অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਮੱਛੀਆਂ ਵਿੱਚ ਰੋਗ ਅਤੇ ਇਲਾਜ

ਮੱਛੀਆਂ ਵੀ ਹੋਰ ਜੀਵਾਂ ਵਾਂਗ ਪ੍ਰਤੀਕੂਲ ਵਾਤਾਵਾਰਣ ਵਿੱਚ ਰੋਗਗ੍ਰਸਤ ਹੋ ਜਾਂਦੀਆਂ ਹਨ। ਰੋਗ ਫੈਲਦੇ ਹੀ ਸੰਚਿਤ ਮੱਛੀਆਂ ਦੇ ਸੁਭਾਅ ਵਿੱਚ ਪ੍ਰਤੱਖ ਅੰਤਰ ਆ ਜਾਂਦਾ ਹੈ। ਫਿਰ ਵੀ ਆਮ ਤੌਰ ਤੇ ਮੱਛੀਆਂ ਰੋਗ ਨਾਲ ਲੜਨ ਵਿੱਚ ਪੂਰੀ ਤਰ੍ਹਾਂ ਸਮਰ੍ਰਥ ਹੁੰਦੀਆਂ ਹਨ।

ਰੋਗ ਗ੍ਰਸਤ ਮੱਛੀਆਂ ਦੇ ਲੱਛਣ

  • ਬਿਮਾਰ ਮੱਛੀ ਸਮੂਹ ਵਿੱਚ ਨਾ ਰਹਿ ਕੇ ਕੰਢੇ ਉੱਤੇ ਅਲੱਗ-ਥਲੱਗ ਦਿਖਾਈ ਦਿੰਦੀ ਹੈ, ਉਹ ਸਿਥਲ ਹੋ ਜਾਂਦੀ ਹੈ।
  • ਬੇਚੈਨ ਅਤੇ ਅਨਿਯੰਤ੍ਰਿਤ ਤੈਰਦੀਆਂ ਹਨ।
  • ਆਪਣੇ ਸਰੀਰ ਨੂੰ ਬੰਧਾਨ ਦੇ ਕਿਨਾਰੇ ਜਾਂ ਪਾਣੀ ਵਿੱਚ ਗੱਡੇ ਬਾਂਸ ਦੇ ਠੂੰਠ ਨਾਲ ਬਾਰ-ਬਾਰ ਰਗੜਨਾ।
  • ਪਾਣੀ ਵਿੱਚ ਬਾਰ-ਬਾਰ ਕੁੱਦ ਕੇ ਪਾਣੀ ਨੂੰ ਛਲਕਾਉਣਾ।
  • ਮੂੰਹ ਖੋਲ੍ਹ ਕੇ ਬਾਰ-ਬਾਰ ਹਵਾ ਅੰਦਰ ਲੈਣ ਦੀ ਕੋਸ਼ਿਸ਼ ਕਰਨਪ।
  • ਪਾਣੀ ਵਿੱਚ ਬਾਰ-ਬਾਰ ਗੋਲ-ਗੋਲ ਘੁੰਮਣਾ।
  • ਭੋਜਨ ਨਹੀਂ ਕਰਨਾ।
  • ਪਾਣੀ ਵਿੱਚ ਸਿੱਧਾ ਟੰਗੇ ਰਹਿਣਾ। ਕਦੀ-ਕਦੀ ਉਲਟੀ ਵੀ ਹੋ ਜਾਂਦੀ ਹੈ।
  • ਮੱਛੀ ਦੇ ਸਰੀਰ ਦਾ ਰੰਗ ਫਿੱਕਾ ਪੈ ਜਾਂਦਾ ਹੈ। ਚਮਕ ਘੱਟ ਹੋ ਜਾਂਦੀ ਹੈ ਅਤੇ ਸਰੀਰ ਉੱਤੇ ਸ਼ਲੇਸ਼ਮਿਕ ਦ੍ਰਵ ਦੇ ਰਿਸਾਅ ਨਾਲ ਸਰੀਰ ਚਿਪਚਿਪਾ ਚਿਕਨਾ ਹੋ ਜਾਂਦਾ ਹੈ।
  • ਕਦੀ-ਕਦੀ ਅੱਖ, ਸਰੀਰ ਅਤੇ ਗਲਫੜੇ ਫੁੱਲ ਜਾਂਦੇ ਹਨ।
  • ਸਰੀਰ ਦੀ ਚਮੜੀ ਫਟ ਜਾਂਦੀ ਹੈ ਅਤੇ ਉਸ ਨਾਲ ਖੂਨ ਲੱਗਦਾ ਹੈ।
  • ਗਲਫੜੇ (ਗਿਲਸ) ਦੀ ਲਾਲੀ ਘੱਟ ਹੋ ਜਾਣੀ, ਉਨ੍ਹਾਂ ਵਿੱਚ ਸਫੈਦ ਧੱਬਿਆਂ ਦਾ ਬਣਨਾ।
  • ਸਰੀਰ ਵਿੱਚ ਪਰਜੀਵੀ ਦਾ ਵਾਸ ਹੋ ਜਾਂਦਾ ਹੈ।
  • ਉਪਰੋਕਤ ਕਾਰਨਾਂ ਨਾਲ ਮੱਛੀ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਸਮਾਂ ਪਾ ਕੇ ਤਾਲਾਬ ਵਿੱਚ ਮੱਛੀ ਮਰਨ ਵੀ ਲੱਗਦੀ ਹੈ।

ਰੋਗ ਦੇ ਕਾਰਨ

  • (ੳ)ਰਸਾਇਣਕ ਪਰਿਵਰਤਨ:-ਪਾਣੀ ਦੀ ਗੁਣਵੱਤਾ, ਤਾਪਮਾਨ, ਪੀ.ਐੱਚ.ਆਕਸੀਜਨ, ਕਾਰਬਨ ਡਾਈਆਕਸਾਈਡ ਆਦਿ ਦੀ ਅਸੰਤੁਲਿਤ ਮਾਤਰਾ ਮੱਛੀ ਲਈ ਘਾਤਕ ਹੁੰਦੀ ਹੈ।
  • (ਅ)ਮੱਛੀ ਦੇ ਖਰਾਬ ਪਦਾਰਥ ਪਾਣੀ ਵਿੱਚ ਇਕੱਠੇ ਹੁੰਦੇ ਜਾਂਦੇ ਹਨ ਅਤੇ ਮੱਛੀ ਦੇ ਅੰਗਾਂ ਜਿਵੇਂ ਗਲਫੜੇ, ਚਮੜੀ, ਮੁੱਖ ਗੁਹਾ ਦੇ ਸੰਪਰਕ ਵਿੱਚ ਆ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
  • (ੲ) ਕਾਰਬਨਿਕ ਖਾਦ, ਖਾਦ ਜਾਂ ਖਾਣਾ ਲੋੜ ਤੋਂ ਜ਼ਿਆਦਾ ਦਿੱਤੇ ਜਾਣ ਨਾਲ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ, ਜੋ ਨੁਕਸਾਨ ਦਾਇਕ ਹੁੰਦੀਆਂ ਹਨ।
  • (ਸ) ਬਹੁਤ ਸਾਰੇ ਰੋਗਜਨਕ ਜੀਵਾਣੂ ਅਤੇ ਵਿਸ਼ਾਣੂ ਪਾਣੀ ਵਿੱਚ ਰਹਿੰਦੇ ਹਨ, ਜਦੋਂ ਮੱਛੀ ਪ੍ਰਤੀਕੂਲ ਹਾਲਤ ਵਿੱਚ ਕਮਜ਼ੋਰ ਹੋ ਜਾਂਦੀ ਹੈ ਤਾਂ ਉਸ ਉੱਤੇ ਜੀਵਾਣੂ/ਵਿਸ਼ਾਣੂ ਹਮਲਾ ਕਰਕੇ ਰੋਗ ਗ੍ਰਸਤ ਕਰ ਦਿੰਦੇ ਹਨ।
  • ਮੁੱਖ ਤੌਰ ਤੇ ਰੋਗਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ-

