ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮਿੱਤਰ ਮੱਕੜੀਆਂ

ਮਿੱਤਰ ਕੀੜਿਆਂ ਤੋਂ ਇਲਾਵਾ ਕੁੱਝ ਮੱਕੜੀਆਂ ਵੀ ਹਨ ਜੋ ਵੈਰੀ ਕੀੜਿਆਂ ਨੂੰ ਖਾਂਦੀਆਂ ਹਨ। ਮੱਕੜੀਆਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ।

ਮਿੱਤਰ ਕੀੜਿਆਂ ਤੋਂ ਇਲਾਵਾ ਕੁੱਝ ਮੱਕੜੀਆਂ ਵੀ ਹਨ ਜੋ ਵੈਰੀ ਕੀੜਿਆਂ ਨੂੰ ਖਾਂਦੀਆਂ ਹਨ। ਮੱਕੜੀਆਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਕੁੱਝ ਜਾਲ਼ੇ ਬਣਾਉਂਦੀਆਂ ਹਨ ਜਿਨ੍ਹਾਂ ਵਿੱਚ ਉੱਡਦੇ ਕੀੜੇ ਫ਼ਸ ਜਾਂਦੇ ਹਨ ਤੇ ਮੱਕੜੀਆਂ ਦਾ ਸ਼ਿਕਾਰ ਬਣ ਜਾਂਦੇ ਹਨ। ਕਈ ਕਿਸਮਾਂ ਇਹੋ ਜਿਹੀਆਂ ਹਨ ਜੋ ਸਿੱਧਾ ਆਪਣੇ ਸ਼ਿਕਾਰ ਤੇ ਝਪਟਦੀਆਂ ਹਨ|

ਕੀੜਿਆਂ ਦੀ ਸੁੱਚਜੀ ਰੋਕਥਾਮ ਲਈ ਜ਼ਰੂਰੀ ਨੁਕਤੇ:-

(੧) ਨਵੀਆਂ ਕਿਸਮਾਂ: ਚੰਗੀ ਗੁਣਵਤਾ ਅਤੇ ਵਧੇਰੇ ਝਾੜ੍ਹ ਦੇਣ ਵਾਲੀਆਂ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਲਈ ਪੰਜਾਬ ਖੇਤੀਬਾੜੀ ਯੁੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਦੂਜੇ ਰਾਜਾਂ ਤੋਂ ਆਏ ਗੈਰ - ਸਿਫ਼ਾਰਸ਼ੀ ਬੂਟੇ ਲਾਉਣ ਨਾਲ ਨਵੇਂ ਕੀੜੇ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ।

(੨) ਕੀੜੇ ਦੀ ਸਹੀ ਪਛਾਣ: ਕਿਸੇ ਕੀੜੇ ਜਾਂ ਜੂੰ ਦੀ ਸੁੱਚਜੀ ਰੋਕਥਾਮ ਲਈ ਇਹ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਉਸ ਦੀ ਸਹੀ ਪਛਾਣ ਕੀਤੀ ਜਾਵੇ ਕਿਉਂਕਿ ਵੱਖ - ਵੱਖ ਕੀੜਿਆਂ ਦੀ ਰੋਕਥਾਮ ਲਈ ਆਮ ਤੌਰ ਤੇ ਦਵਾਈਆਂ ਵੀ ਵੱਖ - ਵੱਖ ਹੁੰਦੀਆਂ ਹਨ। ਇਸ ਸੰਬੰਧ ਵਿਚ ਬਾਗਬਾਨ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਖੋਜ ਕੇਂਦਰਾਂ ਵਿਚ ਕੰਮ ਕਰ ਰਹੇ ਕੀਟ ਵਿਗਿਆਨੀਆਂ ਦੀ ਮਦਦ ਲੈ ਸਕਦੇ ਹਨ।

(੩) ਕੀੜੇ ਦੇ ਹਮਲਾ ਦਾ ਸਮਾਂ: ਕਿਸੇ ਕੀੜੇ ਜਾਂ ਜੂੰ ਦੇ ਹਮਲਾ ਕਰਨ ਦਾ ਇਕ ਖਾਸ ਸਮਾਂ ਹੁੰਦਾ ਹੈ। ਬਾਗਬਾਨਾਂ ਨੂੰ ਫਰਵਰੀ ਤੋਂ ਹੀ ਆਪਣੇ ਬਾਗਾਂ ਦੀ ਪੂਰੀ ਨਿਗਰਾਣੀ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਨਿੰਬੂ ਜਾਤੀ ਦੇ ਦਰਖਤਾਂ ਤੇ ਫੁੱਲ ਆਉਣ ਕਰਕੇ ਈ ਕੀੜਿਆਂ ਦਾ ਹਮਲਾ ਹੁੰਦਾ ਹੈ। ਬਾਗਬਾਨਾਂ ਨੂੰ ਚਾਹੀਦਾ ਹੈ ਆਪਣੇ ਬਾਗਾਂ ਦੀ ਉਮਰ ਵਧਾਉਣ ਲਈ, ਪੂਰਾ ਸਾਲ ਬਾਗ ਦਾ ਕੀੜਿਆਂ ਲਈ ਆਪ ਹੀ ਨਰੀਖਣ ਕਰਨ, ਤਾਂ ਕਿ ਕੀੜਿਆਂ - ਮਕੌੜਿਆਂ ਦੀ ਰੋਕਥਾਮ ਸਹੀ ਸਮੇਂ ਤੇ ਹੋ ਸਕੇ।

(੪) ਕੀੜੇਮਾਰ ਜ਼ਹਿਰਾਂ ਦੀ ਚੋਣ ਤੇ ਮਾਤਰਾ: ਵੱਖ - ਵੱਖ ਇਲਾਕਿਆਂ ਦੇ ਬਾਗਾਂ ਦੇ ਸਰਵੇਖਣ ਦੌਰਾਨ ਇਹ ਦੇਖਿਆ ਗਿਆ ਹੈ ਕਿ ਬਾਗਬਾਨ ਖੇਤੀ ਜ਼ਹਿਰਾਂ ਦੀ ਅੰਧੇਧੂੰਦ ਵਰਤੋਂ ਕਰ ਰਹੇ ਹਨ। ਬਾਗਬਾਨਾਂ ਵਿਚ ਇਕ ਆਮ ਧਾਰਨਾ ਹੈ ਕਿ ਕੋਈ ਵੀ ਕੀੜੇਮਾਰ ਜ਼ਹਿਰ ਹਰੇਕ ਕੀੜੇ ਨੂੰ ਮਾਰਨ ਲਈ ਸਮੱਰਥ ਹਨ, ਜੋ ਕਿ ਗਲਤ ਹੈ। ਇਸ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ, ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ ਦਵਾਈਆਂ ਦੀ ਸਹੀ ਮਾਤਰਾ ਸਹੀ ਸਮੇਂ ਤੇ ਹੀ ਛਿੜਕਾਅ ਕਰਨੀ ਚਾਹੀਦੀ ਹੈ ਤਾਂਕਿ ਕੀੜਿਆਂ ਦੀ ਸੁਚੱਜੀ ਰੋਕਥਾਮ ਵੀ ਹੋਵੇ ਅਤੇ ਨਾਲ ਹੀ ਦਵਾਈਆਂ ਦੀ ਵਾਧੂ ਰਹਿੰਦ - ਖੂੰਹਦ ਫ਼ਲਾਂ ਵਿਚ ਨਾ ਰਹੇ।

