ਤਾਲਾਬ ਵਿੱਚ ਮੱਛੀ ਪਾਲਣ ਦੇ ਨਾਲ ਬੱਤਖ ਪਾਲਣਾ ਰਲਵੀਂ ਖੇਤੀ ਲਈ ਲਾਭਦਾਇਕ ਕਿੱਤਾ ਹੈ। ਮੱਛੀ ਦੇ ਨਾਲ ਬੱਤਖ ਪਾਲਣ ਨਾਲ ਪ੍ਰੋਟੀਨ ਉਤਪਾਦਨ ਦੇ ਨਾਲ ਬੱਤਖਾਂ ਦੇ ਮਲ-ਮੂਤਰ ਦਾ ਉਚਿਤ ਉਪਯੋਗ ਹੁੰਦਾ ਹੈ। ਮੱਛੀ ਦੇ ਨਾਲ ਬੱਤਖ ਪਾਲਣ ਨਾਲ ਪ੍ਰਤੀ ਹੈਕਟੇਅਰ ਹਰ ਸਾਲ 2500-3000 ਕਿਲੋਗ੍ਰਾਮ ਮੱਛੀ, 15000-18000 ਆਂਡੇ ਅਤੇ 500-600 ਕਿਲੋਗ੍ਰਾਮ ਬੱਤਖ ਦੇ ਮਾਸ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਇਸ ਪ੍ਰਕਾਰ ਦੇ ਮੱਛੀ ਪਾਲਣ ਵਿੱਚ ਨਾ ਤਾਂ ਜਲ ਖੇਤਰ ‘ਚ ਕੋਈ ਖਾਦ ਰੂੜ੍ਹੀ ਪਾਉਣ ਦੀ ਲੋੜ ਹੈ, ਅਤੇ ਨਾ ਹੀ ਮੱਛੀਆਂ ਨੂੰ ਪੂਰਕ ਆਹਾਰ ਦੇਣ ਦੀ ਲੋੜ ਹੈ। ਮੱਛੀ ਪਾਲਣ ਤੇ ਲੱਗਣ ਵਾਲੀ ਲਾਗਤ 40 ਤੋਂ 60 ਫੀਸਦੀ ਘੱਟ ਹੋ ਜਾਂਦੀ ਹੈ। ਪਾਲੀਆਂ ਜਾਣ ਵਾਲੀਆਂ ਮੱਛੀਆਂ ਅਤੇ ਬੱਤਖਾਂ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਹਨ। ਬੱਤਖਾਂ ਤਾਲਾਬ ਦੇ ਕੀੜੇ-ਮਕੌੜੇ, ਡੱਡੂ ਦੇ ਬੱਚੇ ਟੇਡਪੋਲ, ਘੋਂਗੇ, ਜਲਮਈ ਬਨਸਪਤੀ ਆਦਿ ਖਾਂਦੀਆਂ ਹਨ। ਬੱਤਖਾਂ ਨੂੰ ਤਾਲਾਬ ਦੇ ਰੂਪ ਵਿੱਚ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਅਤੇ ਉੱਤਮ ਕੁਦਰਤੀ ਭੋਜਨ ਉਪਲੱਬਧ ਹੋ ਜਾਂਦਾ ਹੈ ਤਾਂ ਬੱਤਖ ਦੇ ਪਾਣੀ ਵਿੱਚ ਤੈਰਨ ਨਾਲ ਪਾਣੀ ਵਿੱਚ ਆਕਸੀਜਨ ਦੀ ਘੁਲਣਸ਼ੀਲਤਾ ਵਧਦੀ ਹੈ, ਜੋ ਮੱਛੀ ਦੇ ਲਈ ਜ਼ਰੂਰੀ ਹੈ।
ਤਾਲਾਬ ਦੀ ਚੋਣ
ਮੱਛੀ ਦੇ ਨਾਲ ਬੱਤਖ ਪਾਲਣ ਲਈ ਬਾਰ੍ਹਾਂਮਾਹੀ ਤਲਾਬ ਦੀ ਚੋਣ ਕੀਤੀ ਜਾਂਦੀ ਹੈ, ਜਿਸ ਦੀ ਗਹਿਰਾਈ ਘੱਟ ਤੋਂ ਘੱਟ 1.5 ਮੀਟਰ ਤੋਂ 2 ਮੀਟਰ ਹੋਣੀ ਚਾਹੀਦੀ ਹੈ।ਇਸ ਪ੍ਰਕਾਰ ਦੇ ਤਲਾਬ ਘੱਟ ਤੋਂ ਘੱਟ 0.5 ਹੈਕਟੇਅਰ ਤੱਕ ਦੇ ਹੋ ਸਕਦੇ ਹਨ। ਅਧਿਕਤਮ 2 ਹੈਕਟੇਅਰ ਤੱਕ ਦੇ ਤਲਾਬ ਇਸ ਕੰਮ ਲਈ ਉਪਯੁਕਤ ਹੁੰਦੇ ਹਨ।
2. ਤਾਲਾਬ ਦੀ ਤਿਆਰੀ
ਮੱਛੀ ਦੇ ਨਾਲ ਬੱਤਖ ਪਾਲਣ ਲਈ ਹੇਠ ਲਿਖੇ ਤਰੀਕੇ ਨਾਲ ਤਾਲਾਬ ਦੀ ਤਿਆਰੀ ਕਰਦੇ ਹਨ:-
(1) ਤਾਲਾਬ ਵਿੱਚ ਪਾਈ ਜਾਣ ਵਾਲੀ ਜਲਮਈ ਬਨਸਪਤੀ ਨੂੰ ਕੱਢ ਦੇਣਾ ਚਾਹੀਦਾ ਹੈ। ਤਾਲਾਬ ਵਿੱਚ ਜਲਮਈ ਬਨਸਪਤੀ, ਮੱਛੀਆਂ ਦੇ ਘੁੰਮਣ ਅਤੇ ਜਾਲ ਚਲਾਉਣ ‘ਚ ਰੋੜਾ, ਮੱਛੀ ਦੇ ਦੁਸ਼ਮਣਾਂ ਨੂੰ ਆਸਰਾ, ਆਕਸੀਜਨ ਸੰਤੁਲਨ ਨੂੰ ਪ੍ਰਭਾਵਿਤ ਅਤੇ ਤਾਲਾਬ ਵਿੱਚ ਉਪਲਬਧ ਪੋਸ਼ਕ ਤੱਤ ਦਾ ਸ਼ੋਸ਼ਣ ਕਰਦੀ ਹੈ। ਜਲਮਈ ਬਨਸਪਤੀ, ਸੰਦ ਨਾਲ ਜਾਂ ਮਜ਼ਦੂਰ ਤੋਂ ਕਢਵਾ ਦੇਣੀ ਚਾਹੀਦੀ ਹੈ। ਰਸਾਇਣਕ ਵਿਧੀ 2-4 ਡੀ, ਅਮੋਨੀਆ ਆਦਿ ਦੀ ਵਰਤੋਂ ਕਰਕੇ ਜਲਮਈ ਬਨਸਪਤੀ ਦੀ ਸਫਾਈ ਕੀਤੀ ਜਾ ਸਕਦੀ ਹੈ। ਜੈਵਿਕ ਵਿਧੀ ਅੰਤਰਗਤ ਗਰਾਸਕਾਰਪ ਜਲਮਈ ਬਨਸਪਤੀਆਂ ਨੂੰ ਭੋਜਨ ਦੇ ਰੂਪ ਵਿੱਚ ਪ੍ਰਾਪਤ ਕਰਦੀਆਂ ਹਨ। ਇਸ ਲਈ ਗਰਾਸਕਾਰਪ ਦੇ ਇਕੱਤਰੀਕਰਨ ਨਾਲ ਜਲਮਈ ਬਨਸਪਤੀ ਦਾ ਨਾਸ਼ ਹੋ ਜਾਂਦਾ ਹੈ।
(2) ਮਾਸਾਹਾਰੀ ਅਤੇ ਨਾ ਲੋੜੀਂਦੀਆਂ ਮੱਛੀਆਂ ਦਾ ਨਾਸ਼ ਤਾਲਾਬ ਵਿੱਚ ਬਾਰ-ਬਾਰ ਜਾਲ ਚਲਾ ਕੇ ਮਾਸਾਹਾਰੀ ਅਤੇ ਨਾ ਲੋੜੀਂਦੀਆਂ ਮੱਛੀਆਂ ਨੂੰ ਕੱਢ ਦੇਣਾ ਚਾਹੀਦਾ ਹੈ। ਸੌ ਫੀਸਦੀ ਮੱਛੀਆਂ ਨੂੰ ਕੱਢਣਾ ਸੰਭਵ ਨਾ ਹੋਵੇ, ਤਾਂ ਮਹੁਆ ਖਲੀ 200 ਤੋਂ 250 ਪੀ.ਪੀ.ਐਮ. ਜਾਂ 2000 ਤੋਂ 2500 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਜਾਂ ਬਲੀਚਿੰਗ ਪਾਊਡਰ 25-30 ਪੀ.ਪੀ.ਐਮ. ਪ੍ਰਤੀ ਹੈਕਟੇਅਰ ਦੀ ਦਰ ਨਾਲ ਉਪਯੋਗ ਕਰਨ ‘ਤੇ ਇਨ੍ਹਾਂ ਮੱਛੀਆਂ ਦਾ ਨਾਸ਼ ਕੀਤਾ ਜਾ ਸਕਦਾ ਹੈ। ਸਭ ਤੋਂ ਚੰਗਾ ਤਰੀਕਾ ਮਹੁਆ ਖਲੀ ਦਾ ਪ੍ਰਯੋਗ ਹੈ।
