ਹੋਮ / ਖੇਤੀ / ਪਸ਼ੂ-ਪਾਲਣ / ਬ੍ਰਾਇਲਰ ਉਤਪਾਦਨ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬ੍ਰਾਇਲਰ ਉਤਪਾਦਨ

ਇਸ ਹਿੱਸੇ ਵਿੱਚ ਬ੍ਰਾਇਲਰ ਉਤਪਾਦਨ ਨਾਲ ਜੁੜੀ ਜਾਣਕਾਰੀ ਉਪਲਬਧ ਹੈ।

ਬ੍ਰਾਇਲਰ ਉਤਪਾਦਨ

ਬ੍ਰਾਇਲਰ ਮੁਰਗੀ ਪਾਲਣ ਵਿੱਚ ਧਿਆਨ ਦੇਣ ਯੋਗ ਗੱਲਾਂ

 • ਬ੍ਰਾਇਲਰ ਦੇ ਚੂਜੇ ਦੀ ਖਰੀਦਦਾਰੀ ਵਿੱਚ ਧਿਆਨ ਦਿਓ ਕਿ ਜਿਹੜੇ ਚੂਜੇ ਤੁਸੀਂ ਖਰੀਦ ਰਹੇ ਹੋ ਉਨ੍ਹਾਂ ਦਾ ਵਜ਼ਨ ੬ ਹਫਤੇ ਵਿੱਚ ੩ ਕਿੱਲੋ ਦਾਣਾ ਖਾਣ ਦੇ ਬਾਅਦ ਘੱਟ ਤੋਂ ਘੱਟ ੧.੫ ਕਿਲੋ ਹੋ ਜਾਵੇ ਅਤੇ ਮੌਤ ਦਰ 3 ਫੀਸਦੀ ਤੋਂ ਵੱਧ ਨਾ ਹੋਵੇ।
 • ਚੰਗੇ ਚੂਜੇ ਦੀ ਖਰੀਦ ਦੇ ਲਈ ਰਾਂਚੀ ਪਸ਼ੂ-ਚਿਕਿਤਸਾ ਮਹਾਵਿਦਿਆਲਿਆ ਦੇ ਨਾਲ-ਨਾਲ ਨਾਲ ਮਾਹਿਰ ਜਾਂ ਰਾਜ ਦੇ ਸੰਯੁਕਤ ਨਿਰਦੇਸ਼ਕ, ਨਾਲ ਸੰਪਰਕ ਕਰ ਲਵੋ। ਉਨ੍ਹਾਂ ਤੋਂ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਮਿਲ ਜਾਵੇਗੀ ਕਿ ਕਿਸ ਹੈਚਰੀ ਦਾ ਚੂਜਾ ਖਰੀਦਣਾ ਚੰਗਾ ਹੋਵੇਗਾ।
 • ਚੂਜੇ ਦੇ ਆਉਂਦੇ ਹੀ ਉਸ ਨੂੰ ਬਕਸੇ ਸਮੇਤ ਕਮਰੇ ਦੇ ਅੰਦਰ ਲੈ ਜਾਓ, ਜਿੱਥੇ ਬਰੂਡਰ ਰੱਖਿਆ ਹੋਵੇ। ਫਿਰ ਬਕਸੇ ਦਾ ਢੱਕਣ ਖੋਲ੍ਹ ਦਿਓ। ਹੁਣ ਇੱਕ ਇੱਕ ਕਰਕੇ ਸਾਰੇ ਚੂਜਿਆਂ ਨੂੰ ਇਲੈਕਟ੍ਰਲ ਪਾਊਡਰ ਜਾਂ ਗਲੂਕੋਜ ਮਿਲਿਆ ਪਾਣੀ ਪਿਲਾ ਕੇ ਬਰੂਡਰ ਦੇ ਹੇਠਾਂ ਛੱਡਦੇ ਜਾਓ। ਬਕਸੇ ਵਿੱਚ ਜੇਕਰ ਬਿਮਾਰ ਚੂਜਾ ਹੈ ਤਾਂ ਉਸ ਨੂੰ ਹਟਾ ਦਿਓ।
