ਚਿੱਕੜ ਵਿੱਚ ਪਾਇਆ ਜਾਣ ਵਾਲਾ ਕੇਕੜਾ
ਨਿਰਯਾਤ ਬਾਜ਼ਾਰ ਵਿੱਚ ਜ਼ਿਆਦਾ ਮੰਗ ਹੋਣ ਦੇ ਕਾਰਨ ਚਿੱਕੜ ਵਿੱਚ ਪਾਏ ਜਾਣ ਵਾਲਾ ਕੇਕੜਾ ਬਹੁਤ ਹੀ ਪ੍ਰਸਿੱਧ ਹੈ। ਵਪਾਰਕ ਪੱਧਰ ‘ਤੇ ਇਸ ਦਾ ਵਿਕਾਸ ਆਂਧਰ ਪ੍ਰਦੇਸ਼, ਤਾਮਿਲਨਾਡੂ, ਕੇਰਲ ਅਤੇ ਕਰਨਾਟਕ ਦੇ ਤਟੀ ਇਲਾਕਿਆਂ ਵਿੱਚ ਤੇਜ਼ੀ ਨਾਲ ਹੋ ਰਿਹਾ ਹੈ।
ਚਿੱਕੜ ਵਿੱਚ ਪਾਏ ਜਾਣ ਵਾਲੇ ਕੇਕੜੇ ਦੇ ਪ੍ਰਕਾਰ
ਸਕਾਈਲਾਜੀਨ ਦੇ ਕੇਕੜੇ ਤਟੀ ਖੇਤਰਾਂ, ਨਦੀ ਜਾਂ ਸਮੁੰਦਰ ਦੇ ਮੁਹਾਣਿਆਂ ਅਤੇ ਸਥਿਰ (ਅਪ੍ਰਵਾਹੀ ਤਲਾਬਾਂ) ਵਿੱਚ ਪਾਏ ਜਾਂਦੇ ਹਨ।
i.ਵੱਡੀਆਂ ਪ੍ਰਜਾਤੀਆਂ:
- ਵੱਡੀ ਪ੍ਰਜਾਤੀ ਸਥਾਨਕ ਰੂਪ ਨਾਲ ‘ਹਰੇ ਮੱਡ ਕਰੈਬ’ ਦੇ ਨਾਂ ਨਾਲ ਜਾਣੀ ਜਾਂਦੀ ਹੈ।
- ਵਧਣ ਦੇ ਬਾਅਦ ਇਸ ਦਾ ਆਕਾਰ ਵੱਧ ਤੋਂ ਵੱਧ 22 ਸੈਂਟੀਮੀਟਰ ਪੰਨਾ-ਵਰਮ ਦੀ ਚੌੜਾਈ ਅਤੇ 2 ਕਿਲੋਗ੍ਰਾਮ ਭਾਰ ਦਾ ਹੁੰਦਾ ਹੈ।
- ਇਹ ਮੁਕਤ ਰੂਪ ਨਾਲ ਪਾਏ ਜਾਂਦੇ ਹਨ ਅਤੇ ਸਾਰੇ ਸੰਲਗਨਕਾਂ ਤੇ ਬਹੁਭੁਜੀ ਨਿਸ਼ਾਨ ਦੇ ਦੁਆਰਾ ਇਸ ਦੀ ਪਛਾਣ ਕੀਤੀ ਜਾਂਦੀ ਹੈ।
ii.ਛੋਟੀਆਂ ਪ੍ਰਜਾਤੀਆਂ:
- ਛੋਟੀ ਪ੍ਰਜਾਤੀ ਰੈੱਡ ਕਲਾਂ ਦੇ ਨਾਂ ਨਾਲ ਜਾਣੀ ਜਾਂਦੀ ਹੈ।
- ਵਧਣ ਦੇ ਬਾਅਦ ਇਸ ਦਾ ਆਕਾਰ ਵੱਧ ਤੋਂ ਵੱਧ 12.7 ਸੈਂਟੀਮੀਟਰ ਪਿੱਠ ਦੀ ਚੌੜਾਈ ਅਤੇ 1.2 ਕਿਲੋ ਗ੍ਰਾਮ ਭਾਰ ਦਾ ਹੁੰਦਾ ਹੈ।
- ਇਸ ਦੇ ਉੱਪਰ ਬਹੁਭੁਜੀ ਨਿਸ਼ਾਨ ਨਹੀਂ ਪਾਏ ਜਾਂਦੇ ਅਤੇ ਇਸ ਨੂੰ ਬਿਲ ਪੁੱਟਣ ਦੀ ਆਦਤ ਹੁੰਦੀ ਹੈ। ਘਰੇਲੂ ਅਤੇ ਵਿਦੇਸ਼ੀ ਦੋਨਾਂ ਬਜ਼ਾਰਾਂ ਵਿਚ ਇਨ੍ਹਾਂ ਦੋਨਾਂ ਪ੍ਰਜਾਤੀਆਂ ਦੀ ਮੰਗ ਬਹੁਤ ਹੀ ਜ਼ਿਆਦਾ ਹੈ।
ਤਿਆਰ ਕਰਨ ਦੀ ਵਿਧੀ
ਕੇਕੜਿਆਂ ਦੀ ਖੇਤੀ ਦੋ ਢੰਗ ਨਾਲ ਕੀਤੀ ਜਾਂਦੀ ਹੈ।
