ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪੇਪੜੀ ਵਾਲਾ ਕੀੜਾ ਅਤੇ ਫ਼ਲ ਦੀ ਮੱਖੀ

ਇਸ ਸੁੰਡੀ ਦਾ ਹਮਲਾ ਨਾਲ ਦੀ ਨਾਲ ਹੀ ਨਜ਼ਰ ਆਉਣ ਲਗਦਾ ਹੈ।ਪੰਜਾਬ ਵਿੱਚ ਬਾਰਾਮਾਸੀ ਨਿੰਬੂ ਤੇ ਪੱਤਿਆਂ ਦਾ ਇਹ ਕਾਫ਼ੀ ਨੁਕਸਾਨ ਕਰਦੀ ਹੈ।

ਰੋਕਥਾਮ:

ਜਿਉਂ ਹੀ ਪੱਤਿਆਂ ਦੇ ਹੇਠਲੇ ਪਾਸੇ ਜੂੰਆਂ ਨਜ਼ਰ ਆਉਣ, ੧੦੦੦ ਮਿਲੀਲਿਟਰ ਰੋਗਰ ੩੦ ਈ.ਸੀ. ਜਾਂ ੧੦੦੦ ਮਿਲੀਲਿਟਰ ਕੈਲਥੈਨ ੧੮.੫  ਈ.ਸੀ. ਜਾਂ ੧੦੦੦ ਮਿਲੀਲਿਟਰ ਫ਼ੋਸਮਾਈਟ ੫੦ ਈ.ਸੀ. ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਅਨੁਸਾਰ ਹੋਰ ਛਿੜਕਾਅ ਕਰੋ|

(੧੧) ਨਿੰਬੂ ਜਾਤੀ ਦੀ ਸੁੰਡੀ (ਸਿਟਰਸ ਕੈਟਰਪਿਲਰ ਜਾਂ ਲੈਮਨ ਬਟਰਫ਼ਲਾਈ) ਇਹ ਸੁੰਡੀ ਨਿੰਬੂ ਜਾਤੀ ਦੀ ਨਰਸਰੀ ਅਤੇ ਨਵੇਂ ਲਗਾਏ ਬਾਗਾਂ ਦੇ ਪੱਤੇ ਖਾ ਕੇ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਨਿੰਬੂ ਜਾਤੀ ਦੇ ਬੂਟਿਆਂ ਤੋਂ ਇਲਾਵਾ ਇਹ ਕੀੜਾ ਬਿੱਲ ਅਤੇ ਰੋਟੇਸੀ ਪਰਿਵਾਰ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਬੂਟਿਆਂ ਤੇ ਹਮਲਾ ਕਰਦਾ ਹੈ।

ਨੁਕਸਾਨ:

ਇਸ ਕੀੜੇ ਦਾ ਹਮਲਾ ਤਕਰੀਬਨ ਸਾਰਾ ਸਾਲ ਹੀ ਹੁੰਦਾ ਹੈ। ਤਿੱਤਲੀਆਂ ਨਰਮ ਟਾਹਣੀਆਂ ਅਤੇ ਪੱਤਿਆਂ ਉੱਪਰ ਅੰਡੇ ਆਮ ਤੌਰ ਤੇ ਇਕੱਲੇ - ਇਕੱਲੇ ਕਰਕੇ ਦਿੰਦੀ ਹੈ। ਗੰਭੀਰ ਹਮਲੇ ਸਮੇਂ ਇੱਕ ਪੱਤੇ ਤੇ ੩ - ੪ ਆਂਡੇ ਵੀ ਦੇਖੇ ਗਏ ਹਨ।ਆਂਡਿਆਂ ਵਿੱਚੋਂ ਸੁੰਡੀਆਂ ਨਿਕਲ ਕੇ ਪਹਿਲ਼ਾਂ ਆਪਣੇ ਆਂਡੇ ਦਾ ਖੋਲ ਖਾਂਦੀਆਂ ਹਨ ਅਤੇ ਫ਼ਿਰ ਨਰਮ ਪੱਤਿਆਂ ਤੇ ਹਮਲਾ ਕਰਦੀਆਂ ਹਨ।ਵੱਡੀਆਂ ਸੁੰਡੀਆਂ ਵੱਡੇ ਪੱਤਿਆਂ ਨੂੰ ਵੀ ਖਾ ਲੈਂਦੀਆਂ ਹਨ। ਗੰਭੀਰ ਹਮਲੇ ਸਮੇਂ ਕਈ ਹਾਰੀ ਸੁੰਡੀਆਂ ਛੋਟੇ ਰੁੱਖ ਦੇ ਸਾਰੇ ਹੀ ਪੱਤੇ ਖਾ ਲੈਂਦੀਆਂ ਹਨ। ਦਸੰਬਰ ਤੋਂ ਫਰਵਰੀ ਤੱਕ ਇਸ ਕੀੜੇ ਦੇ ਕੋਏ ਹੀ ਮਿਲਦੇ ਹਨ। ਸਭ ਤੋਂ ਜ਼ਿਆਦਾ ਹਮਲਾ, ਅਪ੍ਰੈਲ ਤੋਂ ਮਈ ਅਤੇ ਫਿਰ ਅਗਸਤ ਤੋਂ ਅਕਤੂਬਰ ਤੱਕ ਹੁੰਦਾ ਹੈ। ਜਦ ਹੀ ਨਿੰਬੂ ਜਾਤੀ ਦੇ ਬੂਟਿਆਂ ਤੇ ਨਵਾਂ ਫ਼ੁਟਾਹਰਾ ਆਉਂਦਾ ਹੈ, ਇਸ ਸੁੰਡੀ ਦਾ ਹਮਲਾ ਨਾਲ ਦੀ ਨਾਲ ਹੀ ਨਜ਼ਰ ਆਉਣ ਲਗਦਾ ਹੈ।ਪੰਜਾਬ ਵਿੱਚ ਬਾਰਾਮਾਸੀ ਨਿੰਬੂ ਤੇ ਪੱਤਿਆਂ ਦਾ ਇਹ ਕਾਫ਼ੀ ਨੁਕਸਾਨ ਕਰਦੀ ਹੈ।

ਰੋਕਥਾਮ:

(੧) ਨਰਸਰੀ ਅਤੇ ਨਵ ਲਗਾਏ ਬਾਗਾਂ ਵਿੱਚ ਕੀੜੇ ਦੀਆਂ ਵੱਖ-ਵੱਖ ਅਵਸਥਾਵਾਂ ਨੂੰ ਹੱਥ ਨਾਲ ਫੜ ਕੇ ਨਸ਼ਟ ਕੀਤਾ ਜਾ ਸਕਦਾ ਹੈ।

(੨) ਬਾਗ ਵਿੱਚ ਮਿੱਤਰ ਕੀੜੇ ਅਤੇ ਜੀਵ ਜਿਵੇਂ ਕਿ ਪੀਲਾ ਭੂੰਡ, ਪਰੇਇੰਗਮੈਂਟਸ ਅਤੇ ਮੱਕੜੀਆਂ ਆਦਿ ਨੂੰ ਵਧਣ ਦੇਣਾ ਚਾਹੀਦਾ ਹੈ।

(੩) ਗੰਭੀਰ ਹਮਲਾ ਹੋਣ ਤੇ ਇਸ ਦੀ ਰੋਕਥਾਮ ਲਈ ੭੫੦ ਮਿਲੀਲਿਟਰ ਥਾਇਓਡਾਨ ੩੫ ਈ ਸੀ (ਐਂਡੋਸਲਫਾਨ) ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ।

ਪੇਪੜੀ ਵਾਲਾ ਕੀੜਾ (ਸਕੇਲ ਕੀੜਾ):

ਪੰਜਾਬ ਵਿੱਚ ਸਕੇਲ ਕੀੜੇ ਦਾ ਗੰਭੀਰ ਹਮਲਾ ਕਦੇ-ਕਦਾਈਂ ਖੁਸ਼ਕ ਮੌਸਮ ਵਿੱਚ ਹੀ ਹੁੰਦਾ ਹੈ। ਇਹ ਬਹੁ-ਫ਼ਸਲੀ ਹੋਣ ਕਰਕੇ ਸਾਰੇ ਨਿੰਬੂ ਜਾਤੀ ਦੇ ਬੂਟਿਆਂ ਤੋਂ ਇਲਾਵਾ ਅੰਜੀਰ, ਅੰਗੂਰ, ਗੁਲਾਬ, ਵਿੱਲੋ, ਟਾਹਲੀ, ਕਿੱਕਰ, ਸਫ਼ੈਦਾ ਆਦਿ ਬਹੁਤ ਸਾਰੇ ਹੋਰ ਦਰਖ਼ਤ ਅਤੇ ਝਾੜੀਆਂ ਤੇ ਵੀ ਪਾਇਆ ਜਾਂਦਾ ਹੈ।

ਨੁਕਸਾਨ:

ਇਹ ਕੀੜਾ ਭਾਰੀ ਗਿਣਤੀ ਵਿਚ ਪੱਤਿਆਂ, ਟਾਹਣੀਆਂ ਅਤੇ ਫਲਾਂ ਉੱਪਰ ਝੁੰਡਾਂ ਵਿਚ ਚਿਪਕ ਕੇ ਚੂਸਣ ਵਾਲੀ ਥਾਂ ਤੇ ਰਸ ਚੂਸਦਾ ਹੈ ਤੇ ਇਸ ਦੇ ਰਸ ਕਾਰਣ ਪੀਲੇ ਧੱਬੇ ਪੈ ਜਾਂਦੇ ਹਨ। ਰਸ ਚੂਸਣ ਤੋਂ ਪਹਿਲਾਂ, ਇਹ ਕੀੜਾ ਜ਼ਹਿਰੀਲਾ ਮਾਦਾ ਬੂਟੇ ਦੀਆਂ ਕੋਸ਼ਿਕਾਵਾਂ ਵਿੱਚ ਮਿਲਾ ਦਿੰਦਾ ਹੈ। ਹਮਲੇ ਵਾਲੀਆ ਸ਼ਾਖਾਵਾਂ ਜਲਦੀ ਹੀ ਬੀਮਾਰ ਲੱਗਣ ਲੱਗਦੀਆਂ ਹਨ ਤੇ ਹੌਲੀ - ਹੌਲੀ ਖੁਰਦਰੀਆਂ ਹੋ ਕੇ ਸੁੱਕ ਜਾਂਦੀਆਂ ਹਨ। ਇਹ ਕੀੜਾ ਆਪਣੇ ਸਰੀਰ ਵਿੱਚੋਂ ਲਗਾਤਾਰ ਮੋਮ ਕੱਢਦਾ ਰਹਿੰਦਾ ਹੈ, ਜਿਸ ਕਰਕੇ ਇਹ ਮੋਮ ਸਰੀਰ ਨੂੰ ਪੂਰੀ ਤਰਾਂ ਢੱਕ ਲੈਂਦੀ ਹੈ।ਗੰਭੀਰ ਹਮਲੇ ਦੀ ਸੂਰਤ ਵਿਚ ਹਮਲੇ ਵਾਲੇ ਸਾਰੇ ਪੱਤੇ ਪੀਲੇ ਹੋ ਜਾਂਦੇ ਹਨ। ਹਮਲੇ ਵਾਲੇ ਫ਼ਲਾਂ ਤੇ ਖਰੀਂਡ ਪਏ ਹੋਣ ਕਰਕੇ ਮੰਡੀ ਵਿਚ ਵਧੀਆ ਮੁੱਲ ਨਹੀਂ ਮਿਲਦਾ। ਸਕੇਲ ਕੀੜਾ ਜੋ ਖਰੀਂਢਾਂ ਦੀ ਤਰ੍ਹਾਂ ਬੂਟੇ ਨਾਲ ਜੰਮਿਆਂ ਹੁੰਦਾ ਹੈ, ਅਸਾਨੀ ਨਾਲ ਬੂਟੇ ਤੋਂ ਉਤਾਰਿਆ ਵੀ ਜਾ ਸਕਦਾ ਹੈ। ਇਸ ਕੀੜੇ ਦਾ ਹਮਲਾ ਮਾਰਚ - ਅਪ੍ਰੈਲ ਅਤੇ ਅਗਸਤ - ਅਕਤੂਬਰ ਦੌਰਾਨ ਗੰਭੀਰ ਹੁੰਦਾ ਹੈ।

ਰੋਕਥਾਮ:

੩੦੦ ਮਿਲੀਲਿਟਰ ਮੀਥਾਈਲ ਪੈਰਾਥਿਉਨ ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਵਾਰ - ਵਾਰ ਛਿੜਕਾਅ ਕਰਨਾ ਪੈਂਦਾ ਹੈ|

ਫ਼ਲ ਦੀ ਮੱਖੀ (ਫ਼ਰੂਟ ਫ਼ਲਾਈ)

ਫ਼ਲ ਦੀ ਮੱਖੀ ਦੀਆਂ ਪੰਜਾਬ ਵਿਚ ਚਾਰ ਕਿਸਮਾਂ ਹਨ, ਜਿਨ੍ਹਾਂ ਵਿਚੋਂ ਬੈਕਟਰੋਸੈਰਾਨਾਮੀ ਮੱਖੀ ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਦਾ ਹਮਲਾ ਕਈ ਕਿਸਮ ਦੇ ਬੂਟਿਆਂ ਤੇ ਜਿਵੇਂ ਕਿ ਆੜੂ, ਅਮਰੂਦ, ਅੰਬ, ਨਾਸ਼ਪਾਤੀ, ਅਲੂਚਾ, ਲੁਕਾਠ ਆਦਿ ਆਮ ਹਨ। ਕਿਨੋ ਦੇ ਫ਼ਲਾਂ ਤੇ ਫ਼ਲ ਦੀ ਮੱਖੀ ਦਾ ਹਮਲਾ ਸੰਨ ੨੦੦੪ ਵਿੱਚ ਜ਼ਿਲਾ ਹੁਸ਼ਿਆਰਪੁਰ ਦੇ ਨੀਮ - ਪਹਾੜੀ ਇਲਾਕਿਆਂ ਵਿੱਚ ਜੁਲਾਈ ਤੋਂ ਅਕਤੂਬਰ ਦੌਰਾਨ ਦੇਖਣ ਵਿੱਚ ਆਇਆ ਸੀ। ਹੁਣ ਇਸ ਕੀੜੇ ਦਾ ਹਮਲਾ ਲਗਾਤਾਰ ਵੱਧ ਰਿਹਾ ਹੈ।

ਨੁਕਸਾਨ:

ਮਾਦਾ ਜਵਾਨ ਮੱਖੀ ਆਪਣੇ ਅੰਡੇ ਦੇਣ ਵਾਲੀ ਸੂਈ ਵਰਗੇ ਤਿੱਖੇ ਭਾਗ ਨਾਲ ਰੰਗ ਬਦਲ ਰਹੇ ਫ਼ਲਾਂ ਵਿੱਚ ਛੇਦ ਕਰਕੇ ਉੱਪਰਲੀ ਤਹਿ ਦੇ ਥੱਲੇ ਆਂਡੇ ਦਿੰਦੀਆਂ ਹਨ। ਛੇਦ ਕੀਤੇ ਫ਼ਲਾਂ ਵਿੱਚ ਓਵੀਪੋਜ਼ੀਟਰ ਕਰਕੇ ਡੂੰਘਾਂ ਬਣ ਜਾਂਦੀਆਂ ਹਨ ਤੇ ਇਹਨਾਂ ਦਾ ਰੰਗ ਗੂੜਾ ਹਰਾ ਦਿਸਦਾ ਹੈ । ਹੌਲੀ - ਹੌਲੀ ਫ਼ਲ਼ਾਂ ਤੇ ਹੋਏ ਪੰਕਚਰਾਂ ਦੇ ਦੁਆਲੇ ਦਾ ਖਰਾਬ ਹਿੱਸਾ ਵਧਣ ਲਗ ਜਾਂਦਾ ਹੈ ਅਤੇ ਪੀਲਾ ਹੋ ਜਾਂਦਾ ਹੈ। ਚਿੱਟੇ ਪੀਲੇ ਰੰਗ ਵਾਲੀਆਂ ਸੁੰਡੀਆਂ ਅੰਡਿਆਂ ਵਿਚੋਂ ਨਿਕਲ ਕੇ ਫ਼ਲ ਦੇ ਗੁੱਦੇ ਵਿਚ ਵੜ ਜਾਂਦੀਆਂ ਹਨ ਤੇ ਉਸ ਨੂੰ ਅੰਦਰੋਂ ਖਾਣਾ ਸ਼ੁਰੂ ਕਰ ਦਿੰਦੀਆਂ ਹਨ। ਜੇਕਰ ਹਮਲੇ ਵਾਲੇ ਫ਼ਲਾਂ ਨੂੰ ਕੱਟ ਦੇ ਦੇਖਿਆ ਜਾਵੇ ਤਾਂ ਉਸ ਵਿੱਚ ਬਹੁਤ ਸਾਰੀਆਂ ਬਿਨਾਂ ਲੱਤਾਂ ਤੋਂ ਸੁੰਡੀਆਂ ਨਜ਼ਰ ਆਉਂਦੀਆਂ ਹਨ। ਹਮਲੇ ਵਾਲੇ ਫ਼ਲਾਂ ਤੇ ਮੱਖੀ ਦਾ ਡੰਗਣ ਕਰਕੇ ਮੋਰੀਆਂ ਹੋ ਜਾਂਦੀਆਂ ਹਨ ਜਿਸ ਕਰਕੇ ਫ਼ਲਾਂ ਤੇ ਜੀਵਾਣੂਆਂ ਅਤੇ ਉੱਲੀਆਂ ਦਾ ਹਮਲਾ ਹੋ ਜਾਂਦਾ ਹੈ। ਅਜਿਹੇ ਫ਼ਲ ਗਲ ਜਾਂਦੇ ਹਨ ਤੇ ਹੌਲੀ - ਹੌਲੀ ਧਰਤੀ ਤੇ ਡਿੱਗ ਪੈਂਦੇ ਹਨ ਅਤੇ ਖਾਣ ਯੋਗ ਨਹੀਂ ਰਹਿੰਦੇ।ਬਰਸਾਤਾਂ ਦੇ ਮੌਸਮ ਵਿਚ ਇਸ ਦਾ ਹਮਲਾ ਬਹੁਤ ਗੰਭੀਰ ਹੁੰਦਾ ਹੈ। ਜੇਕਰ ਕਿਨੋ ਦੇ ਬਾਗਾਂ ਦੇ ਨੇੜੇ ਅਮਰੂਦ, ਨਾਖਾਂ ਅਤੇ ਆੜੂ ਦੇ ਬਾਗ ਹੋਣ ਤਾਂ ਉੱਥੇ ਫ਼ਲ ਦੀ ਮੱਖੀ ਦਾ ਗੰਭੀਰ ਹਮਲਾ ਹੁੰਦਾ ਹੈ। ਨੁਕਸਾਨ ਫ਼ਲ ਨੂੰ ਦਬਾਉਣ ਨਾਲ ਉਸ ਵਿੱਚੋਂ ਰਸ ਦੀਆਂ ਕਈ ਪਿਚਕਾਰੀਆਂ ਬਾਹਰ ਨਿਕਲਦੀਆਂ ਹਨ।

ਰੋਕਥਾਮ:

ਹਮਲੇ ਵਾਲੇ ਫ਼ਲਾਂ ਨੂੰ ਇਕੱਠੇ ਕਰਕੇ ਧਰਤੀ ਵਿਚ ੬੦ ਸੈਂਟੀਮੀਟਰ ਡੂੰਘੇ ਦਬਾਉਣਾ ਚਾਹੀਦਾ ਹੈ। ਇਸ ਕੀੜੇ ਦੀ ਸੁਚੱਜੀ ਰੋਕਥਾਮ ਲਈ ਖੇਤੀ ਯੂਨੀਵਰਸਿਟੀ ਵਿਖੇ ਤਜਰਬੇ ਚੱਲ ਰਹੇ ਹਨ|

ਸਿਉਂਕ:

ਪੰਜਾਬ ਵਿੱਚ ਬਾਗਾਂ ਦੇ ਸਰਵੇਖਣ ਦੌਰਾਨ ਸਿਉਂਕ ਦਾ ਹਮਲਾ ਅਮ੍ਰਿਤਸਰ ਜ਼ਿਲੇ ਦੇ ਅਟਾਰੀ ਦੇ ਕਿਨੋ ਦੇ ਕੁੱਝ ਬਾਗਾਂ ਵਿਖੇ ਗੰਭੀਰ ਦੇਖਿਆ ਗਿਆ ਹੈ।

ਨੁਕਸਾਨ:

ਇਸ ਦੇ ਕਾਮੇ ਜੜ੍ਹਾਂ ਨੂੰ ਖਾ ਜਾਂਦੇ ਹਨ ਜਿਸ ਨਾਲ ਬੂਟੇ ਸੁੱਕ ਜਾਂਦੇ ਹਨ। ਹਮਲੇ ਵਾਲੇ ਦਰਖਤਾਂ ਉੱਪਰ ਸਿਉਂਕ ਦੀਆਂ ਬਣਾਈਆਂ ਸੁਰੰਗਾਂ ਸਾਫ਼ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਵਿੱਚ ਕਾਮੇ ਹੁੰਦੇ ਹਨ। ਜਿਨ੍ਹਾਂ ਬਾਗਾਂ ਵਿੱਚ ਘੱਟ ਗਲੀ ਹੋਈ ਰੂੜੀ ਪਾਈ ਹੋਵੇ, ਉੱਥੇ ਇਸ ਦਾ ਹਮਲਾ ਵਧੇਰੇ ਹੋ ਸਕਦਾ ਹੈ।

ਰੋਕਥਾਮ:

੧੦੦੦ ਮਿਲੀਲਿਟਰ ਡਰਮਟ ੨੦ ਈਸੀ ਪ੍ਰਤੀ ਏਕੜ ਦੇ ਹਿਸਾਬ ਨੂੰ ਸਿੰਚਾਈ ਦੇ ਪਾਣੀ ਨਾਲ ਪਾਉ|

ਸਰੋਤ : ਏ ਬੂਕਸ ਓਨ੍ਲਿਨੇ

3.19411764706
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top