3. ਚੂਨੇ ਦੀ ਵਰਤੋਂ
ਇਹ ਪੋਸ਼ਕ ਤੱਤ ਕੈਲਸ਼ੀਅਮ ਉਪਲਬਧ ਕਰਾਉਣ ਦੇ ਨਾਲ ਪਾਣਾ ਦੀ ਤੇਜਾਬੀਪਣ ਵਧਣ ‘ਤੇ ਨਿਯੰਤਰਣ ਹਾਨੀਕਾਰਕ ਧਾਤਾਂ ਦਾ ਅਵਖੇਪਿਤ ਵਿਭਿੰਨ ਪਰਜੀਵੀਆਂ ਦੇ ਪ੍ਰਭਾਵ ਨਾਲ ਮੱਛੀਆਂ ਨੂੰ ਮੁਕਤ ਰੱਖਣ, ਤਾਲਾਬ ਦੇ ਘੁਲਣਸ਼ੀਲ ਆਕਸੀਜਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਪ੍ਰਭਾਵਸ਼ਾਲੀ ਹੈ। ਸਧਾਰਨ ਤੌਰ ਤੇ 250 ਤੋਂ 350 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦੀ ਦਰ ਨਾਲ ਚੂਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
4. ਮੱਛੀ ਬੀਜ ਭੰਡਾਰ
ਪ੍ਰਤੀ ਹੈਕਟੇਅਰ 6 ਹਜ਼ਾਰ ਤੋਂ 8 ਹਜ਼ਾਰ ਮਿਲੀ ਫਿੰਗਰਲਿੰਗ (ਮੱਛੀ ਬੀਜ) ਸੰਗ੍ਰਹਿ ਕਰਨਾ ਚਾਹੀਦਾ ਹੈ। ਸਤਹਿ ਦਾ ਭੋਜਨ ਕਰਨ ਵਾਲੀ ਮੱਛੀ ਬੀਜ ਦੀ ਮਾਤਰਾ 40% (ਕਤਲਾ 25%, ਸਿਲਵਰਕਾਰਪ 15%) ਅਤੇ ਮੱਧਮ ਸਤਿਹਾਂ ਦਾ ਭੋਜਨ ਕਰਨ ਵਾਲੀ ਮੱਛੀ ਬੀਜ ਦੀ ਮਾਤਰਾ 30% (ਰੋਹੂ 20%, ਗਰਾਸਕਾਰਪ 10%) ਅਤੇ ਸਤਹੀ ਦਾ ਭੋਜਨ ਕਰਨ ਵਾਲੀ ਮੱਛੀ ਬੀਜ ਦੀ ਮਾਤਰਾ 30% (ਮ੍ਰਿਗਲ 20%, ਕਾਮਨਕਾਰਪ 10%) ਸੰਗ੍ਰਹਿ ਕੀਤਾ ਜਾਣਾ ਚਾਹੀਦਾ ਹੈ।
5. ਗਰਾਸਕਾਰਪ ਦੇ ਲਈ ਉੱਪਰਲੀ ਖੁਰਾਕ
ਗਰਾਸਕਾਰਪ ਦੇ ਲਈ ਜਲਮਈ ਬਨਸਪਤੀ ਹਾਈਡ੍ਰਿਲਾ, ਨਾਜਾਮ, ਵਰਸੀਸ ਨੇਪੀਅਰ ਆਦਿ ਭੋਜਨ ਦੇ ਰੂਪ ਵਿੱਚ ਦੇਣਾ ਚਾਹੀਦਾ ਹੈ। ਗਰਾਸਕਾਰਪ ਨੂੰ ਭੋਜਨ ਉਸ ਦੇ ਭਾਰ ਦੇ ਅੱਧੇ ਭਾਰ ਦੇ ਬਰਾਬਰ ਦਿੱਤਾ ਜਾਣਾ ਚਾਹੀਦਾ ਹੈ।
6. ਮੱਛੀ ਵਾਧੇ ਦੀ ਜਾਂਚ
ਪ੍ਰਤੀ ਮਹੀਨਾ ਜਾਲ ਚਲਾ ਕੇ ਮੱਛੀਆਂ ਦੀ ਵਾਧਾ ਬਿਮਾਰੀ ਅਤੇ ਪਰਜੀਵੀਆਂ ਦੇ ਹਮਲੇ ਦੀ ਜਾਂਚ ਕਰੋ, ਅਜਿਹੀ ਕੋਈ ਸਮੱਸਿਆ ਆਏ ਤਾਂ ਇਲਾਜ ਕਰੋ। ਜਾਲ ਚੱਲਣ ਨਾਲ ਤਾਲਾਬ ਦੇ ਤਲ ਵਿੱਚ ਇਕੱਠੀ ਹੋਈ ਦੂਸ਼ਿਤ ਗੈਸ ਨਿਕਲ ਜਾਂਦੀ ਹੈ ਅਤੇ ਪੋਸ਼ਕ ਤੱਤ ਮੁਕਤ ਹੋ ਕੇ ਖਾਧ ਲੜੀ ਸ਼ੁਰੂ ਕਰਦੇ ਹਨ।
1. ਬੱਤਖਾਂ ਦੇ ਲਈ ਵਾੜਾ (ਘਰ)
ਬੱਤਖਾਂ ਦਿਨ ਦੇ ਸਮੇਂ ਤਾਲਾਬ ਵਿੱਚ ਘੁੰਮਦੀਆਂ ਹਨ, ਰਾਤ ਵੇਲੇ ਉਨ੍ਹਾਂ ਨੂੰ ਘਰ ਦੀ ਜ਼ਰੂਰਤ ਹੁੰਦੀ ਹੈ। ਤਾਲਾਬ ਦੇ ਕੰਢੇ ਤੇ ਬਾਂਸ, ਲੱਕੜੀ ਨਾਲ ਬੱਤਖ ਦਾ ਵਾੜਾ ਬਣਾਉਣਾ ਚਾਹੀਦਾ ਹੈ। ਵਾੜਾ ਹਵਾਦਾਰ ਅਤੇ ਸੁਰੱਖਿਅਤ ਹੋਵੇ। ਤਲਾਬ ਦੇ ਪਾਣੀ ਦੀ ਸਤਹਿ ਉੱਤੇ ਤੈਰਦਾ ਹੋਇਆ ਬੱਤਖ ਘਰ ਵੀ ਬਣਾਇਆ ਜਾ ਸਕਦਾ ਹੈ, ਇਸ ਦੇ ਲਈ ਮੋਬਿਲ ਆਇਲ ਦੇ ਡਰੰਮਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ। ਤੈਰਦੇ ਹੋਏ ਘਰ ਦਾ ਫਰਸ਼ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਬੱਤਖਾਂ ਦੀ ਬਿੱਠ ਸਿੱਧੇ ਪਾਣੀ ਵਿੱਚ ਡਿੱਗੇ। ਬੱਤਖ ਘਰ ਨੂੰ ਹਮੇਸ਼ਾ ਸਾਫ਼-ਸੁਥਰਾ ਅਤੇ ਸੁੱਕਾ ਰੱਖਣਾ ਚਾਹੀਦਾ ਹੈ। ਬੱਤਖਾਂ ਦਾ ਵਾੜਾ ਇੰਨਾ ਵੱਡਾ ਹੋਣਾ ਚਾਹੀਦਾ ਹੈ ਕਿ ਪ੍ਰਤੀ ਬੱਤਖ ਘੱਟੋ-ਘੱਟ 0.3 ਤੋਂ 0.5 ਵਰਗ ਮੀਟਰ ਦੀ ਜਗ੍ਹਾ ਹੋਵੇ।
2. ਬੱਤਖਾਂ ਦੀ ਚੋਣ
ਭਾਰਤੀ ਪ੍ਰਜਾਤੀਆਂ ਵਿੱਚ ਸਿਲਹੇਟ ਮੇਟੇ ਅਤੇ ਨਾਗੇਸ਼ਵਰੀ ਮਹੱਤਵਪੂਰਣ ਹਨ। ਮੱਛੀਆਂ ਦੇ ਨਾਲ ਬੱਤਖ ਪਾਲਣ ਲਈ ਇੰਡੀਅਨ ਰਨਰ ਪ੍ਰਜਾਤੀ ਸਭ ਤੋਂ ਉਪਯੁਕਤ ਪਾਈ ਗਈ ਹੈ। ਖਾਕੀ ਕੇਂਪਬੇਲ ਪ੍ਰਜਾਤੀ ਵੀ ਹਰਮਨ-ਪਿਆਰੀ ਹੈ। 2-3 ਮਹੀਨਿਆਂ ਵਿੱਚ ਬੱਚਿਆਂ ਨੂੰ ਆਵਦਗਯਕ ਬਿਮਾਰੀ ਰੋਧਕ ਟੀਕਾ ਲਗਾਉਣ ਦੇ ਬਾਅਦ ਪਾਲਣ ਲਈ ਉਪਯੋਗ ਵਿੱਚ ਲਿਆਉਣਾ ਚਾਹੀਦਾ ਹੈ। ਸਧਾਰਨ ਤੌਰ ਤੇ ਇੱਕ ਹੈਕਟੇਅਰ ਦੇ ਲਈ 200-300 ਬੱਤਖ ਜ਼ਰੂਰੀ ਹੁੰਦੀ ਹੈ, ਜੋ ਇੱਕ ਹੈਕਟੇਅਰ ਜਲ ਖੇਤਰ ਲਈ ਖਾਦ ਦੇ ਰੂਪ ਵਿੱਚ ਬਿੱਠ ਦੇਣ ਦੇ ਲਈ ਜ਼ਰੂਰੀ ਹੁੰਦੀਆਂ ਹਨ। ਇੱਕ ਬੱਤਖ, ਇੱਕ ਦਿਨ ਵਿੱਚ ਲਗਭਗ 125 ਗ੍ਰਾਮ ਬਿੱਠ ਦਾ ਤਿਆਗ ਕਰਦੀ ਹੈ।
3. ਬੱਤਖਾਂ ਦੇ ਲਈ ਪੂਰਕ ਆਹਾਰ
ਤਾਲਾਬ ਵਿੱਚ ਉਪਲਬਧ ਕੁਦਰਤੀ ਭੋਜਨ ਬੱਤਖਾਂ ਦੇ ਲਈ ਪੂਰਾ ਨਹੀਂ ਹੁੰਦਾ, ਇਸ ਲਈ ਬੱਤਖਾਂ ਨੂੰ ਪੂਰਕ ਆਹਾਰ ਭੋਜਨ ਦੇ ਰੂਪ ਵਿੱਚ ਦੇਣਾ ਚਾਹੀਦਾ ਹੈ। ਪੂਰਕ ਆਹਾਰ ਦੇ ਰੂਪ ਵਿੱਚ ਬੱਤਖ ਮੁਰਗੀ ਖੁਰਾਕ ਅਤੇ ਰਾਇਸਬ੍ਰਾਨ ਕੋੜ੍ਹਾ 1:2 ਦੇ ਅਨੁਪਾਤ ਵਿੱਚ 100 ਗ੍ਰਾਮ ਪ੍ਰਤੀ ਬੱਤਖ ਰੋਜ਼ਾਨਾ ਖਵਾਇਆ ਜਾਂਦਾ ਹੈ। ਖੁਰਾਕ ਬੱਤਖਾਂ ਦੇ ਘਰ ਜਾਂ ਬੰਨੇ ‘ਤੇ ਦਿੱਤਾ ਜਾ ਸਕਦਾ ਹੈ। ਬੱਤਖ ਘਰ ਵਿੱਚ ਕਾਫੀ ਡੂੰਘੇ 15 ਸੈਂਟੀਮੀਟਰ ਚੌੜੇ, 5 सेटीमीटर ਲੰਬੇ ਬਰਤਨਾਂ ਵਿੱਚ ਪਾਣੀ ਰੱਖਣਾ ਚਾਹੀਦਾ ਹੈ।
4. ਆਂਡਿਆਂ ਦੀ ਪ੍ਰਾਪਤੀ
ਸਧਾਰਨ ਤੌਰ ਤੇ ਬੱਤਖ 24 ਹਫਤਿਆਂ ਦੀ ਉਮਰ ਹੋਣ ਤੇ ਆਂਡੇ ਦੇਣੇ ਸ਼ੁਰੂ ਕਰਦੀ ਹੈ ਅਤੇ 2 ਸਾਲ ਤੱਕ ਬੱਤਖ ਆਂਡੇ ਦਿੰਦੀ ਹੈ। ਬੱਤਖ ਰਾਤ ਵੇਲੇ ਹੀ ਆਂਡੇ ਦਿੰਦੀ ਹੈ। ਆਂਡੇ ਦੇਣ ਦੇ ਲਈ ਬੱਤਖ ਘਰ ਵਿੱਚ ਕੁਝ ਸੁੱਕੀ ਘਾਹ ਜਾਂ ਪਰਾਲੀ ਵਿਛਾਉਣੀ ਚਾਹੀਦੀ ਹੈ। ਸਵੇਰੇ ਆਂਡੇ ਇਕੱਠੇ ਕਰ ਲਵੋ।
5. ਬੱਤਖਾਂ ਦੀ ਬਿੱਠ ਦਾ ਉਪਯੋਗ ਖਾਦ ਦੇ ਰੂਪ ਵਿੱਚ ਕੀਤਾ ਜਾਂਦਾ ਹੈ, ਬੱਤਖ ਦੀ ਆਪਣੀ ਬਿੱਠ ਤਾਲਾਬ ਵਿੱਚ ਤਿਆਗਦੀ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ ਹੋਰ ਕੋਈ ਖਾਦ ਜਾਂ ਉਰਵਰਕ ਤਾਲਾਬ ਵਿੱਚ ਪਾਉਣ ਦੀ ਲੋੜ ਨਹੀਂ ਹੈ। ਬੱਤਖ ਵਾੜੇ ਵਿੱਚ ਰਾਤ ਵੇਲੇ ਇਕੱਠੀ ਹੋਈ ਬਿੱਠ ਸਵੇਰੇ ਤਾਲਾਬ ਵਿੱਚ ਸੁੱਟ ਦੇਣੀ ਚਾਹੀਦੀ ਹੈ। ਇੱਕ ਬੱਤਖ ਇੱਕ ਦਿਨ ਵਿੱਚ ਲਗਭਗ 125 ਤੋਂ 150 ਗ੍ਰਾਮ ਬਿੱਠ ਦਾ ਤਿਆਗ ਕਰਦੀ ਹੈ। ਇਸ ਪ੍ਰਕਾਰ ਪ੍ਰਤੀ ਹੈਕਟੇਅਰ ਪ੍ਰਤੀ ਸਾਲ 1 ਹਜ਼ਾਰ ਕਿਲੋਗ੍ਰਾਮ ਤੋਂ ਡੇਢ ਹਜ਼ਾਰ ਕਿੱਲੋਗ੍ਰਾਮ ਬਿੱਠ ਪ੍ਰਾਪਤ ਹੋ ਜਾਵੇਗੀ। ਬਿੱਠ ਵਿੱਚ 81% ਨਮੀ, 0.51% ਨਾਈਟ੍ਰੋਜਨ ਅਤੇ 0.38% ਫਾਸਫੇਟ ਹੁੰਦੀ ਹੈ। ਬਿੱਠ ਮੱਛੀ ਦੇ ਵਾਧੇ ਲਈ ਲਾਭਦਾਇਕ ਹੈ।
6. ਬੱਤਖਾਂ ਦੀ ਸਿਹਤ ਦੀ ਰੱਖਿਆ
ਹਰ ਮਹੀਨੇ ਬੱਤਖਾਂ ਦੀ ਸਿਹਤ ਸੰਬੰਧੀ ਜਾਂਚ ਕਰਨੀ ਚਾਹੀਦੀ ਹੈ। ਬੱਤਖ ਦੀ ਆਵਾਜ਼ ਵਿੱਚ ਪਰਿਵਰਤਨ, ਸੁਸਤ ਚਾਲ, ਘੱਟ ਮਾਤਰਾ ਵਿੱਚ ਭੋਜਨ ਗ੍ਰਹਿਣ ਕਰਨਾ, ਨੱਕ ਅਤੇ ਅੱਖ ਵਿੱਚੋਂ ਲਗਾਤਾਰ ਪਾਣੀ ਦਾ ਵਗਣਾ ਆਦਿ ਲੱਛਣ ਪਾਏ ਜਾਣ ‘ਤੇ ਬਿਮਾਰ ਬੱਤਖ ਨੂੰ ਤਾਲਾਬ ਵਿੱਚ ਨਹੀਂ ਜਾਣ ਦੇਣਾ ਚਾਹੀਦਾ ਅਤੇ ਤੁਰੰਤ ਡੰਗਰ ਡਾਕਟਰਾਂਤੋਂ ਸਲਾਹ ਲੈ ਕੇ ਇਲਾਜ ਕਰਵਾਉਣਾ ਚਾਹੀਦਾ ਹੈ।
ਉਤਪਾਦਨ