i. ਗਰੋ-ਆਊਟ (ਉਗਾਈ) ਖੇਤੀ
- ਇਸ ਵਿਧੀ ਵਿੱਚ ਛੋਟੇ ਕੇਕੜਿਆਂ ਨੂੰ 5 ਤੋਂ 6 ਮਹੀਨੇ ਤੱਕ ਵਧਣ ਦੇ ਲਈ ਛੱਡ ਦਿੱਤਾ ਜਾਂਦਾ ਹੈ ਤਾਂ ਜੋ ਇਹ ਜ਼ਰੂਰੀ ਆਕਾਰ ਪ੍ਰਾਪਤ ਕਰ ਲਵੋ।
- ਕੇਕੜਾ ਗਰੋ-ਆਊਟ ਪ੍ਰਣਾਲੀ ਮੁੱਖ ਤੌਰ ਤੇ ਤਲਾਬ ਆਧਾਰਿਤ ਹੁੰਦੇ ਹਨ। ਇਸ ਵਿੱਚ ਮੈਂਗ੍ਰੋਵ (ਵਾਯੂਸ਼ਿਫ-ਇੱਕ ਪ੍ਰਕਾਰ ਦਾ ਪੌਦਾ ਹੈ ਜੋ ਪਾਣੀ ਵਿੱਚ ਪਾਇਆ ਜਾਂਦਾ ਹੈ) ਪਾਏ ਵੀ ਜਾ ਸਕਦੇ ਹਨ ਅਤੇ ਨਹੀਂ ਵੀ।
- ਤਲਾਬ ਦਾ ਆਕਾਰ 0.5-2 ਹੈਕਟੇਅਰ ਤੱਕ ਦਾ ਹੋ ਸਕਦਾ ਹੈ। ਇਸ ਦੇ ਚਾਰੇ ਪਾਸੇ ਉਚਿਤ ਬੰਨ੍ਹ ਹੁੰਦੇ ਹਨ ਅਤੇ ਜਵਾਰ ਵਾਲੇ ਪਾਣੀ ਬਦਲੇ ਜਾ ਸਕਦੇ ਹਨ।
- ਜੇਕਰ ਤਲਾਬ ਛੋਟਾ ਹੈ ਤਾਂ ਘੇਰਾਬੰਦੀ ਕੀਤੀ ਜਾ ਸਕਦੀ ਹੈ। ਕੁਦਰਤੀ ਹਾਲਾਤ ਦੇ ਵੱਸ ਵਿੱਚ ਜੋ ਤਾਲਾਬ ਹਨ ਉਸ ਦੇ ਮਾਮਲੇ ਵਿੱਚ ਵਹਾਅ ਖੇਤਰ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੁੰਦਾ ਹੈ।
- ਸੰਗ੍ਰਹਿਣ ਦੇ ਲਈ 10-100 ਗ੍ਰਾਮ ਆਕਾਰ ਵਾਲੇ ਜੰਗਲੀ ਕੇਕੜਾ ਦੇ ਬੱਚਿਆਂ ਦਾ ਉਪਯੋਗ ਕੀਤਾ ਜਾਂਦਾ ਹੈ।
- ਕਲਚਰ ਦੀ ਮਿਆਦ 3-6 ਮਹੀਨੇ ਤੱਕ ਦੀ ਹੋ ਸਕਦੀ ਹੈ।
- ਸੰਗ੍ਰਹਿਣ ਦਰ ਆਮ ਤੌਰ ਤੇ 1-3 ਕੇਕੜਾ ਪ੍ਰਤੀ ਵਰਗਮੀਟਰ ਹੁੰਦੀ ਹੈ। ਨਾਲ ਹੀ ਪੂਰਕ ਭੋਜਨ (ਚਾਰਾ) ਵੀ ਦਿੱਤਾ ਜਾਂਦਾ ਹੈ।
- ਫੀਡਿੰਗ ਦੇ ਲਈ ਹੋਰ ਸਥਾਨਕ ਉਪਲਬਧ ਮਦਾਂ ਦੇ ਇਲਾਵਾ ट्रैश ਮੱਛੀ (ਗਿੱਲੇ ਭਾਰ ਦੀ ਫੀਡਿੰਗ ਦਰ-ਬਾਇਓ-ਪਦਾਰਥ ਦਾ 5% ਪ੍ਰਤੀਦਿਨ ਹੁੰਦਾ ਹੈ) ਦਾ ਉਪਯੋਗ ਕੀਤਾ ਜਾਂਦਾ ਹੈ।
- ਵਾਧਾ ਅਤੇ ਸਧਾਰਨ ਸਿਹਤ ਦੀ ਨਿਗਰਾਨੀ ਦੇ ਲਈ ਅਤੇ ਭੋਜਨ ਦਰ ਐਡਜਸਟ ਕਰਨ ਦੇ ਲਈ ਨਿਯਮਿਤ ਰੂਪ ਨਾਲ ਨਮੂਨਾ (ਸੈਂਪਲਿੰਗ) ਦੇਖੀ ਜਾਂਦੀ ਹੈ।