    • ਪਰਜੀਵੀ ਜਨਿਤ ਰੋਗ
    • ਜੀਵਾਣੂ ਜਨਿਤ ਰੋਗ
    • ਵਿਸ਼ਾਣੂ ਜਨਿਤ ਰੋਗ
    • ਕਵਕ (ਫੰਗਸ) ਜਨਿਤ ਰੋਗ

ਪਰਜੀਵੀ ਜਨਿਤ ਰੋਗ

ਅੰਦਰੂਨੀ ਪਰਜੀਵੀ, ਮੱਛੀ ਦੇ ਅੰਦਰੂਨੀ ਅੰਗਾਂ ਜਿਵੇਂ ਕਿ ਸਰੀਰ ਗੁਹੀ, ਲਹੂ ਨਾਲੀ, ਗੁਰਦਾ ਆਦਿ ਵਿੱਚ ਰੋਗ ਫੈਲਾਉਂਦੇ ਹਨ, ਜਦੋਂ ਕਿ ਬਾਹ‌ਰੀ ਪਰਜੀਵੀ ਮੱਛੀ ਦੀ ਚਮੜੀ, ਗਲਫੜੇ, ਖੰਭਾਂ ਆਦਿ ਨੂੰ ਰੋਗ ਗ੍ਰਸਤ ਕਰਦੇ ਹਨ।

ਟਰਾਇਕੋਡਿਨੋਸਿਸ

ਲੱਛਣ- ਇਹ ਰੋਗ ਟਰਾਇਕੋਡੀਨਾ ਨਾਮਕ ਪ੍ਰੋਟੋਜੋਆ ਪਰਜੀਵੀ ਨਾਲ ਹੁੰਦਾ ਹੈ, ਜੋ ਮੱਛੀ ਦੇ ਗਲਫੜੇ ਅਤੇ ਸਰੀਰ ਦੇ ਬਾਹ‌ਰੀ ਹਿੱਸੇ ਉੱਤੇ ਰਹਿੰਦਾ ਹੈ। ਸੰਕ੍ਰਮਿਤ ਮੱਛੀ ਵਿੱਚ ਸਥਿਲਤਾ, ਭਾਰ ਵਿੱਚ ਕਮੀ ਅਤੇ ਮਰਨ ਕਿਨਾਰੇ ਵਾਲੀ ਹਾਲਤ ਹੋ ਜਾਂਦੀ ਹੈ, ਗਲਫੜੇ ਤੋਂ ਜ਼ਿਆਦਾ ਸ਼ਲੇਸ਼ਮ ਪ੍ਰਭਾਵਿਤ ਹੋਣ ਨਾਲ ਸਾਹ ਲੈਣ ਵਿੱਚ ਕਠਿਨਾਈ ਹੁੰਦੀ ਹੈ

ਇਲਾਜ-ਹੇਠ ਲਿਖੇ ਰਸਾਇਣਾਂ ਦੇ ਘੋਲ ਵਿੱਚ ਸੰਕ੍ਰਮਿਤ ਮੱਛੀ ਨੂੰ 1-2 ਮਿੰਟ ਡੁਬਾ ਕੇ ਰੱਖਿਆ ਜਾਂਦਾ ਹੈ।

1. 1.5 ਫ਼ੀਸਦੀ ਸਧਾਰਨ ਲੂਣ ਘੋਲ

2.25 ਪੀ.ਪੀ.ਐਮ.ਫਾਰਮੇਲਿਨ

3. 10 ਪੀ.ਪੀ.ਐਮ.ਕਾਪਰਸਲਫੇਟ (ਨੀਲਾ ਥੋਥਾ) ਘੋਲ

2.ਮਾਇਕਰੋ ਅਤੇ ਮਿਕਸੋਸਪੋਰੀਡਿਏਸਿਸ-

ਲੱਛਣ- ਮਾਇਕਰੋਸਪਾਰੀਡਿਏਸਿਸ ਰੋਗ ਛੋਟੀ ਅਵਸਥਾ ਵਿੱਚ ਜ਼ਿਆਦਾ ਹੁੰਦਾ ਹੈ, ਇਹ ਕੋਸ਼ਿਕਾਵਾਂ ਵਿੱਚ ਤੰਤੂਮਈ ਕ੍ਰਿਮੀਕੋਸ਼ ਬਣਾ ਕੇ ਰਹਿੰਦੇ ਹਨ ਅਤੇ ਊਤਕਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ, ਮਿਕਸੋਸਪੋਰੀਡਿਏਸਿਸ ਰੋਗ ਮੱਛੀ ਦੇ ਗਲਫੜਿਆਂ ਅਤੇ ਚਮੜੀ ਨੂੰ ਸੰਕ੍ਰਮਿਤ ਕਰਦਾ ਹੈ।

ਇਲਾਜ-

ਇਨ੍ਹਾਂ ਦੀ ਰੋਕਥਾਮ ਲਈ ਕੋਈ ਔਸ਼ਧੀ ਪੂਰੀ ਤਰ੍ਹਾਂ ਲਾਭਕਾਰੀ ਸਿੱਧ ਨਹੀਂ ਹੋਈ ਹੈ. ਇਸ ਲਈ ਰੋਗ ਗ੍ਰਸਤ ਮੱਛੀ ਨੂੰ ਬਾਹਰ ਕੱਢ ਦਿੰਦੇ ਹਨ, ਮੱਛੀ ਬੀਜ ਇਕੱਤਰੀਕਰਨ ਤੋਂ ਪਹਿਲਾਂ ਚੂਨਾ, ਬਲੀਚਿੰਗ ਪਾਊਡਰ ਨਾਲ ਪਾਣੀ ਨੂੰ ਰੋਗਾਣੂਮੁਕਤ ਕਰਦੇ ਹਨ।

3. ਸਫੈਦ ਧੱਬੇਦਾਰ ਰੋਗ

ਲੱਛਣ- ਇਹ ਰੋਗ ਇਕਥਿਓਥਰਿਸ ਪ੍ਰੋਟੋਜੋਨ ਦੁਆਰਾ ਹੁੰਦਾ ਹੈ, ਇਸ ਵਿੱਚ ਮੱਛੀ ਦੀ ਚਮੜੀ, ਖੰਭ ਅਤੇ ਗਲਫੜਿਆਂ ਉੱਤੇ ਛੋਟੇ ਸਫੈਦ ਧੱਬੇ ਹੋ ਜਾਂਦੇ ਹਨ। ਇਹ ਊਤਕਾਂ ਵਿੱਚ ਰਹਿ ਕੇ ਊਤਕਾਂ ਨੂੰ ਨਸ਼ਟ ਕਰ ਦਿੰਦੇ ਹਨ।

ਇਲਾਜ-0.1 ਪੀ.ਪੀ.ਐਮ. ਮੇਲਾਕਾਇਟ ਗ੍ਰੀਨ + 50 ਪੀ.ਪੀ.ਐਮ. ਫਾਰਮਲਿਨ ਵਿੱਚ 1.2 ਮਿੰਟ ਤਕ ਮੱਛੀ ਨੂੰ ਡੁਬਾਉਂਦੇ ਹਾਂ, ਤਾਲਾਬ ਵਿੱਚ 15 ਤੋਂ 25 ਪੀ.ਪੀ.ਐਮ. ਫਾਰਮੇਲਿਨ ਹਰ ਦੂਜੇ ਦਿਨ ਰੋਗ ਖ਼ਤਮ ਹੋਣ ਤਕ ਪਾਉਂਦੇ ਹਾਂ।

4. ਡੇਕਟਾਇਲੋ ਗਾਇਰੋਸਿਸ ਅਤੇ ਗਾਇਰੋ ਡੇਕਟਾਇਲੋਸਿਸ-

ਲੱਛਣ- ਇਹ ਕਾਰਪ ਅਤੇ ਹਿੰਸਕ ਮੱਛੀਆਂ ਲਈ ਖਤਰਨਾਕ ਹਨ। ਡੇਕਟਾਇਲੋਗਾਇਰਸ ਮੱਛੀ ਦੇ ਗਲਫੜਿਆਂ ਨੂੰ ਸੰਕ੍ਰਮਿਤ ਕਰਦੇ ਹਨ, ਇਸ ਤੋਂ ਇਹ ਬਦਰੰਗ, ਸਰੀਰ ਦੇ ਵਾਧਾ ਵਿੱਚ ਕਮੀ ਅਤੇ ਭਾਰ ਵਿੱਚ ਕਮੀ ਜਿਹੇ ਲੱਛਣ ਦਰਸਾਉਂਦੇ ਹਨ।

ਗਾਇਰੋਡੇਕਟਾਇਲਸ ਚਮੜੀ ਉੱਤੇ ਸੰਕ੍ਰਮਿਤ ਭਾਗ ਦੀਆਂ ਕੋਸ਼ਿਕਾਵਾਂ ਵਿੱਚ ਜ਼ਖਮ ਬਣਾ ਦਿੰਦਾ ਹੈ, ਜਿਸ ਦੇ ਨਾਲ ਸ਼ਲਕਾਂ ਦਾ ਡਿੱਗਣਾ, ਜ਼ਿਆਦਾ ਖੁਸ਼ਕੀ ਅਤੇ ਚਮੜੀ ਬਦਰੰਗ ਹੋ ਸਕਦੀ ਹੈ।

ਇਲਾਜ-

1 ਪੀ.ਪੀ.ਐਮ. ਪੋਟਾਸ਼ੀਅਮ ਪਰਮੇਗਨੇਟ ਦੇ ਘੋਲ ਵਿੱਚ 30 ਮਿੰਟ ਤਕ ਰੱਖਦੇ ਹਾਂ।

1. 1:2000 ਦਾ ਐਸਿਟਿਕ ਐਸਿਡ ਦਾ ਘੋਲ ਅਤੇ 2 ਪ੍ਰਤੀਦਗਾਤ ਨਮਕ ਘੋਲ ਵਿੱਚ ਵਾਰੀ-ਵਾਰੀ ਨਾਲ 2 ਮਿੰਟ ਲਈ ਡੁਬਾਓ।

2. ਤਾਲਾਬ ਵਿੱਚ ਮੇਲਾਥਿਆਨ 0.25 ਪੀ.ਪੀ.ਐਮ. ਸੱਤ ਦਿਨਾਂ ਦੇ ਅੰਤਰ ਵਿੱਚ ਤਿੰਨ ਵਾਰ ਛਿੜਕੋ।

5. ਆਰਗੁਲੌਸਿਸ

ਲੱਛਣ- ਇਹ ਰੋਗ ਆਰਗੁਲਸ ਪਰਜੀਵੀ ਦੇ ਕਾਰਨ ਹੁੰਦਾ ਹੈ। ਇਹ ਮੱਛੀ ਦੀ ਚਮੜੀ ਉੱਤੇ ਡੂੰਘੇ ਜ਼ਖਮ ਕਰ ਦਿੰਦੇ ਹਨ, ਜਿਸ ਨਾਲ ਚਮੜੀ ਉੱਤੇ ਫਫੂੰਦ ਅਤੇ ਜੀਵਾਣੂ ਹਮਲਾ ਕਰ ਦਿੰਦੇ ਹਨ ਅਤੇ ਮੱਛੀਆਂ ਮਰਨ ਲੱਗਦੀਆਂ ਹਨ।

ਇਲਾਜ-

1. 500 ਪੀ.ਪੀ.ਐਮ. ਪੋਟਾਸ਼ੀਅਮ ਪਰਮੇਗਨੇਟ ਦੇ ਘੋਲ ਵਿੱਚ 1 ਮਿੰਟ ਲਈ ਡੁਬਾਓ।

0.25 ਪੀ.ਪੀ.ਐਮ. ਮੇਲੇਥਿਆਂਰਨ ਨੂੰ 1-2 ਹਫ਼ਤੇ ਦੇ ਵਕਫੇ ਵਿੱਚ 3 ਵਾਰ ਵਰਤੋਂ ਕਰੋ

ਜੀਵਾਣੂ ਜਨਿਤ ਰੋਗ

6. ਕਾਂਲਮਨੇਰਿਸ ਰੋਗ

ਲੱਛਣ- ਇਹ ਫਲੇਕਸੀਬੈਕਟਰ ਕਾਂਲਮਨੇਰਿਸ ਨਾਮਕ ਜੀਵਾਣੂ ਦੇ ਸੰਕਰਮਣ ਨਾਲ ਹੁੰਦਾ ਹੈ, ਪਹਿਲਾਂ ਸਰੀਰ ਦੇ ਬਾਹਰੀ ਹਿੱਸੇ ਉੱਤੇ ਅਤੇ ਗਲਫੜਿਆਂ ਵਿੱਚ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਹਨ, ਫਿਰ ਜੀਵਾਣੂ ਚਮੜੀ ਦੇ ਊਤਕ ਵਿੱਚ ਪਹੁੰਚ ਕੇ ਜ਼ਖਮ ਕਰ ਦਿੰਦੇ ਹਨ।

