ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਕਪਾਹ / ਕਪਾਹ ਦੀਆਂ ਸਾਵਧਾਨੀਆਂ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕਪਾਹ ਦੀਆਂ ਸਾਵਧਾਨੀਆਂ

ਕਪਾਹ ਦੀਆਂ ਸਾਵਧਾਨੀਆਂ ਬਾਰੇ ਜਾਣਕਾਰੀ।

ਸਾਵਧਾਨੀਆਂ :-


(੧) ਧਾਤ ਜਾਂ ਲੱਕੜੀ ਦੇ ਬਰਤਨ ਨਹੀਂ ਵਰਤਣੇ ਚਾਹੀਦੇ।
(੨) ਦਵਾਈਆਂ ਜਾਂ ਤੇਜ਼ਾਬ ਵਰਤਣ ਵੇਲੇ ਪਲਾਸਟਿਕ ਦੇ ਦਸਤਾਨੇ ਪਾ ਲਓ।
(੩) ਤੇਜ਼ਾਬ ਅਤੇ ਖਾਰੇ ਵਾਲੇ ਪਾਣੀ ਨੂੰ ਕਿਸੇ ਨਿਕੰਮੀ ਥਾਂ ਤੇ ਡੋਲ੍ਹ ਦਿਓ।
(੪) ਬੀਜ ਨੂੰ ਤੇਜ਼ਾਬ ਦੀ ਸੋਧ ਤੋਂ ਬਾਅਦ ਘੱਟ ਧੋਣ ਅਤੇ ਦੇਰ ਬਾਅਦ ਧੋਣ ਨਾਲ ਬੀਜ ਉੱਤੇ ਤੇਜ਼ਾਬ ਦਾ ਅਸਰ ਜੇਕਰ ਖਤਮ ਨਾ ਕੀਤਾ ਜਾਵੇ ਤਾਂ ਇਸ ਨਾਲ ਬੀਜ ਦੀ ਉੱਗਣ ਸ਼ਕਤੀ ਤੇ ਅਸਰ ਪੈ ਸਕਦਾ ਹੈ।

ਬੀਜ ਦੀ ਸੋਧ ਅਤੇ ਬੀਜ ਭਿਉਂਣਾ:

ਇਸ ਘੋਲ ਨੂੰ ਬਣਾਉਣ ਲਈ ਅੱਧਾ ਗ੍ਰਾਮ (੦.੫ ਗ੍ਰਾਮ) ਐਮੀਸਾਨ ੬ ਅਤੇ ਇਕ ਗ੍ਰਾਮ ਦਾ ਚੌਥਾ ਹਿੱਸਾ (੦.੨੫ ਗ੍ਰਾਮ) ਸਟ੍ਰੈਪਟੋਸਾਈਕਲੀਨ ਪ੍ਰਤੀ ਕਿਲੋ ਬੀਜ ਲਈ ਇੱਕ ਲਿਟਰ ਪਾਣੀ ਵਿਚ ਘੋਲੋ। ਤੇਜ਼ਾਬ ਰਾਹੀਂ ਲੂੰ ਰਹਿਤ ਕੀਤੇ ਬੀਜ ਨੂੰ ੨ ਤੋਂ ੪ ਘੰਟੇ ਭਿਉਂਣਾ ਹੀ ਕਾਫੀ ਹੈ ਅਤੇ ਬਗੈਰ ਲੂੰ ਰਹਿਤ ਕੀਤੇ ਬੀਜ ਲਈ ਭਿਉਂਣ ਦਾ ਸਮਾਂ ੬-੮ ਘੰਟੇ ਹੈ ਅਤੇ ਇਸ ਘੋਲ ਵਿਚ ਅੱਧਾ ਗ੍ਰਾਮ ਸਕਸੀਨਿਕ ਏਸਿਡ ਵੀ ਘੋਲ ਲਓ। ਇਸ ਨਾਲ ਫ਼ਸਲ ਚੰਗੀ ਹੋਵੇਗੀ ਅਤੇ ਝਾੜ ਵੀ ੧੦ ਪ੍ਰਤੀਸ਼ਤ ਵਧੇਗਾ। ਇਸ ਸੋਧ ਤੋਂ ਪਿਛੋਂ ਵੜੇਵਿਆਂ ਨੂੰ ੫ ਗ੍ਰਾਮ ਗਾਚੋ ੭੦ ਡਬਲਯੂ ਐਸ ਜਾਂ ਕਰੂਜ਼ਰ ੭੦ ਡਬਲਯੂ ਐਸ (ਥਾਇਓਮੀਥਾਕਸਮ) ਤਿੰਨ ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਲਾ ਦਿਓ। ਇਸ ਨਾਲ ਫ਼ਸਲ ਨਰਮੇ ਦੇ ਤੇਲੇ ਤੋਂ ਬਚ ਜਾਵੇਗੀ। ਲੂੰ ਵਾਲੇ ਬੀਜ ਨੂੰ ਬਰੀਕ ਮਿੱਟੀ, ਗੋਹੇ ਜਾਂ ਸੁਆਹ ਵਿਚ ਮਲ ਲਓ ਤਾਂ ਕਿ ਬੀਜ ਇਕੱਲਾ ਇਕੱਲਾ ਨਿਖੜ ਜਾਵੇ ਅਤੇ ਇਕਸਾਰ ਬੀਜਿਆ ਜਾਵੇ। ਸੁਕਾ ਬੀਜ ਬੀਜਣ ਨਾਲ ਬੂਟੇ ਪਛੇਤੇ ਅਤੇ ਘੱਟ ਪੁੰਗਰਦੇ ਹਨ।

ਬਿਜਾਈ ਦਾ ਸਮਾਂ

ਅਪ੍ਰੈਲ ਤੋਂ ੧੫ ਮਈ।

ਨੋਟ

ਇਸ ਸਮੇਂ ਦੌਰਾਨ ਬਿਜਾਈ ਕਰਨ ਨਾਲ ਝਾੜ ਵਧੇਰੇ ਮਿਲਦਾ ਹੈ ਅਤੇ ਫ਼ਸਲ ਉੱਤੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ। ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਕਰੋ।

ਬਿਜਾਈ ਤੇ ਫ਼ਾਸਲਾ: ਇਸ ਦੀ ਬਿਜਾਈ ੬੭.੫ ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਕਪਾਹ ਬੀਜਣ ਵਾਲੀ ਡਰਿਲ ਨਾਲ ਕਰੋ। ਵਿਰਲਾ ਕਰਦੇ ਸਮੇਂ ਨਰਮੇ ਦੀਆਂ ਕਿਸਮਾਂ ਵਿਚ ਬੂਟੇ ਤੋਂ ਬੂਟੇ ਦਾ ਫ਼ਾਸਲਾ ੬੦ ਸੈਂਟੀਮੀਟਰ ਅਤੇ ਦੋਗਲੀਆਂ ਕਿਸਮਾਂ (ਬੀ ਟੀ ਅਤੇ ਬੀ ਟੀ ਰਹਿਤ) ਲਈ ੭੫ ਸੈਂਟੀਮੀਟਰ ਰੱਖੋ। ਨਰਮੇ ਦੀ ਕਿਸਮ ਐਫ਼ ੨੩੮੩ ਦੀਆਂ ਕਤਾਰਾਂ ਵਿੱਚ ਫ਼ਾਸਲਾ ੬੭.੫ ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ ੧੫ ਸੈਂਟੀਮੀਟਰ ਰੱਖੋ। ਜੇਕਰ ਚੁਗਾਈ ਨਰਮਾ ਚੁਗਣ ਵਾਲੀ ਮਸ਼ੀਨ ਨਾਲ ਕਰਨੀ ਹੋਵੇ ਤਾਂ ਨਰਮੇ ਦੀ ਕਿਸਮ ਐਫ਼ ੨੩੮੩ ਦੀਆਂ ਕਤਾਰਾਂ ਵਿੱਚ ਫ਼ਾਸਲਾ ੬੭.੫ ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ ੧੦ ਸੈਂਟੀਮੀਟਰ ਰੱਖੋ। ਦੇਸੀ ਕਪਾਹ ਦੀਆਂ ਕਿਸਮਾਂ ਦੇ ਬੂਟਿਆਂ ਵਿਚਕਾਰ ਫਾਸਲਾ ੪੫ ਸੈਂਟੀਮੀਟਰ ਜਦੋਂ ਕਿ ਦੋਗਲੀਆਂ ਕਿਸਮਾਂ ਵਿੱਚ ੬੦ ਸੈਂਟੀਮੀਟਰ ਰੱਖੋ।

ਰਲਵੀਂ ਫ਼ਸਲ ਬੀਜਣਾ: ਬੀ ਟੀ ਨਰਮੇ ਨੂੰ ੬੭.੫ ਸੈਂਟੀਮੀਟਰ ਕਤਾਰਾਂ ਵਿੱਚ ਬੀਜ ਕੇ ਉਸ ਵਿੱਚ ਇਕ ਕਤਾਰ ਮੱਕੀ ਜਾਂ ਰਵਾਂਹ ਨੂੰ ਚਾਰੇ ਵਾਸਤੇ ਅਤੇ ਗਰਮੀ ਰੁੱਤ ਦੀ ਮੂੰਗੀ ਨੂੰ ਫ਼ਲੀਆਂ ਵਾਸਤੇ ਅੰਤਰ-ਫ਼ਸਲਾਂ ਦੇ ਤੌਰ ਤ ਉਗਾਉਣ ਨਾਲ ਨਿਰੋਲ ਫ਼ਸਲ ਦੇ ਮੁਕਾਬਲੇ ਵਧੇਰੇ ਉਤਪਾਦਕਤਾ ਅਤੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਬੀ ਟੀ ਨਰਮੇ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਅਤੇ ਅੰਤਰ-ਫ਼ਸਲਾਂ ਨੂੰ ਖੇਤਰਫ਼ਲ ਦੇ ਆਧਾਰ ਤੇ ਸਿਫ਼ਾਰਸ਼ ਅਨੁਸਾਰ ਬੀਜ ਅਤੇ ਖਾਦਾਂ ਪਾਉ। ਮੱਕੀ ਅਤੇ ਰਵਾਂਹ ਨੂੰ ਬਿਜਾਈ ਤੋਂ ੪੫ - ੫੫ ਦਿਨਾਂ ਬਾਅਦ ਚਾਰੇ ਲਈ ਕੱਟ ਲਉ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.09638554217
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top