ਪਲਾਸਟੀਕਲਚਰ ਦਾ ਉਦੇਸ਼ ਖੇਤੀ ਬਾਗਬਾਨੀ, ਪਾਣੀ ਦਾ ਇੰਤਜ਼ਾਮ ਅਤੇ ਸੰਬੰਧਿਤ ਖੇਤਰਾਂ ਵਿੱਚ ਪਲਾਸਟਿਕ ਦਾ ਉਪਯੋਗ ਕਰਕੇ ਖੇਤੀ ਅਤੇ ਬਾਗਬਾਨੀ ਫਸਲਾਂ ਦੀ ਉਤਪਾਦਕਤਾ ਵਧਾਉਣਾ ਹੈ। ਪਲਾਸਟੀਕਲਚਰ ਅਪ੍ਰਤੱਖ ਖੇਤੀ ਨਿਵੇਸ਼ ਦਾ ਬਹੁਤ ਮਹੱਤਵਪੂਰਣ ਹਿੱਸਾ ਹੈ। ਇਸ ਦੇ ਫਲਸਰੂਪ ਨਮੀ ਸੁਰੱਖਿਆ, ਪਾਣੀ ਦੀ ਬੱਚਤ, ਖਾਦਾਂ ਦੀ ਖਪਤ ਦੀ ਕਮੀ, ਪਾਣੀ ਅਤੇ ਪੋਸ਼ਕ ਤੱਤਾਂ ਦੇ ਨਿਊਨਤਮ ਉਪਯੋਗ ਦੀ ਸਹਾਇਤਾ, ਨਿਯੰਤ੍ਰਿਤ ਵਾਤਾਵਰਣ ਖੇਤੀ ਨੂੰ ਆਰਥਿਕ ਤੌਰ ਤੇ ਵਿਵਹਾਰਕ ਬਣਾਉਣ, ਨੈੱਟ ਰਾਹੀਂ ਪੌਦ ਸੁਰੱਖਿਆ ਅਤੇ ਨਵੀਨ ਪੈਕੇਜਿੰਗ ਵਿੱਚ ਸਹਾਇਤਾ ਆਦਿ ਹੈ। ਜਿਸ ਨਾਲ ਫਲਾਂ ਅਤੇ ਸਬਜ਼ੀਆਂ ਦੇ ਸੰਗ੍ਰਹਿਣ ਭੰਡਾਰਣ ਅਤੇ ਆਵਾਜਾਈ ਦੇ ਦੌਰਾਨ ਸਵੈ-ਜੀਵਨ ਵਧਾਉਣ ਵਿੱਚ ਮਦਦ ਮਿਲਦੀ ਹੈ।
ਨਰਸਰੀ ਵਿੱਚ ਪਲਾਸਟੀਕਲਚਰ
ਗੁਣਵੱਤਾ ਵਾਲੀਆਂ ਕਲਮਾਂ, ਪਨੀਰੀ ਉਗਾਉਣ ਲਈ ਆਧੁਨਿਕ ਨਰਸਰੀ, ਪਲਾਸਟਿਕ ਬੈਗ, ਗਮਲਿਆਂ, ਪਲਕਿੰਗ ਟ੍ਰੇ, ਬੀਜ ਟ੍ਰੇ, ਲਟਕਣ ਵਾਲੀਆਂ ਬਾਲਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਰੱਖ-ਰਖਾਅ ਅਤੇ ਆਵਾਜਾਈ ਵਿੱਚ ਸੁਖਿਆਈ ਹੁੰਦੀ ਹੈ।
ਤਲਾਅ ਦਾ ਪੱਧਰ
ਨਹਿਰ, ਤਲਾਅ, ਅਤੇ ਤਲਾਅ ਵਿੱਚ ਰਿਸਾਅ ਰੋਕਣ ਲਈ ਪਲਾਸਟਿਕ ਫਿਲਮ ਦਾ ਅਸਤਰ ਪ੍ਰਭਾਵਸ਼ਾਲੀ ਹੈ। ਪਹ ਮੀਂਹ ਦੇ ਪਾਣੀ ਨੂੰ ਇਕੱਤਰੀਕਰਣ, ਭੰਡਾਰਣ ਅਤੇ ਸਿੰਜਾਈ, ਪਸ਼ੂਪਨ ਅਤੇ ਘਰੇਲੂ ਪ੍ਰਯੋਜਨ ਲਈ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਵਿੱਚ 200 ਤੋਂ 250 ਮਾਈਕਰੋਨ ਫਿਲਮ ਦਾ ਉਪਯੋਗ ਕੀਤਾ ਜਾਂਦਾ ਹੈ।
ਲਾਭ
ਮਿੱਟੀ ਨਮੀ ਨੂੰ ਮਹਿਫੂਜ਼ ਕਰਨ ਅਤੇ ਨਦੀਨ ਦੀ ਰੋਕਥਾਮ ਦੇ ਲਈ ਪਲਾਸਟਿਕ ਫਿਲਮ ਦੇ ਪੌਦੇ ਦੇ ਆਸਪਾਸ ਦੀ ਮਿੱਟੀ ਨੂੰ ਢਕ ਦੇਣ ਅਤੇ ਮਿੱਟੀ ਦੇ ਤਾਪਮਾਨ ਨੂੰ ਸੰਸ਼ੋਧਿਤ ਕਰਨ ਨੂੰ ਪਲਵਾਰ (ਮਲਚਿੰਗ) ਵਿਛਾਉਣਾ ਕਹਿੰਦੇ ਹਨ। ਸਬਜ਼ੀਆਂ ਦੇ ਲਈ 15 ਤੋਂ 25 ਮਾਇਕਰੋਨ ਦੀ ਫਿਲਮ ਦੇ ਪਲਵਾਰ ਦੇ ਲਈ ਉਪਯੋਗ ਕੀਤਾ ਜਾਂਦਾ ਹੈ ਅਤੇ ਬਾਗਬਾਨੀ ਦਰਖ਼ਤਾਂ ਦੇ ਲਈ 50 ਮਾਈਕਰੋਨ ਦੀ ਫਿਲਮ ਦਾ ਉਪਯੋਗ ਕੀਤਾ ਜਾਂਦਾ ਹੈ।
ਲਾਭ
ਨਿਮਨ ਸੁਰੰਗਕ, ਹਰੇ ਗ੍ਰਹਿ ਵਾਂਗ ਪ੍ਰਭਾਵ ਦੇਣ ਵਾਲਾ ਲਘੂ ਢਾਂਚਾ ਹੈ। ਪੌਦਿਆਂ ਦਾ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆਵਾਂ ਨੂੰ ਵਧਾਉਂਦੇ ਹੋਏ ਇਨ੍ਹਾਂ ਸੁਰੰਗਾਂ ਵਿੱਚ ਕਾਰਬਨ ਡਾਈਆਕਸਾਈਡ ਨੂੰ ਸੋਖਣ ਵਿੱਚ ਮਦਦ ਮਿਲਦੀ ਹੈ। ਇਨ੍ਹਾਂ ਢਾਂਚਿਆਂ ਨਾਲ ਪੌਦਿਆਂ ਨੂੰ ਤੇਜ਼ ਹਵਾ, ਸਰਦ ਹਵਾ, ਵੱਧ ਮੀਂਹ ਜਾਂ ਬਰਫ਼ ਤੋਂ ਸੁਰੱਖਿਆ ਮਿਲਦੀ ਹੈ। ਸਰਦ ਰੁੱਤ ਵਿੱਚ ਇਸ ਦੇ ਅੰਦਰ ਦਾ ਤਾਪਮਾਨ ਵਧ ਜਾਂਦਾ ਹੈ, ਇਸ ਕਾਰਨ ਪੌਦਿਆਂ ਦਾ ਪਾਲੇ ਤੋਂ ਬਚਾਅ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਸਤੇ ਨਿਰਮਾਣ ਅਤੇ ਤੋੜਨ ਵਿੱਚ ਆਸਾਨ ਹੁੰਦੇ ਹਨ।
ਹਰਿਤ ਗ੍ਰਹਿ (ਗਰੀਨ ਹਾਊਸ) ਤਿਆਰ ਜਾਂ ਫੁਲਾਏ ਗਏ ਢਾਂਚੇ, ਜਿਨ੍ਹਾਂ ਨੂੰ ਪਾਰਦਰਸ਼ੀ ਸਮੱਗਰੀ ਨਾਲ ਢਕਿਆ ਜਾਂਦਾ ਹੈ। ਜਿਨ੍ਹਾਂ ਵਿੱਚ ਇੱਕ ਨਿਯੰਤ੍ਰਿਤ ਜਾਂ ਆਂਸ਼ਿਕ ਨਿਯੰਤ੍ਰਿਤ ਵਾਤਾਵਰਣ ਦੇ ਤਹਿਤ ਫਸਲਾਂ ਨੂੰ ਉਗਾਇਆ ਜਾਂਦਾ ਹੈ।
ਲਾਭ
ਪੌਦਿਆਂ ਅਤੇ ਫਸਲਾਂ ਨੂੰ ਨਾਸ਼ੀ ਜੀਵ, ਪੰਛੀਆਂ, ਪਸ਼ੂਆਂ ਅਤੇ ਪ੍ਰਤੀਕੂਲ ਮੌਸਮ ਸਥਿਤੀਆਂ ਤੋਂ ਸੁਰੱਖਿਆ ਦੇਣ ਅਤੇ ਗਰਮੀ ਤੋਂ ਬਚਾਅ ਕਰਨ ਲਈ ਵਿਲੱਖਣ ਸ਼ੇਡ ਨੈੱਟ ਦਾ ਉਪਯੋਗ ਕੀਤਾ ਜਾਂਦਾ ਹੈ। ਸ਼ੇਡ ਨੈੱਟ ਵਿੱਚ ਭਿੰਨ ਪ੍ਰਕਾਰ ਛਾਂ-ਦਾਰ (ਸ਼ੇਡ) ਘਟਾ ਅਤੇ ਸੰਘਣਤਾ ਹੁੰਦੀ ਹੈ, ਜੋ ਕਿ 35 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਦੇ ਵਿੱਚ ਹੈ। ਵਰਤਮਾਨ ਸਮੇਂ ਵਿੱਚ ਚਿੱਟੇ, ਹਰੇ, ਲਾਲ ਅਤੇ ਕਾਲੇ ਰੰਗ ਵਿੱਚ ਸ਼ੇਡ ਨੈੱਟ ਉਪਲਬਧ ਹਨ। 35 ਪ੍ਰਤੀਸ਼ਤ ਦੇ ਸ਼ੇਡ ਨੈੱਟ ਟਮਾਟਰ, ਸ਼ਿਮਲਾ ਮਿਰਚ, ਬ੍ਰੋਕਲੀ, ਖੀਰੇ ਦੀ ਪੈਦਾਵਾਰ ਲੈਣ ਲਈ ਚੰਗਾ ਪਾਇਆ ਜਾਂਦਾ ਹੈ।
ਲਾਭ
ਪਲਾਸਟਿਕ ਵਿੱਚ ਮੌਜੂਦ ਵਿਲੱਖਣ ਗੁਣਧਰਮ ਜਿਵੇਂ ਲਚੀਲਾਪਣ, ਹਲਕਾ ਵਜ਼ਨ, ਲਾਗਤ ਪ੍ਰਭਾਵੀ, ਸਫਾਈ ਸੁਰੱਖਿਅਤ ਅਤੇ ਪਾਰਦਰਸ਼ਿਤਾ ਦੇ ਕਾਰਨ ਪਲਾਸਟਿਕ ਨੇ ਉਤਪਾਦ ਦੇ ਪ੍ਰੋਸੈਸਿੰਗ ਭੰਡਾਰਣ, ਰੱਖ-ਰਖਾਅ ਅਤੇ ਆਵਾਜਾਈ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ ਹੈ। 25 ਮਾਈਕਰੋਨ ਦੀ ਸ਼ਿੰਕ ਪੈਕੇਜਿੰਗ, ਹੀਟ ਸ਼ਿੰਕੇਬਿਲ ਪਲਾਸਟਿਕ ਫਿਲਮ ਕਿੰਨੂ ਦੇ ਰਸ਼ਿਕ ਪੈਕੇਜਿੰਗ ਕਰਨ ਲਈ ਚੰਗੀ ਪਾਈ ਜਾਂਦੀ ਹੈ।
ਪੌਦ ਸੁਰੱਖਿਆ ਨੈੱਟ ਦਾ ਇਸਤੇਮਾਲ ਸਬਜ਼ੀ ਅਤੇ ਫਲ ਵਾਲੀਆਂ ਫਸਲਾਂ ਨੂੰ ਸੌਰ ਵਿਕੀਰਣ, ਨਾਸ਼ੀ ਕੀਟ, ਪੰਛੀਆਂ, ਗੜੇਮਾਰੀ, ਤੇਜ਼ ਹਵਾਵਾਂ, ਬਰਫ਼ ਜਾਂ ਭਾਰੀ ਮੀਂਹ ਤੋਂ ਬਚਣ ਲਈ ਕੀਤਾ ਜਾਂਦਾ ਹੈ। ਇਸ ਦਾ ਸਾਲ ਭਰ ਪ੍ਰਯੋਗ ਕੀਤਾ ਜਾਂਦਾ ਹੈ।