 • ਚੂਜਿਆਂ ਦੇ ਜੀਵਨ ਦੇ ਲਈ ਪਹਿਲਾ ਅਤੇ ਦੂਜਾ ਹਫਤਾ ਸੰਕਟਮਈ ਹੁੰਦਾ ਹੈ। ਇਸ ਲਈ ਇਨ੍ਹਾਂ ਦਿਨਾਂ ਵਿੱਚ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਚੰਗੀ ਦੇਖਭਾਲ ਨਾਲ ਮੌਤ ਸੰਖਿਆ ਘੱਟ ਕੀਤੀ ਜਾ ਸਕਦੀ ਹੈ।
 • ਪਹਿਲੇ ਹਫਤੇ ਵਿੱਚ ਬਰੂਡਰ ਵਿੱਚ ਤਾਪਮਾਨ ੯੦ ੦ ਐਫ. ਹੋਣਾ ਚਾਹੀਦਾ ਹੈ। ਹਰ ਹਫਤੇ ੫ ਐਫ. ਘੱਟ ਕਰਦੇ ਜਾਓ ਅਤੇ ੭੦ ਐਫ. ਤੋਂ ਹੇਠਾਂ ਲੈ ਜਾਣਾ ਚਾਹੀਦਾ ਹੈ। ਜੇਕਰ ਚੂਜੇ ਬਰੂਡਰ ਦੇ ਹੇਠਾਂ ਬਲਬ ਦੇ ਨੇੜੇ ਇਕੱਠੇ ਜਮ੍ਹਾ ਹੋ ਜਾਣ। ਤਾਂ ਸਮਝਣਾ ਚਾਹੀਦਾ ਹੈ ਕਿ ਬਰੂਡਰ ਵਿੱਚ ਤਾਪਮਾਨ ਘੱਟ ਹੈ। ਤਾਪਮਾਨ ਵਧਾਉਣ ਲਈ ਵਾਧੂ ਬਲਬ ਦਾ ਬੰਦੋਬਸਤ ਕਰੋ ਜਾਂ ਜੋ ਬਲਬ ਬਰੂਡਰ ਵਿੱਚ ਲੱਗਾ ਹੈ, ਉਸ ਨੂੰ ਥੋੜ੍ਹਾ ਹੇਠਾਂ ਕਰਕੇ ਦੇਖੋ। ਜੇਕਰ ਚੂਜੇ ਬਲਬ ਤੋਂ ਕਾਫੀ ਦੂਰ ਕਿਨਾਰੇ ਵਿੱਚ ਜਾ ਕੇ ਜਮ੍ਹਾ ਹੋਣ ਤਾਂ ਸਮਝਣਾ ਚਾਹੀਦਾ ਹੈ ਕਿ ਬਰੂਡਰ ਵਿੱਚ ਤਾਪਮਾਨ ਜ਼ਿਆਦਾ ਹੈ। ਅਜਿਹੀ ਸਥਿਤੀ ਵਿੱਚ ਤਾਪਮਾਨ ਘੱਟ ਕਰੋ। ਇਸ ਦੇ ਲਈ ਬਲਬ ਨੂੰ ਉੱਪਰ ਖਿੱਚੋ ਜਾਂ ਬਲਬ ਦੀ ਸੰਖਿਆ ਨੂੰ ਘੱਟ ਕਰੋ। ਉਪਯੁਕਤ ਗਰਮੀ ਮਿਲਣ ‘ਤੇ ਚੂਜੇ ਬਰੂਡਰ ਦੇ ਚਾਰੇ ਪਾਸੇ ਫੈਲ ਜਾਣਗੇ। ਅਸਲ ਵਿੱਚ ਚੂਜਿਆਂ ਦੇ ਚਾਲਚਲਨ ‘ਤੇ ਨਜ਼ਰ ਰੱਖੋ, ਸਮਝ ਕੇ ਤਾਪਮਾਨ ਨਿਯੰਤਰਿਤ ਕਰੋ।