- ਤੀਜੇ ਮਹੀਨੇ ਦੇ ਬਾਅਦ ਤੋਂ ਵਪਾਰ ਕੀਤੇ ਜਾਣ ਵਾਲੇ ਆਕਾਰ ਦੇ ਕੇਕੜਿਆਂ ਦੀ ਆਂਸ਼ਿਕ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਪ੍ਰਕਾਰ, ‘ਭੰਡਾਰ ਵਿੱਚ ਕਮੀ ਆਉਣ ਨਾਲ’ ਆਪਸ ਵਿੱਚ ਹਮਲੇ ਅਤੇ ਸਵੈ-ਜਾਤੀ ਭੋਜਨ ਦੇ ਮੌਕੇ ਵਿੱਚ ਕਮੀ ਆਉਂਦੀ ਹੈ ਅਤੇ ਉਸ ਦੇ ਜੀਵਤ ਬਚੇ ਰਹਿਣ ਦੇ ਅਨੁਪਾਤ ਜਾਂ ਸੰਖਿਆ ਵਿੱਚ ਵਾਧਾ ਹੁੰਦਾ ਹੈ।
ii. ਫੈਟਨਿੰਗ (ਮੋਟਾ/ਸਖਤ ਕਰਨਾ)
ਮੁਲਾਇਮ ਕਵਚ ਵਾਲੇ ਕੇਕੜਿਆਂ ਦੀ ਦੇਖਭਾਲ ਕੁਝ ਹਫਤਿਆਂ ਦੇ ਲਈ ਤਦ ਤੱਕ ਕੀਤੀ ਜਾਂਦੀ ਹੈ, ਜਦੋਂ ਤੱਕ ਉਸ ਦੇ ਉੱਪਰ ਬਾਹਰੀ ਕਵਚ ਸਖਤ ਨਾ ਹੋ ਜਾਵੇ। ਇਹ ਸਖਤ ਕੇਕੜੇ ਸਥਾਨਕ ਲੋਕਾਂ ਦੇ ਵਿਚਕਾਰ ‘ਕੀਚੜ’ (ਮਾਂਸ) ਦੇ ਨਾਂ ਨਾਲ ਜਾਣੇ ਜਾਂਦੇ ਹਨ ਅਤੇ ਮੁਲਾਇਮ ਕੇਕੜਿਆਂ ਦੀ ਤੁਲਨਾ ਵਿਚ ਤਿੰਨ ਤੋਂ ਚਾਰ ਗੁਣਾ ਵੱਧ ਮੁੱਲ ਪ੍ਰਾਪਤ ਕਰਦੇ ਹਨ।
(ੳ) ਤਾਲਾਬ ਵਿੱਚ ਕੇਕੜਾ ਨੂੰ ਵੱਡਾ ਕਰਨਾ
- 0.025-0.2 ਹੈਕਟੇਅਰ ਦੇ ਆਕਾਰ ਅਤੇ 1 ਤੋਂ 1.5 ਮੀਟਰ ਦੀ ਗਹਿਰਾਈ ਵਾਲੇ ਛੋਟੇ ਜਵਾਰੀਯ ਤਾਲਾਬਾਂ ਵਿੱਚ ਕੇਕੜਿਆਂ ਨੂੰ ਵੱਡਾ ਕੀਤਾ ਜਾ ਸਕਦਾ ਹੈ।
- ਤਾਲਾਬ ਵਿੱਚ ਮੁਲਾਇਮ ਕੇਕੜੇ ਦੇ ਸੰਗ੍ਰਹਿਣ ਤੋਂ ਪਹਿਲਾਂ ਤਲਾਬ ਦੇ ਪਾਣੀ ਨੂੰ ਕੱਢ ਕੇ, ਧੁੱਪ ਵਿੱਚ ਸੁਕਾ ਕੇ ਅਤੇ ਲੋੜੀਂਦੀ ਮਾਤਰਾ ਵਿੱਚ ਚੂਨਾ ਪਾ ਕੇ ਆਧਾਰ ਤਿਆਰ ਕੀਤਾ ਜਾਂਦਾ ਹੈ।
- ਬਿਨਾਂ ਕਿਸੇ ਛੇਕ ਅਤੇ ਦਰਾਰ ਦੇ ਤਲਾਬ ਦੇ ਬੰਨ੍ਹ ਨੂੰ ਮਜ਼ਬੂਤ ਕਰਨ ‘ਤੇ ਧਿਆਨ ਦਿੱਤਾ ਜਾਂਦਾ ਹੈ।
- ਜਲ ਮਾਰਗ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਕੇਕੜਿਆਂ ਵਿੱਚ ਇਸ ਮਾਰਗ ਤੋਂ ਹੋ ਕੇ ਬਾਹਰ ਨਿਕਲਣ ਦੀ ਪ੍ਰਵਿਰਤੀ ਹੁੰਦੀ ਹੈ। ਪਾਣੀ ਆਉਣ ਵਾਲੇ ਮਾਰਗ ਵਿੱਚ ਬੰਨ੍ਹ ਦੇ ਅੰਦਰ ਬਾਂਸ ਦੀਆਂ ਬਣੀ ਚਟਾਈ ਲਗਾਈ ਜਾਣੀ ਚਾਹੀਦੀ ਹੈ।