ਟਪਕ ਸਿੰਜਾਈ ਪ੍ਰਣਾਲੀ ਨੂੰ ਘੱਟ ਦਬਾਅ ਅਤੇ ਨਿਯੰਤ੍ਰਿਤ ਵਕਫੇ ਵਿੱਚ ਪੌਦ ਪੋਸ਼ਕ ਤੱਤਾਂ ਦੇ ਨਾਲ ਪਾਣੀ ਦੇ ਘੱਟ ਅਤੇ ਨਿਯੰਤ੍ਰਿਤ ਟਪਕਾਵਕ ਨਿਕਾਸੀ ਰਾਹੀਂ ਪਾਈਪ ਦੇ ਨਿਕਟਤਮ ਨੈੱਟਵਰਕ ਵਿੱਚ ਸਹਾਇਤਾ ਮਿਲਦੀ ਹੈ। ਇਸ ਨਾਲ ਪਾਣੀ ਵਿੱਚ ਬੱਚਤ ਅਤੇ ਫਸਲ ਉਤਪਾਦਕਤਾ ਅਤੇ ਫਲਾਂ/ਸਬਜ਼ੀਆਂ ਦੀ ਗੁਣਵੱਤਾ ਵਧਾਉਣ ਵਿੱਚ ਮਦਦ ਮਿਲਦੀ ਹੈ।
ਇਸ ਪ੍ਰਣਾਲੀ ਵਿੱਚ ਪੰਪ ਦੀ ਸਹਾਇਤਾ ਨਾਲ ਉੱਚ ਦਬਾਅ ਦੇ ਤਹਿਤ ਪਾਣੀ ਦੇ ਉਪਯੋਗ ਵਿੱਚ ਮਦਦ ਮਿਲਦੀ ਹੈ। ਇਸ ਪ੍ਰਣਾਲੀ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਇਸ ਸੂਖਮ ਸਿੰਜਾਈ ਪ੍ਰਣਾਲੀ ਵਿੱਚ ਬੂਟਿਆਂ ਦੇ ਆਸਪਾਸ ਦਾ ਸੂਖਮ ਵਾਤਾਵਰਣ ਚੰਗਾ ਰਹਿਣ ਨਾਲ ਉਤਪਾਦ ਦੀ ਗੁਣਵੱਤਾ ਅਤੇ ਮਾਤਰਾ ਵਿੱਚ ਵਾਧਾ ਹੁੰਦੀ ਹੈ।
ਖੇਤੀ ਵਿੱਚ ਪਲਾਸਟਿਕ ਦਾ ਉਪਯੋਗ ਕਰਕੇ ਪਾਣੀ ਵਿੱਚ ਬੱਚਤ, ਫਲਾਂ ਅਤੇ ਸਬਜ਼ੀਆਂ ਦੀ ਉਤਪਾਦਕਤਾ ਅਤੇ ਗੁਣਵੱਤਾ ਵਧਾਈ ਜਾਂਦੀ ਹੈ। ਇਸ ਨਾਲ ਸਬਜ਼ੀਆਂ ਅਤੇ ਫਲਾਂ ਦੇ ਭੰਡਾਰਣ ਦੌਰਾਨ ਸਵੈ-ਜੀਵਨ ਵਧਾਉਣ ਵਿੱਚ ਮਦਦ ਮਿਲਦੀ ਹੈ। ਨਾਲ ਹੀ ਇਹ ਪ੍ਰਣਾਲੀ ਕਿਸਾਨਾਂ ਦੇ ਲਈ ਲਾਭਦਾਈ ਸਿੱਧ ਹੋ ਸਕਦੀ ਹੈ।
ਸਰੋਤ : ਸੀਫੇਟ ਨਿਊਜ਼ਲੈਟਰ, ਲੁਧਿਆਣਾ (ਡੀ.ਡੀ. ਨਾਂਗਰੇ, ਜਿਤੇਂਦਰ ਸਿੰਘ, ਰਮੇਸ਼ ਕੁਮਾਰ, ਵਿਜੈ ਸਿੰਘ ਮੀਣਾ ਅਤੇ ਦਵਿੰਦਰ ਕੁਮਾਰ ਕੇਂਦਰੀ ਕਟਾਈ ਉਪਰਾਂਤ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾਨ, ਅਬੋਇਰ)
ਆਖਰੀ ਵਾਰ ਸੰਸ਼ੋਧਿਤ : 8/12/2020