ਮੱਛੀ ਦੇ ਨਾਲ ਬੱਤਖ ਪਾਲਣ ਨਾਲ ਪ੍ਰਤੀ ਹੈਕਟੇਅਰ ਹਰ ਸਾਲ 2500 ਕਿਲੋ ਮੱਛੀ ਦਾ ਉਤਪਾਦਨ ਸ਼ਾਮਿਲ ਹੈ, ਨਾਲ ਹੀ 14 ਹਜ਼ਾਰ ਤੋਂ 15 ਹਜ਼ਾਰ ਆਂਡੇ ਅਤੇ 500-600 ਕਿਲੋਗ੍ਰਾਮ ਬੱਤਖਾਂ ਦਾ ਮਾਸ ਉਪਲਬਧ ਹੋਵੇਗਾ। ਇਸ ਪ੍ਰਕਾਰ ਮੱਛੀ ਦੇ ਨਾਲ-ਨਾਲ ਬੱਤਖ ਪਾਲਣ ਕਰਨ ਨਾਲ ਮੱਛੀ ਪਾਲਣ ਵਾਲੇ ਕਿਸਾਨਾਂ ਨੂੰ ਵਾਧੂ ਕਮਾਈ ਮਿਲ ਸਕੇਗੀ।
ਕ੍ਰ. |
ਮਦ |
ਮਾਤਰਾ |
ਦਰ |
|
ਰਾਸ਼ੀ |
|
(ੳ) |
ਆਵਰਤੀ ਖਰਚ |
|
|
|
|
|
1. |
ਤਲਾਬ ਪੱਟਾ ਰਾਸ਼ੀ |
|
1000/- |
|
500/- |
|
2. |
ਮਹੁਆ ਖਲੀ (ਤਾਲਾਬ ਦੀ ਤਿਆਰੀ) |
1250 ਕਿਲੋ |
250/- प्ਪ੍ਰਤੀ ਕੁਇੰਟਲ |
|
3150/- |
|
3. |
ਮੱਛੀ ਬੀਜ (100 ਮਿ.ਮੀ.) |
2500 |
400/- ਪ੍ਰਤੀ ਹਜ਼ਾਰ |
|
1000/- |
|
4. |
ਬੱਤਖ ਵਾੜਾ ਨਿਰਮਾਣ |
|
ਅਨੁਮਾਨਿਤ |
|
500/- |
|
5. |
ਬੱਤਖ ਦੇ ਚੂਜ਼ੇ ਦਾ ਮੁੱਲ |
100 ਨਗ |
12/- ਪ੍ਰਤੀ ਨਗ |
|
1200/- |
|
6. |
ਖੁਰਾਕ |
3650 ਕਿਲੋ |
5/- ਪ੍ਰਤੀ ਕਿਲੋ |
|
18250/- |
|
7. |
ਹੋਰ ਆਕਸਮਿਕ ਖਰਚ ਅਤੇ ਦਵਾਈਆਂ |
|
ਅਨੁਮਾਨਿਤ |
|
500/- |
|
(अ) |
ਕੁੱਲ:- |
|
- |
|
25,100/- |
|
(ब) |
ਬੈਂਕ ਦੀ ਕਿਸ਼ਤ ‘ਤੇ ਵਿਆਜ 12: |
|
- |
|
6597/- |
|
|
ਬੈਂਕ ਦੀ ਕਿਸ਼ਤ ‘ਤੇ ਵਿਆਜ 12: |
|
|
|
|
|
(क) |
ਕੁੱਲ ਖਰਚ (ੳਅ) |
|
- |
|
31,697/- |
|
(ख) |
ਕੁੱਲ ਆਮਦਨ |
|
|
|
|
|
1. |
1250 ਕਿਲੋਗ੍ਰਾਮ ਮੱਛੀ ਦੀ ਵਿਕਰੀ ਤੋਂ |
1250 |
30/- |
|
37,500/- |
|
2. |
ਬੱਤਖ ਦੇ ਆਂਡੇ |
7930 |
2.0/- ਪ੍ਰਤੀ ਨਗ |
|
15,860/- |
|
3. |
ਬੱਤਖ ਮਾਸ ਵਿਕਰੀ |
250ਕਿਲੋ |
45/- ਪ੍ਰਤੀ ਕਿਲੋ |
|
11,250/- |
|
(ख) |
ਕੁੱਲ:-(1+2 +3) |
|
- |
|
64610/- |
|
(ग) |
ਸ਼ੁੱਧ ਆਮਦਨ (ਸ-ੲ) |
|
|
|
|
|
|
ਰੁ. 64,610 - 21,697 = ਰੁ. 32,913 |
|
- |
|
32 ,913 |
|
ਇੱਕ ਹੈਕਟੇਅਰ ਜਲ ਖੇਤਰ ਵਿੱਚ ਮੱਛੀ ਦੇ ਨਾਲ ਬੱਤਖ ਪਾਲਣ ਤੋਂ ਸ਼ੁੱਧ ਆਮਦਨ ਰੁ. 65, 826/-ਹਰ ਸਾਲ ਅਨੁਮਾਨਿਤ ਹੈ। |
|
|
ਏਕੀਕ੍ਰਿਤ ਮੱਛੀ ਅਤੇ ਮੁਰਗੀ ਪਾਲਣ
ਮੱਛੀ ਪਾਲਣ ਦੇ ਨਾਲ ਮੁਰਗੀ ਪਾਲਣ ਕਿੱਤਾ ਲਾਭਦਾਇਕ ਹੈ। ਇਸ ਤਕਨੀਕ ਦੇ ਅੰਤਰਗਤ ਮੁਰਗੀ ਦੀ ਪੋਲਟਰੀ ਲੀਟਰ (ਮੁਰਗੀ ਘਰ ਦੇ ਫ਼ਰਸ਼ ਦਾ ਬਿੱਠਯੁਕਤ ਭੂਸਾ) ਮੱਛੀ ਪਾਲਣ ਤਾਲਾਬ ਵਿੱਚ ਖਾਦ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਇਸ ਪ੍ਰਕਾਰ ਦੇ ਮੱਛੀ ਪਾਲਣ ਵਿੱਚ ਨਾ ਤਾਂ ਜਲ ਖੇਤਰ ‘ਚ ਕੋਈ ਅਲੱਗ ਤੋਂ ਖਾਦ ਪਾਉਣ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਪੂਰਕ ਆਹਾਰ ਦੇਣ ਦੀ। ਮੁਰਗੀ ਅਤੇ ਮੱਛੀ ਪਾਲਣ ਤੋਂ ਪ੍ਰਤੀ ਹੈਕਟੇਅਰ ਹਰ ਸਾਲ ਲਗਭਗ 2000 ਤੋਂ 2500 ਕਿਲੋਗ੍ਰਾਮ ਮੱਛੀ 60000 ਤੋਂ 72000 ਤੱਕ ਆਂਡੇ ਅਤੇ 550-600 ਕਿਲੋਗ੍ਰਾਮ ਮੁਰਗੀ ਦਾ ਮਾਸ ਪ੍ਰਾਪਤ ਹੁੰਦਾ ਹੈ।
1. ਮੁਰਗੀ ਪਾਲਣ ਨਾਲ ਸੰਬੰਧਤ ਵਿਵਸਥਾਵਾਂ:-
