অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਇਜੋਲਾ - ਡੰਗਰਾਂ ਦੇ ਭੋਜਨ ਦੇ ਰੂਪ ਵਿੱਚ

ਇਜੋਲਾ ਦੇ ਬਾਰੇ ਵਿੱਚ

  • ਇਜੋਲਾ ਸ਼ੈਵਾਲ ਨਾਲ ਮਿਲਦੀ-ਜੁਲਦੀ ਇੱਕ ਤੈਰਦੀ ਹੋਈ ਫਰਨ ਹੈ।
  • ਆਮ ਤੌਰ ਤੇ ਇਜੋਲਾ ਝੋਨੇ ਦੇ ਖੇਤ ਜਾਂ ਘੱਟ ਡੂੰਘੇ ਪਾਣੀ ਵਿੱਚ ਉਗਾਈ ਜਾਂਦੀ ਹੈ।
  • ਇਹ ਤੇਜ਼ੀ ਨਾਲ ਵਧਦੀ ਹੈ।

ਇਜੋਲਾ ਚਾਰਾ/ਭੋਜਨ

  • ਹ ਪ੍ਰੋਟੀਨ, ਜ਼ਰੂਰੀ अमीनो ਐਸਿਡ, ਵਿਟਾਮਿਨ (ਵਿਟਾਮਿਨ ਏ, ਵਿਟਾਮਿਨ ਬੀ-੧੨ ਅਤੇ ਬੀਟਾ-ਕੈਰੋਟੀਨ), ਵਿਕਾਸ-ਵਰਧਕ ਸਹਾਇਕ ਤੱਤਾਂ ਅਤੇ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਫੈਰਸ, ਕਾਪਰ, ਮੈਗਨੀਸ਼ੀਅਮ ਨਾਲ ਭਰਪੂਰ
  • ਖੁਸ਼ਕ ਵਜ਼ਨ ਦੇ ਆਧਾਰ 'ਤੇ, ਉਸ ਵਿੱਚ ੨੫ - ੩੫ ਫੀਸਦੀ ਪ੍ਰੋਟੀਨ, ੧੦ - ੧੫ ਫੀਸਦੀ ਖਣਿਜ ਅਤੇ ੭-੧੦ ਫੀਸਦੀ ਅਮੀਨੋ ਐਸਿਡ, ਬਾਇਓ-ਐਕਟਿਵ ਪਦਾਰਥ ਅਤੇ ਬਾਇਓ-ਪਾਲੀਮਰ ਹੁੰਦੇ ਹਨ।
  • ਇਸ ਦੇ ਉੱਚ ਪ੍ਰੋਟੀਨ ਅਤੇ ਨਿਮਨ ਲਿਗਨਿਨ ਤੱਤਾਂ ਦੇ ਕਾਰਨ ਡੰਗਰ ਇਸ ਨੂੰ ਆਸਾਨੀ ਨਾਲ ਪਚਾ ਲੈਂਦੇ ਹਨ।
  • ਇਜੋਲਾ ਸਾਂਦ੍ਰ ਦੇ ਨਾਲ ਮਿਸ਼ਰਤ ਕੀਤਾ ਜਾ ਸਕਦਾ ਹੈ ਜਾਂ ਸਿੱਧੇ ਡੰਗਰ ਨੂੰ ਦਿੱਤਾ ਜਾ ਸਕਦਾ ਹੈ।
  • ਕੁੱਕੜ, ਭੇਡ ਬੱਕਰੀਆਂ, ਸੂਰ ਅਤੇ ਖਰਗੋਸ਼ ਨੂੰ ਵੀ ਦਿੱਤਾ ਜਾ ਸਕਦਾ ਹੈ।