 • ਪਹਿਲੇ ਦਿਨ ਜੋ ਪਾਣੀ ਪੀਣ ਦੇ ਲਈ ਚੂਜੇ ਨੂੰ ਦਿਓ, ਉਸ ਵਿੱਚ ਇਲੈਕਟ੍ਰਲ ਪਾਊਡਰ ਜਾਂ ਗਲੂਕੋਜ ਮਿਲਾਓ। ਇਸ ਤੋਂ ਇਲਾਵਾ ੫ ਮਿ.ਲੀ. ਵਿਟਾਮਿਨ ਏ., ਡੀ. ੩ ਅਤੇ ਬੀ.੧੨ ਅਤੇ ੨੦ ਮਿ.ਲੀ. ਬੀ ਕੰਪਲੈਕਸ ਪ੍ਰਤੀ ੧੦੦ ਚੂਜਿਆਂ ਦੇ ਹਿਸਾਬ ਨਾਲ ਦਿਉ। ਇਲੈਕਟ੍ਰਲ ਪਾਊਡਰ ਜਾਂ ਗਲੂਕੋਜ ਦੂਜੇ ਦਿਨ ਤੋਂ ਬੰਦ ਕਰ ਦਿਓ। ਬਾਕੀ ਦਵਾਈ ਸੱਤ ਦਿਨਾਂ ਤੱਕ ਦਿਉ। ਉਂਜ ਬੀ-ਕੰਪਲੈਕਸ ਜਾਂ ਕੈਲਸ਼ੀਅਮ ਯੁਕਤ ਦਵਾਈ ੧੦ ਮਿਲੀਲੀਟਰ ਪ੍ਰਤੀ ੧੦੦ ਮੁਰਗੀਆਂ ਦੇ ਹਿਸਾਬ ਨਾਲ ਹਮੇਸ਼ਾ ਦੇ ਸਕਦੇ ਹੋ।
 • ਜਦੋਂ ਚੂਜੇ ਪਾਣੀ ਪੀ ਲੈਅ ਤਾਂ ਉਸ ਦੇ ੫-੬ ਘੰਟੇ ਬਾਅਦ ਅਖਬਾਰ ‘ਤੇ ਮੱਕੀ ਦਾ ਦੱਰਾ ਖਿਲਾਰ ਦਿਓ, ਚੂਜੇ ਇਸ ਨੂੰ ਖਾਣਾ ਸ਼ੁਰੂ ਕਰ ਦੇਣਗੇ। ਇਸ ਦੱਰੇ ਨੂੰ ੧੨ ਘੰਟੇ ਤੱਕ ਖਾਣ ਦੇ ਲਈ ਦੇਣਾ ਚਾਹੀਦਾ ਹੈ।
 • ਤੀਜੇ ਦਿਨ ਤੋਂ ਫੀਡਰ ਵਿੱਚ ਪ੍ਰੀ-ਸਟਾਰਟਰ ਦਾਣਾ ਦਿਉ। ਦਾਣਾ ਫੀਡਰ ਵਿੱਚ ਦੇਣ ਦੇ ਨਾਲ–ਨਾਲ ਅਖਬਾਰ ‘ਤੇ ਵੀ ਖਿਲਾਰੋ। ਪ੍ਰੀ- ਸਟਾਰਟਰ ਦਾਣਾ ੭ ਦਿਨਾਂ ਤੱਕ ਦਿਉ। ਚੌਥੇ ਅਤੇ ਪੰਜਵੇਂ ਦਿਨ ਤੋਂ ਦਾਣਾ ਕੇਵਲ ਫੀਡਰ ਵਿੱਚ ਹੀ ਦਿਉ। ਅਖਬਾਰ ‘ਤੇ ਨਾ ਖਿਲਾਰੋ।
 • ਅੱਠਵੇਂ ਦਿਨ ਤੋਂ ੨੮ ਦਿਨ ਤੱਕ ਬ੍ਰਾਇਲਰ ਨੂੰ ਸਟਾਰਟਰ ਦਾਣਾ ਦਿਉ। ੨੯ ਤੋਂ ੪੨ ਦਿਨ ਜਾਂ ਵੇਚਣ ਤੱਕ ਫਿਨਿਸ਼ਰ ਦਾਣਾ ਖਵਾਓ।
 • ਦੂਜੇ ਦਿਨ ਤੋਂ ਪੰਜ ਦਿਨ ਦੇ ਲਈ ਕੋਈ ਐਂਟੀ ਬਾਇਓਟਿਕਸ ਦਵਾਈ ਡੰਗਰ ਡਾਕਟਰ ਤੋਂ ਲੈ ਕੇ ਅੱਧਾ ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਦਿਉ ਤਾਂ ਕਿ ਚੂਜਿਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
 • ਸ਼ੁਰੂ ਦੇ ਦਿਨਾਂ ਵਿੱਚ ਵਿਛਾਲੀ (ਲੀਟਰ) ਨੂੰ ਰੋਜ਼ਾਨਾ ਸਾਫ਼ ਕਰੋ। ਵਿਛਾਲੀ ਰੱਖ ਦਿਉ। ਪਾਣੀ ਬਰਤਨ ਰੱਖਣ ਦੀ ਜਗ੍ਹਾ ਹਮੇਸ਼ਾ ਬਦਲਦੇ ਰਹੋ।
 • ਪੰਜਵੇਂ ਜਾਂ ਛੇਵੇਂ ਦਿਨ ਚੂਜੇ ਨੂੰ ਰਾਣੀਖੇਤ ਦਾ ਟੀਕਾ ਐੱਫ – ਅੱਖ ਅਤੇ ਨੱਕ ਵਿੱਚ ਇੱਕ – ਇੱਕ ਬੂੰਦ ਦਿਉ।
 • ੧੪ਵੇਂ ਜਾਂ ੧੫ਵੇਂ ਦਿਨ ਗੰਬੋਰੋ ਦਾ ਟਿੱਕਾ ਆਈ.ਵੀ.ਡੀ. ਅੱਖ ਅਤੇ ਨੱਕ ਵਿੱਚ ਇੱਕ – ਇੱਕ ਬੂੰਦ ਦਿਉ।
 • ਮਰੇ ਹੋਏ ਚੂਜੇ ਨੂੰ ਕਮਰੇ ਤੋਂ ਬਿਲਕੁਲ ਬਾਹਰ ਕੱਢ ਦਿਉ। ਨੇੜੇ ਦੇ ਹਸਪਤਾਲ ਜਾਂ ਪਸ਼ੂ-ਚਿਕਿਤਸਾ ਮਹਾਵਿਦਿਆਲਾ ਜਾਂ ਡੰਗਰ ਡਾਕਟਰ ਤੋਂ ਪੋਸਟਮਾਰਟਮ ਕਰਾ ਲਵੋ। ਪੋਸਟਮਾਰਟਮ ਕਰਵਾਉਣ ਤੋਂ ਇਹ ਪਤਾ ਲੱਗ ਜਾਵੇਗਾ ਕਿ ਮੌਤ ਕਿਸ ਬਿਮਾਰੀ ਜਾਂ ਕਾਰਨ ਨਾਲ ਹੋਈ ਹੈ।
 • ਮੁਰਗੀ ਘਰ ਦੇ ਦਰਵਾਜ਼ੇ ‘ਤੇ ਇੱਕ ਬਰਤਨ ਜਾਂ ਨਾਦ ਵਿੱਚ ਫ਼ਿਨਾਇਲ ਦਾ ਪਾਣੀ ਰੱਖੋ। ਮੁਰਗੀ ਘਰ ਵਿੱਚ ਜਾਂਦੇ ਜਾਂ ਆਉਂਦੇ ਸਮੇਂ ਪੈਰ ਧੋ ਲਵੋ। ਇਹ ਪਾਣੀ ਰੋਜ਼ ਬਦਲ ਦਿਉ।

ਮੁਰਗੀਆਂ ਨੂੰ ਖੁਆਉਣ ਲਈ ਦਾਣਾ-ਮਿਸ਼ਰਣ

ਅੰਗ

ਚੂਜੇ

ਫੀਸਦੀ ਵਧਣ ਵਾਲੀ

ਆਂਡਾ ਦੇਣ ਵਾਲੀ ਮੁਰਗੀ

ਮੱਕੀ

੨੨

੨੫

੪੦

ਚਾਵਲ ਦਾ ਕਣ

੩੫

੪੫

੩੦

ਚੋਕਰ

ਚਿਨਿਯਾ ਬਦਾਮ ਦੀ ਖਲੀ

੨੫

੧੬

੧੫

ਮੱਛੀ ਦਾ ਚੂਰਾ

੧੦

ਚੂਨੇ ਦਾ ਪੱਥਰ

੧.੦

੧.੫

ਹੱਡੀ ਦਾ ਚੂਰਣ

੧.੦

੧.੦

੧.੫

ਲੂਣ

੦.੫

੦.੫

੦.੫

ਮੈਗਨੀਜ ਸਲਫੇਟ
ਗ੍ਰਾਮ ੧੦੦ ਕਿ.

੦.੫

੨੫

੨੫

ਵਿਟਾਮਿਨ

-

-

-

ਅਪੋਸ਼ਕ ਖਾਧ ਸਪਲੀਮੈਂਟ

-

-

-

 • ਪ੍ਰਤੀ ੧੦੦ ਗ੍ਰਾਮ ਦਾਣਿਆਂ ‘ਚ ਵਿਟਾਮਿਨ ਦੀ ਨਿਮਨਲਿਖਤ ਮਾਤਰਾ ਪਾਉਣੀ ਚਾਹੀਦੀ ਹੈ-੧੦ ਗ੍ਰਾਮ ਰੋਮੀਮਿਕਸ ਏ.ਵੀ. ੨ ਡੀ. ੩ ਦੇ ਜਾਂ ਵੀਟਾਬਲੇਡ ਦੇ ੨੦ ਗ੍ਰਾਮ (ਏ.ਵੀ.੨ਡੀ.੩) ਜਾਂ ਵੱਖ–ਵੱਖ ਵਿਟਾਮਿਨ ਏ ਦੇ ਇੰਟਰਨੈਸ਼ਨਲ ਯੂਨਿਟਸ ੧੦,੦੦੦ ਵਿਟਾਮਿਨ ਡੀ ੩ ਦੇ ਆਈ.ਸੀ.ਯੂ. ਅਤੇ ੫੦੦ ਮਿਲੀਗ੍ਰਾਮ ਰੀਬੋਫਲੋਵਿਨ। ਇਸ ਦੇ ਇਲਾਵਾ ਪ੍ਰਜਣਨ ਵਾਲੇ ਮੁਰਗੇ–ਮੁਰਗੀਆਂ ਦੇ ਲਈ ੧੫,੦੦੦ ਆਈ.ਯੂ.ਵਿਟਾਮਿਨ ਈ. ੧ ਮਿ. ਗ੍ਰਾਮ ਵਿਟਾਮਿਨ ਬੀ. ੧੨ (੧੦ ਗ੍ਰਾਮ ਏ.ਪੀ.ਐਫ੧੦੦) ਅਤੇ ਵਾਯੋਟੀਨ ੬ ਮਿਲੀਗ੍ਰਾਮ ਪ੍ਰਜਣਨ ਲਈ ਦਿੱਤੇ ਜਾਣ ਵਾਲੇ ਮਿਸ਼ਰਣ ਵਿੱਚ ਕੁਝ ਹੋਰ ਵਿਟਾਮਿਨ ਅਤੇ ਟ੍ਰੇਸ ਮਿਨਰਲ ਮਿਲਾਏ ਜਾਂਦੇ ਹਨ।
 • ੫੦ ਗ੍ਰਾਮ ਐਮਪ੍ਰੋਲ ਜਾਂ ਬਾਈਫਿਊਰਾਨ ਅਤੇ ੧੦੦ ਗ੍ਰਾਮ ਟੀ.ਐਮ. ੫ ਜਾਂ ਔਰੋਫੇਕ ਪ੍ਰਤੀ ਕੁਇੰਟਲ ਦਾਣੇ ਵਿਚ ਮਿਲਾਇਆ ਜਾਂਦਾ ਹੈ।

ਨੋਟ:

(ੳ) ਪੀਲੀ ਮੱਕੀ, ਚੌਲ ਦੇ ਕਣ ਅਤੇ ਟੁੱਟੇ ਕਣਕ ਨੂੰ ਊਰਜਾ ਦੇ ਸਰੋਤ ਦੇ ਰੂਪ ਵਿੱਚ ਦਾਣੇ ਵਿਚ ਮਿਲਾਇਆ ਜਾਂਦਾ ਹੈ। ਦਾਣੇ ਵਿੱਚ ਇਹ ਇਕ ਦੂਜੇ ਦੀ ਜਗ੍ਹਾ ਪ੍ਰਯੋਗ ਹੋ ਸਕਦੇ ਹਨ।

(ਅ) ਚਿਨਿਯਾ ਬਦਾਮ ਦੀ ਖਲੀ ਦੇ ੮.੫ ਫੀਸਦੀ ਹਿੱਸੇ ਵਿੱਚ ਰੇਪਸੀਡ ਖਲੀ ਜਾਂ ਸਰ੍ਹੋਂ ਦੀ ਖਲੀ ਨਾਲ ਪੂਰਾ ਕੀਤਾ ਜਾ ਸਕਦਾ ਹੈ।

(ੲ) ਮੱਛੀ ਦਾ ਚੂਰਾ ਜਾਂ ਮਾਸ ਦੀ ਬੁਕਨੀ ਨੂੰ ਵੀ ਇੱਕ ਦੂਜੇ ਨਾਲ ਪੂਰਾ ਕੀਤਾ ਜਾ ਸਕਦਾ ਹੈ, ਪਰ ਚੰਗੇ ਦਾਣਾ-ਮਿਸ਼ਰਣ ਵਿੱਚ ੨.੩ ਫੀਸਦੀ ਚੰਗੀ ਤਰ੍ਹਾਂ ਦਾ ਮੱਛੀ ਦਾ ਚੂਰਾ ਜ਼ਰੂਰ ਦੇਣਾ ਚਾਹੀਦਾ ਹੈ।

ਮਾਸ ਦੇ ਲਈ ਪਾਲੀਆਂ ਜਾਣ ਵਾਲੀ ਮੁਰਗੀ ਦਾ ਦਾਣਾ


ਦਾਣਾ ਮਿਸ਼ਰਣ ਪ੍ਰਤੀਸ਼ਤ ਵਿੱਚ

ਅੰਗ

1

2

3

4

ਅਨਾਜ ਦਾ ਦੱਰਾ (ਮੱਕੀ,ਕਣਕ ਬਾਜਰਾ, ਜਵਾਰ, ਮਡੁਆ ਆਦਿ)।

56

52

57

55

ਚਿਨਿਯਾ ਬਦਾਮ ਦੀ ਖਲੀ

20

25

15

20

ਚੋਕਰ ਚਾਵਲ ਦਾ ਕੁੰਡਾ ਚੌਲ ਬ੍ਰਾਨ ਆਦਿ।

10

11

18

15

ਮੱਛੀ ਦਾ ਚੂਰਾ

12

10

8

8

ਹੱਡੀ ਦਾ ਚੂਰਾ

2.5

2.5

2.5

2.5

ਲੂਣ ਮਿਸ਼ਰਣ

1.5

1.5

1.5

1.5

ਸਧਾਰਨ ਲੂਣ

0.5

0.5

0.5

0.5

ਦਾਣਾ ਮਿਸ਼ਰਣ ਸੰ.੧ ਅਤੇ ੨ ਨੂੰ ਛੇ ਹਫਤਿਆਂ ਤਕ ਅਤੇ ਉਸ ਦੇ ਬਾਅਦ ੩ ਅਤੇ ੪ ਨੰ. ਖਵਾਓ। ਪ੍ਰਤੀ ੧੦੦ ਕਿ. ਦਾਣਾ ਮਿਸ਼ਰਣ ਵਿੱਚ ਵਿਟਾਮਿਨ ਸਪਲੀਮੈਂਟ ੨੫ ਗ੍ਰਾਮ ਖਵਾਓ।

ਸਰੋਤ-ਵਿਸ਼ਾ ਸਮੱਗਰੀ ਟੀਮ

3.17948717949
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top