ਨਿੰਬੂ ਜਾਤੀ ਦੇ ਫ਼ਲਾਂ ਵਿੱਚ ਪਿਉਂਦ ਉਸ ਸਮੇਂ ਕਰਨੀ ਚਾਹੀਦੀ ਹੈ ਜਦੋਂ ਟਾਹਿਣੀਆਂ ਵਿੱਚ ਰਸ ਚਲ ਪਵੇ ਅਤੇ ਛਿੱਲ ਲਕੜ ਨਾਲੋਂ ਅਸਾਨੀ ਨਾਲ ਅਲਗ ਹੋ ਜਾਵੇ। ਤੇਜੀ ਨਾਲ ਵੱਧ ਰਹੇ ਬੂਟਿਆਂ ਵਿੱਚ ਪਿਉਂਦ ਦੀ ਕਾਮਯਾਬੀ ਦੀ ਦਰ ਜ਼ਿਆਦਾ ਹੁੰਦੀ ਹੈ। ਪੰਜਾਬ ਵਿੱਚ ਫ਼ਰਵਰੀ - ਮਾਰਚ ਅਤੇ ਅਗਸਤ - ਸਤੰਬਰ ਵਿੱਚ ਪਿਉਂਦ ਕੀਤੀ ਜਾ ਸਕਦੀ ਹੈ। ਨਰਸਰੀ ਵਿੱਚ ਪਿਉਂਦ ਆਮਤੌਰ ਤੇ ਉਦੋਂ ਚੜ੍ਹਾਈ ਜਾਂਦੀ ਹੈ ਜਦੋਂ ਪਨੀਰੀ ਦੇ ਪੌਦੇ ਪੈਨਸਿਲ ਜਿੰਨੇ ਮੋਟੇ ਹੋ ਜਾਣ। ਨਿੰਬੂ ਜਾਤੀ ਦੇ ਫ਼ਲਾਂ ਦਾ ਵਾਧਾ ਢਾਲ ਢੰਗ (ਸ਼ਹਇਲਦ ਬੁਦਦਨਿਗ) ਨਾਲ ਕੀਤਾ ਜਾਂਦਾ ਹੈ। ਜ਼ਮੀਨ ਤੋਂ ੧੫ - ੨੫ ਸੈ.ਮੀ. ਦੀ ਉਚਾਈ ਤੇ ਜੜ੍ਹ - ਮੁੱਢ ਦੇ ਬੂਟੇ ਦੇ ਛਿਲਕੇ ਵਿੱਚ ਕੱਟ ਲਗਾ ਕੇ ਢਾਲ ਵਰਗੀ ਅੱਖ ਲਗਾਉਣ ਨਾਲ ਪਿਉਂਦ ਲਗਦੀ ਹੈ। ਜੜ੍ਹ - ਮੁੱਢ ਉਪਰ ਲਗਾਏ ਜਾਣ ਵਾਲੇ ਕੱਟ ਦੀ ਸ਼ਕਲ ਅੰਗਰੇਜ਼ੀ ਦੇਠ ? ਅੱਖਰ ਵਰਗੀ ਹੁੰਦੀ ਹੈ। ਪਹਿਲਾ ਚੀਰਾ ਧਰਤੀ ਦੇ ਸਮਾਨਅੰਤਰ ੧.੫ ਤੋਂ ੨.੦ ਸੈਂਟੀਮੀਟਰ ਲੰਬਾ ਲਗਾਇਆ ਜਾਂਦਾ ਹੈ। ਦੂਜਾ ਚੀਰਾ ਪਹਿਲੇ ਚੀਰੇ ਦੇ ਵਿੱਚਕਾਰੋਂ ਸ਼ੁਰੂ ਕਰਕੇ ਹੇਠਾਂ ਧਰਤੀ ਵੱਲ ਨੂੰ ਲਗਭਗ ੨ ਸੈਂਟੀਮੀਟਰ ਲੰਬਾ ਅੱਖ ਫਸਾਉਣ ਲਈ ਦਿੱਤਾ ਜਾਂਦਾ ਹੈ।
ਜੜ੍ਹ - ਮੁੱਢ ਵਿੱਚ ਟੀ ਵਰਗਾ ਚੀਰਾ ਲਗਾਉਣ ਤੋਂ ਪਿਛੋਂ ਕਲਮ ਤੋਂ ਅੱਖ ਲਾਹੀ ਜਾਂਦੀ ਹੈ ਅਤੇ ਛੇਦ ਵਿੱਚ ਪਾ ਕੇ ਪਲਾਸਟਿਕ ਦੀ ਪਟੀ ਨਾਲ ਬੰਨ ਦਿੱਤਾ ਜਾਂਦਾ ਹੈ। ਅੱਖ ਨੂੰ ਚੰਗੀ ਤਰ੍ਹਾਂ ਘੁੱਟ ਕੇ ਬੰਨ੍ਹਣਾ ਚਾਹੀਦਾ ਹੈ ਪਰ ਬਹੁਤਾ ਘੁੱਟ ਕੇ ਬੰਨ੍ਹਣ ਨਾਲ ਜੜ੍ਹ - ਮੁੱਢ ਦੇ ਤਣੇ ਦੀ ਛਿੱਲ ਦਾ ਛੱਲਾ ਉਤਰ ਸਕਦਾ ਹੈ। ਜਦੋਂ ਅੱਖ ਤੁਰ ਪਵੇ ਤਾਂ ਅੱਖ ਤੋਂ ਤਕਰੀਬਨ ੫ ਸੈਂਟੀਮੀਟਰ ਉਪਰੋਂ ਜੜ੍ਹ - ਮੁੱਢ ਦਾ ਉਪਰਲਾ ਹਿੱਸਾ ਇਕਸਾਰ ਕੱਟ ਦਿੱਤਾ ਜਾਂਦਾ ਹੈ। ਪਹਿਲੀ ਕਰੂੰਬਲ ਦੇ ੧੫ - ੩੦ ਸੈਂਟੀਮੀਟਰ ਵੱਧ ਜਾਣ ਪਿਛੋਂ ਪੌਦੇ ਨੂੰ ਅੱਖ ਦੇ ਐਨ ਕੋਲੋਂ ਤੇਜ਼ ਕੈਂਚੀ ਨਾਲ ਕੱਟ ਦਿੱਤਾ ਜਾਂਦਾ ਹੈ। ਪਿਉਂਦ ਚੜ੍ਹੇ ਬੂਟਿਆਂ ਦੀ ਨਰਸਰੀ ਵਿੱਚ ਸਮੇਂ ਸਮੇਂ ਤੇ ਗੋਡੀ ਕਰਕੇ ਨਦੀਨਾਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਸਾਰੇ ਕਮਜ਼ੋਰ ਤੇ ਰੋਗੀ ਬੂਟੇ ਨਰਸਰੀ ਵਿੱਚ ਹੀ ਖਤਮ ਕਰ ਦੇਣੇ ਚਾਹੀਦੇ ਹਨ ਅਤੇ ਜਿਹੜੇ ਪੌਦੇ ਪਹਿਲੇ ਸਾਲ ਚੰਗੀ ਤਰ੍ਹਾਂ ਨਹੀਂ ਵਧ ਫੁੱਲ ਸਕੇ ਉਹ ਨਰਸਰੀ ਵਿੱਚ ਇੱਕ ਸਾਲ ਹੋਰ ਸਹੀ ਵਾਧਾ ਹੋਣ ਲਈ ਰੱਖੇ ਜਾਂਦੇ ਹਨ। ਸ਼ੀਲਡ (ਢਾਲ) ਜਾਂ ਟੀ - ਤਰੀਕੇ ਨਾਲ ਮਾਲਟੇ, ਕਿੰਨੋ ਅਤੇ ਗਰੇਪਫ਼ਰੂਟ ਆਦਿ ਅੱਖ ਚੜ੍ਹਾ ਕੇ ਤਿਆਰ ਕੀਤੇ ਜਾਂਦੇ ਹਨ। ਲੈਮਨ ਅਤੇ ਨਿੰਬੂ ਦੇ ਬੂਟੇ ਹਵਾਈ ਦਾਬ (ਗੁੱਟੀ) ਜਾਂ ਪੱਕੀ ਲਕੜ ਦੀ ਕਲਮ ਰਾਹੀਂ ਤਿਆਰ ਕੀਤੇ ਜਾ ਸਕਦੇ ਹਨ। ਕਲਮਾਂ ਨੂੰ ਫ਼ਰਵਰੀ ਜਾਂ ਸਤੰਬਰ ਵਿੱਚ, ਚੰਗੀ ਤਰ੍ਹਾਂ ਤਿਆਰ ਕੀਤੀਆਂ ਕਿਆਰੀਆਂ ਜਾਂ ੫ ਣ ੭ ਸੈਂਟੀਮੀਟਰ ਅਕਾਰ ਦੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਲਗਾ ਦਿੱਤਾ ਜਾਂਦਾ ਹੈ।
ਨਰਸਰੀ ਵਿੱਚੋਂ ਪੌਦੇ ਖਰੀਦਣਾ ਫ਼ਲਦਾਰ ਬੂਟੇ ਸਦਾ ਭਰੋਸੇਯੋਗ ਨਰਸਰੀ ਤੋਂ ਹੀ ਖਰੀਦੋ। ਬੂਟੇ ਖਰੀਦਣ ਲਗਿਆਂ ਸਰਕਾਰੀ ਨਰਸਰੀਆਂ, ਯੂਨੀਵਰਸਿਟੀ ਦੀਆਂ ਨਰਸਰੀਆਂ ਅਤੇ ਸਰਕਾਰ ਵਲੋਂ ਮਨਜ਼ੂਰਸ਼ੁਦਾ ਨਰਸਰੀਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਚੰਗੀ ਨਰਸਰੀ ਵਿੱਚ ਬੂਟਿਆਂ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਬੂਟੇ ਪਹਿਲਾਂ ਹੀ ਬੁੱਕ ਕਰਵਾ ਲੈਣੇ ਚਾਹੀਦੇ ਹਨ। ਬੂਟੇ ਖਰੀਦਣ ਤੋਂ ਪਹਿਲਾਂ ਸਾਰੀ ਨਰਸਰੀ ਦੀ ਜਾਂਚ ਕਰੋ। ਜੇਕਰ ਜ਼ਿਆਦਾਤਰ ਬੂਟੇ ਕਮਜ਼ੋਰ ਜਾਂ ਬਿਮਾਰੀ ਵਾਲੇ ਹੋਣ ਤਾਂ ਉਸ ਨਰਸਰੀ ਵਿੱਚੋਂ ਬੂਟੇ ਨਾਂ ਖਰੀਦੋ। ਨਰਸਰੀ ਵਿੱਚੋਂ ਪੌਦੇ ਪੁੱਟਣ ਤੋਂ ਪਹਿਲਾਂ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ਅਤੇ ਉਹੀ ਪੌਦੇ ਖਰੀਦਣੇ ਚਾਹੀਦੇ ਹਨ ਜਿਹੜੇ ਰੋਗਾਂ ਅਤੇ ਕੀੜਿਆਂ ਤੋਂ ਰਹਿਤ ਅਤੇ ਮਜ਼ਬੂਤ ਢਾਂਚੇ ਵਾਲੇ ਹੋਣ। ਹੇਠ ਲਿਖੀਆਂ ਗੱਲਾਂ ਦਾ ਬੂਟੇ ਖਰੀਦਣ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ:-
(੧) ਪਿਉਂਦੀ ਜੋੜ ਦੀ ਉਚਾਈ ਜ਼ਮੀਨ ਤੋਂ ਘੱਟੋਂ ਘੱਟ ੨੨.੫ ਸੈਂਟੀਮੀਟਰ ਹੋਵੇ ਅਤੇ ਇਹ ਜੋੜ ਮੁਲਾਇਮ/ਪਧਰਾ ਹੋਣਾ ਚਾਹੀਦਾ ਹੈ।
(੨) ਸਰੇ ਬੂਟੇ ਕੀੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣੇ ਚਾਹੀਦੇ ਹਨ।
(੩) ਮਾੜੇ ਢਾਂਚੇ ਵਾਲੇ ਕਮਜ਼ੋਰ ਬੂਟੇ ਨਹੀਂ ਖਰੀਦਣੇ ਚਾਹੀਦੇ।
(੪) ਪਿਉਂਦ ਲਈ ਵਰਤੇ ਗਏ ਜੜ੍ਹ-ਮੁੱਢ ਦੇ ਬੂਟੇ ਜ਼ਿਆਦਾ ਉਮਰ ਦੇ ਨਹੀਂ ਹੋਣੇ ਚਾਹੀਦੇ। ਜੜ੍ਹ-ਮੁੱਢ ਦੇ ਤਣੇ ਅਤੇ ਰੰਗ ਤੋਂ ਉਸਦੀ ਉਮਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
(੫) ਸਾਰੇ ਬੂਟੇ ਚੰਗੀ ਸਿਹਤ ਅਤੇ ਇਕੋ ਜਿਹੇ ਵਾਧੇ ਵਾਲੇ ਹੋਣੇ ਚਾਹੀਦੇ ਹਨ।
(੬) ਨਰਸਰੀ ਵਿੱਚੋਂ ਪੌਦੇ ਪੁੱਟਣ ਸਮੇਂ ਮਿੱਟੀ ਦੀ ਗਾਚੀ ਨੂੰ ਚੰਗੀ ਤਰ੍ਹਾਂ ਲਪੇਟ ਲੈਣਾ ਚਾਹੀਦਾ ਹੈ। ਇੱਕ ਗਾਚੀ ੨੫ - ੪੦ ਸੈਂਟੀਮੀਟਰ ਲੰਬੀ ਹੋਣੀ ਚਾਹੀਦੀ ਹੈ। ਜਿਹਨਾਂ ਬੂਟਿਆਂ ਦੀ ਗਾਚੀ ਝੜ ਜਾਂ ਟੁੱਟ ਗਈ ਹੋਵੇ ਉਹ ਨਹੀਂ ਖਰੀਦਣੇ ਚਾਹੀਦੇ।
(੭) ਜ਼ਰੂਰਤ ਨਾਲੋਂ ੧੦ ਪ੍ਰਤੀਸ਼ਤ ਵੱਧ ਬੂਟੇ ਖਰੀਦਣੇ ਚਾਹੀਦੇ ਹਨ ਤਾਂ ਕਿ ਬਾਅਦ ਵਿੱਚ ਰੋਗੀ, ਫੱਟੜ ਅਤੇ ਮਰੇ ਹੋਏ ਬੂਟੇ ਬਦਲੇ ਜਾ ਸਕਣ।