ਇਜੋਲਾ ਦਾ ਉਤਪਾਦਨ

  • ਪਹਿਲਾਂ ਖੇਤਰ ਦੀ ਜ਼ਮੀਨ ਦੀ ਨਦੀਨ ਨੂੰ ਕੱਢ ਕੇ ਸਮਤਲ ਕੀਤਾ ਜਾਂਦਾ ਹੈ।
  • ਇੱਟਾਂ ਨੂੰ ਆਇਤਾਕਾਰ ਤਰੀਕੇ ਨਾਲ ਪੰਗਤੀਬੱਧ ਕੀਤਾ ਜਾਂਦਾ ਹੈ।
  • ੨ ਮੀਟਰ x ੨ ਮੀਟਰ ਆਕਾਰ ਦੀ ਇੱਕ ਯੂ.ਵੀ. ਸਥਾਈਕ੍ਰਿਤ ਸਲਿਪੋਲਿਨ ਸ਼ੀਟ ਨੂੰ ਇੱਟਾਂ' ਤੇ ਇੱਕ ਸਮਾਨ ਤਰੀਕੇ ਨਾਲ ਇਸ ਤਰ੍ਹਾਂ ਨਾਲ ਫੈਲਾਇਆ ਜਾਂਦਾ ਹੈ ਕਿ ਇੱਟਾਂ ਦੁਆਰਾ ਬਣਾਏ ਗਏ ਆਇਤਾਕਾਰ ਰਚਨਾ ਦੇ ਕਿਨਾਰੇ ਢੱਕ ਜਾਣ।
  • ਸਲਿਪੋਲਿਨ ਦੇ ਖੱਡੇ 'ਤੇ ੧੦-੧੫ ਕਿਲੋ ਛਾਣੀ ਹੋਈ ਮਿੱਟੀ ਫੈਲਾ ਦਿੱਤੀ ਜਾਂਦੀ ਹੈ।
  • ੧੦ ਲਿਟਰ ਪਾਣੀ ਵਿੱਚ ਮਿਸ਼ਰਿਤ ੨ ਕਿਲੋ ਰੂੜੀ ਅਤੇ ੩੦ ਗ੍ਰਾਮ ਸੁਪਰ ਫਾਸਫੇਟ ਨਾਲ ਬਣਿਆ ਘੋਲ, ਸ਼ੀਟ 'ਤੇ ਪਾਇਆ ਜਾਂਦਾ ਹੈ। ਜਲ ਪੱਧਰ ਨੂੰ ਲਗਭਗ ੧੦ ਸੈਂਟੀਮੀਟਰ ਤੱਕ ਕਰਨ ਦੇ ਲਈ ਹੋਰ ਪਾਣੀ ਮਿਲਾਇਆ ਜਾਂਦਾ ਹੈ।
  • ਇਜੋਲਾ ਕਿਆਰੀ ਵਿੱਚ ਮਿੱਟੀ ਅਤੇ ਪਾਣੀ ਦੇ ਹਲਕੇ ਜਿਹੇ ਹਿਲਾਉਣ ਦੇ ਬਾਅਦ ਲਗਭਗ ੦.੫ ਤੋਂ ੧ ਕਿਲੋ ਸ਼ੁੱਧ ਮਾਤ੍ਰ ਇਜੋਲਾ ਕਲਚਰ ਬੀਜ ਸਮੱਗਰੀ ਪਾਣੀ ਉੱਤੇ ਇੱਕ ਸਮਾਨ ਫੈਲਾ ਦਿੱਤੀ ਜਾਂਦੀ ਹੈ। ਸੰਚਾਰਣ ਦੇ ਤੁਰੰਤ ਬਾਅਦ ਇਜੋਲਾ ਦੇ ਪੌਦਿਆਂ ਨੂੰ ਸਿੱਧਾ ਕਰਨ ਦੇ ਲਈ ਇਜੋਲਾ ਤੇ ਤਾਜ਼ਾ ਪਾਣੀ ਛਿੜਕਿਆ ਜਾਣਾ ਚਾਹੀਦਾ ਹੈ।
  • ਇੱਕ ਹਫ਼ਤੇ ਦੇ ਅੰਦਰ, ਇਜੋਲਾ ਪੂਰੀ ਕਿਆਰੀ ਵਿੱਚ ਫੈਲ ਜਾਂਦੀ ਹੈ ਅਤੇ ਇੱਕ ਮੋਟੀ ਚਾਦਰ ਵਰਗੀ ਬਣ ਜਾਂਦੀ ਹੈ।
  • ਇਜੋਲਾ ਦਾ ਤੇਜ਼ ਵਾਧਾ ਅਤੇ ੫੦ ਗ੍ਰਾਮ ਰੋਜ਼ਾਨਾ ਪੈਦਾਵਾਰ ਦੇ ਲਈ, ੫ ਦਿਨਾਂ ਵਿੱਚ ਇੱਕ ਵਾਰ ੨੦ ਗ੍ਰਾਮ ਸੁਪਰ ਫਾਸਫੇਟ ਅਤੇ ਲਗਭਗ 1 ਕਿਲੋ ਗਾਂ ਦਾ ਗੋਹਾ ਮਿਲਾਇਆ ਜਾਣਾ ਚਾਹੀਦਾ ਹੈ।
  • ਇਜੋਲਾ ਵਿੱਚ ਖਣਿਜ ਦੀ ਮਾਤਰਾ ਵਧਾਉਣ ਦੇ ਲਈ ਇੱਕ-ਇੱਕ ਹਫ਼ਤੇ ਦੇ ਵਕਫੇ ਉੱਤੇ ਮੈਗਨੀਸ਼ੀਅਮ, ਆਇਰਨ, ਕਾਪਰ, ਸਲਫਰ ਆਦਿ ਨਾਲ ਯੁਕਤ ਇੱਕ ਸੂਖਮ ਪੋਸ਼ਕ ਵੀ ਮਿਲਾਇਆ ਜਾ ਸਕਦਾ ਹੈ।
  • ਨਾਈਟ੍ਰੋਜਨ ਦੀ ਮਾਤਰਾ ਵਧਣ ਅਤੇ ਵਿਕਾਸ-ਵਰਧਕ ਦੀ ਕਮੀ ਨੂੰ ਰੋਕਣ ਦੇ ਲਈ, ੩੦ ਦਿਨਾਂ ਵਿੱਚ ਇੱਕ ਵਾਰ ਲਗਭਗ ੫ ਕਿਲੋ ਕਿਆਰੀ ਦੀ ਮਿੱਟੀ ਨੂੰ ਨਵੀਂ ਮਿੱਟੀ ਨਾਲ ਬਦਲਣਾ ਚਾਹੀਦਾ ਹੈ।
  • ਕਿਆਰੀ ਵਿਚ ਨਾਈਟ੍ਰੋਜਨ ਦੀ ਮਾਤਰਾ ਵਧਣ ਤੋਂ ਰੋਕਣ ਲਈ, ਪ੍ਰਤੀ ੧੦ ਦਿਨਾਂ ਵਿੱਚ ਇੱਕ ਵਾਰ, ੨੫ ਤੋਂ ੩੦ ਫੀਸਦੀ ਪਾਣੀ ਵੀ ਤਾਜ਼ੇ ਪਾਣੀ ਨਾਲ ਬਦਲਿਆ ਜਾਣਾ ਜ਼ਰੂਰੀ ਹੁੰਦਾ ਹੈ।
  • ਪ੍ਰਤੀ ਛੇ ਮਹੀਨਿਆਂ ਵਿੱਚ ਕਿਆਰੀ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਹੈ, ਪਾਣੀ ਅਤੇ ਮਿੱਟੀ ਨੂੰ ਬਦਲਿਆ ਜਾਣਾ ਚਾਹੀਦਾ ਹੈ ਅਤੇ ਨਵੇਂ ਇਜੋਲਾ ਦਾ ਸੰਚਾਰਣ ਕੀਤਾ ਜਾਣਾ ਚਾਹੀਦਾ ਹੈ।
  • ਕੀਟਾਂ ਅਤੇ ਬਿਮਾਰੀਆਂ ਨਾਲ ਸੰਕ੍ਰਮਿਤ ਹੋਣ ਤੇ ਇਜੋਲਾ ਦੇ ਸ਼ੁੱਧ ਕਲਚਰ ਨਾਲ ਇੱਕ ਨਵੀਂ ਕਿਆਰੀ ਤਿਆਰ ਅਤੇ ਸੰਚਾਰਣ ਕੀਤਾ ਜਾਣਾ ਚਾਹੀਦਾ ਹੈ।