- ਤਾਲਾਬ ਦੀ ਘੇਰਾਬੰਦੀ ਬਾਂਸ ਦੇ ਪੋਲ ਅਤੇ ਜਾਲ ਦੀ ਮਦਦ ਨਾਲ ਬੰਨ੍ਹ ਦੇ ਚਾਰੇ ਪਾਸੇ ਕੀਤੀ ਜਾਂਦੀ ਹੈ ਜੋ ਤਾਲਾਬ ਵੱਲ ਝੁਕੀ ਹੁੰਦੀ ਹੈ ਤਾਂ ਜੋ ਕਰੈਬ ਬਾਹਰ ਨਾ ਨਿਕਲ ਸਕੇ।
- ਸਥਾਨਕ ਮਛੇਰਿਆਂ/ਕੇਕੜਾ ਵਪਾਰੀਆਂ ਤੋਂ ਮੁਲਾਇਮ ਕੇਕੜੇ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਮੁੱਖ ਤੌਰ ਤੇ ਸਵੇਰ ਦੇ ਸਮੇਂ ਕੇਕੜਾ ਦੇ ਆਕਾਰ ਦੇ ਅਨੁਸਾਰ 0.5-2 ਕੇਕੜਾ/ਵਰਗਮੀਟਰ ਦੀ ਦਰ ਨਾਲ ਤਾਲਾਬ ਵਿੱਚ ਪਾ ਦਿੱਤਾ ਜਾਂਦਾ ਹੈ।
- 550 ਗ੍ਰਾਮ ਜਾਂ ਉਸ ਤੋਂ ਵੱਧ ਵਜ਼ਨ ਵਾਲੇ ਕੇਕੜਿਆਂ ਦੀ ਮੰਗ ਬਜ਼ਾਰ ਵਿਚ ਜ਼ਿਆਦਾ ਹੈ। ਇਸ ਲਈ ਇਸ ਆਕਾਰ ਵਾਲੇ ਸਮੂਹ ਵਿੱਚ ਆਉਣ ਵਾਲੇ ਕੇਕੜਿਆਂ ਦਾ ਭੰਡਾਰਣ ਕਰਨਾ ਵਧੀਆ ਹੈ। ਅਜਿਹੀ ਸਥਿਤੀ ਵਿੱਚ ਭੰਡਾਰਣ ਘਣਤਾ 1 ਕੇਕੜਾ/ਵਰਗ ਮੀਟਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
- ਸਥਾਨ ਅਤੇ ਪਾਣੀ ਕੇਕੜਾ ਦੀ ਉਪਲਬਧਤਾ ਦੇ ਅਨੁਸਾਰ ਤਾਲਾਬ ਵਿੱਚ ਪੁਨਰ ਭੰਡਾਰਣ ਅਤੇ ਕਟਾਈ ਦੇ ਮਾਧਿਅਮ ਨਾਲ ਉਸ ਨੂੰ ਵੱਡਾ ਬਣਾਉਣ ਦੇ 6-8 ਚੱਕਰ ਪੂਰੇ ਕੀਤੇ ਜਾ ਸਕਦੇ ਹਨ।
- ਜੇਕਰ ਖੇਤੀ ਕੀਤੇ ਜਾਣ ਵਾਲਾ ਤਲਾਬ ਵੱਡਾ ਹੈ ਤਾਂ ਤਾਲਾਬ ਨੂੰ ਵੱਖ-ਵੱਖ ਆਕਾਰ ਵਾਲੇ ਵਿਭਿੰਨ ਹਿੱਸਿਆਂ ਵਿੱਚ ਵੰਡ ਲੈਣਾ ਉੱਤਮ ਹੋਵੇਗਾ ਤਾਂ ਜੋ ਇਕ ਭਾਗ ਵਿੱਚ ਇੱਕ ਹੀ ਆਕਾਰ ਦੇ ਕੇਕੜਿਆਂ ਦਾ ਭੰਡਾਰਣ ਕੀਤਾ ਜਾ ਸਕੇ। ਇਹ ਭੋਜਨ ਦੇ ਨਾਲ-ਨਾਲ ਕੰਟਰੋਲ ਅਤੇ ਪੈਦਾਵਾਰ ਦੇ ਦ੍ਰਿਸ਼ਟੀਕੋਣ ਤੋਂ ਵੀ ਬਿਹਤਰ ਹੋਵੇਗਾ।