ਇਲਾਜ

1.ਸੰਕ੍ਰਮਿਤ ਭਾਗ ਵਿੱਚ ਪੋਟਾਸ਼ੀਅਮ ਪਰਮੇਗਨੇਟ ਦਾ ਲੇਪ ਲਗਾਓ।

2. 1-2 ਪੀ.ਪੀ.ਐਮ. ਕਾਪਰ ਸਲਫੇਟ ਦਾ ਘੋਲ ਤਾਲਾਬਾਂ ਵਿੱਚ ਪਾਓ।

7. ਬੈਕਟੀਰੀਅਲ ਹਿਮਾਰੈਜਿਕ ਸੈਪਟੀਸਿਮੀਆ

ਲੱਛਣ- ਇਹ ਮੱਛੀਆਂ ਵਿੱਚ ਐਰੋਮੋਨਾਂਸ ਹਾਇਡਰੋਫਿਲਾ ਅਤੇ ਸਿਉਡੋਮੋਨਾਸ ਫਲੁਰਿਸੇਂਸ ਨਾਮਕ ਜੀਵਾਣੂ ਤੋਂ ਹੁੰਦਾ ਹੈ, ਇਸ ਵਿੱਚ ਸਰੀਰ ਉੱਤੇ ਫੋੜੇ ਅਤੇ ਫੈਲਾਅ ਆਉਂਦਾ ਹੈ, ਸਰੀਰ ਉੱਤੇ ਫੁੱਲੇ ਹੋਏ ਜ਼ਖਮ ਹੋ ਜਾਂਦੇ ਹੈ ਜੋ ਚਮੜੀ ਅਤੇ ਮਾਸ ਪੇਸ਼ੀਆਂ ਵਿੱਚ ਹੋਏ ਨੁਕਸਾਨ ਨੂੰ ਦਰਸਾਉਂਦਾ ਹੈ, ਖੰਭਾਂ ਦੇ ਆਧਾਰ ਉੱਤੇ ਜ਼ਖਮ ਦਿਖਾਈ ਦਿੰਦੇ ਹਨ।

ਇਲਾਜ

1. ਤਾਲਾਬਾਂ ਵਿੱਚ 2-3 ਪੀ.ਪੀ.ਐਮ. ਪੋਟਾਸ਼ੀਅਮ ਪਰਮੇਗਨੇਟ ਦਾ ਘੋਲ ਪਾਉਣਾ ਚਾਹੀਦਾ ਹੈ।

2. ਟੇਰਾਮਾਈਸੀਨ ਨੂੰ ਭੋਜਨ ਦੇ ਨਾਲ 65-80 ਮਿਲੀਗ੍ਰਾਮ ਪ੍ਰਤੀ ਕਿੱਲੋਗ੍ਰਾਮ ਭਾਰ ਨਾਲ 10 ਦਿਨ ਤਕ ਲਗਾਤਾਰ ਦਿਓ।

8. ਡਰਾਂਪਸੀ

ਲੱਛਣ- ਇਹ ਉਨ੍ਹਾਂ ਤਾਲਾਬਾਂ ਵਿੱਚ ਹੁੰਦਾ ਹੈ, ਜਿੱਥੇ ਉਚਿਤ ਭੋਜਨ ਦੀ ਕਮੀ ਹੁੰਦੀ ਹੈ। ਇਸ ਵਿੱਚ ਮੱਛੀ ਦਾ ਧੜ ਉਸ ਦੇ ਸਿਰ ਦੇ ਅਨੁਪਾਤ ਵਿੱਚ ਕਾਫ਼ੀ ਪਤਲਾ ਹੋ ਜਾਂਦਾ ਹੈ ਅਤੇ ਕਮਜ਼ੋਰ ਹੋ ਜਾਂਦੀ ਹੈ। ਮੱਛੀ ਜਦੋਂ ਹਾਇਡਰੋਫਿਲਾ ਨਾਮਕ ਜੀਵਾਣੂ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਇਹ ਰੋਗ ਹੁੰਦਾ ਹੈ। ਪ੍ਰਮੁੱਖ ਲੱਛਣ ਉੱਪਰਲੀ ਪਰਤ ਦਾ ਬਹੁਤ ਜ਼ਿਆਦਾ ਮਾਤਰਾ ਵਿੱਚ ਡਿੱਗਣਾ ਅਤੇ ਢਿੱਡ ਵਿੱਚ ਪਾਣੀ ਭਰ ਜਾਂਦਾ ਹੈ।

ਇਲਾਜ

1. ਮੱਛੀਆਂ ਨੂੰ ਜ਼ਰੂਰੀ ਭੋਜਨ ਦੇਣਾ ਅਤੇ ਪਾਣੀ ਦੀ ਗੁਣਵੱਤਾ ਬਣਾਈ ਰੱਖਣਾ।

2. ਤਾਲਾਬ ਵਿੱਚ 15 ਦਿਨ ਦੇ ਵਕਫੇ ਵਿੱਚ 100 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਦੀ ਦਰ ਨਾਲ ਚੂਨਾ ਪਾਓ।

9. ਏਡਵਰਡਸਿਲੋਸਿਸ-

ਲੱਛਣ- ਇਸ ਨੂੰ ਸੜ ਕੇ ਗਲ ਜਾਣ ਵਾਲਾ ਰੋਗ ਵੀ ਕਹਿੰਦੇ ਹਨ, ਇਹ ਏਡਵਰਡਸਿਲਾ ਟਾਰਡਾ ਨਾਮਕ ਜੀਵਾਣੂ ਤੋਂ ਹੁੰਦਾ ਹੈ। ਸ਼ੁਰੂਆਤੀ ਤੌਰ ਤੇ ਮੱਛੀ ਕਮਜ਼ੋਰ ਹੋ ਜਾਂਦੀ ਹੈ, ਉੱਪਰਲੀ ਪਰਤ ਡਿੱਗਣ ਲੱਗਦੀ ਹੈ, ਫਿਰ ਪੇਸ਼ੀਆਂ ਵਿੱਚ ਗੈਸ ਨਾਲ ਫੋੜੇ ਬਣ ਜਾਂਦੇ ਹਨ, ਖਰਾਬ ਹਾਲਤ ਵਿੱਚ ਮੱਛੀ ਵਿੱਚੋਂ ਬਦਬੋ ਆਉਣ ਲੱਗਦੀ ਹੈ।

ਇਲਾਜ-

1. ਸਭ ਤੋਂ ਪਹਿਲਾਂ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਾਉਣੀ ਚਾਹੀਦੀ ਹੈ।