1. ਮੁਰਗੀਆਂ ਦੇ ਲਈ ਘਰ ਦਾ ਇੰਤਜ਼ਾਮ ਤਲਾਬ ਦੇ ਕਿਨਾਰੇ ਜ਼ਮੀਨ ‘ਤੇ ਜਾਂ ਤਲਾਬ ਦੇ ਅੰਦਰ ਝੌਂਪੜੀ ਬਣਾ ਕੇ ਕੀਤਾ ਜਾ ਸਕਦਾ ਹੈ। ਮੁਰਗੀ ਦੇ ਘਰ ਨੂੰ ਆਰਾਮਦਾਇਕ, ਗਰਮੀਆਂ ਵਿੱਚ ਠੰਢਾ ਅਤੇ ਸਰਦੀਆਂ ਵਿੱਚ ਗਰਮ ਰੱਖਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਮੱਛੀ ਦੇ ਨਾਲ ਮੁਰਗੀ ਪਾਲਣ ਦੇ ਅੰਤਰਗਤ ਮੁਰਗੀਆਂ ਨੂੰ ਰੱਖਣ ਦੀ ਆਧੁਨਿਕ ਸੰਘਣੀ ਪ੍ਰਣਾਲੀ ਅਪਣਾਈ ਜਾਂਦੀ ਹੈ। ਇਸ ਵਿੱਚ ਪੰਛੀਆਂ ਨੂੰ ਮੁਰਗੀ ਦੇ ਲਈ ਬਣਾਏ ਗਏ ਘਰ ਦੇ ਅੰਦਰ ਹੀ ਲਗਾਤਾਰ ਰੱਖਿਆ ਜਾਂਦਾ ਹੈ। ਇਸ ਵਿੱਚ ਬੈਟਰੀ ਸਿਸਟਮ (ਪਿੰਜਰਿਆਂ ਦੀ ਕਤਾਰ) ਦੀ ਤੁਲਨਾ ਵਿੱਚ ਡੀਪ ਲਿਟਰ ਸਿਸਟਮ ਨੂੰ ਪਹਿਲ ਦਿੱਤੀ ਜਾਂਦੀ ਹੈ। ਡੀਪ ਲਿਟਰ ਸਿਸਟਮ ਵਿਚ 10 ਸੈਂਟੀਮੀਟਰ ਉੱਚੀ ਬਰੀਕ ਪਰ ਸੁੱਕੀ ਝੋਨੇ ਦੀ ਫੱਕ, ਝਾੜੇ ਹੋਏ ਝੋਨੇ ਦੀ ਪਰਾਲੀ, ਲੱਕੜੀ ਦਾ ਬੁਰਾਦਾ, ਕਣਕ ਦੀ ਫੱਕ ਆਦਿ ਕਿਸੇ ਚੀਜ਼ ਤੇ ਵਿਛਾਈ ਜਾਂਦੀ ਹੈ। ਇਹੀ ਡੀਪ ਲਿਟਰ ਹੈ। ਮੁਰਗੀਆਂ ਦਾ ਮਲ-ਮੂਤਰ ਹੇਠਾਂ ਵਿਛਾਏ ਗਈ ਤਹਿ ਉੱਤੇ ਡਿਗਦਾ ਹੈ। ਜੇਕਰ ਹੇਠਾਂ ਦਾ ਲਿਟਰ ਕੁਝ ਗਿੱਲਾ ਜਿਹਾ ਹੋ ਜਾਂਦਾ ਹੈ, ਤਾਂ ਉਸ ਨੂੰ ਸੁਕਾਉਣ ਲਈ ਚੂਨਾ ਪਾਇਆ ਜਾਂਦਾ ਹੈ ਤਾਂ ਕਿ ਉਸ ਵਿੱਚ ਹਵਾ ਲੱਗਦੀ ਰਹੇ। ਲੋੜ ਪੈਣ ਤੇ ਫੱਕ ਆਦਿ ਵੀ ਪਾਈ ਜਾਂਦੀ ਹੈ। ਲਗਭਗ ਦੋ ਮਹੀਨੇ ਵਿੱਚ ਇਹ ਡੀਪ ਲਿਟਰ ਬਣ ਜਾਂਦਾ ਹੈ, ਅਤੇ 10-12 ਮਹੀਨੇ ਵਿੱਚ ਪੂਰੀ ਤਰ੍ਹਾਂ ਵਿਕਸਿਤ ਲਿਟਰ ਬਣ ਜਾਂਦਾ ਹੈ। ਜੋ ਭਰਪੂਰ ਖਾਦ ਹੈ। ਮੁਰਗੀਆਂ ਦੀ ਬਿੱਠ ਵਿੱਚ 1: ਨਾਈਟ੍ਰੋਜਨ ਹੁੰਦਾ ਹੈ ਅਤੇ ਨਿਰਮਿਤ ਵਿਕਸਿਤ ਲਿਟਰ ‘ਚ ਇਹ 3: ਹੁੰਦਾ ਹੈ।
2. ਪੋਲਟਰੀ ਲਿਟਰ ਦਾ ਮੱਛੀ ਪਾਲਣ ਤਾਲਾਬ ਵਿੱਚ ਖਾਦ ਦੇ ਰੂਪ ਵਿੱਚ ਉਪਯੋਗ
ਮੁਰਗੀ ਘਰ ਵਿੱਚੋਂ ਕੱਢੇ ਗਏ ਪੋਲਟਰੀ ਲਿਟਰ ਦਾ ਭੰਡਾਰਣ ਕਰ ਲਿਆ ਜਾਂਦਾ ਹੈ। ਮੱਛੀ ਪਾਲਣ ਦੇ ਲਈ ਤਾਲਾਬ ਵਿੱਚ ਇਸ ਨੂੰ ਹਰ ਰੋਜ਼ ਸਵੇਰੇ 50 ਕਿਲੋ ਪ੍ਰਤੀ ਹੈਕਟੇਅਰ ਦੀ ਦਰ ਨਾਲ ਪਾਇਆ ਜਾਂਦਾ ਹੈ। ਜੇਕਰ ਕਾਈ ਆਦਿ ਜ਼ਿਆਦਾ ਹੋਵੇ ਤਾਂ ਪੋਲਟਰੀ ਲਿਟਰ ਕੁਝ ਦਿਨ ਨਹੀਂ ਪਾਉਣਾ ਚਾਹੀਦਾ। 25-30 ਮੁਰਗੀਆਂ ਤੋਂ ਇੱਕ ਸਾਲ ਵਿੱਚ ਇੱਕ ਮੀਟ੍ਰਿਕ ਟਨ ਪੋਲਟਰੀ ਲਿਟਰ ਬਣਦਾ ਹੈ। ਇਸ ਲਈ ਇੱਕ ਹੈਕਟੇਅਰ ਜਲ ਖੇਤਰ ਦੇ ਲਈ 500-600 ਮੁਰਗੀਆਂ ਰੱਖਣਾਈਆਂ ਜ਼ਰੂਰੀ ਹੁੰਦੀਆਂ ਹਨ। ਇੰਨੇ ਪੰਛੀ 20 ਮੀਟ੍ਰਿਕ ਟਨ (ਖਾਦ) ਲਿਟਰ ਦੇਣਗੇ। ਪੂਰੀ ਤਰ੍ਹਾਂ ਤਿਆਰ ਲਿਟਰ ‘ਚ 3: ਨਾਈਟ੍ਰੋਜਨ, 2: ਫਾਸਫੇਟ ਅਤੇ 2: ਪੋਟਾਸ਼ ਰਹਿੰਦਾ ਹੈ।
3. ਮੁਰਗੀਆਂ ਦੀ ਚੋਣ
ਚੰਗੇ ਪੰਛੀਆਂ ਵਿੱਚ ਰੋਡ ਆਈਲੈਂਡ ਜਾਂ ਸਫੈਦ ਲੇਗਹਾਰਨ ਪ੍ਰਜਾਤੀ ਉਪਯੁਕਤ ਹੈ। ਮੁਰਗੀ ਦੇ ਅੱਠ ਹਫ਼ਤੇ ਦੇ ਚੂਜ਼ਿਆਂ ਨੂੰ ਰੋਗ ਪ੍ਰਤੀਰੋਧਕ ਟੀਕੇ ਲਾ ਕੇ ਰੱਖਿਆ ਜਾਂਦਾ ਹੈ। ਪ੍ਰਤੀ ਹੈਕਟੇਅਰ ਜਲ ਖੇਤਰ ਦੇ ਲਈ 500-600 ਮੁਰਗੀਆਂ ਰੱਖਣੀਆਂ ਉਪਯੋਗੀ ਹਨ।
4. ਮੁਰਗੀਆਂ ਦੇ ਲਈ ਆਹਾਰ
ਮੁਰਗੀਆਂ ਨੂੰ ਉਮਰ ਦੇ ਅਨੁਰੂਪ ਸੰਤੁਲਿਤ ਮੁਰਗੀ ਆਹਾਰ ਦਿੱਤਾ ਜਾਂਦਾ ਹੈ। ਆਹਾਰ ਫੀਡ ਹਾਪਰ ਵਿੱਚ ਰੱਖਿਆ ਜਾਂਦਾ ਹੈ, ਤਾਂ ਕਿ ਖੁਰਾਕ ਬੇਕਾਰ ਨਾ ਜਾਵੇ। 9-20 ਹਫ਼ਤੇ ਤੱਕ ''ਗ੍ਰੋਅਰ ਮੇਸ਼'' 50-70 ਗ੍ਰਾਮ ਪ੍ਰਤੀ ਪੰਛੀ ਪ੍ਰਤੀ ਦਿਨ ਦੀ ਦਰ ਨਾਲ ਅਤੇ ਬਾਅਦ ਵਿੱਚ ਲੇਯਰ ਮੇਸ਼ 80-120 ਗ੍ਰਾਮ ਪ੍ਰਤੀ ਦਿਨ ਦੀ ਦਰ ਨਾਲ ਆਹਾਰ ਦਿੱਤਾ ਜਾਂਦਾ ਹੈ।
5. ਆਂਡੇ ਦੇਣਾ
ਮੁਰਗੀਆਂ 22 ਹਫਤੇ ਬਾਅਦ ਆਂਡੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਮੁਰਗੀਆਂ ਨੂੰ 18 ਮਹੀਨੇ ਤੱਕ ਆਂਡੇ ਦੀ ਪ੍ਰਾਪਤੀ ਲਈ ਰੱਖਣਾ ਚਾਹੀਦਾ ਹੈ।
2. ਮੱਛੀ ਪਾਲਣ ਲਈ ਵਿਵਸਥਾਵਾਂ:-
1. ਤਾਲਾਬ ਦੀ ਚੋਣ
ਤਲਾਬ ਬਾਰ੍ਹਾਂਮਾਹੀ ਘੱਟੋ-ਘੱਟ 2 ਮੀਟਰ ਡੂੰਘੇ ਅਤੇ ਤਲਾਅ ਵਿੱਚ ਪਾਣੀ ਭਰਨ ਲਈ ਜਲ-ਸਰੋਤ ਹੋਵੇ, ਅਜਿਹੇ ਤਾਲਾਬ ਦੀ ਚੋਣ ਕਰਨੀ ਚਾਹੀਦੀ ਹੈ।
2. ਜਲਮਈ ਬਨਸਪਤੀ ਦੀ ਛਟਾਈ
ਤਲਾਬ ਤੋਂ ਜਲਮਈ ਬਨਸਪਤੀ ਨੂੰ ਕੱਢਵਾ ਦੇਣਾ ਚਾਹੀਦਾ ਹੈ।
3. ਅਣਚਾਹੀਆਂ ਅਤੇ ਮਾਸਾਹਾਰੀ ਮੱਛੀਆਂ ਨੂੰ ਮੱਛੀ ਬੀਜ ਇਕੱਤਰੀਕਰਨ ਤੋਂ ਪਹਿਲਾਂ ਤਲਾਬ ਵਿੱਚੋਂ ਕਢਵਾ ਦੇਣਾ ਚਾਹੀਦਾ ਹੈ।
ਇਨ੍ਹਾਂ ਨੂੰ ਕੱਢਣ ਲਈ ਬਾਰ-ਬਾਰ ਜਾਲ ਚਲਾ ਕੇ ਕੱਢ ਸਕਦੇ ਹਾਂ, ਇਨ੍ਹਾਂ ਨੂੰ ਕੱਢਣ ਲਈ 2500 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਮਹੁਆ ਖਲੀ ਦਾ ਉਪਯੋਗ ਕੀਤਾ ਜਾ ਸਕਦਾ ਹੈ।
4. ਚੂਨੇ ਦੀ ਵਰਤੋਂ
ਇੱਕ ਹੈਕਟੇਅਰ ਜਲ ਖੇਤਰ ਵਿੱਚ 250-350 ਕਿਲੋਗ੍ਰਾਮ ਚੂਨਾ ਪਾਉਣਾ ਚਾਹੀਦਾ ਹੈ।
5. ਮੱਛੀ ਬੀਜ ਇਕੱਤਰੀਕਰਨ
ਮੱਛੀ ਅਤੇ ਮੁਰਗੀ ਪਾਲਣ ਦੇ ਲਈ ਤਲਾਬ ਵਿੱਚ ਪ੍ਰਤੀ ਹੈਕਟੇਅਰ 5000 ਦੇ ਬੱਚੇ ਪ੍ਰਤੀ ਹੈਕਟੇਅਰ ਦੀ ਦਰ ਨਾਲ ਸੰਗ੍ਰਹਿ ਕਰਨਾ ਚਾਹੀਦਾ ਹੈ।
6. ਮੱਛੀ ਦਾ ਵਾਧਾ
ਸਮੇਂ-ਸਮੇਂ ‘ਤੇ ਪ੍ਰਤੀ ਮਹੀਨਾ ਜਾਲ ਚਲਾ ਕੇ ਇਨ੍ਹਾਂ ਦੇ ਵਾਧੇ ਅਤੇ ਬਿਮਾਰੀ ਦਾ ਪਤਾ ਲਗਾਉਂਦੇ ਰਹੋ। ਬਿਮਾਰੀ ਦੀ ਜਾਣਕਾਰੀ ਹੋਣ ਦੀ ਹਾਲਤ ਵਿੱਚ ਸਹੀ ਇਲਾਜ ਕਰੋ।
7. ਮੱਛੀ ਉਤਪਾਦਨ
ਇੱਕ ਹੈਕਟੇਅਰ ਜਲ ਖੇਤਰ ਦੇ ਤਾਲਾਬ ਤੋਂ ਹਰ ਸਾਲ 2500 ਤੋਂ 3000 ਕਿਲੋਗ੍ਰਾਮ ਮੱਛੀ ਉਤਪਾਦਨ ਲਿਆ ਜਾ ਸਕਦਾ ਹੈ।
3. ਏਕੀਕ੍ਰਿਤ ਮੱਛੀ ਦੇ ਨਾਲ ਮੁਰਗੀ ਪਾਲਣ ਤੋਂ ਲਾਭ
ਮੱਛੀ ਦੇ ਨਾਲ ਮੁਰਗੀ ਪਾਲਣ ਦੀ ਆਰਥਿਕ 0.5 ਹੈਕਟੇਅਰ ਜਲ ਖੇਤਰ
ਸ.ਕ੍ਰ. |
|
ਮਦ |
ਮਾਤਾਰ |
ਦਰ |
ਰਾਸ਼ੀ |
|
|
|
ਆਵਰਤੀ ਖ਼ਰਚ |
|
|
|
|
1. |
|
ਤਲਾਬ ਪੱਟਾ |
- |
ਰੁ.1000/- ਪ੍ਰਤੀ ਹੈਕਟੇਅਰ |
500.00 |
|
2. |
|
ਮਹੁਆ ਖਲੀ |
1250 ਕਿਲੋਗ੍ਰਾਮ |
ਰੁ.250/- ਕੁਇੰਟਲ |
3150.00 |
|
3. |
|
ਮੱਛੀ ਬੀਜ |
2500 |
ਰੁ.400/- ਪ੍ਰਤੀ ਹਜ਼ਾਰ |
1000.00 |
|
4 |
ਅੱਠ ਹਫਤੇ ਉਮਰ ਦੇ ਚੂਜ਼ੇ |
275 |
ਰੁ.8/- ਪ੍ਰਤੀ ਨਗ |
2200.00 |
|
|
5. |
ਆਹਾਰ |
9175 |
ਰੁ.2.50 ਪ੍ਰਤੀ ਕਿਲੋ |
22937.00 |
|
|
6. |
ਹੋਰ ਆਕਸਮਿਕ ਖ਼ਰਚ |
|
|
1000.00 |
|
|
(ੳ) |
ਕੁੱਲ ਆਵਰਤੀ ਖ਼ਰਚ |
- |
- |
30,787.00 |
|
|
(ਅ) |
ਬੈਂਕ ਦੀ ਕਿਸ਼ਤ ਵਿਆਜ 12: ਰੁ. |
- |
- |
8355.00 |
|
|
|
4541 ਰੁ.3814 |
|
|
|
|
|
(ੲ) |
ਮੁਰਗੀ ਘਰ ਨਿਰਮਾਣ (ਇੱਕ ਵਾਰ) |
- |
- |
10,000.00 |
|
|
(ਸ) |
ਕੁੱਲ ਆਮਦਨ (ੳਅੲ) |
- |
- |
49,142.00 |
|
|
(ਹ) |
ਕੁੱਲ ਆਮਦਨ |
|
|
|
|
|
1. |
ਮੱਛੀ ਵਿੱਕਰੀ |
ਕਿਲੋਗ੍ਰਾਮ 1250 |
ਰੁ.30/- ਪ੍ਰਤੀ ਕਿਲੋਗ੍ਰਾਮ |
37500.00 |
|
|
2. |
ਆਂਡਾ ਵਿੱਕਰੀ |
35000 ਆਂਡੇ |
ਰੁ.100/- ਪ੍ਰਤੀ ਸੈਂਕੜਾ |
35000.00 |
|
|
3. |
ਮੁਰਗੀ |
625 ਕਿਲੋਗ੍ਰਾਮ |
ਰੁ.45/- ਪ੍ਰਤੀ ਕਿਲੋਗ੍ਰਾਮ |
28125.00 |
|
|
(ਹ) |