- ਜਦੋਂ ਦੋ ਭੰਡਾਰਣ ਦੇ ਵਿਚਕਾਰ ਦਾ ਵਕਫ਼ਾ ਜ਼ਿਆਦਾ ਹੋਵੇ, ਤਾਂ ਇੱਕ ਆਕਾਰ ਦੇ ਕੇਕੜੇ, ਇੱਕ ਹੀ ਭਾਗ ਵਿੱਚ ਰੱਖੇ ਜਾ ਸਕਦੇ ਹਨ।
- ਕਿਸੇ ਵੀ ਹਿੱਸੇ ਵਿੱਚ ਲਿੰਗ ਅਨੁਸਾਰ ਭੰਡਾਰਣ ਕਰਨ ਨਾਲ ਇਹ ਲਾਭ ਹੁੰਦਾ ਹੈ ਕਿ ਜ਼ਿਆਦਾ ਹਮਲਾਵਰ ਨਰ ਕੇਕੜਿਆਂ ਦੇ ਹਮਲੇ ਨੂੰ ਘੱਟ ਕੀਤਾ ਜਾ ਸਕਦਾ ਹੈ। ਪੁਰਾਣੇ ਟਾਇਰ, ਬਾਂਸ ਦੀਆਂ ਟੋਕਰੀਆਂ, ਟਾਇਲਸ ਆਦਿ ਜਿਹੇ ਰਹਿਣ ਦੇ ਪਦਾਰਥ ਉਪਲਬਧ ਕਰਾਉਣਾ ਚੰਗਾ ਰਹਿੰਦਾ ਹੈ। ਇਸ ਨਾਲ ਆਪਸੀ ਲੜਾਈ ਅਤੇ ਸਵੈ-ਜਾਤੀ ਭੋਜਨ ਤੋਂ ਬਚਿਆ ਜਾ ਸਕਦਾ ਹੈ।
1) ਕੇਕੜੇ ਦੇ ਮੋਟੇ ਹੋਣ ਦਾ ਤਲਾਬ 2) तालाब ਦੇ ਅੰਤਰ-ਪ੍ਰਵਾਹ ਮਾਰਗ ਨੂੰ ਮਜ਼ਬੂਤ ਕਰਨ ਲਈ ਬਾਂਸ ਦੀ ਚਟਾਈ ਲਗਾਉਣਾ
(ਅ) ਵਾੜਿਆਂ ਅਤੇ ਪਿੰਜਰਿਆਂ ਵਿੱਚ ਮੋਟਾ ਕਰਨਾ
ਵਾੜਿਆਂ, ਤੈਰਦੇ ਜਾਲ ਦੇ ਪਿੰਜਰਿਆਂ ਜਾਂ ਘੱਟ ਡੂੰਘੇ ਜਲ ਮਾਰਗ ਵਿੱਚ ਬਾਂਸ ਦੇ ਪਿੰਜਰਿਆਂ ਅਤੇ ਵੱਡੇ ਸ਼੍ਰਿੰਪ (ਇੱਕ ਪ੍ਰਕਾਰ ਦਾ ਕੇਕੜਾ) ਦੇ ਅੰਦਰ ਚੰਗੇ ਜਵਾਰੀ ਪਾਣੀ ਦੇ ਪ੍ਰਵਾਹ ਵਿੱਚ ਵੀ ਉਸ ਨੂੰ ਮੋਟਾ ਬਣਾਉਣ ਦਾ ਕੰਮ ਕੀਤਾ ਜਾ ਸਕਦਾ ਹੈ।
- ਜਾਲ ਵਰਗੇ ਰੂਪ ਵਿੱਚ ਐੱਚ.ਡੀ.ਪੀ.ਈ., ਨੈਟਲਾਨ ਜਾਂ ਬਾਂਸ ਦੀਆਂ ਦਰਾਰਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।
- ਪਿੰਜਰਿਆਂ ਦਾ ਆਕਾਰ ਮੁੱਖ ਤੌਰ ਤੇ 3 ਮੀਟਰ x 2 ਮੀਟਰ x 1 ਮੀਟਰ ਹੋਣੀ ਚਾਹੀਦੀ ਹੈ।
- ਇਨ੍ਹਾਂ ਪਿੰਜਰਿਆਂ ਨੂੰ ਇੱਕ ਹੀ ਕਤਾਰ ਵਿੱਚ ਵਿਵਸਥਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭੋਜਨ ਦੇਣ ਦੇ ਨਾਲ ਉਸ ਦੀ ਨਿਗਰਾਨੀ ਵੀ ਆਸਾਨੀ ਨਾਲ ਕੀਤੀ ਜਾ ਸਕੇ।