2. 0.04 ਪੀ.ਪੀ.ਐਮ. ਦੇ ਆਇਓਡੀਨ ਦੇ ਘੋਲ ਵਿੱਚ ਦੋ ਘੰਟੇ ਲਈ ਮੱਛੀ ਨੂੰ ਰੱਖਣਾ ਚਾਹੀਦਾ ਹੈ।

10. ਵਾਇਬ੍ਰਿਓਸਿਸ

ਲੱਛਣ- ਇਹ ਰੋਗ ਵਿਬ੍ਰਿਆ ਪ੍ਰਜਾਤੀ ਦੇ ਜੀਵਾਣੂਆਂ ਤੋਂ ਹੁੰਦਾ ਹੈ, ਇਸ ਵਿੱਚ ਮੱਛੀ ਨੂੰ ਭੋਜਨ ਦੇ ਪ੍ਰਤੀ ਰੁਚੀ ਨਾ ਹੋਣ ਦੇ ਨਾਲ-ਨਾਲ ਰੰਗ ਕਾਲਾ ਪੈ ਜਾਂਦਾ ਹੈ, ਮੱਛੀ ਅਚਾਨਕ ਮਰਨ ਵੀ ਲੱਗਦੀ ਹੈ। ਇਹ ਮੱਛੀ ਦੀਆਂ ਅੱਖਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਅਤੇ ਸੋਜ ਦੇ ਕਾਰਨ ਅੱਖ ਬਾਹਰ ਨਿਕਲ ਆਉਂਦੀ ਹੈ ਅਤੇ ਸਫੈਦ ਧੱਬੇ ਪੈ ਜਾਂਦੇ ਹਨ।

ਇਲਾਜ:ਆਂਕਸੀਟੇਟ੍ਰਾਸਾਈਕਲਿਨ ਅਤੇ ਸਲਫੋਨਾਮਾਇਡ ਨੂੰ 8-12 ਗ੍ਰਾਮ ਪ੍ਰਤੀ ਕਿੱਲੋਗ੍ਰਾਮ ਭੋਜਨ ਦੇ ਨਾਲ ਮਿਲਾ ਕੇ ਦੇਣਾ ਚਾਹੀਦਾ ਹੈ।

11. ਫਿਨਰਾਂਟ ਅਤੇ ਟੇਲਰਾਂਟ

ਲੱਛਣ- ਇਹ ਰੋਗ ਐਰੋਮੋਨਾਂਸ ਫਲੁਓਰੇਸੇਂਸ, ਸਿਉਡੋਮੋਨਾਂਸ ਫਲੁਓਰੇਸੇਂਸ ਅਤੇ ਸਿਉਡੋਮੋਨਾਂਸ ਪੁਟੀਫੇਸੀਂਸ ਨਾਮਕ ਜੀਵਾਣੂ ਦੇ ਸੰਕਰਮਣ ਨਾਲ ਹੁੰਦਾ ਹੈ, ਇਸ ਵਿੱਚ ਮੱਛੀ ਦੇ ਖੰਭ ਅਤੇ ਪੂਛ ਸੜ ਕੇ ਡਿੱਗਣ ਲੱਗਦੇ ਹਨ। ਬਾਅਦ ਵਿੱਚ ਮੱਛੀਆਂ ਮਰ ਜਾਂਦੀਆਂ ਹਨ।

ਇਲਾਜ-

1. ਪਾਣੀ ਦੀ ਸਫਾਈ ਜ਼ਰੂਰੀ ਹੈ।

2. ਏਮੇਕਵਿਲ ਔਸ਼ਧੀ 10 ਮਿਲੀਲੀਟਰ ਪ੍ਰਤੀ ਸੌ ਲੀਟਰ ਪਾਣੀ ਵਿੱਚ ਮਿਲਾ ਕੇ ਸੰਕ੍ਰਮਿਤ ਮੱਛੀ ਨੂੰ 24 ਘੰਟੇ ਤੱਕ ਘੋਲ ਵਿੱਚ ਰੱਖਣਾ ਚਾਹੀਦਾ ਹੈ।

ਉੱਲੀ/ਫਫੂੰਦ ਜਨਿਤ ਰੋਗ

ਨਮੀ ਦੇ ਵਧਣ ਨਾਲ ਖਾਸ ਤੌਰ 'ਤੇ ਵਰਖਾ ਰੁੱਤ ਦੇ ਆਰੰਭ ਹੁੰਦਿਆਂ ਹੀ ਮਾਹੌਲ ਵਿੱਚ ਫਫੂੰਦ ਦੇ ਜੀਵਾਣੂ ਫੈਲਣ ਲੱਗਦੇ ਹਨ, ਮੱਛੀ ਦੇ ਆਂਡੇ, ਸਪਾਨ ਅਤੇ ਨਵਜਾਤ ਬੱਚੇ ਅਤੇ ਜਖ਼ਮੀ ਵੱਡੀਆਂ ਮੱਛੀਆਂ ਫਫੂੰਦ ਨਾਲ ਛੇਤੀ ਸੰਕ੍ਰਮਿਤ ਹੁੰਦੀਆਂ ਹਨ। ਅਸਲ ਵਿੱਚ ਫਫੂੰਦ ਦੂਸਰਾ ਰੋਗਜਨਕ ਹੈ, ਜੋ ਅਨੁਕੂਲ ਮੌਸਮ ਵਿੱਚ ਸਰੀਰ ਦੇ ਜ਼ਖਮੀ ਅੰਗਾਂ ਉੱਤੇ ਆਸਰਾ ਪਾ ਕੇ ਵੱਧਦੇ-ਫੁੱਲਦੇ ਹਨ।

12. ਸੇਪ੍ਰੋਲਿਗਨਿਓਸਿਸ

ਸੇਪ੍ਰੋਲਿਗਨਿਓਸਿਸ ਪੈਰਾਲਿਸਿਕਾ ਨਾਮਕ ਫਫੂੰਦ ਤੋਂ ਹੁੰਦਾ ਹੈ, ਜਾਲ ਚਲਾਉਣ ਅਤੇ ਆਵਾਜਾਈ ਦੌਰਾਨ ਮੱਛੀ ਬੀਜ ਦੇ ਜ਼ਖਮੀ ਹੋ ਜਾਣ ਨਾਲ ਫਫੂੰਦ ਜ਼ਖਮੀ ਸਰੀਰ ਉੱਤੇ ਚਿਪਕ ਕੇ ਫੈਲਣ ਲੱਗਦਾ ਹੈ ਅਤੇ ਚਮੜੀ ਉੱਤੇ ਸਫੈਦ ਜਾਲੀਦਾਰ ਤਹਿ ਬਣਾਉਂਦਾ ਹੈ। ਇਹ ਸਭ ਤੋਂ ਖਤਰਨਾਕ ਰੋਗ ਹੈ।

