ਫ਼ਲ ਦਾ ਛਿਲਕਾ ਹਲਕੇ ਪੀਲੇ ਰੰਗ ਦਾ, ਮੁਲਾਇਮ, ਨਾਂ ਬਹੁਤਾ ਮੋਟਾ ਅਤੇ ਨਾਂ ਹੀ ਪਤਲਾ ਹੁੰਦਾ ਹੈ।
ਫ਼ਲ ਦੀ ਛਿੱਲ ਸੌਖੀ ਅਲੱਗ ਹੋ ਜਾਂਦੀ ਹੈ ਅਤੇ ਫ਼ਲ ਦਾ ਉਪਰਲਾ ਹਿੱਸਾ ਗਰਦਨ ਵਾਂਗ ਉਭਰਿਆ ਹੁੰਦਾ ਹੈ।
ਸਾਰੇ ਪੰਜਾਬ ਦਾ ਪੌਣ ਪਾਣੀ ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ ਲਈ ਢੁਕਵਾਂ ਹੈ, ਪਰ ਖੁਸ਼ਕ ਸੇਂਜੂ ਅਤੇ ਨੀਮ ਪਹਾੜੀ ਖੇਤਰ ਉੱਤਮ ਕਿਸਮ ਦੇ ਫਲਾਂ ਦੀ ਕਾਸ਼ਤ ਲਈ ਜਾਣੇ ਜਾਂਦੇ ਹਨ।
ਨਰਸਰੀ ਦੇ ਬੂਟਿਆਂ ਦੇ ਮਿਆਰ ਦਾ ਬਾਗ ਦੇ ਝਾੜ ਅਤੇ ਬੂਟਿਆਂ ਦੇ ਸੁੱਕਣ ਦੀ ਸਮੱਸਿਆਂ ਤੇ ਕਾਫੀ ਅਸਰ ਹੁੰਦਾ ਹੈ।
ਨਿੰਬੂ ਜਾਤੀ ਦੇ ਫ਼ਲਾਂ ਨੂੰ ਖਾਣ ਲਈ ਅਤੇ ਜੂਸ, ਸਕੁਐਸ਼, ਮਾਰਮਾਲੇਡ ਆਦਿ ਬਨਾਉਣ ਲਈ ਵਰਤਿਆ ਜਾਂਦਾ ਹੈ।