ਬੀਟਲ ਬਹੁਤ ਮਹੱਤਵਪੂਰਨ ਮਿੱਤਰ ਕੀੜੇ ਹਨ। ਜਵਾਨ ਕੀੜੇ ਵੱਖ - ਵੱਖ ਰੰਗਾਂ ਦੇ ਹੁੰਦੇ ਹਨ ਅਤੇ ਉਸ ਦੇ ਸਰੀਰ ਤੇ ਵੱਖ - ਵੱਖ ਗਿਣਤੀ ਦੇ ਟਿਮਕਣੇ ਜਿਹੇ ਹੁੰਦੇ ਹਨ। ਜਵਾਨ ਭੂੰਡੀ ਅਤੇ ਬੱਚੇ (ਗਰੱਬ), ਨਰਮ ਸਰੀਰ ਵਾਲੇ ਦੁਸ਼ਮਨ ਕੀੜੇ ਜਿਵੇਂ ਕਿ ਤੇਲੇ, ਚੇਪੇ, ਚਿੱਟੀ ਮੱਖੀ, ਕਾਲੀ ਮੱਖੀ, ਮੀਲੀ ਬੱਗ, ਮਾਈਟ (ਜੂੰ), ਥਰਿੱਪ, ਨਿੰਬੂ ਜਾਤੀ ਦਾ ਸਿੱਲਾ ਅਤੇ ਕਈ ਹੋਰ ਛੋਟੇ ਕੀੜਿਆਂ ਨੂੰ ਖਾਂਦੇ ਹਨ। ਦੁਨੀਆ ਵਿੱਚ ਇਨ੍ਹਾਂ ਕੀੜਿਆਂ ਨੇ ਵੈਰੀ ਕੀੜਿਆਂ ਦੀ ਜੈਵਿਕ ਰੋਕਥਾਮ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਬਹੁਤ ਦੇਸ਼ ਇੱਕ ਦੂਸਰੇ ਦੇਸ਼ਾਂ ਤੋਂ ਵੈਰੀ ਕੀੜਿਆਂ ਦੀ ਰੋਕਥਾਮ ਲਈ ਇਨ੍ਹਾਂ ਦਾ ਅਯਾਤ - ਨਿਰਯਾਤ ਵੀ ਕਰਦੇ ਹਨ। ਪੰਜਾਬ ਵਿੱਚ ਨਿੰਬੂ ਜਾਤੀ ਦੇ ਬਾਗਾਂ ਵਿੱਚ ਕੋਈ ੨੫ ਦੇ ਕਰੀਬ ਭੂੰਡੀਆਂ ਦੇਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਸੱਤ ਟਿਮਕਣਿਆਂ ਵਾਲੀ ਭੂੰਡੀ ਦੀ ਹੈ, ਜਿਸ ਨੂੰ ਕਿਸਾਨ ਵੀਰ ਫ਼ੇਲ - ਪਾਸ ਕਹਿੰਦੇ ਹਨ। ਇੱਕ ਜਾਤੀ ਦੀਆਂ ਭੂੰਡੀਆਂ ਵੱਖ - ਵੱਖ ਰੰਗਾਂ ਦੀਆਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਚੋਲੁਰ ਮੋਰਪਹਸ ਕਹਿੰਦੇ ਹਨ।
ਇਹ ਹਰੇ ਰੰਗਾਂ ਦਾ ਅਤੇ ਬਹੁਤ ਹੀ ਨਰਮ ਜਿਹੇ ਖੰਭਾਂ ਵਾਲਾ ਕੀੜਾ ਹੈ। ਇਸ ਦੀ ਸੁੰਡੀ ਤਿੱਤਲੀਆਂ ਦੇ ਆਂਡੇ ਅਤੇ ਛੋਟੇ ਬੱਚੇ, ਰਸ ਚੂਸਣ ਵਾਲੇ ਕੀੜਿਆਂ ਜਿਵੇਂ ਕਿ ਤੇਲੇ, ਚੇਪੇ, ਚਿੱਟੀ ਮੱਖੀ, ਕਾਲੀ ਮੱਖੀ, ਮੀਲੀ ਬੱਗ, ਥਰਿੱਪ, ਅਤੇ ਕਈ ਹੋਰ ਛੋਟੇ ਕੀੜਿਆਂ ਦੇ ਬੱਚੇ ਅਤੇ ਬਾਲਗਾਂ ਦਾ ਰਸ/ਖੂਨ ਚੂਸ ਕੇ ਅਤੇ ਉਸ ਦੇ ਸਰੀਰ ਵਿੱਚ ਜ਼ਹਿਰੀਲਾ ਮਾਦਾ ਛੱਡ ਕੇ ਮਾਰ ਦਿੰਦੀ ਹੈ। ਇਸ ਦਾ ਬਾਲਗ ਕੀੜਾ ਦੁਸ਼ਮਨ ਕੀੜਿਆਂ ਨੂੰ ਖਾਣ ਤੋਂ ਇਲਾਵਾ ਕੀੜਿਆਂ ਦੇ ਸਰੀਰ ਵਿੱਚੋਂ ਨਿਕਲਣ ਵਾਲੇ ਮਿੱਠੇ ਮਾਦੇ ਅਤੇ ਫ਼ੁੱਲਾਂ ਦੇ ਪਰਾਗ ਨੂੰ ਵੀ ਖਾ ਲੈਂਦਾ ਹੈ। ਕਿੰਨੋ ਦੇ ਬਾਗਾਂ ਵਿੱਚ ਇਸ ਦੀ ਕਾਫ਼ੀ ਗਿਣਤੀ ਹੁੰਦੀ ਹੈ। ਇਨ੍ਹਾਂ ਨੂੰ ਚੇਪਾ ਸ਼ੇਰ (ਅਪਹਦਿ ਲੋਨਿਸ) ਵੀ ਕਿਹਾ ਜਾਂਦਾ ਹੈ। ਇਹ ਮਿੱਤਰ ਕੀੜਾ ਇੱਕ ਹਫ਼ਤੇ ਵਿੱਚ ੨੦੦ ਤੋਂ ਹੀ ਵੱਧ ਚੇਪਿਆਂ ਨੂੰ ਖਾ ਲੈਂਦਾ ਹੈ।ਜੇਕਰ ਇਨ੍ਹਾਂ ਨੂੰ ਆਪਣਾ ਸ਼ਿਕਾਰ ਨਾ ਮਿਲੇ ਤਾਂ ਇਹ ਇੱਕ ਦੂਜੇ ਨੂੰ ਵੀ ਖਾ ਲੈਂਦੇ ਹਨ। ਇਸ ਦੇ ਬੱਚੇ ਨੂੰ ਜੇ ਧਿਆਨ ਨਾਲ ਦੇਖੀਏ ਤਾਂ ਉਸ ਦੀ ਬਣਤਰ ਘੜਿਆਲ ਵਰਗੀ ਨਜ਼ਰ ਆਉਂਦੀ ਹੈ।
ਇਹ ਕਾਫ਼ੀ ਵੱਡੇ ਆਕਾਰ ਦਾ ਕੀੜਾ ਹੈ। ਇਸ ਦੇ ਬੱਚੇ ਅਤੇ ਜਵਾਨ ਕਈ ਤਰ੍ਹਾਂ ਦੀਆਂ ਸੁੰਡੀਆਂ ਅਤੇ ਹੋਰ ਕੀੜਿਆਂ ਨੂੰ ਖਾਂਦੇ ਹਨ। ਬਾਗਾਂ ਵਿੱਚ ਇਸ ਦੀ ਗਿਣਤੀ ਕਾਫ਼ੀ ਹੁੰਦੀ ਹੈ।
ਇਸ ਮੱਖੀ ਦੀਆਂ ਸੁੰਡੀਆਂ ਚੇਪੇ, ਛੋਟੀਆਂ ਸੁੰਡੀਆਂ, ਥਰਿੱਪ ਅਤੇ ਹੋਰ ਹੋਲੀ ਚੱਲਣ ਵਾਲੇ ਕੀੜਿਆਂ ਨੂੰ ਖਾਂਦੀਆਂ ਹਨ। ਇਹ ਮੱਖੀ ਆਪਣੇ ਸਰੀਰ ਤੇ ਬਣੀਆਂ ਕਾਲੀਆਂ ਅਤੇ ਪੀਲੀਆਂ ਧਾਰੀਆਂ ਕਰਕੇ ਦੇਖਣ ਨੂੰ ਸ਼ਹਿਦ ਦੀ ਛੋਟੀ ਮੱਖੀ ਵਰਗੀ ਨਜ਼ਰ ਆਉਂਦੀ ਹੈ। ਇਹ ਮੱਖੀ ਖਾਸ ਤਰੀਕੇ ਨਾਲ ਹਵਾ ਵਿੱਚ ਉੱਡਣ ਕਰਕੇ ਅਸਾਨੀ ਨਾਲ ਪਛਾਣੀ ਜਾ ਸਕਦੀ ਹੈ ਕਿਉਂਕਿ ਇਹ ਆਪਣੇ ਆਪ ਨੂੰ ਹਵਾ ਵਿੱਚ ਉੱਡਦੀ ਹੋਈ ਰੋਕ ਸਕਦੀ ਹੈ। ਇਸੇ ਕਰਕੇ ਇਸ ਮੱਖੀ ਨੂੰ ਹੋਵਰ ਫ਼ਲਾਈ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਹੈਲੀਕਾਪਟਰ ਦੀ ਤਰ੍ਹਾਂ ਆਪਣੇ ਆਪ ਨੂੰ ਉੱਡਦੀ ਹੋਈ ਵੀ ਰੋਕ ਸਕਦੀ ਹੈ। ਇਹ ਕਾਫ਼ੀ ਤੇਜ਼ ਉਡਦੀਆਂ ਹਨ। ਬਾਲਗ ਮੱਖੀ ਫ਼ੁੱਲਾਂ ਤੋਂ ਪਰਾਗ ਖਾ ਕੇ ਤੇ ਰਸ ਪੀ ਕੇ ਆਪਣਾ ਜੀਵਨ ਬਤੀਤ ਕਰਦੀ ਹੈ ਜੋ ਕਿ ਇਨ੍ਹਾਂ ਦੇ ਆਂਡਿਆਂ ਦੇ ਵਾਧੇ ਲਈ ਜ਼ਰੂਰੀ ਹੁੰਦਾ ਹੈ। ਇਸਦਾ ਪਿਊਪਾ ਦਾ ਅਕਾਰ ਪਾਣੀ ਦੇ ਬੁਲਬੁਲੇ ਜਾਂ ਹੰਝੂ ਦੇ ਵਰਗਾ ਹੁੰਦਾ ਹੈ। ਪਿਊਪਾ ਪੱਤੇ ਦੇ ਹੇਠਲੇ ਪਾਸੇ ਨਜ਼ਰ ਆਉਂਦਾ ਹੈ ਜਾਂ ਮਿੱਟੀ ਵਿੱਚ ਚਲੇ ਜਾਂਦਾ ਹੈ।
ਇਹ ਤਿੱਤਲੀਆਂ ਅਤੇ ਪਤੰਗਿਆਂ ਦੀਆਂ ਸੁੰਡੀਆਂ ਨੂੰ ਨਸ਼ਟ ਕਰਨ ਵਾਲੇ ਮਿੱਤਰ ਕੀੜੇ ਹਨ।
ਇਹ ਮਿੱਤਰ ਕੀੜਾ ਸੁਰੰਗੀ ਕੀੜੇ ਦੇ ਆਂਡੇ, ਸੁੰਡੀਆਂ ਅਤੇ ਪਿਊਪੇ ਨਸ਼ਟ ਕਰਦਾ ਹੈ।
ਇਹ ਨਿੰਬੂ ਜਾਤੀ ਦੀ ਪੱਤਾ ਲਪੇਟ ਸੁੰਡੀ ਨੂੰ ਨਸ਼ਟ ਕਰਦੇ ਹਨ।
ਚੇਪੇ ਨੂੰ ਨਸ਼ਟ ਕਰਨ ਵਾਲਾ ਕੀੜਾ, ਐਫ਼ਿਡ ਮੰਮੀ: ਇਹ ਛੋਟੇ ਜਿਹੇ ਭਰਿੰਡ ਵਰਗਾ ਮਿੱਤਰ ਕੀੜਾ ਚੇਪੇ ਦੇ ਸਰੀਰ ਤੇ ਆਂਡੇ ਦੇ ਕੇ ਉਨ੍ਹਾਂ ਨੂੰ ਆਪਣੇ ਸ਼ਿਕਾਰ ਬਣਾਉਂਦਾ ਹੈ। ਮਿੱਤਰ ਕੀੜੇ ਦੇ ਬੱਚੇ ਚੇਪੇ ਦੇ ਸਰਰਿ ਅੰਦਰ ਰਹਿ ਕੇ ਹੋਲੀ ਹੋਲੀ ਉਨ੍ਹਾਂ ਨੂੰ ਖਾਂਦੇ ਰਹਿੰਦੇ ਹਨ। ਚੇਪੇ ਦੇ ਸਰੀਰ ਵਿੱਚੋਂ ਚੇਪੇ ਦੇ ਬੱਚੇ ਨਿਕਲਣ ਦੀ ਬਜਾਏ ਮਿੱਤਰ ਕੀੜੇ ਦੇ ਬੱਚੇ ਪਲਦੇ ਹਨ ਅਤੇ ਬਾਹਰ ਨਿਕਲਦੇ ਹਨ। ਆਮ ਤੌਰ ਤੇ ਇਸ ਮਿੱਤਰ ਕੀੜੇ ਦੇ ਬਾਲਗ ਘੱਟ ਨਜ਼ਰ ਆਉਂਦੇ ਹਨ ਪਰ ਪੱਤਿਆਂ ਉੱਪਰ ਚੇਪੇ ਦੇ ਸਰੀਰ ਤੇ ਇਸ ਮਿੱਤਰ ਕੀੜੇ ਵੱਲੋਂ ਬਣਾਈਆਂ ਮੰਮੀਆਂ (ਮੁਮਮਇਸ) (ਮਰੇ ਹੋਏ ਸਖਤ ਸਰੀਰ ਦੇ ਕੀੜੇ) ਤੋਂ ਇਸ ਮਿੱਤਰ ਕੀੜੇ ਬਾਰੇ ਪਤਾ ਚਲਦਾ ਹੈ।ਇਸ ਮਿੱਤਰ ਕੀੜੇ ਦੇ ਹਮਲੇ ਤੋਂ ਬਾਅਦ ਤੇਲੇ ਦਾ ਰੰਗ ਹਰੇ ਜਾਂ ਪੀਲੇ ਤੋਂ ਬਦਲ ਕੇ ਖਾਕੀ ਹੋ ਜਾਂਦਾ ਹੈ। ਇਸੇ ਖਾਕੀ ਹੋਏ ਕੀੜੇ ਨੂੰ ਮੰਮੀ ਕਿਹਾ ਜਾਂਦਾ ਹੈ।
ਇਹ ਮਿੱਤਰ ਕੀੜਾ ਫ਼ਲ ਦੀ ਮੱਖੀ ਦੀਆਂ ਸੁੰਡੀਆਂ ਵਿੱਚ ਆਪਣੇ ਆਂਡੇ ਦਿੰਦਾ ਹੈ। ਮਿੱਤਰ ਕੀੜੇ ਦੇ ਆਂਡੇ ਵਿੱਚੋਂ ਸੁੰਡੀਆਂ ਨਿਕਲ ਕੇ ਫ਼ਲ ਦੀ ਮੱਖੀ ਦੀ ਸੁੰਡੀ ਨੂੰ ਹੋਲੀ ਹੋਲੀ ਖਾ ਕੇ ਖਤਮ ਕਰ ਦਿੰਦੇ ਹਨ।ਫ਼ਲ ਦੀ ਮੱਖੀ ਦੀ ਸੁੰਡੀ ਵਿੱਚ ਹੀ ਇਸ ਮਿੱਤਰ ਕੀੜੇ ਦੀ ਸੁੰਡੀ ਦਾ ਕਕੂਨ (ਕੋਇਆ) ਬਣ ਜਾਂਦਾ ਹੈ ਅਤੇ ਫ਼ਲ ਦੀ ਮੱਖੀ ਦੀ ਸੁੰਡੀ ਵਿੱਚੋਂ ਇਸ ਮਿੱਤਰ ਕੀੜੇ ਦਾ ਜਵਾਨ ਬਾਹਰ ਆ ਜਾਂਦਾ ਹੈ।
ਇਸ ਦੇ ਬਾਲਗ ਕਈ ਤਰ੍ਹਾਂ ਦੀਆਂ ਮੱਖੀਆਂ ਅਤੇ ਬੀਟਲਾਂ ਦੇ ਬੱਚਿਆਂ ਨੂੰ ਖਾਂਦੇ ਹਨ ਜਦਕਿ ਇਸ ਦੇ ਬੱਚੇ ਜ਼ਿਆਦਾਤਰ ਬੀਟਲਾਂ ਦੇ ਬੱਚਿਆਂ ਦੇ ਸਰੀਰ ਵਿੱਚ ਮੋਰੀ ਕਰਕੇ ਉਨ੍ਹਾਂ ਨੂੰ ਖਾਂਦੇ ਹਨ।
ਭਰਿੰਡ: ਭਰਿੰਡ ਮੁੱਖ ਤੌਰ ਤੇ ਛੋਟੇ ਕੀੜਿਆਂ ਨੂੰ ਖਾਂਦੇ ਹਨ।
ਇਹ ਵੱਡੇ ਖੰਭਾਂ ਵਾਲਾ ਮਿੱਤਰ ਕੀੜਾ ਬਹੁਤ ਲਾਭਦਾਇਕ ਹੈ ਕਿਉਂਕਿ ਇਸ ਦੇ ਬੱਚੇ ਅਤੇ ਬਾਲਗ ਕਈ ਤਰ੍ਹਾਂ ਦੇ ਦੁਸ਼ਮਣ ਕੀੜਿਆਂ ਨੂੰ ਖਾਂਦਾ ਹੈ। ਬੱਚੇ ਪਾਣੀ ਵਿੱਚ ਰਹਿ ਕੇ ਕੀੜਿਆਂ ਨੂੰ ਖਾਂਦੇ ਹਨ ਜਦਕਿ ਬਾਲਗ ਕਈ ਤਰ੍ਹਾਂ ਦੀਆਂ ਮੱਖੀਆਂ, ਤਿੱਤਲੀਆਂ ਅਤੇ ਪਤੰਗਿਆਂ ਨੂੰ ਆਪਣਾ ਸ਼ਿਕਾਰ ਬਣਾਉਦੇ ਹਨ। ਇਹ ਕੀੜਿਆਂ ਨੂੰ ਆਪਣੀਆਂ ਲੱਤਾਂ ਨਾਲ ਫ਼ੜ ਕੇ ਸ਼ਿਕਾਰ ਕਰਦੇ ਹਨ। ਮਾਨਸੂਨ ਦੌਰਾਨ ਇਹ ਕੀੜੇ ਕਾਫ਼ੀ ਗਿਣਤੀ ਵਿੱਚ ਝੋਨੇ ਦੇ ਖੇਤਾਂ ਉੱਪਰ ਉੱਡਦੇ ਨਜ਼ਰ ਆਉਂਦੇ ਹਨ। ਇਸ ਦੇ ਬਾਲਗ ਕੀੜੇ ਨੂੰ ਹੈਲੀਕਾਪਟਰ ਵੀ ਕਹਿੰਦੇ ਹਨ ਕਿਉਂਕਿ ਇਹ ਹੈਲੀਕਾਪਟਰ ਦੀ ਤਰ੍ਹਾਂ ਆਪਣੇ ਆਪ ਨੂੰ ਹਵਾ ਵਿੱਚ ਉੱਡਦੇ ਹੋਏ ਵੀ ਰੋਕ ਸਕਦੇ ਹਨ।
ਇਹ ਬਹੁਤ ਹੀ ਚਮਕੀਲਾ ਕੀੜਾ ਹੈ ਅਤੇ ਇਸ ਦੇ ਖੰਭ ਬਹੁਤ ਛੋਟੇ - ਛੋਟੇ ਹੁੰਦੇ ਹਨ। ਇਹ ਪੌਦੇ ਦੇ ਹੇਠਲੇ ਹਿੱਸੇ ਅਤੇ ਤਣੇ ਤੇ ਰਹਿੰਦਾ ਹੈ ਅਤੇ ਛੋਟੇ ਕੀੜਿਆਂ ਨੂੰ ਖਾਂਦਾ ਹੈ। ਬੈਠਣ ਸਮੇਂ ਬਾਲਗ ਕੀੜਾ ਆਪਣੇ ਖੰਭ ਬੰਦ ਕਰਕੇ ਬੈਠਦਾ ਹੈ।
ਇਹ ਭੂਰੇ ਰੰਗ ਦਾ ਛੋਟਾ ਜਿਹਾ ਪਰ ਬਹੁਤ ਹੀ ਲਾਭਦਾਇਕ ਕੀੜਾ ਹੈ। ਇਹ ਕੀੜਾ ਕਈ ਤਿੱਤਲੀਆਂ ਅਤੇ ਪਤੰਗਿਆਂ, ਖਾਸ ਕਰਕੇ ਅਮਰੀਕਨ ਸੁੰਡੀ ਦੇ ਆਂਡਿਆਂ ਵਿੱਚ ਆਪਣੇ ਆਂਡੇ ਦਿੰਦਾ ਹੈ। ਨਤੀਜੇ ਵਜੋਂ ਅਮਰੀਕਨ ਸੁੰਡੀ ਦੇ ਆਂਡਿਆਂ ਵਿੱਚੋਂ ਸੁੰਡੀ ਨਿਕਲਣ ਦੀ ਬਜਾਏ ਟ੍ਰਾਈਕੋਗ੍ਰਾਮਾ ਦੇ ਬੱਚੇ ਨਿਕਲਦੇ ਹਨ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/21/2020