ਨਰਸਰੀ ਵਿਚੋਂ ਖਰੀਦੇ ਬੂਟੇ ਪੂਰੇ ਧਿਆਨ ਨਾਲ ਬਾਗ ਲਗਾਉਣ ਵਾਲੀ ਜਗ੍ਹਾ ਤੱਕ ਪਹੁੰਚਾਉਣੇ ਚਾਹੀਦੇ ਹਨ। ਢੋਆ - ਢੁਆਈ ਦੌਰਾਨ ਬੂਟਿਆਂ ਦੀਆਂ ਜੜ੍ਹਾਂ, ਤਣੇ ਅਤੇ ਪੱਤਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਢੋਆ -ਢੁਆਈ ਦੌਰਾਨ ਗਾਚੀ ਨਾਂ ਟੁੱਟੇ ਇਸ ਲਈ ਵਾਹਨ ਦੇ ਫਰਸ਼ ਤੇ ਪਰਾਲੀ, ਸੁਕੇ ਘਾਹ ਆਦਿ ਦੀ ਮੋਟੀ ਤਹਿ ਵਿੱਛਾ ਲੈਣੀ ਚਾਹੀਦੀ ਹੈ ਅਤੇ ਚਾਲਕ ਨੂੰ ਹਦਾਇਤ ਦੇਣੀ ਚਾਹੀਦੀ ਹੈ ਕਿ ਉਹ ਗੱਡੀ ਨੂੰ ਸੜਕ ਦੇ ਟੋਇਆਂ ਤੋਂ ਬਚਾ ਕੇ ਚਲੇ। ਜੇਕਰ ਬੂਟਿਆਂ ਨੂੰ ਨਰਸਰੀ ਤੋਂ ਕਾਫੀ ਦੂਰ ਲੈ ਕੇ ਜਾਣਾ ਹੋਵੇ ਤਾਂ ਬੂਟਿਆਂ ਨੂੰ ਸਿੱਧੀ ਹਵਾ ਅਤੇ ਧੁੱਪ ਤੋਂ ਬਚਾਉਣਾ ਚਾਹੀਦਾ ਹੈ। ਨਰਸਰੀ ਵਿੱਚੋਂ ਕਢੇ ਬੂਟੇ ਕਦੀ ਵੀ ਤਣੇ ਤੋਂ ਫੜ ਕੇ ਨਹੀਂ ਚੁੱਕਣੇ ਚਾਹੀਦੇ ਅਤੇ ਹਰ ਬੂਟੇ ਨੂੰ ਬਹੁਤ ਧਿਆਨ ਨਾਲ ਗਾਚੀ ਜਾ ਲਿਫਾਫੇ ਦੇ ਥਲਿਉਂ ਫੜੋ। ਨਰਸਰੀ ਵਿੱਚੋਂ ਆਏ ਬੂਟਿਆਂ ਨੂੰ ਬਾਗ ਵਿੱਚ ਲਗਾਉਣ ਤੋਂ ਪਹਿਲਾਂ ਬੂਟੇ ਕੁਝ ਸਮੇਂ ਲਈ ਰੱਖੇ ਜਾ ਸਕਦੇ ਹਨ। ਜਿਥੇ ਬੂਟੇ ਰਖਣੇ ਹੋਣ ਉਹ ਥਾਂ ਠੰਡੀ ਛਾਂ -ਦਾਰ ਅਤੇ ਸਿੱਧੀ ਹਵਾ ਤੋਂ ਬਚੀ ਹੋਈ ਹੋਣੀ ਚਾਹੀਦੀ ਹੈ ਜਿਵੇਂ ਕਿਸੇ ਛਾਂ - ਦਾਰ ਰੁੱਖ ਥੱਲੇ ਜਾਂ ਕਿਸੇ ਕੰਧ ਦੇ ਉਤਰ ਵਾਲੇ ਪਾਸੇ। ਬੂਟਿਆਂ ਨੂੰ ਸੁੱਕਣ ਤੋਂ ਬਚਾਉਣ ਲਈ ਬੂਟੇ ਦੀ ਗਾਚੀ ਤੇ ਥੋੜ੍ਹੇ - ਥੋੜੇ ਸਮੇਂ ਤੇ ਪਾਣੀ ਛਿੜਕਦੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਲਿਫ਼ਾਫੇ ਵਿੱਚ ਲੱਗੇ ਬੂਟਿਆਂ ਦੀ ਮਿੱਟੀ ਨੂੰ ਵੀ ਸਮੇਂ - ਸਮੇਂ ਤੇ ਪਾਣੀ ਦੇ ਕੇ ਮਿੱਟੀ ਨੂੰ ਗਿੱਲਾ ਰੱਖਣਾ ਚਾਹੀਦਾ ਹੈ। ਇਹ ਬੂਟੇ ਹਰ ਹਾਲਤ ਵਿੱਚ ਪਾਣੀ ਦੀ ਕਮੀ ਅਤੇ ਸਿੱਧੀ ਧੁੱਪ ਤੋਂ ਬਚਾਉਣੇ ਚਾਹੀਦੇ ਹਨ ਅਤੇ ਜਿਨਾਂ ਛੇਤੀ ਹੋ ਸਕੇ ਬੂਟੇ ਬਾਗ ਵਿੱਚ ਲਗਾ ਦੇਣੇ ਚਾਹੀਦੇ ਹਨ|
ਜਿਸ ਜ਼ਮੀਨ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦਾ ਬਾਗ ਲਗਾਉਣਾ ਹੋਵੇ ਉਸਦੀ ਤਿਆਰੀ ਕਾਫੀ ਸਮਾਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਸਨੂੰ ਚੰਗੀ ਤਰ੍ਹਾਂ ਵਾਹ ਕੇ ਇਕਸਾਰ ਪਧਰਾ ਕਰ ਲੈਣਾ ਚਾਹੀਦਾ ਹੈ। ਜੇ ਬੂਟੇ ਲਗਾਉਣ ਵਿੱਚ ਜ਼ਿਆਦਾ ਸਮਾਂ ਹੋਵੇ ਤਾਂ ਇਸ ਵਿੱਚ ਹਰੀ ਖਾਦ ਵਾਲੀਆਂ ਫਸਲਾਂ ਸੇਂਜੀ, ਗੁਆਰਾ, ਆਦਿ ਬੀਜ ਦੇਣੀਆਂ ਚਾਹੀਦੀਆਂ ਹਨ। ਇਹਨਾਂ ਫਸਲਾਂ ਦੇ ਮਿੱਟੀ ਵਿੱਚ ਮਿਲਣ ਤੇ ਉਪਜਾਊ ਸ਼ਕਤੀ ਵਧਦੀ ਹੈ। ਪੰਜਾਬ ਵਿੱਚ ਨਿੰਬੂ ਜਾਤੀ ਦੇ ਬੂਟੇ ਸਾਲ ਵਿੱਚ ਦੋ ਵਾਰ ਲਗਾਏ ਜਾ ਸਕਦੇ ਹਨ, ਬਹਾਰ ਰੁੱਤ ਵਿੱਚ (ਅੱਧ ਫ਼ਰਵਰੀ ਤੋਂ ਅੱਧ ਮਾਰਚ) ਅਤੇ ਵਰਖਾ ਰੁੱਤ ਵਿੱਚ (ਅੱਧ ਜੁਲਾਈ ਤੋਂ ਅਕਤੂਬਰ)। ਵਰਖਾ ਰੁੱਤ ਵਿੱਚ ਲਾਏ ਬੂਟੇ ਜ਼ਿਆਦਾ ਕਾਮਯਾਬ ਰਹਿੰਦੇ ਹਨ ਅਤੇ ਘੱਟ ਬੂਟੇ ਮਰਦੇ ਹਨ। ਜ਼ਿਆਦਾਤਰ ਨਿੰਬੂ ਜਾਤੀ ਦੇ ਬੂਟਿਆਂ ਵਿੱਚ ਬੂਟੇ ਤੋਂ ਬੂਟੇ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ ੨੦ ਫੁੱਟ ਰੱਖਿਆ ਜਾਂਦਾ ਹੈ। ਕਿੰਨੋ ਦੇ ਬੂਟੇ ੬ ਣ ੩ ਮੀਟਰ ਦੇ ਫਾਸਲੇ ਤੇ ਲਗਾਏ ਜਾ ਸਕਦੇ ਹਨ। ਇਹਨਾਂ ਵਿੱਚ ਕਤਾਰ ਤੋਂ ਕਤਾਰ ਦਾ ਫਾਸਲਾ ੬ ਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ ੩ ਮੀਟਰ ਰੱਖਿਆ ਜਾਂਦਾ ਹੈ। ੬ ਣ ੩ ਮੀਟਰ ਤੇ ਲੱਗੇ ਬਾਗਾਂ ਵਿੱਚ ਕਤਾਰਾਂ ੳੱਤਰ - ਦਖਣ ਦਿਸ਼ਾ ਵਿੱਚ ਲਗਾਈਆਂ ਜਾਂਦੀਆਂ ਹਨ। ਸੰਘਣੇ ਲੱਗੇ ਕਿੰਨੋ ਦੇ ਬੂਟੇ ਪਹਿਲੇ ਸਾਲਾਂ ਵਿੱਚ ਪ੍ਰਤੀ ਏਕੜ ਜ਼ਿਆਦਾ ਝਾੜ ਦਿੰਦੇ ਹਨ। ਬਾਗ ਦੇ ਪੰਦਰਾਂ ਸਾਲ ਦੇ ਹੋਣ ਤੇ ਕਤਾਰਾਂ ਵਿੱਚੋਂ ਇੱਕ ਬੂਟਾ ਛੱਡ ਕੇ ਇੱਕ ਬੂਟਾ ਕੱਢ ਦਿੱਤਾ ਜਾਂਦਾ ਹੈ ਤਾਂ ਜੋ ਬਾਗ ਦੀ ਉਮਰ ਲੰਬੀ ਹੋ ਸਕੇ। ਸੰਘਣੇ ਬੂਟੇ ਲਗਾਉਣ ਤੇ ਸ਼ੁਰੂ ਦੇ ਖਰਚੇ ਵੱਧ ਜਾਂਦੇ ਹਨ, ਸੰਘਣੇ ਬੂਟਿਆਂ ਦੀ ਸਮੇਂ ਸਿਰ ਕਾਂਟ ਛਾਂਟ ਕਰਨੀ ਚਾਹੀਦੀ ਹੈ ਤਾਂ ਜੋ ਇਹਨਾ ਦੀਆਂ ਟਾਹਿਣੀਆਂ ਆਪਸ ਵਿੱਚ ਨਾਂ ਫਸਣ ਅਤੇ ਕੀੜੇ ਤੇ ਰੋਗਾਂ ਦੀ ਰੋਕਥਾਮ ਤੇ ਵੀ ਜ਼ਿਆਦਾ ਖਰਚਾ ਆਉਂਦਾ ਹੈ।
ਬਾਗ ਵਿੱਚ ਪੌਦੇ ਲਗਾਉਣ ਦੀ ਥਾਂ ਤੇ ਹਰ ਬੂਟੇ ਦੀ ਥਾਂ ਲਕੜੀ ਦੀ ਕਿੱਲੀ ਨਾਲ ਲਗਾ ਲਈ ਜਾਂਦੀ ਹੈ। ਇਹ ਨਿਸ਼ਚਿਤ ਕਰਨ ਲਈ ਕਿ ਬੂਟੇ ਸਹੀ ਥਾਂ ਤੇ ਲਗਣ ੧.੨੫ ਮੀਟਰ ਲੰਬੇ ਪਲਾਟਿੰਗ ਬੋਰਡ ਦੀ ਵਰਤੋਂ ਕੀਤੀ ਜਾਂਦੀ ਹੈ। ਬੋਰਡ ਦੇ ਵਿਚਕਾਰਲੇ ਦੰਦੇ ਵਿੱਚ ਨਿਸ਼ਾਨ ਵਾਲੀ ਕਿੱਲੀ ਰੱਖੀ ਜਾਂਦੀ ਹੈ ਅਤੇ ਬੋਰਡ ਦੇ ਦੋਵਾਂ ਸਿਰਿਆਂ ਦੇ ਦੰਦਿਆਂ ਦੀ ਥਾਂ ਤੇ ਜ਼ਮੀਨ ਵਿੱਚ ਕਿੱਲੀਆਂ ਗਡੀਅ ਜਾਂਦੀਆਂ ਹਨ। ਫਿਰ ਬੋਰਡ ਅਤੇ ਨਿਸ਼ਾਨ ਵਾਲੀ ਕਿੱਲੀ ਚੁੱਕ ਲਈ ਜਾਂਦੀ ਹੈ ਅਤੇ ਸਿਰਿਆਂ ਦੀਆਂ ਕਿੱਲੀਆਂ ਟੋਇਆ ਪੁੱਟਣ ਲਈ ਨਿਸ਼ਾਨ ਦੇ ਤੌਰ ਤੇ ਛੱਡ ਦਿੱਤੀਆਂ ਜਾਂਦੀਆਂ ਹਨ।
ਨਿੰਬੂ ਜਾਤੀ ਦੇ ਫ਼ਲਾਂ ਵਿੱਚ ਪਿਉਂਦ ਉਸ ਸਮੇਂ ਕਰਨੀ ਚਾਹੀਦੀ ਹੈ ਜਦੋਂ ਟਾਹਿਣੀਆਂ ਵਿੱਚ ਰਸ ਚਲ ਪਵੇ ਅਤੇ ਛਿੱਲ ਲਕੜ ਨਾਲੋਂ ਅਸਾਨੀ ਨਾਲ ਅਲਗ ਹੋ ਜਾਵੇ। ਤੇਜੀ ਨਾਲ ਵੱਧ ਰਹੇ ਬੂਟਿਆਂ ਵਿੱਚ ਪਿਉਂਦ ਦੀ ਕਾਮਯਾਬੀ ਦੀ ਦਰ ਜ਼ਿਆਦਾ ਹੁੰਦੀ ਹੈ। ਪੰਜਾਬ ਵਿੱਚ ਫ਼ਰਵਰੀ - ਮਾਰਚ ਅਤੇ ਅਗਸਤ - ਸਤੰਬਰ ਵਿੱਚ ਪਿਉਂਦ ਕੀਤੀ ਜਾ ਸਕਦੀ ਹੈ। ਨਰਸਰੀ ਵਿੱਚ ਪਿਉਂਦ ਆਮਤੌਰ ਤੇ ਉਦੋਂ ਚੜ੍ਹਾਈ ਜਾਂਦੀ ਹੈ ਜਦੋਂ ਪਨੀਰੀ ਦੇ ਪੌਦੇ ਪੈਨਸਿਲ ਜਿੰਨੇ ਮੋਟੇ ਹੋ ਜਾਣ। ਨਿੰਬੂ ਜਾਤੀ ਦੇ ਫ਼ਲਾਂ ਦਾ ਵਾਧਾ ਢਾਲ ਢੰਗ (ਸ਼ਹਇਲਦ ਬੁਦਦਨਿਗ) ਨਾਲ ਕੀਤਾ ਜਾਂਦਾ ਹੈ। ਜ਼ਮੀਨ ਤੋਂ ੧੫ - ੨੫ ਸੈ.ਮੀ. ਦੀ ਉਚਾਈ ਤੇ ਜੜ੍ਹ - ਮੁੱਢ ਦੇ ਬੂਟੇ ਦੇ ਛਿਲਕੇ ਵਿੱਚ ਕੱਟ ਲਗਾ ਕੇ ਢਾਲ ਵਰਗੀ ਅੱਖ ਲਗਾਉਣ ਨਾਲ ਪਿਉਂਦ ਲਗਦੀ ਹੈ। ਜੜ੍ਹ - ਮੁੱਢ ਉਪਰ ਲਗਾਏ ਜਾਣ ਵਾਲੇ ਕੱਟ ਦੀ ਸ਼ਕਲ ਅੰਗਰੇਜ਼ੀ ਦੇਠ? ਅੱਖਰ ਵਰਗੀ ਹੁੰਦੀ ਹੈ। ਪਹਿਲਾ ਚੀਰਾ ਧਰਤੀ ਦੇ ਸਮਾਨਅੰਤਰ ੧.੫ ਤੋਂ ੨.੦ ਸੈਂਟੀਮੀਟਰ ਲੰਬਾ ਲਗਾਇਆ ਜਾਂਦਾ ਹੈ। ਦੂਜਾ ਚੀਰਾ ਪਹਿਲੇ ਚੀਰੇ ਦੇ ਵਿੱਚਕਾਰੋਂ ਸ਼ੁਰੂ ਕਰਕੇ ਹੇਠਾਂ ਧਰਤੀ ਵੱਲ ਨੂੰ ਲਗਭਗ 2 ਸੈਂਟੀਮੀਟਰ ਲੰਬਾ ਅੱਖ ਫਸਾਉਣ ਲਈ ਦਿੱਤਾ ਜਾਂਦਾ ਹੈ।
ਜੜ੍ਹ - ਮੁੱਢ ਵਿੱਚ ਟੀ ਵਰਗਾ ਚੀਰਾ ਲਗਾਉਣ ਤੋਂ ਪਿਛੋਂ ਕਲਮ ਤੋਂ ਅੱਖ ਲਾਹੀ ਜਾਂਦੀ ਹੈ ਅਤੇ ਛੇਦ ਵਿੱਚ ਪਾ ਕੇ ਪਲਾਸਟਿਕ ਦੀ ਪਟੀ ਨਾਲ ਬੰਨ ਦਿੱਤਾ ਜਾਂਦਾ ਹੈ। ਅੱਖ ਨੂੰ ਚੰਗੀ ਤਰ੍ਹਾਂ ਘੁੱਟ ਕੇ ਬੰਨ੍ਹਣਾ ਚਾਹੀਦਾ ਹੈ ਪਰ ਬਹੁਤਾ ਘੁੱਟ ਕੇ ਬੰਨ੍ਹਣ ਨਾਲ ਜੜ੍ਹ - ਮੁੱਢ ਦੇ ਤਣੇ ਦੀ ਛਿੱਲ ਦਾ ਛੱਲਾ ਉਤਰ ਸਕਦਾ ਹੈ। ਜਦੋਂ ਅੱਖ ਤੁਰ ਪਵੇ ਤਾਂ ਅੱਖ ਤੋਂ ਤਕਰੀਬਨ ੫ ਸੈਂਟੀਮੀਟਰ ਉਪਰੋਂ ਜੜ੍ਹ - ਮੁੱਢ ਦਾ ਉਪਰਲਾ ਹਿੱਸਾ ਇਕਸਾਰ ਕੱਟ ਦਿੱਤਾ ਜਾਂਦਾ ਹੈ। ਪਹਿਲੀ ਕਰੂੰਬਲ ਦੇ ੧੫ - ੩੦ ਸੈਂਟੀਮੀਟਰ ਵੱਧ ਜਾਣ ਪਿਛੋਂ ਪੌਦੇ ਨੂੰ ਅੱਖ ਦੇ ਐਨ ਕੋਲੋਂ ਤੇਜ਼ ਕੈਂਚੀ ਨਾਲ ਕੱਟ ਦਿੱਤਾ ਜਾਂਦਾ ਹੈ। ਪਿਉਂਦ ਚੜ੍ਹੇ ਬੂਟਿਆਂ ਦੀ ਨਰਸਰੀ ਵਿੱਚ ਸਮੇਂ ਸਮੇਂ ਤੇ ਗੋਡੀ ਕਰਕੇ ਨਦੀਨਾਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਸਾਰੇ ਕਮਜ਼ੋਰ ਤੇ ਰੋਗੀ ਬੂਟੇ ਨਰਸਰੀ ਵਿੱਚ ਹੀ ਖਤਮ ਕਰ ਦੇਣੇ ਚਾਹੀਦੇ ਹਨ ਅਤੇ ਜਿਹੜੇ ਪੌਦੇ ਪਹਿਲੇ ਸਾਲ ਚੰਗੀ ਤਰ੍ਹਾਂ ਨਹੀਂ ਵਧ ਫੁੱਲ ਸਕੇ ਉਹ ਨਰਸਰੀ ਵਿੱਚ ਇੱਕ ਸਾਲ ਹੋਰ ਸਹੀ ਵਾਧਾ ਹੋਣ ਲਈ ਰੱਖੇ ਜਾਂਦੇ ਹਨ। ਸ਼ੀਲਡ (ਢਾਲ) ਜਾਂ ਟੀ - ਤਰੀਕੇ ਨਾਲ ਮਾਲਟੇ, ਕਿੰਨੋ ਅਤੇ ਗਰੇਪਫ਼ਰੂਟ ਆਦਿ ਅੱਖ ਚੜ੍ਹਾ ਕੇ ਤਿਆਰ ਕੀਤੇ ਜਾਂਦੇ ਹਨ। ਲੈਮਨ ਅਤੇ ਨਿੰਬੂ ਦੇ ਬੂਟੇ ਹਵਾਈ ਦਾਬ (ਗੁੱਟੀ) ਜਾਂ ਪੱਕੀ ਲਕੜ ਦੀ ਕਲਮ ਰਾਹੀਂ ਤਿਆਰ ਕੀਤੇ ਜਾ ਸਕਦੇ ਹਨ। ਕਲਮਾਂ ਨੂੰ ਫ਼ਰਵਰੀ ਜਾਂ ਸਤੰਬਰ ਵਿੱਚ, ਚੰਗੀ ਤਰ੍ਹਾਂ ਤਿਆਰ ਕੀਤੀਆਂ ਕਿਆਰੀਆਂ ਜਾਂ ੫ ਣ ੭ ਸੈਂਟੀਮੀਟਰ ਅਕਾਰ ਦੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਲਗਾ ਦਿੱਤਾ ਜਾਂਦਾ ਹੈ।
ਨਰਸਰੀ ਵਿਚੋਂ ਖਰੀਦੇ ਬੂਟੇ ਪੂਰੇ ਧਿਆਨ ਨਾਲ ਬਾਗ ਲਗਾਉਣ ਵਾਲੀ ਜਗ੍ਹਾ ਤੱਕ ਪਹੁੰਚਾਉਣੇ ਚਾਹੀਦੇ ਹਨ। ਢੋਆ - ਢੁਆਈ ਦੌਰਾਨ ਬੂਟਿਆਂ ਦੀਆਂ ਜੜ੍ਹਾਂ, ਤਣੇ ਅਤੇ ਪੱਤਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਢੋਆ -ਢੁਆਈ ਦੌਰਾਨ ਗਾਚੀ ਨਾਂ ਟੁੱਟੇ ਇਸ ਲਈ ਵਾਹਨ ਦੇ ਫਰਸ਼ ਤੇ ਪਰਾਲੀ, ਸੁਕੇ ਘਾਹ ਆਦਿ ਦੀ ਮੋਟੀ ਤਹਿ ਵਿੱਛਾ ਲੈਣੀ ਚਾਹੀਦੀ ਹੈ ਅਤੇ ਚਾਲਕ ਨੂੰ ਹਦਾਇਤ ਦੇਣੀ ਚਾਹੀਦੀ ਹੈ ਕਿ ਉਹ ਗੱਡੀ ਨੂੰ ਸੜਕ ਦੇ ਟੋਇਆਂ ਤੋਂ ਬਚਾ ਕੇ ਚਲੇ। ਜੇਕਰ ਬੂਟਿਆਂ ਨੂੰ ਨਰਸਰੀ ਤੋਂ ਕਾਫੀ ਦੂਰ ਲੈ ਕੇ ਜਾਣਾ ਹੋਵੇ ਤਾਂ ਬੂਟਿਆਂ ਨੂੰ ਸਿੱਧੀ ਹਵਾ ਅਤੇ ਧੁੱਪ ਤੋਂ ਬਚਾਉਣਾ ਚਾਹੀਦਾ ਹੈ। ਨਰਸਰੀ ਵਿੱਚੋਂ ਕਢੇ ਬੂਟੇ ਕਦੀ ਵੀ ਤਣੇ ਤੋਂ ਫੜ ਕੇ ਨਹੀਂ ਚੁੱਕਣੇ ਚਾਹੀਦੇ ਅਤੇ ਹਰ ਬੂਟੇ ਨੂੰ ਬਹੁਤ ਧਿਆਨ ਨਾਲ ਗਾਚੀ ਜਾ ਲਿਫਾਫੇ ਦੇ ਥਲਿਉਂ ਫੜੋ। ਨਰਸਰੀ ਵਿੱਚੋਂ ਆਏ ਬੂਟਿਆਂ ਨੂੰ ਬਾਗ ਵਿੱਚ ਲਗਾਉਣ ਤੋਂ ਪਹਿਲਾਂ ਬੂਟੇ ਕੁਝ ਸਮੇਂ ਲਈ ਰੱਖੇ ਜਾ ਸਕਦੇ ਹਨ। ਜਿਥੇ ਬੂਟੇ ਰਖਣੇ ਹੋਣ ਉਹ ਥਾਂ ਠੰਡੀ ਛਾਂ -ਦਾਰ ਅਤੇ ਸਿੱਧੀ ਹਵਾ ਤੋਂ ਬਚੀ ਹੋਈ ਹੋਣੀ ਚਾਹੀਦੀ ਹੈ ਜਿਵੇਂ ਕਿਸੇ ਛਾਂ - ਦਾਰ ਰੁੱਖ ਥੱਲੇ ਜਾਂ ਕਿਸੇ ਕੰਧ ਦੇ ਉਤਰ ਵਾਲੇ ਪਾਸੇ। ਬੂਟਿਆਂ ਨੂੰ ਸੁੱਕਣ ਤੋਂ ਬਚਾਉਣ ਲਈ ਬੂਟੇ ਦੀ ਗਾਚੀ ਤੇ ਥੋੜ੍ਹੇ - ਥੋੜੇ ਸਮੇਂ ਤੇ ਪਾਣੀ ਛਿੜਕਦੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਲਿਫ਼ਾਫੇ ਵਿੱਚ ਲੱਗੇ ਬੂਟਿਆਂ ਦੀ ਮਿੱਟੀ ਨੂੰ ਵੀ ਸਮੇਂ - ਸਮੇਂ ਤੇ ਪਾਣੀ ਦੇ ਕੇ ਮਿੱਟੀ ਨੂੰ ਗਿੱਲਾ ਰੱਖਣਾ ਚਾਹੀਦਾ ਹੈ। ਇਹ ਬੂਟੇ ਹਰ ਹਾਲਤ ਵਿੱਚ ਪਾਣੀ ਦੀ ਕਮੀ ਅਤੇ ਸਿੱਧੀ ਧੁੱਪ ਤੋਂ ਬਚਾਉਣੇ ਚਾਹੀਦੇ ਹਨ ਅਤੇ ਜਿਨਾਂ ਛੇਤੀ ਹੋ ਸਕੇ ਬੂਟੇ ਬਾਗ ਵਿੱਚ ਲਗਾ ਦੇਣੇ ਚਾਹੀਦੇ ਹ
ਸਰੋਤ : ਏ ਬੂਕਸ ਓਨ੍ਲਿਨੇਆਖਰੀ ਵਾਰ ਸੰਸ਼ੋਧਿਤ : 8/12/2020