ਯੋਗ ਕੁੱਲ ਆਮਦਨ (1+2+3) |
- |
- |
100625.00 |
|
|
(ਕ) |
ਸ਼ੁੱਧ ਆਮਦਨ (ਹ-ਸ) ਰੁ. |
- |
- |
51483.00 |
|
|
|
ਰੁ.100625-49142 ਰੁ. 51483 |
|
|
|
|
ਨੋਟ:-ਅੱਧਾ ਹੈਕਟੇਅਰ ਜਲ ਖੇਤਰ ਵਿੱਚ ਮੱਛੀ ਦੇ ਨਾਲ ਮੁਰਗੀ ਪਾਲਣ ਤੋਂ ਪਹਿਲੇ ਸਾਲ ਲਗਭਗ ਰੁ. 51000 ਅਤੇ ਅਗਲੇ ਸਾਲ ਤੋਂ ਪ੍ਰਤੀ ਸਾਲ ਰੁ. 61, 000/-ਕਮਾਈ ਅਨੁਮਾਨਿਤ ਹੈ ਕਿਉਂ ਕਿ ਅਗਲੇ ਸਾਲ ਮੁਰਗੀ ਘਰ ਦੀ ਉਸਾਰੀ ਨਹੀਂ ਕਰਨਾ ਪਵੇਗੀ।
ਛੋਟੇ-ਛੋਟੇ ਤਲਾਬਾਂ ਜਿਨ੍ਹਾਂ ਦੀ ਗਹਿਰਾਈ 1 ਤੋਂ 2 ਮੀਟਰ ਹੁੰਦੀ ਹੈ, ਵਿੱਚ ਮੱਛੀ ਪਾਲਣ ਦੇ ਨਾਲ-ਨਾਲ ਸਿੰਘਾੜੇ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਸਿੰਘਾੜਾ ਇੱਕ ਖਾਧ ਪਦਾਰਥ ਹੈ। ਵਰਖਾ ਦੇ ਸ਼ੁਰੂ ਹੁੰਦੇ ਹੀ ਤਲਾਬਾਂ ਦੀ ਸਫਾਈ ਕਰਕੇ ਸਿੰਘਾੜੇ ਦੇ ਛੋਟੇ ਪੌਦੇ ਤਾਲਾਬ ਦੇ ਤਲ ਵਿੱਚ ਲਗਾਏ ਜਾਂਦੇ ਹਨ ਅਤੇ ਅਕਤੂਬਰ ਤੋਂ ਫਰਵਰੀ ਤਕ ਇਸ ਦੀ ਫਸਲ ਲਈ ਜਾਂਦੀ ਹੈ। ਸਿੰਘਾੜੇ ਦੀ ਕਾਸ਼ਤ ਨਾਲ ਜਿੱਥੇ ਮੱਛੀਆਂ ਨੂੰ ਵਾਧੂ ਭੋਜਨ ਪ੍ਰਾਪਤ ਹੁੰਦਾ ਹੈ, ਉੱਥੇ ਮੱਛੀ ਪਾਲਣ ਸਿੰਘਾੜੇ ਦੇ ਵਾਧੇ ਵਿੱਚ ਸਹਾਇਕ ਹੁੰਦਾ ਹੈ। ਸਿੰਘਾੜੇ ਦੀਆਂ ਪੱਤੀਆਂ ਅਤੇ ਟਾਹਣੀਆਂ, ਜੋ ਸਮੇਂ-ਸਮੇਂ ‘ਤੇ ਟੁੱਟਦੀਆਂ ਹਨ, ਉਹ ਮੱਛੀਆਂ ਦੇ ਭੋਜਨ ਦੇ ਕੰਮ ਆਉਂਦੀਆਂ ਹਨ। ਅਜਿਹੇ ਤਾਲਾਬਾਂ ਵਿੱਚ ਮ੍ਰਿਗਲ ਅਤੇ ਕਾਲਬਾਸੂ ਮੱਛੀਆਂ ਜ਼ਿਆਦਾ ਵਧਦੀਆਂ ਹਨ। ਪੌਦੇ ਦੇ ਉਹ ਭਾਗ ਜੋ ਮੱਛੀਆਂ ਨਹੀਂ ਖਾਂਦੀਆਂ, ਉਹ ਤਲਾਬ ਵਿੱਚ ਮਿਲ ਕੇ ਤਾਲਾਬ ਦੀ ਉਤਪਾਦਕਤਾ ਵਧਾਉਂਦੀ ਹੈ, ਜਿਸ ਨਾਲ ਪਲਵਕਾ (ਪਲੇਂਗਟਾਨ) ਦਾ ਵਾਧਾ ਹੁੰਦਾ ਹੈ, ਜੋ ਕਿ ਮੱਛੀਆਂ ਦਾ ਕੁਦਰਤੀ ਭੋਜਨ ਹੈ। ਮੱਛੀ-ਦੇ ਨਾਲ ਸਿੰਘਾੜੇ ਦੀ ਖੇਤੀ (ਪਲੰਗਟਾਨ) ਨਾਲ ਜਿੱਥੇ 1000-1200 ਕਿਲੋਗ੍ਰਾਮ ਸਿੰਘਾੜਾ ਪ੍ਰਾਪਤ ਹੋਏਗਾ ਦੂਜੇ ਪਾਸੇ 1500 ਕਿਲੋਗ੍ਰਾਮ ਮੱਛੀ ਦਾ ਉਤਪਾਦਨ ਹੋਵੇਗਾ।
ਨੋਟ:-ਅੱਧਾ ਹੈਕਟੇਅਰ ਜਲ ਖੇਤਰ ਵਿੱਚ ਮੱਛੀ ਅਤੇ ਮੁਰਗੀ ਪਾਲਣ ਤੋਂ ਪਹਿਲੇ ਸਾਲ ਲਗਭਗ ਰੁ. 51000 ਅਤੇ ਅਗਲੇ ਸਾਲ ਤੋਂ ਪ੍ਰਤੀ ਸਾਲ ਰੁ. 61, 000/-ਕਮਾਈ ਅਨੁਮਾਨਿਤ ਹੈ ਕਿਉਂ ਕਿ ਅਗਲੇ ਸਾਲ ਮੁਰਗੀ ਘਰ ਦੀ ਉਸਾਰੀ ਨਹੀਂ ਕਰਨੀ ਪਵੇਗੀ।
1. ਤਾਲਾਬ ਦੀ ਤਿਆਰੀ
ਮੱਛੀ ਦੇ ਨਾਲ ਸਿੰਘਾੜੇ ਦੀ ਖੇਤੀ ਲਈ ਛੋਟੇ ਤਾਲਾਬ ਜਲ ਖੇਤਰ 0.5 ਹੈਕਟੇਅਰ ਤੋਂ 1 ਹੈਕਟੇਅਰ ਦਾ ਹੋਣਾ ਚਾਹੀਦਾ ਹੈ ਅਤੇ ਗਹਿਰਾਈ 1.5 ਤੋਂ 2 ਮੀਟਰ ਤੱਕ ਉਪਯੁਕਤ ਹੈ। ਬਾਰ੍ਹਾਂਮਾਹੀ ਤਲਾਬ ਦੇ ਲਈ ਅਣਚਾਹੀਆਂ ਮੱਛੀਆਂ ਨੂੰ ਬਾਰ-ਬਾਰ ਜਾਲ ਚਲਵਾ ਕੇ ਸਫਾਈ ਕਰਨੀ ਚਾਹੀਦੀ ਹੈ। ਜੇਕਰ ਪੂਰਨ ਸਫਾਈ ਸੰਭਵ ਨਾ ਹੋਵੇ ਤਾਂ 2500 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਮਹੁਆ ਖਲੀ ਪਾ ਕੇ ਅਣਚਾਹੀ ਮੱਛੀ ਕੱਢੀ ਜਾ ਸਕਦੀ ਹੈ। ਜਲਮਈ ਬਨਸਪਤੀ ਦੀ ਸਫਾਈ ਕਰਾ ਲਵੋ। ਤਾਲਾਬ ਵਿੱਚ ਰੂੜੀ ਖਾਦ ਪ੍ਰਤੀ ਮਹੀਨਾ ਕਿਸ਼ਤਾਂ ਵਿਚ ਪਾਓ ਮੱਛੀ ਪਾਲਣ ਲਈ ਤਲਾਬ ਦੀ ਤਿਆਰੀ ਪੂਰਬ ਵਿੱਚ ਦਰਸਾਈ ਵਿਧੀ ਦੀ ਤਰ੍ਹਾਂ ਕਰਨਾ ਚਾਹੀਦਾ ਹੈ।
2. ਸਿੰਘਾੜੇ ਦੀ ਪਨੀਰੀ ਲਗਾਉਣਾ