- ਪਿੰਜਰਿਆਂ ਵਿੱਚ 10 ਕੇਕੜਾ/ਵਰਗ ਮੀਟਰ ਅਤੇ ਵਾੜਿਆਂ ਵਿੱਚ 5 ਕੇਕੜਾ/ ਵਰਗ ਮੀਟਰ ਦੀ ਦਰ ਨਾਲ ਭੰਡਾਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਕਿਉਂਕਿ ਭੰਡਾਰਣ ਦਰ ਜ਼ਿਆਦਾ ਹੈ, ਇਸ ਲਈ ਆਪਸ ਵਿੱਚ ਹਮਲੇ ਨੂੰ ਘੱਟ ਕਰਨ ਲਈ ਭੰਡਾਰਣ ਕਰਦੇ ਸਮੇਂ ਕਿਲ੍ਹੇ ਦੇ ਉੱਪਰਲੇ ਸਿਰੇ ਨੂੰ ਹਟਾਇਆ ਜਾ ਸਕਦਾ ਹੈ।
- ਇਸ ਸਭ ਦੇ ਬਾਵਜੂਦ ਇਹ ਵਿਧੀ ਓਨੀ ਪ੍ਰਚਲਿਤ ਨਹੀਂ ਹੈ ਜਿੰਨੀ ਤਾਲਾਬ ਵਿੱਚ ਕੇਕੜਿਆਂ ਨੂੰ ਮੋਟਾ ਬਣਾਉਣ ਦੀ ਵਿਧੀ।
ਇਨ੍ਹਾਂ ਦੋਹਾਂ ਵਿਧੀਆਂ ਨਾਲ ਕੇਕੜੇ ਨੂੰ ਮੋਟਾ ਬਣਾਉਣਾ ਹੀ ਜ਼ਿਆਦਾ ਲਾਭਦਾਇਕ ਹੈ ਕਿਉਂਕਿ ਜਦੋਂ ਇਸ ਵਿੱਚ ਭੰਡਾਰਣ ਸਾਮਾਨ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਕਲਚਰ ਮਿਆਦ ਘੱਟ ਹੁੰਦੀ ਹੈ ਅਤੇ ਮੁਨਾਫ਼ਾ ਜ਼ਿਆਦਾ ਹੁੰਦਾ ਹੈ। ਕੇਕੜੇ ਦੇ ਬੀਜ ਅਤੇ ਵਪਾਰਕ ਚਾਰਾ ਉਪਲੱਬਧ ਨਾ ਹੋਣ ਦੇ ਕਾਰਨ ਭਾਰਤ ਵਿੱਚ ਗਰੋ-ਆਊਟ ਕਲਚਰ ਪ੍ਰਸਿੱਧ ਨਹੀਂ ਹੈ।
ਚਾਰਾ
ਕੇਕੜਿਆਂ ਨੂੰ ਚਾਰੇ ਦੇ ਰੂਪ ਵਿੱਚ ਹਰ ਰੋਜ਼ ਟ੍ਰੈਸ਼ ਮੱਛੀ, ਨਮਕੀਨ ਪਾਣੀ ਵਿੱਚ ਪਾਈ ਜਾਣ ਵਾਲੀ ਸੀਪੀ ਜਾਂ ਉਬਲੇ ਚਿਕਨ ਫਾਲਤੂ ਪਦਾਰਥ ਉਨ੍ਹਾਂ ਨੂੰ ਉਨ੍ਹਾਂ ਦੇ ਭਾਰ ਦੇ 5-8% ਦੀ ਦਰ ਨਾਲ ਉਪਲਬਧ ਕਰਾਇਆ ਜਾਂਦਾ ਹੈ। ਜੇਕਰ ਚਾਰਾ ਦਿਨ ਵਿੱਚ ਦੋ ਵਾਰ ਦਿੱਤਾ ਜਾਂਦਾ ਹੈ ਤਾਂ ਜ਼ਿਆਦਾਤਰ ਹਿੱਸਾ ਸ਼ਾਮ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਪਾਣੀ ਦੀ ਗੁਣਵੱਤਾ
ਹੇਠਾਂ ਦਿੱਤੀ ਗਈ ਸੀਮਾ ਦੇ ਅਨੁਸਾਰ ਪਾਣੀ ਦੀ ਗੁਣਵੱਤਾ ਦੇ ਮਾਪਦੰਡਾਂ ਦਾ ਖਿਆਲ ਰੱਖਿਆ ਜਾਵੇਗਾ:
ਲਵਣਤਾ
|
15-25%
|
ਤਾਪ
|
26-30° C
|
ਆਕਸੀਜਨ
|
> 3 ਪੀ.ਪੀ.ਐੱਮ.