ਲੱਛਣ-

1. ਜਬਾੜ੍ਹੇ ਫੁੱਲ ਜਾਂਦੇ ਹਨ, ਅੰਨ੍ਹਾਪਣ ਆਉਣ ਲੱਗਦਾ ਹੈ।

2. ਪੈਕਟੋਰਲਫਿਨ ਅਤੇ ਕਾਂਡਲਫਿਨ ਦੇ ਜੋੜ ਉੱਤੇ ਖੂਨ ਜਮ੍ਹਾ ਹੋ ਜਾਂਦਾ ਹੈ।

3. ਰੋਗਗ੍ਰਸਤ ਭਾਗ ਉੱਤੇ ਰੂਈ ਵਰਗੇ ਗੁੱਛੇ ਉੱਭਰ ਆਉਂਦੇ ਹਨ।

4. ਮੱਛੀ ਕਮਜ਼ੋਰ ਅਤੇ ਸੁਸਤ ਹੋ ਜਾਂਦੀ ਹੈ।

ਇਲਾਜ-3 ਫ਼ੀਸਦੀ ਲੂਣ ਦਾ ਘੋਲ ਜਾਂ 1:1000 ਭਾਗ ਪੋਟਾਸ਼ ਦੇ ਘੋਲ ਜਾਂ 1:2000 ਕੈਲਸ਼ੀਅਮ ਸਲਫੇਟ ਦੇ ਘੋਲ ਵਿੱਚ 5 ਮਿੰਟ ਤੱਕ ਡੁਬਾਉਣ ਅਤੇ ਇਸ ਰੋਗ ਦੇ ਖਤਮ ਹੋਣ ਤਕ ਦੁਹਰਾਉਣ ਨਾਲ ਫਾਇਦਾ ਹੁੰਦਾ ਹੈ।

13. ਬਰੇਕਿਓਮਾਇਸਿਸ-

ਇਸ ਦਾ ਹਮਲਾ ਗਲਫੜਿਆਂ ਉੱਤੇ ਹੁੰਦਾ ਹੈ, ਜਿਸ ਦੇ ਨਾਲ ਗਲਫੜੇ ਰੰਗਹੀਣ ਹੋ ਜਾਂਦੇ ਹਨ, ਜੋ ਕੁਝ ਸਮੇਂ ਬਾਅਦ ਸੜ-ਗਲ ਕੇ ਡਿੱਗ ਜਾਂਦੇ ਹਨ।

ਇਲਾਜ-

1. 250 ਪੀ.ਪੀ.ਐਮ. ਦਾ ਫਾਰਮਿਲਿਨ ਘੋਲ ਬਣਾ ਕੇ ਮੱਛੀ ਨੂੰ ਨਹਿਲਾਓ।

2. 3 ਫ਼ੀਸਦੀ ਸਧਾਰਨ ਲੂਣ ਦੇ ਘੋਲ ਨਾਲ ਮੱਛੀ ਨੂੰ ਖਾਸ ਤੌਰ 'ਤੇ ਗਲਫੜਿਆਂ ਨੂੰ ਧੋਣਾ ਚਾਹੀਦਾ ਹੈ।

3. ਪਾਣੀ ਦਾ 1-2 ਪੀ.ਪੀ.ਐਮ. ਕਾਪਰ ਸਲਫੇਟ (ਨੀਲਾ ਥੋਥਾ) ਨਾਲ ਇਲਾਜ ਕਰਨਾ ਚਾਹੀਦਾ ਹੈ।

4. ਤਾਲਾਬ ਵਿੱਚ 15-25 ਪੀ.ਪੀ.ਐਮ. ਦੀ ਦਰ ਨਾਲ ਫਾਰਮਿਲਿਨ ਪਾਓ।

ਵਿਸ਼ਾਣੂ (ਵਾਇਰਸ) ਜਨਿਤ ਰੋਗ

14.ਏਪੀਜੁਏਟਿਕ ਅਲਸਰੇਟਿਵ ਸਿੰਡਰੋਮ (ਈ.ਯੂ.ਐੱਸ.):-

ਪਿਛਲੇ 22 ਸਾਲਾਂ ਤੋਂ ਇਹ ਰੋਗ ਮਹਾਮਾਰੀ ਦੇ ਰੂਪ ਵਿੱਚ ਭਾਰਤ ਵਿੱਚ ਫੈਲ ਰਿਹਾ ਹੈ। ਸਭ ਤੋਂ ਪਹਿਲਾਂ ਇਹ ਰੋਗ 1983 ਤੋਂ ਤ੍ਰਿਪੁਰਾ ਰਾਜ ਵਿੱਚ ਦਾਖਲ ਹੋਇਆ ਅਤੇ ਉੱਥੋਂ ਸਾਰੇ ਭਾਰਤ ਵਿੱਚ ਫੈਲ ਗਿਆ। ਵਰਖਾ ਕਾਲ ਦੇ ਬਾਅਦ ਠੀਕ ਰੁੱਤ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਤਲ ਵਿੱਚ ਰਹਿਣ ਵਾਲੀ ਸੰਵਲ, ਮਾਂਗੂਰ, ਸਿੰਧੀ ਬਾਂਮ, ਸਿੰਧਾੜ, ਕਟਰੰਗ ਅਤੇ ਸਥਾਨਕ ਛੋਟੀ ਛਿਲਕੇ ਵਾਲੀਆਂ ਮੱਛੀਆਂ ਇਸ ਰੋਗ ਤੋਂ ਪ੍ਰਭਾਵਿਤ ਹੁੰਦੀਆਂ ਹਨ। ਕੁਝ ਹੀ ਸਮੇਂ ਵਿੱਚ ਪਾਲਣ ਵਾਲੀਆਂ ਕਾਰਪ ਮੱਛੀਆਂ ਜਿਵੇਂ - ਕਤਲਾ, ਰੋਹੂ ਅਤੇ ਮਿਰਗਲ ਮੱਛੀਆਂ ਵੀ ਇਸ ਰੋਗ ਦੀ ਚਪੇਟ ਵਿੱਚ ਆ ਜਾਂਦੀਆਂ ਹਨ। ਇਸ ਮਹਾਮਾਰੀ ਦੇ ਸ਼ੁਰੂ ਵਿੱਚ ਮੱਛੀ ਦੀ ਚਮੜੀ ਉੱਤੇ ਜਗ੍ਹਾ-ਜਗ੍ਹਾ ਖੂਨ ਦੇ ਧੱਬੇ ਉੱਭਰਦੇ ਹਨ, ਜੋ ਬਾਅਦ ਵਿੱਚ ਸੱਟ ਦੇ ਡੂੰਘੇ ਜ਼ਖਮਾਂ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਖੂਨ ਨਿਕਲਣ ਲੱਗਦਾ ਹੈ। ਖਰਾਬ ਹਾਲਤ ਵਿੱਚ ਹਰੇ ਲਾਲ ਧੱਬੇ ਵੱਧਦੇ ਹੋਏ ਪੂਰੇ ਸਰੀਰ ਉੱਤੇ ਇੱਥੇ-ਉੱਥੇ ਡੂੰਘੇ ਅਲਸਰ ਵਿੱਚ ਤਬਦੀਲ ਹੋ ਜਾਂਦੇ ਹਨ। ਖਾਸ ਕਰਕੇ ਸਿਰ ਅਤੇ ਪੂਛ ਦੇ ਨਾਲ ਵਾਲੇ ਭਾਗ ਉੱਤੇ। ਖੰਭ ਅਤੇ ਪੂਛ ਗਲ ਜਾਂਦੀ ਹੈ ਅਤੇ ਸਿੱਟੇ ਵਜੋਂ ਛੇਤੀ ਹੀ ਵਿਆਪਕ ਪੈਮਾਨੇ ਉੱਤੇ ਮੱਛੀਆਂ ਮਰ ਕੇ ਕੰਢੇ ਦਿਖਾਈ ਦੇਣ ਲੱਗਦੀਆਂ ਹਨ।

