ਕੰਨੋ ਦੇ ਫ਼ਲਾਂ ਨੂੰ ਪੂਰੇ ਪੱਕਣ ਅਤੇ ਤੋੜਨ ਉਪਰੰਤ ਹਵਾਦਾਰ ਕੋਰੂਗੇਟਡ ਫਾਈਬਰ ਬੋਰਡ ਦੇ ਡੱਬਿਆਂ ਵਿੱਚ ਪਾ ਕੇ ੫ - ੬ ਡਿਗਰੀ ਸੈਂਟੀਗਰੇਡ ਅਤੇ ੯੦ - ੯੫% ਸਿੱਲ੍ਹ ਵਿੱਚ ੪੫ ਦਿਨਾਂ ਲਈ ਚੰਗੀ ਹਾਲਤ ਵਿੱਚ ਰੱਖਿਆ ਜਾ ਸਕਦਾ ਹੈ। ਵੱਡੇ ਅਕਾਰ ਦੇ ਮਾਰਸ਼ਸੀਡਲੈਸ ਗਰੇਪਫ਼ਰੂਟ ਦੇ ਫ਼ਲਾਂ ਨੂੰ ਕਮਰੇ ਦੇ ਤਾਪਮਾਨ ਤੇ ਛੋਟੇ ਆਕਾਰ ਦੇ ਫ਼ਲਾਂ ਨਾਲੋਂ ਜ਼ਿਆਦਾ ਦੇਰ ਤੱਕ ਰੱਖਿਆ ਜਾ ਸਕਦਾ ਹੈ। ਇਹਨਾਂ ਨੂੰ ੧੫ - ੨੦ ਡਿਗਰੀ ਸੈਂਟੀਗਰੇਡ ਤਾਪਮਾਨ ਤੇ ੬੦ ਦਿਨਾਂ ਤੱਕ ਰੱਖਿਆ ਜਾ ਸਕਦਾ ਹੈ। ਤੋੜੇ ਹੋਏ ਫ਼ਲਾਂ ਨੂੰ ੩੦ ਪੀ ਪੀ ਐਮ ੩੦ ਮਿਲੀਗ੍ਰਾਮ ਪ੍ਰਤੀ ਲਿਟਰ ਜੀ ਏ ਨਾਲ ਸੋਧ ਕੇ ਅਤੇ ਮੋਮੀ ਲਿਫਾਫੇ (੧੦੦ ਗੇਜ਼) ਵਿੱਚ ਲਪੇਟ ਕੇ ਕਾਫੀ ਵੱਧ ਸਮੇਂ ਤੱਕ ਰੱਖਿਆ ਜਾ ਸਕਦਾ ਹੈ। ੩੦ ਪੀ ਪੀ ਐਮ ਜੀ ਏ ਤਿਆਰ ਕਰਨ ਲਈ ੧.੫ ਗ੍ਰਾਮ ਜੀ ਏ ਨੂੰ ਇਥਾਇਲ ਅਲਕੋਹਲ ਦੀ ਥੋੜ੍ਹੀ ਜਿਹੀ ਮਾਤਰਾ ੩੫ ਤੋਂ ੫੦ ਮਿਲੀਲਿਟਰ ਵਿੱਚ ਘੋਲ ਕੇ ਫਿਰ ਇਸ ਵਿੱਚ ਪਾਣੀ ਪਾ ਕੇ ਇਸ ਨੂੰ ੫੦ ਲਿਟਰ ਬਣਾ ਲਉ ਖੁਰਾਕੀ ਤੱਤ ਨਿੰਬੂ ਜਾਤੀ ਦੇ ਬਾਗਾਂ ਤੋਂ ਚੰਗਾ ਝਾੜ ਲੈਣ ਲਈ ਬੂਟੀਆਂ ਵਿੱਚ ਖੁਰਾਕੀ ਤੱਤਾਂ ਦੀ ਪੂਰਤੀ ਵਲ ਪੂਰਾ ਧਿਆਨ ਦੇਣਾਂ ਚਾਹੀਦਾ ਹੈ। ਇਕ ਵੀ ਖੁਰਾਕੀ ਤੱਤ ਦੀ ਕਮੀਂ ਨਾਲ ਬਾਗ ਦੇ ਝਾੜ ਵਿੱਚ ਕਮੀਂ ਆ ਸਕਦੀ ਹੈ। ਪੱਤਿਆਂ ਦੇ ਨਰੀਖਣ ਤੋਂ ਬੂਟੇ ਵਿੱਚ ਖਾਦੀ ਤੱਤਾਂ ਦੀ ਕਮੀ, ਵਾਧਾ ਅਤੇ ਮੌਜੂਦਾ ਮਾਤਰਾ ਦਾ ਸਹੀ - ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪਰ ਨਤੀਜਿਆਂ ਦੇ ਭਰੋਸੇਯੋਗ ਹੋਣ ਲਈ ਪੱਤਿਆਂ ਦੇ ਨਮੂਨੇ ਲੈਣ ਦਾ ਸਮਾਂ ਤੇ ਢੰਗ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਪੱਤਿਆਂ ਵਿੱਚ ਤੱਤਾਂ ਦੀ ਮਾਤਰਾ ਉਹਨਾਂ ਦੇ ਵਧਣ ਨਾਲ ਬਦਲਦੀ ਰਹਿੰਦੀ ਹੈ। ਨਿੰਬੂ ਜਾਤੀ ਦੇ ਫ਼ਲਾਂ ਵਿੱਚ ੪ - ੮ ਮਹੀਨੇ ਦੇ ਪੱਤੇ ਨਮੂਨੇ ਲਈ ਠੀਕ ਰਹਿੰਦੇ ਹਨ। ਪੱਤਿਆਂ ਦੇ ਨਮੂਨੇ ਜੁਲਾਈ ਤੋਂ ਅਕਤੂਬਰ ਦੌਰਾਨ ਫ਼ਲ ਦੇ ਬਿਲਕੁਲ ਪਿੱਛੋਂ ਜਾਂ ਬਿਨਾਂ ਫ਼ਲ ਅਤੇ ਬਿਨਾਂ ਫੁਟਾਰੇ ਵਾਲੀ ਟਾਹਣੀ ਦੇ ਵਿਚਕਾਰੋਂ ਲਉ। ਬੂਟੇ ਦੇ ਚਾਰੇ ਪਾਸਿਉਂ ਘੁੰਮ ਕੇ, ਜ਼ਮੀਨ ਤੋਂ ੧ ਤੋਂ ੨ ਮੀਟਰ ਦੀ ਉਚਾਈ ਵਿੱਚ ੪ - ੮ ਪੱਤੇ ਇਕੱਠੇ ਕਰੋ। ਬਾਗ ਦੇ ਇੱਕ ਖਾਸ ਹਿੱਸੇ ਨੂੰ, ਜੋ ਸਾਰੇ ਬਾਗ ਦੀ ਖੁਰਾਕੀ ਤੱਤਾਂ ਲਈ ਨੁਮਾਇੰਦਗੀ ਕਰਦਾ ਹੋਵੇ, ਨਮੂਨੇ ਲੈਣ ਲਈ ਨਿਸ਼ਾਨੀ ਲਗਾ ਲਓ। ਪੱਤਿਆਂ ਦੇ ਨਮੂਨੇ ਹਰ ਸਾਲ ਇਸੇ ਹਿੱਸੇ ਵਿੱਚੋਂ ਲੈਣੇ ਚਾਹੀਦੇ ਹਨ। ਨਮੂਨੇ ਲੈਣ ਲਈ ਰਾਖਵੇਂ ਹਿੱਸੇ ਵਿੱਚ ਇੱਕ ਕੋਨੇ ਤੋਂ ਦੂਜੇ ਕੋਨੇ ਵੱਲ ਤਿਰਛੇ ਵਧਦੇ ਹੋਏ ਪੱਤਿਆਂ ਦੇ ਨਮੂਨੇ ਲੈਣੇ ਚਾਹੀਦੇ ਹਨ। ਜੇਕਰ ਇਸ ਤਰ੍ਹਾਂ ਨਮੂਨੇ ਇਕੱਠੇ ਕਰਨਾ ਸੰਭਵ ਨਾਂ ਹੋਵੇ ਤਾਂ ਬਾਗ ਦੇ ੧੦ ਤੋਂ ੨੦ ਪ੍ਰਤੀਸ਼ਤ ਬੂਟਿਆਂ ਤੋਂ ਨਮੂਨੇ ਲਓ। ਇੱਕ ਨਮੂਨੇ ਵਿੱਚ ੨੫ ਤੋਂ ੫੦ ਬੂਟਿਆਂ ਤੋਂ ਇਕੱਠੇ ਕੀਤੇ ੧੦੦ - ੨੦੦ ਪੱਤੇ ਹੋਣੇ ਚਾਹੀਦੇ ਹਨ। ਪੱਤਿਆਂ ਨੂੰ ਸਾਫ ਪਾਲੀਥੀਨ ਦੇ ਲਿਫਾਫੇ ਵਿੱਚ ਪਾ ਕੇ ਅਤੇ ਬਰਫ ਵਾਲੇ ਡੱਬੇ ਵਿੱਚ ਰੱਖ ਕੇ ਛੇਤੀ ਤੋਂ ਛੇਤੀ ਪੱਤਾ ਨਰੀਖਣ ਪ੍ਰਯੋਗਸ਼ਾਲਾ ਵਿੱਚ ਪਹੁੰਚਾਉਣਾ ਚਾਹੀਦਾ ਹੈ। ਬੂਟਿਆਂ ਨੂੰ ਉਪਲਬਧ ਖੁਰਾਕੀ ਤੱਤਾਂ ਦਾ ਪਤਾ ਮਿੱਟੀ ਦੀ ਜਾਂਚ ਤੋਂ ਲਗਾਇਆ ਜਾ ਸਕਦਾ ਹੈ। ਜੇਕਰ ਸਾਰੇ ਬਾਗ ਦੀ ਮਿੱਟੀ ਇਕੋ ਜਿਹੀ ਹੈ ਤਾਂ ਬਾਗ ਵਿੱਚੋਂ ਕੁੱਝ ਨਮੂਨੇ ਲੈ ਕੇ ਸਾਰਿਆਂ ਦਾ ਤਹਿ ਵਾਰ ਮਿਸ਼ਰਤ ਨਮੂਨਾ ਬਨਾਉਣਾ ਚਾਹੀਦਾ ਹੈ। ਜੇ ਮਿੱਟੀ ਵਿੱਚ ਬਹੁਤ ਜ਼ਿਆਦਾ ਭਿੰਨਤਾ ਹੋਵੇ ਤਾਂ ਹਰ ਤਰ੍ਹਾਂ ਦੀ ਮਿੱਟੀ ਵਿੱਚੋਂ ਵੱਖ-ਵੱਖ ਨਮੂਨੇ ਲੈਣੇ ਚਾਹੀਦੇ ਹਨ, ਜਿਸ ਨਾਲ ਬਾਗ ਦੇ ਸਾਰੇ ਹਿੱਸਿਆਂ ਦੀ ਹਾਲਤ ਦਾ ਅੰਦਾਜ਼ਾ ਲਗ ਸਕੇ। ਪ੍ਰਾਪਤ ਨਤੀਜ਼ੀਆਂ ਨੂੰ ਰਿਸ਼ਟ - ਪੁਸ਼ਟ ਰੁਖਾਂ ਲਈ ਨਿਰਧਾਰਤ ਕੀਤੀਆਂ ਕੀਮਤਾਂ ਨਾਲ ਮਿਲਾ ਕੇ ਵੇਖਿਆ ਜਾਂਦਾ ਹੈ। ਬਹੁਤ ਸਾਰੇ ਖੁਰਾਕੀ ਤੱਤਾਂ ਦੀ ਘਾਟ ਜਾਂ ਬਹੁਤਾਤ ਦਾ ਨਜ਼ਰ ਆਉਣ ਵਾਲੇ ਲੱਛਣਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ। ਪੰਜਾਬ ਵਿੱਚ ਆਮ ਨਜ਼ਰ ਆਉਣ ਵਾਲੇ ਖੁਰਾਕੀ ਤੱਤਾਂ ਦੀ ਘਾਟ ਦੇ ਲੱਛਣ ਅਤੇ ਉਹਨਾਂ ਦੀ ਪੂਰਤੀ ਦੇ ਢੰਗ ਹੇਠ ਦਿਤੇ ਗਏ ਹਨ। ਨਾਈਟ੍ਰੋਜਨ ਦੀ ਘਾਟ ਪਹਿਲਾਂ ਪੁਰਾਣਿਆਂ ਪੱਤਿਆਂ ਵਿੱਚ ਆਉਂਦੀ ਹੈ ਅਤੇ ਬਾਅਦ ਵਿੱਚ ਨਵੇਂ ਪੱਤਿਆਂ ਵਿੱਚ ਵੀ ਆ ਜਾਂਦੀ ਹੈ। ਨਾਈਟ੍ਰੋਜਨ ਦੀ ਘਾਟ ਨਾਲ ਪੱਤੇ ਹਲਕੇ ਪੀਲੇ ਰੰਗ ਦੇ ਹੋ ਜਾਂਦੇ ਹਨ ਅਤੇ ਪੱਤਿਆਂ ਦੀਆਂ ਨਾੜਾਂ ਅਤੇ ਉਹਨਾਂ ਦੇ ਵਿਚਲੇ ਹਿੱਸੇ ਦੇ ਰੰਗ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ। ਨਵੇਂ ਨਿਕਲ ਰਹੇ ਪੱਤੇ ਹਰੇ ਹੁੰਦੇ ਹਨ ਜਦਕਿ ਪੁਰਾਣੇ ਪੱਤਿਆਂ ਦਾ ਪੀਲਾਪਣ ਵੱਧਦਾ ਜਾਂਦਾ ਹੈ। ਰੁੱਖਾਂ ਦਾ ਅਕਾਰ ਛੋਟਾ ਰਹਿ ਜਾਂਦਾ ਹੈ। ਬੂਟੇ ਦੀ ਛਤਰੀ ਵਿਰਲੀ ਹੋ ਜਾਂਦੀ ਹੈ ਅਤੇ ਬਹੁਤ ਘੱਟ ਫ਼ਲ ਲਗਦੇ ਹਨ। ਫ਼ਲਾਂ ਦਾ ਰੰਗ ਪੀਲਾ ਜਿਹਾ ਰਹਿੰਦਾ ਹੈ ਅਤੇ ਰਸ ਵਿੱਚ ਮਿਠਾਸ ਅਤੇ ਖਟਾਸ ਆਮ ਨਾਲੋਂ ਘੱਟ ਹੁੰਦੀ ਹੈ। ਜੇਕਰ ਇਸ ਤੱਤ ਦੀ ਕਮੀ ਫ਼ਲਾਂ ਦੇ ਵਧਣ ਅਤੇ ਪੱਕਣ ਸਮੇਂ ਵੀ ਰਹੇ ਤਾਂ ਕੁਝ ਪੁਰਾਣੇ ਹਰੇ ਪੱਤੇ ਵੀ ਪੀਲੇ ਹੋ ਕੇ ਝੜ ਜਾਂਦੇ ਹਨ। ਬੂਟੇ ਵਿੱਚ ਨਾਈਟ੍ਰੋਜਨ ਦੀ ਕਮੀ ਦਾ ਮੁੱਖ ਕਾਰਣ ਮਿੱਟੀ ਵਿੱਚ ਇਸ ਤੱਤ ਦੀ ਕਮੀ ਹੈ, ਜਿਸਦੇ ਕਈ ਕਾਰਨ ਹੋ ਸਕਦੇ ਹਨ। ਰੇਤਲੀ ਮਿੱਟੀ ਵਿੱਚ ਨਾਈਟ੍ਰੋਜਨ ਜ਼ਿਆਦਾ ਪਾਣੀ ਵਿੱਚ ਘੁਲ ਕੇ ਬੂਟੇ ਦੀਆਂ ਜੜ੍ਹਾਂ ਤੋਂ ਦੂਰ ਚਲੀ ਜਾਂਦੀ ਹੈ। ਇਸ ਲਈ ਜ਼ਿਆਦਾ ਵਰਖਾ ਨਾਲ ਜਾਂ ਸਿੰਚਾਈ ਨਾਲ ਇਸ ਤੱਤ ਦੀ ਕਮੀ ਆ ਜਾਂਦੀ ਹੈ। ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਰਤੋਂ ਨਾਲ ਇਸ ਤੱਤ ਦੀ ਕਮੀ ਅਸਾਨੀ ਨਾਲ ਦੂਰ ਕੀਤੀ ਜਾ ਸਕਦੀ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 2/6/2020