(੫) ਛਿੜਕਾਅ ਲਈ ਸਹੀ ਪੰਪ ਦੀ ਚੋਣ: ਕੀੜਿਆਂ ਦੀ ਵਧੀਆ ਰੋਕਥਾਮ ਲਈ ਛਿੜਕਾਅ ਵਾਲੇ ਪੰਪ ਦੀ ਸਹੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਨੈਪਸੈਕ (ਪਿੱਠੂ) ਪੰਪ ਨਰਸਰੀ ਜਾਂ ਨਵੇਂ ਲਾਏ ਬਾਗ ਲਈ ਬਹੁਤ ਉਪਯੋਗੀ ਹਨ ਪਰ ਬਹੁਤ ਵੱਡੇ ਬੂਟਿਆਂ ਲਈ ਪੈਰਾਂ ਵਾਲਾ ਪੰਪ, ਰੋਕਿੰਗ ਪੰਪ ਜਾਂ ਟ੍ਰੈਕਟਰ ਨਾਲ ਜੁੜਿਆ ਪੰਪ ਹੀ ਵਰਤਣਾ ਚਾਹੀਦਾ ਹੈ। ਬਾਗਾਂ ਵਿੱਚ ਕੀੜਿਆਂ ਦੀ ਸਹੀ ਰੋਕਥਾਮ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਬੂਟਿਆਂ ਉੱਪਰ ਛਿੜਕਾਅ ਹੋ ਰਹੀ ਦਵਾਈ ਸਾਰੇ ਬੂਟੇ ਉਪਰ ਸਹੀ ਤਰੀਕੇ ਨਾਲ ਪਵੇ। ਉਦਹਾਰਣ ਤੇ ਤੌਰ ਤੇ ਸਿੱਲਾ, ਸੁਰੰਗੀ ਕੀੜਾ, ਤੇਲਾ ਅਤੇ ਚਿੱਟੀ ਮੱਖੀ ਆਮ ਤੌਰ ਤੇ ਬੂਟੇ ਦੇ ਬਾਹਰੀ ਿਹੱਸਿਆਂ ਤੇ ਹਮਲਾ ਕਰਦੇ ਹਨ। ਇਨ੍ਹਾਂ ਦੀ ਸਹੀ ਰੋਕਥਾਮ ਤਾਂ ਹੀ ਸੰਭਵ ਹੈ ਜੇਕਰ ਦਵਾਈ ਬਾਹਰੀ ਹਿੱਸਿਆਂ ਤੇ ਵੀ ਚੰਗੀ ਤਰ੍ਹਾਂ ਪਵੇ। ਦਵਾਈ ਦੇ ਸਹੀ ਛਿੜਕਾਅ ਵਿਚ ਹਵਾ ਦੀ ਦਿਸ਼ਾ ਅਤੇ ਗਤੀ ਵੀ ਆਪਣਾ ਯੋਗਦਾ ਪਾਉਂਦੇ ਹਨ। ਜ਼ਿਆਦਾ ਤੇਜ਼ ਹਵਾ ਚੱਲਣ ਸਮੇਂ ਛਿੜਕਾਅ ਵਾਲੀ ਦਵਾਈ ਬੂਟੇ ਦੇ ਸਾਰੇ ਪਾਸਿਆਂ ਨੂੰ ਚੰਗੀ ਤਰ੍ਹਾਂ ਢੱਕ ਨਹੀਂ ਸਕਦੀ। ਇਸ ਲਈ ਬਾਗਬਾਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਪੰਪ ਦੀ ਸਹੀ ਚੋਣ ਅਤੇ ਛਿੜਕਾਅ ਦਾ ਸਹੀ ਸਮਾਂ ਧਿਆਨ ਵਿਚ ਰੱਖਣ।

(੬) ਕਾਮਿਆਂ ਤੇ ਨਿਰਭਰਤਾ: ਜਦੋਂ ਤੋਂ ਪੰਜਾਬ ਵਿਚ ਭਈਆਂ ਦੀ ਗਿਣਤੀ ਵਧੀ ਹੈ, ਅਸੀਂ ਪੰਜਾਬੀ ਹੱਥੀਂ ਕੰਮਕਾਰ ਕਰਨ ਤੋਂ ਮੁਨਕਰ ਹੋ ਰਹੇ ਹਾਂ। ਸਰਵੇਖਣ ਦੌਰਾਨ ਇਹ ਵੇਖਿਆ ਗਿਆ ਹੈ ਕਿ ਛਿੜਕਾਅ ਕਰਨ ਵਰਗੇ ਅਤੀ ਜ਼ਰੂਰੀ ਕੰਮ ਵੀ ਖੇਤੀ ਕਾਮਿਆਂ ਨੂੰ ਸੋਂਪ ਦਿੱਤੇ ਗਏ ਹਨ ਜਿਸ ਨਾਲ ਬਾਗਾਂ ਦੀਆਂ ਸਮੱਸਿਆਵਾਂ ਦਿਨ - ਬਦਿਨ ਵਧ ਰਹੀਆਂ ਹਨ।

(੭) ਮੌਸਮ: ਕੀੜਿਆਂ ਦਾ ਹਮਲਾ ਮੌਸਮ ਤੇ ਬਹੁਤ ਨਿਰਭਰ ਕਰਦਾ ਹੈ। ਜੇਕਰ ਅਪ੍ਰੈਲ ਜੂਨ ਵਿਚ ਗਰਮੀ ਲਗਾਤਾਰ ਵਧੀ ਜਾਵੇ ਤਾਂ ਚਿੱਟੀ ਮੱਖੀ, ਕਾਲੀ ਮੱਖੀ, ਜੂੰ ਅਤੇ ਥਰਿਪ ਦਾ ਹਮਲਾ ਵਧ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਫਰਵਰੀ ਦੇ ਵਿੱਚ ਤਾਪਮਾਨ ਅਚਾਨਕ ਵੱਧਣਾ ਸ਼ੁਰੂ ਹੋ ਜਾਵੇ ਤਾਂ ਸਿੱਲੇ ਦਾ ਹਮਲਾ ਵੱਧ ਜਾਂਦਾ ਹੈ ਜਿਵੇਂ ਕਿ ਇਸ ਸਾਲ ਹੋਇਆ ਹੈ। ਬਾਗਬਾਨਾਂ ਨੂੰ ਚਾਹੀਦਾ ਹੈ ਕਿ ਮੌਸਮ ਦੇ ਬਦਲਾਅ ਨਾਲ ਹੀ ਛਿੜਕਾਅ ਸੰਬੰਧੀ ਸਾਵਧਾਨ ਹੋ ਜਾਣ।

(੮) ਪਾਣੀ ਅਤੇ ਖਾਦਾਂ ਦੀ ਸਹੀ ਵਰਤੋਂ: ਜੇਕਰ ਬਾਗ ਨੂੰ ਲੋੜੋਂ ਵੱਧ ਪਾਣੀ ਲਾਇਆ ਜਾਵੇ ਅਤੇ ਖਾਦਾਂ ਦੀ ਅੰਧਾਧੁੰਦ ਵਰਤੋਂ ਕੀਤੀ ਜਾਵੇ ਤਾਂ ਨਵਾਂ ਫੁਟਾਰਾ ਵਾਰ ਵਾਰ ਆਉਂਦਾ ਹੈ। ਇਸ ਨਾਲ ਸੁਰੰਗੀ ਕੀੜੇ ਦਾ ਹਮਲਾ ਲਗਾਤਾਰ ਹੁੰਦਾ ਰਹਿੰਦਾ ਹੈ।

(੯) ਬੂਟੇ ਵਧੇਰੇ ਸੰਘਣੇ ਲਾਉਣੇ: ਹੁਸ਼ਿਆਰਪੁਰ, ਅਬੋਹਰ ਅਤੇ ਮੁਕਤਸਰ ਦੇ ਬਾਗਾਂ ਦੇ ਸਰਵੇਖਣ ਵਿਚ ਇਹ ਦੇਖਿਆ ਗਿਆ ਹੈ ਕਿ ਜਿਨ੍ਹਾਂ ਬਾਗਬਾਨਾਂ ਨੇ ਬੂਟੇ ਬਹੁਤ ਹੀ ਸੰਘਣੇ ਲਾਏ ਹਨ, ਉੱਥੇ ਸੁਰੰਗੀ ਕੀੜੇ, ਚਿੱਟੀ ਮੱਖੀ, ਸਿੱਲੇ ਅਤੇ ਫ਼ਲ ਦੀ ਮੱਖੀ ਦਾ ਹਮਲਾ ਵਧੇਰੇ ਗੰਭੀਰ ਰਿਹਾ ਹੈ।

ਕੀੜਿਆਂ ਮਕੌੜਿਆਂ ਦੀ ਰੋਕਥਾਮ ਕੀੜਿਆਂ ਮਕੌੜਿਆਂ ਦੀ ਰੋਕਥਾਮ ਲਈ ਵੱਖ - ਵੱਖ ਢੰਗਾਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਕੀੜਿਆਂ ਦਾ ਨੁਕਸਾਨ ਘਟਾਉਣ ਲਈ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ:

(੧) ਕਲਚਰਲ ਤੇ ਮਕੈਨੀਕਲ: ਕਿੰਨੋ ਦੇ ਬਾਗਾਂ ਵਿਚ ਜੇਕਰ ਕੁੱਝ ਕਲਚਰਲ ਤਰੀਕੇ ਲਗਾਤਾਰ ਅਪਣਾਏ ਜਾਣ ਤਾਂ ਕੀੜਿਆਂ ਦੀ ਗਿਣਤੀ ਯਕੀਨਨ ਕਾਫੀ ਘਟ ਹੋ ਸਕਦੀ ਹੈ।

(੨) ਨਦੀਨਾਂ ਦੀ ਰੋਕਥਾਮ: ਬਾਗਾਂ ਵਿਚ ਨਦੀਨਾਂ ਦੀ ਵੇਲੇ ਸਿਰ ਰੋਕਥਾਮ ਕਰਕੇ ਕੀੜਿਆਂ ਦੁਆਰਾ ਕੀਤਾ ਜਾਣ ਵਾਲਾ ਨੁਕਸਾਨ ਕਾਫੀ ਘਟਾਇਆ ਜਾ ਸਕਦਾ ਹੈ ਕਿਉਂਕਿ ਕੁੱਝ ਕੀੜੇ ਵੱਖ - ਵੱਖ ਨਦੀਨਾਂ ਤੇ ਹੀ ਪਲਦੇ ਹਨ ਜਿਵੇਂ ਕਿ ਸਕੇਲ, ਗੁਦਹਿੜੀ ਅਤੇ ਫ਼ਲਾਂ ਦਾ ਪਤੰਗਾ।

(੩) ਬਾਗਾਂ ਨੂੰ ਵਾਹੁਣਾ: ਜੇਕਰ ਬਾਗਾਂ ਨੂੰ ਕੁੱਝ ਸਮੇਂ ਬਾਅਦ ਵਾਹਿਆ ਜਾਵੇ ਤਾਂ ਜ਼ਮੀਨ ਵਿਚ ਲੁੱਕੇ ਕੀੜਿਆਂ ਦੇ ਪਊਪੇ ਜਾਂ ਸੁੰਡੀਆਂ ਜ਼ਮੀਨ ਦੇ ਉੱਪਰ ਆ ਜਾਂਦੀਆਂ ਹਨ ਅਤੇ ਸਖਤ ਗਰਮੀ/ਸਰਦੀ ਅਤੇ ਮਿੱਤਰ ਕੀੜਿਅਾਂ ਦਾ  ਸ਼ਿਕਾਰ  ਬਣ  ਜਾਂਦੀਆਂ  ਹਨ।  ਫ਼ਲ  ਦੀ  ਮੱਖੀ  ਦਾ  ਨੁਕਸਾਨ ਘਟਾਉਣ ਲਈ ਇਹ ਵਿਧੀ ਬਹੁਤ ਹੀ ਲਾਭਦਾਇਕ ਹੈ।

(੪) ਬੂਟਿਆਂ ਦਾ ਸੰਘਣਾਪਣ: ਬਹੁਤ ਸੰਘਣੇ ਬੂਟੇ ਲਗਾਉਣ ਨਾਲ ਬੂਟਿਆਂ ਦੇ ਥੱਲੇ ਦੇ ਵਾਤਾਵਰਣ ਵਿਚ ਤਬਦੀਲੀ ਆ ਜਾਂਦੀ ਹੈ ਅਤੇ ਇਸ ਨਾਲ ਸਕੇਲ, ਗੁਦਹਿੜੀ, ਚਿੱਟੀ ਮੱਖੀ ਅਤੇ ਕਾਲੀ ਮੱਖੀ ਦੀ ਜਨਸੰਖਿਆ ਸੌਖਿਆਂ ਹੀ ਵਧਦੀ ਹੈ। ਇਸ ਲਈ ਬਾਗ ਲਾਉਣ ਤੋਂ ਪਹਿਲਾਂ ਬਾਗਬਾਨੀ ਦੇ ਮਾਹਿਰਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਨਾ ਚਾਹੀਦਾ ਹੈ।

(੫) ਬੂਟਿਆਂ ਦੀ ਕਾਂਟ - ਛਾਂਟ: ਬੂਟਿਆਂ ਦੀ ਕਾਂਟ - ਛਾਂਟ ਕਰਨ ਨਾਲ ਇਸ ਵਿੱਚ ਲੁਕੇ ਹੋਏ ਪਿਊਪੇ/ਸੁੰਡੀਆਂ ਦੀ ਜਨਸੰਖਿਆ ਵੀ ਘੱਟ ਜਾਂਦੀ ਹੈ। ਕਾਂਟ - ਛਾਂਟ ਨਾਲ ਦਵਾਈ ਵੀ ਬੂਟੇ ਤੇ ਪੂਰੀ ਤਰ੍ਹਾਂ ਪੈਂਦੀ ਹੈ ਅਤੇ ਸੂਰਜ ਦੀ ਰੋਸ਼ਨੀ ਵੀ ਚੰਗੀ ਤਰ੍ਹਾਂ ਪੈਂਦੀ ਹੈ।

(੬) ਨੁਕਸਾਨੇ ਬੂਟੇ ਪੱਟਣੇ: ਜੇਕਰ ਕਿਸੇ ਕੀੜੇ ਦਾ ਹਮਲਾ (ਖਾਸ ਕਰਕੇ ਬੂਟਿਆਂ ਦੀ ਛਿੱਲ ਖਾਣ ਵਾਲੇ ਸੁੰਡ) ਬਹੁਤ ਵੱਧ ਜਾਵੇ ਤਾਂ ਅਜਿਹੇ ਬੂਟਿਆਂ ਨੂੰ ਜੜ੍ਹੋਂ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।

(੭) ਨੁਕਸਾਨੇ ਪੱਤੇ/ਟਾਹਣੀਆਂ ਨਸ਼ਟ ਕਰਨਾ: ਇਹ ਤਰੀਕਾ ਛੋਟੇ ਪੱਧਰ ਤੇ ਬਹੁਤ ਲਾਭਦਾਇਕ ਹੈ। ਉਦਾਹਰਣ ਦੇ ਤੌਰ ਤੇ ਸੁਰੰਗੀ ਕੀੜੇ ਦੁਆਰੇ ਨੁਕਸਾਨੇ ਪੱਤੇ ਤੇ ਨਰਮ ਟਾਹਣੀਆਂ ਤੋੜ ਕੇ ਨਸ਼ਟ ਕਰਨ ਨਾਲ ਇਸ ਦੀ ਜਨਸੰਖਿਆ ਕਾਫੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਨਿੰਬੂ ਜਾਤੀ ਦੀ ਸੁੰਡੀ ਨੂੰ ਪੱਤਿਆਂ ਤੋਂ ਹੱਥ ਨਾਲ ਲਾਹ ਕੇ, ਸਕੇਲ ਕੀੜੇ ਨੂੰ ਬੁਰਸ਼ ਨਾਲ ਝਾੜ੍ਹ ਕੇ, ਫ਼ਲ ਦੀ ਮੱਖੀ ਦੁਆਰਾ ਨੁਕਸਾਨੇ ਫ਼ਲਾਂ ਨੂੰ ਚੁੱਗ ਕੇ ਨਸ਼ਟ ਕਰਕੇ ਅਤੇ ਪੱਤਾ ਲਪੇਟ ਸੁੰਡੀ ਦੁਆਰੇ ਨੁਕਸਾਨੇ ਪੱਤੇ ਤੋੜ ਕੇ ਅਤੇ ਨਸ਼ਟ ਕਰਕੇ ਨੁਕਸਾਨ ਘਟਾਇਆ ਜਾ ਸਕਦਾ ਹੈ।

(੮) ਕੀੜੇਮਾਰ ਜ਼ਹਿਰਾਂ ਨਾਲ ਰੋਕਥਾਮ: ਭਾਵੇਂ ਕਿ ਕੀੜੇਮਾਰ ਦਵਾਈਆਂ ਦੀ ਵਰਤੋਂ ਨਾਲ ਕਿੰਨੋ ਦੇ ਝਾੜ੍ਹ ਵਿੱਚ ਕਾਫੀ ਵਾਧਾ ਹੋਇਆ ਹੈ ਪਰ ਇਨ੍ਹਾਂ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਕਰਨੀ ਚਾਹੀਦੀ ਹੈ ਤਾਂਕਿ ਮਿੱਤਰ ਕੀੜਿਆਂ ਦੀ ਗਿਣਤੀ ਵੀ ਵਧੇ ਅਤੇ ਫ਼ਲਾਂ ਵਿਚ ਜ਼ਹਿਰਾਂ ਦੀ ਵਧੇਰੀ ਰਹਿੰਦ - ਖੂੰਹਦ ਵੀ ਨਾ ਰਹੇ।

ਸਰੋਤ : ਏ ਬੂਕਸ ਓਨ੍ਲਿਨੇ

3.29921259843
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top