉਂਦੀ ਹੈ।
ਇਹ ਬਿਮਾਰੀ ਬੀਜ ਅਤੇ ਫ਼ਸਲ ਦੀ ਰਹਿੰਦ ਖੂੰਹਦ ਰਾਹੀਂ ਫੈਲਦੀ ਹੈ। ਪੱਤਿਆਂ ਦੇ ਦੋਵੇਂ ਪਾਸੇ ਪਾਣੀ ਭਿੱਜੇ ਜਿਹੇ ਨੋਕਦਾਰ ਧੱਬੇ ਪੈ ਜਾਂਦੇ ਹਨ ਅਤੇ ਇਹ ਧੱਬੇ ਬਾਅਦ ਵਿਚ ਭੂਰੇ ਅਤੇ ਫਿਰ ਕਾਲੇ ਹੋ ਕੇ ਸੁੱਕ ਜਾਂਦੇ ਹਨ। ਇਸ ਬਿਮਾਰੀ ਦੇ ਕਣ ਨਵੇਂ ਬਣ ਰਹੇ ਟੀਂਡਿਆਂ ਉੱਪਰ ਵੀ ਅਸਰ ਕਰਦੇ ਹਨ, ਟੀਂਡਿਆਂ ਉੱਪਰ ਛੋਟੇ ਗੋਲ ਪਾਣੀ ਭਿੱਜੇ ਧੱਬੇ ਵਿਚਕਾਰੋਂ ਅੰਦਰ ਨੂੰ ਧਸੇ ਹੁੰਦੇ ਹਨ। ਇਸ ਦੀ ਰਕੋ ਥਾਮ ਲਈ ੫੦੦ ਗ੍ਰਾਮ ਬਲਾਈਟਕੌ ਸ ੫੦ ਵਿਚ ੨੦ ਗਾz ਮ ਅਗੈ ਰੀਮਾਈਸੀਨ ਜਾਂ ੩ ਗ੍ਰਾਮ ਸਟਰਪੈਟਸੋਸਾਈਕਲੀਨ ਰਲਾ ਕੇ ੧੫ ਜਾਂ ੨੦ ਦਿਨਾਂ ਦੇ ਵਕਫੇ ਨਾਲ, ਮੌਨਸੂਨ ਤੋਂ ਪਹਿਲਾਂ ਮੀਂਹ ਪੈਣ ਪਿਛੋਂ ਛਿੜਕੋ। ਤਿੰਨ ਛਿੜਕਾਅ ਕਾਫੀ ਹਨ। ਇਹ ਦਵਾਈਆਂ ਹੋਰ ਕੀੜੇਮਾਰ ਦਵਾਈਆਂ ਨਾਲ ਰਲਾ ਕੇ ਛਿੜਕੀਆਂ ਜਾ ਸਕਦੀਆਂ ਹਨ। ਪਾਣੀ ਦੀ ਮਿਕਦਾਰ ਫ਼ਸਲ ਦੇ ਵਾਧੇ ਅਤੇ ਸਪਰੇ ਪੰਪ ਮੁਤਾਬਕ ਕਰੋ।
ਇਸ ਬਿਮਾਰੀ ਦੇ ਕਣ ਨਰਮੇ ਦੀ ਫ਼ਸਲ ਤੇ ਬਚ-ਖੁਚ ਉੱਪਰ ਜ਼ਮੀਨ ਵਿਚ ਰਹਿੰਦੇ ਹਨ। ਇਸ ਬਿਮਾਰੀ ਨਾਲ ਪੱਤਿਆਂ, ਸ਼ਾਖਾਂ ਅਤੇ ਟੀਂਡਿਆਂ ਉਪਰ ਛੋਟੇ, ਗੋਲ, ਲਾਲ ਰੰਗ ਦੇ ਧੱਬੇ ਪੈ ਜਾਂਦੇ ਹਨ। ਇਹ ਬਿਮਾਰੀ ਛੋਟੇ ਬੂਟਿਆਂ ਦਾ ਵਧੇਰੇ ਨੁਕਸਾਨ ਕਰਦੀ ਹੈ।
ਇਹ ਰੋਗ ਵੀ ਇਕ ਉੱਲੀ ਕਰਕੇ ਲੱਗਦਾ ਹੈ। ਇਸ ਨਾਲ ਬੂਟੇ ਉੱਗਣ ਤੋਂ ਪਹਿਲਾਂ ਜਾਂ ਬਾਅਦ ਵਿਚ ਮਰ ਜਾਂਦੇ ਹਨ। ਪੱਤਿਆਂ ਉੱਤੇ ਹਲਕੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਬਿਮਾਰੀ ਦੇ ਵਧੇਰੇ ਫੈਲਣ ਨਾਲ ਪੱਤੇ, ਫੁੱਲ ਅਤੇ ਟੀਂਡੇ ਝੜ ਜਾਂਦੇ ਹਨ। ਇਸ ਉੱਲੀ ਦੇ ਹਮਲੇ ਨਾਲ ਪੱਤੇ ਝੁਲਸ ਜਾਂਦੇ ਹਨ। ਪਹਿਲਾਂ ਧੱਬੇ ਪੀਲੇ ਰੰਗ ਦੇ, ਜਿਨ੍ਹਾਂ ਦੇ ਕੋਨੇ ਬੇਤਰਤੀਬੇ ਹੁੰਦੇ ਹਨ। ਜਦੋਂ ਧੱਬੇ ਵੱਡੇ ਹੋ ਜਾਂਦੇ ਹਨ ਤਾਂ ਬੇਤਰਤੀਬੇ ਵੱਡੇ-ਵੱਡੇ ਖੰਭ ਜਿਹੇ ਬਣ ਜਾਂਦੇ ਹਨ। ਕਈ ਵਾਰ ਇਸ ਬਿਮਾਰੀ ਨਾਲ ਪੱਤੇ ਝੜ ਜਾਂਦੇ ਹਨ। ਔੜ ਜਾਂ ਪੋਟਾਸ਼ ਤੱਤ ਦੀ ਘਾਟ ਕਾਰਨ ਬੂਟੇ ਦਾ ਘੱਟ ਵਾਧਾ ਵੀ ਇਸ ਰੋਗ ਦਾ ਕਾਰਨ ਬਣ ਜਾਂਦੇ ਹਨ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/16/2020