ਕਟਾਈ

  • ਤੇਜ਼ੀ ਨਾਲ ਵਧ ਕੇ ੧੦ - ੧੫ ਦਿਨਾਂ ਵਿੱਚ ਟੋਏ ਨੂੰ ਭਰ ਦੇਵੇਗਾ। ਉਸ ਦੇ ਬਾਅਦ ਤੋਂ ੫੦੦ - ੬੦੦ ਗ੍ਰਾਮ ਇਜੋਲਾ ਰੋਜ਼ਾਨਾ ਕੱਟਿਆ ਜਾ ਸਕਦਾ ਹੈ।
  • ਪਲਾਸਟਿਕ ਦੀ ਛਾਣਨੀ ਜਾਂ ਅਜਿਹੀ ਟ੍ਰੇ, ਜਿਸ ਦੇ ਹੇਠਲੇ ਹਿੱਸੇ ਵਿੱਚ ਛੇਕ ਹੋਣ, ਦੀ ਮਦਦ ਨਾਲ, 15ਵੇਂ ਦਿਨ ਦੇ ਬਾਅਦ ਤੋਂ ਰੋਜ਼ਾਨਾ ਕੀਤਾ ਜਾ ਸਕਦਾ ਹੈ।
  • ਕੱਟੇ ਹੋਏ ਇਜੋਲਾ ਤੋਂ, ਗਾਂ ਦੇ ਗੋਬਰ ਦੀ ਗੰਧ ਹਟਾਉਣ ਦੇ ਲਈ ਤਾਜ਼ੇ ਪਾਣੀ ਨਾਲ ਧੋਤਾ ਜਾਣਾ ਚਾਹੀਦਾ ਹੈ।