|
ਪੀ. ਐੱਚ. |
7.8-8.5
|
ਪੈਦਾਵਾਰ ਅਤੇ ਵਪਾਰ
- ਕਠੋਰਤਾ ਦੇ ਲਈ ਨਿਯਮਿਤ ਵਕਫੇ ਤੇ ਕੇਕੜਿਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
- ਕੇਕੜਿਆਂ ਨੂੰ ਇਕੱਠਾ ਕਰਨ ਦਾ ਕੰਮ ਸਵੇਰੇ ਜਾਂ ਸ਼ਾਮ ਦੇ ਸਮੇਂ ਕੀਤਾ ਜਾਣਾ ਚਾਹੀਦਾ ਹੈ।
- ਇਕੱਠਾ ਕੀਤੇ ਗਏ ਕੇਕੜਿਆਂ ਤੋਂ ਗੰਦਗੀ ਅਤੇ ਚਿੱਕੜ ਕੱਢਣ ਲਈ ਇਸ ਨੂੰ ਚੰਗੇ ਨਮਕੀਨ ਪਾਣੀ ਵਿੱਚ ਧੋਣਾ ਚਾਹੀਦਾ ਹੈ ਅਤੇ ਇਸ ਦੇ ਪੈਰ ਨੂੰ ਤੋੜੇ ਬਿਨਾਂ ਸਾਵਧਾਨੀ ਨਾਲ ਬੰਨ੍ਹ ਦਿੱਤਾ ਜਾਣਾ ਚਾਹੀਦਾ ਹੈ।
- ਇਕੱਠਾ ਕੀਤੇ ਗਏ ਕੇਕੜਿਆਂ ਨੂੰ ਨਮੀ ਵਾਲੇ ਵਾਤਾਵਰਣ ਵਿੱਚ ਰੱਖਣਾ ਚਾਹੀਦਾ ਹੈ। ਇਸ ਨੂੰ ਧੁੱਪ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਇਸ ਦੀ ਜੀਵਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।
- ਇਕੱਠਾ ਕੀਤੇ ਗਏ ਕੇਕੜੇ
- ਇਕੱਠਾ ਕੀਤੇ ਗਏ ਇੱਕ ਕਠੋਰ ਚਿੱਕੜਨੁਮਾ ਕੇਕੜਾ (> 1 ਕਿੱਲੋਗ੍ਰਾਮ)
ਚਿੱਕੜ ਵਿੱਚ ਪਲਣ ਵਾਲੇ ਕੇਕੜਿਆਂ ਨੂੰ ਵੱਡਾ ਕਰਨ ਨਾਲ ਸੰਬੰਧਤ ਅਰਥ ਵਿਵਸਥਾ (6 ਫਸਲ/ਸਾਲ), (0.1 ਹੈਕਟੇਅਰ ਜਵਾਰੀਯ ਤਲਾਬ)
ੳ. ਸਾਲਾਨਾ ਨਿਰਧਾਰਤ ਲਾਗਤ
|
ਰੁਪਏ
|
ਤਲਾਬ (ਪੱਟਾ ਰਾਸ਼ੀ)
|
10,000
|
ਜਲ ਮਾਰਗ (ਸਲੁਇਸ) ਗੇਟ
|
5,000
|
ਤਾਲਾਬ ਦੀ ਤਿਆਰੀ, ਘੇਰਾਬੰਦੀ ਅਤੇ ਮਿਸ਼ਰਤ ਫੀਸ
|
10,000
|
|
|
ਅ. ਪਰਿਚਾਲਨਾਤਮਕ ਲਾਗਤ (ਏਕਲ ਫਸਲ)
|
|
1. ਪਾਣੀ ਕੇਕੜੇ ਦਾ ਮੁੱਲ (400 ਕੇਕੜਾ, 120 ਰੁਪਏ/ਕਿਲੋਗ੍ਰਾਮ ਦੀ ਦਰ ਨਾਲ)
|
36,000
|
2. ਚਾਰਾ ਲਾਗਤ
|
10,000
