ਹੋਮ / ਖੇਤੀ / ਪਸ਼ੂ-ਪਾਲਣ / ਟਰਕੀ ਪਾਲਣ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਟਰਕੀ ਪਾਲਣ

ਟਰਕੀ ਪਾਲਣ ਸਾਡੇ ਦੇਸ਼ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪਿੰਡਾਂ ਵਿੱਚ ਅਤੇ ਪੇਂਡੂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ

ਭਾਰਤ ਵਿੱਚ ਟਰਕੀ ਦੀਆਂ ਨਸਲਾਂ

ਵਿਭਿੰਨ ਨਸਲਾਂ ਹੇਠ ਲਿਖੀਆਂ ਹਨ-

 • ਬੋਰਡ ਬ੍ਰੇਸਟੇਡ ਬ੍ਰਾਂਜ:ਇਨ੍ਹਾਂ ਦੇ ਖੰਭਾਂ ਦਾ ਰੰਗ ਕਾਲਾ ਹੁੰਦਾ ਹੈ, ਨਾ ਕਿ ਕਾਂਸੀ। ਮਾਦਾ ਦੀ ਛਾਤੀ ਤੇ ਕਾਲੇ ਰੰਗ ਦੇ ਖੰਭ ਹੁੰਦੇ ਹਨ, ਜਿਨ੍ਹਾਂ ਦੇ ਸਿਰਿਆਂ ਦਾ ਰੰਗ ਸਫੈਦ ਹੁੰਦਾ ਹੈ, ਜਿਸ ਦੇ ਕਾਰਨ 12 ਹਫਤੇ ਦੀ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਲਿੰਗ ਦਾ ਪਤਾ ਲਗਾਉਣ ਵਿੱਚ ਮਦਦ ਮਿਲਦੀ ਹੈ।
 • ਬੋਰਡ ਬ੍ਰੇਸਟੇਡ ਹਵਾਇਟ:ਇਹ ਬੋਰਡ ਬ੍ਰੇਸਟੇਡ ਬ੍ਰਾਂਜ ਅਤੇ ਚਿੱਟੇ ਖੰਭਾਂ ਵਾਲੇ ਹਵਾਇਟ ਹਾਲੈਂਡ ਦੀ ਦੋਗਲੀ ਨਸਲ ਹੈ। ਚਿੱਟੇ ਖੰਭਾਂ ਵਾਲੇ ਟਰਕੀ ਭਾਰਤੀ ਖੇਤੀਬਾੜੀ ਜਲਵਾਯੂ ਹਾਲਤਾਂ ਦੇ ਲਈ ਜ਼ਿਆਦਾ ਉਪਯੁਕਤ ਹੁੰਦੇ ਹਨ ਕਿਉਂਕਿ ਇਨ੍ਹਾਂ ਵਿੱਚ ਗਰਮੀ ਸਹਿਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ ਅਤੇ ਡ੍ਰੈਸਿੰਗ ਦੇ ਬਾਅਦ ਇਹ ਸੁੰਦਰ ਅਤੇ ਸਾਫ਼ ਦਿਖਾਈ ਦਿੰਦੇ ਹਨ।
 • ਬੇਲਟਸਵਿਲੇ ਸਮਾਲ ਹਵਾਇਟ: ਇਹ ਰੰਗ ਅਤੇ ਆਕਾਰ ਵਿੱਚ ਬਹੁਤ ਕੁਝ ਬੋਰਡ ਬ੍ਰੇਸਟੇਡ ਹਵਾਇਟ ਨਾਲ ਮਿਲਦੀ-ਜੁਲਦੀ ਹੈ ਪਰ ਇਸ ਦਾ ਆਕਾਰ ਥੋੜ੍ਹਾ ਛੋਟਾ ਹੁੰਦਾ ਹੈ। ਇਸ ਵਿਚ ਆਂਡਿਆਂ ਦਾ ਉਤਪਾਦਨ, ਜਣਨ ਸਮਰੱਥਾ ਅਤੇ ਆਂਡਿਆਂ ਵਿੱਚੋਂ ਬੱਚੇ ਦੇਣ ਦੀ ਸਮਰੱਥਾ ਅਤੇ ਬਰੂਡੀਨੇਸ ਭਾਰੀ ਪ੍ਰਜਾਤੀਆਂ ਦੀ ਤੁਲਨਾ ਵਿਚ ਘੱਟ ਹੁੰਦੀ ਹੈ।
 • ਨੰਦਨਮ ਟਰਕੀ-1: ਪ੍ਰਜਾਤੀ, ਕਾਲੀ ਦੇਸੀ ਪ੍ਰਜਾਤੀ ਅਤੇ ਛੋਟੀ ਵਿਦੇਸ਼ੀ ਬੇਲਟਸਵਿਲੇ ਦੀ ਸਫੈਦ ਪ੍ਰਜਾਤੀ ਦੀ ਦੋਗਲੀ ਨਸਲ ਹੈ। ਇਹ ਤਾਮਿਲਨਾਡੂ ਦੀ ਜਲਵਾਯੂ ਹਾਲਤਾਂ ਦੇ ਲਈ ਅਨੁਕੂਲ ਹੈ।

ਟਰਕੀ ਪਾਲਣ ਵਿੱਚ ਆਰਥਿਕ ਮਾਪਦੰਡ

ਨਰ-ਮਾਦਾ ਅਨੁਪਾਤ

1:5

ਆਂਡੇ ਦਾ ਔਸਤ ਭਾਰ

65 ग्राम

ਇੱਕ ਦਿਨ ਦੇ ਬੱਚੇ ਦੀ ਔਸਤ ਭਾਰ

50 ग्राम

ਪ੍ਰਜਣਨ ਸਮਰੱਥਾ ਪ੍ਰਾਪਤ ਕਰਨ ਦੀ ਉਮਰ

30 सप्ताह

ਆਂਡਿਆਂ ਦੀ ਔਸਤ ਸੰਖਿਆ

80 -100

ਇਨਕਿਊਬੇਸ਼ਨ ਮਿਆਦ

28 दिन

20 ਹਫਤੇ ਦੀ ਉਮਰ ਵਿੱਚ ਸਰੀਰ ਦਾ ਔਸਤ ਭਾਰ

4.5 – 5 (मादा)

7-8 (नर)

ਆਂਡਾ ਦੇਣ ਦੀ ਮਿਆਦ

24 सप्ताह

ਵੇਚਣ ਯੋਗ ਉਮਰ

ਨਰ

ਮਾਦਾ

14 -15 सप्ताह

17 – 18 सप्ताह

ਵੇਚਣ ਯੋਗ ਭਾਰ

ਨਰ

ਮਾਦਾ

7.5 किलो

5.5 किलो

ਖਾਧ ਕੁਸ਼ਲਤਾ

2.7 -2.8

ਵੇਚਣ ਯੋਗ ਹੋਣ ਦੀ ਉਮਰ ਤਕ ਪਹੁੰਚਣ ਤੱਕ ਭੋਜਨ ਦੀ ਔਸਤ ਖਪਤ ਨਰ

ਨਰ

ਮਾਦਾ

 

24 -26 किलो

17 – 19 किलो

ਬਰੂਡਿੰਗ ਮਿਆਦ ਦੇ ਦੌਰਾਨ ਮੌਤ ਦਰ

3-4%

ਟਰਕੀ ਪਾਲਣ ਵਿੱਚ ਅਪਣਾਈਆਂ ਜਾਣ ਵਾਲੀ ਵਿਧੀਆਂ

ਆਂਡਾ ਸੇਣਾ

ਟਰਕੀ ਵਿੱਚ ਆਂਡਾ-ਸੇਣਾ ਦੀ ਮਿਆਦ 28 ਦਿਨ ਹੁੰਦੀ ਹੈ। ਆਂਡਾ ਸੇਣ ਦੇ ਦੋ ਤਰੀਕੇ ਹਨ।

ੳ) ਬਰੂਡਿੰਗ ਮਾਦਾ ਦੇ ਨਾਲ ਕੁਦਰਤੀ ਆਂਡਾ-ਸੇਣਾ:

ਕੁਦਰਤੀ ਤੌਰ ਤੇ ਤੁਰਕੀਆਂ ਚੰਗੀ ਬਰੂਡਰ ਹੁੰਦੀਆਂ ਹਨ ਅਤੇ ਬਰੂਡੀ ਮਾਦਾ 10-15 ਆਂਡਿਆਂ ਤੱਕ ਸੇਣ ਦਾ ਕੰਮ ਕਰ ਸਕਦੀ ਹੈ। ਚੰਗੇ ਖੋਲ੍ਹ ਅਤੇ ਆਕਾਰ ਵਾਲੇ ਸਾਫ਼ ਆਂਡਿਆਂ ਨੂੰ ਬਰੂਡਿੰਗ ਦੇ ਲਈ ਰੱਖਿਆ ਜਾਣਾ ਚਾਹੀਦਾ ਹੈ ਤਾਂ ਕਿ 60-80% ਆਂਡੇ ਸੇਣ ਦਾ ਕੰਮ ਕੀਤਾ ਜਾ ਸਕੇ ਅਤੇ ਸਿਹਤਮੰਦ ਬੱਚੇ ਮਿਲਣ।

ਅ) ਬਨਾਉਟੀ ਰੂਪ ਨਾਲ ਆਂਡਾ ਸੇਣਾ:

ਬਨਾਉਟੀ ਇਨਕਿਊਬੇਸ਼ਨ ਵਿੱਚ ਆਂਡਿਆਂ ਨੂੰ ਇਨਕਿਊਬੇਟਰਾਂ ਦੀ ਮਦਦ ਨਾਲ ਆਂਡਾ ਸੇਣ ਦਾ ਕੰਮ ਕੀਤਾ ਜਾਂਦਾ ਹੈ। ਸੈਟਰ ਅਤੇ ਹੈਚਰ ਵਿੱਚ ਤਾਪਮਾਨ ਅਤੇ ਸਾਪੇਖ ਨਮੀ ਹੇਠ ਲਿਖੇ ਅਨੁਸਾਰ ਹੈ:

ਤਾਪਮਾਨ (ਡਿਗਰੀ ਐੱਫ)

ਸਾਪੇਖ ਨਮੀ (%)

ਸੈਟਰ    99.5

61-63

ਹੈਚਰ    99.5

85-90

ਆਂਡਿਆਂ ਨੂੰ ਰੋਜ਼ਾਨਾ ਇੱਕ-ਇੱਕ ਘੰਟੇ ਦੇ ਅੰਤਰ ‘ਤੇ ਪਲਟਣਾ ਚਾਹੀਦਾ ਹੈ। ਆਂਡਿਆਂ ਨੂੰ ਬਾਰ-ਬਾਰ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਗੰਦਾ ਹੋਣ ਅਤੇ ਟੁੱਟਣ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਦੀ ਹੈਚਿੰਗ ਬਿਹਤਰ ਤਰੀਕੇ ਨਾਲ ਹੋਵੇ।

ਬਰੂਡਿੰਗ

ਟਰਕੀ ਵਿੱਚ 0-4 ਹਫਤਿਆਂ ਦੀ ਮਿਆਦ ਨੂੰ ਬਰੂਡਿੰਗ ਮਿਆਦ ਕਿਹਾ ਜਾਂਦਾ ਹੈ। ਸਰਦੀਆਂ ਵਿੱਚ ਬਰੂਡਿੰਗ ਮਿਆਦ 5-6 ਹਫਤੇ ਤੱਕ ਵਧ ਜਾਂਦੀ ਹੈ। ਇਹ ਅਨੁਭਵ ਦੁਆਰਾ ਸਿੱਧ ਗੱਲ ਹੈ ਕਿ ਚਿਕਨ ਦੀ ਤੁਲਨਾ ਵਿੱਚ ਟਰਕੀ ਦੇ ਬੱਚਿਆਂ ਨੂੰ ਹੋਵਰ ਸਥਾਨ ਦੁੱਗਣਾ ਚਾਹੀਦਾ ਹੈ। ਇੱਕ ਦਿਨ ਦੇ ਬੱਚਿਆਂ ਦੀ ਬਰੂਡਿੰਗ ਇਨਫਰਾ ਰੈੱਡ ਬਲਬਾਂ ਜਾਂ ਗੈਸ ਬਰੂਡਰ ਦੀ ਸਹਾਇਤਾ ਅਤੇ ਪਰੰਪਰਾਗਤ ਬਰੂਡਿੰਗ ਸਿਸਟਮਾਂ ਰਾਹੀਂ ਕੀਤੀ ਜਾ ਸਕਦੀ ਹੈ।

ਬਰੂਡਿੰਗ ਦੇ ਦੌਰਾਨ ਧਿਆਨ ਰੱਖਣ ਯੋਗ ਗੱਲਾਂ:

 • 0-4 ਹਫ਼ਤੇ ਤੱਕ ਪ੍ਰਤੀ ਪੰਛੀ 1.5 ਵਰਗ ਫੁੱਟ ਸਥਾਨ ਦੀ ਲੋੜ ਹੁੰਦੀ ਹੈ।
 • ਬੱਚਿਆਂ ਦੇ ਨਿਕਲਣ ਤੋਂ ਦੋ ਦਿਨ ਪਹਿਲਾਂ ਬਰੂਡਰ ਘਰ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ।
 • ਹੇਠ ਵਿਛਾਈ ਜਾਣ ਵਾਲੀ ਸਮੱਗਰੀ ਨੂੰ 2 ਮੀਟਰ ਦੇ ਵਿਆਸ ਵਿੱਚ ਗੋਲਾਕਾਰ ਰੂਪ ਵਿੱਚ ਫੈਲਾਇਆ ਜਾਣਾ ਚਾਹੀਦਾ ਹੈ।
 • ਛੋਟੇ ਬੱਚਿਆਂ ਨੂੰ ਤਾਪ ਦੇ ਸ੍ਰੋਤ ਤੋਂ ਦੂਰ ਜਾਣ ਦੇਣ ਤੋਂ ਰੋਕਣ ਦੇ ਲਈ 1 ਫੁੱਟ ਉੱਚੀ ਵਾੜ ਜ਼ਰੂਰ ਲਗਾਈ ਜਾਣੀ ਚਾਹੀਦੀ ਹੈ।
 • ਸ਼ੁਰੁਆਤੀ ਤਾਪਮਾਨ 95 ਡਿਗਰੀ ਫਾਰੇਨਹਾਈਟ ਹੈ ਜਿਸ ਵਿੱਚ 04 ਹਫਤੇ ਦੀ ਉਮਰ ਤੱਕ ਹਰ ਹਫਤੇ 5 ਡਿਗਰੀ ਫਾਰੇਨਹਾਈਟ ਦੀ ਕਮੀ ਕੀਤੀ ਜਾਣੀ ਚਾਹੀਦੀ ਹੈ।
 • ਪਾਣੀ ਦੇ ਲਈ ਘੱਟ ਡੂੰਘੇ ਵਾਟਰਰ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ।

ਜੀਵਨ ਦੇ ਪਹਿਲੇ 04 ਹਫ਼ਤੇ ਦੇ ਦੌਰਾਨ ਔਸਤ ਮੌਤ ਦਰ 6-10% ਹੈ। ਆਪਣੇ ਜੀਵਨ ਦੇ ਸ਼ੁਰੂਆਤੀ ਦਿਨਾਂ ਵਿੱਚ ਛੋਟੇ ਬੱਚੇ ਖਾਣਾ ਖਾਣ ਅਤੇ ਪਾਣੀ ਪੀਣ ਵਿੱਚ ਅਣਇੱਛੁਕ ਹੁੰਦੇ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਦੀ ਖਰਾਬ ਦ੍ਰਿਸ਼ਟੀ ਅਤੇ ਬੇਚੈਨੀ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਜ਼ਬਰਦਸਤੀ ਖੁਆਉਣਾ ਪੈਂਦਾ ਹੈ।

ਜ਼ਬਰਦਸਤੀ ਖੁਆਉਣਾ

ਛੋਟੇ ਬੱਚਿਆਂ ਵਿੱਚ ਮੌਤ ਦਰ ਦਾ ਇੱਕ ਪ੍ਰਮੁੱਖ ਕਾਰਨ ਭੁੱਖ ਨਾਲ ਮਰ ਜਾਣਾ ਹੈ। ਇਸ ਲਈ ਖਾਣਾ ਖਿਲਾਉਣ ਅਤੇ ਪਾਣੀ ਪਿਆਉਣ ਦੇ ਲਈ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਜ਼ਬਰਦਸਤੀ ਖੁਆਉਣ ਲਈ ਪੰਦਰਾਂ ਦਿਨ ਤੱਕ ਪ੍ਰਤੀ ਇਕ ਲੀਟਰ ਪਾਣੀ ‘ਤੇ 100 ਮਿਲੀਲੀਟਰ ਦੀ ਦਰ ਨਾਲ ਦੁੱਧ ਅਤੇ ਪ੍ਰਤੀ 10 ਬੱਚਿਆਂ ‘ਤੇ ਇੱਕ ਉਬਲਿਆ ਆਂਡਾ ਦਿੱਤਾ ਜਾਣਾ ਚਾਹੀਦਾ ਹੈ। ਇਹ ਛੋਟੇ ਬੱਚਿਆਂ ਦੀ ਪ੍ਰੋਟੀਨ ਅਤੇ ਸ਼ਕਤੀ ਦੀਆਂ ਲੋੜਾਂ ਨੂੰ ਪੂਰਾ ਕਰੇਗਾ।

ਖਾਣੇ ਦੇ ਬਰਤਨ ਨੂੰ ਉਂਗਲੀਆਂ ਨਾਲ ਹੌਲੀ-ਹੌਲੀ ਥਪਥਪਾ ਕੇ ਬੱਚਿਆਂ ਨੂੰ ਭੋਜਨ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ। ਫੀਡਰ ਅਤੇ ਵਾਟਰਰ (ਪਾਣੀ ਪੀਣ ਦਾ ਭਾਂਡਾ) ਵਿੱਚ ਰੰਗ-ਬਿਰੰਗੇ ਕੰਚੇ ਜਾਂ ਪੱਥਰਾਂ ਨੂੰ ਰੱਖਣ ਨਾਲ ਵੀ ਛੋਟੇ ਬੱਚੇ ਉਸ ਵੱਲ ਆਕਰਸ਼ਿਤ ਹੋਣਗੇ। ਕਿਉਂਕਿ ਟਰਕੀਆਂ ਨੂੰ ਹਰਾ ਰੰਗ ਬਹੁਤ ਪਸੰਦ ਹੁੰਦਾ ਹੈ ਇਸ ਲਈ ਉਨ੍ਹਾਂ ਦੇ ਖਾਣੇ ਦੀ ਮਾਤਰਾ ਨੂੰ ਵਧਾਉਣ ਲਈ ਉਸ ਵਿੱਚ ਕੁਝ ਕੱਟੇ ਹੋਏ ਹਰੇ ਪੱਤੇ ਵੀ ਮਿਲਾ ਦੇਣੇ ਚਾਹੀਦੇ ਹਨ। ਪਹਿਲਾਂ 02 ਦਿਨਾਂ ਤੱਕ ਰੰਗ-ਬਿਰੰਗੇ ਆਂਡੇ ਫਿਲਰਾਂ ਨੂੰ ਵੀ ਫੀਡਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਹੇਠਾਂ ਵਿਛਾਉਣ ਦੀ ਸਮੱਗਰੀ

ਬਰੂਡਿੰਗ ਦੇ ਲਈ ਆਮ ਤੌਰ ‘ਤੇ ਹੇਠ ਵਿਛਾਈ ਜਾਣ ਵਾਲੀ ਸਮੱਗਰੀ ਵਿੱਚ ਲੱਕੜੀ ਦਾ ਬੁਰਾਦਾ, ਚਾਵਲ ਦਾ ਛਿਲਕਾ ਅਤੇ ਕੱਟੀ ਹੋਈ ਲੱਕੜੀ ਦੇ ਛਿਲਕੇ ਆਦਿ ਇਸਤੇਮਾਲ ਕੀਤੇ ਜਾਂਦੇ ਹਨ। ਸ਼ੁਰੂ ਵਿੱਚ ਬੱਚਿਆਂ ਦੇ ਲਈ ਵਿਛਾਈ ਜਾਣ ਵਾਲੀ ਸਮੱਗਰੀ ਦੀ ਮੋਟਾਈ 2 ਇੰਚ ਹੋਣੀ ਚਾਹੀਦੀ ਹੈ ਜਿਸ ਨੂੰ ਸਮੇਂ ਦੇ ਨਾਲ-ਨਾਲ 3-4 ਇੰਚ ਤੱਕ ਵਧਾਇਆ ਜਾਵੇ। ਵਿਛਾਈ ਗਈ ਸਮੱਗਰੀ ਵਿੱਚ ਕੇਕਿੰਗ ਨੂੰ ਰੋਕਣ ਦੇ ਲਈ ਉਸ ਨੂੰ ਕੁਝ ਸਮੇਂ ਦੇ ਅੰਤਰਾਲ ਉੱਤੇ ਪਲਟ ਦੇਣਾ ਚਾਹੀਦਾ ਹੈ।

ਪਾਲਣ ਪ੍ਰਣਾਲੀ

ਟਰਕੀਆਂ ਨੂੰ ਫਰੀ ਰੇਂਜ ਜਾਂ ਗੰਭੀਰ ਪ੍ਰਣਾਲੀ ਦੇ ਅੰਤਰਗਤ ਪਾਲਿਆ ਜਾ ਸਕਦਾ ਹੈ।

ੳ) ਪਾਲਣ ਦੀ ਫ੍ਰੀ ਰੇਂਜ ਪ੍ਰਣਾਲੀ

ਲਾਭ

 • ਇਸ ਨਾਲ ਭੋਜਨ ਦੀ ਲਾਗਤ ਵਿੱਚ 50 ਫੀਸਦੀ ਤੱਕ ਦੀ ਕਮੀ ਆਉਂਦੀ ਹੈ।
 • ਘੱਟ ਨਿਵੇਸ਼
 • ਲਾਗਤ-ਲਾਭ ਅਨੁਪਾਤ ਜ਼ਿਆਦਾ।

ਫ੍ਰੀ ਰੇਂਜ ਪ੍ਰਣਾਲੀ ਵਿਚ ਇਕ ਏਕੜ ਵਾੜ ਲੱਗੀ ਹੋਈ ਭੂਮੀ ਵਿੱਚ ਅਸੀਂ 200-250 ਬਾਲਗ ਟਰਕੀਆਂ ਨੂੰ ਪਾਲ ਸਕਦੇ ਹਾਂ। ਪ੍ਰਤੀ ਪੰਛੀ 3-4 ਵਰਗ ਫੁੱਟ ਦੀ ਦਰ ਨਾਲ ਰਾਤ ਵਿੱਚ ਰਹਿਣ ਦੇ ਲਈ ਆਸਰਾ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ। ਸਫਾਈ ਦੇ ਦੌਰਾਨ ਉਨ੍ਹਾਂ ਨੂੰ ਪਰਜੀਵਾਂ ਤੋਂ ਵੀ ਬਚਾਇਆ ਜਾਣਾ ਚਾਹੀਦਾ ਹੈ। ਛਾਂ ਅਤੇ ਠੰਢਾ ਵਾਤਾਵਰਣ ਉਪਲਬਧ ਕਰਵਾਉਣ ਦੇ ਲਈ ਦਰਖ਼ਤ ਲਗਾਉਣਾ ਵੀ ਜ਼ਰੂਰੀ ਹੈ। ਰੇਂਜ ਨੂੰ ਵਾਰੀ-ਵਾਰੀ ਨਾਲ ਉਪਯੋਗ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਪਰਜੀਵੀ ਦੇ ਪੈਦਾ ਹੋਣ ਦੀ ਸੰਖਿਆ ਵਿੱਚ ਕਮੀ ਆਉਂਦੀ ਹੈ।

ਫ੍ਰੀ ਰੇਂਜ ਭੋਜਨ

ਕਿਉਂਕਿ ਤੁਰਕੀਆਂ ਬਹੁਤ ਚੰਗੀਆਂ ਸਫਾਈਕਰਮੀ ਹੁੰਦੀਆਂ ਹਨ ਇਸ ਲਈ ਇਹ ਕੇਚੁਆਂ, ਛੋਟੇ ਕੀੜਿਆਂ, ਘੋਘੇ, ਰਸੋਈ ਘਰ ਤੋਂ ਪੈਦਾ ਹੋਣ ਵਾਲੇ ਕਚਰੇ ਅਤੇ ਦੀਮਕਾਂ ਨੂੰ ਖਾ ਜਾਂਦੀਆਂ ਹਨ ਜੋ ਕਿ ਪ੍ਰੋਟੀਨ ਦੇ ਚੰਗੇ ਸਰੋਤ ਹੁੰਦੇ ਹਨ। ਇਸ ਦੇ ਕਾਰਨ ਖਾਣ ਦੀ ਲਾਗਤ ਵਿੱਚ ਪੰਜਾਹ ਫੀਸਦੀ ਦੀ ਕਮੀ ਆਉਂਦੀ ਹੈ। ਇਸ ਦੇ ਇਲਾਵਾ ਲੇਗਯੂਮਿਨਿਸ ਚਾਰਾ ਜਿਵੇਂ ਲਯੂਕ੍ਰੇਨ, ਡੈਸਮੈਨਥਸ, ਸਟਾਇਲੋ ਆਦਿ ਵੀ ਖਵਾਇਆ ਜਾ ਸਕਦਾ ਹੈ। ਫ੍ਰੀ ਰੇਂਜ ਵਿੱਚ ਪਾਲੇ ਜਾਣ ਵਾਲੇ ਪੰਛੀਆਂ ਦੇ ਪੈਰਾਂ ਵਿੱਚ ਕਮਜ਼ੋਰੀ ਅਤੇ ਲੰਗੜਾਹਟ ਰੋਕਣ ਦੇ ਲਈ ਓਯਸਟਰ ਸ਼ੈਲ ਦੇ ਰੂਪ ਵਿਚ ਹਰ ਹਫਤੇ ਪ੍ਰਤੀ ਪੰਛੀ 250 ਗ੍ਰਾਮ ਦੀ ਦਰ ਨਾਲ ਕੈਲਸ਼ੀਅਮ ਵੀ ਮਿਲਾਇਆ ਜਾਣਾ ਚਾਹੀਦਾ ਹੈ। ਭੋਜਨ ਦੀ ਲਾਗਤ ਨੂੰ ਘੱਟ ਕਰਨ ਦੇ ਲਈ ਦਸ ਫੀਸਦੀ ਭੋਜਨ ਦੇ ਸਥਾਨ ‘ਤੇ ਸਬਜ਼ੀਆਂ ਦਾ ਫਾਲਤੂ ਪਦਾਰਥ ਦਿੱਤਾ ਜਾ ਸਕਦਾ ਹੈ।

ਸਿਹਤ ਸੁਰੱਖਿਆ

ਫ੍ਰੀ ਰੇਂਜ ਪ੍ਰਣਾਲੀ ਵਿੱਚ ਟਰਕੀਆਂ ਨੂੰ ਅੰਦਰੂਨੀ (ਰਾਊਂਡ ਵਰਮ) ਅਤੇ ਬਾਹਰੀ (ਫਾਉਲ ਮਾਇਟ) ਪਰਜੀਵੀਆਂ ਤੋਂ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ। ਇਸ ਲਈ ਪੰਛੀਆਂ ਦੇ ਵਿਕਾਸ ਨੂੰ ਵਧਾਉਣ ਦੇ ਲਈ ਹਰ ਮਹੀਨੇ ਉਸ ਨੂੰ ਕੀਟਾਣੂ ਮੁਕਤ ਅਤੇ ਡੀਪਿੰਗ ਕਰਨਾ ਜ਼ਰੂਰੀ ਹੈ।

ਅ. ਪਾਲਣ ਦੀ ਗਹਿਨ ਪ੍ਰਣਾਲੀ

ਲਾਭ:

 • ਉਤਪਾਦਨ ਸਮਰੱਥਾ ਵਿਚ ਵਾਧਾ
 • ਬਿਹਤਰ ਪ੍ਰਬੰਧ ਅਤੇ ਰੋਗ ਨਿਯੰਤਰਣ

ਆਵਾਸ

 • ਆਵਾਸ ਟਰਕੀਆਂ ਨੂੰ ਧੁੱਪ, ਮੀਂਹ, ਹਵਾ, ਪਰਜੀਵਾਂ ਤੋਂ ਬਚਾਉਂਦੀ ਹੈ ਅਤੇ ਉਨ੍ਹਾਂ ਨੂੰ ਆਰਾਮ ਵੀ ਮੁਹੱਈਆ ਕਰਵਾਉਂਦੀ ਹੈ।
 • ਦੇਸ਼ ਦੇ ਗਰਮ ਹਿੱਸਿਆਂ ਵਿੱਚ ਘਰ ਦੀ ਲੰਬਾਈ ਪੂਰਬ ਤੋਂ ਪੱਛਮ ਦਿਸ਼ਾ ਵੱਲ ਹੋਣੀ ਚਾਹੀਦੀ ਹੈ।
 • ਦੋ ਘਰਾਂ ਦੇ ਵਿਚਕਾਰ ਦੂਰੀ ਘੱਟ ਤੋਂ ਘੱਟ 20 ਮੀਟਰ ਹੋਣੀ ਚਾਹੀਦੀ ਹੈ ਅਤੇ ਬੱਚਿਆਂ ਦਾ ਘਰ, ਬਾਲਗਾਂ ਦੇ ਘਰ ਤੋਂ ਘੱਟ ਤੋਂ ਘੱਟ 50 ਤੋਂ 100 ਮੀਟਰ ਦੀ ਦੂਰੀ ਤੇ ਹੋਣੀ ਚਾਹੀਦੀ ਹੈ।
 • ਖੁੱਲ੍ਹੇ ਘਰ ਦੀ ਚੌੜਾਈ 9 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ।
 • ਘਰ ਦੀ ਉਚਾਈ ਫਰਸ਼ ਤੋਂ ਛੱਤ ਤੱਕ 2.6 ਤੋਂ 3.3 ਮੀਟਰ ਤੱਕ ਹੋ ਸਕਦੀ ਹੈ।
 • ਮੀਂਹ ਦੇ ਪਾਣੀ ਦੇ ਛਿੱਟਿਆਂ ਨੂੰ ਰੋਕਣ ਦੇ ਲਈ ਇੱਕ ਮੀਟਰ ਦਾ ਛੱਜਾ ਵੀ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।
 • ਘਰ ਦਾ ਫਰਸ਼ ਸਸਤਾ, ਟਿਕਾਊ ਅਤੇ ਸੁਰੱਖਿਅਤ ਹੋਣਾ ਚਾਹੀਦਾ ਹੈ, ਵਿਸ਼ੇਸ਼ ਰੂਪ ਨਾਲ ਨਮੀ ਪਰੂਫ ਸਹਿਤ ਕੰਕਰੀਟ ਦਾ ਹੋਵੇ।

ਜਦੋਂ ਟਰਕੀਆਂ ਨੂੰ ਡੂੰਘੇ ਕੂੜੇ ਪ੍ਰਣਾਲੀ (ਡੀਪ ਲਿਟਰ ਸਿਸਟਮ) ਦੇ ਅੰਤਰਗਤ ਪਾਲਿਆ ਜਾਂਦਾ ਹੈ ਤਾਂ ਸਧਾਰਣ ਪ੍ਰਬੰਧਨ ਪ੍ਰਸਥਿਤੀਆਂ ਚਿਕਨ ਵਰਗੀਆਂ ਹੀ ਹੁੰਦੀਆਂ ਹਨ ਪਰ ਇਹ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਉਚਿਤ ਸਥਾਨ, ਪਾਣੀ ਪੀਣ ਅਤੇ ਖਾਣਾ ਖਾਣ ਦਾ ਸਥਾਨ ਮੁਹੱਈਆ ਕਰਵਾਇਆ ਜਾ ਸਕੇ, ਜਿਸ ਵਿੱਚ ਵੱਡਾ ਪੰਛੀ ਆਸਾਨੀ ਨਾਲ ਰਹਿ ਸਕੇ।

ਟਰਕੀਆਂ ਨੂੰ ਫੜਨਾ ਅਤੇ ਉਨ੍ਹਾਂ ਦਾ ਰੱਖ-ਰਖਾਅ

ਸਾਰੇ ਉਮਰ-ਸਮੂਹਾਂ ਦੀਆਂ ਟਰਕੀਆਂ ਨੂੰ ਇੱਕ ਛੜੀ ਦੀ ਮਦਦ ਨਾਲ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਆਸਾਨੀ ਨਾਲ ਲੈ ਜਾਇਆ ਜਾ ਸਕਦਾ ਹੈ। ਟਰਕੀਆਂ ਨੂੰ ਫੜਨ ਦੇ ਲਈ ਇੱਕ ਹਨ੍ਹੇਰਾ ਕਮਰਾ ਸਭ ਤੋਂ ਵਧੀਆ ਹੈ ਜਿੱਥੇ ਉਨ੍ਹਾਂ ਨੂੰ ਬਿਨਾਂ ਕਿਸੇ ਸੱਟ ਦੇ ਉਨ੍ਹਾਂ ਦੋਨਾਂ ਲੱਤਾਂ ਨਾਲ ਫੜ ਕੇ ਉਠਾਇਆ ਜਾ ਸਕਦਾ ਹੈ। ਫਿਰ ਵੀ, ਬਾਲਗ ਟਰਕੀਆਂ ਨੂੰ 3-4 ਮਿੰਟ ਤੋਂ ਜ਼ਿਆਦਾ ਦੇਰ ਤੱਕ ਨਹੀਂ ਲਟਕਾਇਆ ਜਾਣਾ ਚਾਹੀਦਾ।

ਟਰਕੀਆਂ ਦੇ ਲਈ ਸਤਹਿ, ਭੋਜਨ ਅਤੇ ਪਾਣੀ ਪੀਣ ਦੇ ਬਰਤਨ ਰੱਖਣ ਦੇ ਸਥਾਨ ਦੀ ਲੋੜ

ਉਮਰ

ਫਰਸ਼ ਉੱਤੇ ਸਥਾਨ (ਵਰਗ ਫੁੱਟ) ਫੀਡਰ ਸਥਾਨ (ਸੈਂਟੀ ਮੀਟਰ) (ਲਿਨੀਅਰ ਫੀਡਰ )
ਵਾਟਰਰ ਸਥਾਨ (ਸੈਂ.ਮੀ.) (ਲਿਨੀਅਰ ਵਾਟਰਰ)

0-4 ਹਫਤੇ

1.25

2.5

1.5

5-16 ਹਫਤੇ

2.5

5.0

2.5

16-29 ਹਫਤੇ

4.0

6.5

2.5

ਟਰਕੀ  ਬਰੀਡਰ

5.0

7.5

2.5

ਟਰਕੀਆਂ ਦਾ ਸੁਭਾਅ ਆਮ ਤੌਰ ‘ਤੇ ਘਬਰਾਹਟ ਵਾਲਾ ਹੁੰਦਾ ਹੈ, ਇਸ ਲਈ ਉਹ ਹਰ ਸਮੇਂ ਡਰ ਜਾਂਦੀ ਹੈ। ਇਸ ਲਈ ਟਰਕੀ ਦੇ ਘਰ ਵਿੱਚ ਆਉਣ ਵਾਲਿਆਂ ਦਾ ਪ੍ਰਵੇਸ਼ ਸੀਮਤ ਕੀਤਾ ਜਾਣਾ ਚਾਹੀਦਾ ਹੈ।

ਖੰਭਾਂ ਨੂੰ ਹਟਾਉਣਾ (ਡੀਬੀਕਿੰਗ)

ਖੰਭਾਂ ਨੂੰ ਉਖਾੜਨ ਅਤੇ ਆਪਣੇ ਨਾਲ ਦੇ ਬੱਚਿਆਂ ਨੂੰ ਖਾਣ ਤੋਂ ਰੋਕਣ ਦੇ ਲਈ ਛੋਟੇ ਬੱਚਿਆਂ ਦੇ ਖੰਭ ਨੂੰ ਹਟਾ ਦੇਣਾ ਚਾਹੀਦਾ ਹੈ। ਖੰਭ ਹਟਾਉਣ ਦਾ ਕੰਮ ਇੱਕ ਦਿਨ ਜਾਂ 3-5 ਹਫਤੇ ਦੀ ਉਮਰ ਵਿੱਚ ਕੀਤਾ ਜਾ ਸਕਦਾ ਹੈ। ਚੁੰਝ ਦੀ ਨੋਕ ਨਾਲ ਨੱਕ ਤੱਕ ਦੀ ਲੰਬਾਈ ਦੀ ਅੱਧੀ ਚੁੰਝ ਨੂੰ ਹਟਾ ਦਿਓ।

ਡਿਸਨੂਡਿੰਗ

ਇੱਕ ਦੂਜੇ ਪੰਛੀਆਂ ਨੂੰ ਚੁੰਝ ਮਾਰਨ ਅਤੇ ਲੜਾਈ ਦੇ ਦੌਰਾਨ ਸਿਰ ਵਿੱਚ ਲੱਗਣ ਵਾਲੀਆਂ ਚੋਟਾਂ ਤੋਂ ਬਚਾਉਣ ਲਈ ਸਨੂਡ ਜਾਂ ਡਿਊ ਬਿਲ (ਚੁੰਝ ਦੀ ਜੜ੍ਹ ਵਿੱਚ ਤੋਂ ਨਿਕਲਣ ਵਾਲੀ ਮਾਸ ਦੀ ਸੰਰਚਨਾ) ਨੂੰ ਬਾਹਰ ਕੱਢਿਆ ਜਾਂਦਾ ਹੈ। ਜਦੋਂ ਬੱਚਾ ਇੱਕ ਦਿਨ ਦਾ ਹੋ ਜਾਂਦਾ ਹੈ ਤਾਂ ਸਨੂਡ ਨੂੰ ਉਂਗਲੀ ਦੇ ਦਬਾਅ 'ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਤਿੰਨ ਹਫ਼ਤੇ ਦਾ ਹੋਣ ‘ਤੇ ਇਸ ਨੂੰ ਤੇਜ਼ ਕੈਂਚੀ ਦੀ ਮਦਦ ਨਾਲ ਸਿਰ ਦੇ ਕੋਲੋਂ ਕੱਟਿਆ ਜਾ ਸਕਦਾ ਹੈ।

ਨਹੁੰ ਦੀ ਕਟਾਈ

ਇੱਕ ਦਿਨ ਦੀ ਉਮਰ ਦੇ ਬੱਚਿਆਂ ਦੇ ਨਹੁੰ ਦੀ ਕਟਾਈ ਕੀਤੀ ਜਾਂਦੀ ਹੈ। ਪੂਰੇ ਪੰਜੇ ਦੇ ਨਹੁੰਆਂ ਦੀ ਲੰਬਾਈ ਸਹਿਤ ਇਸ ਦੇ ਅੰਤਰਗਤ ਸਭ ਤੋਂ ਬਾਹਰ ਵਾਲੇ ਪੰਜੇ ਦੇ ਅੰਦਰ ਦੀ ਦੂਰੀ ਤੱਕ ਪੰਜੇ ਦਾ ਸਿਰਾ ਹਟਾ ਦਿੱਤਾ ਜਾਂਦਾ ਹੈ।

ਭੋਜਨ

ਭੋਜਨ ਦੇ ਤਰੀਕਿਆਂ ਵਿੱਚ ਮਿਸ਼ਰਿਤ ਭੋਜਨ (ਮੈਸ਼ ਫੀਡਿੰਗ) ਅਤੇ ਟਿੱਕੀ ਦੇ ਰੂਪ ਭੋਜਨ (ਪੈਲੇਟ ਫੀਡਿੰਗ) ਸ਼ਾਮਿਲ ਹਨ।

 • ਚਿਕਨ ਦੀ ਤੁਲਨਾ ਵਿੱਚ ਟਰਕੀਆਂ ਦੀ ਸ਼ਕਤੀ, ਪ੍ਰੋਟੀਨ, ਵਿਟਾਮਿਨ ਅਤੇ ਮਿਨਰਲ ਸਬੰਧੀ ਲੋੜਾਂ ਜ਼ਿਆਦਾ ਹੁੰਦੀ ਹੈ।
 • ਕਿਉਂਕਿ ਨਰ ਅਤੇ ਮਾਦਾ ਦੀ ਸ਼ਕਤੀ ਅਤੇ ਪ੍ਰੋਟੀਨ ਲੋੜਾਂ ਵੱਖ–ਵੱਖ ਹੁੰਦੀ ਹੈ ਇਸ ਲਈ ਬਿਹਤਰ ਨਤੀਜਿਆਂ ਦੇ ਲਈ ਉਨ੍ਹਾਂ ਨੂੰ ਵੱਖ–ਵੱਖ ਪਾਲਿਆ ਜਾਣਾ ਚਾਹੀਦਾ ਹੈ।
 • ਭੋਜਨ ਨੂੰ ਸੰਬੰਧਤ ਭਾਂਡੇ ਵਿੱਚ ਹੀ ਦਿੱਤਾ ਜਾਣਾ ਚਾਹੀਦਾ ਹੈ, ਜ਼ਮੀਨ ‘ਤੇ ਨਹੀਂ।
 • ਜਦੋਂ ਕਦੀ ਇੱਕ ਪ੍ਰਕਾਰ ਦੇ ਭੋਜਨ ਤੋਂ ਦੂਜੇ ਪ੍ਰਕਾਰ ਦੇ ਭੋਜਨ ਦੇ ਵੱਲ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਉਹ ਹੌਲੀ-ਹੌਲੀ ਕੀਤਾ ਜਾਣਾ ਚਾਹੀਦਾ ਹੈ।
 • ਟਰਕੀਆਂ ਨੂੰ ਹਰ ਸਮੇਂ ਲਗਾਤਾਰ ਅਤੇ ਸਾਫ਼ ਪਾਣੀ ਦੀ ਸਪਲਾਈ ਕਰਨੀ ਚਾਹੀਦੀ ਹੈ।
 • ਗਰਮੀ ਦੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਪਾਣੀ ਦੇ ਬਰਤਨ ਉਪਲਬਧ ਕਰਵਾਉ।
 • ਗਰਮੀਆਂ ਦੇ ਦੌਰਾਨ ਟਰਕੀਆਂ ਨੂੰ ਦਿਨ ਦੇ ਠੰਡੇ ਸਮੇਂ ਦੇ ਦੌਰਾਨ ਹੀ ਭੋਜਨ ਦਿਉ।
 • ਲੱਤਾਂ ਵਿੱਚ ਕਮਜ਼ੋਰੀ ਰੋਕਣ ਦੇ ਲਈ ਰੋਜ਼ਾਨਾ ਪ੍ਰਤੀ ਪੰਛੀ 30-40 ਗ੍ਰਾਮ ਦੀ ਦਰ ਨਾਲ ਸੀਪ ਜਾਂ ਸੰਖ ਦਾ ਪਾਊਡਰ ਦਿਉ।

ਹਰੇ ਭੋਜਨ

ਗੰਭੀਰ ਪ੍ਰਣਾਲੀ ਵਿੱਚ ਕੁੱਲ ਭੋਜਨ ਦੇ 50 ਫੀਸਦੀ ਤੱਕ ਸੁੱਕੇ ਮਿਸ਼ਰਣ ਦੇ ਆਧਾਰ ‘ਤੇ ਹਰੇ ਪਦਾਰਥਾਂ ਨੂੰ ਮਿਲਾਇਆ ਜਾ ਸਕਦਾ ਹੈ। ਸਾਰੀ ਉਮਰ ਦੇ ਟਰਕੀ ਦੇ ਲਈ ਤਾਜ਼ਾ ਲਯੁਸਰਨ (ਇੱਕ ਪ੍ਰਕਾਰ ਦਾ ਘਾਹ ਜੋ ਪਸ਼ੂ ਖਾਂਦੇ ਹਨ) ਉੱਤਮ ਕੋਟੀ ਦਾ ਹਰਾ ਚਾਰਾ ਹੁੰਦਾ ਹੈ। ਇਸ ਦੇ ਇਲਾਵਾ ਭੋਜਨ ਲਾਗਤ ਘੱਟ ਕਰਨ ਲਈ ਡੀਸਮੈਂਥਸ ਅਤੇ ਸਟਾਇਲੋ ਨੂੰ ਕੱਟ ਕੇ ਵੀ ਖਵਾਇਆ ਜਾ ਸਕਦਾ ਹੈ।

ਸਰੀਰ ਦਾ ਵਜ਼ਨ ਅਤੇ ਚਾਰਾ ਦੀ ਖਪਤ

ਹਫ਼ਤੇ ਵਿੱਚ ਉਮਰ

ਔਸਤ ਸਰੀਰ ਭਾਰ (ਕਿੱਲੋਗ੍ਰਾਮ)

ਕੁੱਲ ਚਾਰਾ ਦੀ ਖਪਤ (ਕਿੱਲੋਗ੍ਰਾਮ)

ਕੁੱਲ ਚਾਰਾ ਸਮਰੱਥਾ

ਨਰ

ਮਾਦਾ

ਨਰ

ਮਾਦਾ

ਨਰ

ਮਾਦਾ

4 ਹਫ਼ਤੇ ਤੱਕ

0.72

0.63

0.95

0.81

1.3

1.3

8 ਹਫ਼ਤੇ ਤੱਕ

2.36

1.90

3.99

3.49

1.8

1.7

12 ਹਫ਼ਤੇ ਤੱਕ

4.72

3.85

11.34

9.25

2.4

2.4

16 ਹਫ਼ਤੇ ਤੱਕ

7.26

5.53

19.86

15.69

2.8

2.7

20 ਹਫ਼ਤੇ ਤੱਕ

9.62

6.75

28.26

23.13

3.4

2.9

ਪ੍ਰਜਣਨ ਕੰਮ

ਕੁਦਰਤੀ ਪ੍ਰਜਣਨ

ਬਾਲਗ ਨਰ ਟੋਮ ਦੇ ਸੰਭੋਗ ਕਾਰਜ ਨੂੰ ਸਟ੍ਰਟ ਕਿਹਾ ਜਾਂਦਾ ਹੈ। ਇਸ ਦੌਰਾਨ ਇਹ ਆਪਣੇ ਖੰਭ ਫੈਲਾ ਕੇ ਬਾਰ-ਬਾਰ ਇੱਕ ਅਜੀਬ ਜਿਹੀ ਆਵਾਜ਼ ਕੱਢਦਾ ਹੈ। ਕੁਦਰਤੀ ਸੰਭੋਗ ਵਿੱਚ ਮੱਧ ਪ੍ਰਕਾਰ ਦੇ ਟਰਕੀਆਂ ਦੇ ਲਈ ਨਰ ਅਤੇ ਮਾਦਾ ਦਾ ਅਨੁਪਾਤ 1:5 ਹੁੰਦਾ ਹੈ ਅਤੇ ਵੱਡੇ ਟਰਕੀਆਂ ਦੇ ਲਈ ਇਹ ਅਨੁਪਾਤ 1:3 ਹੁੰਦਾ ਹੈ। ਆਮ ਤੌਰ ‘ਤੇ ਹਰੇਕ ਬਾਲਗ ਮਾਦਾ ਤੋਂ 40-50 ਬੱਚਿਆਂ ਦੀ ਉਮੀਦ ਕੀਤੀ ਜਾਂਦੀ ਹੈ। ਪ੍ਰਜਣਨ ਘੱਟ ਹੋਣ ਦੇ ਕਾਰਣ ਪਹਿਲੇ ਸਾਲ ਦੇ ਬਾਅਦ ਬਾਲਗ ਨਰ ਦਾ ਪ੍ਰਯੋਗ ਸ਼ਾਇਦ ਹੀ ਕੀਤਾ ਜਾਂਦਾ ਹੈ। ਬਾਲਗ ਨਰ ਵਿੱਚ ਇਹ ਪ੍ਰਵਿਰਤੀ ਪਾਈ ਗਈ ਹੈ ਕਿ ਉਨ੍ਹਾਂ ਨੂੰ ਕਿਸੇ ਖਾਸ ਮਾਦਾ ਨਾਲ ਜ਼ਿਆਦਾ ਲਗਾਅ ਹੋ ਜਾਂਦਾ ਹੈ ਇਸ ਲਈ ਸਾਨੂੰ ਹਰ 15 ਦਿਨਾਂ ਵਿੱਚ ਬਾਲਗ ਨਰ ਨੂੰ ਬਦਲਣਾ ਪੈਂਦਾ ਹੈ।

ਬਨਾਉਟੀ ਗਰਭ ਧਾਰਨ (ਇਨਸੇਮੀਨੇਸ਼ਨ)

ਬਨਾਉਟੀ ਸ਼ੁਕਰ ਸੇਣ ਦਾ ਲਾਭ ਇਹ ਹੁੰਦਾ ਹੈ ਕਿ ਪੂਰੇ ਮੌਸਮ ਦੌਰਾਨ ਟਰਕੀ ਦੇ ਸਮੂਹਾਂ ਵਿੱਚ ਉੱਚ ਪ੍ਰਜਣਨ ਸਮਰੱਥਾ ਬਣਾਈ ਰੱਖੀ ਜਾਵੇ।

ਬਾਲਗ ਨਰ ਤੋਂ ਸਿਮੇਨ (ਵੀਰਜ) ਸੰਗ੍ਰਹਿ ਕਰਨਾ

 • ਵੀਰਜ ਸੰਗ੍ਰਹਿ ਦੇ ਲਈ ਟਾਮ ਦੀ ਉਮਰ 32-36 ਹਫਤੇ ਹੋਣੀ ਚਾਹੀਦੀ ਹੈ।
 • ਵੀਰਜ ਭੰਡਾਰ ਤੋਂ ਕਰੀਬ 15 ਦਿਨ ਪਹਿਲਾਂ ਟਾਮ ਨੂੰ ਅਲੱਗ ਇਕਾਂਤ ਵਿੱਚ ਰੱਖਣਾ ਚਾਹੀਦਾ ਹੈ।
 • ਟਾਮ ਦੀ ਦੇਖਭਾਲ ਨਿਯਮਿਤ ਰੂਪ ਨਾਲ ਕੀਤੀ ਜਾਣੀ ਚਾਹੀਦੀ ਹੈ ਅਤੇ ਸਿਮੇਨ ਪ੍ਰਾਪਤ ਕਰਨ ਵਿੱਚ 2 ਮਿੰਟ ਦਾ ਸਮਾਂ ਲੱਗਦਾ ਹੈ।
 • ਕਿਉਂਕਿ ਟਾਮ ਦੀ ਦੇਖਭਾਲ ਕਰਨਾ ਮੁਸ਼ਕਿਲ ਹੁੰਦਾ ਹੈ ਇਸ ਲਈ ਇੱਕ ਹੀ ਸੰਚਾਲਕ ਦੀ ਵਰਤੋਂ ਜ਼ਿਆਦਾਤਰ ਵੀਰਜ ਪ੍ਰਾਪਤ ਕਰਨ ਦੇ ਲਈ ਕੀਤਾ ਜਾਣਾ ਚਾਹੀਦਾ ਹੈ।
 • ਔਸਤ ਵੀਰਜ ਆਇਤਨ 0.15 ਤੋਂ 0.30 ਮਿਲੀ ਲੀਟਰ ਹੁੰਦਾ ਹੈ।
 • ਵੀਰਜ ਪ੍ਰਾਪਤ ਕਰਨ ਦੇ ਇੱਕ ਘੰਟੇ ਦੇ ਅੰਦਰ ਇਸ ਦੀ ਵਰਤੋਂ ਕਰ ਲਵੋ।
 • ਇਸ ਨੂੰ ਹਫ਼ਤੇ ਵਿੱਚ ਤਿੰਨ ਵਾਰ ਜਾਂ ਇੱਕ ਦਿਨ ਛੱਡ ਕੇ ਪ੍ਰਾਪਤ ਕਰੋ।

ਮੁਰਗੀਆਂ ਵਿੱਚ ਗਰਭ ਧਾਰਨ (ਇਨਸੇਮੀਨੇਸ਼ਨ)

 • ਜਦੋਂ ਸਮੂਹ, 8-10% ਆਂਡਾ ਉਤਪਾਦਨ ਦੀ ਸਮਰੱਥਾ ਪ੍ਰਾਪਤ ਕਰ ਲੈਂਦੀ ਹੈ ਤਾਂ ਬਨਾਉਟੀ ਗਰਭ ਧਾਰਨ ਕੀਤਾ ਜਾਂਦਾ ਹੈ।
 • ਹਰ ਤਿੰਨ ਹਫ਼ਤੇ ਦੇ ਬਾਅਦ 0.025-0.050 ਮਿਲੀ ਲੀਟਰ ਸ਼ੁੱਧ ਵੀਰਜ (ਅਨਡਾਇਲਿਊਟਡ ਸਿਮੇਨ) ਦਾ ਪ੍ਰਯੋਗ ਕਰਕੇ ਮਾਦਾ ਵਿੱਚ ਗਰਭ ਧਾਰਨ ਕਰੋ।
 • ਮੌਸਮ ਦੇ 12 ਹਫ਼ਤੇ ਦੇ ਬਾਅਦ ਹਰੇਕ 15 ਦਿਨਾਂ ਬਾਅਦ ਗਰਭ ਧਾਰਨ ਕਰਨਾ ਚੰਗਾ ਹੋਵੇਗਾ।
 • ਮਾਦਾ ਨੂੰ ਸ਼ਾਮ 5-6 ਵਜੇ ਦੇ ਬਾਅਦ ਗਰਭ ਧਾਰਨ ਕਰੋ।
 • 16 ਹਫ਼ਤਿਆਂ ਦੇ ਪ੍ਰਜਣਨ ਮੌਸਮ ਦੇ ਬਾਅਦ ਔਸਤ ਪ੍ਰਜਣਨ 80-85% ਦੇ ਵਿੱਚ ਹੋਣੀ ਚਾਹੀਦੀ ਹੈ।

ਟਰਕੀ ਵਿੱਚ ਹੋਣ ਵਾਲੀ ਸਧਾਰਨ ਬਿਮਾਰੀ

ਬਿਮਾਰੀ

ਕਾਰਨ

ਲੱਛਣ

ਰੋਕਥਾਮ

ਇਰਾਇਜੋਨੋਸਿਸ

ਸੈਲਮੋਨੇਲਾ ਏਰੀਜੋਨਾ

ਖਰਚੀਲਾ ਹੁੰਦਾ ਹੈ ਅਤੇ ਅੱਖਾਂ ਦਾ ਧੁੰਦਲਾਪਣ ਅਤੇ, ਅੰਨ੍ਹਾਪਣ ਹੋ ਸਕਦਾ ਹੈ। ਹੋ ਸਕਦਾ ਹੈ ਉਮਰ 3-4 ਹਫਤੇ।

ਸੰਕ੍ਰਮਿਤ ਨਸਲ ਸਮੂਹ ਦਾ ਹਟਾਉਣਾ ਅਤੇ ਹੈਚਰੀ ਵਿੱਚ ਧੂਣੀ ਅਤੇ ਸਫਾਈ ਕਰਨੀ ਚਾਹੀਦੀ ਹੈ।

ਬਲੂ ਕਾਂਬ ਬਿਮਾਰੀ

ਕੋਰੋਨਾ ਵਾਇਰਸ

ਅਵਸਾਦ, ਭਾਰ ਵਿੱਚ ਕਮੀ, ਫ੍ਰਾਥੀ ਜਾਂ ਪਾਣੀ ਵਰਗੀ ਡਰਾੱਪਿੰਗ, ਸਿਰ ਅਤੇ ਚਮੜੀ ਦਾ ਕਾਲਾ ਹੋਣਾ।

ਫਾਰਮ ਦੀਆਂ ਟਰਕੀਆਂ ਅਤੇ ਸੰਦੂਸ਼ਣ ਘੱਟ ਕਰਨਾ। ਉਸ ਨੂੰ ਆਰਾਮ ਦਾ ਸਮਾਂ ਦਿਓ।

ਚਿਰਕਾਲੀਨ ਸਾਹ ਬਿਮਾਰੀ

ਮਾਈਕ੍ਰੋਪਲਾਜ਼ਮਾ ਗੈਲਿਸੇਪਟਿਕਮ

ਖੰਘ, ਗਰਗਲਿੰਗ, ਛਿੱਕਣਾ, ਨੱਕ ਤੋਂ ਰਿਸਾਅ

ਮਾਈਕ੍ਰੋਪਲਾਜ਼ਮਾ ਮੁਕਤ ਸਮੂਹ ਨੂੰ ਸੁਰੱਖਿਅਤ ਕਰੋ।

ਏਰਿਸਾਈਪੇਲਸ

ਏਰਿਸਾਈਪੇਲੋਥ੍ਰਿਕਸ ਰਿਯੁਸੀਓਪੈਥਾਇਡੀ

ਅਚਾਨਕ ਕਮੀ, ਫੁੱਲਿਆ ਹੋਇਆ ਸਨੂਡ, ਚਿਹਰੇ ਦੇ ਹਿੱਸੇ ਦਾ ਰੰਗ ਉੱਡਣਾ, ਡ੍ਰਾਪੀ

ਟੀਕਾਕਰਣ

ਮੁਰਗੀ ਹੈਜਾ (ਫਾਵਲ ਕੋਲੇਰਾ)

ਪੈਸਟੁਰੇਲਾ

ਮਲਟੋਸਿਡਾ

ਬੈਂਗਣੀ ਸਿਰ, ਹਰਾ ਪੀਲਾ, ਡ੍ਰਾਪਿੰਗਸ ਅਚਾਨਕ ਮੌਤ

ਸਫਾਈ ਅਤੇ ਮਰੇ ਹੋਏ ਪੰਛੀਆਂ ਦਾ ਹਟਾਉਣਾ

ਮੁਰਗੀ ਚੇਚਕ (ਫਾਵਲ ਪਾਕਸ)

ਪਾਕਸ ਵਾਇਰਸ

ਛੋਟੇ ਕੰਧੀ ਅਤੇ ਬਾਲੀ ਤੇ ਪੀਲਾ ਫੋੜਾ ਅਤੇ ਛਾਲੇ ਬਣਨਾ

ਟੀਕਾਕਰਣ

ਲਹੂ ਰਿਸਾਵੀ ਆਂਦਰ ਦੀ ਸੋਜ

ਵਿਸ਼ਾਣੂ

ਇੱਕ ਜਾਂ ਇੱਕ ਤੋਂ ਵੱਧ ਮਰੇ ਪੰਛੀ

ਟੀਕਾਕਰਣ

ਸੰਕ੍ਰਾਮਕ ਸਮਨੋਵਾਈਟਿਸ

ਮਾਈਕ੍ਰੋਪਲਾਜ਼ਮਾ ਗੈਲਿਸੇਪਟਿਕਮ

ਵਧੇ ਹਾਕਸ, ਪੈਰ ਪੈਡ, ਲੰਗੜਾਪਨ, ਛਾਤੀ ਛਾਲੇ

ਸਾਫ ਭੰਡਾਰ ਖਰੀਦੋ।

ਸੰਕ੍ਰਾਮਕ ਸਿਨੁਸਾਈਟਿਸ

ਜੀਵਾਣੂ

ਨੱਕ ਤੋਂ ਦਾ ਰਿਸਾਅ, ਫੁੱਲਿਆ ਹੋਇਆ ਸਾਈਨਸ ਅਤੇ ਖੰਘ

ਰੋਗ ਮੁਕਤ ਨਸਲ ਨਾਲ ਬੱਚਿਆਂ ਦੀ ਰੱਖਿਆ ਕਰੋ।

ਮਾਈਕੋਟਾਕਸਿਸੋਸਿਸ

ਫਫੂੰਦ ਦੀ ਉਤਪਤੀ

ਲਹੂ ਦਾ ਰਿਸਾਅ, ਪੀਲਾ, ਚਰਬੀ ਲੀਵਰ ਅਤੇ ਕਿਡਨੀ

ਖਰਾਬ ਭੋਜਨ ਤੋਂ ਬਚੋ।

ਨਵੀਨ ਘਰੇਲੂ ਬਿਮਾਰੀ

ਪੈਰਾਮਾਈਕਸੋ ਵਿਸ਼ਾਣੂ

ਹੱਫਣਾ, ਘਰਘਰਾਹਟ, ਗਰਦਨ ਦਾ ਘੁੰਮਣਾ, ਲਕਵੇ, ਨਰਮ ਖੋਲੀਦਾਰ ਆਂਡੇ

ਟੀਕਾਕਰਣ

ਟਾਈਫਾਈਡ

ਸੈਲਮੋਨੇਲਾ ਪਿਊਲੋਰਮ

ਚੂਜੇ ਵਿੱਚ ਦਸਤ

ਰੋਕਥਾਮ ਅਤੇ ਸਮੂਹ ਦੀ ਸਫਾਈ

ਟਰਕੀ ਕੋਰਿਜਾ

ਬੋਰਡੇਟੇਲਾ ਏਵੀਯਮ

ਸਿਨਕਿੰਗ, ਰੇਲਸ ਅਤੇ ਨੱਕ ਤੋਂ ਵੱਧ ਬਲਗਮ ਦਾ ਰਿਸਾਅ

ਟੀਕਾਕਰਣ

ਕੋਕਸੀਡਾਇਓਸਿਸ

ਕੋਕਸੀਡੀਆ ਐਸਪੀਪੀ

ਖੂਨ ਦਸਤ ਅਤੇ ਭਾਰ ਵਿੱਚ ਕਮੀ

ਉਚਿਤ ਸਫਾਈ ਅਤੇ ਬੱਚੇ ਦੇ ਜਨਮ ਦਾ ਪ੍ਰਬੰਧ

ਟਰਕੀ ਯੌਨ ਰੋਗ

ਮਾਈਕ੍ਰੋਪਲਾਜ਼ਮਾ ਮੇਲੀਏਗ੍ਰਿਸ

ਪ੍ਰਜਣਨ ਸਮਰੱਥਾ ਅਤੇ ਬੱਚਿਆਂ ਵਿੱਚ ਕਮੀ

ਚੰਗੀ ਸਫਾਈ

ਟੀਕਾਕਰਣ-ਸਾਰਨੀ

ਜਨਮ ਦੇ ਕਿੰਨੇ ਦਿਨ

ਐਨਡੀ- ਬੀ1 ਤਣਾਅ

4ਥਾ ਅਤੇ 5ਵਾਂ ਹਫਤਾ

ਮੁਰਗੀ ਮਾਤਾ

6ਵਾਂ ਹਫਤਾ

ਐਨਡੀ- (ਆਰ 2ਬੀ)

8 – 10 ਹਫਤੇ

ਹੈਜੇ ਦਾ ਟੀਕਾ

ਟਰਕੀ ਦੀ ਵਿਕਰੀ

16ਵੇਂ ਹਫ਼ਤੇ ਵਿੱਚ ਬਾਲਗ ਨਰ ਅਤੇ ਮਾਦਾ ਦਾ ਵਜ਼ਨ 7.26 ਕਿੱਲੋਗ੍ਰਾਮ ਅਤੇ 5.53 ਕਿੱਲੋਗ੍ਰਾਮ ਹੋ ਜਾਂਦਾ ਹੈ। ਟਰਕੀ ਦੀ ਵਿਕਰੀ ਕਰਨ ਦੇ ਲਈ ਇਹ ਆਦਰਸ਼ ਵਜ਼ਨ ਹੁੰਦਾ ਹੈ।

ਟਰਕੀ ਦਾ ਆਂਡਾ

 • ਟਰਕੀ ਆਪਣੀ ਉਮਰ ਦੇ 30 ਹਫਤੇ ਬਾਅਦ ਆਂਡਾ ਦੇਣਾ ਸ਼ੁਰੂ ਕਰਦੀ ਹੈ। ਪਹਿਲੀ ਵਾਰ ਆਂਡਾ ਦੇਣ ਦੇ 24 ਹਫਤਿਆਂ ਬਾਅਦ ਉਤਪਾਦਨ ਸ਼ੁਰੂ ਹੋ ਜਾਂਦਾ ਹੈ।
 • ਉਚਿਤ ਭੋਜਨ ਅਤੇ ਬਨਾਉਟੀ ਪ੍ਰਕਾਸ਼ ਵਿਵਸਥਾ ਦੇ ਤਹਿਤ ਮਾਦਾ ਟਰਕੀ ਸਾਲ ਭਰ ਵਿੱਚ ਕਰੀਬ 60-100 ਆਂਡਾ ਦਿੰਦੇ ਹਨ।
 • ਲਗਭਗ 70 ਫੀਸਦੀ ਆਂਡੇ ਦੁਪਹਿਰ ਵਿੱਚ ਦਿੱਤੇ ਜਾਂਦੇ ਹਨ।
 • ਟਰਕੀ ਦੇ ਆਂਡੇ ਰੰਗੀਨ ਹੁੰਦੇ ਹਨ ਅਤੇ ਇਸ ਦਾ ਵਜ਼ਨ ਕਰੀਬ 85 ਗ੍ਰਾਮ ਹੁੰਦਾ ਹੈ।
 • ਆਂਡਾ ਇੱਕ ਕੋਨੇ ‘ਤੇ ਕੁਝ ਜ਼ਿਆਦਾ ਨੁਕੀਲਾ ਹੁੰਦਾ ਹੈ ਅਤੇ ਇਸ ਦਾ ਪਰਦਾ ਮਜ਼ਬੂਤ ਹੁੰਦਾ ਹੈ।
 • ਟਰਕੀ ਦੇ ਆਂਡੇ ਵਿਚ ਪ੍ਰੋਟੀਨ, ਲਿਪਿਡ, ਕਾਰਬੋਹਾਈਡ੍ਰੇਟ ਅਤੇ ਖਣਿਜ ਸਮੱਗਰੀ ਕ੍ਰਮਵਾਰ: 13.1%, 11.8%, 1.7% ਅਤੇ 0.8% ਹੁੰਦਾ ਹੈ। ਪ੍ਰਤੀ ਗ੍ਰਾਮ ਜਰਦੀ ਵਿੱਚ 15.67-23.97 ਮਿਲੀ ਗ੍ਰਾਮ ਕਲੈਸਟ੍ਰਾਲ ਹੁੰਦੇ ਹਨ।

ਟਰਕੀ ਦਾ ਮਾਸ

ਟਰਕੀ ਦੇ ਮਾਸ ਦਾ ਪਤਲਾ ਹੋਣ ਦੇ ਕਾਰਨ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹਨ। ਟਰਕੀ ਦੇ ਮਾਸ ਦੇ ਹਰੇਕ 100 ਗ੍ਰਾਮ ਵਿੱਚ ਪ੍ਰੋਟੀਨ, ਚਰਬੀ ਅਤੇ ਊਰਜਾ ਮਾੰਨ ਕ੍ਰਮਵਾਰ: 24%, 6.6%, 162 ਕੈਲੋਰੀ ਹੁੰਦੀ ਹੈ। ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਲੋਹ ਪਦਾਰਥ, ਸੈਲੇਨੀਅਮ, ਜ਼ਿੰਕ ਅਤੇ ਸੋਡੀਅਮ ਜਿਹੇ ਖਣਿਜ ਵੀ ਪਾਏ ਜਾਂਦੇ ਹਨ। ਇਹ ਐਮੀਨੋ ਐਸਿਡ ਅਤੇ ਨਿਯਾਸਿਨ, ਵਿਟਾਮਿਨ ਬੀ6 ਅਤੇ ਬੀ12 ਜਿਹੇ ਵਿਟਾਮਿਨਾਂ ਨਾਲ ਵੀ ਭਰਪੂਰ ਹੁੰਦਾ ਹੈ। ਇਹ ਫਾਲਤੂ ਚਰਬੀ ਅਮਲ ਅਤੇ ਹੋਰ ਜ਼ਰੂਰੀ ਚਰਬੀ ਅਮਲ ਨਾਲ ਭਰਿਆ ਹੁੰਦਾ ਹੈ ਅਤੇ ਕਲੈਸਟ੍ਰਾਲ ਦੀ ਮਾਤਰਾ ਘੱਟ ਹੁੰਦੀ ਹੈ।

ਇਕ ਅਧਿਐਨ ਅਨੁਸਾਰ 24 ਹਫਤਿਆਂ ਦੀ ਉਮਰ ਅਤੇ 10-20 ਕਿਲੋ ਗ੍ਰਾਮ ਭਾਰ ਵਾਲੇ ਨਰ ਮਾਦਾ ਨੂੰ ਜੇਕਰ 300 ਤੋਂ 450 ਰੁਪਏ ਵਿੱਚ ਵੇਚਿਆ ਜਾਂਦਾ ਹੈ ਤਾਂ ਇਸ ਵਿੱਚ ਕਰੀਬ 500 ਤੋਂ 600 ਰੁਪਏ ਦਾ ਲਾਭ ਹੁੰਦਾ ਹੈ। ਇਸੇ ਤਰ੍ਹਾਂ ਇੱਕ ਮਾਦਾ ‘ਚ 24 ਹਫਤਿਆਂ ਦੇ ਸਮੇਂ ਵਿੱਚ ਕਰੀਬ 300 ਤੋਂ 400 ਰੁਪਏ ਦਾ ਲਾਭ ਮਿਲੇਗਾ। ਇਸ ਦੇ ਇਲਾਵਾ ਟਰਕੀ ਨੂੰ ਸਫਾਈ ਅਤੇ ਅਰਧ-ਸਫਾਈ ਵਾਲੀ ਸਥਿਤੀ ਵਿੱਚ ਵੀ ਪਾਲਿਆ ਜਾ ਸਕਦਾ ਹੈ।

ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ

ਨਿਰਦੇਸ਼ਕ,
ਕੇਂਦਰੀ ਕੁੱਕੜ ਵਿਕਾਸ ਸੰਗਠਨ (ਐੱਸ ਆਰ)
ਹੇਸਰਘਾਟਾ, ਬੰਗਲੌਰ-560088,
ਫੋਨ: 080-28466236/28466226
ਫੈਕਸ: 080-28466444
ਈ.-ਮੇਲ: cpdosr@yahoo.com
ਵੈੱਬਸਾਈਟ: http://www.cpdosrbng.kar.nic.in
ਸਰੋਤ: ਬਿਰਸਾ ਖੇਤੀਬਾੜੀ ਯੂਨੀਵਰਸਿਟੀ, ਕਾਂਕੇ, ਰਾਂਚੀ – 834006

3.12711864407
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top