ਵਿਕਲਪਕ ਆਗਤ

  • ਤਾਜ਼ੀ ਬਾਇਓਗੈਸ ਦਾ ਘੋਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ
  • ਬਾਥਰੂਮ ਅਤੇ ਪਸ਼ੂਸ਼ਾਲਾ ਦਾ ਗੰਦਾ ਪਾਣੀ ਵੀ ਟੋਆ ਭਰਨ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ, ਉਨ੍ਹਾਂ ਖੇਤਰਾਂ ਵਿੱਚ, ਜਿੱਥੇ ਤਾਜ਼ੇ ਪਾਣੀ ਦੀ ਉਪਲਬਧਤਾ ਦੀ ਸਮੱਸਿਆ ਹੋਵੇ, ਉੱਥੇ ਕੱਪੜੇ ਧੋਣ ਦੇ ਬਾਅਦ ਬਚਿਆ ਹੋਇਆ ਪਾਣੀ ਵੀ (ਦੂਜੀ ਵਾਰ ਖੰਘਾਲਣ ਦੇ ਬਾਅਦ) ਇਸਤੇਮਾਲ ਕੀਤਾ ਜਾ ਸਕਦਾ ਹੈ।

ਵਾਧੇ ਦੇ ਲਈ ਵਾਤਾਵਰਣ ਸੰਬੰਧੀ ਕਾਰਕ

  • ਤਾਪਮਾਨ ੨੦°c-੨੮°c
  • ਪ੍ਰਕਾਸ਼, ਸੂਰਜ ਦੀ ਤੇਜ਼ ਰੌਸ਼ਨੀ ਦਾ ੫੦ ਫੀਸਦੀ
  • ਸਾਪੇਖਿਕ ਨਮੀ ੬੫ - ੮੦ ਫੀਸਦੀ
  • ਪਾਣੀ (ਟੈਂਕ ਵਿਚ ਸਥਿਰ) ੫ - ੧੨ ਸੈ.ਮੀ.
  • ਪੀ.ਐਚ. ਮਾੰਨ ੪ - ੭.੫

ਇਜੋਲਾ ਦੇ ਖੇਤੀ ਦੇ ਦੌਰਾਨ ਨੋਟ ਦੀ ਜਾਣ ਵਾਲੇ ਬਿੰਦੂ

  • ਇਸ ਨੂੰ ਇੱਕ ਜਾਲੀ ਵਿੱਚ ਧੋਣਾ ਉਪਯੋਗੀ ਹੋਵੇਗਾ ਕਿਉਂਕਿ ਇਸ ਨਾਲ ਛੋਟੇ-ਛੋਟੇ ਪੌਦੇ ਬਾਹਰ ਨਿਕਲ ਸਕਣਗੇ ਜੋ ਵਾਪਸ ਤਾਲਾਬ ਵਿੱਚ ਪਾਏ ਜਾ ਸਕਦੇ ਹਨ।
  • ਤਾਪਮਾਨ ੨੫°C ਤੋਂ ਹੇਠਾਂ ਬਣਾਈ ਰੱਖਣ ਦਾ ਧਿਆਨ ਰੱਖਣਾ ਚਾਹੀਦਾ ਹੈ।
  • ਪ੍ਰਕਾਸ਼ ਦੀ ਤੀਬਰਤਾ ਘੱਟ ਕਰਨ ਲਈ ਛਾਂ ਕਰਨ ਦੀ ਜਾਲੀ ਨੂੰ ਉਪਯੋਗ ਕੀਤਾ ਜਾ ਸਕਦਾ ਹੈ।
  • ਇਜੋਲਾ ਬਾਇਓਮਾਸ ਬਹੁਤ ਜ਼ਿਆਦਾ ਮਾਤਰਾ ਵਿੱਚ ਇਕੱਠੇ ਹੋਣ ਤੋਂ ਬਚਾਉਣ ਲਈ ਉਸ ਨੂੰ ਰੋਜ਼ਾਨਾ ਹਟਾਇਆ ਜਾਣਾ ਚਾਹੀਦਾ ਹੈ।

ਸਰੋਤ: ਪੋਰਟਲ ਵਿਸ਼ਾ ਸਮੱਗਰੀ ਟੀਮ

ਆਖਰੀ ਵਾਰ ਸੰਸ਼ੋਧਿਤ : 11/19/2019



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate