ਭੁਰੜ ਰੋਗ (ਭਲੳਸਟ): ਪੱਤਿਆਂ ਉਤੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਕਿ ਕਿਨਾਰਿਆਂ ਤੋਂ ਭੂਰੇ ਰੰਗ ਦੇ ਹੁੰਦੇ ਹਨ। ਇਸ ਨਾਲ ਮੁੰਜਰਾਂ ਦੇ ਮੁੱਢ ਤੇ ਕਾਲੇ ਦਾਗ ਪੈ ਜਾਂਦੇ ਹਨ, ਅਤੇ ਮੁੰਜਰਾਂ ਹੇਠਾਂ ਵੱਲ ਝੁਕ ਜਾਂਦੀਆਂ ਹਨ। ਇਸ ਬਿਮਾਰੀ ਦਾ ਹਮਲਾ ਬਾਸਮਤੀ ਉਤੇ ਖਾਸ ਤੌਰ ਤੇ ਨੀਮ ਪਹਾੜੀ ਇਲਾਕਿਆਂ ਵਿੱਚ ਅਤੇ ਜਿਥੇ ਨਾਈਟ੍ਰੋਜਨ ਖਾਦਾਂ ਦੀ ਵਧੇਰੇ ਮਾਤਰਾ ਪਾਈ ਗਈ ਹੋਵੇ, ਵਧੇਰੇ ਹੁਂੰਦਾ ਹੈ। ਹਮਲੇ ਵਾਲੀ ਫ਼ਸਲ ਤੇ ਟਿਲਟ ੨੫ ਈ ਸੀ (ਪ੍ਰੋਪੀਕੋਨਾਜ਼ੋਲ) ੨੦੦ ਮਿਲੀਲਿਟਰ ਜਾਂ ਇੰਡੋਫ਼ਿਲ ਜ਼ੈਡ-੭੮ (ਜ਼ਿਨੇਬ) ੭੫ ਘੁਲਣਸ਼ੀਲ ੫੦੦ ਗ੍ਰਾਮ ਦਵਾਈ ਨੂੰ ੨੦੦ ਲਿਟਰ ਪਾਣੀ ਵਿੱਚ ਘੋਲ ਕੇ ਜਾਂ ਇੰਡੋਫ਼ਿਲ ਜ਼ੈਡ-੭੮ (ਜ਼ਿਨੇਬ) ੭੫ ਘੁਲਣਸ਼ੀਲ ੫੦੦ ਦਵਾਈ ਨੂੰ ੨੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ, ਜਦੋਂ ਬੂਟਿਆਂ ਨੇ ਪੂਰਾ ਜਾੜ ਮਾਰ ਲਿਆ ਹੋਵੇ ? ਫੇਰ ਸਿੱਟੇ ਨਿਕਲਣ ਵੇਲੇ ਛਿੜਕਾਅ ਕਰੋ।
ਇਸ ਨਾਲ ਗੋਲ, ਅੱਖ ਦੀ ਸ਼ਕਲ ਵਰਗੇ ਧੱਬੇ, ਜੋ ਕਿ ਵਿਚਕਾਰੋਂ ਗੂੜ੍ਹੇ ਭੂਰੇ ਅਤੇ ਬਾਹਰੋਂ ਹਲਕੇ ਭੂਰੇ ਰੰਗ ਦੇ ਹੁੰਦੇ ਹਨ, ਪੈ ਜਾਂਦੇ ਹਨ। ਇਹ ਧੱਬੇ ਦਾਣਿਆਂ ਉਤੇ ਵੀ ਪੈ ਜਾਦੇ ਹਨ। ਇਹ ਬਿਮਾਰੀ ਮਾੜੀਆਂ ਜ਼ਮੀਨਾਂ ਵਿੱਚ ਵਧੇਰੇ ਹੁੰਦੀ ਹੈ। ਇਸ ਕਰਕੇ ਫ਼ਸਲ ਨੂੰ ਸੰਤੁਲਤ ਖਾਦ ਪਾਉਣੀ ਚਾਹੀਦੀ ਹੈ। ਇਸ ਰੋਗ ਦੀ ਰੋਕਥਾਮ ਲਈ ਫੋਲੀਕਰ ੨੫ ਈ ਸੀ (ਟੈਬੂਕੋਨਾਜੋਲ) ੨੦੦ ਮਿਲੀਲਿਟਰ ਜਾਂ ਟਿਲਟ ੨੫ ਈ ਸੀ (ਪ੍ਰੋਪੀਕੋਨਾਜ਼ੋਲ) ੨੦੦ ਮਿਲੀਲਿਟਰ ਜਾਂ ਨਟੀਵੋ ੭੫ ਡਬਲਯੂ ਜੀ ੮੦ ਗ੍ਰਾਮ ਜਾਂ ਇੰਡੋਫਿਲ ਜ਼ੈਡ-੭੮, ੫੦੦ ਗ੍ਰਾਮ ਪ੍ਰਤੀ ਏਕੜ ੨੦੦ ਲਿਟਰ ਪਾਣੀ ਵਿਚ ਘੋਲ ਕੇ ਦੋ ਵਾਰ ਛਿੜਕੋ। ਪਹਿਲਾਂ ਛਿੜਕਾਅ ਜਾੜ ਮਾਰਨ ਸਮੇਂ ਅਤੇ ਦੂਸਰਾ ਛਿੜਕਾਅ ੧੫ ਦਿਨਾਂ ਪਿਛੋਂ ਕਰੋ। ਤਣੇ ਦੁਆਲੇ ਪੱਤੇ ਦਾ ਝੁਲਸ ਰੋਗ।
ਇਸ ਬਿਮਾਰੀ ਨਾਲ ਪੱਤੇ ਉੱਤੇ ਸਲੇਟੀ ਰੰਗ ਦੀਆਂ ਧਾਰੀਆਂ (ਜਿਨ੍ਹਾਂ ਦੇ ਸਿਰੇ ਜਾਮਣੀ ਹੁੰਦੇ ਹਨ), ਪਾਣੀ ਦੀ ਸਤਹ ਤੋਂ ਉਪਰ, ਪੈ ਜਾਂਦੀਆਂ ਹਨ। ਇਹ ਧਾਰੀਆਂ ਬਾਅਦ ਵਿੱਚ ਵਧ ਕੇ ਇੱਕ ਦੂਸਰੀ ਨਾਲ ਮਿਲ ਜਾਂਦੀਆਂ ਹਨ। ਇਹ ਨਿਸ਼ਾਨੀਆਂ ਆਮ ਕਰਕੇ ਫ਼ਸਲ ਦੇ ਨਿਸਰਣ ਸਮੇਂ ਹੀ ਦੇਖਣ ਵਿੱਚ ਆਉਂਦੀਆਂ ਹਨ। ਇਸ ਬਿਮਾਰੀ ਦੇ ਵਧੇਰੇ ਹਮਲੇ ਨਾਲ ਮੁੰਜਰਾਂ ਵਿੱਚ ਦਾਣੇ ਪੂਰੇ ਨਹੀਂ ਬਣਦੇ। ਬਿਮਾਰੀ ਵਾਲੀ ਫ਼ਸਲ ਦੀ ਪਰਾਲੀ ਅਤੇ ਮੁੱਢ ਵਗੈਰਾ ਇਕੱਠੇ ਕਰ ਕੇ ਸਾੜ ਦਿਉ। ਨਾਈਟ੍ਰੋਜਨ ਵਾਲੀ ਖਾਦ ਦੀ ਵਧੇਰੇ ਵਰਤੋਂ ਨਾ ਕਰੋ। ਵੱਟਾਂ ਬੰਨਿਆਂ ਨੂੰ ਘਾਹ ਤੋਂ ਰਹਿਤ ਰੱਖੋ। ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਨੂੰ ਰੋਕਣ ਲਈ, ਬੂਟੇ ਦੇ ਜਾੜ ਮਾਰਨ ਸਮੇਂ, ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਫੌਲੀਕਰ ੨੫ ਈ ਸੀ (ਟੈਬੂਕੋਨਾਜੋਲ) ੨੦੦ ਮਿਲੀਲਿਟਰ ਜਾਂ ਲਸਚਰ ੩੭.੫ ਐਸ ਈ (ਫਲੂਜੀਲਾਜੋਲ+ਕਾਰਬੈਡਾਜ਼ਿਮ) ੩੨੦ ਮਿਲੀਲਿਟਰ ਜਾਂ ਟਿਲਟ ੨੫ ਈ ਸੀ ੨੦੦ ਮਿਲੀਲਿਟਰ ਜਾਂ ਮੋਨਸਰਨ ੨੫੦ ਐਸ ਸੀ (ਪੈਨਸਾਈਕੂਰੋਨ) ੨੦੦ ਮਿਲੀਲਿਟਰ ਜਾਂ ਨਟੀਵੋ - ੭੫ ਡਬਲਯੂ ਜੀ ੮੦ ਗ੍ਰਾਮ ਜਾਂ ਬਵਿਸਟਨ ੫੦ ਡਬਲਯੂ ਪੀ ੨੦੦ ਗ੍ਰਾਮ ਦਵਾਈ ੨੦੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰੋ। ਦੂਜਾ ਛਿੜਕਾਅ ੧੫ ਦਿਨ ਦੇ ਵਕਫੇ ਨਾਲ ਕਰੋ।
ਸਰੋਤ : ਅਗ੍ਰਿਛੁਲ੍ਤੁਰੇ , ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/23/2020