|
3. ਮਜ਼ਦੂਰ ਦਿਹਾੜੀ
|
3,000
|
ਇੱਕ ਫਸਲ ਦੇ ਲਈ ਕੁੱਲ
|
49,000
|
6 ਫਸਲਾਂ ਦੇ ਲਈ ਕੁੱਲ
|
2,94,000
|
|
|
ੲ. ਸਾਲਾਨਾ ਕੁੱਲ ਲਾਗਤ
|
3,19,000
|
|
|
ਸ. ਉਤਪਾਦਨ ਅਤੇ ਮਹਿਸੂਲ
|
|
ਕੇਕੜਾ ਉਤਪਾਦਨ ਦਾ ਪ੍ਰਤੀ ਚੱਕਰ
|
240 ਕਿਲੋਗ੍ਰਾਮ
|
6 ਚੱਕਰਾਂ ਦੇ ਲਈ ਕੁੱਲ ਮਹਿਸੂਲ (320 ਰੁਪਏ/ਕਿਲੋਗ੍ਰਾਮ)
|
4,60,800
|
|
|
ਹ. ਸ਼ੁੱਧ ਲਾਭ
|
1,41,800
|
- ਇਹ ਅਰਥ ਵਿਵਸਥਾ ਇੱਕ ਉਪਯੁਕਤ ਆਕਾਰ ਦੇ ਤਲਾਬ ਦੇ ਲਈ ਦਿੱਤੀ ਗਈ ਹੈ, ਜਿਸ ਦਾ ਪ੍ਰਬੰਧ ਕੋਈ ਵੀ ਛੋਟਾ ਜਾਂ ਸੀਮਾਂਤ ਕਿਸਾਨ ਕਰ ਸਕਦਾ ਹੈ।
- ਕਿਉਂਕਿ ਕੇਕੜਿਆਂ ਦੇ ਭੰਡਾਰਣ ਆਕਾਰ ਦੇ ਸੰਬੰਧ ਵਿੱਚ ਕਰੀਬ 750 ਗ੍ਰਾਮ ਦਾ ਸੁਝਾਅ ਮਿਲਿਆ ਹੈ, ਇਸ ਲਈ ਭੰਡਾਰਣ ਘਣਤਾ ਘੱਟ (0.4 ਸੰਖਿਆ/ਵਰਗਮੀਟਰ) ਹੁੰਦਾ ਹੈ।
- ਪਹਿਲੇ ਹਫ਼ਤੇ ਦੇ ਲਈ ਚਾਰਾ ਦੇਣ ਦੀ ਦਰ ਕੁੱਲ ਜੈਵ-ਸੰਗ੍ਰਹਿ ਦਾ 10% ਹੁੰਦਾ ਹੈ ਅਤੇ ਬਾਕੀ ਦੀ ਮਿਆਦ ਦੇ ਲਈ 50%। ਚਾਰਾ ਦੀ ਬਰਬਾਦੀ ਨੂੰ ਬਚਾਉਣ ਅਤੇ ਵਧੀਆ ਗੁਣਵੱਤਾ ਵਾਲੇ ਪਾਣੀ ਬਣਾਈ ਰੱਖਣ ਦੇ ਲਈ ਖਾਣਾ ਦੇਣ ਦੀ ਟ੍ਰੇ ਦਾ ਪ੍ਰਯੋਗ ਕਰਨਾ ਚੰਗਾ ਹੁੰਦਾ ਹੈ।
- ਚੰਗੀ ਤਰ੍ਹਾਂ ਪ੍ਰਬੰਧਿਤ ਕਿਸੇ ਵੀ ਤਾਲਾਬ ਵਿੱਚ 8 “ਮੋਟਾ ਬਣਾਉਣ” ਦੇ ਚੱਕਰ ਪੂਰੇ ਕੀਤੇ ਜਾ ਸਕਦੇ ਹਨ ਅਤੇ ਇਸ ਵਿਚ 80-85% ਕੇਕੜਿਆਂ ਦੇ ਜੀਵਤ ਬਚਣ ਦੀ ਉਮੀਦ ਰਹਿੰਦੀ ਹੈ। (ਇੱਥੇ ਵਿਚਾਰ ਦੇ ਲਈ ਸਿਰਫ਼ 75% ਕੇਕੜਿਆਂ ਤੋਂ ਬਚਣ ਦੀ ਉਮੀਦ ਦੇ ਨਾਲ 6 ਚੱਕਰਾਂ ਨੂੰ ਲਿਆ ਗਿਆ ਹੈ)।
ਸਰੋਤ :ਕੇਂਦਰੀ ਸਮੁੰਦਰੀ ਮੱਛੀ-ਪਾਲਣ ਖੋਜ ਸੰਸਥਾਨ, ਕੋਚੀਨ