ਜੈਵਿਕ ਖੇਤੀ ਦਾ ਸਿਧਾਂਤ ਤਾਂ ਪੁਰਾਣਾ ਹੈ ਪਰ ਹਾਲੀਂ ਇਸ ਨੂੰ ਵਿਵਸਥਿਤ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ ਹੈ। ਕਈ ਵਿਕਸਤ ਦੇਸ਼ਾਂ ਵਿੱਚ ਜੈਵਿਕ ਖੇਤੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਧਾਰ ਉੱਤੇ ਕੀਤੀ ਜਾਂਦੀ ਹੈ, ਜਿਸ ਵਿੱਚ ਮਿੱਟੀ, ਉਤਪਾਦਨ ਵਿਧੀ ਅਤੇ ਉਤਪਾਦ ਪ੍ਰਮਾਣੀਕਰਣ ਪ੍ਰਕਿਰਿਆਵਾਂ ਸ਼ਾਮਿਲ ਹਨ। ਦੇਸ਼ ਵਿੱਚ ਲਗਭਗ ੪੧੦੦੦ ਹੈਕਟੇਅਰ ਖੇਤਰਫਲ ਜੈਵਿਕ ਵਿਵਸਥਾ ਦੇ ਅੰਤਰਗਤ ਹੈ, ਜੋ ਕਿ ਖੇਤੀ ਦੇ ਅੰਤਰਗਤ ਕੁੱਲ ਖੇਤਰਫਲ ਦਾ ੦.੦੩ ਪ੍ਰਤੀਸ਼ਤ ਹੀ ਹੈ। ਉੱਤਰ-ਪੂਰਬ ਦੇ ਕਈ ਰਾਜ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਵਿਸਥਾਰ ਪੂਰਵਕ ਤੌਰ ਤੇ ਜੈਵਿਕ ਉਤਪਾਦਨ ਹੋ ਰਿਹਾ ਹੈ ਅਤੇ ਇਨ੍ਹਾਂ ਰਾਜਾਂ ਵਿੱਚ ਰਾਸਾਇਣਾਂ ਦੀ ਖਪਤ ਕਾਫੀ ਘੱਟ ਹੈ। ਭਾਰਤੀ ਜੈਵਿਕ ਖੇਤੀ ਦਿਗਦਰਸ਼ਿਕਾ ਸ਼ੁੱਧ ਜੈਵਿਕ ਵਿਧੀ, ਸੰਪੂਰਣ ਹਰੀ ਕ੍ਰਾਂਤੀ ਖੇਤੀ ਅਤੇ ਸੰਪੂਰਣ ਖੇਤੀ ਪ੍ਰਣਾਲੀ ਉੱਤੇ ਅਧਾਰਿਤ ਹੈ।
ਸ਼ੁੱਧ ਜੈਵਿਕ ਖੇਤੀ ਵਿੱਚ ਰਸਾਇਣਕ ਖਾਦ ਅਤੇ ਪੌਧ ਸੁਰੱਖਿਆ ਦਵਾਈਆਂ ਦਾ ਪ੍ਰਯੋਗ ਪੂਰਣ ਰੂਪ ਨਾਲ ਵਰਜਿਤ ਹੁੰਦਾ ਹੈ, ਰਲਵੀਂ ਹਰੀ ਕ੍ਰਾਂਤੀ ਖੇਤੀ ਪ੍ਰਣਾਲੀ ਵਿੱਚ ਸੰਪੂਰਣ ਪੋਸ਼ਕ ਤੱਤ, ਕੀਟ ਅਤੇ ਰੋਗ ਵਿਵਸਥਾ ਤਕਨੀਕ ਨੂੰ ਅਪਣਾਇਆ ਜਾਂਦਾ ਹੈ, ਜਦਕਿਸੰਪੂਰਣ ਖੇਤੀ ਪ੍ਰਣਾਲੀ ਇੱਕ ਨਿਮਨ ਲਾਗਤ ਦੀ ਖੇਤੀ ਪ੍ਰਣਾਲੀ ਹੈ, ਜਿਸ ਵਿੱਚ ਪੋਸ਼ਕ ਤੱਤਾਂ ਨੂੰ ਪਰਿਪੂਰਨ ਜੈਵਿਕ ਸਰੋਤਾਂ ਨੂੰ ਪੁਨਰ-ਚਕਰੀਕਰਣ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਫਸਲ ਦੇ ਉਤਪਾਦਨ ਅਤੇ ਪਸ਼ੂ-ਪਾਲਣ ਨੂੰ ਨਾਲ-ਨਾਲ ਅਤੇ ਇੱਕ ਦੂਜੇ ਦੇ ਪੂਰਕ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਪ੍ਰਕਿਰਿਆਵਾਂ ਵਿੱਚੋਂ ਭਾਰਤੀ ਕਿਸਾਨਾਂ ਰਾਹੀਂ ਮੁੱਖ ਤੌਰ ਤੇ ਜੈਵਿਕ ਪ੍ਰਕਿਰਿਆ ਅਤੇ ਹਰੀ-ਕ੍ਰਾਂਤੀ ਪ੍ਰਕਿਰਿਆ ਨੂੰ ਅਪਣਾਇਆ ਜਾ ਰਿਹਾ ਹੈ। ਜੈਵਿਕ ਖੇਤੀ ਦੇ ਲਈ ਕਿਸਾਨ ਹੇਠ ਲਿਖੀ ਤਕਨੀਕ ਨੂੰ ਪ੍ਰਯੋਗ ਵਿੱਚ ਲਿਆ ਸਕਦੇ ਹਨ।
(੧) ਮਿੱਟੀ ਵਿੱਚ ਪੋਸ਼ਕ ਤੱਤ ਸੰਤੁਲਨ ਦੇ ਲਈ ਦਲਹਨੀ ਫਸਲਾਂ ਦੀ ਏਕਲ, ਮਿਸ਼ਰਿਤ ਅਤੇ ਅੰਤਰਸ਼ਸਯਨ।
(੨) ਮਿੱਟੀ ਵਿੱਚ ਖੇਤੀ ਅਵਸ਼ੇਸ਼, ਵਰਮੀ ਕੰਪੋਸਟ, ਕੰਪੋਸਟ, ਜੀਵਾਣੂ ਖਾਦ ਅਤੇ ਬਾਇਓਡਾਈਨਾਮਿਕ ਕੰਪੋਸਟ ਦਾ ਪ੍ਰਯੋਗ।
(੩) ਪੌਧ ਸੁਰੱਖਿਆ ਦੇ ਲਈ ਨਦੀਨ ਦੀ ਸਫਾਈ ਅਤੇ ਜੈਵਿਕ ਕੀਟਨਾਸ਼ਕਾਂ ਦਾ ਪ੍ਰਯੋਗ।
(੪) ਫਸਲ ਚੱਕਰ, ਹਰੀ ਖਾਦ, ਭੂ-ਸ਼ੁੱਧੀਕਰਣ ਅਤੇ ਖਾਦ ਵਿਵਸਥਾ ਰਾਹੀਂ ਫਸਲਾਂ ਵਿੱਚ ਨਦੀਨ ਵਿਵਸਥਾ।
(੫) ਉਪਰੋਕਤ ਤਕਨੀਕ ਰਾਹੀਂ ਜੈਵਿਕ ਕਿਸਾਨ ਆਪਣੀਆਂ ਫਸਲਾਂ ਵਿੱਚ ਪੋਸ਼ਕ ਤੱਤ ਤੇ ਕੀਟ ਅਤੇ ਰੋਗ ਦੀ ਵਿਵਸਥਾ ਕਰਦੇ ਹਨ।
ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮਿੱਟੀ ਵਿੱਚ ਪੋਸ਼ਕ ਤੱਤ ਵਿਵਸਥਾ ਦੇ ਲਈ ਕਿਸਾਨ ਰਾਹੀਂ ਅਪਣਾਈਆਂ ਜਾ ਰਹੀਆਂ ਤਕਨੀਕਾਂ ਦਾ ਨਿਰੀਖਣ ਕਰੀਏ ਤਾਂ ਪਤਾ ਚੱਲਦਾ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸੇ ਵਿੱਚ ਕਿਸਾਨ ਸਥਾਨਕ ਤੌਰ ਤੇ ਉਪਲਬਧ ਪੋਸ਼ਕ ਤੱਤਾਂ ਦੇ ਜੈਵਿਕ ਸਰੋਤਾਂ ਦਾ ਹੀ ਪ੍ਰਯੋਗ ਕਰਦੇ ਹਨ। ਇਵੇਂ ਸਥਾਨਕ ਖਾਦ, ਜੀਵਾਂਸ਼ ਜਾਂ ਜੈਵਿਕ ਅਵਸ਼ਿਸ਼ਟ ਦਾ ਪ੍ਰਯੋਗ ਕਿਸਾਨ ਦੇ ਇੱਕ ਲੰਬੇ ਪ੍ਰਯੋਗ ਦਾ ਪਰਿਣਾਮ ਹੈ। ਇਹ ਖੇਤੀ ਕਿਰਿਆਵਾਂ ਖੇਤਰ ਵਿਸ਼ੇਸ਼ ਦੇ ਕਿਸਾਨਾਂ ਦੀਆਂ ਸਮਾਜਿਕ ਪਰੰਪਰਾਵਾਂ ਅਤੇ ਮਾਨਤਾਵਾਂ ਨੂੰ ਵੀ ਅਹਿਮੀਅਤ ਦਿੰਦੇ ਹਨ। ਅਜਿਹੀਆਂ ਖੇਤੀ ਕਿਰਿਆਵਾਂ ਦਾ ਭਾਵੇਂ ਸਪਸ਼ਟ ਤੌਰ ਤੇ ਸਹੀ ਮਾਤਰਾ ਦੀ ਫਸਲ ਦੇ ਅਨੁਸਾਰ ਮੁਲਾਂਕਣ ਸੰਭਵ ਨਹੀਂ ਹੈ। ਪਰ ਇੱਕ ਸਧਾਰਨ ਅਧਿਐਨ ਹੇਠ ਲਿਖਿਆ ਵੇਰਵਾ ਪ੍ਰਸਤੁਤ ਕਰਦਾ ਹੈ।
ਕ੍ਰ. ਸੰ. |
ਮਿੱਟੀ ਵਿੱਚ ਪੋਸ਼ਕ ਤੱਤ ਵਿਵਸਥਾ ਦੇ ਲਈ ਅਪਣਾਈ ਜਾਣ ਵਾਲੀ ਤਕਨੀਕ ਦਾ ਪ੍ਰਯੋਗ |
ਸਧਾਰਨ ਤੌਰ ਤੇ ਅਪਣਾਉਣ ਵਾਲੇ ਰਾਜ |
(੧) |
ਪਰਤੀ (ਏਕਲ ਫਸਲ ਪ੍ਰਣਾਲੀ ਜਾਂ ਇੱਕ ਫਸਲ ਦਾ ਵਕਫਾ ਦੇਣਾ ਕੁਝ ਖੇਤਰਾਂ ਵਿੱਚ ਪਲਿਹਰ ਰੱਖਣਾ ਵੀ ਕਹਿੰਦੇ ਹਨ) |
ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ, ਝਾਰਖੰਡ |
(੨) |
ਗਰਮੀ ਦੀ ਵਹਾਈ |
ਬਿਹਾਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ |
(੩) |
ਪਲਵਾਰ |
ਮੱਧ ਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ, ਪੱਛਮੀ ਬੰਗਾਲ |
(੪) |
ਮਿੱਟੀ ਵਿੱਚ ਫਸਲ ਦੀ ਰਹਿੰਦ-ਖੂੰਹਦ ਮਿਲਾਉਣੀ |
ਆਂਧਰਾ ਪ੍ਰਦੇਸ਼ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਆਸਾਮ, ਉੱਤਰ ਪ੍ਰਦੇਸ਼, ਉਤਰਾਖੰਡ, ਪੱਛਮੀ ਬੰਗਾਲ |
(੫) |
ਹਰੀ ਖਾਦ |
ਪੰਜਾਬ, ਹਰਿਆਣਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ |
(੬) |
ਚਾਰਾ ਜਾਂ ਨਗਦੀ ਫਸਲ ਦੇ ਲਈ ਦਲਹਨੀ |
ਪੰਜਾਬ, ਕਰਨਾਟਕ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਫਸਲਾਂ ਦੀ ਖੇਤੀ |
(੭) |
ਉਤੇਰਾ ਫਸਲ |
ਮਹਾਰਾਸ਼ਟਰ, ਪੱਛਮੀ ਬੰਗਾਲ |
(੮) |
ਫਸਲ-ਚੱਕਰ ਮਿਸ਼ਰਿਤ ਖੇਤੀ |
ਰਾਜਸਥਾਨ, ਹਰਿਆਣਾ, ਬਿਹਾਰ, ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਮਹਾਰਾਸ਼ਟਰ, ਤਮਿਲਨਾਡੂ, ਕਰਨਾਟਕ, ਝਾਰਖੰਡ |
(੯) |
ਘਰੇਲੂ ਕੂੜੇ ਦਾ ਪੁਨਰ ਚੱਕਰੀਕਰਣ |
ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ, ਰਾਜਸਥਾਨ, ਪੱਛਮੀ ਬੰਗਾਲ, ਉੱਤਰ-ਪੂਰਬ ਦਾ ਰਾਜ |
(੧੦) |
ਪਸ਼ੂਆਂ ਨੂੰ ਖੇਤ ਵਿੱਚ ਬੰਨ੍ਹਣਾ |
ਆਂਧਰ ਪ੍ਰੇਦਸ਼, ਗੁਜਰਾਤ, ਪੰਜਾਬ, ਕਰਨਾਟਕ, ਉੜੀਸਾ ਅਤੇ ਪੱਛਮੀ ਬੰਗਾਲ |
(੧੧) |
ਖੇਤੀ ਦਾ ਬਚਿਆ-ਖੁਚਿਆ ਕੰਪੋਸਟ, ਮੁਗੀ ਖਾਦ ਆਦਿ |
ਬਿਹਾਰ, ਛੱਤੀਸਗੜ੍ਹ, ਗੁਜਰਾਤ, ਪੰਜਾਬ, ਹਰਿਆਣਾ, ਰਾਜਸਥਾਨ |
(੧੨) |
ਕੰਪੋਸਟ ਅਤੇ ਬੇਲੋੜੇ ਪਦਾਰਥ |
ਉੱਤਰ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ, ਹਰਿਆਣਾ, ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੜੀਸਾ |
(੧੩) |
ਬਰਮੀਕੰਪੋਸਟ |
ਮਹਾਰਾਸ਼ਟਰ, ਕਰਨਾਟਕ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ |
(੧੪) |
ਬਾਇਓਗੈਸ ਯੰਤਰ ਦਾ ਬਚਿਆ-ਖੁਚਿਆ |
ਹਰਿਆਣਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ |
(੧੫) |
ਖਲ਼ |
ਕਰਨਾਟਕ, ਆਂਧਰਾ ਪ੍ਰਦੇਸ਼, ਅਤੇ ਮਹਾਰਾਸ਼ਟਰ |
(੧੬) |
ਜਲ ਕੁੰਭੀ ਕੰਪੋਸਟ |
ਆਸਾਮ, ਉੜੀਸਾ ਅਤੇ ਪੱਛਮੀ ਬੰਗਾਲ |
(੧੭) |
ਟੈਂਕੀ ਦੀ ਮਿੱਟੀ ਰੇਤ |
ਆਂਧਰਾ ਪ੍ਰਦੇਸ਼, ਉੜੀਸਾ, ਕਰਨਾਟਕ, ਪੱਛਮੀ ਬੰਗਾਲ |
(੧੮) |
ਤਲਾਅ ਦੀ ਮਿੱਟੀ |
ਪੰਜਾਬ ਅਤੇ ਰਾਜਸਥਾਨ |
(੧੯) |
ਚੀਨੀ ਮਿੱਲ ਦੀ ਖਾਦ |
ਕਰਨਾਟਕ ਅਤੇ ਤਾਮਿਲਨਾਡੂ |
(੨੦) |
ਝੋਨੇ ਦੀ ਫੱਕ |
ਆਸਾਮ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਉੱਤਰ-ਪੂਰਬ ਦੇ ਰਾਜ, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ |
(੨੧) |
ਖੇਤੀਬਾੜੀ ਦਾ ਬਚਿਆ-ਖੁਚਿਆ |
ਰਾਜਸਥਾਨ, ਮੱਧ ਪ੍ਰਦੇਸ਼ |
(੨੨) |
ਤਰਲ ਖਾਦ (ਗੋਹੇ ਦਾ ਘੋਲ, ਗੋਮੂਤਰ) |
ਮਹਾਰਾਸ਼ਟਰ, ਮੱਧ ਪ੍ਰਦੇਸ਼, ਉੜੀਸਾ |
(੨੩) |
ਜੀਵਾਣੂ ਖਾਦ |
ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਕਰਨਾਟਕ, ਤਾਮਿਲਨਾਡੂ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰ-ਪੂਰਬ ਦੇ ਰਾਜ |
(੨੪) |
ਮੱਛੀ ਦੀ ਰਹਿੰਦ-ਖੂੰਹਦ |
ਉੜੀਸਾ, ਪੱਛਮੀ ਬੰਗਾਲ, ਮਹਾਰਾਸ਼ਟਰ |
(੨੫) |
ਤਾਜ਼ਾ ਗੋਹਾ ਅਤੇ ਗੋਮੂਤਰ ਦਾ ਛਿੜਕਾਅ |
ਉੜੀਸਾ, ਪੱਛਮੀ ਬੰਗਾਲ, ਮਹਾਰਾਸ਼ਟਰ |
(੨੬) |
ਬੱਕਰੀ ਅਤੇ ਭੇਡ ਕੰਪੋਸਟ |
ਮਹਾਰਾਸ਼ਟਰ, ਉੱਤਰ-ਪੂਰਬ ਦੇ ਰਾਜ |
(੨੭) |
ਮੂਰਮ |
ਗੁਜਰਾਤ |
(੨੮) |
ਕੇਲੇ ਦੇ ਤਣੇ ਅਤੇ ਪੱਤੇ ਦਾ ਪ੍ਰਯੋਗ, ਰੁੱਖਾਂ ਦੇ ਥੱਲੇ ਮਰੇ ਹੋਏ ਜਾਨਵਰਾਂ ਨੂੰ ਦਫ਼ਨਾਉਣਾ, ਝੋਨੇ ਦੇ ਖੇਤ ਵਿੱਚ ਰੈਬਿੰਗ ਗਮ ਦੀਆਂ ਪੱਤੀਆਂ ਨੂੰ ਖੇਤ ਵਿੱਚ ਬਾਲਣਾ। ਖਰੀਫ਼ ਵਿੱਚ ਮੇੜੀ ਉੱਤੇ ਦਲਹਨ ਦੀ ਖੇਤੀ ਅਤੇ ਖੇਤ ਵਿੱਚ ਛੋਟੇ ਟੋਇਆਂ ਨੂੰ ਪੁਟਣਾ |
ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ |
(੨੯) |
ਰੇਤਲੀ ਮਿੱਟੀ ਜਲੋੜ ਮਿੱਟੀ ਮਿਲਾਉਣਾ |
ਆਂਧਰਾ ਪ੍ਰਦੇਸ਼ |
(੩੦) |
ਪਸ਼ੂਆਂ ਦੇ ਘਰ ਦੇ ਫਾਲਤੂ ਪਦਾਰਥ ਦਾ ਪ੍ਰਯੋਗ, ਜੰਗਲ ਦੀ ਮਿੱਟੀ ਦਾ ਪ੍ਰਯੋਗ ਅਤੇ ਕੰਡਿਆਲੇ ਪੌਦਿਆਂ ਦੀ ਚਾਰਦੀਵਾਰੀ, ਨਦੀਆਂ ਦੀ ਮਿੱਟੀ ਦਾ ਪ੍ਰਯੋਗ |
ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ |
(੩੧) |
ਕਾਰਬੋ ਅਤੇ ਗਰਚੇ ਦੀਆਂ ਜਲ ਨਿਕਾਸੀ ਨਲੀਆਂ ਦੇ ਅਵਸ਼ੇਸ਼ |
ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ |
(੩੨) |
ਬਾਇਓਡਾਇਨਾਮਿਕ ਪਲਾਦ |
ਮੱਧ ਪ੍ਰਦੇਸ਼ |
(੩੩) |
ਅਪਤਾਨੀ ਪ੍ਰਕਿਰਿਆ (ਜੀਵਸ਼ੇ ਪੁਨਰਕੀਕਰਣ) ਅਤੇ ਏਲਬਸ ਨੇਪਾਲਸਿਸ ਦੀ ਖੇਤੀ |
ਉੱਤਰ-ਪੂਰਬੀ ਰਾਜ |
(੩੪) |
ਜੰਤੂਆਂ ਦੇ ਸੜੇ ਅਵਸ਼ੇਸ਼ |
ਉੜੀਸਾ, ਪੱਛਮੀ ਬੰਗਾਲ ਅਤੇ ਆਸਾਮ |
(੩੫) |
जतुओं के सड़े अवशेष |
ਪੱਛਮੀ ਬੰਗਾਲ |
(੩੬) |
ਜ਼ੀਰੋ ਦਿਲੇਜ |
ਕਰਨਾਟਕ |
(੩੭) |
ਝੂਮਖੇਤੀ ਜਾਂ ਟੋਂਗਯਾ ਖੇਤੀ |
ਉੱਤਰ-ਪੂਰਬੀ ਰਾਜ |
(੩੮) |
ਚਾਹ ਦੇ ਬਗਾਨਾਂ ਦਾ ਅਵਸ਼ੇਸ਼ |
ਆਸਾਮ, ਪੱਛਮੀ ਬੰਗਾਲ |
ਉਪਰੋਕਤ ਦੇਸੀ ਤਕਨੀਕ ਤੋਂ ਇਲਾਵਾ ਮਿੱਟੀ ਸਿਹਤ ਵਿਵਸਥਾ ਦੀਆਂ ਅਨੇਕਾਂ ਹੋਰ ਦੇਸੀ ਪ੍ਰਕਿਰਿਆਵਾਂ ਵੀ ਹਨ, ਜਿਨ੍ਹਾਂ ਦੇ ਅਧਿਐਨ ਦੀ ਲੋੜ ਹੈ। ਉਪਰੋਕਤ ਪ੍ਰਕਿਰਿਆਵਾਂ ਵਿੱਚ ਪਲਵਾਰ ਪ੍ਰਯੋਗ, ਫਸਲ ਚੱਕਰ, ਫਸਲ ਅਵਸ਼ੇਸ਼, ਹਰੀਖਾਦ, ਕੰਪੋਸਟ ਦਾ ਪ੍ਰਯੋਗ, ਵਰਮੀ ਕੰਪੋਸਟ, ਖੇਤੀਬਾੜੀ ਅਵਸ਼ੇਸ਼, ਜੀਵਾਂਸ਼ਾਂ ਦਾ ਪੁਨਰ ਚੱਕਰੀਕਰਣ, ਜੀਵਾਣੁ ਖਾਦ ਅਤੇ ਪਸ਼ੂਆਂ ਦੀ ਖਾਦ ਦ ਪ੍ਰਯੋਗ ਮੁੱਖ ਹੈ।
ਸਰੋਤ: ਸੀਫੇਟ ਨਿਊਜਲੈਟਰ, ਲੁਧਿਆਣਾ, ਅਖਿਲੇਸ਼ ਚੰਦਰ ਮਿਸ਼ਰ, ਅਜੀਤ ਕੁਮਾਰ ਝਾਅ ਅਤੇ ਵਿਨੋਦ ਕੁਮਾਰ ਪਾਂਡੇ ਖੇਤੀ ਵਿਗਿਆਨ ਕੇਂਦਰ, ਚਤਰਾ ਸੀਫੇਟ, ਲੁਧਿਆਣਾ
ਆਖਰੀ ਵਾਰ ਸੰਸ਼ੋਧਿਤ : 8/12/2020