ਇਹ ਬਿਮਾਰੀ ਉਹਨਾਂ ਬਾਗਾਂ ਵਿੱਚ ਜ਼ਿਆਦਾ ਫੈਲਦੀ ਹੈ, ਜਿਹਨਾਂ ਦੀ ਸਹੀ ਢੰਗ ਨਾਲ ਦੇਖ - ਭਾਲ ਨਾਂ ਕੀਤੀ ਜਾਂਦੀ ਹੋਵੇ।
ਇਸ ਸੁੰਡੀ ਦਾ ਹਮਲਾ ਨਾਲ ਦੀ ਨਾਲ ਹੀ ਨਜ਼ਰ ਆਉਣ ਲਗਦਾ ਹੈ।ਪੰਜਾਬ ਵਿੱਚ ਬਾਰਾਮਾਸੀ ਨਿੰਬੂ ਤੇ ਪੱਤਿਆਂ ਦਾ ਇਹ ਕਾਫ਼ੀ ਨੁਕਸਾਨ ਕਰਦੀ ਹੈ।
ਫ਼ਲਦਾਰ ਬੂਟਿਆਂ ਵਿਚੋਂ ਨਿੰਬੂ ਜਾਤੀ ਦੇ ਬੂਟਿਆਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਦਾ ਟਾਕਰਾ ਕਰਨਾ ਪੈਂਦਾ ਹੈ।
ਪੰਜਾਬ ਵਿੱਚ ਨਿੰਬੂ ਜਾਤੀ ਦੇ ਬਾਗਾਂ ਵਿੱਚ ਕੋਈ ੨੫ ਦੇ ਕਰੀਬ ਭੂੰਡੀਆਂ ਦੇਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਸੱਤ ਟਿਮਕਣਿਆਂ ਵਾਲੀ ਭੂੰਡੀ ਦੀ ਹੈ।
ਮਿੱਤਰ ਕੀੜਿਆਂ ਤੋਂ ਇਲਾਵਾ ਕੁੱਝ ਮੱਕੜੀਆਂ ਵੀ ਹਨ ਜੋ ਵੈਰੀ ਕੀੜਿਆਂ ਨੂੰ ਖਾਂਦੀਆਂ ਹਨ। ਮੱਕੜੀਆਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ।