ਏਮੂ ਨਹੀਂ ਉੱਡ ਸਕਣ ਵਾਲੇ ਪੰਛੀਆਂ (ਰੇਟਾਈਟ) ਦੇ ਸਮੂਹ ਦੇ ਮੈਂਬਰ ਹਨ, ਜਿਸ ਦੇ ਮਾਸ, ਆਂਡੇ, ਤੇਲ, ਚਮੜੀ ਅਤੇ ਖੰਭਾਂ ਦੀ ਵਧੀਆ ਕੀਮਤ ਮਿਲਦੀ ਹੈ। ਇਹ ਪੰਛੀ ਕਈ ਤਰ੍ਹਾਂ ਦੀਆਂ ਮੌਸਮੀ ਹਾਲਤਾਂ ਦੇ ਲਈ ਅਨੁਕੂਲ ਹੁੰਦੇ ਹਨ। ਭਲੇ ਹੀ ਏਮੂ ਅਤੇ ਸ਼ਤੁਰਮੁਰਗ ਭਾਰਤ ਦੇ ਲਈ ਨਵੇਂ ਹਨ, ਪਰ ਏਮੂ ਪਾਲਣ ਨੂੰ ਇੱਥੇ ਮਹੱਤਵ ਮਿਲ ਰਿਹਾ ਹੈ।
ਰੇਟਾਈਟ ਪੰਛੀਆਂ ਦੇ ਖੰਭ ਘੱਟ ਵਿਕਸਿਤ ਹੁੰਦੇ ਹਨ, ਜਿਵੇਂ ਏਮੂ, ਸ਼ਤੁਰਮੁਰਗ, ਰੀਆ, ਕੈਸੋਵਰੀ ਅਤੇ ਕੀਵੀ ਇਸ ਸਮੂਹ ਵਿੱਚ ਸ਼ਾਮਿਲ ਹੈ। ਏਮੂ ਅਤੇ ਸ਼ਤੁਰਮੁਰਗ ਦਾ ਪਾਲਣ ਵਪਾਰਕ ਰੂਪ ਨਾਲ ਦੁਨੀਆ ਦੇ ਕਈ ਹਿੱਸਿਆਂ ਵਿੱਚ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਮਾਸ, ਤੇਲ, ਚਮੜੀ ਅਤੇ ਖੰਭ ਪ੍ਰਾਪਤ ਕੀਤੇ ਜਾਂਦੇ ਹਨ, ਜੋ ਕੀਮਤੀ ਹੁੰਦੇ ਹਨ। ਇਨ੍ਹਾਂ ਪੰਛੀਆਂ ਦੀ ਸਰੀਰਕ ਸੰਰਚਨਾ ਅਤੇ ਦੈਹਿਕ ਗੁਣ ਤਾਪੀਯ ਅਤੇ ਊਸ਼ਣ ਕਟੀਬੰਧੀ ਮੌਸਮੀ ਹਾਲਤਾਂ ਦੇ ਅਨੁਕੂਲ ਹੁੰਦੇ ਹਨ। ਇਹ ਪੰਛੀ ਗੰਭੀਰ ਅਤੇ ਅਰਧ-ਗੰਭੀਰ ਪਾਲਣ ਵਿਧੀ ਨਾਲ ਉੱਚ ਰੇਸ਼ੇਦਾਰ ਖਾਣੇ ਦੇ ਨਾਲ ਪਾਲੇ ਜਾਂਦੇ ਹਨ। ਅਮਰੀਕਾ, ਆਸਟ੍ਰੇਲੀਆ ਅਤੇ ਚੀਨ ਏਮੂ ਦੇ ਪ੍ਰਮੁੱਖ ਪਾਲਕ ਦੇਸ਼ ਹਨ। ਏਮੂ ਪੰਛੀ ਭਾਰਤੀ ਮੌਸਮ ਦੇ ਪ੍ਰਤੀ ਚੰਗੀ ਤਰ੍ਹਾਂ ਨਾਲ ਅਨੁਕੂਲ ਹਨ।
ਏਮੂ ਦੀ ਗਰਦਨ ਲੰਬੀ ਹੁੰਦੀ ਹੈ, ਉਸ ਦਾ ਸਿਰ ਉਮੀਦ ਅਨੁਸਾਰ ਛੋਟਾ ਹੁੰਦਾ ਹੈ, ਤਿੰਨ ਉਂਗਲਾਂ ਹੁੰਦੀਆਂ ਹਨ ਅਤੇ ਸਰੀਰ ਖੰਭਾਂ ਨਾਲ ਢਕਿਆ ਰਹਿੰਦਾ ਹੈ। ਪੰਛੀ ਦੇ ਸਰੀਰ ਉੱਤੇ ਸ਼ੁਰੂਆਤ ਵਿੱਚ (0-3 ਮਹੀਨੇ) ਲੰਬੀਆਂ ਧਾਰੀਆਂ ਹੁੰਦੀਆਂ ਹਨ, ਜੋ ਬਾਅਦ ਵਿੱਚ (4-12 ਮਹੀਨੇ) ਹੌਲੀ-ਹੌਲੀ ਭੂਰੀਆਂ ਹੋ ਜਾਂਦੀ ਹੈ। ਬਾਲਗ ਏਮੂ ਵਿੱਚ ਨੀਲੀ ਗਰਦਨ ਅਤੇ ਸਰੀਰ ‘ਤੇ ਚਿੱਤੀਦਾਰ ਖੰਭ ਹੁੰਦੇ ਹਨ। ਇੱਕ ਬਾਲਗ ਏਮੂ 6 ਫੁੱਟ ਉੱਚਾ ਹੁੰਦਾ ਹੈ, ਜਿਸ ਦਾ ਵਜ਼ਨ 45-60 ਕਿਲੋਗ੍ਰਾਮ ਹੁੰਦਾ ਹੈ। ਪੈਰ ਲੰਬੇ ਹੁੰਦੇ ਹਨ, ਜਿਨ੍ਹਾਂ ‘ਤੇ ਕਰੜੀ ਅਤੇ ਸੁੱਕੀ ਜ਼ਮੀਨ ‘ਤੇ ਚੱਲਣ ਦੇ ਲਈ ਅਨੁਕੂਲ ਚਮੜੀ ਹੁੰਦੀ ਹੈ। ਏਮੂ ਦੇ ਕੁਦਰਤੀ ਭੋਜਨ ਵਿੱਚ ਸ਼ਾਮਿਲ ਹਨ, ਕੀੜੇ, ਪੌਦਿਆਂ ਦੇ ਨਰਮ ਪੱਤੇ ਅਤੇ ਚਾਰੇ। ਇਹ ਵਿਭਿੰਨ ਪ੍ਰਕਾਰ ਦੀਆਂ ਸਬਜ਼ੀਆਂ ਅਤੇ ਫਲ ਖਾਂਦੇ ਹਨ, ਜਿਵੇਂ ਗਾਜਰ, ਖੀਰਾ ਅਤੇ ਪਪੀਤੇ ਆਦਿ। ਮਾਦਾ ਏਮੂ ਨਰ ਤੋਂ ਕੁਝ ਉੱਚੀ ਹੁੰਦੀ ਹੈ, ਖਾਸ ਕਰਕੇ ਪ੍ਰਜਣਨ ਕਾਲ ਵਿੱਚ ਜਦੋਂ ਨਰ ਭੁੱਖਾ ਵੀ ਰਹਿ ਸਕਦਾ ਹੈ। ਮਾਦਾ ਏਮੂ ਨਰ ਤੋਂ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ। ਏਮੂ 30 ਸਾਲਾਂ ਤੱਕ ਜ਼ਿੰਦਾ ਰਹਿੰਦਾ ਹੈ। ਇਹ 16 ਤੋਂ ਜ਼ਿਆਦਾ ਸਾਲਾਂ ਤੱਕ ਆਂਡੇ ਦਿੰਦਾ ਹੈ। ਇਨ੍ਹਾਂ ਪੰਛੀਆਂ ਨੂੰ ਜੋੜੇ ਵਿੱਚ ਜਾਂ ਝੁੰਡਾਂ ਵਿੱਚ ਪਾਲਿਆ ਜਾ ਸਕਦਾ ਹੈ।
ਏਮੂ ਦੇ ਚੂਜਿਆਂ ਦਾ ਵਜ਼ਨ 370 ਤੋਂ 450 ਗਰਾਮ (ਆਂਡੇ ਦੇ ਭਾਰ ਦਾ 67%) ਹੁੰਦਾ ਹੈ, ਜੋ ਉਨ੍ਹਾਂ ਦੇ ਆਕਾਰ ‘ਤੇ ਨਿਰਭਰ ਕਰਦਾ ਹੈ। ਪਹਿਲੇ 48-72 ਘੰਟੇ ਚੂਜਿਆਂ ਨੂੰ ਇਨਕਿਊਬੇਟਰ ਵਿੱਚ ਰੱਖਿਆ ਜਾਂਦਾ ਹੈ । 25-40 ਚੂਜਿਆਂ ਦੇ ਲਈ ਇੱਕ ਪਾਲਣ ਘਰ ਬਣਾਉ, ਜਿਸ ਵਿੱਚ ਹਰੇਕ ਚੂਜੇ ਦੇ ਲਈ ਪਹਿਲੇ ਤਿੰਨ ਹਫ਼ਤਿਆਂ ਦੇ ਲਈ 4 ਵਰਗ ਫੁੱਟ ਦੀ ਜਗ੍ਹਾ ਦਿਉ। ਪਾਲਣ ਦੇ ਲਈ ਪਹਿਲੇ 10 ਦਿਨਾਂ ਦੇ ਲਈ 90 ਡਿਗਰੀ ਫਾਰਨਹਾਈਟ ਦਾ ਤਾਪਮਾਨ ਦਿਓ ਅਤੇ 3 ਤੋਂ 4 ਹਫ਼ਤਿਆਂ ਦੇ ਲਈ 85 ਡਿਗਰੀ ਫਾਰਨਹਾਈਟ ਤਾਪਮਾਨ ਦਿਉ। ਸਹੀ ਤਾਪਮਾਨ ਨਾਲ ਚੂਜੇ ਠੀਕ ਤਰ੍ਹਾਂ ਨਾਲ ਬਣਦੇ ਹਨ। ਪਾਲਣ ਘਰ ਵਿੱਚ ਜ਼ਰੂਰੀ ਪਾਣੀ ਅਤੇ ਚਾਰਾ ਰੱਖੋ। 2.5 ਫੁੱਟ ਉੱਚਾ ਚਿਕ ਗਾਰਡ ਲਗਾਓ ਤਾਂ ਜੋ ਚੂਜੇ ਵਾੜੇ 'ਚੋਂ ਬਾਹਰ ਨਾ ਨਿਕਲ ਸਕਣ। ਪਾਲਣ ਘਰ ਵਿੱਚ ਹਰ 100 ਵਰਗ ਫੁੱਟ ਦੇ ਖੇਤਰ ਵਿੱਚ 40 ਵਾਟ ਦਾ ਬਲਬ ਲਗਾਓ। ਤਿੰਨ ਹਫ਼ਤੇ ਦੇ ਬਾਅਦ ਚੂਜਿਆਂ ਦੇ ਘੇਰੇ ਨੂੰ ਵਧਾ ਕੇ ਪਾਲਣ ਖੇਤਰ ਨੂੰ ਵਧਾਇਆ ਜਾ ਸਕਦਾ ਹੈ, ਅਤੇ ਬਾਅਦ ਵਿੱਚ ਇਸ ਨੂੰ 6 ਹਫ਼ਤਿਆਂ ਦੇ ਸਮੇਂ ਤੱਕ ਹਟਾ ਦਿੱਤਾ ਜਾਂਦਾ ਹੈ। ਚੂਜਿਆਂ ਦੇ 10 ਕਿੱਲੋਗ੍ਰਾਮ ਭਾਰ ਹੋਣ ਤੱਕ ਜਾਂ 14 ਹਫਤੇ ਤੱਕ ਸ਼ੁਰੂਆਤ ਵਿੱਚ ਦਿੱਤੀ ਜਾਣ ਵਾਲੀ ਸਾਨੀ ਖੁਆਓ। ਪੰਛੀਆਂ ਦੇ ਸਥਾਨ ਵਿੱਚ ਲੋੜੀਂਦੀ ਜਗ੍ਹਾ ਹੋਣੀ ਚਾਹੀਦੀ ਹੈ, ਕਿਉਂਕਿ ਸਿਹਤਮੰਦ ਰਹਿਣ ਦੇ ਲਈ ਇਨ੍ਹਾਂ ਨੂੰ ਦੌੜਨ-ਭੱਜਣ ਦੀ ਲੋੜ ਹੁੰਦੀ ਹੈ, ਜਿਸ ਦੇ ਲਈ 30 ਫੁੱਟ ਸਥਾਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਬਾਹਰੀ ਸਥਾਨ ਦੇ ਲਈ 40 ਚੂਜਿਆਂ ਦੇ ਲਈ ਜ਼ਮੀਨ ਦਾ ਖੇਤਰਫ਼ਲ 40 * 30 ਫੁੱਟ ਹੋਣਾ ਚਾਹੀਦਾ ਹੈ। ਜ਼ਮੀਨ ਆਸਾਨੀ ਨਾਲ ਪਾਣੀ ਦੁਆਰਾ ਸਾਫ ਹੋਣ ਵਾਲੀ ਹੋਣੀ ਚਾਹੀਦੀ ਹੈ, ਯਾਨੀ ਉਸ ਵਿੱਚ ਸਿੱਲ੍ਹ ਨਾ ਲੱਗੇ।
ਅਜਿਹਾ ਕਰੋ
ਅਜਿਹਾ ਨਾ ਕਰੋ
ਏਮੂ ਦੇ ਚੂਜੇ ਜਦੋਂ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਵੱਡੇ ਆਕਾਰ ਦੇ ਪਾਣੀ-ਚਾਰਾ ਵਾਲੇ ਬਰਤਨਾਂ ਅਤੇ ਵੱਧ ਰਕਬੇ ਵਾਲੇ ਸਥਾਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੇ ਲਿੰਗਾਂ ਨੂੰ ਪਛਾਣੋ ਅਤੇ ਉਨ੍ਹਾਂ ਨੂੰ ਵੱਖ-ਵੱਖ ਪਾਲੋ। ਜੇ ਜ਼ਰੂਰੀ ਹੋਵੇ ਤਾਂ ਵਾੜੇ 'ਚ ਝੋਨੇ ਦੀ ਲੋੜੀਂਦਾ ਛਾਣ-ਬੂਰਾ ਰੱਖੋ, ਤਾਂ ਕਿ ਕਚਰੇ ਨੂੰ ਸੁੱਕੀ ਸਥਿਤੀ ਵਿੱਚ ਰੱਖਿਆ ਜਾ ਸਕੇ। ਚੂਜੇ ਤਦ ਤੱਕ 25 ਕਿਲੋਗ੍ਰਾਮ ਦੇ ਜਾਂ 34 ਹਫਤੇ ਤੱਕ ਦੇ ਨਾ ਹੋ ਜਾਵੇ, ਉਨ੍ਹਾਂ ਨੂੰ ਵਾਧਾ ਵਧਾਉਣ ਵਾਲੀ ਸਾਨੀ ਦਿਉ। ਉਨ੍ਹਾਂ ਨੂੰ ਖੁਰਾਕ 10% ਹਰੇ, ਖਾਸ ਕਰਕੇ ਪੱਤੀਆਂ ਦੇ ਚਾਰੇ ਵੀ ਦਿਓ ਤਾਂ ਜੋ ਉਨ੍ਹਾਂ ਨੂੰ ਰੇਸ਼ੇਦਾਰ ਖੁਰਾਕ ਖਾਣ ਦੀ ਆਦਤ ਪੈ ਜਾਵੇ। ਹਰ ਸਮੇਂ ਉਨ੍ਹਾਂ ਨੂੰ ਸਾਫ ਪਾਣੀ ਦਿਓ ਅਤੇ ਜਦੋਂ ਵੀ ਉਨ੍ਹਾਂ ਨੂੰ ਚਾਰੇ ਦੀ ਲੋੜ ਹੋਵੇ, ਉਪਲਬਧ ਕਰਾਓ। ਵਾਧੇ ਦੇ ਚਰਨ ਵਿੱਚ ਹਮੇਸ਼ਾ ਕਚਰੇ ਨੂੰ ਸੁੱਕਾ ਰੱਖੋ। ਜੇਕਰ ਜ਼ਰੂਰਤ ਹੋਵੇ ਤਾਂ ਵਾੜੇ 'ਚ ਝੋਨੇ ਦੀ ਜ਼ਿਆਦਾ ਫੱਕ ਪਾਓ। ਜੇਕਰ ਬਾਹਰੀ ਜਗ੍ਹਾ ਦੀ ਜ਼ਰੂਰਤ ਹੋਵੇ ਤਾਂ, 40 ਪੰਛੀਆਂ ਦੇ ਲਈ 40ft x 100 ft ਖੇਤਰਫਲ ਦਾ ਸਥਾਨ ਬਣਾਓ। ਚਾਰੇ ਆਸਾਨੀ ਨਾਲ ਸਾਫ਼ ਹੋ ਸਕੇ ਤਾਂ ਜੋ ਵਾੜੇ 'ਚ ਸਿੱਲ੍ਹ ਨਾ ਰਹੇ। ਛੋਟੇ ਪੰਛੀਆਂ ਨੂੰ ਹੱਥਾਂ ਨਾਲ ਦੋਵੇਂ ਪਾਸਿਆਂ ਤੋਂ ਕੱਸ ਕੇ ਫੜੋ ਤਾਂ ਕਿ ਉਹ ਸੁਰੱਖਿਅਤ ਰਹਿਣ। ਘੱਟ ਬਾਲਗ ਅਤੇ ਬਾਲਗ ਪੰਛੀਆਂ ਨੂੰ ਦੋਵੇਂ ਪਾਸੇ ਤੋਂ ਖੰਭਾਂ ਨਾਲ ਫੜਿਆ ਜਾ ਸਕਦਾ ਹੈ। ਪੰਛੀ ਨੂੰ ਕਦੀ ਲੱਤਾਂ ਮਾਰਨ ਦਾ ਮੌਕਾ ਨਾ ਦਿਉ। ਇਹ ਕਿਨਾਰੇ ਵੱਲ ਅਤੇ ਅੱਗੇ ਵੱਲ ਲੱਤ ਮਾਰ ਸਕਦੇ ਹਨ। ਇਸ ਲਈ ਵਧੀਆ ਸੁਰੱਖਿਆ ਅਤੇ ਮਜ਼ਬੂਤ ਪਕੜ ਪੰਛੀ ਅਤੇ ਵਿਅਕਤੀ ਦੋਨਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ।
ਅਜਿਹਾ ਕਰੋ
ਅਜਿਹਾ ਨਾ ਕਰੋ
ਏਮੂ ਪੰਛੀ ਯੋਨ ਰੂਪ ਤੋਂ 18-24 ਮਹੀਨੇ ਵਿੱਚ ਨਿਪੁੰਨ ਹੋ ਜਾਂਦੇ ਹਨ। ਨਰ ਅਤੇ ਮਾਦਾ ਦੀ ਗਿਣਤੀ ਦਾ ਅਨੁਪਾਤ 1:1 ਰੱਖੋ। ਵਾੜੇ 'ਚ ਜੋੜਾ ਖਾਨੇ ਦੀ ਸਥਿਤੀ ਵਿੱਚ ਉਨ੍ਹਾਂ ਦੀ ਜੋੜੀ ਉਨ੍ਹਾਂ ਦੀ ਅਨੁਕੂਲਤਾ ਨੂੰ ਧਿਆਨ ਵਿੱਚ ਰੱਖ ਕੇ ਬਣਾਉਣੀ ਚਾਹੀਦੀ ਹੈ। ‘ਜੋੜਾ ਖਾਨੇ’ ਦੇ ਦੌਰਾਨ ਸਥਾਨ ਦਾ ਖੇਤਰਫਲ 2500 sft (100 x 25) ਪ੍ਰਤੀ ਜੋੜਾ ਹੋਣਾ ਚਾਹੀਦਾ ਹੈ। ਇਕਾਂਤ ਦੇਣ ਦੇ ਲਈ ਦਰਖਤ ਅਤੇ ਪੌਦੇ ਦਿੱਤੇ ਜਾ ਸਕਦੇ ਹਨ ਤਾਂ ਜੋ ਉਨ੍ਹਾਂ ਦੇ ਵਿੱਚ ਯੌਨ ਸੰਪਰਕ ਹੋ ਸਕੇ। ਪ੍ਰਜਣਨ ਖੁਰਾਕ ਨੂੰ ਪ੍ਰਜਣਨ ਪ੍ਰੋਗਰਾਮ ਤੋਂ 3-4 ਹਫਤੇ ਪਹਿਲਾਂ ਹੀ ਉਨ੍ਹਾਂ ਨੂੰ ਦਿਓ, ਨਾਲ ਹੀ ਉਨ੍ਹਾਂ ਨੂੰ ਚੰਗੀ ਉਪਜਾਇਕਤਾ ਅਤੇ ਆਂਡੇ ਦੀ ਕਾਮਯਾਬੀ ਲਈ ਖਣਿਜ ਅਤੇ ਵਿਟਾਮਿਨਾਂ ਦੀ ਮਾਤਰਾ ਦਿਉ। ਸਧਾਰਨ ਤੌਰ ਤੇ ਬਾਲਗ ਏਮੂ ਪ੍ਰਤੀ ਦਿਨ 1 ਕਿੱਲੋਗ੍ਰਾਮ ਚਾਰਾ ਖਾਂਦਾ ਹੈ। ਪਰ ਪ੍ਰਜਣਨ ਕਾਲ ਵਿੱਚ ਭੋਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਲਈ ਪੋਸ਼ਣ ਤੱਤਾਂ ਦੀ ਮਾਤਰਾ ਨਿਸ਼ਚਿਤ ਕਰੋ।
ਏਮੂ ਆਪਣਾ ਪਹਿਲਾ ਆਂਡਾ ਢਾਈ ਸਾਲ ਦੀ ਉਮਰ ਵਿੱਚ ਦਿੰਦਾ ਹੈ। ਆਂਡੇ ਅਕਤੂਬਰ ਤੋਂ ਫਰਵਰੀ ਦੇ ਵਿਚਕਾਰ, ਖਾਸ ਕਰਕੇ ਠੰਡੇ ਸਮੇਂ ਵਿੱਚ ਦਿੱਤੇ ਜਾਂਦੇ ਹਨ, ਜੋ ਸ਼ਾਮ 5.30 ਵਜੇ ਤੋਂ 7 ਵਜੇ ਦੇ ਵਿਚਕਾਰ ਦਿੱਤੇ ਜਾਂਦੇ ਹਨ। ਸਧਾਰਨ ਤੌਰ ਤੇ ਇੱਕ ਮਾਦਾ ਏਮੂ ਪਹਿਲੇ ਸਾਲ ਲਗਭਗ 15 ਆਂਡੇ ਦੇ ਸਕਦੀ ਹੈ। ਬਾਅਦ ਦੇ ਸਾਲਾਂ ਵਿੱਚ ਇਹ ਵਧ ਕੇ 30-40 ਤੱਕ ਹੋ ਜਾਂਦੇ ਹਨ। ਔਸਤਨ ਇੱਕ ਸਾਲ ਵਿੱਚ 25 ਆਂਡੇ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦਾ ਵਜ਼ਨ 475-65 ਗ੍ਰਾਮ ਦੇ ਕਰੀਬ ਹੁੰਦਾ ਹੈ। ਏਮੂ ਦੇ ਆਂਡੇ ਹਰੇ ਹੁੰਦੇ ਹਨ ਅਤੇ ਇਹ ਮਾਰਬਲ ਦੀ ਤਰ੍ਹਾਂ ਦਿਸਦੇ ਹਨ। ਰੰਗ ਡੂੰਘੇ, ਮੱਧਮ ਜਾਂ ਗਹਿਰੇ ਹਰੇ ਤੱਕ ਹੋ ਸਕਦੇ ਹਨ। ਆਂਡੇ ਦੀ ਸਤਹਿ ਖੁਰਦਰੀ ਜਾਂ ਚਿਕਨੀ ਹੋ ਸਕਦੀ ਹੈ। ਜ਼ਿਆਦਾਤਰ ਆਂਡੇ (42%) ਮੱਧਮ ਹਰੇ ਅਤੇ ਖੁਰਦਰੀ ਸਤਹਿ ਵਾਲੇ ਹੁੰਦੇ ਹਨ।
[ਏਮੂ ਦੇ ਆਂਡੇ]
ਆਂਡੇ ਦੇ ਉਚਿਤ ਅਤੇ ਮਜ਼ਬੂਤ ਕੈਲਸ਼ੀਕਰਨ ਦੇ ਲਈ ਸਧਾਰਨ ਚਾਰੇ ਅਤੇ ਪ੍ਰਜਣਨ ਚਾਰੇ ਵਿੱਚ ਲੋੜੀਂਦੀ ਮਾਤਰਾ ਵਿੱਚ ਕੈਲਸ਼ੀਅਮ (2.7%) ਦੀ ਲੋੜ ਹੁੰਦੀ ਹੈ। ਤੇ ਆਂਡੇ ਦੇਣ ਤੋਂ ਪਹਿਲਾਂ ਦੇ ਸਮੇਂ ਵਿੱਚ ਜ਼ਿਆਦਾ ਮਾਤਰਾ ਵਿੱਚ ਕੈਲਸ਼ੀਅਮ ਖੁਆਉਣ ਨਾਲ ਆਂਡੇ ਦੇ ਝਾੜ ਉੱਪਰ ਉਲਟ ਅਸਰ ਪੈਂਦਾ ਹੈ ਅਤੇ ਇਸ ਨਾਲ ਨਰ ਉਪਜਾਇਕਤਾ ਵੀ ਘਟਦੀ ਹੈ। ਵਾਧੂ ਕੈਲਸ਼ੀਅਮ ਨੂੰ ਗ੍ਰਿਟ ਅਤੇ ਕੈਲਸਾਈਟ ਪਾਊਡਰ ਦੇ ਰੂਪ ਵਿੱਚ, ਅਲੱਗ ਤੋਂ ਦਿੱਤਾ ਜਾਣਾ ਚਾਹੀਦਾ ਹੈ। ਵਾੜੇ ਤੋਂ ਆਂਡਿਆਂ ਨੂੰ ਨਿਯਮਿਤ ਇਕੱਠਾ ਕਰਨਾ ਚਾਹੀਦਾ ਹੈ। ਜੇਕਰ ਆਂਡੇ ਮਿੱਟੀ ਵਿੱਚ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੈਂਡ ਪੇਪਰ ਨਾਲ ਰਗੜ ਕੇ ਰੂੰ ਨਾਲ ਸਾਫ਼ ਕਰ ਲਵੋ। ਆਂਡਿਆਂ ਨੂੰ 60 ਡਿਗਰੀ ਫਾਰਨਹਾਈਟ ਤਾਪਮਾਨ ਵਾਲੇ ਕਮਰੇ ਵਿੱਚ ਰੱਖੋ। ਆਂਡਿਆਂ ਤੋਂ ਠੀਕ ਤਰ੍ਹਾਂ ਚੂਜੇ ਨਿਕਲਣ ਦੇ ਲਈ ਉਨ੍ਹਾਂ ਨੂੰ 10 ਦਿਨ ਤੋਂ ਜ਼ਿਆਦਾ ਭੰਡਾਰਿਤ ਨਾ ਕਰੋ। ਆਂਡਿਆਂ ਤੋਂ ਠੀਕ ਤਰ੍ਹਾਂ ਚੂਜੇ ਨਿਕਲਣ ਦੇ ਲਈ ਕਮਰੇ ਦੇ ਤਾਪਮਾਨ ਨੂੰ ਹਰੇਕ 3 ਤੋਂ 4 ਦਿਨਾਂ ‘ਤੇ ਸੈੱਟ ਕਰਨਾ ਚਾਹੀਦਾ ਹੈ।
ਉਪਜਾਊ ਆਂਡਿਆਂ ਨੂੰ ਕਮਰੇ ਦੇ ਤਾਪਮਾਨ ‘ਤੇ ਸੈੱਟ ਕਰੋ। ਉਨ੍ਹਾਂ ਨੂੰ ਖਿਤਿਜ ਜਾਂ ਹਲਕੀ ਢਾਲ ਵਾਲੀ ਟ੍ਰੇ ਵਿੱਚ ਰੱਖੋ, ਜਿਨ੍ਹਾਂ ਵਿੱਚ ਪੰਗਤੀਆਂ ਬਣੀਆਂ ਹੋਣ। ਆਂਡਿਆਂ ਦੇ ਇਨਕਿਊਬੇਟਰ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਉਸ ਨੂੰ ਸੰਕ੍ਰਮਣ ਮੁਕਤ ਕਰ ਲਵੋ। ਮਸ਼ੀਨ ਨੂੰ ਚਾਲੂ ਕੇ ਉਸ ਨੂੰ ਸਹੀ ਤਾਪਮਾਨ ‘ਤੇ ਸੈੱਟ ਕਰ ਲਵੋ, ਯਾਨੀ ਖੁਸ਼ਕ ਬਲਬ ਤਾਪਮਾਨ 96-97 ਡਿਗਰੀ फॉरेन्हाइट ਅਤੇ ਨਮੀ ਵਾਲੇ ਬਲਬ ਤਾਪਮਾਨ 78-80 (ਲਗਭਗ 30 ਤੋਂ 40 ਡਿਗਰੀ RH) ਡਿਗਰੀ ਤਾਪਮਾਨ। ਆਂਡੇ ਦੀ ਟ੍ਰੇਅ ਨੂੰ ਸਾਵਧਾਨੀ ਪੂਰਵਕ ਸੈਂਟਰ ਵਿੱਚ ਰੱਖੋ। ਇਨਕਿਊਬੇਟਰ ਦੇ ਸੈੱਟ ‘ਤੇ ਕੀਤੇ ਤਾਪਮਾਨ ਅਤੇ ਸਹੀ ਨਮੀ ਦੇ ਨਾਲ ਤਿਆਰ ਹੋ ਜਾਣ ਦੇ ਬਾਅਦ, ਜੇਕਰ ਜ਼ਰੂਰਤ ਹੋਵੇ ਤਾਂ, ਆਈਡੈਂਟੀਫਿਕੇਸ਼ਨ ਸਲਿੱਪ ਨੂੰ ਮਿਤੀ ਅਤੇ ਪੇਡਿਗ੍ਰੀ ਸੈੱਟ ਕਰਨ ਦੇ ਲਈ ਰੱਖੋ। ਇਨਕਿਊਬੇਟਰ ਨੂੰ 20 ਗ੍ਰਾਮ ਪੋਟਾਸ਼ੀਅਮ ਪਰਮੈਂਗਨੇਟ ਅਤੇ 40 ਮਿ.ਲੀ. ਫਾਰਮਲੀਨ ਦੇ ਨਾਲ ਧੂਮਰੀਕ੍ਰਿਤ ਕਰੋ। ਇਹ ਪ੍ਰਤੀ 100 ਵਰਗ ਫੁੱਟ ਦੇ ਸਥਾਨ 'ਚ ਕੀਤਾ ਜਾਣਾ ਚਾਹੀਦਾ ਹੈ। 48 ਦਿਨਾਂ ਤੱਕ ਆਂਡਿਆਂ ਨੂੰ ਉਲਟਦੇ-ਪਲਟਦੇ ਰਹੋ। 49ਵੇਂ ਦਿਨ ਦੇ ਬਾਅਦ ਅਜਿਹਾ ਕਰਨਾ ਬੰਦ ਕਰ ਦਿਓ ਅਤੇ ਪਿਪਿੰਗ ਦੇ ਲਈ ਦੇਖਦੇ ਰਹੋ। 52ਵੇਂ ਦਿਨ ਇਨਕਿਊਬੇਸ਼ਨ ਮਿਆਦ ਖਤਮ ਹੋ ਜਾਂਦੀ ਹੈ। ਚੂਜਿਆਂ ਨੂੰ ਸੁੱਕਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੂੰ ਘੱਟ ਤੋਂ ਘੱਟ 24 ਤੋਂ 72 ਘੰਟੇ ਤੱਕ ਹੈਚਰ ਕੰਪਾਰਟਮੈਂਟ ਵਿੱਚ ਰੱਖੋ। ਸਧਾਰਨ ਤੌਰ ਤੇ ਆਂਡੇ ਦੀ ਫੁੱਟਣ ਦੀ ਸਫਲਤਾ 70% ਜਾਂ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ। ਇਸ ਦੀ ਘੱਟ ਸਫਲਤਾ ਦੇ ਕਈ ਕਾਰਨ ਹੁੰਦੇ ਹਨ। ਸਹੀ ਪ੍ਰਜਣਨ ਕਾਰਕ ਆਹਾਰ ਨਾਲ ਸਿਹਤਮੰਦ ਚੂਜੇ ਨਿਕਲਦੇ ਹਨ।
ਏਮੂ ਨੂੰ ਆਪਣੇ ਸਹੀ ਵਿਕਾਸ ਅਤੇ ਉਤਪਾਦਨ ਦੇ ਲਈ ਸੰਤੁਲਿਤ ਆਹਾਰ ਦੀ ਲੋੜ ਹੁੰਦੀ ਹੈ। ਕਿਤਾਬਾਂ ਦੇ ਅਨੁਸਾਰ ਕੁਝ ਪੋਸ਼ਣ ਲੋੜਾਂ ਨੂੰ ਤਾਲਿਕਾ 1 ਅਤੇ 3 ਵਿੱਚ ਦਿਖਾਇਆ ਗਿਆ ਹੈ। ਖੁਰਾਕ ਨੂੰ ਸਧਾਰਨ ਪੋਲਟਰੀ ਖੁਰਾਕ ਦੀ ਤਰ੍ਹਾਂ ਹੀ ਤਿਆਰ ਕੀਤਾ ਜਾ ਸਕਦਾ ਹੈ (ਤਾਲਿਕਾ 2)। ਏਮੂ ਦੇ ਪਾਲਣ ਵਿੱਚ 60 ਤੋਂ 70% ਖਰਚਾ ਖੁਰਾਕ ਤੇ ਹੀ ਹੁੰਦਾ ਹੈ, ਇਸ ਲਈ ਘੱਟ ਕੀਮਤ ਵਾਲੇ ਭੋਜਨ ਨਾਲ ਇਹ ਖਰਚ ਕੁਝ ਘਟਾਇਆ ਜਾ ਸਕਦਾ ਹੈ। ਵਪਾਰਕ ਫਾਰਮਾਂ ਵਿੱਚ, ਪ੍ਰਤੀ ਏਮੂ ਉਪਯੋਗ ਕੀਤੇ ਜਾਣ ਵਾਲੇ ਭੋਜਨ ਦੀ ਮਾਤਰਾ 394-632 ਪ੍ਰਤੀ ਸਾਲ ਹੁੰਦੀ ਹੈ, ਜੋ ਔਸਤਨ 527 ਕਿਲੋਗ੍ਰਾਮ ਹੁੰਦੀ ਹੈ। ਖੁਰਾਕ ਦੀ ਕੀਮਤ ਪ੍ਰਤੀ ਕਿਲੋਗ੍ਰਾਮ, ਲੜੀਵਾਰ (ਗੈਰ-ਪ੍ਰਜਣਨ ਅਤੇ ਪ੍ਰਜਣਨ ਕਾਲ ਵਿੱਚ) 6.50 ਤੋਂ 7.50 ਰੁਪਏ ਹੁੰਦੀ ਹੈ।
ਵਿਭਿੰਨ ਉਮਰ ਸਮੂਹ ਵਾਲੇ ਏਮੂ ਦੇ ਲਈ ਸੁਝਾਈ ਗਈ ਖੁਰਾਕ ਮਾਤਰਾ
ਪਾਰਾਮੀਟਰ |
ਸਟਾਰਟਰ 10-14 ਹਫਤੇ ਦੀ ਉਮਰ ਜਾਂ 10 ਕਿਲੋਗ੍ਰਾਮ ਸਰੀਰ ਦਾ ਭਾਰ |
ਵਾਧਾ ਕਾਰਕ (ਗਰੋਅਰ)
|
ਪ੍ਰਜਣਨਕਾਰੀ (ਬਰੀਡਰ) |
ਕੱਚਾ ਪ੍ਰੋਟੀਨ % |
20 |
18 |
20 |
ਲਾਯਸੀਨ% |
1.0 |
0.8 |
0.9 |
ਮੀਥੀਓਨੀਨ% |
0.45 |
0.4 |
0.40 |
ਟ੍ਰਿਪਟੋਫੈਨ % |
0.17 |
0.15 |
0.18 |
ਥ੍ਰੇਓਨੀਨ % |
0.50 |
0.48 |
0.60 |
ਕੈਲਸ਼ੀਅਮ % ਮਿਨੀ |
1.5 |
1.5 |
2.50 |
ਕੁੱਲ ਫਾਸਫੋਰਸ % |
0.80 |
0.7 |
0.6 |
ਸੋਡੀਅਮ ਕਲੋਰਾਈਡ% |
0.40 |
0.3 |
0.4 |
ਕੱਚਾ ਰੇਸ਼ਾ (ਵੱਧ ਤੋਂ ਵੱਧ) % |
9 |
10 |
10 |
ਵਿਟਾਮਿਨ A(IU/kg) |
15000 |
8800 |
15000 |
ਵਿਟਾਮਿਨ D 3 (ICU/kg) |
4500 |
3300 |
4500 |
ਵਿਟਾਮਿਨ E (IU/kg) |
100 |
44 |
100 |
ਵਿਟਾਮਿਨ B 12 (µ g/kg) |
45 |
22 |
45 |
ਵਿਟਾਮਿਨ (mg/kg) |
2200 |
2200 |
2200 |
ਵਿਟਾਮਿਨ (mg/kg) |
30 |
33 |
30 |
ਜ਼ਿੰਕ (mg/kg) |
110 |
110 |
110 |
ਮੈਗਨੀਜ਼ (mg/kg) |
150 |
154 |
150 |
ਆਇਓਡੀਨ(mg/kg) |
1.1 |
1.1 |
1.1 |
ਏਮੂ ਦੇ ਖੁਰਾਕ (kg/100kg)
ਘਟਕ |
ਸਟਾਰਟਰ |
ਵਾਧਾ ਕਾਰਕ (ਗਰੋਅਰ) |
ਸਮਾਪਤੀ ਕਾਰਕ (ਫਿਨਿਸ਼ਰ) |
ਪ੍ਰਜਣਨ ਕਾਰਕ (ਬਰੀਡਰ) |
ਰੱਖ-ਰਖਾਅ (ਮੇਂਟੇਨੈੱਸ) |
ਮੱਕਾ |
50 |
45 |
60 |
50 |
40 |
ਸੋਇਆਬੀਨ ਖੁਰਾਕ |
30 |
25 |
20 |
25 |
25 |
DORB |
10 |
16.25 |
16.15 |
15.50 |
16.30 |
ਸੂਰਜਮੁਖੀ |
6.15 |
10 |
0 |
0 |
15 |
ਡਾਇ-ਕੈਲਸ਼ੀਅਮ ਫਾਸਫੇਟ |
1.5 |
1.5 |
1.5 |
1.5 |
1.5 |
ਕੈਲਸਾਈਟ ਪਾਊਡਰ |
1.5 |
1.5 |
1.5 |
1.5 |
1.5 |
ਸ਼ੇਲ ਗ੍ਰਿਟ |
0 |
0 |
0 |
6 |
0 |
ਲੂਣ |
0.3 |
0.3 |
0.3 |
0.3 |
0.3 |
ਸੂਖਮ ਖਣਿਜ ਤੱਤ |
0.1 |
0.1 |
0.1 |
0.1 |
0.1 |
ਵਿਟਾਮਿਨ |
0.1 |
0.1 |
0.1 |
0.1 |
0.1 |
ਕੋਕੀਓਡਾਇਓਸਟੈਟ |
0.05 |
0.05 |
0.05 |
0 |
0 |
ਮੇਥੀਓਨਾਈਨ |
0.25 |
0.15 |
0.25 |
0.25 |
0.15 |
ਕੋਲਾਈਨ ਕਲੋਰਾਈਡ |
0.05 |
0.05 |
0.05 |
0.05 |
0.05 |
ਰੇਟਾਈਟ ਪੰਛੀ ਸਧਾਰਨ ਤੌਰ ਤੇ ਮਜ਼ਬੂਤ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਜੀਵਤ (80 % ਜੀਵਨ ਸਮਰੱਥਾ) ਰਹਿੰਦੇ ਹਨ। ਮੌਤ ਅਤੇ ਸਿਹਤ ਦੀ ਸਮੱਸਿਆ ਮੁੱਖ ਤੌਰ ਤੇ ਚੂਜਿਆਂ ਅਤੇ ਛੋਟੇ ਏਮੂ ਵਿੱਚ ਹੁੰਦੀ ਹੈ। ਇਨ੍ਹਾਂ ਸਮੱਸਿਆਵਾਂ ਵਿੱਚ ਭੁੱਖਾ ਰਹਿਣਾ, ਕੁਪੋਸ਼ਣ, ਅੰਤੜੀ ਦੀ ਸਮੱਸਿਆ, ਪੈਰਾਂ ਦਾ ਵਿਕਾਰ, ਕੋਲਾਈ ਸੰਕ੍ਰਮਣ ਅਤੇ ਕਲੋਸਟ੍ਰਾਈਡੀਅਲ ਸੰਕ੍ਰਮਣ ਸ਼ਾਮਿਲ ਹਨ। ਇਨ੍ਹਾਂ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਅਯੋਗ ਪਾਲਣ ਵਾੜਾ ਜਾਂ ਪੋਸ਼ਣ, ਦਬਾਅ, ਅਯੋਗ ਸੰਚਾਲਨ ਅਤੇ ਅਨੁਵੰਸ਼ਿਕ ਰੋਗ। ਹੋਰ ਰੋਗਾਂ ਵਿੱਚ ਸ਼ਾਮਿਲ ਹਨ- ਰਿਨਾਇਟਿਸ, ਕੈਂਡੀਡਾਇਸਿਸ, ਸਾਲਮੋਨੇਲਾ, ਅਸਪਰਜੀਲੋਸਿਸ, ਕੋਕੀਡਿਓਸਿਸ, ਲਾਇਸ ਅਤੇ ਐਸਕੇਰਿਡ ਸੰਕ੍ਰਮਣ। ਅੰਦਰੂਨੀ ਅਤੇ ਬਾਹਰੀ ਕੀੜਿਆਂ ਨੂੰ ਮਾਰਨ ਲਈ ਆਈਵਰਮੈਕਟਿਨ ਦੀ ਖੁਰਾਕ ਦਿੱਤੀ ਜਾ ਸਕਦੀ ਹੈ। ਇਹ ਇਕ ਮਹੀਨੇ ਦੀ ਸ਼ੁਰੂਆਤ ‘ਤੇ 1-1 ਮਹੀਨੇ ਦੇ ਵਕਫੇ ਤੇ ਦਿੱਤੀ ਜਾ ਸਕਦੀ ਹੈ। ਏਮੂ ਵਿੱਚ ਐਂਟ੍ਰਾਇਟਿਸ ਅਤੇ ਵਾਇਰਲ ਈਸਟਰਨ ਐਕਵਿਨ ਇੰਸੇਫਲਾਲੋਮਾਈਲਾਈਟਿਸ (EEE) ਦਾ ਰੋਗ ਵੀ ਦੇਖਿਆ ਜਾਂਦਾ ਹੈ। ਭਾਰਤ ਵਿੱਚ ਹੁਣ ਤੱਕ ਰਾਣੀਖੇਤ ਬਿਮਾਰੀ ਦੇ ਕੁਝ ਮਾਮਲੇ ਦੇਖੇ ਗਏ ਹਨ, ਪਰ ਉਨ੍ਹਾਂ ਦੀ ਸੰਪੂਰਣ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਪੰਛੀਆਂ ਨੂੰ R.D ਦੇ ਲਈ ਲਸੋਟਾ ਟੀਕੇ 1 ਹਫਤੇ ਦੀ ਉਮਰ ਵਿੱਚ, 4 ਸਾਲ ਦੀ ਉਮਰ ਵਿੱਚ (ਲਸੋਟਾ ਬੂਸਟਰ); 8,15 ਅਤੇ 40 ਹਫ਼ਤਿਆਂ 'ਚ ਮੁਕਤੇਸਵਰ ਸਟ੍ਰੇਨ ਨਾਲ ਬਿਹਤਰ ਪ੍ਰਤੀਰੱਖਿਆ ਸਮਰੱਥਾ ਬਣਦੀ ਹੈ।
ਭਾਰਤ ਵਿੱਚ ਏਮੂ ਅਤੇ ਸ਼ਤੁਰਮੁਰਗ ਦਾ ਮਾਸ ਉੱਚ ਗੁਣਵੱਤਾ ਵਾਲਾ ਮੰਨਿਆ ਜਾਂਦਾ ਹੈ, ਜਿਸ ਵਿੱਚ ਘੱਟ ਚਰਬੀ ਘੱਟ ਕੋਲੈਸਟ੍ਰੋਲ ਹੁੰਦੇ ਹਨ ਅਤੇ ਇਹ ਵਧੀਆ ਸੁਆਦ ਵਾਲਾ ਹੁੰਦਾ ਹੈ। ਜੰਘ ਅਤੇ ਹੇਠਲੇ ਪੈਰ ਦੀ ਵੱਡੀ ਮਾਸਪੇਸ਼ੀ ਚੰਗੀ ਮੰਨੀ ਜਾਂਦੀ ਹੈ। ਏਮੂ ਦੀ ਖੱਲ੍ਹ ਵਧੀਆ ਅਤੇ ਮਜ਼ਬੂਤ ਪ੍ਰਕਾਰ ਦੀ ਹੁੰਦੀ ਹੈ। ਪੈਰ ਦੀ ਚਮੜੀ ਵਿਸ਼ੇਸ਼ ਪੈਟਰਨ ਦੀ ਹੁੰਦੀ ਹੈ, ਇਸ ਲਈ ਕੀਮਤੀ ਹੁੰਦੀ ਹੈ। ਏਮੂ ਦੀ ਚਰਬੀ ਤੋਂ ਤੇਲ ਦਾ ਉਤਪਾਦਨ ਕੀਤਾ ਜਾਂਦਾ ਹੈ, ਜਿਸ ਵਿਚ ਖੁਰਾਕੀ ਅਤੇ ਔਸ਼ਧੀਯ (ਜਲਣ ਭਜਾਉਣ ਵਾਲੇ ਗੁਣ) ਅਤੇ ਕਾਸਮੇਟਿਕ ਗੁਣ ਹੁੰਦੇ ਹਨ।
ਏਮੂ ਫਾਰਮ ਦੇ ਆਰਥਿਕ ਸਰਵੇਖਣ ਤੋਂ ਇਹ ਸਾਬਿਤ ਹੁੰਦਾ ਹੈ ਕਿ ਬ੍ਰੀਡਿੰਗ ਸਟਾਕ ਦੇ ਲਈ ਖਰੀਦ ‘ਤੇ ਆਉਣ ਵਾਲਾ ਖ਼ਰਚ ਮਹਿੰਗਾ ਹੁੰਦਾ ਹੈ (68%)। ਬਾਕੀ ਖਰਚ ਫਾਰਮ (13%) ਅਤੇ ਹੈਚਰੀ (19%) ਵਿੱਚ ਹੁੰਦਾ ਹੈ। ਪ੍ਰਤੀ ਬ੍ਰੀਡਿੰਗ ਪ੍ਰਤੀ ਸਾਲ ਖੁਰਾਕ ਤੇ 3600 ਰੁਪਏ ਦਾ ਖਰਚਾ ਆਉਂਦਾ ਹੈ। ਆਂਡੇ ਦੀ ਹੈਚਿੰਗ ਅਤੇ ਇੱਕ ਦਿਨ ਦੇ ਚੂਜੇ ਦੇ ਉਤਪਾਦਨ ਵਿਚ ਕ੍ਰਮਵਾਰ 793 ਅਤੇ 1232 ਰੁਪਏ ਦਾ ਖਰਚ ਆਉਂਦਾ ਹੈ। ਪ੍ਰਤੀ ਜੋੜੇ ਪ੍ਰਤੀ ਸਾਲ ਦਿੱਤੀ ਜਾਣ ਵਾਲੀ ਖੁਰਾਕ ਤੇ (524 ਕਿਲੋਗ੍ਰਾਮ) 3578 ਰੁਪਏ ਦਾ ਖਰਚ ਆਉਂਦਾ ਹੈ। ਵਿਕਰੀ ਯੋਗ ਚੂਜਿਆਂ ਤੇ 2500-3000 ਰੁਪਏ ਦੀ ਲਾਗਤ ਆਉਂਦੀ ਹੈ। ਆਂਡੇ ਦੀ ਚੰਗੀ ਸਫਲਤਾ (80%), ਖੁਰਾਕ ਵਿਚ ਖਰਚ ਘੱਟ ਕਰਕੇ ਅਤੇ ਮੌਤ ਦਰ ਨੂੰ ਘਟਾ ਕੇ (10% ਤੋਂ ਘੱਟ) ਵਧੀਆ ਲਾਭ ਕਮਾਇਆ ਜਾ ਸਕਦਾ ਹੈ।
ਸਰੋਤ: ਬਿਰਸਾ ਖੇਤੀਬਾੜੀ ਯੂਨੀਵਰਸਿਟੀ, ਕਾਂਕੇ, ਰਾਂਚੀ-834006
ਰਾਵ ਐੱਨ. ਐੱਸ. 2004. ਏ ਸਟੱਡੀ ਆਨ ਦਿ ਪਰਫਾਰਮੈਂਸ ਆਫ ਏਮੂ (Dromaius novaehollandiae) ਇਨ ਆਂਧਰ ਪ੍ਰਦੇਸ਼। MVSc ਖੋਜ-ਪੱਤਰ ਆਚਾਰੀਆ ਐੱਨ ਜੀ ਰੰਗਾ ਖੇਤੀਬਾੜੀ ਯੂਨੀਵਰਸਿਟੀ, ਹੈਦਰਾਬਾਦ pp 1-62 ਵਿੱਚ ਸੌਂਪਿਆ ਗਿਆ।
ਆਖਰੀ ਵਾਰ ਸੰਸ਼ੋਧਿਤ : 6/15/2020