ਸਿੰਘਾੜੇ ਦੀ ਬੀਜ ਕਿਸੇ ਨਰਸਰੀ ‘ਚ ਪਾ ਕੇ ਪੌਦੇ ਤਿਆਰ ਕਰਦੇ ਹਨ। ਵਰਖਾ ਆਉਣ ਤੇ ਜੁਲਾਈ ਵਿੱਚ ਸਿੰਘਾੜੇ ਦਾ ਪੌਦਾ ਰੋਪਣ 3-4 ਫੁੱਟ ਗਹਿਰੇ ਪਾਣੀ ਵਿੱਚ ਤਾਲਾਬ ਦੇ ਤਲ ਵਿੱਚ ਲਗਾਉਣਾ ਚਾਹੀਦਾ ਹੈ। ਮੱਛੀ ਦਾ ਕੱਢਣਾ ਸਿੰਘਾੜੇ ਦੇ ਫਸਲ ਲੈਣ ਦੇ ਬਾਅਦ ਕਰਨਾ ਚਾਹੀਦਾ ਹੈ।
3. ਮੱਛੀ ਬੀਜ ਇਕੱਤਰੀਕਰਨ
ਮੱਛੀ ਬੀਜ ਇਕੱਤਰੀਕਰਨ ਫੀਸਦੀ ਕਤਲਾ, ਰੋਹੂ, ਮ੍ਰਿਗਲ 3:2:5 ਦੇ ਅਨੁਪਾਤ ਵਿੱਚ ਕਰਨਾ ਚਾਹੀਦਾ ਹੈ। ਪ੍ਰਤੀ ਹੈਕਟੇਅਰ 3500 ਮੱਛੀ ਬੀਜ (50-60 ਮਿ.ਮੀ. ਲੰਬੀ) ਇਕੱਤਰੀਕਰਨ ਕਰੋ।
4. ਬਨਾਉਟੀ ਆਹਾਰ:
ਮੱਛੀਆਂ ਦੇ ਵਿਕਾਸ ਦੇ ਲਈ ਬਨਾਉਟੀ ਆਹਾਰ ਦੇ ਰੂਪ ਵਿਚ ਸਰ੍ਹੋਂ ਜਾਂ ਮੂੰਗਫਲੀ ਦੀ ਖਲੀ ਅਤੇ ਚਾਵਲ ਦਾ ਕਾੜ੍ਹਾ 1:1 ਦੇ ਅਨੁਪਾਤ ਵਿਚ ਮਿਲਾ ਕੇ ਮੱਛੀਆਂ ਦੇ ਭਾਰ ਦਾ 2 ਫੀਸਦੀ ਦੇਣਾ ਚਾਹੀਦਾ ਹੈ।
5. ਫਸਲ ਉਤਪਾਦਨ
ਸਿੰਘਾੜਾ ਅਕਤੂਬਰ ਤੋਂ ਜਨਵਰੀ ਫਰਵਰੀ ਤੱਕ ਕੱਢ ਲੈਣਾ ਚਾਹੀਦਾ ਹੈ, ਉਸ ਦੇ ਬਾਅਦ ਮੱਛੀ ਨੂੰ ਕੱਢ ਲਵੋ। ਸਿੰਘਾੜੇ ਦੇ ਨਾਲ ਮੱਛੀ ਪਾਲਣ ਨਾਲ ਸਿੰਘਾੜੇ ਦਾ ਉਤਪਾਦਨ 1000 ਤੋਂ 1200 ਕਿਲੋਗ੍ਰਾਮ ਅਤੇ 1500 ਕਿਲੋਗ੍ਰਾਮ ਮੱਛੀ ਉਤਪਾਦਨ ਲੈ ਸਕਦੇ ਹਾਂ।
|
ਮੱਛੀ ਦੇ ਨਾਲ ਸਿੰਘਾੜੇ ਦੀ ਖੇਤੀ ਦੀ (ਇੱਕ ਹੈਕਟੇਅਰ ਜਲ ਖੇਤਰ ਵਿੱਚ) ਆਮਦਨ |
||||||
ਕ੍ਰ |
ਮਦ |
|
ਮਾਤਰਾ |
|
ਦਰ |
ਰਾਸ਼ੀ |
|
(ੳ) |
ਆਵਰਤੀ ਖਰਚ |
|
|
|
|
|
|
1. |
ਤਾਲਾਬ ਪੱਟਾ |
|
ਹੈਕਟੇਅਰ |
|
1000/- |
1000/- |
|
2. |
ਜਲਮਈ ਬਨਸਪਤੀ ਦਾ ਛਟਾਈ |
|
- |
|
ਅਨੁਮਾਨਿਤ |
500/- |
|
3. |
ਕੀਟਨਾਸ਼ਕ |
|
- |
|
ਰੁ.25/- ਅਨੁਮਾਨਿਤ |
500/- |
|
4. |
ਸਿੰਘਾੜਾ ਬੀਜ |
ਕਿਲੋਗ੍ਰਾਮ |
|
ਰੁ.25/- ਪ੍ਰਤੀ ਕਿਲੋਗ੍ਰਾਮ |
225/- |
||
5. |
ਮੱਛੀ ਬੀਜ |
|
3500 |
|
ਰੁ.200/- ਪ੍ਰਤੀ ਹਜ਼ਾਰ |
700/- |
|
6. |
ਗੋਬਰ |
|
10 ਟਨ |
|
ਰੁ.300/- ਪ੍ਰਤੀ ਟਨ |
300/- |
|
7. |
ਪੂਰਕ ਆਹਾਰ |
|
2 ਟਨ |
ਰੁ.5000/- ਪ੍ਰਤੀ ਟਨ |
10000/- |
||
8. |
ਮਿਹਨਤਾਨਾ ਖਰਚ |
|
- |
- |
1000/- |
||
9. |
ਹੋਰ ਆਕਸਮਿਕ ਖਰਚ |
|
- |
- |
500/- |
||
(ੳ) |
ਕੁੱਲ:- ਆਵਰਤੀ ਖਰਚ |
|
- |
- |
17425/- |
||
(ਅ) |
ਬੈਂਕ ਕਿਸ਼ਤ ਵਿਆਜ 12 % |
|
- |
- |
4580/- |
||
|
2490 + ਰੁ.2090) |
|
|
|
|
||
(ੲ) |
ਲਾਗਤ ਕੁੱਲ ਯੋਗ (ੳ+ਅ) |
|
- |
- |
22005/- |
||
|
ਕੁੱਲ ਆਮਦਨ |
|
|
|
|
||
1. |
ਸਿੰਘਾੜਾ ਵਿਕਰੀ 1200 ਕਿਲੋਗ੍ਰਾਮ |
|
1200 ਕਿਲੋਗ੍ਰਾਮ |
20/- ਪ੍ਰਤੀ ਕਿਲੋਗ੍ਰਾਮ |
24,000/- |
||
2. |
ਮੱਛੀ ਵਿਕਰੀ 1500 ਕਿਲੋਗ੍ਰਾਮ |
|
1500 ਕਿਲੋਗ੍ਰਾਮ |
25/- ਪ੍ਰਤੀ ਕਿਲੋਗ੍ਰਾਮ |
37,500/- |
||
(ਸ) |
ਕੁੱਲ ਆਮਦਨ (1.2) |
|
- |
- |
61,500/- |
||
(ਹ) |
ਸ਼ੁੱਧ ਆਮਦਨ (ੲ-ਸ) |
|
|
|
|||
|
61500 - ਰੁ. 22005 |
|
- |
- |
38,500/- |
ਨੋਟ:-ਇੱਕ ਹੈਕਟੇਅਰ ਜਲ ਖੇਤਰ ਵਿੱਚ ਮੱਛੀ ਦੇ ਨਾਲ ਸਿੰਘਾੜਾ ਖੇਤੀ ਕਰਨ ਨਾਲ ਹਰ ਸਾਲ ਲਗਭਗ ਰੁ. 38, 500/- ਦੀ ਆਮਦਨ ਦਾ ਅਨੁਮਾਨ ਹੈ।
ਸਰੋਤ: ਮੱਧ ਪ੍ਰਦੇਸ਼ ਸ਼ਾਸਨ, ਮਛੁਆ ਕਲਿਆਣ ਅਤੇ ਮੱਛੀ ਪਾਲਣ ਵਿਕਾਸ।
ਆਖਰੀ ਵਾਰ ਸੰਸ਼ੋਧਿਤ : 6/15/2020