ਨਿੰਬੂ ਜਾਤੀ ਦੇ ਫ਼ਲਾਂ ਦੀ ਦਰਜਾਬੰਦੀ ਦੌਰਾਨ ਉਹਨਾਂ ਦੇ ਅਕਾਰ, ਭਾਰ, ਸ਼ਕਲ, ਛਿੱਲ ਉਪਰਲੇ ਦਾਗ, ਨਿਸ਼ਾਨ ਅਤੇ ਸੱਟਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਫ਼ਲਾਂ ਦੀ ਦਰਜਾਬੰਦੀ ਦਸਤੀ ਜਾਂ ਮਸ਼ੀਨੀ ਢੰਗ ਨਾਲ ਕੀਤੀ ਜਾਂਦੀ ਹੈ। ਕਿੰਨੋ ਦੇ ਫ਼ਲ ਬਾਹਰਲੇ ਦੇਸ਼ਾਂ ਨੂੰ ਅੈਕਸਪੋਰਟ ਕਰਨ ਲਈ ਅਪੀਡਾ (ਅਗਰਚਿੁਲਟੁਰੳਲ ੳਨਦ ਫਰੋਚੲਸਸੲਦ ਢੋੋਦ ਫਰੋਦੁਚਟਸ ਓਣਪੋਰਟ ਧੲਵੲਲੋਪਮੲਨਟ ਅੁਟਹੋਰਟਿੇ) ਵਲੋਂ ਹੇਠਾਂ ਦਿੱਤੇ ਦਰਜੇ ਬਣਾਏ ਗਏ ਹਨ :-
ਫ਼ਲਾਂ ਦੀ ਡੱਬਾਬੰਦੀ, ਸਾਂਭ ਸੰਭਾਲ ਅਤੇ ਮੰਡੀ ਕਰਨ ਨਿੰਬੂ ਜਾਤੀ ਦੇ ਫ਼ਲਾਂ ਨੂੰ ਦੇਸ਼ ਦੇ ਅੰਦਰ ਦੂਰ ਦੀਆਂ ਮੰਡੀਆਂ ਜਾਂ ਦੇਸ਼ ਤੋਂ ਬਾਹਰ ਦੀਆਂ ਮੰਡੀਆਂ ਵਿੱਚ ਭੇਜਣ ਲਈ ਲਕੜ ਜਾਂ ਗੱਤੇ ਦੇ ਡੱਬੇ ਵਰਤੇ ਜਾਂਦੇ ਹਨ। ਅੱਜ ਕਲ ਕਈ ਅਕਾਰ ਦੇ ਡੱਬੇ ਬਾਜ਼ਾਰ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦੀ ਡੱਬੇਬੰਦੀ ਲਈ ਵਰਤੇ ਜਾਂਦੇ ਹਨ। ਸਭ ਤੋਂ ਜ਼ਿਆਦਾ ਵਰਤੋਂ ਵਿੱਚ ੪੫ ਣ ੨੪ ਣ ੧੮ ਸੈਂਟੀਮੀਟਰ ਦੇ ਡੱਬੇ ਆ ਰਹੇ ਹਨ ਅਤੇ ਇੱਕ ਡੱਬੇ ਵਿੱਚ ੧੦ ਕਿਲੋ ਫ਼ਲ ਆ ਜਾਂਦੇ ਹਨ। ਹਰ ਡੱਬੇ ਵਿੱਚ ਹਵਾ ਦੇ ਅੰਦਰ ਆਉਣ ਲਈ ੫ ਪ੍ਰਤੀਸ਼ਤ ਸੁਰਾਖ ਹੋਣੇ ਜਰੂਰੀ ਹਨ। ਡੱਿਬਆਂ ਵਿੱਚ ਫ਼ਲ ੩ ਤੋਂ ੪ ਤਹਿਆਂ ਵਿੱਚ ਰੱਖੇ ਜਾਂਦੇ ਹਨ ਅਤੇ ਡੱਬੇ ਵਿੱਚ ਰੱਖੇ ਜਾਣ ਵਾਲੇ ਫ਼ਲਾਂ ਦੀ ਗਿਣਤੀ ਫ਼ਲਾਂ ਦੇ ਅਕਾਰ ਤੇ ਨਿਰਭਰ ਕਰਦੀ ਹੈ। ਡੱਬੇ ਵਿੱਚ ਫ਼ਲ ਰੱਖਣ ਤੋਂ ਪਹਿਲਾਂ ਪੁਰਾਣੇ ਅਖਬਾਰ ਜਾਂ ਕੱਟੇ ਹੋਏ ਕਾਗਜ਼ ਦਾ ਗੱਦਾ ਬਣਾ ਲਿਆ ਜਾਦਾ ਹੈ ਅਤੇ ਡੱਬੇ ਵਿਚਲੀਆਂ ਤਹਿਆਂ ਨੂੰ ਅਲਗ ਰੱਖਣ ਲਈ ਗਤੇ ਜਾਂ ਅਖਬਾਰ ਦੀ ਵਰਤੋਂ ਕੀਤੀ ਜਾਂਦੀ ਹੈ। ਨੇੜੇ ਦੀਆਂ ਮੰਡੀਆਂ ਵਿੱਚ ਫ਼ਲ ਬਾਂਸ ਤੋਂ ਬਣੀਆਂ ਟੋਕਰੀਆਂ ਜਾਂ ਬੋਰਿਆਂ ਵਿੱਚ ਭੇਜੇ ਜਾਂਦੇ ਹਨ। ਅਕਸਰ ਮਜ਼ਦੂਰ ਫ਼ਲਾਂ ਦਾ ਰੱਖ ਰਖਾਵ ਬਹੁਤ ਅਣਗਹਿਲੀ ਨਾਲ ਕਰਦੇ ਹਨ ਜਿਸ ਨਾਲ ਫ਼ਲਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਫ਼ਰਵਰੀ ਦੇ ਪਹਿਲੇ ਹਫਤੇ ਵਿੱਚ ਤੋੜੇ ਕਿੰਨੋ ਦੇ ਨਿਰੋਏ ਫ਼ਲਾਂ ਨੂੰ ਇਕੱਲੇ - ਇਕੱਲੇ ੧੦ ਮਾਈਕ੍ਰੋਨ ਮੋਟੇ ਐਚ.ਡੀ.ਪੀ.ਈ. ਦੇ ਲਿਫਾਫਿਆਂ ਵਿੱਚ ਸੀਲ ਬੰਦ ਕਰਕੇ ਆਮ ਕਮਰੇ ਦੇ ਤਾਪਮਾਨ ਤੇ ੮ ਹਫ਼ਤਿਆਂ ਤੱਕ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਫ਼ਲ ਭੰਡਾਰਣ ਕਰਨ ਲਈ ਕਿੰਨੋ ਦੇ ਨਿਰੋਏ ਫ਼ਲ ਜਿਹੜੇ ਹਰ ਤਰ੍ਹਾਂ ਦੀ ਰਗੜ, ਧੱਬੇ ਅਤੇ ਕੀੜਿਆਂ ਦੇ ਖਾਣ ਦੇ ਨਿਸ਼ਾਨਾਂ ਤੋਂ ਬਗੈਰ ਹੋਣ, ਉਹਨਾਂ ਨੂੰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ੦.੦੧ ਪ੍ਰਤੀਸ਼ਤ ਕਲੋਰੀਨ ਵਾਲੇ ਪਾਣੀ (ਸੋਡੀਅਮ ਹਾਈਪੋਕਲੋਰਾਈਟ ੪% ੍ਰ ੨.੫ ਮਿ.ਲੀ. ਪ੍ਰਤੀ ਲਿਟਰ ਪਾਣੀ) ਵਿੱਚ ਦੋ ਮਿੰਟ ਲਈ ਡੁਬੋ ਕੇ ਰੱਖੋ ਅਤੇ ਬਾਅਦ ਵਿੱਚ ਸਾਫ ਪਾਣੀ ਵਿੱਚੋਂ ਕੱਢੋ। ਫ਼ਲਾਂ ਨੂੰ ਛਾਂ ਹੇਠਾਂ ਸੁਕਾ ਕੇ ਐਚ.ਡੀ.ਪੀ.ਈ. ਲਿਫਾਫਿਆਂ ਵਿੱਚ ਬੰਦ ਕਰੋ। ਐਚ.ਡੀ.ਪੀ.ਈ. ਦੇ ਲਿਫਾਫੇ ਬਿਜਲੀ ਵਾਲੇ ਸੀਲਰ ਜਾਂ ਗੋਲ ਰਬੜਾਂ ਨਾਲ ਸੀਲ ਬੰਦ ਕੀਤੇ ਜਾ ਸਕਦੇ ਹਨ। ਕਿੰਨੋ ਦੇ ਪੂਰੇ ਪੱਕੇ ਹੋਏ ਫ਼ਲ ਹਵਾਦਾਰ ਗੱਤੇ ਦੇ ਡੱਬਿਆਂ ਵਿੱਚ ੫ - ੬ ਡਿਗਰੀ ਸੈਲਸੀਅਸ ਤਾਪਮਾਨ ਅਤੇ ੯੦ - ੯੫ ਪ੍ਰਤੀਸ਼ਤ ਨਮੀਂ ਵਿੱਚ ੪੫ ਦਿਨ ਸਟੋਰ ਕੀਤੇ ਜਾ ਸਕਦੇ ਹਨ। ਕਿੰਨੋ ਦੇ ਨਿਰੋਏ ਫ਼ਲਾਂ ਨੂੰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋਣ ਤੋਂ ਬਾਅਦ ੦.੦੧ ਪ੍ਰਤੀਸ਼ਤ ਕਲੋਰੀਨ ਵਾਲੇ ਪਾਣੀ ਵਿੱਚ ੨ ਮਿੰਟ ਲਈ ਡੁਬੋਵੋ। ਫ਼ਲਾਂ ਨੂੰ ਛਾਂ ਹੇਠਾਂ ਸੁਕਾ ਕੇ ਸਿਟਰਾਸ਼ਾਈਨ ਮੋਮ ਨੂੰ ਫੋਮ ਨਾਲ ਲਗਾਉ। ਸਿਟਰਾਸ਼ਾਈਨ ਲੱਗੇ ਫ਼ਲ ਚੰਗੇ ਦਿਖਦੇ ਹਨ ਅਤੇ ਦੋ ਹਫਤੇ ਤੱਕ ਕਮਰੇ ਦੇ ਤਾਪਮਾਨ ਤੇ ਚੰਗੀ ਹਾਲਤ ਵਿੱਚ ਰੱਖੇ ਜਾ ਸਕਦੇ ਹਨ। ਪੰਜਾਬ ਵਿੱਚ ਚੱਲ ਰਹੇ ਵੈਕਸਿੰਗ ਪਲਾਂਟ ਵੀ ਸਿਟਰਾਸ਼ਾਈਨ ਮੋਮ ਫ਼ਲਾਂ ਤੇ ਲਗਾ ਕਿੰਨੋ ਨੂੰ ਦੂਰ ਦੀਆਂ ਮੰਡੀਆਂ ਵਿੱਚ ਭੇਜ ਰਹੇ ਹਨ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020