ਕਾਰਨ-

ਇਹ ਰੋਗ ਟੋਭੇ, ਤਾਲਾਬਾਂ ਅਤੇ ਨਦੀ ਵਿੱਚ ਰਹਿਣ ਵਾਲੀ ਮੱਛੀਆਂ ਵਿੱਚ ਫੈਲ ਸਕਦਾ ਹੈ, ਪਰ ਇਸ ਰੋਗ ਦੀ ਮਾਰ ਖੇਤੀ ਦੀ ਜ਼ਮੀਨ ਦੇ ਨੇੜਲੇ ਤਾਲਾਬਾਂ ਵਿੱਚ ਜ਼ਿਆਦਾ ਦੇਖਿਆ ਗਿਆ ਹੈ, ਜਿੱਥੇ ਮੀਂਹ ਦੇ ਪਾਣੀ ਵਿੱਚ ਖਾਦ, ਕੀਟਨਾਸ਼ਕ ਆਦਿ ਘੁਲ ਕੇ ਤਾਲਾਬ ਵਿੱਚ ਪ੍ਰਵੇਸ਼ ਕਰਦੇ ਹਨ। ਆਮ ਤੌਰ ਤੇ ਕੀਟਨਾਸ਼ਕਾਂ ਦੇ ਪ੍ਰਭਾਵ ਨਾਲ ਮੱਛੀ ਦੀ ਰੋਗ ਰੋਕਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਪਾਣੀ ਵਿੱਚ ਪ੍ਰਦੂਸ਼ਣ ਜ਼ਿਆਦਾ ਹੋਣ ਉੱਤੇ ਅਮੋਨੀਆ ਦਾ ਪ੍ਰਭਾਵ ਵੱਧ ਜਾਂਦਾ ਹੈ ਅਤੇ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਹ ਹਾਲਤ ਇਸ ਰੋਗ ਦੇ ਬੈਕਟੀਰੀਆ ਲਈ ਅਨੁਕੂਲ ਹੁੰਦੀ ਹੈ, ਜਿਸ ਦੇ ਨਾਲ ਇਹ ਤੇਜ਼ੀ ਨਾਲ ਵੱਧਦੇ ਹਨ ਅਤੇ ਸ਼ੁਰੂ ਵਿੱਚ ਚਮੜੀ ਉੱਤੇ ਧੱਬਿਆਂ ਦੇ ਰੂਪ ਵਿੱਚ ਦਿਸਣਯੋਗ ਹੁੰਦੇ ਹਨ, ਜੋ ਬਾਅਦ ਵਿੱਚ ਡੂੰਘੇ ਅਲਸਰ ਦਾ ਰੂਪ ਧਾਰਨ ਕਰ ਲੈਂਦੇ ਹਨ।

ਇਸ ਰੋਗ ਦੇ ਫੈਲਣ ਵਿੱਚ ਅਨੇਕ ਕਾਰਕ ਆਪਣਾ ਯੋਗਦਾਨ ਦਿੰਦੇ ਹਨ, ਜਿਸ ਵਿੱਚ ਵਾਇਰਸ, ਬੈਕਟੀਰੀਆ ਅਤੇ ਫੰਗਸ (ਫਫੂੰਦ) ਪ੍ਰਮੁੱਖ ਹਨ।

ਬਚਾਅ ਦੇ ਉਪਾਅ-

1. ਪਹਿਲਾਂ ਤੋਂ ਹੀ ਰੋਗਗ੍ਰਸਤ ਪ੍ਰਜਨਕਾਂ, ਜੋ ਬਾਅਦ ਵਿੱਚ ਭਲੇ ਹੀ ਸਿਹਤਮੰਦ ਹੋ ਜਾਂਦੇ ਹਨ, ਅਜਿਹੇ ਪ੍ਰਜਨਕਾਂ ਤੋਂ ਮੱਛੀ ਬੀਜ ਉਤਪਾਦਿਤ ਨਹੀਂ ਕਰਨੇ ਚਾਹੀਦੇ।

2.ਤਾਲਾਬ ਦੇ ਕੰਢੇ ਜੇਕਰ ਖੇਤੀ ਭੂਮੀ ਹੈ ਤਾਂ ਤਾਲਾਬ ਦੇ ਚਾਰੇ ਪਾਸੇ ਬੰਨ੍ਹ ਬਣਾ ਦੇਣਾ ਚਾਹੀਦਾ ਹੈ, ਤਾਂ ਕਿ ਖੇਤੀ ਭੂਮੀ ਦਾ ਪਾਣੀ ਸਿੱਧਾ ਤਾਲਾਬ ਵਿੱਚ ਪ੍ਰਵੇਸ਼ ਨਾ ਕਰੇ।

3. ਵਰਖਾ ਦੇ ਬਾਅਦ ਪਾਣੀ ਦਾ ਪੀ.ਐੱਚ. ਦੇਖ ਕੇ ਜਾਂ ਘੱਟੋ-ਘੱਟ 200 ਕਿੱਲੋ ਚੂਨੇ ਦਾ ਉਪਯੋਗ ਕਰਨਾ ਚਾਹੀਦਾ ਹੈ।

4.ਸਰਦ ਰੁੱਤ ਦੇ ਸ਼ੁਰੂਆਤੀ ਕਾਲ ਵਿੱਚ ਆਕਸੀਜਨ ਘੱਟ ਹੋਣ ਤੇ ਪੰਪ, ਬਲੋਅਰ ਨਾਲ ਪਾਣੀ ਵਿੱਚ ਆਕਸੀਜਨ ਨੂੰ ਪ੍ਰਵਾਹਿਤ ਕਰਨਾ ਚਾਹੀਦਾ ਹੈ।

ਪ੍ਰਤੀ ਏਕੜ 5 ਕਿੱਲੋ ਮੋਟੇ ਦਾਣੇ ਵਾਲਾ ਲੂਣ ਪਾਉਣ ਨਾਲ ਕਤਲਾ ਅਤੇ ਹੋਰ ਮੱਛੀਆਂ ਨੂੰ ਵਰਖਾ ਦੇ ਬਾਅਦ ਮੱਛੀ ਵਿੱਚ ਹੋਰ ਹੋਣ ਵਾਲੇ ਰੋਗਾਂ ਤੋਂ ਸੁਰੱਖਿਆ ਕੀਤੀ ਜਾ ਸਕਦੀ ਹੈ।

ਇਲਾਜ-

1. ਜ਼ਿਆਦਾ ਰੋਗਗ੍ਰਸਤ ਮੱਛੀ ਨੂੰ ਤਾਲਾਬ ਵਿੱਚੋਂ ਵੱਖ ਕਰ ਦੇਣਾ ਚਾਹੀਦਾ ਹੈ ਅਤੇ ਤਾਲਾਬ ਵਿੱਚ ਕਲੀ ਦਾ ਚੂਨਾ (ਕਵਿਕ ਲਾਇਮ) ਜੋ ਕਿ ਠੋਸ ਟੁਕੜਿਆਂ ਵਿੱਚ ਹੋਵੇ, 600 ਕਿੱਲੋ ਪ੍ਰਤੀ ਹੈਕਟੇਅਰ/ਮੀਟਰ ਦੀ ਦਰ ਨਾਲ ਪਾਣੀ ਵਿੱਚ ਤਿੰਨ ਹਫਤਾਵਾਰੀ ਕਿਸ਼ਤਾਂ ਵਿੱਚ ਪਾਉਣ ਨਾਲ ਤਿੰਨ ਹਫ਼ਤੇ ਵਿੱਚ ਨਿਯੰਤਰਿਤ ਹੋ ਜਾਂਦੀ ਹੈ।

2. ਚੂਨੇ ਦੀ ਵਰਤੋਂ ਦੇ ਨਾਲ-ਨਾਲ ਬਲੀਚਿੰਗ ਪਾਊਡਰ 1 ਪੀ.ਪੀ.ਐਮ. ਮਤਲਬ 10 ਕਿੱਲੋ ਪ੍ਰਤੀ ਹੈਕਟੇਅਰ/ਮੀਟਰ ਦੀ ਦਰ ਨਾਲ ਤਾਲਾਬ ਵਿੱਚ ਪਾਇਆ ਜਾਣਾ ਕਾਰਗਰ ਸਿੱਧ ਹੁੰਦਾ ਹੈ। ਘੱਟ ਮਾਤਰਾ ਵਿੱਚ ਜਾਂ ਛੋਟੇ ਤਾਲਾਬ ਵਿੱਚ ਮੱਛੀ ਗ੍ਰਸਤ ਹੋਣ ਤੇ ਪੋਟਾਸ਼ੀਅਮ ਪਰਮੇਗਨੇਟ 0.5 ਤੋਂ 2.0 ਪੀ.ਪੀ.ਐਮ. ਦੇ ਘੋਲ ਵਿੱਚ 2 ਮਿੰਟ ਤਕ ਇਸ਼ਨਾਨ ਲਗਾਤਾਰ 3-4 ਦਿਨਾਂ ਤਕ ਕਰਾਉਣ ਨਾਲ ਫਾਇਦਾ ਹੁੰਦਾ ਹੈ।

3. ਸਿਫੇਕਸ- ਕੇਂਦਰੀ ਸਵੱਛ ਜਲ ਸੰਵਰਧਨ ਅਦਾਰਾ (ਸੀਫਾ) ਭੁਵਨੇਸ਼ਵਰ ਦੇ ਵਿਗਿਆਨੀਆਂ ਨੇ ਅਲਸਰੇਟਿਵ ਸਿੰਡਰੋਮ ਦੇ ਉਨਮੂਲਨ ਲਈ ਦਵਾਈ ਬਣਾਈ ਹੈ, ਜੋ ਏਕਵਾਵੇਟ ਲੈਬਾਰਟਰੀਜ਼ ਰਾਂਚੀ ਦੁਆਰਾ ਵੇਚੀ ਜਾਂਦੀ ਹੈ। ਪ੍ਰਤੀ ਹੈਕਟੇਅਰ/ਮੀਟਰ 1 ਲੀਟਰ ਦੀ ਦਰ ਨਾਲ ਪਾਣੀ ਦਾ ਇਲਾਜ ਲੋੜ ਮੁਤਾਬਿਕ ਕੀਤਾ ਜਾ ਸਕਦਾ ਹੈ। ਪ੍ਰਤੀ ਲੀਟਰ ਇਸ ਦਾ ਮੁੱਲ 950 ਰੁਪਏ ਦੇ ਲਗਭਗ ਹੈ।

ਪੀ.ਪੀ.ਐਮ. ਦੀ ਗਿਣਤੀ ਕਿਵੇਂ ਕਰਾਂਗੇ

ਪੀ.ਪੀ.ਐਮ. ਮਤਲਬ ਪਾਰਟਸ ਉੱਤੇ ਮਿਲੀਅਨ ਅਰਥਾਤ ਭਾਗ ਪ੍ਰਤੀ ਦਸ ਲੱਖ

1 ਪੀ.ਪੀ.ਐਮ. ਮਤਲਬ ਇੱਕ ਘਣ ਫੁੱਟ ਪਾਣੀ ਵਿੱਚ 0.283 ਗ੍ਰਾਮ ਦਵਾਈ

ਕੁਲ ਮਾਤਰਾ ਗ੍ਰਾਮ ਵਿੱਚ = ਜਲ ਖੇਤਰ ਦੀ ਲੰਬਾਈ (ਮੀਟਰ ਵਿੱਚ) X ਜਲ ਖੇਤਰ ਦੀ ਚੌੜਾਈ (ਮੀਟਰ ਵਿੱਚ) X ਜਲ ਖੇਤਰ ਦੀ ਗਹਿਰਾਈ (ਮੀਟਰ ਵਿੱਚ) X ਡੋਜ ਪੀ.ਪੀ.ਐਮ

ਨੋਟ: ਇੱਕ ਹੈਕਟੇਅਰ ਮੀਟਰ ਜਲ ਖੇਤਰ ਅਰਥਾਤ ਇੱਕ ਮੀਟਰ ਡੂੰਘੇ ਇੱਕ ਹੈਕਟੇਅਰ ਜਲ ਖੇਤਰ ਵਿੱਚ 1 ਪੀ.ਪੀ ਐਮ. ਲਈ 10 ਕਿੱਲੋਗ੍ਰਾਮ ਦਵਾਈ ਲੱਗੇਗੀ।

ਜਾਂ

1 ਪੀ.ਪੀ.ਐਮ. ਅਰਥਾਤ ਇੱਕ ਲੀਟਰ ਪਾਣੀ ਵਿੱਚ 0.0001 ਗ੍ਰਾਮ ਦਵਾਈ

ਜਾਂ

1 ਪੀ.ਪੀ.ਐਮ. ਅਰਥਾਤ ਇੱਕ ਗੈਲਨ ਪਾਣੀ ਵਿੱਚ 0.0083 ਗ੍ਰਾਮ ਦਵਾਈ

ਸਰੋਤ:ਮੱਧ ਪ੍ਰਦੇਸ਼ ਸ਼ਾਸਨ, ਮਛੁਆ ਕਲਿਆਣ ਅਤੇ ਮੱਛੀ ਵਿਕਾਸ।

ਆਖਰੀ ਵਾਰ ਸੰਸ਼ੋਧਿਤ : 6/15/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate